BASH/C2/Case-statement/Punjabi
From Script | Spoken-Tutorial
Revision as of 17:24, 21 September 2017 by PoojaMoolya (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, Bash ਵਿੱਚ ‘Case statement’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਉਦਾਹਰਣ ਦੇ ਨਾਲ case ਸਟੇਟਮੈਂਟ ਦੀ ਮਹੱਤਤਾ, case ਸਟੇਟਮੈਂਟ ਦੇ ਸੰਟੈਕਸ ਦੇ ਬਾਰੇ ਵਿੱਚ ਸਿੱਖਾਂਗੇ । | |
00:17 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ ‘Shell Scripting’ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ । | |
00:23 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਇਸ ਨਾਲ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ । | |
00:29 | ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲੀਨਕਸ 12.04 ਆਪਰੇਟਿੰਗ ਸਿਸਟਮ ਅਤੇ ‘GNU BASH’ ਵਰਜਨ 4.1.10 | |
00:39 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ਵਰਜਨ 4 ਜਾਂ ਉੱਪਰ ਦਿੱਤੇ ਗਏ ਆਪਰੇਟਿੰਗ ਸਿਸਟਮ ਅਤੇ ‘GNU BASH’ ਵਰਜਨ 4.1.10 ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:47 | ‘Bash’ ਸ਼ੈਲ ਵਿੱਚ ਕੰਡੀਸ਼ਨਲਨ ਸਟੇਟਮੈਂਟਸ ਦੇ ਦੋ ਰੂਪ ਹਨ, if ਸਟੇਟਮੈਂਟ ਅਤੇ case ਸਟੇਟਮੈਂਟ । | |
00:56 | Case ਸਟੇਟਮੈਂਟ ਨੂੰ if-else ਸਟੇਟਮੈਂਟ ਦੀ ਥਾਂ ਉੱਤੇ ਵਰਤਿਆਂ ਜਾ ਸਕਦਾ ਹੈ । | |
01:03 | Case ਸਟੇਟਮੈਂਟ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦੋਂ ਚੋਣ ਕਰਨ ਲਈ ਉੱਥੇ ਕਈ ਆਈਟਮਾਂ ਹੋਣ । | |
01:09 | ਇਹ ਆਮ ਤੌਰ ਤੇ’ ਸਕਰਿਪਟ ਵਿੱਚ ‘menus’ ਬਣਾਉਣ ਲਈ ਵਰਤੇ ਜਾਂਦੇ ਹਨ । | |
01:14 | ਸੰਟੈਕਸ ਵੇਖਦੇ ਹਾਂ । ’case space $(dollar) VARIABLE space in’ ’match_1’ ਕਲੋਜ ਰਾਊਂਡ ਬਰੈਕਟ ਸਪੇਸ ’commands’ ਅਤੇ ਦੋ ਵਾਰ ਸੇਮੀਕਾਲਨ । | |
01:27 | ‘match_n’ ਕਲੋਜ ਰਾਊਂਡ ਬਰੈਕਟ ਸਪੇਸ ‘commands’ ਅਤੇ ਦੋ ਵਾਰ ਸੇਮੀਕਾਲਨ ‘asterisk’ ਕਲੋਜ ਰਾਊਂਡ ਬਰੈਕਟ ਸਪੇਸ ‘command_to_execute_by_default’ ਅਤੇ ਦੋ ਵਾਰ ਸੇਮੀਕਾਲਨ ‘esac’ | |
01:45 | ‘VARIABLE’ ਦੀ ਤੁਲਨਾ ‘match_1’ ਨਾਲ ਹੁੰਦੀ ਹੈ । | |
01:48 | ਜੇਕਰ ਇਹ ਮੈਚ ਨਹੀਂ ਹੁੰਦਾ ਹੈ, ਤਾਂ ਇਹ ਅਗਲੇ ਕੇਸ ਉੱਤੇ ਚਲਾ ਜਾਂਦਾ ਹੈ ਜੋ ‘match_n’ ਹੈ । | |
01:54 | ਇਹ ਚੈੱਕ ਕਰਕੇ ਦੇਖੋ ਜੇਕਰ ਇਹਨਾਂ ਵਿਚੋਂ ਕੋਈ ਇੱਕ ਸਟਰਿੰਗ VARIABLE ਦੇ ਨਾਲ ਮਿਲਦਾ ਹੈ । | |
02:01 | ਜੇਕਰ ਹਾਂ, ਤਾਂ ਫਿਰ ਸਾਰੀਆਂ ਕਮਾਂਡਸ ਡਬਲ ਸੇਮੀਕਾਲਨ (;;) ਤੱਕ ਹੀ ਚੱਲਣਗੀਆ । | |
02:07 | ਜੇਕਰ ‘VARIABLE’ ਨਹੀਂ ਮਿਲਦਾ, ਤਾਂ ‘asterisk’ ਦੇ ਨਾਲ ਲੱਗਦੀਆਂ ਕਮਾਂਡਸ ਚੱਲਣਗੀਆ । | |
02:14 | ਇਹ ਡਿਫਾਲਟ ‘case’ ਕੰਡੀਸ਼ਨ ਹੈ, ਕਿਉਂਕਿ ‘asterisk’ ਸਾਰੇ ਸਟਰਿੰਗਸ ਦੇ ਨਾਲ ਮਿਲਦਾ ਹੈ । | |
02:21 | ‘esac’ case ਬਲਾਕ ਦੇ ਅੰਤ ਨੂੰ ਬੁੱਕਮਾਰਕ ਕਰਦਾ ਹੈ । | |
02:26 | case ਸਟੇਟਮੈਂਟ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ । | |
02:32 | ਮੈਂ ਪਹਿਲਾਂ ਹੀ ਪ੍ਰੋਗਰਾਮ ਟਾਈਪ ਕਰ ਦਿੱਤਾ ਸੀ । ਇਸ ਲਈ: ਮੈਂ ‘case.sh’ ਫ਼ਾਈਲ ਨੂੰ ਖੋਲਦਾ ਹਾਂ । | |
02:38 | ਪ੍ਰੋਗਰਾਮ ਇੱਕ ਚੇਤਾਵਨੀ ਸੁਨੇਹਾ ਪ੍ਰਿੰਟ ਕਰਦਾ ਹੈ ਜਦੋਂ ਡਿਸਕ ਸਪੇਸ ਇੱਕ ਨਿਸ਼ਚਿਤ ਸੀਮਾ ਤੱਕ ਪਹੁੰਚਦੀ ਹੈ । | |
02:45 | ਇਹ shebang ਲਾਈਨ ਹੈ । | |
02:47 | bash ਦੀ ਜਗ੍ਹਾਂ, ਹੋਰ ਲੀਨਕਸ (linux) ਵਿੱਚ ਵੀ ਵੱਖ ਹੁੰਦਾ ਹੈ, ਜਿਵੇਂ Cent OS, Red Hat ਆਦਿ । | |
02:55 | ਪਹਿਲਾਂ ਇਸਤੇਮਾਲ ਕੀਤਾ ‘/bin/bash’ ਸਿੱਧਾ ਬਾਇਨਰੀ ਫ਼ਾਈਲ ਨੂੰ ਬੁੱਕਮਾਰਕ ਕਰਦਾ ਹੈ । | |
03:01 | ਇੱਥੇ ‘env’ ਵਰਤਿਆਂ ਜਾਂਦਾ ਹੈ, ਟ੍ਰਊ ਲੋਕੇਸ਼ਨ ਨੂੰ ਐਬਸਟ੍ਰੈਕਟਸ ਕਰੋ ਜਿੱਥੇ ‘bash’ ਸਥਿਤ ਹੈ । | |
03:07 | ਇਹ shebang ਲਾਈਨ ਕਿਸੇ ਵੀ ‘GNU/Linux’ ਸਿਸਟਮ ਉੱਤੇ ਸਕਰਿਪਟ ਦੀ ਪੋਰਟੇਬਿਲਟੀ ਨੂੰ ਬਿਹਤਰ ਬਣਾਉਂਦਾ ਹੈ । | |
03:16 | df -(hyphen)h ਮਨੁੱਖ ਦੇ ਪੜ੍ਹਨਯੋਗ ਫ਼ਾਰਮ ਵਿੱਚ ਡਿਸਕ ਸਪੇਸ ਦੀ ਸਹੂਲਤ ਨੂੰ ਡਿਸਪਲੇਅ ਕਰਦਾ ਹੈ । | |
03:22 | ਆਉਟਪੁਟ ‘sort-rk5’ ਤੱਕ ਪਹੁੰਚਦਾ ਹੈ, ਜੋ ਉਲਟ ਕ੍ਰਮ ਵਿੱਚ ਪੰਜਵੇਂ ਕਾਲਮ ਨੂੰ ਸਾਰਟ ਕਰਦਾ ਹੈ । | |
03:31 | ਆਉਟਪੁਟ ਫਿਰ ‘awk ‘FNR==2 {print$5}’ ਵਿੱਚ ਦੀ ਪਾਸ ਹੁੰਦੀ ਹੈ । | |
03:38 | ਜੋ ਦੂਜੀ ਲਾਈਨ ਦੇ ਪੰਜਵੇਂ ਖੇਤਰ ਨੂੰ ਐਕਸਟਰੈਕਟ ਕਰਦਾ ਹੈ । | |
03:43 | ਅੰਤ ਵਿੱਚ: ‘% sign’ ਕੱਢਣ ਲਈ ਆਉਟਪੁਟ ‘cut-(hyphen) d “% - (hyphen) f1” ਵਿੱਚ ਪਾਸ ਹੁੰਦੀ ਹੈ । | |
03:55 | ਇਹ case ਸਟੇਟਮੈਂਟ ਦੀ ਪਹਿਲੀ ਲਾਈਨ ਹੈ । | |
03:59 | ਇੱਥੇ, ਅਸੀਂ 0 ਅਤੇ 69 ਦੇ ਵਿੱਚਕਾਰ ਦੀ ‘space’ ਦੀ ਤੁਲਨਾ ਕਰਦੇ ਹਾਂ । | |
04:04 | ਜੇਕਰ ਮਿਲਦਾ ਹੈ, ਤਾਂ ਇਹ “”Everything is OK”” ਪ੍ਰਿੰਟ ਕਰਦਾ ਹੈ । | |
04:08 | ਫਿਰ, ਇਹ 70 ਅਤੇ 89 ਜਾਂ 91 ਤੋਂ 98 ਦੇ ਵਿੱਚਕਾਰ ਦੀ ‘space’ ਦੀ ਤੁਲਨਾ ਕਰਦਾ ਹੈ । | |
04:17 | ਜੇਕਰ ਇਹ ਮਿਲਦਾ ਹੈ, ਤਾਂ ਇਹ ‘Clean out. There’s a partition that is $(dollar) space % full’ ਪ੍ਰਿੰਟ ਕਰਦਾ ਹੈ । | |
04:27 | ਇੱਥੇ, ਇਹ ‘space’ ਦੀ ਤੁਲਨਾ 99 ਦੇ ਨਾਲ ਕਰਦਾ ਹੈ । | |
04:30 | ਜੇਕਰ ਇਹ ਮਿਲਦਾ ਹੈ, ਤਾਂ ਇਹ “Hurry.There’s a partition at $(Dollar) space %’ ਪ੍ਰਿੰਟ ਕਰਦਾ ਹੈ । | |
04:39 | ਇਹ ਡਿਫਾਲਟ case ਕੰਡੀਸ਼ਨ ਹੈ ਕਿਉਂਕਿ ‘asterisk’ ਸਾਰੇ ਸਟਰਿੰਗਸ ਦੇ ਨਾਲ ਮਿਲ ਜਾਵੇਗਾ । | |
04:45 | ਅਤੇ ਇਹ case ਸਟੇਟਮੈਂਟ ਦਾ ਅੰਤ ਹੈ । | |
04:48 | ਟਰਮੀਨਲ ਉੱਤੇ ਜਾਓ ਅਤੇ ਆਉ ਹੁਣ ਆਪਣੀ ਫ਼ਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ । | |
04:52 | ਟਾਈਪ ਕਰੋ ‘chmod space plus x space case dot sh’ | |
04:57 | ਟਾਈਪ ਕਰੋ ‘dot slash case dot sh’ | |
05:02 | ‘Everything is OK’, ਧਿਆਨ ਦਿਓ, ਆਉਟਪੁਟ ਤੁਹਾਡੇ ਸਿਸਟਮ ਦੇ ਡਿਸਕ ਸਪੇਸ ਦੇ ਆਧਾਰ ਉੱਤੇ ਵੱਖ ਵੱਖ ਹੋਵੇਗੀ । | |
