BASH/C2/Conditional-Loops/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, ’BASH’ ਵਿੱਚ ਲੂਪਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ | |
00:09 | ਕੁੱਝ ਉਦਾਹਰਣਾਂ ਦੇ ਨਾਲ | |
00:11 | forਲੂਪਸ, while ਲੂਪ ਦੇ ਬਾਰੇ ਵਿੱਚ ਸਿੱਖਾਂਗੇ । | |
00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ, | |
00:18 | ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ | |
00:22 | * ’GNU BASH’ ਵਰਜਨ 4.1.10 | |
00:26 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ਵਰਜਨ 4 ਜਾਂ ਉਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:34 | ਲੂਪਸ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:37 | ਲੂਪਸ ਦੀ ਵਰਤੋਂ ਸਟੇਟਮੈਂਟਸ ਦੇ ਗਰੁੱਪਾਂ ਨੂੰ ਵਾਰ-ਵਾਰ ਚਲਾਉਣ ਲਈ ਕੀਤੀ ਜਾਂਦੀ ਹੈ । | |
00:43 | ਅਸੀਂ ਸੰਟੈਕਸ ਨੂੰ ਦੇਖਦੇ ਹਾਂ | |
00:45 | ‘for expression 1, 2, 3’ | |
00:49 | ‘statement 1, 2, 3’ | |
00:51 | ਅਤੇ ਇਹ for ਲੂਪ ਨੂੰ ਖ਼ਤਮ ਕਰਦਾ ਹੈ । | |
00:55 | forਲੂਪ ਦੇ ਵਿਕਲਪ (Alternative) ਸੰਟੈਕਸ: | |
00:58 | ’ for variable in sequence/range’ | |
01:03 | ‘statement 1, 2, 3’ | |
01:06 | ਅਤੇ for ਲੂਪ ਖ਼ਤਮ । | |
01:09 | ਪਹਿਲੇ ਸੰਟੈਕਸ ਦੀ ਵਰਤੋਂ ਕਰਕੇ for ਲੂਪ ਦੀ ਇੱਕ ਉਦਾਹਰਣ ਦੇਖਦੇ ਹਾਂ । | |
01:14 | ਇਸ ਪ੍ਰੋਗਰਾਮ ਵਿੱਚ, ਅਸੀਂ ਪਹਿਲਾਂ ‘n’ ਨੰਬਰਾਂ ਦੀ ਗਿਣਤੀ ਦਾ ਜੋੜ ਕਰ ਰਹੇ ਹਾਂ । | |
01:20 | ਧਿਆਨ ਦਿਓ, ਸਾਡੀ ਫ਼ਾਈਲ ਦਾ ਨਾਮ ‘for.sh’ ਹੈ । | |
01:25 | ਇਹ ਸਾਡੀ shebang ਲਾਈਨ ਹੈ । | |
01:28 | ਵੇਰੀਏਬਲ ‘number’ ਯੂਜਰ ਦੁਆਰਾ ਦਿੱਤੀ ਗਈ ਵੈਲਿਊ ਨੂੰ ਸਟੋਰ ਕਰੇਗਾ । | |
01:34 | ਵੈਲਿਊ ਇੱਥੇ ਇੱਕ ਪੂਰਨ ਅੰਕ (integer) ਹੈ । | |
01:37 | ਹੁਣ, ਅਸੀਂ 0 ਦੇ ਰੂਪ ਵਿੱਚ ਵੇਰੀਏਬਲ ‘sum’ ਨਾਂ ਦੇ ਪਹਿਲੇ ਅੱਖਰ ਤੋਂ ਸ਼ੁਰੂ ਕਰਦੇ ਹਾਂ । | |
01:42 | ਇਹ ਉਹ ਅੱਖਰ ਹੈ ਜਿੱਥੋਂ ਅਸੀਂ for ਲੂਪ ਨੂੰ ਸ਼ੁਰੂ ਕਰਦੇ ਹਾਂ । | |
01:45 | ਸਭ ਤੋਂ ਪਹਿਲਾਂ, ਅਸੀਂ ‘i’ ਤੋਂ 1 ਨੂੰ ਸ਼ੁਰੂ ਕਰਦੇ ਹਾਂ । | |
01:48 | ਫਿਰ ਅਸੀਂ ਚੈੱਕ ਕਰਦੇ ਹਾਂ ਕਿ ਕੀ ‘i’ ’number’ ਨਾਲੋਂ ਘੱਟ ਹੈ ਜਾਂ ਬਰਾਬਰ ਹੈ । | |
01:54 | ਹੁਣ ਇੱਥੇ, ਅਸੀਂ ‘sum’ ਦੀ ਗਿਣਤੀ ‘sum + i’ ਦੇ ਰੂਪ ਵਿੱਚ ਕਰਦੇ ਹਾਂ । | |
02:00 | ਅਤੇ ਫਿਰ ਅਸੀਂ ਇਸਨੂੰ ਪ੍ਰਿੰਟ ਕਰਦੇ ਹਾਂ । | |
02:03 | ਇਸਦੇ ਬਾਅਦ, ਅਸੀਂ ’i’ ਦੀ ਵੈਲਿਊ ਨੂੰ ਇੱਕ ਤੋਂ ਅੱਗੇ ਵਧਾਉਂਦੇ ਹਾਂ । | |
02:08 | ਅਤੇ ਉਸ ਸਮੇਂ ਤੱਕ ਚੈੱਕ ਕਰਦੇ ਹਾਂ ਜਦੋਂ ਤੱਕ ਇਹ ਕੰਡੀਸ਼ਨ ’false’ ਨਹੀਂ ਹੁੰਦੀ । | |
02:14 | forਲੂਪ ਤੋਂ ਬਾਹਰ ਆਉਣ ਉੱਤੇ, ਇਹ ਮੈਸੇਜ ਪ੍ਰਿੰਟ ਹੁੰਦਾ ਹੈ । | |
02:19 | ਪ੍ਰੋਗਰਾਮ ਨੂੰ ਚਲਾਓ ਅਤੇ ਦੇਖੋ ਕਿ ਕੀ ਹੁੰਦਾ ਹੈ । | |
02:24 | ਟਰਮੀਨਲ ਉੱਤੇ ਟਾਈਪ ਕਰੋ ‘chmod + x for.sh’ | |
02:31 | ਫਿਰ ਟਾਈਪ ਕਰੋ: ‘. / for.sh’ | |
02:36 | ਅਸੀਂ ਇਨਪੁਟ ਨੰਬਰ ਦੇ ਰੂਪ ਵਿੱਚ 5 ਨੰਬਰ ਨੂੰ ਦਰਜ ਕਰਾਂਗੇ । | |
02:40 | sum ਜਿਸ ਦੀ ‘i’ ਦੀ ਹਰ ਇੱਕ ਵੈਲਿਊ ਦੇ ਲਈ ਗਿਣਤੀ ਕੀਤੀ ਗਈ ਹੈ, ਡਿਸਪਲੇਅ ਹੋ ਰਿਹਾ ਹੈ । | |
02:46 | ਉਸਦੇ ਬਾਅਦ, ਆਉਟਪੁਟ ਦੀ ਆਖਰੀ ਲਾਈਨ ਡਿਸਪਲੇਅ ਹੁੰਦੀ ਹੈ । | |
02:50 | ‘Sum of first n numbers is 15’ | |
02:54 | ਹੁਣ ਅਸੀਂ ਪ੍ਰੋਗਰਾਮ ਦੇ ਫਲੋ ਨੂੰ ਦੇਖਦੇ ਹਾਂ । | |
02:57 | ਵਿੰਡੋਜ਼ ਦੇ form ਨੂੰ ਬਦਲੋ । | |
03:00 | ਪਹਿਲਾਂ ਸਾਡੇ ਕੋਲ i ਦੀ ਵੈਲਿਊ 1 ਹੈ । | |
03:04 | ਉਸਦੇ ਬਾਅਦ ਅਸੀਂ ਚੈੱਕ ਕਰਦੇ ਹਾਂ ਕਿ ਕੀ 1, 5 ਨਾਲੋਂ ਘੱਟ ਹੈ ਜਾਂ ਉਸ ਦੇ ਬਰਾਬਰ ਹੈ । | |
03:10 | ਕਿਉਂਕਿ ਕੰਡੀਸ਼ਨ true ਹੈ, ਅਸੀਂ ‘sum’ ਦੀ ਗਿਣਤੀ ‘0+1’ ਦੇ ਰੂਪ ਵਿੱਚ ਕਰਦੇ ਹਾਂ । | |
03:16 | ਹੁਣ ਸਾਡੇ ਕੋਲ sum 1 ਹੈ । | |
03:20 | ਫਿਰ ਅਸੀਂ sum ਭਾਵ 1 ਪ੍ਰਿੰਟ ਕਰਦੇ ਹਾਂ । | |
03:24 | ਫਿਰ, ‘i’ 1 ਦੁਬਾਰਾ ਵੱਧਦਾ ਹੈ ਅਤੇ ‘i’ ਦੀ ਨਵੀਂ ਵੈਲਿਊ 2 ਹੈ । | |
03:31 | ਫਿਰ ਅਸੀਂ ਚੈੱਕ ਕਰਦੇ ਹਾਂ ਕਿ ਕੀ 2, 5 ਨਾਲੋਂ ਘੱਟ ਹੈ ਜਾਂ ਉਸ ਦੇ ਬਰਾਬਰ ਹੈ । | |
03:36 | ਕੰਡੀਸ਼ਨ ‘true’ ਹੈ ਅਤੇ ਹੁਣ sum ‘1 + 2’ ਭਾਵ ‘3’ ਹੋਵੇਗਾ । | |
03:44 | ਫਿਰ,’i’ 1 ਦੁਬਾਰਾ ਵੱਧਦਾ ਹੈ ਅਤੇ ਫਿਰ ‘i’ ਦੀ ਨਵੀਂ ਵੈਲਿਊ 3 ਹੈ । | |
03:51 | ਅਤੇ ਸਾਨੂੰ ‘sum’ 6 ਪ੍ਰਾਪਤ ਹੁੰਦਾ ਹੈ । | |
03:55 | ਸਕਰਿਪਟ sum ਵਿੱਚ ਪਿਛਲੀ ਵੈਲਿਊ ਨਾਲ i ਦੀ ਅਗਲੀ ਵੈਲਿਊ ਜੋੜਨਾ ਜਾਰੀ ਰੱਖੇਗਾ । | |
04:02 | ਇਹ ਉਸ ਸਮੇਂ ਤੱਕ ਜਾਰੀ ਰੱਖੇਗਾ ਜਦੋਂ ਤੱਕ i < = 5 ‘false’ ਨਹੀਂ ਹੁੰਦੀ । | |
04:09 | for ਲੂਪ ਤੋਂ ਬਾਹਰ ਨਿਕਲਣ ਉੱਤੇ, ਆਖਰੀ ਮੈਸੇਜ ਪ੍ਰਿੰਟ ਹੁੰਦਾ ਹੈ । | |
04:14 | ਦੂਜੇ ਸੰਟੈਕਸ ਦੀ ਵਰਤੋਂ ਕਰਕੇ for ਲੂਪ ਦੀਆਂ ਹੋਰ ਉਦਾਹਰਣਾਂ ਦੇਖਦੇ ਹਾਂ । | |
04:20 | ਅਸੀਂ ਇਸ ਫ਼ਾਈਲ ਵਿੱਚ ਕੋਡ ਲਿਖਿਆ ਹੈ ਅਤੇ ‘for-loop.sh’ ਨਾਮ ਦਿੱਤਾ ਹੈ । | |
04:27 | ਇਹ ਸਾਧਾਰਣ ਪ੍ਰੋਗਰਾਮ ਇੱਕ ਡਾਇਰੈਕਟਰੀ ਵਿੱਚ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ । | |
04:32 | ਇਹ shebang ਲਾਈਨ ਹੈ । | |
04:35 | ਫਿਰ ਸਾਡੇ ਕੋਲ for ਲੂਪ ਹੈ । | |
04:37 | ‘ls’ ਕਮਾਂਡ ਡਾਇਰੈਕਟਰੀ ਦੇ ਕੰਟੇਂਟ ਨੂੰ ਲੜੀਵਾਰ ਕਰਦਾ ਹੈ । | |
04:41 | ‘-1 (hyphen one)’ ਹਰ ਇੱਕ ਲਾਈਨ ਵਿੱਚ ਫ਼ਾਈਲ ਨੂੰ ਲੜੀਵਾਰ ਕਰਦਾ ਹੈ । | |
04:46 | ਇਹ ਤੁਹਾਡੇ ‘Home’ ਡਾਇਰੈਕਟਰੀ ਵਿੱਚ ਮੌਜੂਦ ਸਾਰੀਆਂ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ । | |
04:51 | ਇਹ for ਲੂਪ ਨੂੰ ਖ਼ਤਮ ਕਰਦਾ ਹੈ । | |
04:53 | ਹੁਣ ਸਕਰਿਪਟ ਨੂੰ ਚਲਾਉਂਦੇ ਹਾਂ । | |
04:57 | ਟਰਮੀਨਲ ਉੱਤੇ ਟਾਈਪ ਕਰੋ | |
04:58 | ‘chmod + x For - loop.sh’. | |
05:04 | ਟਾਈਪ ਕਰੋ ‘./for-loop.sh’ | |
05:09 | ਇਹ Home ਡਾਇਰੈਕਟਰੀ ਵਿੱਚ ਮੌਜੂਦ ਸਾਰੀਆਂ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ । | |
05:14 | ਹੁਣ, ਅਸੀਂ while ਲੂਪ ਦੇ ਬਾਰੇ ਵਿੱਚ ਵੀ ਸਿਖਾਂਗੇ । | |
05:18 | ਪਹਿਲਾਂ ਸੰਟੈਕਸ ਨੂੰ ਸਮਝਦੇ ਹਾਂ । | |
05:21 | ‘while condition’ ‘statement 1, 2, 3’ while ਲੂਪ ਖ਼ਤਮ | |
05:27 | ਭਾਵ while ਲੂਪ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਕੰਡੀਸ਼ਨ true ਰਹਿੰਦੀ ਹੈ । | |
05:34 | while ਲੂਪ ਦੀ ਇੱਕ ਉਦਾਹਰਣ ਦੇਖੋ । | |
05:37 | ਇੱਥੇ ਅਸੀਂ ਇਸ ਦਾ ‘while.sh’ ਨਾਮ ਦਿੱਤਾ ਹੈ । | |
05:42 | ਇਸ ਪ੍ਰੋਗਰਾਮ ਵਿੱਚ, ਅਸੀਂ ਦਿੱਤੇ ਗਈ ਸ਼੍ਰੇਣੀ ਦੇ ਅੰਦਰ ਬਰਾਬਰ ਦੇ ਨੰਬਰਾਂ ਦੀ ਗਿਣਤੀ ਦਾ ਜੋੜ ਕਰਾਂਗੇ । | |
05:49 | ਕੋਡ ਉੱਤੇ ਜਾਓ । | |
05:52 | ਇੱਥੇ, ਅਸੀਂ ਯੂਜਰ ਤੋਂ ਨੰਬਰ ਨੂੰ ਲੈਂਦੇ ਹਾਂ ਅਤੇ ਇਸ ਨੂੰ ਵੇਰੀਏਬਲ ‘number’ ਵਿੱਚ ਇੱਕਠਾ ਕਰਦੇ ਹਾਂ । | |
05:59 | ਇਸਦੇ ਬਾਅਦ, ਅਸੀਂ ਵੇਰੀਏਬਲਸ ‘i’ ਅਤੇ ‘sum’ ਨੂੰ ਡਿਕਲੇਅਰ ਕਰਦੇ ਹਾਂ ਅਤੇ ਉਨ੍ਹਾਂ ਨੂੰ 0 ਤੋਂ ਸ਼ੁਰੂ ਕਰਦੇ ਹਾਂ । | |
06:06 | ਹੁਣ ਇਹ while ਕੰਡੀਸ਼ਨ ਹੈ । | |
06:08 | ਇੱਥੇ ਅਸੀਂ ਚੈੱਕ ਕਰਦੇ ਹਾਂ ਕਿ i ਯੂਜਰ ਦੁਬਾਰਾ ਦਿੱਤੀ ਗਈ ‘number’ ਦੀ ਵੈਲਿਊ ਨਾਲੋਂ ਘੱਟ ਹੈ ਜਾਂ ਬਰਾਬਰ ਹੈ । | |
06:17 | ਫਿਰ ਅਸੀਂ ‘i’ ਦੀ ਵੈਲਿਊ ਨੂੰ ‘sum’ ਦੀ ਵੈਲਿਊ ਵਿੱਚ ਜੋੜ ਕੇ sum ਦੀ ਗਿਣਤੀ ਕਰਦੇ ਹਾਂ । | |
06:24 | ਫਿਰ, ਅਸੀਂ ‘i’ ਦੀ ਵੈਲਿਊ 2 ਵਧਾਉਂਦੇ ਹਾਂ । | |
06:28 | ਇੱਥੇ ਇਹ ਯਕੀਨੀ ਬਣਾਉਂਦਾ ਕਿ ਅਸੀਂ ਸਿਰਫ਼ ਬਰਾਬਰ ਦੇ ਨੰਬਰਾਂ ਨੂੰ ਹੀ ਜੋੜ ਰਹੇ ਹਾਂ । | |
06:33 | ਅਤੇ while ਲੂਪ ਨੂੰ ਵਾਰ-ਵਾਰ ਚਲਾਇਆ ਜਾਂਦਾ ਹੈ ਜਦੋਂ ਤੱਕ ‘i’ ਦੀ ਵੈਲਿਊ number ਦੀ ਵੈਲਿਊ ਤੋਂ ਜ਼ਿਆਦਾ ਹੁੰਦੀ ਹੈ । | |
06:40 | ਜਦੋਂ ਅਸੀਂ while ਲੂਪ ਤੋਂ ਬਾਹਰ ਨਿਕਲਦੇ ਹਾਂ, ਤਾਂ ਅਸੀਂ ਦਿੱਤੀ ਗਈ ਸ਼੍ਰੇਣੀ ਵਿੱਚ ਸਾਰੇ ਬਰਾਬਰ ਦੇ ਨੰਬਰਾਂ ਨੂੰ ਜੋੜ ਕੇ ਪ੍ਰਿੰਟ ਕਰਦੇ ਹਾਂ । | |
06:47 | ਪ੍ਰੋਗਰਾਮ ਨੂੰ ਚਲਾਓ । | |
06:50 | ਟਰਮੀਨਲ ਉੱਤੇ ਟਾਈਪ ਕਰੋ | |
06:52 | ‘chmod +x while.sh’ | |
06:56 | ‘. /while.sh’ | |
07:00 | ਅਸੀਂ ਆਪਣੀ ਇਨਪੁਟ ਦੇ ਰੂਪ ਵਿੱਚ 15 ਦਿੰਦੇ ਹਾਂ । | |
07:04 | ਇਹ ਆਉਟਪੁਟ ਦੀ ਆਖਰੀ ਲਾਈਨ ਹੈ: | |
07:06 | ‘Sum of even numbers within the given range is 56.’ | |
07:11 | ਅਸੀਂ ਵਿੰਡੋ ਦਾ form ਬਦਲ ਦਿੰਦੇ ਹਾਂ ਅਤੇ ਆਉਟਪੁਟ ਨੂੰ ਸਮਝਦੇ ਹਾਂ । | |
07:14 | ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਕੀ ‘i’ ਜੋ ਕਿ 0 ਹੈ, number ਨਾਲੋਂ ਘੱਟ ਹੈ ਜਾਂ ਬਰਾਬਰ ਹੈ, ਜੋ ਕਿ 15 ਹੈ । | |
07:24 | ਕੰਡੀਸ਼ਨ ‘true’ ਹੈ, ਇਸ ਲਈ ‘sum’ ‘0+0’ ਭਾਵ ‘0’ ਹੋਵੇਗਾ । | |
07:31 | ਹੁਣ ‘i’ 2 ਤੋਂ ਅੱਗੇ ਵੱਧਦਾ ਹੈ ਅਤੇ ‘i’ ਦੀ ਨਵੀਂ ਵੈਲਿਊ 2 ਹੁੰਦੀ ਹੈ । | |
07:37 | ਫਿਰ ਅਸੀਂ ਚੈੱਕ ਕਰਦੇ ਹਾਂ ਜੇਕਰ 2, 15 ਨਾਲੋਂ ਘੱਟ ਹੈ ਜਾਂ ਬਰਾਬਰ ਹੈ । | |
07:43 | ਕੰਡੀਸ਼ਨ ਫਿਰ ਤੋਂ true ਹੁੰਦੀ ਹੈ, ਇਸ ਲਈ: ਅਸੀਂ ‘0+2’ ਜੋੜਦੇ ਹਾਂ । | |
07:49 | ਹੁਣ ‘sum’ ਦੀ ਵੈਲਿਊ 2 ਹੈ । | |
07:52 | ਫਿਰ ਤੋਂ ‘i’ ਦੀ ਵੈਲਿਊ 2 ਤੋਂ ਵੱਧਦੀ ਹੈ । | |
07:56 | ਇਸ ਲਈ: ਹੁਣ ‘i’ ਦੀ ਵੈਲਿਊ ’2 + 2’ ਹੋਵੇਗੀ ਭਾਵ ’4’ | |
08:03 | ਅਤੇ sum ਦੀ ਅਗਲੀ ਵੈਲਿਊ ‘4+2’ ਹੋਵੇਗੀ ਭਾਵ ‘6’ | |
08:09 | ਇਸ ਤਰ੍ਹਾਂ, ਸਕਰਿਪਟ i ਦੀ ਪਿਛਲੀ ਵੈਲਿਊ ਵਿੱਚ ਇਹ 2 ਨੂੰ ਜੋੜਣਾ ਜਾਰੀ ਰੱਖੇਗਾ, ਜਦੋਂ ਤੱਕ ਇਹ ਵੈਲਿਊ 15 ਤੋਂ ਜ਼ਿਆਦਾ ਨਹੀਂ ਹੁੰਦੀ । | |
08:18 | ਅਤੇ ਸਾਨੂੰ ਜੋੜ ਦੀ ਕੁੱਲ ਵੈਲਿਊ 56 ਪ੍ਰਾਪਤ ਹੁੰਦੀ ਹੈ । | |
08:24 | ਇਹ ਸਾਨੂੰ ਟਿਊਟੋਰਿਅਲ ਦੇ ਆਖਰ ਵਿੱਚ ਲੈ ਕੇ ਜਾਂਦਾ ਹੈ । | |
08:27 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ for ਲੂਪ ਦੇ ਦੋ ਵੱਖ-ਵੱਖ ਸੰਟੈਕਸ ਦੇ ਬਾਰੇ ਵਿੱਚ ਸਿੱਖਿਆ ਅਤੇ ਅਸੀਂ while ਲੂਪ ਦੇ ਬਾਰੇ ਵਿੱਚ ਵੀ ਸਿੱਖਿਆ । | |
08:37 | ਨਿਰਧਾਰਤ ਕੰਮ ਦੇ ਰੂਪ ਵਿੱਚ ਪਹਿਲਾਂ n ਅਭਾਜ ਨੰਬਰਾਂ ਦੇ ਜੋੜ ਨੂੰ ਜਾਣੋ । | |
08:43 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਦੇਖੋ । | |
08:46 | ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕਰਦਾ ਹੈ । | |
08:50 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
08:54 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, | |
08:56 | ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ । | |
09:00 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
09:04 | ਜ਼ਿਆਦਾ ਜਾਣਕਾਰੀ ਲੈਣ ਲਈ contact @ spoken HYPHEN tutorial DOT org ਉੱਤੇ ਜਾਓ । | |
09:11 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
09:14 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:22 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । ‘spoken-tutorial.org/NMEICT-Intro’ | |
09:34 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
09:38 | ਧੰਨਵਾਦ । | } |