BASH/C2/Logical-Operators/Punjabi
From Script | Spoken-Tutorial
Revision as of 11:48, 14 September 2017 by PoojaMoolya (Talk | contribs)
Time | Narration | |
---|---|---|
00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ਲਾਜ਼ੀਕਲ ਓਪਰੇਸ਼ਨਸ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ, | |
00:10 | ‘ਲਾਜ਼ੀਕਲ AND’, ‘ਲਾਜ਼ੀਕਲ OR’, ‘ਲਾਜ਼ੀਕਲ NOT’, ਦੀ ਵਰਤੋਂ ਕੁੱਝ ਉਦਾਹਰਣ ਪ੍ਰਯੋਗ ਕਰਕੇ । | |
00:19 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ ਹੇਠਾਂ ਦਿੱਤੇ ਗਏ ਦਾ ਗਿਆਨ ਹੋਣਾ ਚਾਹੀਦਾ ਹੈ | |
00:22 | ਬੈਸ਼ ਵਿੱਚ * ‘if-else ਸਟੇਟਮੈਂਟ’,
‘command line arguments’ ਅਤੇ ‘quoting’ | |
00:30 | ਜੇਕਰ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ । | |
00:36 | ਇਸ ਟਿਊਟੋਰਿਅਲ ਲਈ ਅਸੀਂ ਪ੍ਰਯੋਗ ਕਰ ਰਹੇ ਹਾਂ | |
00:38 | * ਉਬੰਟੁ ਲੀਨਕਸ 12.04 OS | |
00:43 | * ’GNU Bash ਵਰਜਨ 4.1.10’ | |
00:47 | ਅਭਿਆਸ ਲਈ ‘GNU ਬੈਸ਼’ ਵਰਜਨ ‘4’ ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:53 | ਹੁਣ ‘ਲਾਜ਼ੀਕਲ ਓਪਰੇਸ਼ਨਸ’ ਦਾ ਪ੍ਰਯੋਗ ਸਮਝਦੇ ਹਾਂ । | |
00:57 | * ‘ਲਾਜ਼ੀਕਲ ਓਪਰੇਸ਼ਨਸ’ ਜ਼ਿਆਦਾਤਰ: ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਵਿੱਚ ਪ੍ਰਯੋਗ ਹੁੰਦੇ ਹਨ । | |
01:02 | * ‘ਲਾਜ਼ੀਕਲ ਓਪਰੇਸ਼ਨਸ’ ਦੋ ‘ਐਕਸਪ੍ਰੇਸ਼ਨਸ’ ਜਾਂ ‘ਕੰਡੀਸ਼ਨਸ’ ਨੂੰ ਜੋੜਨ ਵਿੱਚ ਮੱਦਦ ਕਰਦੇ ਹਨ । | |
01:09 | * ਇਹ ’if, while’ ਜਾਂ ਕੁੱਝ ਹੋਰ ’ਕੰਟਰੋਲ ਸਟੇਟਮੈਂਟਸ’ ਦਾ ਭਾਗ ਹੋ ਸਕਦੇ ਹਨ । | |
01:15 | ਹੁਣ ‘ਲਾਜ਼ੀਕਲ AND’ ਦਾ ਸੰਟੈਕਸ ਦੇਖਦੇ ਹਾਂ । | |
01:19 | * ‘ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition1 ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ ਸਪੇਸ ampersand ampersand ਸਪੇਸ ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition2 ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ’ | |
01:38 | * ਜਾਂ ਅਸੀਂ ਇਹ ਸੰਟੈਕਸ ਪ੍ਰਯੋਗ ਕਰ ਸਕਦੇ ਹਾਂ | |
01:41 | * ‘ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition1 ਸਪੇਸ ਹਾਈਫ਼ਨ a ਸਪੇਸ ਡਾਲਰ ਸਿੰਬਲ condition2 ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ’ | |
01:53 | * ‘Logical AND’ ‘ਟਰੂ’ ਰੀਟਰਨ ਹੁੰਦਾ ਹੈ ਜਦੋਂ ’ਕੰਡੀਸ਼ਨ 1’ ਅਤੇ ’ਕੰਡੀਸ਼ਨ 2’ ਦੋਨੇ ਟਰੂ ਹੋਣ । | |
02:00 | ਹੁਣ ‘Logical OR’ ਦਾ ਸੰਟੈਕਸ ਦੇਖਦੇ ਹਾਂ । | |
02:04 | * ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition1 ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ ਸਪੇਸ ਵਰਟੀਕਲ ਬਾਰ ਦੁਬਾਰਾ ਵਰਟੀਕਲ ਬਾਰ ਸਪੇਸ ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition2 ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ’ | |
02:22 | * ਜਾਂ ਅਸੀਂ ਇਹ ਸੰਟੈਕਸ ਪ੍ਰਯੋਗ ਕਰ ਸਕਦੇ ਹਾਂ | |
02:24 | * ਸਕਵੇਅਰ ਬ੍ਰੈਕਟ ਖੋਲੋ ਸਪੇਸ ਡਾਲਰ ਸਿੰਬਲ condition1 ਸਪੇਸ ਹਾਈਫ਼ਨ o ਸਪੇਸ ਡਾਲਰ ਸਿੰਬਲ condition2 ਸਕਵੇਅਰ ਬ੍ਰੈਕਟ ਬੰਦ ਕਰੋ | |
02:36 | * ‘Logical OR’ ‘ਟਰੂ’ ਰੀਟਰਨ ਹੁੰਦਾ ਹੈ ਜਦੋਂ ਕੰਡੀਸ਼ਨ 1’ ਜਾਂ ਕੰਡੀਸ਼ਨ 2’ ਵਿੱਚੋਂ ਕੋਈ ਇੱਕ ‘ਟਰੂ’ ਹੋਵੇ । | |
02:43 | ਹੁਣ ਇੱਕ ਉਦਾਹਰਣ ਪ੍ਰਯੋਗ ਕਰਕੇ ‘Logical AND’ ਅਤੇ ‘Logical OR’ ਦੀ ਵਰਤੋਂ ਕਰਨਾ ਸਿੱਖਦੇ ਹਾਂ । | |
02:50 | ਅਸੀਂ ‘logical.sh’ ਨਾਮ ਵਾਲੀ ਫ਼ਾਈਲ ਵਿੱਚ ਪਹਿਲਾਂ ਹੀ ਕੋਡ ਟਾਈਪ ਕਰ ਲਿਆ ਹੈ । | |
02:55 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ‘ctrl+alt’ ਅਤੇ ‘t’ ਕੀਜ ਦਬਾ ਕੇ ‘ਟਰਮੀਨਲ’ ਖੋਲੋ । | |
03:04 | ਟਾਈਪ ਕਰੋ: ‘gedit ਸਪੇਸ logical.sh ਸਪੇਸ & ਸਾਇਨ’ ’ਐਂਟਰ’ ਦਬਾਓ । | |
03:12 | ਹੁਣ ਆਪਣੀ ‘logical.sh’ ਫ਼ਾਈਲ ਵਿੱਚ ਇੱਥੇ ਦਿਖਾਈ ਦਿੰਦੇ ਦੀ ਤਰ੍ਹਾਂ ਕੋਡ ਟਾਈਪ ਕਰੋ । | |
03:18 | ਹੁਣ ਅਸੀਂ ਕੋਡ ਸਮਝਦੇ ਹਾਂ । | |
03:21 | ਇਹ ਸ਼ੀਬੈਂਗ ਲਾਈਨ ਹੈ । | |
03:25 | ‘read command’ ‘ਮਿਆਰੀ ਇਨਪੁਟ’ ਤੋਂ ਡਾਟੇ ਦੀ ਇੱਕ ਲਾਈਨ ਪੜ੍ਹਦਾ ਹੈ । | |
03:29 | ‘-(hyphen) p’ ‘ਪ੍ਰਾੰਪਟ’(prompt) ਨੂੰ ਦਿਖਾਉਂਦਾ ਹੈ । | |
03:33 | ਸਟਰਿੰਗ’ ‘ਵੇਰੀਏਬਲ’ ਹੈ, ਜੋ ਚਲਾਉਣ ਦੇ ਸਮੇਂ ਯੂਜਰ ਦੇ ਦੁਆਰਾ ਦਰਜ ਕੀਤੇ ਹੋਏ ਟੇਕਸਟ ਨੂੰ ਇੱਕਠਾ ਕਰਦਾ ਹੈ । | |
03:39 | ‘if statement’ ਚੈੱਕ ਕਰਦੀ ਹੈ ਕਿ ਕੀ ਦਰਜ ਕੀਤਾ ਹੋਇਆ ਸਟਰਿੰਗ ‘ਖਾਲੀ’ ਹੈ । | |
03:45 | ‘- (hyphen) z’ ਚੈੱਕ ਕਰਦਾ ਹੈ ਕਿ ਕੀ ‘ਸਟਰਿੰਗ’ ਦੀ ‘ਲੰਬਾਈ’ ‘ਜ਼ੀਰੋ’ ਹੈ । | |
03:50 | ‘ਟਰਮੀਨਲ’ ਉੱਤੇ ਟਾਈਪ ਕਰੋ ‘man ਸਪੇਸ test’ ਦੂਜੇ ‘ਸਟਰਿੰਗ ਕੰਪੈਰੀਜ਼ਨ’ ਦੀ ਖ਼ੋਜ ਕਰਨ ਦੇ ਲਈ । | |
03:57 | ਜੇਕਰ ਕੁੱਝ ਵੀ ਦਰਜ ਨਹੀਂ ਕੀਤਾ ਗਿਆ ਸੀ ਤਾਂ ‘ਐਕੋ ਸਟੇਟਮੈਂਟ’ ਇੱਕ ਮੈਸੇਜ ਪ੍ਰਿੰਟ ਕਰੇਗਾ । | |
04:02 | ਜੇਕਰ ‘ਸਟਰਿੰਗ’ ਖਾਲੀ ਨਹੀਂ ਹੈ ਤਾਂ ਪ੍ਰੋਗਰਾਮ ਪਹਿਲਾਂ ‘elif statement’ ਉੱਤੇ ਚਲਾ ਜਾਵੇਗਾ । | |
04:08 | ਇੱਥੇ ਚੈੱਕ ਕਰਦੇ ਹਾਂ ਕਿ ਕੀ ਦਰਜ ਕੀਤੇ ਹੋਏ ’ਸਟਰਿੰਗ’ ਵਿੱਚ ‘raj’ ਅਤੇ ‘jit’ ਦੋਨੇ ਸ਼ਬਦ ਹਨ । | |
04:16 | ਜੇਕਰ ਹਾਂ, ਤਾਂ ਇਹ ਇੱਕ ਮੈਸੇਜ ਐਕੋ ਕਰਦਾ ਹੈ । | |
04:20 | ਧਿਆਨ ਦਿਓ ਕਿ ‘logical AND’ ਇੱਥੇ ਪ੍ਰਯੋਗ ਕੀਤਾ ਗਿਆ ਹੈ । | |
04:24 | ਇਸ ਲਈ: ਮੈਸੇਜ ਕੇਵਲ ਉਸ ਸਮੇਂ ਵਿਖਾਇਆ ਜਾਵੇਗਾ ਜਦੋਂ ਦੋਨੇ ‘ਕੰਡੀਸ਼ਨਸ’ ਸੰਤੁਸ਼ਟ ਹੋਣਗੀਆਂ । | |
04:31 | ਜੇਕਰ ਨਹੀਂ, ਤਾਂ ਪ੍ਰੋਗਰਾਮ ਦੂਜੇ ‘elif statement’ ਉੱਤੇ ਚਲਾ ਜਾਵੇਗਾ । | |
04:37 | ਇੱਥੇ ਇਹ ਚੈੱਕ ਕਰਦਾ ਹੈ ਕਿ ਕੀ ਦਰਜ ਕੀਤੇ ਹੋਏ ਸਟਰਿੰਗ ਵਿੱਚ ‘raj’ ਜਾਂ ‘jit’ ਹਨ । | |
04:43 | ਜੇਕਰ ਹਾਂ, ਤਾਂ ਇਹ ਮੈਸੇਜ ਵਿਖਾਇਆ ਜਾਵੇਗਾ । | |
04:47 | ਕਿਰਪਾ ਕਰਕੇ ਧਿਆਨ ਦਿਓ ਕਿ ‘logical OR’ ਇੱਥੇ ਪ੍ਰਯੋਗ ਕੀਤਾ ਗਿਆ ਹੈ । | |
04:52 | ਮੈਸੇਜ ਉਸ ਸਮੇਂ ਵਿਖਾਇਆ ਜਾਵੇਗਾ ਜਦੋਂ ਕੋਈ ਇੱਕ ਕੰਡੀਸ਼ਨ ਸੰਤੁਸ਼ਟ ਹੋਵੇਗੀ । | |
04:59 | ਜ਼ਿਆਦਾਤਰ, ਸਾਡੇ ਕੋਲ ਡਿਫਾਲਟ ‘else statement’ ਹਨ । | |
05:02 | ਜਦੋਂ ਸਾਰੇ ਉੱਪਰ ਦੇ ਸਟੇਟਮੈਂਟਸ ਫਾਲਸ ਹੋਣ, ਤਾਂ ਇਹ ਸਟੇਟਮੈਂਟ ਚਲਾਈ ਜਾਵੇਗੀ । | |
05:08 | ‘fi’, ‘multilevel if-else’ ਲੂਪ ਖ਼ਤਮ । | |
05:12 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
05:15 | ‘ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ । | |
05:17 | ਪਹਿਲਾਂ ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ, ਟਾਈਪ ਕਰੋ:‘chmod space plus x space logical dot sh’ ਐਂਟਰ ਦਬਾਓ। | |
05:30 | ਹੁਣ ਟਾਈਪ ਕਰੋ:‘dot slash logical.sh’ ਐਂਟਰ ਦਬਾਓ । | |
05:36 | promt (ਪ੍ਰਾੰਪਟ) ਦਿਖਾਉਂਦਾ ਹੈ‘Enter a word:’ | |
05:38 | ਅਸੀਂ ‘jitinraj’ ਦਰਜ ਕਰਾਂਗੇ । | |
05:42 | ਆਉਟਪੁਟ ਹੈ:’jitinraj contains both the words raj and jit’ | |
05:48 | ਇਸਦਾ ਮਤਲੱਬ ਹੈ ਕਿ ਕੰਟਰੋਲ ਦੂਜੇ ਸਟੇਟਮੈਂਟ ਨੂੰ ਪਾਸ ਕੀਤਾ ਗਿਆ ਸੀ । | |
05:52 | ਅਤੇ ਹਾਲਾਂਕਿ ਦੋਨੇ ‘ਕੰਡੀਸ਼ਨਸ’ ਸੰਤੁਸ਼ਟ ਹੁੰਦੀਆਂ ਹਨ, ਇਹ ਮੈਸੇਜ ਵਿਖਾਉਂਦਾ ਹੈ । | |
05:57 | ਹੁਣ ਦੁਬਾਰਾ ਸਕਰਿਪਟ ਨੂੰ ਚਲਾਉਂਦੇ ਹਾਂ । | |
06:00 | ‘up arrow key’ ਦਬਾਓ । | |
06:02 | ‘. / logical.sh’ ਉੱਤੇ ਜਾਓ, ਐਂਟਰ ਦਬਾਓ । | |
06:07 | prompt (ਪ੍ਰਾੰਪਟ) ਵਿਖਾਉਂਦਾ ਹੈ‘Enter a word:’ | |
06:09 | ਇਸ ਵਾਰ ਅਸੀਂ ‘abhijit’ ਦਰਜ ਕਰਾਂਗੇ । | |
06:13 | ਆਉਟਪੁਟ ਵਿਖਾਈ ਦਿੰਦੀ ਹੈ: ‘abhijit contains word raj or jit’ | |
06:19 | ਕਿਰਪਾ ਕਰਕੇ ਵੱਖ–ਵੱਖ ਇਨਪੁਟ ਦੇ ਨਾਲ ਪ੍ਰੋਗਰਾਮ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਅਤੇ ਆਉਟਪੁਟ ਵੇਖੋ । | |
06:25 | ਹੁਣ ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ । | |
06:27 | ਹੁਣ ‘logical NOT’ ਓਪਰੇਟਰ ਉੱਤੇ ਇੱਕ ਨਜ਼ਰ ਪਾਉਂਦੇ ਹਾਂ । | |
06:31 | * ਇਹ ਐਕਸਪ੍ਰੇਸ਼ਨ ਦੀ ‘boolean’ ਵੈਲਿਊ ਨੂੰ ਉਲਟਾ ਕਰਦਾ ਹੈ । | |
06:35 | * ਜਿਸਦਾ ਮਤਲੱਬ ਹੈ, ਇਹ ‘ਟਰੂ’ ਰੀਟਰਨ ਕਰਦਾ ਹੈ ਜੇਕਰ ਐਕਸਪ੍ਰੇਸ਼ਨ ‘ਫਾਲਸ’ ਹੈ । | |
06:40 | * ਅਤੇ ਫਾਲਸ ਰੀਟਰਨ ਕਰਦਾ ਹੈ ਜੇਕਰ ਐਕਸਪ੍ਰੇਸ਼ਨ ਟਰੂ ਹੈ । | |
06:44 | ‘logical NOT’ ਓਪਰੇਟਰ ਦਾ ਸੰਟੈਕਸ ਹੈ | |
06:48 | * ‘Exclamation mark’ ਸਪੇਸ ‘expression’ | |
06:52 | ਜਾਂ ‘ਸਕਵੇਅਰ ਬ੍ਰੈਕਟ ਖੋਲੋ ਸਪੇਸ exclamation mark ਸਪੇਸ expression ਸਪੇਸ ਸਕਵੇਅਰ ਬ੍ਰੈਕਟ ਬੰਦ ਕਰੋ’ | |
07:00 | ਇੱਕ ਉਦਾਹਰਣ ਦੇਖਦੇ ਹਾਂ | |
07:03 | ਅਸੀਂ ਫ਼ਾਈਲ ਵਿੱਚ ਕੋਡ ਪਹਿਲਾਂ ਹੀ ਲਿਖ ਲਿਆ ਹੈ । | |
07:05 | ਇਸ ਲਈ: ਅਸੀਂ ‘ਟਰਮੀਨਲ’ ਉੱਤੇ ਜਾਵਾਂਗੇ ਅਤੇ ਟਾਈਪ ਕਰੋ:‘gedit ਸਪੇਸ logicalNOT ਡਾਟ sh ਸਪੇਸ ampersand sign’ ਐਂਟਰ ਦਬਾਓ । | |
07:18 | ਹੁਣ ਆਪਣੀ ‘logicalNOT dot sh’ ਫ਼ਾਈਲ ਵਿੱਚ ਇੱਥੇ ਦਿਖਾਈ ਦੇ ਰਹੇ ਦੀ ਤਰ੍ਹਾਂ ਕੋਡ ਟਾਈਪ ਕਰੋ । | |
07:24 | ਇਹ ‘shebang line’ ਹੈ, ਜਿਵੇਂ ਅਸੀਂ ਪਹਿਲਾਂ ਤੋਂ ਜਾਣਦੇ ਹਾਂ । | |
07:28 | ‘$1’ ਸਕਰਿਪਟ ਨੂੰ ਪਾਸ ਕੀਤਾ ਹੋਇਆ ਪਹਿਲਾ ‘command line argument’ ਹੈ । | |
07:33 | ‘- (hyphen) f’ ਚੈੱਕ ਕਰਦਾ ਹੈ ਕਿ ਜੇਕਰ ਫ਼ਾਈਲ ਉਸ ਨਾਮ ਦੇ ਨਾਲ ਹੈ ਜੋ ‘ਆਰਗੂਮੈਂਟ’ ਦੀ ਤਰ੍ਹਾਂ ਪਾਸ ਕੀਤੇ ਗਏ ਸੀ । | |
07:41 | ਇਸ ਲਈ: ਜੇਕਰ ਫ਼ਾਈਲ ਹੈ ਤਾਂ ਇਹ ‘ਟਰੂ’ ਰੀਟਰਨ ਕਰਦਾ ਹੈ ਅਤੇ ਜੇਕਰ ਇਹ ਨਹੀਂ ਹੈ ਤਾਂ ‘ਫਾਲਸ’ ਰੀਟਰਨ ਕਰਦਾ ਹੈ । | |
07:48 | ਇਹ ‘NOT operator’ ਇੱਥੇ ਰੀਟਰਨ ਕੀਤੀ ਹੋਈ ਵੈਲਿਊ ਨੂੰ ਉਲਟਾ ਕਰਦਾ ਹੈ । | |
07:52 | ਜਿਸਦਾ ਮਤਲੱਬ ਹੈ, ਜੇਕਰ ਇੱਕ ਫ਼ਾਈਲ ਜਿਸਦਾ ਨਾਮ ਮੌਜੂਦ ਹੈ, ਉਹ ਕੰਡੀਸ਼ਨ ‘ਟਰੂ’ ਹੋਵੇਗੀ । | |
07:58 | ਪਰ ‘NOT operator’ ਇਸਦੀ ਵੈਲਿਊ ਨੂੰ ਫਾਲਸ ਵਿੱਚ ਉਲਟਾ ਕਰ ਦੇਵੇਗਾ । | |
08:02 | ਅਤੇ ਇਹ ਮੈਸੇਜ ਵਿਖਾਏਗਾ ‘FILE does not exist’ | |
08:07 | ਇੱਥੇ ‘else statement’ ਵਿੱਚ, ਇਹ ਮੈਸੇਜ ਦਿਖਾਉਂਦਾ ਹੈ ‘FILE exists’ | |
08:13 | ‘fi’, ‘if loop’ ਦੇ ਅਖੀਰ ਨੂੰ ਦਿਖਾਉਂਦਾ ਹੈ । | |
08:16 | ਹੁਣ ‘ਟਰਮੀਨਲ’ ਉੱਤੇ ਆਉਂਦੇ ਹਨ । | |
08:18 | ਅਸੀਂ prompt (ਪ੍ਰਾੰਪਟ) ਕਲੀਅਰ ਕਰਦੇ ਹਾਂ । | |
08:20 | ਹੁਣ ‘test.txt’ ਨਾਮ ਦੇ ਨਾਲ ਇੱਕ ਖਾਲੀ ਫ਼ਾਈਲ ਬਣਾਉਂਦੇ ਹਾਂ । | |
08:25 | ਟਾਈਪ ਕਰੋ: ‘touch space test dot txt’ ‘ਐਂਟਰ’ ਦਬਾਓ । | |
08:32 | ਅੱਗੇ, ਸਕਰਿਪਟ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ, ਟਾਈਪ ਕਰੋ: ‘chmod space plus x space logicalNOT dot sh’ ‘ਐਂਟਰ’ ਦਬਾਓ । | |
08:45 | ਹੁਣ ਟਾਈਪ ਕਰੋ:‘dot slash logicalNOT dot sh space test dot txt’ ‘ਐਂਟਰ’ ਦਬਾਓ । | |
08:55 | ਸਾਡੀ ਸ਼ੈਲੀ ਸਕਰਿਪਟ ਨੂੰ ਚੈੱਕ ਕਰੇਗੀ ਕਿ ਕੀ ਫ਼ਾਈਲ ਮੌਜੂਦ ਹੈ । | |
09:00 | ਸਾਡੀ ਫ਼ਾਈਲ ‘test dot txt’ ਮੌਜੂਦ ਹੈ, ਇਸ ਲਈ ਵੈਲਿਊ ‘ਟਰੂ’ ਹੋਵੇਗੀ । | |
09:07 | ਫਿਰ ‘logical NOT’ ਉਸ ਵੈਲਿਊ ਨੂੰ ਉਲਟਾ ਕਰੇਗਾ ਅਤੇ ‘ਫਾਲਸ’ ਰੀਟਰਨ ਕਰੇਗਾ । | |
09:12 | ਕਿਉਂਕਿ ਮੁਲਾਂਕਣ ‘ਫਾਲਸ’ ਹੈ, ਤਾਂ ‘else statement’ ਮੁਲਾਂਕਿਤ ਕੀਤਾ ਜਾਂਦਾ ਹੈ । | |
09:18 | ਅਤੇ ਡਿਸਪਲੇਅ ਮੈਸੇਜ ਹੈ – ‘File ‘test.txt’ exists’ | |
09:23 | ਆਰਗੂਮੈਂਟ ‘test1.txt’ ਦੇ ਨਾਲ ਪ੍ਰੋਗਰਾਮ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰੋ । | |
09:29 | ਅਤੇ ਪਹਿਲਾਂ ਸਮਝਾਏ ਗਏ ਦੀ ਤਰ੍ਹਾਂ, ਕੰਟਰੋਲ ਫਲੋ ਨੂੰ ਦੇਖੋ । | |
09:33 | ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ, ਅਤੇ ਨਿਚੋੜ ਕੱਢਦੇ ਹਾਂ । | |
09:37 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
‘logical AND’ ‘logical OR’ ਅਤੇ ‘logical NOT’ ਦੀ ਵਰਤੋਂ । | |
09:45 | ਇੱਕ ਨਿਰਧਾਰਤ ਕੰਮ ਵਿੱਚ, | |
09:47 | ਚੈੱਕ ਕਰੋ ਕਿ ਕੀ ਫ਼ਾਈਲ ਮੌਜੂਦ ਹੈ | |
09:49 | ਅਤੇ ਚਲਾਉਣ ਦੇ ਲਾਇਕ ਹੈ । | |
09:51 | * ਇਸਦੇ ਲਈ ਟਿਊਟੋਰਿਅਲ ਵਿੱਚ ਸਮਝਾਏ ਗਏ ‘logical operators’ ਦਾ ਪ੍ਰਯੋਗ ਕਰੋ । | |
09:56 | * (ਹਿੰਟ: ‘man space test’) | |
09:59 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ । | |
10:02 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਨਿਚੋੜ ਕੱਢਦਾ ਹੈ । | |
10:05 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
10:09 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | |
10:12 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ । | |
10:15 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
10:19 | ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਜਾਓ । | |
10:26 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
10:30 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:37 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । | |
10:42 | ਇਸ ਸਕਰਿਪਟ ਦਾ ਯੋਗਦਾਨ FOSSEE ਅਤੇ ਸਪੋਕਨ ਟਿਊਟੋਰਿਅਲ ਟੀਮ ਦੁਆਰਾ ਦਿੱਤਾ ਗਿਆ ਹੈ । | |
10:47 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ | |
10:51 | ਸਾਡੇ ਨਾਲ ਜੁੜਣ ਲਈ ਧੰਨਵਾਦ । | } |