05:10 | ਮੇਰੀ ਮਸ਼ੀਨ ਵਿੱਚ, ਕਿਉਂਕਿ 0 ਤੋਂ 69 ਦੇ ਵਿੱਚ ਮਿਲਦੇ ਹਨ, ਇਹ ‘Everything is OK’ ਪ੍ਰਿੰਟ ਕਰਦਾ ਹੈ । | |
05:18 | ਆਪਣੀ ਮਸ਼ੀਨ ਉੱਤੇ ਪ੍ਰਿੰਟ ਮੈਸੇਜ ਨੂੰ ਦੇਖੋ । | |
05:20 | ਤੁਸੀਂ ਸਮਝਣ ਵਿੱਚ ਯੋਗ ਹੋਵੋਗੇ ਕਿ ਕਿਹੜਾ case ਸਟੇਟਮੈਂਟ ਚੱਲਿਆ ਹੈ । | |
05:27 | ਇਹ ਸਾਨੂੰ ਟਿਊਟੋਰਿਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ । ਸੰਖੇਪ ਵਿੱਚ, | |
05:31 | ਇਸ ਟਿਊਟੋਰਿਅਲ ਵਿੱਚ ਅਸੀਂ ਡਿਸਕ ਸਪੇਸ ਦੀ ਉਦਾਹਰਣ ਦੇ ਨਾਲ case ਸਟੇਟਮੈਂਟ ਦੀ ਮਹੱਤਤਾ, case ਸਟੇਟਮੈਂਟ ਦੇ ਸੰਟੈਕਸ ਦੇ ਬਾਰੇ ਵਿੱਚ ਸਿੱਖਿਆ । | |
05:41 | ਨਿਰਧਾਰਤ ਕੰਮ ਦੇ ਰੂਪ ਵਿੱਚ, ਗਣਿਤਕ ਗਿਣਤੀ ਲਈ ਇੱਕ ਮੀਨੂੰ ਵਾਲਾ ਚਲਾਇਆ ਹੋਇਆ ਪ੍ਰੋਗਰਾਮ ਲਿਖੋ । | |
05:47 | ਇਹ ਯੂਜਰ ਇਨਪੁਟ ‘a’ ਅਤੇ ‘b’ ਲੈਣਾ ਚਾਹੀਦਾ ਹੈ । | |
05:51 | ਇਹ ਗਣਿਤਕ ਆਪਰੇਟਰ (plus +, minus -, division / ਅਤੇ multiplication *) ਦੇ ਬਾਰੇ ਵਿੱਚ ਪੁੱਛਿਆ ਜਾਣਾ ਚਾਹੀਦਾ ਹੈ । ਗਿਣਤੀ ਕਰੋ, ਆਉਟਪੁਟ ਪ੍ਰਿੰਟ ਕਰੋ । | |
06:02 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਦੇਖੋ । | |
06:06 | ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕਰਦਾ ਹੈ । | |
06:08 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋ । | |
06:14 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, | |
06:16 | ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ । ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
06:23 | ਜ਼ਿਆਦਾ ਜਾਣਕਾਰੀ ਲੈਣ ਦੇ ਲਈ contact @ spoken HYPHEN tutorial DOT org ਉੱਤੇ ਦੇਖੋ । | |
06:31 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
06:35 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro | |
06:53 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਧੰਨਵਾਦ । | } |