LibreOffice-Suite-Base/C4/Design-Refine-Database-Design-and-Normalization-Rules/Punjabi

From Script | Spoken-Tutorial
Revision as of 07:46, 17 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Visual Cue Narration
00:02 ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਹ ਟਿਊਟੋਰਿਅਲ ਡਾਟਾਬੇਸ ਡਿਜ਼ਾਈਨ ‘ਤੇ ਪਿਛਲੇ ਟਿਊਟੋਰਿਅਲ ਦਾ ਅਗਲਾ ਭਾਗ ਹੈ ।
00:11 ਅਤੇ ਇੱਥੇ ਅਸੀਂ ਹੇਠ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ:
00:15 ਡਾਟਾਬੇਸ ਡਿਜ਼ਾਈਨ ਨੂੰ ਸੁਧਾਰਨਾ ।
00:18 normalization (ਆਮ)ਨਿਯਮਾਂ ਨੂੰ ਲਾਗੂ ਕਰਨਾ ।
00:21 ਡਾਟਾਬੇਸ ਡਿਜ਼ਾਈਨ ਨੂੰ ਚੈੱਕ ਕਰਨਾ ।
00:25 ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨ ਲਈ ਪ੍ਰਾਇਮਰੀ ਕੀਜ਼ ਅਤੇ ਫਾਰੈਨ ਕੀਜ਼ ਨੂੰ ਕਿਵੇਂ ਨਿਰਧਾਰਤ ਕਰੀਏ ।
00:34 ਹੁਣ ਅਸੀਂ ਡਾਟਾਬੇਸ ਡਿਜ਼ਾਈਨ ਦੇ ਤਰੀਕੇ ਨੂੰ ਅੱਗੇ ਵਧਾਉਂਦੇ ਹਾਂ ।
00:38 ਪਹਿਲਾਂ, ਅਸੀਂ ਆਪਣੇ ਡਾਟਾਬੇਸ ਡਿਜ਼ਾਈਨ ਵਿੱਚ ਸੁਧਾਰ ਕਰਾਂਗੇ ।
00:42 ਹੁਣ ਦੇ ਲਈ ਸਾਡੇ ਕੋਲ ਸ਼ੁਰੂਆਤੀ ਡਿਜ਼ਾਈਨ ਹੈ, ਅਸੀਂ ਟੇਬਲਸ ਨੂੰ ਨਮੂਨੇ ਡਾਟੇ ਦੇ ਨਾਲ ਬਣਾ ਅਤੇ ਭਰ ਸਕਦੇ ਹਾਂ ।
00:50 ਅਸੀਂ ਨਮੂਨਾ ਕਿਊਰੀਜ਼ੀ, ਫਾਰਮ ਅਤੇ ਰਿਪੋਰਟਸ ਬਣਾ ਸਕਦੇ ਹਾਂ ਅਤੇ ਵੇਖਦੇ ਹਾਂ, ਕਿ ਸਾਡੇ ਸਾਰੇ ਸ਼ੁਰੁਆਤੀ ਸਵਾਲਾਂ ਦੇ ਜਵਾਬ ਮਿਲੇ ਹਨ ਜਾਂ ਨਹੀਂ ।
00:59 ਅਸੀਂ ਅਣਅਧਿਕਾਰਤ ਡੁਪਲੀਕੇਸ਼ਨ ਨੂੰ ਚੈੱਕ ਕਰ ਸਕਦੇ ਹਾਂ ਅਤੇ ਡਿਜ਼ਾਈਨ ਵਿੱਚ ਤਬਦੀਲੀ ਕਰਕੇ ਉਨ੍ਹਾਂ ਨੂੰ ਘੱਟ ਕਰ ਸਕਦੇ ਹਾਂ ।
01:06 ਅਸੀਂ ਉਹਨਾਂ ਕਾਲਮਾਂ ਨੂੰ ਜੋੜ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਭੁੱਲ ਗਏ ਸੀ ।
01:10 ਨਾਲ ਹੀ ਅਸੀਂ ਡਾਟਾਬੇਸ ਦੀ ਮੁਕੰਮਲ ਤਸਦੀਕ ਕਰਨ ਲਈ ਅਸੀਂ ਵਪਾਰ ਜਾਂ (ਕਾਰੋਬਾਰੀ) ਨਿਯਮਾਂ ਨੂੰ ਵੀ ਲਾਇਬ੍ਰੇਰੀ ਡਾਟਾਬੇਸ ਵਿੱਚ ਸ਼ਾਮਿਲ ਕਰ ਸਕਦੇ ਹਾਂ ।
01:19 ਉਦਾਹਰਣ ਦੇ ਲਈ, Books ਟੇਬਲ ਵਿੱਚ Price ਕਾਲਮ ਅੰਕ ਹੋਣਾ ਚਾਹੀਦਾ ਹੈ ।
01:24 ਇੱਕ ਹੋਰ ਕਾਰੋਬਾਰੀ ਨਿਯਮ ਹੋ ਸਕਦਾ ਹੈ: ਵਾਪਸ ਕਰਨ ਦੀ ਤਾਰੀਖ਼ ਕਿਤਾਬ ਨੂੰ ਜਾਰੀ ਕਰਨ ਦੀ ਤਾਰੀਖ਼ ਦੇ ਇੱਕ ਮਹੀਨੇ ਬਾਅਦ ਹੋਣੀ ਚਾਹੀਦੀ ਹੈ ।
01:32 ਜਾਂ ਜਦੋਂ ਕੋਈ ਖ਼ਾਸ ਕੰਮ ਹੁੰਦਾ ਹੈ, ਤਾਂ ਅੱਗੇ ਦੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ ।
01:39 ਇਸ ਲਈ: ਜੇ ਕਿਤਾਬ ਨੂੰ ਵਾਪਸ ਕਰਨ ਦੀ ਤਾਰੀਖ਼ ਲੰਘ ਜਾਵੇ, ਤਾਂ ਸਾਨੂੰ ਮੈਂਬਰਾਂ ਨੂੰ ਯਾਦ ਦਿਵਾਉਣ ਲਈ ਇੱਕ ਈ - ਮੇਲ ਭੇਜਣ ਲਈ ਡਾਟਾਬੇਸ ਵਿੱਚ ਕੁੱਝ ਕੰਮਾਂ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ ।
01:50 ਇਸ ਲਈ: ਕਿਉਂਕਿ ਅਸੀਂ ਫਿਰ ਤੋਂ ਡਿਜ਼ਾਈਨ ਕਰ ਰਹੇ ਹਾਂ, ਅਸੀਂ ਸੰਭਵ ਤੌਰ ਤੇ: ਨਵੇਂ ਟੇਬਲਸ, ਕਾਲਮਾਂ, ਨਿਯਮਾਂ ਜਾਂ ਪਾਬੰਦੀਆਂ ਨੂੰ ਲਾਗੂ ਕਰ ਸਕਦੇ ਹਾਂ ।
01:58 ਅਤੇ ਡਾਟਾ ਇੰਟੀਗ੍ਰਿਟੀ ਨਹੀਂ ਗੁਆਈ, ਇਹ ਯਕੀਨੀ ਬਣਾਉਣ ਲਈ ਸਾਨੂੰ ਪਿਛਲੇ ਸਾਰੇ ਸਟੈਪਸ ਵਿੱਚ ਜਾਣਾ ਹੋਵੇਗਾ ।
02:07 ਅੱਗੇ, ਅਸੀਂ normalization (ਆਮ) ਨਿਯਮਾਂ ਨੂੰ ਲਾਗੂ ਕਰ ਸਕਦੇ ਹਾਂ ।
02:13 ਇਨ੍ਹਾਂ ਨੂੰ ਦੇਖਣ ਲਈ ਵਰਤੋਂ ਕਰ ਸਕਦੇ ਹਾਂ, ਜੇਕਰ ਸਾਡੇ ਟੇਬਲਸ...
02:17 a) ਠੀਕ ਤਰ੍ਹਾਂ ਨਾਲ ਬਣੇ ਹਨ ਅਤੇ
02:20 b) ਕੋਈ ਵੀ ਬਦਲਾਓ ਐਨੋਮਲੀਸ ਤੋਂ ਅਜ਼ਾਦ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਵੇਖ ਚੁੱਕੇ ਹਾਂ ।
02:25 ਡਾਟਾਬੇਸ ਡਿਜ਼ਾਈਨ ਵਿੱਚ ਨਿਯਮਾਂ ਜਾਂ ਨਾਰਮਲ ਫਾਰਮਾਂ ਨੂੰ ਲਾਗੂ ਕਰਨ ਨੂੰ normalization (ਆਮ) ਕਹਿੰਦੇ ਹਨ ।
02:33 ਆਪਣੇ ਟਿਊਟੋਰਿਅਲ ਦੇ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਵੇਖਦੇ ਹਾਂ ।
02:38 ਸਭ ਤੋਂ ਪਹਿਲਾਂ ਪਹਿਲਾ ਨਾਰਮਲ ਫ਼ਾਰਮ ਵੇਖਦੇ ਹਾਂ । ਪਹਿਲਾ ਨਾਰਮਲ ਫ਼ਾਰਮ ਜਾਂ 1NF ਦਿਖਾਉਂਦਾ ਹੈ ਕਿ ਸਾਰੇ ਕਾਲਮਾਂ ਵਿੱਚ ਵੈਲਿਊਸ ਛੋਟੀ ਹੋਣੀ ਚਾਹੀਦੀ ਹੈ ।
02:51 ਉਦਾਹਰਣ ਦੇ ਲਈ, Books ਟੇਬਲ ਵਿੱਚ Price ਕਾਲਮ ਦੇ ਹਰੇਕ ਸੈੱਲ ਵਿੱਚ ਕੇਵਲ ਇੱਕ ਵੈਲਿਊ ਹੋਣੀ ਚਾਹੀਦੀ ਹੈ ।
02:59 ਅਰਥ ਹੈ ਕਿ ਕਾਲਮ ਵਿੱਚ ਕੇਵਲ ਉਸ ਕਿਤਾਬ ਦੀ ਕੀਮਤ ਹੋਣੀ ਚਾਹੀਦੀ ਹੈ ਹੋਰ ਕੁੱਝ ਨਹੀਂ ।
03:07 ਇਸ ਤਰ੍ਹਾਂ ਨਾਲ, Authors ਟੇਬਲ ਵਿੱਚ ਹਰੇਕ First Name ਸੈੱਲ ਵਿੱਚ ਕੇਵਲ ਲੇਖਕ ਦਾ ਪਹਿਲਾ ਨਾਮ ਹੋਣਾ ਚਾਹੀਦਾ ਹੈ ।
03:16 ਪਹਿਲਾ ਨਾਰਮਲ ਫ਼ਾਰਮ ਇਹ ਵੀ ਦਿਖਾਉਂਦਾ ਹੈ ਕਿ ਕਾਲਮਾਂ ਦੇ ਆਵਰਤੀ ਸਮੂਹ ਜਾਂ (ਦੁਹਰਾਉਣ ਵਾਲੇ ਸਮੂਹ) ਨਹੀਂ ਹੋਣੇ ਚਾਹੀਦੇ ਹਨ ।
03:23 ਉਦਾਹਰਣ ਦੇ ਤੌਰ ‘ਤੇ, ਅਸੀਂ ਮੰਨਾਂਗੇ ਕਿ ਇੱਕ ਪ੍ਰਕਾਸ਼ਕ ਨੇ 3 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ।
03:29 ਅਤੇ Publishers ਟੇਬਲ ਬਣਤਰ ਵਿੱਚ ਹੇਠ ਲਿਖੇ ਕਾਲਮ ਹਨ:
03:34 Publisher Id, Publisher, Book1, Author 1, Book 2, Author 2, Book 3, Author 3.
03:47 ਨੋਟ ਕਰੋ ਕਿ ਸਮੂਹ: Book ਅਤੇ Author ਤਿੰਨ ਵਾਰ ਆਵਰਤੀ ਜਾਂ (ਦੁਹਰਾਏ) ਜਾ ਰਹੇ ਹਨ ।
03:52 ਇਸ ਲਈ: ਜੇ ਅਸੀਂ ਅਜਿਹੇ ਆਵਰਤੀ ਸਮੂਹ ਜਾਂ (ਦੁਹਰਾਉਣ ਵਾਲੇ ਸਮੂਹ) ਵੇਖਦੇ ਹਾਂ, ਸਾਨੂੰ ਆਪਣੇ ਡਿਜ਼ਾਈਨ ਨੂੰ ਫਿਰ ਤੋਂ ਵੇਖਣਾ ਚਾਹੀਦਾ ਹੈ ।
03:58 ਹੁਣ ਜੇਕਰ ਪ੍ਰਕਾਸ਼ਕ ਦੱਸ ਹੋਰ ਕਿਤਾਬਾਂ ਪ੍ਰਕਾਸ਼ਿਤ ਜਾਂ (ਛਾਪਦਾ) ਕਰਦਾ ਹੈ, ਤਾਂ ਅਸੀਂ ਟੇਬਲ ਬਣਤਰ ਨੂੰ 20 ਕਾਲਮ ਜੋੜਕੇ ਬਦਲਣ ਲਈ ਮਜ਼ਬੂਰ ਹੋਵਾਂਗੇ ।
04:08 ਇਸ ਲਈ: ਅਸੀਂ ਵੇਖਦੇ ਹਾਂ ਕਿ ਟੇਬਲ ਡਿਜ਼ਾਈਨ, ਡਾਟਾ ਬਦਲਾਓ ਵਰਗਾ ਸਥਿਰ ਨਹੀਂ ਹੈ ।
04:14 ਨਾਲ ਹੀ ਟੇਬਲ ਨੂੰ ਕਿਤਾਬ ਜਾਂ ਲੇਖਕ ਦੇ ਦੁਆਰਾ ਲੱਭਣਾ ਅਤੇ ਕ੍ਰਮਬੱਧ ਕਰਨਾ ਔਖਾ ਹੋ ਜਾਵੇਗਾ ।
04:23 ਇਸ ਲਈ: ਅਸੀਂ ਇਸ ਗਲਤੀ ਨੂੰ ਟੇਬਲ ਨੂੰ ਦੋ ਜਾਂ ਤਿੰਨ ਟੇਬਲਸ ਵਿੱਚ ਵੰਡ ਕੇ ਹੱਲ ਕਰ ਸਕਦੇ ਹਾਂ ।
04:30 ਸਾਡੀ ਉਦਾਹਰਣ ਵਿੱਚ, ਅਸੀਂ ਉੱਪਰ ਦਿੱਤੇ ਗਏ ਟੇਬਲ ਨੂੰ Publishers, Books ਅਤੇ Authors ਵਿੱਚ ਵੰਡ ਕੇ ਕਰਾਂਗੇ, ਜਿਵੇਂ ਸਕਰੀਨ ਵਿੱਚ ਵਿਖਾਇਆ ਗਿਆ ਹੈ ।
04:41 ਇਹ ਡਿਜ਼ਾਈਨ ਟੇਬਲ ਨੂੰ ਪਹਿਲਾਂ ਨਾਰਮਲ ਫ਼ਾਰਮ ਵਿੱਚ ਲੈ ਕੇ ਆਵੇਗਾ ।
04:47 ਅਤੇ publishers ਅਤੇ books ਦੇ ਡਾਟਾ ਨੂੰ ਬਦਲਣ ‘ਤੇ ਵੀ ਇਹ ਟੇਬਲ ਬਣਤਰ ਨੂੰ ਸਥਿਰ ਰੱਖਦਾ ਹੈ ।
04:56 ਹੁਣ ਦੂਜਾ ਨਾਰਮਲ ਫ਼ਾਰਮ ਵੇਖਦੇ ਹਾਂ ।
05:00 ਜੇਕਰ ਟੇਬਲ 1NF ਵਿੱਚ ਹੈ ਤਾਂ ਉਸਨੂੰ ਦੂਜੇ ਨਾਰਮਲ ਫ਼ਾਰਮ, ਜਾਂ 2NF ਵਿੱਚ ਕਿਹਾ ਜਾ ਸਕਦਾ ਹੈ ।
05:07 ਅਤੇ ਹਰੇਕ ਕੀ-ਰਹਿਤ ਕਾਲਮ ਪੂਰੀ ਤਰ੍ਹਾਂ ਨਾਲ ਸਾਰੀਆਂ ਪ੍ਰਾਇਮਰੀ ਕੀ 'ਤੇ ਨਿਰਭਰ ਹੋ ਜਾਂਦੇ ਹਨ ।
05:14 ਇਹ ਨਿਯਮ ਲਾਗੂ ਹੁੰਦਾ ਹੈ ਜਦੋਂ ਸਾਡੇ ਕੋਲ ਇੱਕ ਪ੍ਰਾਇਮਰੀ ਕੀ ਹੋਵੇ, ਜੋ ਕਿ ਇੱਕ ਤੋਂ ਜ਼ਿਆਦਾ ਕਾਲਮਾਂ ਨੂੰ ਸ਼ਾਮਿਲ ਕਰੇ ।
05:22 ਉਦਾਹਰਣ ਦੇ ਲਈ, Books Issued ਟੇਬਲ ਨੂੰ, ਹੇਠ ਲਿਖੇ ਕਾਲਮਾਂ ਦੇ ਨਾਲ ਵੇਖਦੇ ਹਾਂ ।
05:29 Book Id, Member Id, Book Title, ਅਤੇ Issue Date, ਨਾਲ ਹੀ Book Id ਅਤੇ Member Id ਟੇਬਲ ਲਈ ਪ੍ਰਾਇਮਰੀ ਕੀ ਬਣਾ ਰਹੇ ਹਨ ।
05:42 ਹੁਣ, Book Title ਕਾਲਮ ‘ਤੇ ਧਿਆਨ ਦਿਓ ।
05:45 ਅਸੀਂ Books ਟੇਬਲ ਵਿੱਚ Book Id ਵਿੱਚ ਵੇਖ ਕੇ Book Title ਪਾ ਸਕਦੇ ਹਾਂ ।
05:52 ਦੂਜੇ ਸ਼ਬਦਾਂ ਵਿੱਚ, Book Title ਕੇਵਲ Book ID ‘ਤੇ ਨਿਰਭਰ ਕਰਦੀ ਹੈ, ਅਤੇ Member ID ‘ਤੇ ਨਹੀਂ ।
06:00 ਇਸ ਲਈ: ਇਹ ਸਾਰੇ ਪ੍ਰਾਇਮਰੀ ਕੀ ‘ਤੇ ਨਿਰਭਰ ਨਹੀਂ ਹਨ ।
06:06 ਇਸ ਟੇਬਲ ਨੂੰ ਦੂਜੇ ਨਾਰਮਲ ਫ਼ਾਰਮ ਵਿੱਚ ਲਿਆਉਣ ਦੇ ਲਈ, ਸਾਨੂੰ ਇਸ ਟੇਬਲ ਤੋਂ Book Title ਮਿਟਾਉਣਾ ਹੋਵੇਗਾ ।
06:14 ਅਤੇ ਕੇਵਲ ਉਨ੍ਹਾਂ ਕਾਲਮਾਂ ਨੂੰ ਰੱਖਣਾ ਹੋਵੇਗਾ ਜੋ ਪ੍ਰਾਇਮਰੀ ਕੀ ਅਤੇ ਕਾਲਮ ਦੋਵਾਂ ‘ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹਨ ।
06:23 Issue Date ਕਾਲਮ ਇੱਥੇ ਰਹੇਗਾ, ਕਿਉਂਕਿ ਇਹ ਦੋਵੇਂ ਪ੍ਰਾਇਮਰੀ ਕੀ ਫੀਲਡਸ ‘ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹਨ ।
06:31 ਹੁਣ ਵੇਖਦੇ ਹਾਂ, ਕਿ ਤੀਜੀ ਨਾਰਮਲ ਫਾਰਮਲ ਕੀ ਹੈ ।
06:35 ਟੇਬਲ ਨੂੰ ਤੀਸਰਾ ਨਾਰਮਲ ਫ਼ਾਰਮ (3NF) ਵਿੱਚ ਕਿਹਾ ਜਾਂਦਾ ਹੈ ਜੇਕਰ ਉਹ 2NF ਵਿੱਚ ਹੁੰਦਾ ਹੈ ।
06:42 ਅਤੇ ਜੇਕਰ ਸਾਰੇ ਕੀ-ਰਹਿਤ ਕਾਲਮ ਇੱਕ ਦੂਜੇ ਤੋਂ ਆਜ਼ਾਦ ਹੋਣ ।
06:48 ਉਦਾਹਰਣ ਦੇ ਲਈ, Books Issued ਟੇਬਲ ਨੂੰ ਇਹਨਾਂ ਕਾਲਮਾਂ ਦੇ ਨਾਲ ਵੇਖਦੇ ਹਾਂ ।
06:54 Book Issue Id (ਪ੍ਰਾਇਮਰੀ ਕੀ ਦੀ ਤਰ੍ਹਾਂ ਕੰਮ ਕਰਦੀ ਹੈ), Book Title, Member, Issue Date, ਅਤੇ Return Date.
07:03 ਅਤੇ ਇਹ ਮੰਨਦੇ ਹਾਂ ਕਿ ਵਾਪਸੀ ਤਾਰੀਖ਼ ਲਈ ਲਾਇਬ੍ਰੇਰੀ ਦੀ ਨੀਤੀ, ਕਿਤਾਬ ਨੂੰ ਜਾਰੀ ਕਰਨ ਦੀ ਤਾਰੀਖ਼ ਦੇ ਇੱਕ ਮਹੀਨੇ ਬਾਅਦ ਦੀ ਹੈ ।
07:11 ਹੁਣ, ਬੇਸ Issue Date ਕਾਲਮ ਦੀ ਵਰਤੋਂ ਕਰਕੇ ਵਾਪਸ ਕਰਨ ਦੀ ਤਾਰੀਖ਼ ਦੀ ਗਿਣਤੀ ਕਰ ਸਕਦਾ ਹੈ, ਜੋ ਕਿ ਇੱਕ ਕੀ-ਰਹਿਤ (non-key) ਕਾਲਮ ਹੈ ।
07:19 ਇਸ ਦਾ ਅਰਥ ਹੈ, ਕਿ Return Date ਅਸਲ ਵਿੱਚ ਕੇਵਲ Issue Date ਕਾਲਮ ‘ਤੇ ਨਿਰਭਰ ਕਰਦੀ ਹੈ ਅਤੇ ਕਿਸੇ ਹੋਰ ਕਾਲਮ ‘ਤੇ ਨਹੀਂ ।
07:26 ਅਤੇ, ਜੇ ਅਸੀਂ Return Date ਫੀਲਡ ਵਿੱਚ ਕੋਈ ਹੋਰ ਤਾਰੀਖ਼ ਦਰਜ ਕਰਦੇ ਹਾਂ, ਤਾਂ ਇਹ ਸਾਡੀ ਲਾਇਬ੍ਰੇਰੀ ਦੀ ਨੀਤੀ ਦੀ ਉਲੰਘਣਾ ਹੋਵੇਗੀ ।
07:37 ਇਸ ਲਈ: ਟੇਬਲ ਨੂੰ ਤੀਸਰੇ ਨਾਰਮਲ ਫ਼ਾਰਮ ਵਿੱਚ ਰੱਖਣ ਦੇ ਲਈ, ਅਸੀਂ ਟੇਬਲ ਵਿੱਚੋਂ Return Date ਕਾਲਮ ਮਿਟਾ ਦੇਵਾਂਗੇ ।
07:44 ਇਸ ਲਈ: ਹੁਣ ਅਸੀਂ ਸਿੱਖ ਚੁੱਕੇ ਹਾਂ ਕਿ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਕਿਵੇਂ ਲਾਗੂ ਕਰੀਏ ।
07:49 ਆਮ ਤੌਰ 'ਤੇ, ਸਾਡਾ ਡਾਟਾਬੇਸ ਡਿਜ਼ਾਈਨ 3NF ‘ਤੇ ਰੁਕ ਸਕਦਾ ਹੈ ।
07:55 ਨਾਰਮਲ ਫਾਰਮਾਂ ਅਤੇ ਡਾਟਾਬੇਸ ਡਿਜ਼ਾਈਨ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, ਸਕਰੀਨ ‘ਤੇ ਵਿਖਾਈ ਦੇ ਰਹੀ ਵੈੱਬਸਾਈਟ ‘ਤੇ ਜਾਓ ।
08:05 ਅਖੀਰ ਵਿੱਚ ਆਪਣਾ ਡਾਟਾਬੇਸ ਡਿਜ਼ਾਈਨ ਚੈੱਕ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਡਾਟਾਬੇਸ ਡਿਜ਼ਾਈਨ ਦੀ ਪ੍ਰੀਕਿਰਿਆ ਨੂੰ ਪੂਰਾ ਕਰ ਚੁੱਕੇ ਹਾਂ ।
08:12 ਹੁਣ ਅਸੀਂ ਡਾਟਾਬੇਸ ਬਣਤਰ ਬਣਾ ਸਕਦੇ ਹਾਂ;
08:16 ਇੱਥੇ ਅਸੀਂ ਟੇਬਲਸ, ਰਿਲੇਸ਼ਨਸ਼ਿਪਸ, ਨਿਯਮ ਜਾਂ ਰੋਕ, ਫਾਰਮਾਂ, ਕਿਊਰੀਜ਼ ਅਤੇ ਰਿਪੋਰਟਸ ਬਣਾਵਾਂਗੇ ।
08:24 ਅਤੇ ਅਸੀਂ ਡਾਟਾਬੇਸ ਨੂੰ ਅਸਲ ਡਾਟਾ ਅਤੇ ਯੂਜ਼ਰਾਂ (ਉਪਭੋਗੀ) ਦੇ ਨਾਲ ਚੈੱਕ ਕਰ ਸਕਦੇ ਹਾਂ ।
08:29 ਡਾਟਾਬੇਸ ਵਿੱਚ ਡਾਟਾ ਜੋੜਨ, ਅਪਡੇਟ ਕਰਨ ਜਾਂ ਮਿਟਾਉਣ ਦੇ ਲਈ ਫਾਰਮਾਂ ਦੀ ਵਰਤੋਂ ਕਰੀਏ ।
08:36 ਰਿਪੋਰਟਸ ਰਨ ਕਰੋ, ਇਹ ਦੇਖਣ ਦੇ ਲਈ, ਕਿ ਰਿਪੋਰਟ ਦੇ ਨਤੀਜੇ ਜਾਇਜ਼ ਅਤੇ ਠੀਕ ਹਨ ।
08:42 ਕਿਉਂਕਿ, ਡਾਟਾਬੇਸ ਵਰਤੋਂ ਦੇ ਲਈ ਤਿਆਰ ਹੈ, ਅਸੀਂ ਰਫ਼ਤਾਰ ਦੇ ਮਾਮਲੇ ਵਿੱਚ ਇਸ ਦਾ ਪ੍ਰਦਰਸ਼ਨ ਚੈੱਕ ਕਰ ਸਕਦੇ ਹਾਂ ।
08:50 ਅਸੀਂ ਡਾਟਾ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਟੇਬਲਸ ਵਿੱਚ ਇੰਡੈਕਸਿਸ (ਸੂਚੀਆਂ) ਜੋੜ ਸਕਦੇ ਹਾਂ ।
08:55 ਅਤੇ ਆਪਣੇ ਡਾਟਾਬੇਸ ਐਪਲੀਕੈਸ਼ਨ ਨੂੰ ਸਫਲਤਾਪੂਰਵਕ ਚਲਾਉਣ ਦੇ ਲਈ, ਸਾਨੂੰ ਸਮੇਂ-ਸਮੇਂ ‘ਤੇ ਡਾਟਾਬੇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ।
09:03 ਹੁਣ ਅਸੀਂ ਅਜਿਹਾ ਕਰ ਲਿਆ ਹੈ, ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ:
09:08 ਲਾਇਬ੍ਰੇਰੀ ਡਾਟਾਬੇਸ ਡਿਜ਼ਾਈਨ ਵਿੱਚ Media ਨਾਂ ਵਾਲੀ ਇੱਕ ਨਵੀਂ ਐਂਟਟੀ ਜੋੜੋ ।
09:14 Media ਵਿੱਚ DVDs ਅਤੇ CDs ਸ਼ਾਮਿਲ ਹਨ । ਅਤੇ ਇਹ ਜਾਂ ਤਾਂ ਆਡੀਓ ਜਾਂ ਵੀਡੀਓ ਹੋ ਸਕਦੇ ਹਨ ।
09:21 ਕਿਤਾਬਾਂ ਦੀ ਹੀ ਤਰ੍ਹਾਂ, DVDs ਅਤੇ CDs ਵੀ ਲਾਇਬ੍ਰੇਰੀ ਮੈਂਬਰਾਂ ਨੂੰ ਜਾਰੀ ਕਰ ਸਕਦੇ ਹਾਂ ।
09:28 ਡਾਟਾਬੇਸ ਡਿਜ਼ਾਈਨ ਪ੍ਰੀਕਿਰਿਆ ਦੀ ਪਾਲਣਾ ਕਰੋ ।
09:31 ਅਤੇ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਆਪਣੇ ਡਿਜ਼ਾਈਨ ਵਿੱਚ ਲਾਗੂ ਕਰੋ ।
09:37 ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਤੀਸਰੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:45 ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆਂ ਬਾਰੇ ਸਿੱਖਾਂਗੇ:
09:50 7. ਡਾਟਾਬੇਸ ਡਿਜ਼ਾਈਨ ਨੂੰ ਸੁਧਾਰਨਾ ।
09:52 8. normalization (ਆਮ)ਨਿਯਮਾਂ ਨੂੰ ਲਾਗੂ ਕਰਨਾ ।
09:55 9. ਡਾਟਾਬੇਸ ਡਿਜ਼ਾਈਨ ਨੂੰ ਚੈੱਕ ਕਰਨਾ ।
09:58 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:10 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ ।
10:15 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।http://spoken-tutorial.org/NMEICT-Intro
10:20 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya