LibreOffice-Suite-Impress/C2/Viewing-a-Presentation-Document/Punjabi
From Script | Spoken-Tutorial
Revision as of 15:21, 7 April 2017 by PoojaMoolya (Talk | contribs)
Time | Narration |
00:00 | ਲਿਬਰ ਔਫਿਸ ਇਮਪਰੈੱਸ (LibreOffice Impress) ਦੇ ਟਿਊਟੋਰਿਅਲ, ਵਿਯੂਇੰਗ ਏ ਪ੍ਰੈਜ਼ੇਨਟੇਸ਼ਨ (Viewing a Presentation) ਵਿੱਚ ਆਪ ਦਾ ਸੁਆਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਵਿਉ ਆਪਸ਼ਨਜ਼(View options) ਦਾ ਇਸਤੇਮਾਲ ਅਤੇ ਮਾਸਟਰ ਪੇਜਿਜ਼(Master Pages) ਬਾਰੇ ਜਾਨਾਂਗੇ |
00:13 | ਇੱਥੇ ਅਸੀ ਉਬੰਤੂ ਲੀਨਿਕਸ 10.04 ਅਤੇ ਲਿਬਰ ਆਫਿਸ ਸੂਟ ਵਰਜ਼ਨ 3.3.4 ਦੀ ਵਰਤੋਂ ਕਰ ਰਹੇ ਹਾਂ |
00:22 | ਸਭ ਤੋਂ ਪਹਿਲਾਂ ਅਸੀ ਆਪਣੀ ਪ੍ਰੈਜ਼ਨਟੇਸ਼ਨ, ‘ਸੈਂਪਲ ਇਮਪ੍ਰੈਸ’ ਤੇ ਡਬਲ(double) ਕਲਿੱਕ ਕਰਕੇ ਉਸ ਨੂੰ ਖੋਲਾਂਗੇ |
00:27 | ਲਿਬਰ ਔਫਿਸਇਮਪ੍ਰੈਸ ਵਿੱਚ ਕਈ ਵਿਯੂ ਵਿਕਲਪ ਹਨ,ਜੋ ਪ੍ਰੈਜੇਨਟੇਸ਼ਨ ਨੂੰ ਬੇਹਤਰ ਬਣਾਉਣ ਵਿੱਚ ਮਦਦ ਕਰਦੇ ਹਨ |
00:34 | ਜਦੋਂ ਤੁਸੀ ਲਿਬਰਔਫਿਸ ਇਮਪ੍ਰੈਸ ਖੋਲਦੇ ਹੋ ਤਾਂ ਕੁੱਛ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ |
00:41 | ਇਸ ਨੂੰ ਨੌਰਮਲ ਵਿਯੂ(Normal view) ਕਹਿੰਦੇ ਹਨ |
00:43 | ਜਦੋਂ ਪ੍ਰੈਜ਼ੇਨਟੇਸ਼ਨ ਕਿਸੇ ਹੋਰ ਵਿਯੂ ਵਿੱਚ ਹੋਵੇ |
00:48 | ਤਾਂ ਨੌਰਮਲ ਟੈਬ(Normal tab) ਤੇ ਕਲਿੱਕ ਕਰ ਕੇ ਤੁਸੀ ਵਾਪਿਸ ਆ ਸਕਦੇ ਹੋ |
00:53 | ਜਾਂ ਪਹਿਲੇ ਵਿਯੂ, ਅਤੇ ਫੇਰ ਨੌਰਮਲ ਤੇ ਕਲਿੱਕ ਕਰ ਕੇ |
00:57 | ਨੌਰਮਲ ਵਿਯੂ ਵਿੱਚ ਤੁਸੀ ਸਲਾਈਡਜ਼(slides) ਕ੍ਰਿਏਟ ਅਤੇ ਐਡਿਟ ਕਰ ਸਕਦੇ ਹੋ |
01:02 | ਉਦਾਹਰਣ ਲਈ, ਅਸੀ ਸਲਾਈਡਜ਼ ਦਾ ਡਿਜ਼ਾਇਨ ਬਦਲ ਸਕਦੇ ਹਾਂ |
01:05 | ਇਸ ਵਾਸਤੇ ਓਵਰਵਿਯੂ ਟਾਈਟਲ ਵਾਲੀ ਸਲਾਇਡ ਤੇ ਜਾਓ |
01:09 | ਟਾਸ੍ਕ ਪੇਨ ਦੇ ਸੱਜੇ ਪਾਸੇ, ਮਾਸਟਰ ਪੇਜਿਜ਼(Master Pages) ਸੈਕਸ਼ਨ ਦੇ ਯੂਜ਼ਡ ਇਨ ਦਿਸ ਪ੍ਰੈਜ਼ੇਨਟੇਸ਼ਨ(Used in This Presentation) ਵਿੱਚ,ਅਸੀ ਦੇਖ ਸਕਦੇ ਹਾਂ ਕਿ ਸਲਾਇਡ ਦਾ ਡਿਜ਼ਾਇਨ ਪੀ.ਆਰ.ਐਸ ਸਟਰੈਟੇਜੀ(prs strategy) ਹੈ । |
01:21 | ਇਸ ਵਿੱਚ ਅਸੀ ਰੀਸੈਂਟਲੀ ਯੂਜ਼ਡ(Recently Used) ਅਤੇ ਅਵੇਲੇਬਲ ਫੌਰ ਯੂਜ਼ ਸਲਾਇਡ(Available for Use) ਸਲਾਈਡ ਡਿਜ਼ਾਇਨ ਦੇਖ ਸਕਦੇ ਹਾਂ |
01:27 | ਆਪਣੀ ਪਸੰਦੀਦਾ ਡਿਜ਼ਾਇਨ ਤੇ ਕਲਿੱਕ ਕਰੋ |
01:30 | ਵਰਕਸਪੇਸ ਪੇਨ (Workspace pane) ਵਿੱਚ ਸਲਾਇਡ ਦੇ ਡਿਜ਼ਾਇਨ ਦਾ ਬਦਲਾਅ ਦੇਖ ਸਕਦੇ ਹਾਂ । |
01:35 | ਦੇਖ ਸਕਦੇ ਹੋਂ, ਸਲਾਈਡ ਦਾ ਡਿਜ਼ਾਇਨ ਬਦਲਣਾ ਕਿੰਨਾ ਆਸਾਨ ਹੈ? |
01:39 | ਤੁਸੀ ਸਲਾਈਡਜ਼ ਦੀ ਬੈਕਗ੍ਰਾਉਂਡ(background) ਲਈ ਆਪਣੇ ਬਣਾਏ ਹੋਏ ਡਿਜ਼ਾਇਨ ਵੀ ਇਸ ਵਿੱਚ ਸ਼ਾਮਿਲ ਕਰ ਸਕਦੇ ਹੋ |
01:45 | ਹੁਣ ਅੱਗੇ ਅਸੀ ਆਊਟਲਾਈਨ ਵਿਯੂ(Outline view) ਦੇਖਾਂਗੇ |
01:47 | ਤੁਸੀ ਇਸ ਵਿਯੂ ਤੇ, ਵਿਯੂ ਅਤੇ ਫੇਰ ਆਊਟਲਾਈਨ ਤੇ ਕਲਿੱਕ ਕਰਕੇ ਜਾ ਸਕਦੇ ਹੋ |
01:53 | ਜਾਂ ਫੇਰ ਆਊਟਲਾਈਨ ਟੈਬ ਤੇ ਕਲਿੱਕ ਕਰਕੇ |
01:57 | ਇਸ ਵਿਯੂ ਵਿੱਚ ਤੁਸੀ ਦੇਖ ਸਕਦੇ ਹੋ ਕਿ ਸਲਾਈਡਜ਼ ਇਕ ਦੂਜੇ ਦੇ ਹੇਠਾਂ ਤਰਤੀਬ ਵਿਚ ਇਕ ਸੂਚੀ ਦੀ ਤਰਹ ਹਨ । |
02:05 | ਇਹ ਸਲਾਈਡਜ਼ ਦਿਆਂ ਹੈਡਿੰਗਜ਼ ਹਨ । |
02:08 | ਦੇਖ ਸਕਦੇ ਹੋਂ ਕਿ ਸਲਾਈਡ ਹੈਡਿੰਗ ਓਵਰਵਿਉ(slide heading Overview) ਹਾਈਲਾਇਟਿਡ(highlighted) ਹੈ । |
02:12 | ਕਿਉਂ ਕਿ ਜਦੋਂ ਅਸੀ ਆਊਟਲਾਇਨ ਵਿਯੂ ਸਿਲੈਕਟ ਕੀਤਾ ਸੀ, ਉਸ ਵੇਲੇ ਅਸੀ ਓਵਰਵਿਯੂ ਸਲਾਈਡ ਉੱਤੇ ਸੀ |
02:18 | ਤੁਸੀ ਬੁਲੇੱਟ ਪੁਆਇੰਟ ਆਕਾਰ ਦੇ ਇਨ੍ਹਾਂ ਆਇਕਨਜ਼ ਨੂੰ ਦੇਖ ਸਕਦੇ ਹੋ |
02:23 | ਮਾਊਸ ਨੂੰ ਬੁਲੇੱਟ ਪੁਆਇੰਟਸ ਤੇ ਲੈਜਾਂਦੇ ਹੀ ਕਰਸਰ ਹੱਥ ਦੇ ਆਕਾਰ ਵਿੱਚ ਤਬਦੀਲ ਹੋ ਜਾਂਦਾ ਹੈ |
02:29 | ਅਤੇ ਅਸੀ ਇਨ੍ਹਾਂ ਲਾਇਨਾਂ ਨੂੰ ਉੱਪਰ ਹੇਠਾਂ ਕਰ ਕੇ ਇਕ ਸਲਾਈਡ ਵਿਚ ਤਰਤੀਬ ਵਾਰ ਰੱਖ ਸਕਦੇ ਹਾਂ |
02:38 | ਜਾਂ ਫੇਰ ਲਾਈਨ ਦੇ ਪਾਰ ਵੀ । |
02:40 | ਆਓ CTRL ਅਤੇ Z ਨਾਲ ਅਸੀ ਇਨ੍ਹਾਂ ਬਦਲਾਵਾਂ ਨੂੰ ਅਨਡੂ ਕਰ ਦੇਈਏ, ਤਾਂ ਕਿ ਸਾਡੀ ਪ੍ਰੈਜ਼ੇਨਟੇਸ਼ਨ ਮੁੜ ਆਪਣੇ ਮੂਲ ਰੂਪ ਵਿੱਚ ਆ ਜਾਵੇ |
02:53 | ਅਸੀ ਵਿਯੂ, ਅਤੇ ਫੇਰ ਸਲਾਈਡ ਸੌਟਰ(Slide Sorter) ਤੇ ਕਲਿੱਕ ਕਰਕੇ ਸਲਾਈਡ ਸੌਟਰ(Slide Sorter view) ਵਿਯੂ ਤੇ ਜਾ ਸਕਦੇ ਹਾਂ |
03:00 | ਜਾਂ ਫੇਰ ਸਲਾਈਡ ਸੌਟਰ ਟੈਬ ਤੇ ਕਲਿੱਕ ਕਰਕੇ |
03:04 | ਇਹ ਵਿਯੂ ਸਲਾਈਡਜ਼ ਨੂੰ ਮਨਚਾਹੀ ਤਰਤੀਬ ਦੇਣ ਵਿੱਚ ਸਹਾਇਕ ਹੁੰਦੀ ਹੈ |
03:08 | ਉਦਾਹਰਣ ਲਈ-ਸਲਾਈਡ ਨੰਬਰ 9 ਅਤੇ 10 ਨੂੰ ਆਪਸ ਵਿੱਚ ਅਦਲਾ-ਬਦਲੀ ਕਰਨ ਲਈ, 10 ਨੰਬਰ ਸਲਾਈਡ ਤੇ ਕਲਿੱਕ ਕਰੋ ਅਤੇ ਇਸ ਨੂੰ ਖਿੱਚ ਕੇ 9 ਨੰਬਰ ਸਲਾਈਡ ਤੋਂ ਅੱਗੇ ਰੱਖ ਦਿਓ |
03:18 | ਹੁਣ ਮਾਊਸ ਬਟਨ ਛੱਡ ਦਿਓ |
03:22 | ਸਲਾਈਡਾਂ ਦੀ ਆਪਸ ਵਿੱਚ ਅਦਲਾ-ਬਦਲੀ ਹੋ ਜਾਵੇਗੀ |
03:26 | ਨੋਟਸ ਵਿਯੂ ਵਿੱਚ ਤੁਸੀ ਨੋਟਸ ਲਿਖ ਸਕਦੇ ਹੋ ਜਿਹੜੇ ਪ੍ਰੈਜ਼ੇਨਟੇਸ਼ਨ ਦੌਰਾਨ ਤੁਹਾਡੀ ਮਦਦ ਕਰਨ ਗੇ |
03:31 | ਨੋਟਸ ਵਿਯੂ ਤੇ ਜਾਣ ਲਈ,ਵਿਯੂ ਅਤੇ ਫੇਰ ਨੋਟਸ ਪੇਜ ਤੇ ਕਲਿੱਕ ਕਰੋ |
03:36 | ਜਾਂ ਨੋਟਸ ਟੈਬ ਤੇ ਵੀ ਕਲਿੱਕ ਕਰ ਸਕਦੇ ਹੋਂ |
03:39 | ਸਲਾਈਡਜ਼ ਪੇਨ ਵਿਚੋਂ ‘ਡਿਵੈਲਪਮੇਂਟ ਅਪ ਟੂ ਪ੍ਰੈਜ਼ੇਨਟ(‘Development up to present’) ਸਲਾਈਡ ਨੂੰ ਸਿਲੈਕਟ ਕਰੋ |
03:44 | ਨੋਟਸ ਵਾਲੇ ਖਾਨੇ ਵਿੱਚ ਕੁਝ ਟਾਈਪ ਕਰੋ |
03:49 | ਜਦੋਂ ਤੁਹਾਡੀ ਸਲਾਈਡ ਪ੍ਰੌਜੈਕਟਰ ਤੇ ਦਿਖਾਈ ਜਾਵੇਗੀ, ਓਸ ਵੇਲੇ ਤੁਸੀ ਆਪਣੇ ਨੋਟਸ ਤਾਂ ਮੋਨੀਟਰ ਤੇ ਦੇਖ ਸਕੋਗੇ, ਪਰ ਤੁਹਾਡੇ ਦਰਸ਼ਕ ਨਹੀਂ ਦੇਖ ਸਕਣਗੇ |
03:58 | ਆਓ ਹੁਣ ਨੌਰਮਲ ਟੈਬ ਤੇ ਕਲਿੱਕ ਕਰਦੇ ਹਾਂ |
04:01 | ਅਸੀ ਸੱਜੇ ਪਾਸੇ ਟਾਸਕ ਪੇਨ(Tasks pane) ਦੇ ਲੇ ਆਊਟ ਸੈਕਸ਼ਨ(Layout section) ਤੋਂ ਪਰੇਜੇਂਟੇਸ਼ਨ ਦੀ ਲੇ ਆਊਟ ਬਦਲ ਸਕਦੇ ਹਾਂ |
04:08 | ਟਾਸਕ ਪੇਨ ਨੂੰ ਵਿਖਾਉਣ ਜਾਂ ਛੁਪਾਉਣ ਲਈ |
04:12 | ਵਿਯੂ ਵਿੱਚ ਟਾਸਕ ਪੇਨ ਤੇ ਕਲਿੱਕ ਕਰੋ |
04:14 | ਇਹ ਟਾਸਕ ਪੇਨ ਨੂੰ ਵਿਖਾ ਜਾਂ ਛੁਪਾ ਦੇਵੇਗਾ |
04:18 | ਆਓ ਸਲਾਈਡ ਦਾ ਲੇ ਆਊਟ(Layout) ਬਦਲਣ ਲਈ ਲੇ ਆਊਟ ਸੈਕਸ਼ਨ(Layout section) ਦੀ ਵਰਤੋਂ ਕਰੀਏ |
04:23 | ‘ਡਿਵੈਲਪਮੇਂਟ ਅਪ ਟੂ ਪ੍ਰੈਜ਼ੇਨਟ(Development up to present) ਸਲਾਈਡ ਸਿਲੈਕਟ ਕਰੋ |
04:26 | ਕੰਟੈਟ ਦੀ ਬਜਾਇ ਲੇਆਊਟ ਸੈਕਸ਼ਨ ਵਿਚੋਂ ਟਾਈਟਲ ਕੰਨਟੈਂਟ ਚੁਣੋ |
04:33 | ਇਸ ਨਾਲ ਸਲਾਈਡ ਦਾ ਲੇਆਊਟ ਬਦਲ ਜਾਂਵੇ ਗਾ । |
04:37 | ਇਸ ਨਾਲ ਟਿਊਟੋਰਿਅਲ ਸਮਾਪਤ ਹੁੰਦਾ ਹੈ |
04:40 | ਸਂਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀ ਸਿੱਖਿਆ – ਵਿਉ ਔਪਸ਼ਨਜ਼, ਇਨ੍ਹਾ ਦੀ ਵਰਤੋਂ ਅਤੇ ਮਾਸਟਰ ਪੇਜਿਜ਼ । |
04:46 | ਇਸ ਟੈਸਟ ਅਸਾਈਨਮੇਂਟ(assignment) ਨੂੰ ਹਲ ਕਰੋ। |
04:49 | ਇਕ ਨਵੀਂ ਪ੍ਰੈਜ਼ੇਨਟੇਸ਼ਨ ਬਣਾਓ |
04:52 | ਹਲਕੇ ਨੀਲੇ ਰੰਗ ਦਾ ਟਾਇਟਲ ਏਰਿਆ ਅਤੇ ਗੂੜ੍ਹੇ ਨੀਲੇ ਰੰਗ ਦੀ ਬੈਕਗ੍ਰਾਊਂਡ(background) ਵਾਲਾ ਮਾਸਟਰ ਬਣਾਓ |
04:58 | ਇਸ ਲਿੰਕ ਤੇ ਉਪਲਬੱਧ ਵੀਡੀਓ ਦੇਖੋ। |
05:02 | ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦੱਸਦੀ ਹੈ |
05:05 | ਜੇ ਤੁਹਾਡੇ ਕੋਲ ਪ੍ਰਯਾਪ੍ਤ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਵੀ ਦੇਖ ਸਕਦੇ ਹੋ |
05:09 | ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਚਲਾਉਂਦੀ ਹੈ। |
05:15 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
05:19 | ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org |
05:26 | ਸਪੋਕਨ ਟਿਊਟੋਰਿਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
05:30 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈਸੀਟੀ, ਐੱਮ.ਐਚ.ਆਰ.ਡੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। |
05:38 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
05:49 | ਇਹ ਟਿਊਟੋਰਿਅਲ ਦੇਸੀਕ੍ਰਿਊ ਸੋਲੀਯੂਸ਼ਨਜ਼ ਪ੍ਰਾਈਵੇਟ ਲਿਮੀਟਡ ਵੱਲੋਂ ਤਿਆਰ ਕੀਤਾ ਗਿਆ ਹੈ
ਸਾਡੇ ਨਾਲ ਜੁੜਨ ਲਈ ਧੰਨਵਾਦ |