KTouch/S1/Customizing-Ktouch/Punjabi

From Script | Spoken-Tutorial
Revision as of 09:48, 3 May 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ ਆਪਦਾ ਸੁਆਗਤ ਹੈ।
00:04 ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ -:
00:08 ਲੈਕਚਰ ਤਿਆਰ ਕਰਨਾ।

ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ।

00:13 ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ ਟੱਚ 1.7.1. ਇਸਤੇਮਾਲ ਕਰ ਰਹੇ ਹਾਂ
00:21 ਆਉ ‘ਕੇ ਟੱਚ’ (K Touch) ਖੋਲੀਏ ।
00:25 ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ ।
00:28 ਉਹ ਇਸ ਲਈ, ਕਿਉਂ ਕਿ ਜਦ ਅਸੀਂ ‘ਕੇ ਟੱਚ’ ਬੰਦ ਕੀਤਾ ਸੀ, ਉਸ ਵੇਲੇ ਅਸੀਂ ਲੈਵਲ 3 ’ਤੇ ਸੀ ।
00:32 ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ ।
00:36 ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ ।
00:42 ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਐਡਿਟ ਲੈਕਚਰ’ (Edit Lecture) ’ਤੇ ਕਲਿਕ ਕਰੋ।
00:48 ‘ਲੈਕਚਰ ਫਾਈਲ ਖੋਲ੍ਹੋ’ (The Open Lecture File) ਦਾ ਡਾਇਲੋਗ ਬੌਕਸ ਦਿੱਸੇਗਾ।
00:52 ਹੁਣ, ‘ਨਵਾਂ ਲੈਕਚਰ ਬਣਾਉ’ (Create New Lecture ) ਵਿਕਲਪ (option ) ਨੂੰ ਚੁਣੋ ਅਤੇ ‘ਔ.ਕੇ. (OK)’ ਤੇ ਕਲਿਕ ਕਰੋ।
00:57 ‘ਕੇ ਟੱਚ ਲੈਕਚਰ ਐਡੀਟਰ’ ਡਾਇਲੋਗ ਬੌਕਸ ਨਜ਼ਰ ਆਏਗਾ।
01:01 ‘ਟਾਇਟਲ ਫੀਲਡ’ (Title field) ਵਿਚ, ‘ਡਿਫਾਲਟ ਲੈਕਚਰ’ ਦਾ ਨਾਮ ਸਲੈਕਟ ਕਰਕੇ, ਮਿਟਾ ਦਿਉ ਅਤੇ ‘ਮੇਰਾ ਨਵਾਂ ਟਰੇਨਿੰਗ ਲੈਕਚਰ’ (My New Training Lecture) ਟਾਈਪ ਕਰੋ।
01:12 ‘ਲੈਵਲ ਐਡੀਟਰ’ ਲੈਕਚਰ ਦਾ ਲੈਵਲ ਦਰਸਾਏਗਾ।
01:15 ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ।
01:18 ਹੁਣ, ਲੈਵਲ 1 ਦੇ ਡਾਟਾ ਅਧੀਨ, ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ,ਐਮਪਰਸੰਡ, ਸਿਤਾਰਾ ਅਤੇ ਡੋਲਰ (& * $) ਦੇ ਚਿੰਨ੍ਹ ਐਂਟਰ ਕਰੋ ।
01:29 ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ।
01:32 ਤੁਸੀਂ ਵੇੱਖੋਂਗੇ, ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ ।
01:38 ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ।
01:44 ਐਮਪਰਸੰਡ, ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ।
01:49 ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ, ਜਮਾ (Plus) ਦੇ ਨਿਸ਼ਾਨ ’ਤੇ ਕਲਿਕ ਕਰੋ। ਕੀ ਹੋਇਆ ?
01:57 ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ।
02:02 ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ।
02:06 ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ।
02:09 ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ ।
02:13 ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ, ‘ਐਫ ਜੇ’ (fj) ਐਂਟਰ ਕਰੋ।
02:20 ‘ਲੈਵਲ ਡਾਟਾ ਫੀਲ੍ਡ’ ਵਿਚ ‘ਐਫ ਜੇ’(fj ) ਪੰਜ ਵਾਰੀ ਐਂਟਰ ਕਰੋ।
02:24 ਤੁਸੀ ਟਾਈਪਿੰਗ ਲੈਸਨ ਵਿਚ, ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ।
02:29 ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ, ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ।
02:35 ‘ਸੇਵ’ (Save) ਨਿਸ਼ਾਨ ’ਤੇ ਕਲਿਕ ਕਰੋ।
02:37 ‘ਸੇਵ ਟਰੇਨਿੰਗ ਲੈਕਚਰ-ਕੇ ਟੱਚ’ (Save Training Lecture – KTouch) ਡਾਇਲੋਗ ਬੌਕਸ ਨਜ਼ਰ ਆਏਗਾ।
02:41 ਨਾਮ ਵਾਲੇ ਫੀਲ੍ਡ ਵਿਚ, ‘ਨਿਊ ਟਰੇਨਿੰਗ ਲੈਕਚਰ’ ਨੂੰ ਐਂਟਰ ਕਰੋ
02:45 ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ (format ) ਚੁਣੀਏ।
02:49 ‘ਫਿਲਟਰ’ (Filter ) ਫੀਲ੍ਡ ਵਿਚ ਤਿਕੋਨ ’ਤੇ ਕਲਿਕ ਕਰੋ।
02:52 ਫਾਈਲ ਦਾ ਫਾਰਮੈਟ ‘ਕੇ ਟੱਚ ਲੈਕਚਰ ਫਾਈਲ (ਸਟਾਰ.ਕੇ ਟੱਚ. ਐਕਸ ਐਮ ਐਲ)’ ‘KTouch Lecture Files(*.ktouch.xml)’ ਸਲੈਕਟ ਕਰੋ।
03:03 ਫਾਈਲ ਸੇਵ ਕਰਨ ਲਈ ਡੈਸਕਟੋਪ ’ਤੇ ਜਾਉ । ਸੇਵ ’ਤੇ ਕਲਿਕ ਕਰੋ।
03:08 ‘ਕੇ ਟੱਚ ਲੈਕਚਰ ਐਡੀਟਰ’ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ‘ਨਵਾਂ ਟਰੇਨਿੰਗ ਲੈਕਚਰ’ ਦਰਸ਼ਾ ਰਿਹਾ ਹੈ।
03:15 ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ ।
03:19 ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ।
03:24 ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ।
03:28 ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਲੈਕਚਰ ਖੋਲ੍ਹੋ’ (Open Lecture) ’ਤੇ ਕਲਿਕ ਕਰੋ।
03:34 ‘ਸਲੈਕਟ ਟਰੇਨਿੰਗ ਲੈਕਚਰ ਫਾਈਲ’ ਦਾ ਡਾਇਲੋਗ ਬੌਕਸ ਦਿੱਸੇਗਾ।
03:38 ਡੈਸਕਟੋਪ ’ਤੇ ਜਾ ਕੇ ‘ਨਿਊ ਟਰੇਨਿੰਗ ਲੈਕਚਰ. ਕੇ ਟੱਚ. ਐਕਸ ਐਮ ਐਲ’(New Training Lecture.ktouch.xml) ਸਲੈਕਟ ਕਰੋ।
03:46 ਤੁਸੀਂ ਵੇੱਖੋਂਗੇ ਕਿ &, *, ਅਤੇ $ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ। ਆਉ ਟਾਈਪਿੰਗ ਸ਼ੁਰੂ ਕਰੀਏ।
03:54 ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ।
03:59 ਕੇ ਟੱਚ ਟਾਈਪਿੰਗ ਲੈਸਨਜ਼ ’ਤੇ ਵਾਪਸ ਜਾਣ ਲਈ, ਮੁੱਖ-ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ‘ਲੈਕਚਰ ਖੋਲ੍ਹੋ’(Open Lecture) ’ਤੇ ਕਲਿਕ ਕਰੋ । ਨੀਚੇ ਲਿਖੇ ਫੋਲਡਰ ’ਤੇ ਜਾਉ।
04:10 ਰੂਟ- ਯੂ ਐਸ ਆਰ- ਸ਼ੈਅਰ-ਕੇ ਡੀ ਈ 4-ਐਪਸ-ਕੇ ਟੱਚ (Root->usr->share->kde4->apps->Ktouch) ਅਤੇ ਇੰਗਲਿਸ਼.ਕੇ ਟੱਚ.ਐਕਸ ਐਮ ਐਲ ਨੂੰ ਸਲੈਕਟ ਕਰੋ।
04:26 ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ (customize ) ਸਕਦੇ ਹਾਂ ।
04:30 ਉਦਾਹਰਣ ਵਜੋਂ, ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ, ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ।
04:37 ਤੁਸੀਂ ਅੱਲਗ-ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ।
04:41 ਆਉ ਅਸੀਂ ਹੁਣ ਰੰਗ-ਸੈਟਿੰਗ (colour settings) ਬਦਲੀਏ।
04:44 ਮੁੱਖ-ਮੈਨਯੂ ਵਿਚੋਂ, ਸੈਟਿੰਗ ਸਲੈਕਟ ਕਰੋ ਅਤੇ ‘ਕੌਨਫਿਗਰ-ਕੇ ਟੱਚ’(Configure – KTouch) ’ਤੇ ਕਲਿਕ ਕਰੋ।
04:50 ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ ਨਜ਼ਰ ਆਏਗਾ।
04:53 ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ, ਵਿਚ ‘ਕਲਰ-ਸੈਟਿੰਗਜ਼’ (Color Settings) ’ਤੇ ਕਲਿਕ ਕਰੋ।
04:58 ‘ਕਲਰ ਸੈਟਿੰਗਜ਼’ ਦਾ ਵੇਰਵਾ ਨਜ਼ਰ ਆ ਜਾਵੇ ਗਾ।
05:02 ‘ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ’ ਦੇ ਬੌਕਸ ’ਤੇ ਟਿਕ ਕਰੋ।
05:05 ਅਧਿਆਪਕ ਲਾਈਨ ਫੀਲ੍ਡ ਵਿਚ, ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ’ਤੇ ਕਲਿਕ ਕਰੋ।
05:12 ‘ਰੰਗ-ਚੌਣ’ (Select-Color) ਡਾਇਲੋਗ ਬੌਕਸ ਨਜ਼ਰ ਆਏਗਾ।
05:15 ‘ਰੰਗ-ਚੌਣ’ ਡਾਇਲੋਗ ਬੌਕਸ ਵਿਚ ਹਰੇ ਰੰਗ ’ਤੇ ਕਲਿਕ ਕਰੋ । ਅੋ.ਕੇ (OK) ’ਤੇ ਕਲਿਕ ਕਰੋ।
05:21 ‘ਕੌਨਫਿਗਰ-ਕੇ ਟੱਚ ਡਾਇਲੋਗ ਬੌਕਸ’ ਦਿੱਸੇਗਾ।‘ਐਪਲਾਈ’ (Apply) ’ਤੇ ਕਲਿਕ ਕਰੋ। ‘ਔ.ਕੇ’ ਤੇ ਕਲਿਕ ਕਰੋ।
05:29 ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ !
05:33 ਅਸੀਂ ਹੁਣ ਆਪਣਾ ਕੀ-ਬੋਰਡ ਬਣਾਵਾਂਗੇ।
05:37 ਨਵਾਂ ਕੀ-ਬੋਰਡ ਬਣਾਉਣ ਲਈ, ਅਸੀਂ ਮੌਜੂਦਾ ਕੀ-ਬੋਰਡ ਵਰਤਾਂਗੇ।
05:42 ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ।
05:46 ਮੁੱਖ-ਮੈਨਯੂ ਵਿਚ, ਫਾਈਲ ਸਲੈਕਟ ਕਰਕੇ ਅਤੇ ‘ਐਡਿਟ ਕੀਬੋਰਡ ਲੈਆਉਟ’(Edit Keyboard Layout) ’ਤੇ ਕਲਿਕ ਕਰੋ।
05:52 ‘ਕੀ-ਬੋਰਡ ਫਾਈਲ ਖੋਲ੍ਹੋ’ The Open Keyboard File ) ਡਾਇਲੋਗ ਬੌਕਸ ਦਿੱਸੇਗਾ।
05:56 ‘ਕੀ-ਬੋਰਡ ਫਾਈਲ ਖੋਲ੍ਹੋ’ ਡਾਇਲੋਗ ਬੌਕਸ ਵਿਚ ‘ਡਿਫੌਲਟ ਕੀਬੋਰਡ ਖੋਲ੍ਹੋ’ ਨੂੰ ਸਲੈਕਟ ਕਰੋ।
06:02 ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ’ਤੇ ਕਲਿਕ ਕਰੋ।
06:06 ਕੀਬੋਰਡਸ ਦੀ ਲਿਸਟ ਨਜ਼ਰ ਆਏਗੀ। ‘ਈ ਐਨ.ਕੀਬੋਰਡ.ਐਕਸ ਐਮ ਐਲ’ (en.keyboard.xml) ਨੂੰ ਸਲੈਕਟ ਕਰੋ।‘ਔ.ਕੇ.’ ਤੇ ਕਲਿਕ ਕਰੋ ।
06:15 ‘ਕੇ ਟੱਚ ਕੀਬੋਰਡ ਐਡੀਟਰ’ ਡਾਇਲੋਗ ਬੌਕਸ ਦਿੱਸੇਗਾ।
06:19 ‘ਕੀਬੋਰਡ ਟਾਇਟਲ’ (Keyboard Title) ਫੀਲ੍ਡ ਵਿਚ ‘ਟਰੇਨਿੰਗ ਕੀਬੋਰਡ’ (Training Keyboard) ਐਂਟਰ ਕਰੋ।
06:25 ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ।
06:29 ‘ਭਾਸ਼ਾ ਆਈ.ਡੀ.’ (Language id ) ਫੀਲ੍ਡ ਵਿਚ ਲਿਸਟ ਵਿਚੋਂ ‘ਈਐਨ’ (en ) ਸਲੈਕਟ ਕਰੋ।
06:35 ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ।
06:39 ‘ਸੈਟ ਕੀਬੋਰਡ ਫੌਂਟ’ (Set Keyboard Font) ’ਤੇ ਕਲਿਕ ਕਰੋ।
06:42 ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ।
06:48 ਆਉ ਅਸੀਂ ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿਚ, ਫੌਂਟ ਉਬੰਤੂ (Ubuntu), ਫੌਂਟ ਸਟਾਈਲ ਇਟੈਲਿਕ (Italic ) ਅਤੇ ਫੌਂਟ ਸਾਈਜ਼ 11 ’ਤੇ ਸਲੈਕਟ ਕਰੀਏ।
06:58 ਹੁਣ ‘ਔ.ਕੇ’ ਤੇ ਕਲਿਕ ਕਰੋ।
07:00 ਕੀਬੋਰਡ ਨੂੰ ਸੇਵ ਕਰਨ ਲਈ ‘ਸੇਵ ਕੀਬੋਰਡ ਐਜ਼’ (Save Keyboard As) ’ਤੇ ਕਲਿਕ ਕਰੋ।
07:04 ‘ਸੇਵ ਕੀਬੋਰਡ-ਕੇ ਟੱਚ’ ਡਾਇਲੋਗ ਬੌਕਸ ਦਿੱਸੇਗਾ।
07:08 ਨੀਚੇ ਦਿਤੇ ਫੋਲਡਰ’ਤੇ ਜਾਉ
07:10 ਰੂਟ- ਯੂਐਸਆਰ- ਸ਼ੈਅਰ-ਕੈਡੀਈ4-ਏਪੀਪੀਐਸ-ਕੇ ਟੱਚ (Root->usr->share->kde4->apps->Ktouch) ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ।
07:26 ਨਾਮ ਫੀਲ੍ਡ ਵਿਚ, ‘ਪੈ੍ਰਕਟਿਸ.ਕੀਬੋਰਡ.ਐਕਸ ਐਮ ਐਲ’ (Practice.keyboard.xml) ਐਂਟਰ ਕਰੋ।‘ਸੇਵ’ (Save)’ਤੇ ਕਲਿਕ ਕਰੋ।
07:33 ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ‘<ਨੇਮ >.ਕੀਬੋਰਡ.ਐਕਸ ਐਮ ਐਲ’ (<name>. keyboard.xml’)। ‘ਕਲੋਜ਼’(Close) ’ਤੇ ਕਲਿਕ ਕਰੋ।
07:42 ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ? ਨਹੀਂ।
07:46 ਤੁਸੀਂ ਇਸਨੂੰ ‘ਕੇ ਡੀ ਈ-ਈ ਡੀ ਯੂ’(kde-edu) ਈ.ਮੇਲ ਆਈ ਡੀ ’ਤੇ ਭੇਜੋਂਗੇ । ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ।
07:57 ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏੇ ਹਾਂ।
08:01 ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ (modify) ਸਿਖਿਆ ਹੈ।
08:08 ਨਾਲ ਹੀ ਅਸੀਂ ਮੌਜੂਦਾ ‘ਕੀਬੋਰਡ ਲੇਆਉਟ’ ਨੂੰ ਖੋਲਣਾ, ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ।
08:15 ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
08:18 ਤੁਸੀਂ ਖੁਦ ਆਪਣਾ ਕੀਬੋਰਡ ਬਣਾਉ।
08:20 ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ । ਨਤੀਜਾ ਵੇਖੋ ।
08:28 ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। http://spoken-tutorial.org/What_is_a_Spoken_Tutorial
08:31 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ।
08:34 ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
08:38 ਸਪੋਕਨ ਟਿਯੂਟੋਰਿਅਲ ਟੀਮ (The spoken tutorial team)
08:41 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ।
08:44 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08:48 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ।
08:54 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ।
08:59 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
09:07 ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
09:17 ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble