Linux/C2/Redirection-Pipes/Punjabi

From Script | Spoken-Tutorial
Revision as of 16:43, 7 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 Redirection and Pipes ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸੁਆਗਤ ਹੈ।
00:07 ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ।
00:09 ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕਸ ਓਪਰੇਟਿੰਗ ਸਿਸਟਮ ਅਤੇ ਇਸ ਦੀਆਂ ਕਮਾੰਡਸ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ।
00:16 ਜੇ ਤੁਸੀਂ ਇਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ।
00:22 ਇਹ ਵੀ ਨੋਟ ਕਰੋ ਕਿ ਲਿਨਕਸ ਕੇਸ ਸੈਂਸਟਿਵ ਹੈ।
00:25 ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾੰਡਸ ਲੋਅਰ ਕੇਸ ਵਿੱਚ ਹਨ।
00:32 ਲਿਨਕਸ ਵਿੱਚ ਅਸੀਂ ਜ਼ਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ।
00:35 ਕੋਈ ਕਮਾੰਡ ਚਲਾਂਉਣ ਲਈ ਅਸੀਂ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ।
00:39 ਜਿਵੇਂ ਕਿ ਅਸੀਂ ਡੇਟ ਅਤੇ ਟਾਈਮ ਦੇਖਣਾ ਹੋਵੇ,
00:41 ਤਾਂ ਕੀ-ਬੋਰਡ ਰਾਹੀਂ “date" ਟਾਈਪ ਕਰ ਕੇ ਐਂਟਰ ਦਬਾਵਾਂਗੇ।
00:46 ਇਸ ਤਰਹ ਅਸੀਂ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ।
00:48 ਇਸੇ ਤਰਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ।
00:56 ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ,
00:59 ਉਦਾਹਰਣ ਲਈ ਅਸੀਂ 'cat space aaa' ਟਾਈਪ ਕਰ ਕੇ ਐਂਟਰ ਦਬਾਂਦੇ ਹਾਂ।
01:05 ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ।
01:08 ਇਸ ਲਈ ਇਕ ਐਰਰ ਦਿਖਾਈ ਦੇਵੇਗੀ।
01:10 ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ।
01:20 ਇਸ ਤਰਹ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ।
01:24 ਰੀਡਾਇਰੈਕਸ਼ਨ ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ ਦੇ ਬਾਰੇ ਜਾਣਨਾ ਪਵੇਗਾ ਜੋ ਹਨ stream ਅਤੇ file descriptor।
01:31 ਲਿਨਕਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ Bash, ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼ ਦਾ ਇਕ ਸੀਕੁਐਂਸ ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ।
01:37 ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ।
01:41 ਸਟ੍ਰੀਮਜ਼ ਨੂੰ ਫਾਇਲ IO-techniques ਰਾਹੀਂ ਵਰਤਿਆ ਜਾਂਦਾ ਹੈ।
01:44 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ।
01:51 ਲਿਨਕਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ।
01:57 ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ।
02:05 ਲਿਨਕਸ ਸ਼ੈੱਲ ਤਿੰਨ ਤਰਹ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ।
02:08 ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੁੰਦਾ ਹੈ।
02:12 stdin ਸਟੈਂਡਰਡ ਇਨਪੁਟ ਸਟਰ੍ਰੀਮ ਹੈ
02:15 ਕਮਾਂਡਜ਼ ਇਨਪੁਟ stdin ਤੋ ਲੈਂਦਿਆਂ ਹਨ।
02:17 ਇਸਦਾ ਫਾਈਲ ਡਿਸਕ੍ਰਿਪਟਰ ‘0’ ਹੁੰਦਾ ਹੈ।
02:19 stdout ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ
02:22 ਇਹ ਕਮਾਂਡ ਦੀ ਆਊਟਪੁਟ ਦਰਸਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ
02:26 Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ।

02:36 ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ।
02:40 ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ।
02:44 ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ।
02:47 ਪਹਿਲੇ ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੁੰਦਾ ਸੀ।
02:52 ਪਰ ਹੁਣ ਜ਼ਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ।
02:56 ਅਸੀਂ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ।
03:01 ਪਰ ਲਿਨਕਸ ਵਿੱਚ ਅਸੀਂ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ।
03:04 ਅਸੀਂ ਇਨਾਂ 3 ਸਟ੍ਰੀਮਜ਼ ਨੂੰ ਦੂਜੀਆਂ ਫਾਈਲਾਂ ਨਾਲ ਜੋੜ ਸਕਦੇ ਹਾਂ।
03:07 ਇਸ ਪ੍ਰਕ੍ਰਿਆ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ।
03:09 ਆਓ ਦੇਖਦੇ ਹਾਂ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ।
03:14 ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ।
03:17 ਅਸੀ standardin ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ।

ਆਓ ਦੇਖੀਏ ਕਿਵੇਂ

03:22 ਅਸੀ ਜਾਣਦੇ ਹਾਂ ਕਿ wc ਕਮਾੰਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਣਨ ਲਈ ਵਰਤੀ ਜਾਂਦੀ ਹੈ।
03:28 ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ।
03:31 ਹੁਣ ਐਂਟਰ ਦਬਾਓ। ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ।
03:37 ਕੁਝ ਟਾਈਪ ਕਰੋ ਜਿਵੇਂ ਕਿ "This tutorial is very important"।
03:46 ਹੁਣ ਐਂਟਰ ਦਬਾਓ।
03:48 ਹੁਣ Ctrl + d ਕੀਜ਼ ਇਕੱਠੀਆਂ ਦਬਾਓ।
03:52 ਹੁਣ ਕਮਾੰਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ।
03:55 ਕਮਾੰਡ ਟਰਮਿਨਲ ਤੇ ਆਊਟਪੁਟ ਦੇਵੇਗੀ।
03:57 ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ।
04:01 ਇਸ ਲਈ ਇਹ ਕਮਾੰਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ।
04:04 ਕਿਉਂਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ-ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ।
04:12 ਜੇ ਅਸੀ ਲਿਖੀਏ "wc space 'left-angled bracket" space test1 dot txt" ।
04:19 ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ।
04:27 ਹੁਣ ਟਾਈਪ ਕਰੋ "wc space test1 dot txt"।
04:34 ਦੋਵਾਂ ਦਾ ਨਤੀਜਾ ਇਕੋ ਹੈ।
04:37 ਫਿਰ ਦੋਵਾਂ ਵਿੱਚ ਫ਼ਰਕ ਕੀ ਹੈ?
04:39 ਜਦੋਂ ਅਸੀਂ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾੰਡ test1.txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜਦੀ ਹੈ।
04:46 ਪਰ ਜਦੋਂ ਅਸੀਂ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲਣ ਲਈ ਨਹੀਂ ਮਿਲਦੀ।
04:53 ਇਸਦੇ ਬਜਾਏ ਇਹ standardin ਤੋਂ ਇਨਪੁਟ ਲੈਂਦੀ ਹੈ।
04:57 ਹੁਣ ਅਸੀ standardin ਨੂੰ ਫਾਈਲ ਵੱਲ ਭੇਜ ਦਿੱਤਾ ਹੈ।
05:01 ਇਸ ਲਈ ਕਮਾੰਡ test1 ਵਿੱਚੋਂ ਪੜਦੀ ਹੈ।
05:04 ਪਰ ਅਸਲ ਵਿਚ ਇਹ ਇਸ ਬਾਰੇ ਅਣਜਾਣ ਹੈ ਕਿ standardin ਵਿੱਚ ਡਾਟਾ ਕਿੱਥੋਂ ਆ ਰਿਹਾ ਹੈ।
05:10 ਇਸ ਤਰਹ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ।
05:12 ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ।
05:17 ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ।
05:20 ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ।

n single right-angled bracket ਫਾਈਲ ਡ੍ਰਿਸਕ੍ਰਿਪਟਰ n ਤੋਂ ਫਾਈਲ ਵੱਲ ਆਉਟਪੁਟ ਰੀਡਾਇਰੈਕਟ ਕਰਦੀ ਹੈ।

05:29 ਤੁਹਾਡੇ ਕੋਲ ਫਾਈਲ ਵਿੱਚ ਲਿਖਣ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ।
05:32 ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ।
05:35 ਜੇ ਇਹ ਪਹਿਲੋਂ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ।
05:40 ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ।
05:47 ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ।
05:50 ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ।
05:52 ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ।
05:59 n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ।
06:05 ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ।
06:10 ਇਸ ਲਈ ਜੇ ਸਿਰਫ ‘>’ (right angle bracket) ਲਿਖਿਆ ਹੋਵੇ ਤੇ ਉਸਨੂੰ ‘1 >’ ਮੰਨਿਆ ਜਾਂਦਾ ਹੈ।
06:15 ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ।
06:22 ਆਓ ਕਰ ਕੇ ਦੇਖਿਏ।
06:24 ਪਿਛਲੇ ਉਦਾਹਰਣ ਵਿੱਚ ਅਸੀਂ ਦੇਖਿਆ ਕਿ ਫਾਈਲ, ਜਾਂ standardin ਤੇ ਚਲਾਈ wc ਕਮਾੰਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ।
06:31 ਮਨ ਲੋ ਅਸੀਂ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ।
06:34 ਅਤੇ ਇਸਨੂੰ ਬਾਅਦ ਵਿੱਚ ਵਰਤਣ ਲਈ ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ।
06:38 ਡਿਫਾਲਟ ਵਿੱਚ wc ਆਪਣੀ ਆਉਟਪੁਟ standardout ਤੇ ਲਿਖਦੀ ਹੈ।
06:42 ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ।
06:45 ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹੈ।
06:48 ਪਰ ਜੇ ਅਸੀ standardout ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ।
06:57 ਮੰਨ ਲਓ ਅਸੀ ਲਿਖਿਆ

"wc space test1 dot txt 'right-angled bracket' wc_results dot txt" ।

07:09 ਐਂਟਰ ਦਬਾਓ।
07:11 ਇਹ ਦੇਖਣ ਲਈ ਕਿ ਜੋ ਅਸੀਂ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ c-a-t ਕਮਾੰਡ ਨਾਲ ਦੇਖ ਸਕਦੇ ਹਾਂ।
07:23 ਹਾਂ ਇਹ ਹੋ ਗਿਆ ਹੈ। ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ।
07:30 ਹੁਣ ਅਸੀ test2 ਫਾਈਲ ਨਾਲ ਕਮਾੰਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ "wc space test2 dot txt 'right-angled bracket' wc_results dot txt"।
07:44 ਇਸ ਤਰਹ ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ।
07:48 ਚਲੋ ਇਹ ਵੀ ਦੇਖੀਏ।
07:56 ਇਸਦੀ ਬਜਾਏ ਜੇ ਅਸੀਂ ਲਿਖੀਏ "wc space test1 dot txt 'right-angled bracket' twice wc underscore results dot txt"।
08:07 ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ।
08:15 ਆਓ ਇਹ ਵੀ ਦੇਖੀਏ।
08:26 ਸਟੈਂਡਰਡ ਐਰਰ ਵੀ ਇਸੇ ਤਰਹ ਰੀਡਾਇਰੈਕਟ ਹੁੰਦੀ ਹੈ।
08:29 ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ।
08:38 ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ, ਲਿਖੋ

"wc space aaa"।

08:46 shell ਐਰਰ ਦੇਵੇਗਾ “No such file or directory” (ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ)।
08:50 ਮੰਨ ਲਓ ਅਸੀਂ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ।
08:55 ਇਸ ਵਾਸਤੇ ਅਸੀਂ ਕਮਾੰਡ ਦੇ ਸਕਦੇ ਹਾਂ "wc space aaa space 2 'right-anged bracket' errorlog dot txt"।
09:06 ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ।
09:12 ਆਓ ਕਮਾੰਡ ਰਾਹੀਂ ਦੇਖੀਏ "cat space errorlog space txt"।
09:22 ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ

"cat space bbb space 2 'right-angled bracket' errorlog dot txt"।

09:34 ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ।
09:39 0ਦੇਖੋ "cat space errorlog ਡਾਟ txt"।
09:46 ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ?

ਬਹੁਤ ਆਸਾਨ ਹੈ । ਕਮਾਂਡ ਲਿੱਖੋ- "wc space aaa space 2 'right-angled bracket' twice errorlog dot txt" ।

09:58 ਆਓ cat ਕਮਾਂਡ ਨਾਲ ਪਤਾ ਕਰਦੇ ਹਾਂ।
10:06 ਅਸੀ ਦੇਖਿਆ, ਤਿੰਨ ਸਟ੍ਰੀਮਜ਼ - ਸਟੈਂਡਰਡ ਆਉਟ, ਸਟੈਂਡਰਡ ਇਨ ਅਤੇ ਸਟੈਂਡਰਡ ਐਰਰ ਨੂੰ ਕਿਸ ਤਰਹ ਰੀਡਾਇਰੈਕਟ ਤੇ ਜੋੜ-ਤੋੜ ਕੀਤਾ ਜਾਂਦਾ ਹੈ। ਪਰ ਰੀਡਾਇਰੈਕਸ਼ਨ ਦੇ ਸਿੱਧਾੰਤ ਦੀ ਅਸਲੀ ਤਾਕਤ ਇਸ ਵਿੱਚ ਹੈ ਕਿ ਅਸੀ ਵੱਖ-ਵੱਖ ਸਟ੍ਰੀਮਜ਼ ਨੂੰ ਆਪਸ ਵਿੱਚ ਜੋੜ ਸਕਦੇ ਹਾਂ।
10:20 ਇਹ ਪ੍ਰਕਿਰਿਆ pipelining ਕਹਾਉਂਦੀ ਹੈ।
10:22 ਪਾਈਪਸ ਕਮਾਂਡਜ਼ ਦੀਆਂ ਕੜੀਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ।
10:25 ਪਾਈਪ ਇਕ ਕਮਾਂਡ ਦੀ ਆਉਟਪੁਟ ਦੀ ਕੜੀ ਅਗਲੀ ਕਮਾਂਡ ਦੀ ਇਨਪੁਟ ਨਾਲ ਜੋੜਦੀ ਹੈ।
10:30 ਇਹ ਇਸ ਤਰਹ ਦਿਖਾਈ ਦਿੰਦੀ ਹੈ

Command vertical bar command hyphen option vertical bar command hyphen option hyphen option vertical bar command

10:46 ਮੰਨ ਲਓ ਅਸੀਂ ਕਿਸੀ ਡਾਇਰੈਕਟਰੀ ਵਿੱਚ ਮੌਜੂਦ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਕੁੱਲ ਗਿਣਤੀ ਜਾਣਨਾ ਚਾਹੁੰਦੇ ਹਾਂ।
10:51 ਇਹ ਕਿਵੇਂ ਕਰਣਾ ਹੈ ?

ਅਸੀ ਜਾਣਦੇ ਹਾਂ ਕਿ "ls space minus l" ਮੌਜੂਦਾ ਡਾਇਰੈਕਟਰੀ ਵਿਚਲੀਆਂ ਸਾਰੀਆਂ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਬਣਾਏਗਾ।

10:58 ਅਸੀ ਆਉਟਪੁਟ ਇਕ ਫਾਈਲ ਵੱਲ ਰੀਡਾਇਰੈਕਟ ਕਰ ਸਕਦੇ ਹਾਂ

"ls space minus l 'right-angled bracket' files dot txt"।

11:08 "cat space files dot txt" ਕਮਾੰਡ ਚਲਾਓ।
11:14 ਫਾਇਲ ਦੀ ਹਰ ਲਾਈਨ ਕਿਸੇ ਫਾਈਲ ਜਾਂ ਡਾਇਰੈਕਟਰੀ ਦਾ ਨਾਮ ਹੈ।
11:17 ਜੇ ਅਸੀ ਇਸ ਫਾਈਲ ਦੀਆਂ ਕੁੱਲ ਲਾਈਨਾ ਗਿਣ ਲਈਏ ਤਾਂ ਅਸੀ files dot txt ਨੂੰ ਆਪਣੇ ਮਕਸਦ ਲਈ ਵਰਤ ਸਕਦੇ ਹਾਂ।
11:24 ਇਹ ਕੰਮ ਅਸੀ "wc space minus l files dot txt" ਕਮਾਂਡ ਵਰਤ ਕੇ ਕਰ ਸਕਦੇ ਹਾਂ।
11:32 ਇਸ ਨਾਲ ਸਾਡਾ ਮਕਸਦ ਤੇ ਪੂਰਾ ਹੁੰਦਾ ਹੈ ਪਰ ਕੁਝ ਮੁਸ਼ਕਿਲਾਂ ਹਨ।
11:35 ਸਭ ਤੋਂ ਪਹਿਲਾਂ ਸਾਨੂੰ ਇਕ ਵਿੱਚਲੀ ਫਾਈਲ ਚਾਹੀਦੀ ਹੈ ਜੋ ਹੈ files dot txt।
11:40 ਜੇ ਪਹਿਲੀ ਕਮਾੰਡ ਬਹੁਤ ਜਿਆਦਾ ਡਾਟਾ ਜੁਟਾਉਂਦੀ ਹੈ ਤਾਂ ਇਹ ਬੇਵਜਾਹ ਡਿਸਕ ਮੈਮਰੀ ਭਰ ਸਕਦੀ ਹੈ।
11:46 ਨਾਲੇ ਜੇ ਕਈ ਕਮਾੰਡਾਂ ਕੜੀ ਵਿੱਚ ਹੋਣ ਤਾਂ ਉਨਾਂ ਦਾ ਚਲਨ ਬੜਾ ਧੀਮਾ ਹੁੰਦਾ ਹੈ।
11:50 ਪਾਈਪ ਵਰਤ ਕੇ ਅਸੀ ਇਹੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ, ਉਦਾਹਰਣ ਦੇਖੋ

"ls space minus l 'vertical bar' wc space minus l"।

12:01 ਉਹੀ ਨਤੀਜਾ ਅਸੀ ਜ਼ਿਆਦਾ ਆਸਾਨੀ ਨਾਲ ਹਾਸਿਲ ਕਰ ਸਕਦੇ ਹਾਂ।
12:06 ls ਕਮਾਡ ਦੀ ਆਉਟਪੁਟ wc ਕਮਾਂਡ ਦੀ ਇਨਪੁੱਟ ਹੋ ਜਾਂਦੀ ਹੈ।
12:10 ਪਾਈਪਜ਼ ਵਰਤ ਕੇ ਅਸੀ ਕਮਾਂਡਜ਼ ਦੀਆਂ ਹੋਰ ਲੰਬੀਆਂ ਕੜੀਆਂ ਵੀ ਜੋੜ ਸਕਦੇ ਹਾਂ।
12:15 ਬਹੁਗਿਣਤੀ ਸਫ਼ਿਆਂ ਦੀ ਫਾਇਲ ਨੂੰ ਪੜਨ ਲਈ ਆਮ ਤੌਰ ਤੇ ਪਾਈਪਜ਼ ਵਰਤੀਆਂ ਜਾਂਦੀਆਂ ਹਨ।
12:19 ਲਿਖੋ "cd space slash user slash bin"।
12:24 ਹੁਣ ਅਸੀਂ bin ਡਾਇਰੈਕਟਰੀ ਵਿੱਚ ਹਾਂ।
12:28 ਹੁਣ "ls minus l" ਚਲਾਓ।
12:31 ਅਸੀ ਆਉਟਪੁਟ ਚੰਗੀ ਤਰਹ ਨਹੀਂ ਦੇਖ ਸਕਦੇ, ਪਰ ਜੇ ਅਸੀ ਇਸ ਕਮਾਂਡ ਨੂੰ more ਨਾਲ ਪਾਈਪ ਥਾਹੀਂ ਜੋੜ ਦਿੰਦੇ ਹਾਂ ਤਾਂ ਇਹ ਹੋ ਸਕਦਾ ਹੈ।
12:37 ਸੂਚੀ ਦੇਖਣ ਲਈ ਐਂਟਰ ਦਬਾਓ।
12:41 ਇਸ ਤੋਂ ਬਾਹਰ ਆਉਣ ਲਈ "q" ਦਬਾਓ।
12:45 ਅਸੀਂ ਕੁਝ ਕਮਾੰਡਸ ਦੇਖਿਆਂ ਜੋ ਫਾਈਲਜ਼ ਨਾਲ ਕੰਮ ਕਰਨ ਵਿੱਚ ਸਹਾਇਕ ਹਨ।
12:48 ਹੋਰ ਵੀ ਕਈ ਕਮਾੰਡਸ ਹਨ।
12:50 ਇਸ ਦੇ ਅਤਿਰਿਕਤ ਜਿਹੜੀਆਂ ਕਮਾੰਡਸ ਅਸੀਂ ਦੇਖੀਆਂ ਉਨਾਂ ਦੇ ਅੰਦਰ ਕਈ ਵਿਕਲਪ ਹਨ।
12:54 ਮੈਂ ਚਾਹਾਂਗੀ ਕਿ ਤੁਸੀ 'man' ਕਮਾੰਡ ਰਾਹੀ ਇਨਾਂ ਬਾਰੇ ਹੋਰ ਜਾਣੋ।
12:58 ਕਮਾੰਡ ਨੂੰ ਚੰਗੀ ਤਰਹ ਸਿੱਖਣ ਲਈ ਇਨਾਂ ਨੂੰ ਬਾਰ ਬਾਰ ਵਰਤੋ।
13:04 ਇਸ ਤਰਹ ਇਸ ਟਿਊਟੋਰਿਅਲ ਦਾ ਅੰਤ ਹੁੰਦਾ ਹੈ।
13:07 ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ.ਸੀ.ਟੀ. ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
13:15 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ “spoken-tutorial.org/NMEICT-Intro”।
13:19 ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ਗਗਨ ਦੀਪ ਕੌਰ ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਸ਼ੁਕਰੀਆ।

Contributors and Content Editors

Gagan, Khoslak, PoojaMoolya, Pratik kamble