BASH/C2/Arithmetic-Comparison/Punjabi
From Script | Spoken-Tutorial
Revision as of 11:25, 14 September 2017 by PoojaMoolya (Talk | contribs)
Time | Narration |
00:01 | ਬੈਸ਼ ਵਿੱਚ ’Arithmetic Comparison’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । |
00:07 | ਇਸ ਟਿਉਟੋਰਿਅਲ ਵਿੱਚ ਅਸੀਂ ਸਿਖਾਂਗੇ |
00:09 | * ’equal to (ਈਕਵੱਲ ਟੂ) ’not equal to (ਨਾਟ ਈਕਵੱਲ ਟੂ)’ |
00:12 | ’less than (ਲੈਸ ਦੈਨ)’ ’less than equal to (ਲੈਸ ਦੈਨ ਈਕਵੱਲ ਟੂ)’ |
00:15 | ’greater than (ਗ੍ਰੇਟਰ ਦੈਨ)’ ਅਤੇ ’greater than equal to (ਗ੍ਰੇਟਰ ਦੈਨ ਈਕਵੱਲ ਟੂ)’ ਕਮਾਂਡਸ |
00:19 | ਅਸੀਂ ਇਹ ਪ੍ਰੋਗਰਾਮ ਨੂੰ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ । |
00:23 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ |
00:26 | * ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ |
00:30 | * ’GNU BASH’ ਵਰਜਨ ’4.1.10’ |
00:34 | ਅਭਿਆਸ ਕਰਨ ਦੇ ਲਈ ’GNU Bash’ ਵਰਜਨ 4 ਜਾਂ ਉਸ ਤੋਂ ਨਵੇਂ ਪ੍ਰੋਗਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । |
00:39 | ਮੇਰੇ ਕੋਲ ਪਹਿਲਾਂ ਤੋਂ ਹੀ ਅਰਿਥਮੈਟਿਕ ਓਪਰੇਟਰਸ ਦੀ ਇੱਕ ਕੀਤੀ ਗਈ ਉਦਾਹਰਣ ਹੈ । |
00:43 | ਅਸੀਂ ਇਸ ਨੂੰ ਖੋਲਦੇ ਹਾਂ । |
00:45 | ਅਸੀਂ ਫ਼ਾਈਲ ਨੂੰ ’example1.sh’ ਦਾ ਨਾਮ ਦਿੱਤਾ ਹੈ । |
00:50 | ਆਪਣੀ ਪਸੰਦ ਦੇ ਕਿਸੇ ਵੀ ਐਡੀਟਰ ਉੱਤੇ ਫ਼ਾਈਲ ਨੂੰ ਖੋਲੋ ਅਤੇ ਜਿਸ ਤਰ੍ਹਾਂ ਦਿਖਾਇਆ ਗਿਆ ਹੈ ਉਸ ਤਰ੍ਹਾਂ ਹੀ ਕੋਡ ਟਾਈਪ ਕਰੋ । |
00:56 | ਅਜਿਹਾ ਕਿਵੇਂ ਕਰਦੇ ਹਾਂ, ਹੁਣ ਤੱਕ ਤੁਹਾਨੂੰ ਇਸ ਦਾ ਗਿਆਨ ਹੋ ਗਿਆ ਹੋਵੇਗਾਂ । |
01:00 | ਇਸ ਪ੍ਰੋਗਰਾਮ ਵਿੱਚ, ਅਸੀਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਫ਼ਾਈਲ ਖਾਲੀ ਹੈ ਜਾਂ ਨਹੀਂ । |
01:06 | ਹੁਣ ਅਸੀਂ ਕੋਡ ਸਮਝਦੇ ਹਾਂ । |
01:08 | ਇਹ ’ਸ਼ੀਬੈਂਗ’ ਲਾਈਨ ਹੈ । |
01:10 | ਸਭ ਤੋਂ ਪਹਿਲਾਂ, ’ਕੰਸੋਲ’ ਉੱਤੇ ’Enter filename’ ਪ੍ਰਿੰਟ ਕੀਤਾ ਜਾਵੇਗਾ । |
01:15 | ’read’ ਕਮਾਂਡ ’ਮਿਆਰੀ ਇਨਪੁਟ’ ਤੋਂ ਡਾਟੇ ਦੀ ਇੱਕ ਲਾਈਨ ਪੜ੍ਹਦੇ ਹਾਂ । |
01:20 | ਇਹ ਕਮਾਂਡ ‘ਬਰੈਕਟਸ (bracketes)’ ਵਿੱਚ ਬੰਦ ਹੁੰਦੀ ਹੈ । |
01:24 | ਪ੍ਰੋਗਰਾਮ ਵਿੱਚ ’ਬਰੈਕਟਸ’ ਬਹੁਤ ਵਿਸ਼ੇਸ਼ ਜਗ੍ਹਾਂ ਰੱਖਦੀ ਹੈ । |
01:27 | ਜੋ ਵੀ ਤੁਸੀਂ ’ਬਰੈਕਟਸ’ ਦੇ ਵਿੱਚ ਟਾਈਪ ਕਰਦੇ ਹੋ ਉਸ ਦਾ ਮੁੱਲਾਂਕਣ ਕੀਤਾ ਜਾਂਦਾ ਹੈ । |
01:32 | ’cat’ ਕਮਾਂਡ ਫ਼ਾਈਲ ਦੀ ਵਿਸ਼ਾ ਵਸਤੂ ਦਿਖਾਵੇਗੀ । |
01:37 | ’wc’ ਹਰ ਇੱਕ ਫ਼ਾਈਲ ਦੇ ਲਈ ਨਵੀਂ ਲਾਈਨ, ਸ਼ਬਦ ਅਤੇ ਬਾਈਟ ਕਾਊਂਟ ਪ੍ਰਿੰਟ ਕਰਦਾ ਹੈ । |
01:43 | ’-(ਹਾਈਫਨ) w’ ਸ਼ਬਦ count (ਕਾਊਂਟ) ਪ੍ਰਿੰਟ ਕਰਦਾ । |
01:47 | ਜੋ ਹੋਵੇਗਾ ਉਹ ਇਸ ਤਰ੍ਹਾਂ ਹੈ - |
01:49 | * ਪਹਿਲਾਂ ’cat’ ਕਮਾਂਡ ਫ਼ਾਈਲ ਨੂੰ ਪੜ੍ਹੇਗੀ । |
01:53 | ਇਹ ਉਹ ਇਨਪੁਟ ਲਾਈਨ ਹੈ |
01:55 | * ਜਿਸ ਨੂੰ ਫਿਰ ਤੋਂ ਆਰਡਰ ਵਿੱਚ ਰੱਖਿਆ ਜਾਂਦਾ ਹੈ ਜਾਂ ’wc’ ਕਮਾਂਡ ਨੂੰ ਭੇਜਿਆ ਜਾਂਦਾ ਹੈ । |
02:00 | * ਇਸ ਲਈ: ਇਹ ਸਟੇਟਮੈਂਟ ਦੀ ਦਿੱਤੀ ਗਈ ਫ਼ਾਈਲ ਵਿੱਚ ਸ਼ਬਦਾਂ ਨੂੰ ਕਾਊਂਟ ਜਿਵੇਂ ਕਿ ਗਿਣਦਾ ਹੈ । |
02:05 | * ਆਉਟਪੁਟ ਵੇਰੀਏਬਲ ’x’ ਵਿੱਚ ਇੱਕਠਾ ਕੀਤਾ ਜਾਂਦਾ ਹੈ । |
02:08 | ਇਹ ’if statement’ ਹੈ |
02:10 | ’-(ਹਾਈਫਨ) eq’ ਕਮਾਂਡ ਨੂੰ ਚੈੱਕ ਕਰਦਾ ਹੈ ਕਿ ਕੀ ਸ਼ਬਦ ਦੀ ਗਿਣਤੀ ਜ਼ੀਰੋ ਦੇ ਬਰਾਬਰ ਹੈ |
02:16 | ਜੇਕਰ ਕੰਡੀਸ਼ਨ ‘ਟਰੂ’ ਹੈ ਤਾਂ ਅਸੀਂ ਮੈਸੇਜ ਪ੍ਰਿੰਟ ਕਰਾਂਗੇ ‘File has zero words’ |
02:22 | ‘fi’ ਪਹਿਲੀ ‘if’ ਕੰਡੀਸ਼ਨ ਖ਼ਤਮ । |
02:26 | ਇੱਥੇ ਹੋਰ ਵੀ ‘if’ ਕੰਡੀਸ਼ਨਸ ਹਨ । |
02:28 | ਇੱਥੇ, ‘-(ਹਾਈਫਨ) ne’ ਕਮਾਂਡ ਚੈੱਕ ਕਰਦੀ ਹੈ ਕਿ ਕੀ ਸ਼ਬਦ ਦੀ ਗਿਣਤੀ ਜ਼ੀਰੋ ਦੇ ਬਰਾਬਰ ਨਹੀਂ ਹੈ |
02:35 | ਜੇਕਰ ਕੰਡੀਸ਼ਨ ‘ਟਰੂ’ ਹੈ ਤਾਂ ਅਸੀਂ ਪ੍ਰਿੰਟ ਕਰਦੇ ਹਾਂ ’ਫ਼ਾਈਲ ਇਸ ਪ੍ਰਕਾਰ ਸ਼ਬਦ ਰੱਖਦੀ ਹੈ’ । |
02:40 | ‘$ (ਡਾਲਰ) x’ ਵਰਡ ਕਾਊਂਟ ਦੇਵੇਗਾ । |
02:43 | ਇਹ ਦੂਜੀ ‘if’ ਕੰਡੀਸ਼ਨ ਖ਼ਤਮ । |
02:46 | ਆਪਣੀ ਪ੍ਰੋਗਰਾਮ ਫ਼ਾਈਲ ਨੂੰ ਸੇਵ ਕਰੋ । |
02:48 | ਹੁਣ ਆਪਣੇ ਪ੍ਰੋਗਰਾਮ ਨੂੰ ਚਲਾਓ । |
02:51 | ‘ਟਰਮੀਨਲ’ ਖੋਲੋ । |
02:53 | ਪਹਿਲਾਂ ‘list.txt’ ਫ਼ਾਈਲ ਬਣਾਉਂਦੇ ਹਾਂ । |
02:57 | ਟਾਈਪ ਕਰੋ: ‘touch list.txt’ |
03:01 | ਹੁਣ, ਫ਼ਾਈਲ ਵਿੱਚ ਇੱਕ ਲਾਈਨ ਜੋੜਦੇ ਹਾਂ । |
03:04 | ਟਾਈਪ ਕਰੋ: ‘echo ਡਬਲ ਕੋਟਸ ਵਿੱਚ How are you ਡਬਲ ਕੋਟਸ ਦੇ ਬਾਅਦ ਗ੍ਰੇਟਰ ਦੈਨ ਸਾਈਨ list.txt’ |
03:13 | ਹੁਣ ਆਪਣੀ ਸਕਰਿਪਟ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ । |
03:16 | ਟਾਈਪ ਕਰੋ: ‘chmod ਪਲਸ x example1 ਡਾਟ sh’ |
03:21 | ਹੁਣ ਟਾਈਪ ਕਰੋ ‘ਡਾਟ ਸਲੈਸ਼ example1.sh’ |
03:26 | ‘Enter filename’ ਦਿਖਾਈ ਦੇ ਰਿਹਾ ਹੈ । |
03:28 | ਟਾਈਪ ਕਰੋ: ‘list.txt’ |
03:31 | ਆਉਟਪੁਟ ਦਿਖਾਈ ਦੇ ਰਹੀ ਹੈ: ‘list. (ਡਾਟ) txt has 3 words’ |
03:36 | ਹੁਣ ਅਸੀਂ ਦੂਜੇ ਓਰੇਟਰਸ ਦੇ ਸੈਟ ਦੇ ਬਾਰੇ ਵਿੱਚ ਸਿੱਖਦੇ ਹਾਂ । |
03:40 | ਹੁਣ ਅਸੀਂ ਇੱਕ ਹੋਰ ਫ਼ਾਈਲ ਖੋਲ੍ਹਦੇ ਹਾਂ । |
03:43 | ਇਹ ‘example2.sh’ ਹੈ । |
03:46 | ਕਿਰਪਾ ਕਰਕੇ ਆਪਣੇ ਐਡੀਟਰ ਵਿੱਚ ਇੱਕ ਫ਼ਾਈਲ ਖੋਲੋ ਅਤੇ ਇਸ ਨੂੰ ‘example2.sh’ ਨਾਮ ਦਿਓ । |
03:52 | ਹੁਣ ਇੱਥੇ ਆਪਣੀ ‘example2.sh’ ਫ਼ਾਈਲ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ ਕੋਡ ਟਾਈਪ ਕਰੋ । |
03:58 | ਹੁਣ ਅਸੀਂ ਕੋਡ ਸਮਝਦੇ ਹਾਂ । |
04:00 | ਇਹ ਪ੍ਰੋਗਰਾਮ ਨੂੰ ਚੈੱਕ ਕਰਦਾ ਹੈ ਕਿ ਕੀ ਸ਼ਬਦ ਦੀ ਗਿਣਤੀ ਜਿਵੇਂ ਕਿ ਵਰਡ ਕਾਊਂਟ |
04:04 | * ਇੱਕ ਤੋਂ ਵੱਡਾ ਹੈ ਜਾਂ ਛੋਟਾ ਹੈ |
04:07 | * ਇੱਕ ਅਤੇ ਸੋ ਦੇ ਵਿੱਚ ਹੈ ਜਾਂ ਸੋ ਤੋਂ ਜ਼ਿਆਦਾ ਹੈ । |
04:11 | ਇੱਥੇ ਸਾਡੇ ਕੋਲ ਸਾਡੀ ’ਸ਼ੀਬੈਂਗ ਲਾਈਨ ਹੈ । |
04:14 | ‘read’ ਸਟੇਟਮੈਂਟ ਯੂਜਰ ਤੋਂ ਫ਼ਾਈਲਨੇਮ ਦੀ ਤਰ੍ਹਾਂ ਇਨਪੁਟ ਲੈਂਦਾ ਹੈ । |
04:19 | ਇੱਥੇ, ‘-(ਹਾਈਫਨ) c’ ਕਮਾਂਡ ਬਾਈਟ ਕਾਊਂਟਸ ਨੂੰ ਪ੍ਰਿੰਟ ਕਰਨ ਵਿੱਚ ਪ੍ਰਯੋਗ ਹੁੰਦੀ ਹੈ । |
04:24 | ‘if’ ਸਟੇਟਮੈਂਟ ਵਿੱਚ, ‘-(hyphen) lt’ ਕਮਾਂਡ ਨੂੰ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਛੋਟਾ ਹੈ । |
04:31 | ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ‘No characters present in the file’ |
04:37 | ‘fi’ ‘if ਕੰਡੀਸ਼ਨ’ ਨੂੰ ਖ਼ਤਮ ਕਰਦਾ ਹੈ । |
04:40 | ਅਗਲਾ ’if ਸਟੇਟਮੈਂਟ’ ਨੇਸਟੈਡ ’if ਸਟੇਟਮੈਂਟ’ ਰੱਖਦਾ ਹੈ । |
04:45 | ਪਹਿਲਾਂ ‘-(ਹਾਈਫਨ) gt’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਵੱਡਾ ਹੈ । |
04:51 | ਜੇਕਰ ਹਾਂ, ਤਾਂ ਇਹ ‘ਏਕੋ ਸਟੇਟਮੈਂਟ’ ਚਲਾਈ ਜਾਵੇਗੀ । |
04:56 | ਇੱਥੇ ਇਸ ‘if ਸਟੇਟਮੈਂਟ’ ਵਿੱਚ ਕਈ ਕੰਡੀਸ਼ਨਸ ਹਨ । |
05:01 | ਇੱਥੇ, ਇਸ ‘if’ ਵਿੱਚ ‘-(ਹਾਈਫਨ) ge’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਵੱਡਾ ਜਾਂ ਬਰਾਬਰ ਹੈ । |
05:09 | * ਅਤੇ ‘-(ਹਾਈਫਨ) le’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਸੋ ਤੋਂ ਘੱਟ ਜਾਂ ਬਰਾਬਰ ਹੈ । |
05:17 | ਜੇਕਰ ਦੋਨੇ ਕੰਡੀਸ਼ਨਸ ਸੰਤੁਸ਼ਟ ਹੁੰਦੀਆਂ ਹਨ, ਤਾਂ ਇਹ ਪ੍ਰਿੰਟ ਕਰਦਾ ਹੈ: |
05:21 | ‘Number of characters ranges between 1 and 100’ |
05:25 | ਕਿਰਪਾ ਕਰਕੇ ਧਿਆਨ ਦਿਓ ਕਿ ਪੂਰੀ ‘if ਕੰਡੀਸ਼ਨ ਨੂੰ ਸੰਤੁਸ਼ਟ ਕਰਨ ਲਈ ਦੋਨੇ ਕੰਡੀਸ਼ਨਸ ਟਰੂ ਹੋਣੀਆਂ ਚਾਹੀਦੀਆਂ ਹਨ । |
05:33 | ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਦੋਨੇ ਕੰਡੀਸ਼ਨਸ ਦੇ ਵਿੱਚ ਐਮਪਰਸੈਂਡ (ampersand) ਨੂੰ ਰੱਖਿਆ ਹੈ । |
05:39 | ‘fi’ ਇਸ ‘if ਸਟੇਟਮੈਂਟ’ ਖ਼ਤਮ । |
05:43 | ਫਿਰ ਅਗਲਾ ‘if ਸਟੇਟਮੈਂਟ’ ਮੁਲਾਂਕਣ ਕੀਤਾ ਜਾਵੇਗਾ । |
05:47 | ‘-(ਹਾਈਫਨ) gt’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਸੋ ਤੋਂ ਵੱਡਾ ਹੈ । |
05:53 | ਜੇਕਰ ਕੰਡੀਸ਼ਨ ਸੰਤੁਸ਼ਟ ਹੁੰਦੀ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ‘Number of characters is above hundred’ |
06:00 | ‘fi’ ‘if ਸਟੇਟਮੈਂਟ’ ਖ਼ਤਮ । |
06:04 | ਇੱਥੇ ਅਸੀਂ ਦੂੱਜੇ ‘if ਸਟੇਟਮੈਂਟ’ ਨੂੰ ਵੀ ਖ਼ਤਮ ਕਰਦੇ ਹਾਂ । |
06:07 | ਹੁਣ ਅਸੀਂ ਆਪਣੇ ‘ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ । |
06:10 | ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । |
06:13 | ‘chmod ਪਲਸ x example2 ਡਾਟ sh’ |
06:18 | ‘ਡਾਟ ਸਲੈਸ਼ example2 ਡਾਟ sh’ |
06:22 | ਟਾਈਪ ਕਰੋ ‘list.txt’ |
06:25 | ਆਉਟਪੁਟ ਇਸ ਤਰ੍ਹਾਂ ਦਿਖਾਈ ਦਿੰਦੀ ਹੈ ‘list.txt has more than one character’ |
06:31 | ‘Number of characters ranges between one and hundred’ |
06:36 | ਹੁਣ ‘list.txt’ ਫ਼ਾਈਲ ਵਿੱਚ ਕੇਰੈਕਟਰਸ ਜੋੜਦੇ ਜਾਂ ਮਿਟਾਉਂਦੇ ਹਾਂ । |
06:40 | ਫਿਰ ਵੇਖੋ ਕਿ ਕਿਹੜਾ ‘if ਸਟੇਟਮੈਂਟ’ ਚੱਲਦਾ ਹੈ । |
06:46 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ । |
06:49 | ਇਸ ਦਾ ਸਾਰ ਕਰਦੇ ਹਾਂ । |
06:51 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
‘ਈਕਵੱਲ ਟੂ’ ‘ਨਾਟ ਈਕਵੱਲ ਟੂ’ ‘ਲੈਸ ਦੈਨ’ ‘ਲੈਸ ਦੈਨ ਈਕਵੱਲ ਟੂ’ ‘ਗ੍ਰੇਟਰ ਦੈਨ’ ਅਤੇ ‘ਗ੍ਰੇਟਰ ਦੈਨ ਈਕਵੱਲ ਟੂ’ ਕਮਾਂਡਸ |
07:03 | ਇੱਕ ਨਿਰਧਾਰਤ ਕੰਮ ਵਿੱਚ, ‘ਨਾਟ ਈਕਵੱਲ ਟੂ’ ਓਪਰੇਟਰ ਦਾ ਪ੍ਰਯੋਗ ਕਰਨ ਵਾਲੇ ਪ੍ਰਦਰਸ਼ਨ ਦੇ ਲਈ ਇੱਕ ਪ੍ਰੋਗਰਾਮ ਲਿਖੋ । |
07:09 | ਨੋਟ ‘-(hyphen) ne’ |
07:12 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ । |
07:15 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਨਿਚੋੜ ਕੱਢਦਾ ਹੈ । |
07:18 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । |
07:23 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
07:25 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ । |
07:28 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । |
07:32 | ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਜਾਓ । |
07:40 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
07:43 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
07:51 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । http: //spoken-tutorial.org\NMEICT-Intro |
08:02 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ |
08:06 | ਸਾਡੇ ਨਾਲ ਜੁੜਨ ਲਈ ਧੰਨਵਾਦ । |