PERL/C3/Sample-PERL-program/Punjabi

From Script | Spoken-Tutorial
Revision as of 08:24, 10 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Sample PERL program ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੁਣ ਤੱਕ ਕਵਰ ਕੀਤੇ ਹੋਏ ਮੁੱਖ ਵਿਸ਼ਿਆਂ ਨੂੰ ਸੈਂਪਲ ਪਰਲ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਸਿਖਾਂਗੇ।
00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ:
* ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ 
* Perl 5.14.2 ਅਤੇ 
* gedit ਟੈਕਸਟ ਐਡੀਟਰ 
00:25 ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ।
00:29 ਪੂਰਵ ਜਰੂਰਤਾਂ ਅਨੁਸਾਰ, ਤੁਹਾਨੂੰ ਪਰਲ ਪ੍ਰੋਗਰਾਮਿੰਗ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ।
00:34 ਜੇਕਰ ਨਹੀ ਤਾਂ ਸਾਡੀ ਵੈਬਸਾਈਟ ‘ਤੇ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਨੂੰ ਵੇਖੋ।
00:39 ਸੈਂਪਲ ਪਰਲ ਪ੍ਰੋਗਰਾਮ ਇੱਕ ਖੇਤਰ ਦੇ ਵੈਧਰ ਫੋਰਕਾਸਟ ਯਾਨੀ ਮੌਸਮ ਦੇ ਪੂਰਵਾਨੁਮਾਨ ਦੀਆਂ ਕਈ ਰਿਪੋਰਟਸ ਦਾ ਆਊਟਪੁੱਟ ਦੇਵੇਗਾ।
00:46 Weather dot pm ਇੱਕ ਮਾਡਿਊਲ ਫਾਇਲ ਹੈ ਜੋ ਇਸ ਪ੍ਰੋਗਰਾਮ ਦੇ ਲੋੜੀਂਦੇ ਡੇਟਾ ਨੂੰ ਰੱਖਣ ਲਈ ਇੱਕ ਜਟਿਲ ਡੇਟਾ ਸਟਰਕਚਰ ਰੱਖਦੀ ਹੈ।
00:54 ਇਹ ਰਿਪੋਰਟ ਬਣਾਉਣ ਲਈ ਵੱਖ-ਵੱਖ ਫੰਕਸ਼ੰਸ ਵੀ ਰੱਖਦੀ ਹੈ।
00:59 Weather underscore report dot pl ਉਹ ਪਰਲ ਪ੍ਰੋਗਰਾਮ ਹੈ ਜੋ ਲੋੜੀਂਦੇ ਆਊਟਪੁੱਟ ਦੇਣ ਲਈ ਇਸ ਮਾਡਿਊਲ ਫਾਈਲ ਦੀ ਵਰਤੋ ਕਰਦਾ ਹੈ।
01:08 ਸਾਡੀ ਵੈਬਸਾਈਟ ‘ਤੇ ਇਸ ਵੀਡਿਓ ਦੇ ਹੇਠਾਂ ਸਮਾਨ ਕੋਡ ਫਾਈਲਸ ਉਪਲੱਬਧ ਹਨ।
01:13 ਕੋਡ ਫਾਈਲ ਲਿੰਕ ਵਿੱਚ ਦਿੱਤੀਆਂ ਫਾਈਲਸ ਨੂੰ ਡਾਊਂਨਲੋਡ ਅਤੇ ਅਨਜਿਪ ਕਰੋ।
01:18 ਹੁਣ ਆਪਣਾ ਸੈਂਪਲ ਪਰਲ ਪ੍ਰੋਗਰਾਮ Weather dot pm ਵੇਖਦੇ ਹਾਂ।
01:24 ਇਸ ਪ੍ਰੋਗਰਾਮ ਵਿੱਚ ਕੋਡ ਦਾ ਬਲਾਕ namespace Weather ਵਿੱਚ ਹੈ।
01:29 ਪਰਲ, ਪੈਕੇਜ ਕੀਵਰਡ ਦਾ ਪ੍ਰਯੋਗ ਕਰਕੇ namespace ਨੂੰ ਲਾਗੂ ਕਰਦਾ ਹੈ।
01:34 BEGIN ਬਲਾਕ main ਪ੍ਰੋਗਰਾਮ ਤੋਂ ਪਹਿਲਾਂ ਕੰਪਾਇਲ ਅਤੇ ਨਿਸ਼ਪਾਦਿਤ ਕੀਤਾ ਜਾਂਦਾ ਹੈ।
01:40 Export, ਯੂਜਰ ਦੇ namespace ‘ਤੇ ਮਾਡਿਊਲਸ ਦੇ ਵੇਰੀਏਬਲਸ ਅਤੇ ਫੰਕਸ਼ੰਸ ਨੂੰ ਐਕਸਪੋਰਟ ਕਰਨ ਦੀ ਆਗਿਆ ਦਿੰਦਾ ਹੈ।
01:48 At the rate EXPORT ਅਤੇ at the rate EXPORT underscore OK ਐਕਸਪੋਰਟ ਆਪਰੇਸ਼ਨ ਦੇ ਦੌਰਾਨ ਵਰਤੋ ਗਏ ਦੋ ਮੇਨ ਵੇਰੀਏਬਲਸ ਹਨ।
01:57 At the rate EXPORT, ਸਬਰੂਟੀਨਸ ਦੀ ਸੂਚੀ ਅਤੇ ਮਾਡਿਊਲ ਦੇ ਵੇਰੀਏਬਲਸ ਰੱਖਦਾ ਹੈ।
02:03 ਇਹ ਕਾਲਰ namespace ਵਿੱਚ ਐਕਸਪੋਰਟ ਕੀਤੇ ਜਾਣਗੇ।
02:07 At the rate EXPORT underscore OK ਲੋੜ ਦੇ ਅਨੁਸਾਰ ਸਿੰਬਲਸ ਨੂੰ ਐਕਸਪੋਰਟ ਕਰਦਾ ਹੈ।
02:14 ਇੱਥੇ ਮੈਂ ਮੌਸਮ ਦੀ ਰਿਪੋਰਟ ਦਾ ਜ਼ਰੂਰੀ ਡੇਟਾ ਰੱਖਣ ਵਾਲੇ ਕਾੰਪਲੇਕਸ ਡੇਟਾ-ਸਟਰਕਟਰਸ ਬਣਾਉਣ ਲਈ references ਦੀ ਵਰਤੋ ਕੀਤੀ ਹੈ।
02:24 $weather_report ਹੈਸ਼ ਰੈਫਰੈਂਸ ਹੈ। place ਅਤੇ nstate ਸਕੇਲਰ ਵੈਲਿਊਜ ਰੱਖਦੇ ਹਨ।
02:32 weekly, ਹੈਸ਼ ਰੈਫਰੈਂਸਸ ਦਾ ਹੈਸ਼ ਹੈ।
02:37 * ਹਫ਼ਤੇ ਦਾ ਹਰ ਇੱਕ ਦਿਨ ਚਾਰ ਕੀਜ ਰੱਖਦਾ ਹੈ-
 max underscore temp, 
 min underscore temp, 
 sunrise , 
 sunset.
02:48 record underscore time ਦੋ ਇੰਡੈਕਸ ਵੈਲਿਊਜ ਦੇ ਨਾਲ ਇੱਕ array reference ਹੈ।
02:54 ਮੇਰੇ ਕੋਲ ਵੱਖ-ਵੱਖ ਵਿਕਲਪਾਂ ਦੇ ਮੌਸਮ ਦੀ ਰਿਪੋਰਟ ਨੂੰ ਵਿਖਾਉਣ ਦੇ ਲਈ ਕੁੱਝ ਸਬਰੂਟੀਨਸ ਹਨ। ਇੱਕ-ਇੱਕ ਕਰਕੇ ਵੇਖਦੇ ਹਾਂ।
03:01 ਇਹ ਫੰਕਸ਼ਨ ਹੈਡਰ ਜਾਣਕਾਰੀ ਜਿਵੇਂ ਰਿਪੋਰਟ, ਪਲੇਸ, ਸਟੇਟ ਅਤੇ ਮੌਜੂਦਾ ਡੇਟ ਦੇ ਹੈਡਰ ਨੂੰ ਪ੍ਰਿੰਟ ਕਰਦਾ ਹੈ।
03:10 ਹੁਣ, ਅਗਲਾ ਫੰਕਸ਼ਨ display underscore daily underscore report ਵੇਖਦੇ ਹਾਂ।
03:16 ਇਹ ਫੰਕਸ਼ਨ ਵੀਕ-ਡੇ ਇਨਪੁਟ ਦੇ ਅਨੁਸਾਰ ਸਕਰੀਨ ਉੱਤੇ ਦੈਨਿਕ ਰਿਪੋਰਟ ਪ੍ਰਿੰਟ ਕਰਦਾ ਹੈ।
03:22 ਅਸੀ ਸ਼ਿਫਟ ਫੰਕਸ਼ਨ ਪ੍ਰਯੋਗ ਕਰਕੇ ਸਬਰੂਟੀਨ ਵਿੱਚ ਕੌਲ ਕੀਤੇ ਹੋਏ ਪੈਰਾਮੀਟਰ ਨੂੰ ਫੇਰ ਪ੍ਰਾਪਤ ਕਰਦੇ ਹਾਂ।
03:27 ਮੈਂ ਪੈਰਾਮੀਟਰ ਵੈਲਿਊ ਦੇ ਪੂਰਬਗਾਮੀ ਅਤੇ ਅਨੁਗਾਮੀ ਸਪੇਸੇਸ ਨੂੰ ਹਟਾਉਣ ਲਈ trim ( ) ਫੰਕਸ਼ਨ ਦੀ ਵਰਤੋਂ ਕੀਤੀ ਹੈ।
03:34 ਇੱਥੇ trim ( ) ਫੰਕਸ਼ਨ ਲਈ ਕੋਡ ਹੈ।
03:37 Lc ( ) ਫੰਕਸ਼ਨ ਦਿੱਤੇ ਗਏ ਇਨਪੁਟ ਦਾ ਲੋਅਰਕੇਸ ਵਰਜਨ ਰਿਟਰਨ ਕਰਦਾ ਹੈ।
03:42 ਇਹ ਕੇਸ-ਸੈਂਸਟੀਵਿਟੀ ਨੂੰ ਦੂਰ ਕਰਨ ਵਿੱਚ ਵਰਤੋ ਹੁੰਦਾ ਹੈ।
03:45 week day- ਜੋ ਮੇਨ ਪ੍ਰੋਗਰਾਮ ਵਿਚੋਂ ਪੈਰਾਮੀਟਰ ਦੀ ਤਰ੍ਹਾਂ ਕੌਲ ਹੁੰਦਾ ਹੈ ਉਹ ਲੋਕਲ ਵੇਰੀਏਬਲ dollar week underscore day ਨੂੰ ਅਸਾਇਨ ਕੀਤਾ ਜਾਂਦਾ ਹੈ।
03:55 ਹੇਠਾਂ ਦਿੱਤੇ ਪ੍ਰਿੰਟ ਸਟੇਟਮੈਂਟਸ ਨਿਰਧਾਰਿਤ ਵੀਕ ਡੇ ਨਾਲ ਸੰਬੰਧਿਤ ਡੇਟਾ ਨੂੰ ਪ੍ਰਿੰਟ ਕਰੇਗਾ।
04:01 ਅਸੀ $weather underscore report ਵਿੱਚ ਇੱਕ ਵੈਲਿਊ ਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ ਦਾ ਪ੍ਰਯੋਗ ਕਰ ਰਹੇ ਹਾਂ।
04:09 ਜਦੋਂ ਰੈਫਰੈਂਸਸ ਦੇ ਨਾਲ ਕਾਰਜ ਕਰਦੇ ਸਮੇਂ ਸਾਨੂੰ ਉਨ੍ਹਾਂ ਡੇਟਾ ਟਾਈਪ ਨੂੰ ਸਮਝਣਾ ਹੈ ਜੋ ਅਸੀ ਡੀਰੈਫਰੈਂਸ ਕਰ ਰਹੇ ਹਾਂ।
04:15 ਜੇਕਰ ਇਹ ਇੱਕ ਹੈਸ਼ ਹੈ ਤਾਂ ਸਾਨੂੰ ਕਰਲੀ ਬਰੈਕੇਟ ਵਿੱਚ ਕੀ (key) ਕੌਲ ਕਰਨ ਦੀ ਜਰੁਰਤ ਹੈ।
04:20 ਜੇਕਰ ਇਹ ਇੱਕ ਐਰੇ ਹੈ ਤਾਂ ਸਾਨੂੰ ਇੰਡੈਕਸ ਵੈਲਿਊਜ ਦੇ ਨਾਲ ਸਕਵਾਇਰ ਬਰੈਕੇਟਸ ਦੀ ਵਰਤੋਂ ਕਰਨ ਦੀ ਜਰੂਰਤ ਹੈ।
04:26 ਪਰਲ ਦਾ ਰਿਟਰਨ ਫੰਕਸ਼ਨ ਇੱਕ ਵੈਲਿਊ ਰਿਟਰਨ ਕਰਦਾ ਹੈ।
04:29 ਇਹ ਮੇਨ ਪ੍ਰੋਗਰਾਮ ਵਿੱਚ ਫੰਕਸ਼ਨ ਦੇ ਸਟੇਟਸ ਨੂੰ ਜਾਂਚਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।
04:36 ਅਗਲਾ ਫੰਕਸ਼ਨ write underscore daily underscore report ਹੈ।
04:40 ਇਹ ਫੰਕਸ਼ਨ ਫਾਈਲ ਵਿੱਚ ਰਿਪੋਰਟ ਆਊਟਪੁੱਟ ਪ੍ਰਿੰਟ ਕਰੇਗਾ।
04:45 ਗਰੇਟਰ ਦੈਨ (>) ਸਿੰਬਲ ਦੇ ਨਾਲ ਓਪਨ ਫੰਕਸ਼ਨ WRITE ਮੋਡ ਨੂੰ ਪਰਿਭਾਸ਼ਿਤ ਕਰਦਾ ਹੈ।
04:50 ਫਾਈਲ ਵੀਕ-ਡੇ ਨਾਮ ਅਤੇ dot txt ਐਕਸਟੈਂਸ਼ਨ ਦੇ ਨਾਲ ਬਣਾਈ ਜਾਂਦੀ ਹੈ।
04:56 ਪ੍ਰਿੰਟ ਸਟੇਟਮੈਂਟਸ ਫਾਈਲ ਵਿੱਚ ਨਿਰਧਾਰਿਤ ਵੀਕ ਡੇ ਨਾਲ ਸੰਬੰਧਿਤ ਡੇਟਾ ਨੂੰ ਪ੍ਰਿੰਟ ਕਰੇਗਾ।
05:02 ਇਹ ਹਫ਼ਤਾਵਾਰ ਰਿਪੋਰਟ ਪ੍ਰਿੰਟ ਕਰਦਾ ਹੈ।
05:05 ਮੈਂ ਹੈਸ਼ ਰੈਫਰੈਂਸ ਦੇ ਹਰ ਇੱਕ ਵੀਕ-ਡੇ ਨੂੰ ਲੂਪ-ਥਰੂ ਕਰਨ ਲਈ ਇੱਕ foreach loop ਘੋਸ਼ਿਤ ਕੀਤਾ ਹੈ।
05:11 ਮੈਂ ਹੈਸ਼ ਰੈਫਰੈਂਸ ਨੂੰ ਵਿਖਾਉਣ ਲਈ ਕਰਲੀ ਬਰੈਕੇਟਸ ਅਤੇ ਡੀਰੈਫਰੈਂਸ ਲਈ ਐਰੋ ਆਪਰੇਟਰ ਪ੍ਰਯੋਗ ਕੀਤੇ ਹਨ।
05:18 ਮੈਂ ਹੈਸ਼ ਦੀ ਕੀਜ ਨੂੰ ਲੂਪ-ਥਰੂ ਕਰਨ ਲਈ ਕੀਜ ਇਨ-ਬਿਲਟ ਫੰਕਸ਼ਨ ਦਾ ਪ੍ਰਯੋਗ ਕਰ ਰਿਹਾ ਹਾਂ।
05:23 display underscore daily underscore report function ਹੈਸ਼ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰੇਗਾ।
05:30 ਹੁਣ, ਇੱਕ ਪਰਲ ਪ੍ਰੋਗਰਾਮ weather underscore report dot pl ਵੇਖਦੇ ਹਾਂ ਜਿੱਥੇ ਅਸੀ ਇਸ ਮਾਡਿਊਲ ਫਾਈਲ Weather dot pm ਨੂੰ ਪ੍ਰਯੋਗ ਕਰਾਂਗੇ।
05:40 ਇੱਥੇ, use strict ਅਤੇ use warnings ਕੰਪਾਇਲਰ ਫਲੈਗਸ ਹਨ ਜੋ ਇੱਕੋ ਜਿਹੇ ਪ੍ਰੋਗਰਾਮਿੰਗ ਗਲਤੀਆਂ ਤੋਂ ਬਚਨ ਵਿੱਚ ਮਦਦ ਕਰਦੇ ਹਨ।
05:48 use Weather ਸੈਮੀਕੋਲਨ। ਇੱਥੇ, Weather ਇੱਕ ਮਾਡਿਊਲ ਨਾਮ ਹੈ ਜੋ ਮੈਂ ਇਸ ਪ੍ਰੋਗਰਾਮ ਵਿੱਚ ਪ੍ਰਯੋਗ ਕੀਤਾ ਗਿਆ ਹੈ।
05:56 ਅਸੀਂ ਪਹਿਲਾਂ ਹੀ ਵੇਖਿਆ ਕਿ ਇਸ ਪ੍ਰੋਗਰਾਮ ਲਈ ਜ਼ਰੂਰੀ ਫੰਕਸ਼ੰਸ ਇਸ ਮਾਡਿਊਲ ਵਿੱਚ ਸਟੋਰ ਕੀਤੇ ਗਏ ਹਨ।
06:03 ਇੱਥੇ dot pm ਫਾਈਲ ਐਕਸਟੈਂਸ਼ਨ ਦੇਣ ਦੀ ਜਰੁਰਤ ਨਹੀਂ ਹੈ।
06:08 ਇਸ ਪ੍ਰੋਗਰਾਮ ਵਿੱਚ, ਮੈਂ ਦਿੱਤੇ ਗਏ ਵਿਕਲਪਾਂ ਦੇ ਆਧਾਰ ਉੱਤੇ ਭਿੰਨ ਰਿਪੋਰਟਸ ਪ੍ਰਿੰਟ ਕਰਾਂਗਾ।
06:14 ਯੂਜਰ ਨੂੰ ਹੇਠਾਂ ਪ੍ਰਿੰਟ ਕਰਨ ਲਈ ਇੱਕ ਵਿਕਲਪ ਐਂਟਰ ਕਰਨਾ ਹੈ:
 ਇੱਕ ਵਿਸ਼ੇਸ਼ ਵੀਕ ਡੇ ਲਈ ਦੈਨਿਕ ਵੈਧਰ ਰਿਪੋਰਟ 
 ਆਊਟਪੁੱਟ ਫਾਈਲ ਵਿੱਚ ਇੱਕ ਵਿਸ਼ੇਸ਼ ਵੀਕ ਡੇ ਦੀ ਦੈਨਿਕ ਵੈਧਰ ਰਿਪੋਰਟ 
 ਹਫ਼ਤਾਵਾਰ ਵੈਧਰ ਰਿਪੋਰਟ 
06:27 ਜੇਕਰ ਵਿਕਲਪ 1 ਟਾਈਪ ਹੁੰਦਾ ਹੈ ਤਾਂ ਇਹ ਯੂਜਰ ਤੋਂ ਹਫ਼ਤੇ ਦਾ ਇੱਕ ਦਿਨ ਐਂਟਰ ਕਰਨ ਲਈ ਕਹੇਗਾ।
06:32 diamond ਆਪਰੇਟਰ STDIN ਵਿਚੋਂ ਪੜ੍ਹੇਗਾ, ਯਾਨੀ ਕੀਬੋਰਡ ਵਿਚੋਂ।
06:38 ਉਦਾਹਰਣ ਦੇ ਲਈ, ਜੇਕਰ ਯੂਜਰ monday ਐਂਟਰ ਕਰਦਾ ਹੈ ਤਾਂ ਇਹ ਇੱਕ ਵੇਰੀਏਬਲ dollar dayoption ਨੂੰ ਅਸਾਇਨ ਕੀਤਾ ਜਾਂਦਾ ਹੈ, ਜੋ ਇੱਕ ਲੋਕਲ ਵੇਰੀਏਬਲ ਹੈ।
06:47 ਅੱਗੇ, ਅਸੀ ਵੇਖ ਸੱਦੇ ਹਾਂ ਕਿ ਅਸੀ ਦੋ ਫੰਕਸ਼ੰਸ ਕਾਲ ਕਰ ਰਹੇ ਹਾਂ-
*  display_header ( )  ਅਤੇ 
*  display_daily_report ( ) .
06:56 ਅਸੀਂ ਇਸ ਫਾਈਲ ਵਿੱਚ use Weather ਸਟੇਟਮੈਂਟ ਦੇ ਨਾਲ Weather dot pm ਵਿੱਚ ਸਾਰੇ ਫੰਕਸ਼ੰਸ ਐਕਸਪੋਰਟ ਕੀਤੇ ਹਨ
07:03 ਸੋ colon colon ( :: ) ਪੈਕੇਜ ਕਵਾਲਿਫਾਇਰ ਪ੍ਰਯੋਗ ਕਰਕੇ ਇੱਕ ਪੈਕੇਜ ਵਿੱਚ ਫੰਕਸ਼ੰਸ ਨੂੰ ਉਲਿਖਿਤ ਕਰਨ ਦੀ ਜਰੁਰਤ ਨਹੀਂ ਹੁੰਦੀ ਹੈ।
07:10 ਹੁਣ ਅਗਲਾ ਵਿਕਲਪ ਵੇਖਦੇ ਹਾਂ।
07:13 ਜੇਕਰ ਵਿਕਲਪ 2 ਟਾਈਪ ਕੀਤਾ ਜਾਂਦਾ ਹੈ ਤਾਂ ਇਹ ਯੂਜਰ ਵਲੋਂ ਹਫ਼ਤੇ ਦੇ ਦਿਨ ਨੂੰ ਐਂਟਰ ਕਰਨ ਲਈ ਕਹੇਗਾ।
07:19 $ dayoption ਇਨਪੁਟ ਪੈਰਾਮੀਟਰ ਦੀ ਤਰ੍ਹਾਂ write underscore daily underscore report ਫੰਕਸ਼ਨ ਨੂੰ ਕੌਲ ਕੀਤਾ ਜਾਂਦਾ ਹੈ।
07:27 ਫੰਕਸ਼ਨ ਵਿਚੋਂ return ਵੈਲਿਊ dollar result ਵੇਰੀਏਬਲ ਵਿੱਚ ਸਟੋਰ ਕੀਤੀ ਜਾਂਦੀ ਹੈ ।
07:33 ਪ੍ਰਿੰਟ ਸਟੇਟਮੈਂਟ ਆਊਟਪੁੱਟ ਲਈ ਟੈਕਸਟ ਫਾਈਲ ਦੀ ਜਾਂਚ ਕਰਨ ਲਈ ਯੂਜਰ ਤੋਂ ਪੁੱਛਦਾ ਹੈ।
07:38 ਫਾਈਲ ਨਾਮ ਹਫ਼ਤੇ ਦੇ ਦਿਨ dot txt ਨਾਮਕ ਆਊਟਪੁੱਟ ਫਾਈਲ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ।
07:46 ਜੇਕਰ ਵਿਕਲਪ 3 ਟਾਈਪ ਹੁੰਦਾ ਹੈ ਤਾਂ ਇਹ ਪੂਰੇ ਹਫ਼ਤੇ ਲਈ ਵੈਧਰ ਰਿਪੋਰਟ ਪ੍ਰਿੰਟ ਕਰਦਾ ਹੈ।
07:51 display underscore weekly underscore report ਹਫ਼ਤਾਵਾਰ ਰਿਪੋਰਟ ਦਾ ਫੰਕਸ਼ਨ ਨਾਮ ਹੈ।
07:57 ਪ੍ਰਿੰਟ ਸਟੇਟਮੈਂਟ ਸਮੇਂ ਦੀ ਨਿਰਧਾਰਤ ਗਿਣਤੀ ਲਈ ਇੱਕ ਹੌਰੀਜੌਂਟਲ ਲਕੀਰ ਬਣਾਉਂਦਾ ਹੈ।
08:02 ਇਹ ਸਿਰਫ ਰਿਪੋਰਟ ਨੂੰ ਇੱਕ ਵਧੀਆ ਰੂਪ ਦੇਣ ਲਈ ਹੈ।
08:06 ਅਖੀਰ ਵਿੱਚ, ਜੇਕਰ ਵਿਕਲਪ 4 ਹੁੰਦਾ ਹੈ ਤਾਂ ਇਹ ਪ੍ਰੋਗਰਾਮ ਨੂੰ ਛੱਡ ਦੇਵੇਗਾ।
08:11 ਜੇਕਰ ਦਿੱਤੇ ਗਏ ਨਿਰਧਾਰਤ ਵਿਕਲਪਾਂ ਤੋਂ ਇਲਾਵਾ ਕੋਈ ਹੋਰ ਵਿਕਲਪ ਦਿੱਤਾ ਜਾਂਦਾ ਹੈ ਤਾਂ ਪ੍ਰਿੰਟ ਸਟੇਟਮੈਂਟ ਕਹਿੰਦਾ ਹੈ Incorrect option
08:19 ਇੱਥੇ, 0 ਦੀ ਐਗਜਿਟ ਵੈਲਿਊ ਵਿਖਾਉਂਦੀ ਹੈ ਕਿ ਪ੍ਰੋਗਰਾਮ ਸਫਲਤਾਪੂਰਵਕ ਰਣ ਹੋਇਆ ਹੈ।
08:25 0 ਤੋਂ ਇਲਾਵਾ ਕੋਈ ਹੋਰ ਐਗਜਿਟ ਵੈਲਿਊ ਦਾ ਮਤਲਬ ਹੈ ਕਿਸੇ ਪ੍ਰਕਾਰ ਦੀ ਇੱਕ ਐਰਰ ਆਈ ਹੈ।
08:31 ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ।
08:34 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ perl weather underscore report dot pl ਅਤੇ ਐਂਟਰ ਦਬਾਓ।
08:41 ਅਸੀ ਸਕਰੀਨ ਉੱਤੇ ਚਾਰ ਵਿਕਲਪ ਵੇਖ ਸਕਦੇ ਹਾਂ।
08:45 ਟਾਈਪ ਕਰੋ 1 ਅਤੇ ਐਂਟਰ ਦਬਾਓ।
08:48 ਸਾਡੇ ਤੋਂ ਹਫ਼ਤੇ ਦਾ ਇੱਕ ਦਿਨ ਐਂਟਰ ਕਰਨ ਲਈ ਕਿਹਾ ਜਾਂਦਾ ਹੈ। ਮੈਂ ਟਾਈਪ ਕਰਾਂਗਾ monday ਅਤੇ ਐਂਟਰ ਦਬਾਵਾਂਗਾ।
08:56 ਇਹ function display underscore header ( ) ਵਿਚੋਂ ਪੈਦਾ ਹੋਇਆ ਹੈਡਰ ਆਊਟਪੁੱਟ ਹੈ।
09:02 ਹੁਣ, ਅਸੀ ਮੰਡੇ (Monday) ਦੀ ਵੈਧਰ ਰਿਪੋਰਟ ਵੇਖ ਸਕਦੇ ਹਾਂ।
09:06 ਹੁਣ ਮੈਂ ਹੋਰ ਵਿਕਲਪਾਂ ਨੂੰ ਵਿਖਾਉਣ ਲਈ ਦੁਬਾਰਾ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਾਂਗਾ।
09:13 ਟਾਈਪ ਕਰੇ 2 ਅਤੇ ਐਂਟਰ ਦਬਾਓ।
09:17 ਪਰੌਂਪਟ ਉੱਤੇ, ਸਾਨੂੰ ਹਫ਼ਤੇ ਦਾ ਕੋਈ ਵੀ ਦਿਨ ਟਾਈਪ ਕਰਨਾ ਹੈ। ਮੈਂ ਟਾਈਪ ਕਰਾਂਗਾ wednesday ਅਤੇ ਐਂਟਰ ਦਬਾਵਾਂਗਾ।
09:25 ਅਸੀ ਇੱਕ ਮੈਸੇਜ ਵੇਖ ਸਕਦੇ ਹਾਂ: Please check the file wednesday dot txt for report output
09:32 ਆਊਟਪੁੱਟ ਇਸ ਟੈਕਸਟ ਫਾਈਲ ਉੱਤੇ ਲਿਖਿਆ ਗਿਆ ਹੈ। ਹੁਣ ਅਸੀ ਉਹ ਫਾਈਲ ਖੋਲ੍ਹਦੇ ਹਾਂ ਅਤੇ ਕੰਟੈਂਟ ਜਾਂਚਦੇ ਹਾਂ।
09:38 ਟਾਈਪ ਕਰੋ: gedit wednesday dot txt ਅਤੇ ਐਂਟਰ ਦਬਾਓ ।
09:44 ਆਊਟਪੁੱਟ ਫਾਈਲ ਐਂਟਰ ਕੀਤੇ ਹਫ਼ਤੇ ਦੇ ਦਿਨ ਦੇ ਨਾਲ txt ਐਕਸਟੈਂਸ਼ਨ ਦੇ ਨਾਲ ਬਣਾਈ ਗਈ ਹੈ।
09:51 ਹੁਣ ਅਗਲਾ ਵਿਕਲਪ ਜਾਂਚਦੇ ਹਾਂ।
09:54 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl weather underscore report dot pl ਅਤੇ ਐਂਟਰ ਦਬਾਓ।
10:00 ਟਾਈਪ ਕਰੋ 3 ਅਤੇ ਐਂਟਰ ਦਬਾਓ।
10:04 ਇਸ ਸਮੇਂ ਅਸੀ ਹਫ਼ਤਾਵਾਰ ਵੈਧਰ ਰਿਪੋਰਟ ਵੇਖ ਸਕਦੇ ਹਾਂ।
10:08 ਹੈਸ਼ ਕੀਜ ਅਤੇ ਹੈਸ਼ ਵੈਲਿਊਜ ਰੈਂਡਮ ਕ੍ਰਮ ਵਿੱਚ ਸਟੋਰ ਕੀਤੇ ਜਾਂਦੇ ਹਨ।
10:13 ਸੋ ਦਿਖਾਇਆ ਹੋਇਆ ਆਊਟਪੁੱਟ ਉਸ ਕ੍ਰਮ ਨਾਲ ਸੰਬੰਧਿਤ ਨਹੀਂ ਹੁੰਦਾ ਹੈ ਜਿਸ ਵਿੱਚ ਉਹ ਜੋੜੇ ਗਏ ਹਨ।
10:19 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਨ।ਚਲੋ ਇਸਦਾ ਸਾਰ ਕਰਦੇ ਹਾਂ।
10:24 ਇਸ ਟਿਊਟੋਰਿਅਲ ਵਿੱਚ ਅਸੀਂ ਆਪਣੇ ਪਿਛਲੇ ਟਿਊਟੋਰਿਅਲਸ ਦੇ ਮੁੱਖ ਵਿਸ਼ਿਆਂ ਨੂੰ ਕਵਰ ਕਰਕੇ ਸੈਂਪਲ ਪਰਲ ਪ੍ਰੋਗਰਾਮ ਵੇਖਿਆ।
10:32 ਇੱਕ ਅਸਾਈਨਮੈਂਟ ਵਿੱਚ, ਕਰਮਚਾਰੀ ਦੀ ਸੈਲਰੀ, ਅਹੁਦੇ ਦਾ ਨਾਮ (ਡੈਜੀਗਨੇਸ਼ਨ), ਵਿਭਾਗ, ਲੀਵ_ਬੈਲੇਂਸ ਜਾਣਕਾਰੀਆਂ ਵਿਖਾਉਣ ਲਈ ਇੱਕ ਉਹੋ ਜਿਹਾ ਹੀ ਪਰਲ ਪ੍ਰੋਗਰਾਮ employee underscore report.pl ਲਿਖੋ।
10:45 ਇਨਪੁਟ ਦੀ ਤਰ੍ਹਾਂ Employee ID ਜਾਂ Employee name ਕਾਲ ਕਰੋ।
10:50 ਮਾਡਿਊਲ Employee dot pm ਫਾਈਲ ਵਿੱਚ ਜ਼ਰੂਰੀ ਫੰਕਸ਼ੰਸ ਲਿਖੋ।
10:56 ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕ੍ਰਿਪਾ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।
11:03 ਅਸੀ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਾਂ । ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਨੂੰ ਲਿਖੋ।
11:12 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। http://spoken-tutorial.org\NMEICT-Intro
11:25 ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya