PHP-and-MySQL/C2/Common-Errors-Part-2/Punjabi
From Script | Spoken-Tutorial
Revision as of 15:45, 10 April 2017 by PoojaMoolya (Talk | contribs)
Time | Narration |
---|---|
00:00 | ਇੱਕ ਵਾਰ ਫੇਰ ਸੱਤ ਸ਼੍ਰੀ ਅਕਾਲ । ਏਰਰਸ ( errors ) ਨੂੰ ਕਿਵੇਂ ਲਭਿਆ ਜਾਵੇ ਅਤੇ ਕਿਵੇਂ ਉਹਨਾ ਨੂੰ ਠੀਕ ਕੀਤਾ ਜਾਵੇ , ਇਸ ਉੱਤੇ ਸਾਡੇ ਏਰਰ ( error ) ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ । |
00:08 | ਮੈਂ ਇਸ ਨੂੰ "extrachar (ਚਾਰ)dot php" ਕਿਹਾ ਹੈ ਅਤੇ ਇਸਦਾ ਕਾਰਨ ਇਹ ਹੈ ਕਿ ਜਦੋਂ ਅਸੀ ਇਸ ਨੂੰ ਰਨ ਕਰਦੇ ਹਾਂ , . . . ਚੱਲੋ ਪਿੱਛੇ ਚੱਲਦੇ ਹਾਂ , . . . "extrachar" ਉੱਤੇ ਕਲਿਕ ਕਰੋ , ਸਾਨੂੰ ਇਹ "Parse error in" ਏਰਰ ਮਿਲਦੀ ਹੈ ਅਤੇ ਇਹ ਸਭ ਕੁਝ ਅਤੇ line 6 ਉੱਤੇ । |
00:23 | ਚਾਹੇ ਕੁਝ ਵੀ ਹੈ ਲੇਕਿਨ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਅਸੀਂ ਕੀ ਉਮੀਦ ਰੱਖਦੇ ਹਾਂ ਅਤੇ ਅਸੀਂ ਕੀ ਉਮੀਦ ਨਹੀਂ ਰੱਖਦੇ ਜਾਂ ਅਜਿਹਾ ਕੁਝ ਵੀ । |
00:32 | ਅਸੀ line 6 ਉੱਤੇ ਜਾਂਦੇ ਹਾਂ ਜੋ ਕਿ ਇੱਥੇ ਹੈ ਅਤੇ ਹੋ ਸਕਦਾ ਹੈ ਪਹਿਲੀ ਨਜ਼ਰ ਵਿੱਚ ਇਹ ਠੀਕ ਲੱਗੇ । |
00:37 | ਪਰ ਵਾਸਤਵ ਵਿੱਚ ਸਾਨੂੰ ਇੱਥੇ ਇੱਕ ਵਾਧੂ bracket ਮਿਲਿਆ ਹੈ ਸੋ ਅਸੀ ਇਸਨੂੰ ਹਟਾ ਰਹੇ ਹਾਂ ਅਤੇ ਤੁਸੀ ਵੇਖ ਸਕਦੇ ਹੋ ਕਿ ਇਹ ਹੁਣ ਕੰਮ ਕਰ ਰਿਹਾ ਹੈ । |
00:44 | ਅਤੇ ਹੁਣ ਉਹ ਲਭਣਾ ਕਾਫ਼ੀ ਸੌਖਾ ਹੈ । |
00:47 | ਪਰ ਜਦੋਂ ਤੁਸੀ ਗਣਿਤ ਦੇ ਹਿਸਾਬ ਵਰਗੇ ਕੰਮ ਜਿਵੇਂ ਕਿ ਜੋੜਨਾ , ਤੁਲਣਾ ਆਦਿ ਕਰਦੇ ਹੋ . . ਜੇਕਰ ਤੁਸੀ ਇਸ ਪ੍ਰਕਾਰ ਦੇ ਗਣਿਤ ਦੇ ਹਿਸਾਬ ਕਰ ਰਹੇ ਹੋ ਅਤੇ ਤੁਸੀ ਆਪਣੇ brackets ਦਾ ਟ੍ਰੈਕ ਖੋਹ ਦਿੰਦੇ ਹੋ । |
01:09 | ਕਦੇ - ਕਦੇ ਇਹ ਹੱਲ ਕਰਨਾ ਬਹੁਤ ਸਰਲ ਹੁੰਦਾ ਹੈ । ਜਦੋਂ ਅਸੀ ਇਸ ਨੂੰ ਰਨ ਕਰਾਂਗੇ , ਤਾਂ ਕੁੱਝ ਵੀ ਨਹੀਂ ਆਵੇਗਾ ਕਿਉਂਕਿ ਇਹ ਦੋਨੋ ਆਪਸ ਵਿੱਚ ਬਰਾਬਰ ਨਹੀਂ ਹਨ । |
01:18 | ਇਸ ਨੇ ਕੋਈ ਏਰਰਸ ( errors ) ਨਹੀਂ ਦਿੱਤੇ । |
01:20 | ਪਰ ਜੇਕਰ ਮੈਂ ਇੱਕ ਵਾਧੂ bracket ਇੱਥੇ ਜੋੜਦਾ ਹਾਂ , ਸਾਨੂੰ "Parse ਏਰਰ" ਮਿਲੇਗੀ । |
01:28 | ਜਦੋਂ ਤੁਸੀ ਮੁਸ਼ਕਿਲ if statements ( ਸਟੇਟਮੇਂਟਸ ) ਜਾਂ ਕੰਪਲੈਕਸ ਗਣਿਤ ਆਪਰੇਸ਼ਨ ਹੱਲ ਕਰਦੇ ਹੋ , ਤੁਹਾਨੂੰ ਜਾਂਚ ਲੈਣਾ ਚਾਹੀਦਾ ਹੈ ਕਿ brackets ਸਮਾਨ ਹਨ । |
01:36 | ਬਿਲਕੁਲ ਯਕੀਨੀ ਕਰ ਲਵੋ ਕਿ ਤੁਸੀ ਹਰ bracket ਨੂੰ ਜਾਂਚ ਰਹੇ ਹੋ ਜਾਂ ਕੁੱਝ ਹੋਰ ਜਿਵੇਂ ਕਿ ਕੁੱਝ ਅੱਖਰ ਜੋ ਉੱਥੇ ਵਿਖਾਈ ਦੇਣਗੇ । |
01:48 | ਉਦਾਹਰਣ ਸਵਰੂਪ - ਚੱਲੋ ਇਸਦੇ ਅੱਗੇ a ਲਿਖ ਦਿੰਦੇ ਹਾਂ । |
01:52 | ਦੇਖੋ - ਜਦੋਂ ਅਸੀ ਵਾਪਸ ਜਾਂਦੇ ਹਾਂ ਸਾਨੂੰ ਫੇਰ ਵੀ Parse error ਮਿਲਦੀ ਹੈ । |
01:56 | ਚੱਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ । ਇਸਨੂੰ ਰਿਫਰੇਸ਼ ( refresh ) ਕਰੋ , ਅਜੇ ਵੀ parse error ਮਿਲ ਰਹੀ ਹੈ । |
02:00 | ਸੋ ਤੁਹਾਨੂੰ ਪਤਾ ਹੈ ਕਿ ਤੁਸੀਂ ਕੁੱਝ ਟਾਈਪ ਕੀਤਾ ਹੈ । ਚੱਲੋ ਉਹਨੂੰ ਹਟਾ ਦਿੰਦੇ ਹਾਂ । |
02:04 | ਅੱਛਾ ਤਾਂ ਅਗਲਾ ਜੋ ਮੈਂ ਦਿਖਾਂਵਾਂਗਾ ਉਹ "missing page" ਹੈ । |
02:08 | ਚੱਲੋ ਮੈਂ ਤੁਹਾਨੂੰ ਇਸਦੀ ਏਰਰ ( error ) ਦਿਖਾਂਦਾ ਹਾਂ । missing . php ਉੱਤੇ ਕਲਿਕ ਕਰੋ । ਅੱਛਾ ਤਾਂ ਸਾਨੂੰ line 9 ਉੱਤੇ ਜਿਆਦਾ Parse errors ਮਿਲੀਆਂ ਹਨ। |
02:17 | ਚੱਲੋ ਹੇਠਾਂ ਚਲਦੇ ਹਾਂ ਅਤੇ line 9 ਕਿੱਥੇ ਹੈ ? semicolon । |
02:23 | ਅੱਛਾ ਮਾਫ ਕਰੋ ਵਾਸਤਵ ਵਿੱਚ ਇਸਦਾ ਇਹ ਮਕਸਦ ਨਹੀਂ ਸੀ । ਸੋ ਚੱਲੋ ਫੇਰ ਰਿਫਰੇਸ਼ ( refresh ) ਕਰਦੇ ਹਾਂ । |
02:28 | ਠੀਕ ਹੈ । ਤਾਂ ਸਾਨੂੰ line 18 ਉੱਤੇ Parse error ਮਿਲੀ ਹੈ । |
02:33 | ਚੱਲੋ line 18 ਉੱਤੇ ਚਲਦੇ ਹਾਂ । |
02:37 | ਠੀਕ ਹੈ ਹੁਣ - line 18 - ਇਹ line ਇੱਥੇ ਜਿੱਥੇ ਮੈਂ ਸੰਕੇਤ ਕਰ ਰਿਹਾ ਹਾਂ line 18 ਹੈ । |
02:47 | ਸੋ line 18 ਵਿੱਚ ਕੀ ਗਲਤੀ ਹੈ ? |
02:49 | ਵਾਸਤਵ ਵਿੱਚ line 18 ਉੱਤੇ ਕੋਈ ਵੀ ਸਮੱਗਰੀ ਨਹੀਂ ਹੈ । ਤਾਂ ਇਹ ਕਿਵੇਂ ਸੰਭਵ ਹੈ ਕਿ ਸਾਨੂੰ ਇੱਕ ਏਰਰ ( error ) ਮਿਲ ਸਕਦੀ ਹੈ । |
02:54 | ਅਤੇ ਇਸਦਾ ਕਾਰਨ ਹੈ ਜੋ ਮੈਂ ਪਹਿਲਾਂ ਕਿਹਾ ਸੀ ਕਿ ਇਸ ਖੇਤਰ ਦੇ ਆਸ ਪਾਸ ਜਾਂਚਣਾ । |
03:00 | ਸੋ ਸਾਨੂੰ ਉੱਤੇ ਕਾਫੀ lines ਜਾਂਚ ਕਰਨੀ ਹੋਵੇਗੀ - ਮੰਨੋ 4 ਜਾਂ 5 lines ਉੱਤੇ । |
03:06 | ਸਾਡੇ ਕੋਲ ਇੱਕ if statement ( ਸਟੇਟਮੇਂਟ ) ਹੈ - "if posted user name equals Alex" , ਏਕੋ "You own PHPAcademy" , ਨਹੀਂ ਤਾਂ ਏਕੋ "Hello ਨਾਮੇ" . |
03:17 | ਅਸੀ ਕਹਿ ਸਕਦੇ ਹਾਂ ਕਿ ਸਾਨੂੰ ਇੱਥੇ ਇਸ if statement ( ਸਟੇਟਮੇਂਟ ) ਲਈ ਸ਼ੁਰੂਆਤੀ ਕਰਲੀ - bracket ਅਤੇ ਅੰਤਮ ਕਰਲੀ - bracket ਮਿਲਿਆ ਹੈ । |
03:24 | ਇਹ ਕਿਉਂ ਨਹੀਂ ਚੱਲ ਰਿਹਾ ਹੈ ? ਅਜਿਹਾ ਇਸਲਈ ਕਿਉਂਕਿ ਅਸੀਂ ਇੱਥੇ ਉੱਤੇ ਪਹਿਲਾਂ ਹੀ ਇੱਕ if statement ( ਸਟੇਟਮੇਂਟ ) ਸ਼ੁਰੂ ਕੀਤਾ ਹੈ । |
03:30 | ਅਤੇ ਇਹ indentation ਦਾ ਮਕਸਦ ਅਤੇ ਉਪਯੋਗਿਤਾ ਹੈ । |
03:36 | ਮੇਰੇ ਲਈ ਜਦੋਂ ਮੈਂ ਇਸਨ੍ਹੂੰ ਅਨੁਭਵ ਪਾਸੋਂ ਵੇਖਦਾ ਹਾਂ , ਮੈਂ ਜਾਣਦਾ ਹਾਂ ਕਿ ਕਿਉਕਿ ਇਹ bracket indented ਹੈ , ਉਹ bracket ਇੱਥੇ ਉਸੀ ਲਕੀਰ ਵਿੱਚ indented ਹੋਣਾ ਚਾਹੀਦਾ ਹੈ । |
03:45 | ਇਸੇ ਲਈ ਇਹ ਇੱਥੇ ਨਹੀਂ ਹੈ । ਸੋ ਜੇਕਰ ਇਹ ਉੱਥੇ ਸੀ ਅਤੇ ਉਹ ਇੱਥੇindented ਸੀ , ਤੱਦ ਮੈਨੂੰ ਪਤਾ ਹੁੰਦਾ ਕਿ ਉਹ ਇੱਥੇ ਉੱਤੇ ਪਿਛਲੇ if statement ( ਸਟੇਟਮੇਂਟ ) ਤੋਂ ਹੈ ਜਿਥੇ ਬਲਾਕ ਇੱਥੇ ਸ਼ੁਰੂ ਹੋ ਰਿਹਾ ਹੈ ਅਤੇ ਇੱਥੇਖ਼ਤਮ । |
03:59 | ਪਰ ਇੱਥੇ , ਬਲਾਕ ਇੱਥੇ ਸ਼ੁਰੂ ਹੋ ਰਿਹਾ ਹੈ ਅਤੇ ਇੱਥੇ ਕੋਈ ਵੀ ਅੰਤ bracket ਨਹੀਂ ਹੈ । |
04:03 | ਮੈਂ ਇਸਨੂੰ ਇੱਥੇ ਲਗਾ ਦਿੰਦਾ ਹਾਂ । ਅਤੇ ਜਦੋਂ ਅਸੀ ਇਸ ਨੂੰ ਰਣ ਕਰਦੇ ਹਾਂ , ਅਤੇ ਤੁਹਾਨੂੰ ਇਹ ਮਿਲਿਆ , ਇਹ ਹੁਣ ਕੰਮ ਕਰਨ ਲਗ ਪਿਆ ਹੈ । |
04:08 | ਸੋ ਜੇਕਰ ਤੁਸੀ ਅੱਖਰ ਭੁੱਲ ਜਾਂਦੇ ਹੋ , ਤਾਂ ਤੁਸੀ ਏਰਰਸ ( errors ) ਨੂੰ ਅਜੀਬ ਥਾਵਾਂ ਉੱਤੇ ਪਾਉਗੇ । |
04:14 | ਵਾਸਤਵ ਵਿੱਚ , ਇਹ ਏਰਰ ( error ) ਲਈ ਅਜੀਬ ਸਥਾਨ ਨਹੀਂ ਹੈ ਕਿਉਂਕਿ ਅਸੀ ਕਹਿ ਰਹੇ ਹਾਂ else , ਬਲਾਕ ਦੀ ਸ਼ੁਰੂਆਤ ਅਤੇ ਬਲਾਕ ਦਾ ਅੰਤ । |
04:20 | ਅਤੇ ਅਸੀ ਕੀ ਚਾਹੁੰਦੇ ਹਾਂ ਕਿ ਇਸ ਬਲਾਕ ਲਈ ਹੁਣ ਇੱਕ ਅੰਤ , ਕਿਉਂਕਿ ਇਹ ਉਹ ਬਲਾਕ ਹੈ ਜਿਸਦਾ ਅੰਤ ਨਹੀਂ ਕੀਤਾ ਗਿਆ ਹੈ । |
04:28 | ਸੋ ਅਸੀ ਕਹਿ ਰਹੇ ਹਾਂ ਕਿ line ਏਰਰ ( error ) ਵਾਸਤਵ ਵਿੱਚ ਇੱਥੇ ਨਹੀਂ ਹੈ ਕਿਉਂਕਿ ਸਾਨੂੰ ਇੱਥੇ ਬਲਾਕ ਦਾ ਇੱਕ ਅੰਤ ਚਾਹੀਦਾ ਹੈ । |
04:35 | ਹੁਣ ਇਹ ਕੰਮ ਕਰੇਗਾ , ਠੀਕ ਹੈ ? |
04:38 | ਸੋ ਕੁੱਝ lines ਦੇ ਆਸ ਪਾਸ ਵੇਖੋ ਅਤੇ ਵੇਖੋ ਕਿ ਬਿਨਾਂ ਅੰਤ ਦੇ ਇੱਕ else ਕਿੱਥੇ ਹੋ ਸਕਦੀ ਹੈ ਜਾਂ ਕੋਈ ਹੋਰ ਅੱਖਰ ਛੁੱਟ ਗਿਆ ਹੈ ਜਾਂ ਕੁੱਝ ਅਤੇ ਜਿਸਦੀ ਤੁਹਾਨੂੰ ਲੋੜ ਹੈ , ਲਾਪਤਾ ਹੈ । |
04:49 | ਹੁਣ ਚੱਲੋ "getpost dot php" ਤੇ ਚੱਲਦੇ ਹਾਂ । |
04:53 | ਮੈਂ ਸਿਰਫ ਇਸਨੂੰ ਦਿਖਾਉਣ ਲਈ error- reporting "E All" ਦਾ ਪ੍ਰਯੋਗ ਕੀਤਾ ਹੈ । |
04:58 | ਇਹ "demonstrate" ਕਰਨ ਲਈ ਹੈ । ਇਸ ਪ੍ਰਕਾਰ ਦੀ ਏਰਰ ( error ) ਨੂੰ ਦੱਸਣ ਜਾ ਰਹੇ ਹਾਂ । |
05:03 | ਇਸਦਾ ਮਤਲੱਬ ਸਾਰੀਆਂ ਏਰਰਸ ( errors ) ਨਹੀਂ ਹਨ । ਇਹ ਸਾਰੇ ਏਰਰਸ ( errors ) ਦੀ ਵਿਸਤ੍ਰਿਤ ਸੂਚੀ ਨਹੀਂ ਹੈ ਜੋ ਰਿਪੋਰਟ ਕੀਤੀ ਜਾ ਸਕਦੀ ਹੈ । |
05:10 | ਇਹ ਇਸ ਫੰਕਸ਼ਨ ( function ) ਲਈ ਕੇਵਲ ਇੱਕ parameter ਹੈ । |
05:12 | ਇਹ ਸਾਨੂੰ ਕੁੱਝ ਏਰਰਸ ( errors ) ਦੇਖਣ ਦੀ ਆਗਿਆ ਦਿੰਦਾ ਹੈ ਜੋ ਕਿ ਉਪਯੋਗਕਰਤਾ ਆਮ ਤੌਰ ਉੱਤੇ ਨਹੀਂ ਦੱਸਦੇ ਹਨ । ਮੇਰਾ ਮਤਲੱਬ ਜੇਕਰ ਤੁਹਾਨੂੰ ਆਪਣੀ ਵੇਬਸਾਈਟ ਅਰੰਭ ਕਰਨੀ ਹੁੰਦੀ , ਤਾਂ ਤੁਸੀ ਇਸਦੀ ਵਰਤੋ ਨਹੀਂ ਕਰੋਗੇ । ਪਰ ਮੇਰੇ ਕੋਲ ਇਸ ਉੱਤੇ ਇੱਕ ਟਿਊਟੋਰਿਅਲ ਹੈ ਜੋ ਤੁਹਾਨੂੰ ਵੇਖਣਾ ਚਾਹੀਦਾ ਹੈ । |
05:25 | ਸੋ , ਇਹ ਇੱਕ get post ਏਰਰ ( error ) ਹੈ । |
05:28 | ਚੱਲੋ ਇੱਥੇ ਚਲਦੇ ਹਾਂ । ਅੱਛਾ , ਤਾਂ ਸਾਨੂੰ ਇੱਕ data ਨਾਮਕ ਵੇਰਿਏਬਲ ਮਿਲਿਆ ਹੈ । |
05:33 | ਇਹ name ਨਾਮਕ GET ਵੇਰਿਏਬਲ ਹੈ । |
05:38 | ਸਾਡਾ ਕੋਡ ਕਹਿੰਦਾ ਹੈ "if this data variable exists, echo data" ਅਤੇ ਇਹ ਇੱਕ ਸਧਾਰਣ ਪ੍ਰੋਗਰਾਮ ਵਰਗਾ ਪ੍ਰਤੀਤ ਹੋ ਰਿਹਾ ਹੈ । |
05:47 | ਇੱਥੇ ਕੋਈ ਅਸਲ ਏਰਰ ( error ) ਨਹੀਂ ਹੈ । |
05:49 | ਅਸੀ ਇੱਥੇ ਕੁੱਝ ਵੇਰਿਏਬਲ ਲੈ ਰਹੇ ਹਾਂ ਅਤੇ ਸੱਬ ਕੁੱਝ ਚੱਲ ਰਿਹਾ ਹੈ ਅਤੇ ਇੱਥੇ ਕੋਈ line ਬ੍ਰੇਕ ਏਰਰ ( error ) ਜਾਂ line terminating ਏਰਰ ( error ) ਦੋਨਾਂ ਵਿੱਚੋਂ ਇੱਕ ਵੀ ਨਹੀਂ ਹੈ । |
06:07 | ਅਸੀ ਕੁੱਝ ਨਹੀਂ ਭੁੱਲੇ ਹਾਂ , ਸਾਨੂੰ ਇਸ ਵਿੱਚ ਕੁੱਝ ਵੀ ਜੋੜਨ ਦੀ ਲੋੜ ਨਹੀਂ ਹੈ । |
06:15 | ਪਰ ਅਸੀ ਜਦੋਂ ਇਸ ਪੇਜ ਨੂੰ ਰਣ ਕਰਦੇ ਹਾਂ , ਸਾਨੂੰ ਇੱਕ ਨੋਟਿਸ ਮਿਲਦਾ ਹੈ । |
06:18 | ਹੁਣ ਇਹ ਇੱਕ Parse error ਨਹੀਂ ਹੈ ਜੋ ਤੁਸੀਂ ਪਹਿਲਾਂ ਵੇਖਿਆ ਸੀ । ਇਹ ਇੱਕ ਨੋਟਿਸ ਹੈ । |
06:27 | ਅਤੇ ਇਸ ਏਰਰ ( error ) ਦੇ ਰਹਿੰਦੇ ਪੇਜ ਠੀਕ ਤਰਾਂ ਕੰਮ ਨਹੀਂ ਕਰ ਸਕਦਾ । |
06:33 | ਚੱਲੋ ਮੈਂ ਤੁਹਾਨੂੰ ਦਿਖਾਂਦਾ ਹਾਂ - ਮੈਂ ਇੱਥੇ ਕਹਾਂਗਾ "name equals alex" ਅਤੇ ਇਹ ਏਰਰ ( error ) ਗਾਇਬ ਹੋ ਜਾਂਦੀ ਹੈ । |
06:41 | ਇਹ ਦਰਸ਼ਾਂਦਾ ਹੈ ਕਿ ਵਾਸਤਵ ਵਿੱਚ ਸਾਡੇ ਕੋਡ ਵਿੱਚ ਇੱਥੇ ਕੋਈ ਵੀ ਗਲਤੀ ਨਹੀਂ ਹੈ ਪਰ ਪਹਿਲਾਂ ਕੀ ਗਲਤ ਸੀ , ਇਹ ਸੀ ਕਿ ਇਹ ਡਾਟਾ ( data ) ਵੇਰਿਏਬਲ ( variable ) fulfill ਨਹੀਂ ਕੀਤਾ ਗਿਆ । |
06:51 | ਇਹ "data equals absolutely nothing" ਦੇ ਸਮਾਨ ਹੈ । |
06:58 | ਚੱਲੋ ਇੱਥੇ ਮੈਂ ਕਹਿ ਰਿਹਾ ਹਾਂ "echo variable alex" ਅਤੇ ਇਹ line 5 ਹੈ । |
07:05 | ਚੱਲੋ ਰਿਫਰੇਸ਼ ( refresh ) ਕਰੀਏ । Undefined ਵੇਰਿਏਬਲ ( variable ) alex , Undefined ਇੰਡੇਕਸ ( index ) ਨੇਮ ( name ) |
07:11 | ਸੋ ਅਸੀ ਕੀ ਕਰ ਰਹੇ ਹਾਂ - ਠੀਕ ਹੈ , ਚੱਲੋ ਮੈਂ ਸ਼ੁਰੂ ਤੋਂ ਸ਼ੁਰੂ ਕਰਦਾ ਹਾਂ । |
07:19 | ਇਹ ਅਧੂਰਾ ਹੈ ਜੇਕਰ ਨੇਮ ( name ) ਨੂੰ header ਵਿੱਚ ਨਿਰਧਾਰਿਤ ਨਹੀਂ ਕੀਤਾ ਗਿਆ ਹੈ । |
07:23 | ਇਸ ਲਈ "data equals nothing" ਅਤੇ ਸੋ ਸਾਨੂੰ "Undefined index" ਏਰੇਰ ਮਿਲਦੀ ਹੈ , ਉਸੇ ਤਰਾਂ ਜਿਵੇਂ ਸਾਨੂੰ "Undefined variable" ਮਿਲਦਾ ਹੈ ਜੇਕਰ ਅਸੀਂ ਇੱਕ variable ਨੂੰ ਏਕੋ ਕਰਾਂਗੇ ਜੋ ਸੈਟ ਨਹੀਂ ਹੈ । |
07:35 | ਸੋ ਜਿਵੇਂ ਹੀ ਅਸੀ ਇੱਥੇ ਕੋਈ ਡਾਟਾ ਪਾਉਂਦੇ ਹਾਂ ਇਹ ਏਰਰ ( error ) ਚਲੀ ਜਾਂਦੀ ਹੈ । |
07:39 | ਚੱਲੋ ਇਸਨੂੰ ਰਿਫਰੇਸ਼ ( refresh ) ਕਰਦੇ ਹਾਂ । |
07:41 | ਜੇਕਰ ਤੁਹਾਨੂੰ ਇਸ ਸ਼ੁਰੂਆਤੀ ਏਰਰ ( error ) ਤੋਂ ਛੁਟਕਾਰਾ ਪਾਉਣਾ ਹੈ ਤਾਂ ਤੁਹਾਨੂੰ ਬਸ ਇੰਨਾ ਕਰਨਾ ਹੈ ਕਿ ਇਸ line ਦੇ ਵਿਚਕਾਰ ਜਾਂ ਸ਼ੁਰੂ ਵਿੱਚ ਇੱਕ "@ ( at )" ਪ੍ਰਤੀਕ ਲਗਾ ਦਿਓ । |
07:50 | ਜਦੋਂ ਅਸੀ ਰਿਫਰੇਸ਼ ( refresh ) ਕਰਦੇ ਹਾਂ , ਸਾਨੂੰ ਕੁੱਝ ਨਹੀਂ ਮਿਲਦਾ ਹੈ ਕਿਉਂਕਿ ਕੋਈ ਵੀ ਏਰੇਰ ਸੈਟ ਨਹੀਂ ਕੀਤਾ ਗਿਆ ਹੈ । |
07:55 | ਕੋਈ ਵੀ ਗੇਟ ( get ) ਵੇਰਿਏਬਲ ( variable ) ਸੈਟ ਨਹੀਂ ਕੀਤੀ ਗਿਆ ਹੈ । ਅਤੇ ਜਿਵੇਂ ਹੀ ਅਸੀ "name equals alex" ਕਹਾਂਗੇ ਸਾਡਾ ਨਾਮ ( name ) ਏਕੋ ( echo ) ਹੁੰਦਾ ਹੈ ਬਿਲਕੁਲ ਉਸੀ ਤਰ੍ਹਾਂ ਜਿਵੇਂ ਕਿ ਕੋਡ ਇੱਥੇ ਦਰਸ਼ਾ ਰਿਹਾ ਹੈ । |
08:04 | ਸੋ ਭਾਵੇਂ ਕਿ ਤੁਸੀ "if data exists" ਦੀ ਵਰਤੋ ਕਰ ਰਹੇ ਹੋ , ਤਕਨੀਕੀ ਰੂਪ ਵਿਚ ਇਹ ਅਜੇ ਵੀ ਮੌਜੂਦ ਨਹੀਂ ਹੈ ਜੇਕਰ ਇੱਥੇ ਕੁੱਝ ਵੀ ਨਹੀਂ ਪਾਇਆ ਹੈ । ਸੋ ਉਹਨਾ ਦੀ ਭਾਲ ਕਰੋ । |
08:13 | ਹੁਣ ਲਈ ਬਸ ਇੰਨਾ ਹੀ । ਅੰਤਮ ਭਾਗ ਵਿੱਚ , ਮੈਂ ਜਲਦੀ ਜਲਦੀ ਅਗਲੇ ਦੋ ਆਮ ਏਰਰਸ ( errors ) ਦੇ ਬਾਰੇ ਦੱਸਾਂਗਾ । ਤੁਹਾਨੂੰ ਉੱਥੇ ਮਿਲਦਾ ਹਾਂ । |
08:20 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਦੇਖਣ ਲਈ ਧੰਨਵਾਦ । |