LibreOffice-Calc-on-BOSS-Linux/C2/Basic-Data-Manipulation/Punjabi
From Script | Spoken-Tutorial
Revision as of 12:47, 6 April 2017 by PoojaMoolya (Talk | contribs)
TIME | NARRATION |
00:00 | ਲਿਬਰੇਆਫਿਸ Calc ਵਿੱਚ ਬੁਨਿਆਦੀ ਡੇਟਾ ਮੈਨੀਪੂਲੇਸ਼ਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਸਿਖਾਂਗੇ। |
00:09 | ਫਾਰਮੂਲਾ ਦੇ ਬੇਸਿਕਸ ਦੀ ਜਾਣ ਪਹਿਚਾਣ। |
00:12 | ਕਾਲਮਸ ਦੁਆਰਾ ਸੋਰਟ ਕਰਨਾ। |
00:15 | ਡੇਟਾ ਫਿਲਟਰ ਕਰਨ ਦੇ ਬੇਸਿਕਸ ਬਾਰੇ। |
00:17 | ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ। |
00:27 | ਚੱਲੋ ਟਿਊਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ ਅਤੇ ਲਿਬਰੇਆਫਿਸ Calc ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਬੁਨਿਆਦੀ ਫਾਰਮੂਲਾਸ ਦੇ ਬਾਰੇ ਵਿੱਚ ਸਿਖਦੇ ਹਾਂ। |
00:33 | ਫਾਰਮੂਲਾਸ ਸਮੀਕਰਨ ਹੁੰਦੇ ਹਨ ਜੋ ਨਤੀਜੇ ਪ੍ਰਾਪਤ ਕਰਨ ਲਈ ਨੰਬਰਾਂ ਅਤੇ ਵੇਰਿਏਬਲਸ ਦੀ ਵਰਤੋ ਕਰਦੇ ਹਨ। |
00:39 | ਸਪ੍ਰੈਡਸ਼ੀਟ ਵਿੱਚ ਵੇਰਿਏਬਲਸ ਸੈਲ ਸਥਾਨ ਹੁੰਦੇ ਹਨ ਜੋ ਪੂਰੇ ਕੀਤੇ ਜਾਣ ਵਾਲੇ ਸਮੀਕਰਨ ਲਈ ਜ਼ਰੂਰੀ ਡੇਟਾ ਨੂੰ ਰੱਖਦੇ ਹਨ। |
00:47 | ਸਭ ਤੋਂ ਬੁਨਿਆਦੀ ਅੰਕਗਣਿਤ ਆਪਰੇਸ਼ੰਸ ਜੋ ਕੀਤੇ ਜਾਂਦੇ ਹਨ ਉਹ ਹੈ ਜੋੜ (addition), ਘਟਾਓ(subtraction), ਗੁਣਾ (multiplication) ਅਤੇ ਭਾਗ (division)l |
00:56 | ਚੱਲੋ ਪਹਿਲਾਂ ਆਪਣੀ “Personal-Finance-Tracker.ods” ਫਾਇਲ ਖੋਲ੍ਹਦੇ ਹਨ। |
01:01 | ਸਾਡੀ “personal finance tracker.ods” ਫਾਇਲ ਵਿੱਚ ਚਲੋ ਅਸੀਂ ਦੇਖਦੇ ਹਾਂ “Cost” ਹੈਡਿੰਗ ਦੇ ਅਧੀਨ ਨਿਰਧਾਰਿਤ ਮੁੱਲ ਕਿਵੇਂ ਸ਼ਾਮਿਲ ਕਰਨੇ ਹਨ। |
01:13 | ਸਾਨੂੰ “Miscellaneous” ਦੇ ਅਧੀਨ “SUM TOTAL” ਨਾਮਕ ਇੱਕ ਹੋਰ ਹੈਡਿੰਗ ਦੇਣੀ ਚਾਹੀਦੀ ਹੈ। |
01:18 | ਅਤੇ ਸਾਨੂੰ ਸੈਲ A8 ਉੱਤੇ ਕਲਿਕ ਕਰਨਾ ਚਾਹੀਦਾ ਹੈ ਅਤੇ ਸੀਰੀਅਲ ਨੰਬਰ “7” ਦੇਣਾ ਚਾਹੀਦਾ ਹੈ। |
01:24 | ਹੁਣ ਸੈਲ ਨੰਬਰ “C8” ਉੱਤੇ ਕਲਿਕ ਕਰਦੇ ਹਾਂ ਜਿੱਥੇ ਅਸੀ ਖਰਚਿਆਂ ਦੇ ਕੁਲ ਜੋੜ ਨੂੰ ਦਿਖਾਉਣਾ ਚਾਹੁੰਦੇ ਹਾਂ। |
01:31 | ਸਾਰੇ ਖਰਚਿਆਂ ਨੂੰ ਜੋੜਨ ਲਈ, ਅਸੀ ਟਾਈਪ ਕਰਦੇ ਹਾਂ “is equal to SUM” ਅਤੇ ਬਰੈਕਟਾਂ ਵਿੱਚ ਜੋ ਕਾਲਮ ਜੋੜਨੇ ਹਨ, ਮਤਲਬ ਕਿ ”C3 colon C7”l |
01:43 | ਹੁਣ ਅਸੀ ਕੀਬੋਰਡ ਉੱਤੇ “Enter” ਦਬਾਉਂਦੇ ਹਾਂ। |
01:46 | ਤੁਸੀ ਵੇਖਦੇ ਹੋ ਕਿ “Cost” ਅਧੀਨ ਸਾਰੀਆਂ ਆਇਟਮਾਂ ਦਾ ਜੋੜ ਹੋ ਗਿਆ ਹੈ। |
01:50 | ਹੁਣ ਸਿਖਦੇ ਹਾਂ ਕਿ Calc ਵਿੱਚ ਸਬਟਰੈਕਟ ਕਿਵੇਂ ਕਰਦੇ ਹਨ। |
01:54 | ਜੇਕਰ ਅਸੀ “House Rent” ਅਤੇ “Electricity Bill” ਦੇ ਖਰਚੇ ਨੂੰ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸਨੂੰ ਸੈਲ A9 ਵਿੱਚ ਦਿਖਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸੈਲ A9 ਉੱਤੇ ਕਲਿਕ ਕਰੋ। |
02:06 | ਹੁਣ ਇਸ ਸੈਲ ਵਿੱਚ “is equal to” ਅਤੇ ਬਰੈਕਟਾਂ ਵਿੱਚ ਸੰਬੰਧਿਤ ਸੈਲ ਰੈਫਰੈਂਸਸ ਟਾਈਪ ਕਰੋ ਜੋ ਹੈ “C3 minus C4” . |
02:16 | ਕੀਬੋਰਡ ਉੱਤੇ “Enter” ਬਟਨ ਦਬਾਓ। |
02:19 | ਅਸੀ ਵੇਖਦੇ ਹਾਂ ਕਿ ਦੋ ਸੈਲ ਰੈਫਰੈਂਸਸ ਵਿੱਚ ਖਰਚੇ ਸਬਟਰੈਕਟ ਹੁੰਦੇ ਹਨ ਅਤੇ ਨਤੀਜਾ ਸੈਲ ਨੰਬਰ A9 ਵਿੱਚ ਦਿਖਾਇਆ ਹੋਇਆ ਹੈ। |
02:28 | ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
02:31 | ਉਸੀ ਤਰ੍ਹਾਂ ਅਸੀ ਵੱਖ-ਵੱਖ ਸੈਲ ਵਿੱਚ ਭਾਗ ਅਤੇ ਗੁਣਾ ਕਰ ਸਕਦੇ ਹਾਂ। |
02:36 | ਸਪ੍ਰੈਡਸ਼ੀਟ ਵਿੱਚ ਇੱਕ ਹੋਰ ਬੁਨਿਆਦੀ ਆਪਰੇਸ਼ਨ ਹੈ ਨੰਬਰਸ ਦੀ ਔਸਤ ਕੱਢਣਾ ਯਾਨੀ “Average”l |
02:42 | ਚੱਲੋ ਵੇਖਦੇ ਹਾਂ ਕਿ ਇਹ ਕਿਵੇਂ ਲਾਗੂ ਹੁੰਦੇ ਹਨ। |
02:45 | ਚਲੋ ਅਸੀਂ “SUM TOTAL” ਸੈਲ ਦੇ ਠੀਕ ਹੇਠਾਂ “Average” ਹੈਡਿੰਗ ਦਿੰਦੇ ਹਾਂl |
02:50 | ਇੱਥੇ ਅਸੀ ਪੂਰੇ ਖਰਚਿਆਂ ਦੀ average ਦਿਖਾਉਣਾ ਚਾਹੁੰਦੇ ਹਾਂ। |
02:55 | ਹੁਣ “C9” ਸੈਲ ਉੱਤੇ ਕਲਿਕ ਕਰਦੇ ਹਾਂ। |
02:58 | ਹੁਣ ਅਸੀ ਬਰੈਕਟਾਂ ਵਿੱਚ “is equal to” Average ਅਤੇ Cost ਟਾਈਪ ਕਰਦੇ ਹਾਂl |
03:03 | ਕੀਬੋਰਡ ਉੱਤੇ “Enter” ਬਟਨ ਦਬਾਓ। |
03:07 | ਤੁਸੀ ਵੇਖਦੇ ਹੋ ਕਿ “Cost” ਕਾਲਮ ਦੀ average ਸੈਲ ਵਿੱਚ ਵਿਖਾਈ ਦਿੰਦੀ ਹੈ। |
03:11 | ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
03:14 | ਉਸੀ ਤਰ੍ਹਾਂ ਹੌਰੀਜੌਂਟਲ ਰੋ ਦੇ ਐਲੀਮੈਂਟਸ ਦੀ ਔਸਤ ਪਤਾ ਕਰ ਸਕਦੇ ਹਨ। |
03:19 | ਅਸੀ ਅਡਵਾਂਸਡ ਲੈਵਲ ਦੇ ਟਿਊਟੋਰਿਅਲਸ ਵਿੱਚ ਫਾਰਮੂਲਾ ਅਤੇ ਆਪਰੇਟਰਸ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿਖਾਂਗੇ। |
03:24 | ਅਸੀ ਸਿਖਦੇ ਹਾਂ ਕਿ Calc ਸਪ੍ਰੈਡਸ਼ੀਟ ਵਿੱਚ ਡੇਟਾ ਨੂੰ ਕਿਵੇਂ “Sort” ਕਰਦੇ ਹਨ। |
03:29 | ਸੋਰਟ ਕਰਨਾ ਸ਼ੀਟ ਵਿੱਚ ਸੈਲਸ ਨੂੰ ਕਿਸੇ ਵੀ ਪਸੰਦੀਦਾ ਤਰੀਕੇ ਨਾਲ ਕ੍ਰਮਬੱਧ ਕਰਦਾ ਹੈ। |
03:34 | Calc ਵਿੱਚ, ਤੁਸੀ ਤਿੰਨ ਮਾਪਦੰਡ ਤੱਕ ਡੇਟਾ ਸੋਰਟ ਕਰ ਸਕਦੇ ਹੋ ਜੋ ਕਿ ਬਾਅਦ ਵਿਚ ਇੱਕ ਇੱਕ ਕਰਕੇ ਲਾਗੂ ਕੀਤੇ ਜਾਂਦੇ ਹਨ। |
03:42 | ਇਹ ਸੁਵਿਧਾਜਨਕ ਹੁੰਦੇ ਹਨ ਜਦੋਂ ਤੁਸੀ ਇੱਕ ਵਿਸ਼ੇਸ਼ ਆਇਟਮ ਖੋਜਨਾ ਚਾਹੁੰਦੇ ਹੋ ਅਤੇ ਇਹ ਹੋਰ ਪ੍ਰਭਾਵਿਤ ਬਣ ਜਾਂਦੇ ਹਨ ਜਦੋਂ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ। |
03:51 | ਮੰਨ ਲੋ ਕਿ ਅਸੀਂ “Costs” ਹੈਡਿੰਗ ਦੇ ਅਧੀਨ ਜੋ ਡੇਟਾ ਹੈ ਉਸਨੂੰ ਵਧਦੇ ਕ੍ਰਮ ਵਿੱਚ ਸੋਰਟ ਕਰਨਾ ਚਾਹੁੰਦੇ ਹਾਂ। |
03:57 | ਸੋ ਪਹਿਲਾਂ ਅਸੀਂ “Cost” ਸੈਲ ਉੱਤੇ ਕਲਿਕ ਕਰਕੇ ਸੋਰਟ ਕੀਤੇ ਜਾਣ ਵਾਲੇ ਸੈਲਸ ਨੂੰ ਹਾਈਲਾਇਟ ਕਰਦੇ ਹਾਂ। |
04:03 | ਹੁਣ ਖੱਬਾ ਮਾਊਸ ਬਟਨ ਦਬਾ ਕੇ ਕਾਲਮ ਦੇ ਅੰਤਮ ਸੈਲ ਤੱਕ ਡਰੈਗ ਕਰੋ ਜਿਸ ਵਿੱਚ “2000” ਲਿਖਿਆ ਹੈ। |
04:11 | ਇਹ ਕਾਲਮ ਚੁਣਦਾ ਹੈ ਜਿਸਨੂੰ ਸੋਰਟ ਕਰਨਾ ਹੈ। |
04:15 | ਮੈਨਿਊਬਾਰ ਵਿੱਚ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sort” ਉੱਤੇ ਕਲਿਕ ਕਰੋ। |
04:21 | ਹੁਣ “Current Selection” ਨੂੰ ਚੁਣੋ। |
04:23 | ਤੁਸੀ “Sort criteria” ਅਤੇ “Options” ਨਾਮਕ ਟੈਬਸ ਡਾਇਲਾਗ ਬਾਕਸ ਵਿੱਚ ਵੇਖਦੇ ਹੋ। |
04:31 | “Sort criteria” ਟੈਬ ਵਿੱਚ, “Sort by” ਫਿਲਡ ਵਿੱਚ “Cost” ਚੁਣੋ। |
04:36 | “Cost” ਨੂੰ ਵਧਦੇ ਕ੍ਰਮ ਵਿੱਚ ਸੋਰਟ ਕਰਨ ਲਈ, ਠੀਕ ਉਸਦੇ ਨਾਲ ਵਾਲੇ “Ascending” ਵਿਕਲਪ ਉੱਤੇ ਕਲਿਕ ਕਰੋ। |
04:43 | ਹੁਣ “OK” ਬਟਨ ਉੱਤੇ ਕਲਿਕ ਕਰੋ। |
04:46 | ਤੁਸੀ ਵੇਖਦੇ ਹੋ ਕਿ ਕਾਲਮ ਵਧਦੇ ਕ੍ਰਮ ਵਿੱਚ ਸੋਰਟ ਹੋਇਆ ਹੈ। |
04:50 | ਉਸੀ ਤਰ੍ਹਾਂ ਘੱਟਦੇ ਕ੍ਰਮ ਵਿੱਚ ਸੋਰਟ ਕਰਨ ਦੇ ਲਈ, “Descending” ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ। |
04:58 | ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
05:01 | ਕਾਫੀ ਸਾਰੇ ਕਾਲਮਸ ਨੂੰ ਪਹਿਲਾਂ ਸਾਰੇ ਕਾਲਮਸ ਨੂੰ ਚੁਣਕੇ ਅਤੇ ਫਿਰ ਸੋਰਟ ਵਿਕਲਪ ਲਾਗੂ ਕਰਕੇ ਸੋਰਟ ਕੀਤਾ ਜਾ ਸਕਦਾ ਹੈl |
05:09 | ਮੰਨ ਲੋ ਕਿ ਅਸੀਂ ਸੀਰੀਅਲ ਨੰਬਰ ਅਤੇ cost ਦੋਨਾਂ ਨੂੰ ਹੀ ਸੋਰਟ ਕਰਨਾ ਚਾਹੁੰਦੇ ਹਾਂ। |
05:13 | ਤਾਂ ਪਹਿਲਾਂ ਇਹਨਾ ਕਾਲਮਸ ਨੂੰ ਚੁਣੋ ਜਿਵੇਂ ਅਸੀਂ ਪਹਿਲਾਂ ਕੀਤਾ ਸੀ। |
05:17 | ਹੁਣ ਮੈਨਿਊਬਾਰ ਵਿਚੋਂ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sort” ਵਿਕਲਪ ਉੱਤੇ ਕਲਿਕ ਕਰੋ। |
05:23 | ਡਾਇਲਾਗ ਬਾਕਸ ਵਿੱਚ “Sort by” ਫਿਲਡ ਵਿੱਚ ਪਹਿਲਾਂ “Cost” ਚੁਣੋ। |
05:29 | ਫਿਰ “Then by” ਫਿਲਡ ਵਿਚੋਂ “SN” ਚੁਣੋ। |
05:34 | ਦੋਨਾਂ ਵਿਕਲਪਾਂ ਵਿੱਚ “Descending” ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ। |
05:40 | ਤੁਸੀ ਵੇਖਦੇ ਹੋ ਕਿ ਦੋਨੋ ਹੈਡਿੰਗਸ ਘੱਟਦੇ ਕ੍ਰਮ ਵਿੱਚ ਸੋਰਟ ਹੋ ਗਈਆਂ ਹਨ। |
05:45 | ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ। |
05:48 | ਹੁਣ ਸਿਖਦੇ ਹਾਂ ਕਿ ਲਿਬਰੇਆਫਿਸ Calc ਵਿੱਚ ਡੇਟਾ ਕਿਵੇਂ ਫਿਲਟਰ ਕਰਦੇ ਹਨ। |
05:52 | ਇੱਕ ਫਿਲਟਰ ਪ੍ਰਸਥਿਤੀਆਂ ਦੀ ਇੱਕ ਸੂਚੀ ਹੈ ਜੋ ਹਰ ਇੱਕ ਐਂਟਰੀ ਨੂੰ ਦਿਖਾਉਣ ਲਈ ਪੂਰੇ ਕਰਨੇ ਹੁੰਦੇ ਹਨ। |
05:57 | ਸਪ੍ਰੈਡਸ਼ੀਟ ਵਿੱਚ ਫਿਲਟਰ ਲਾਗੂ ਕਰਨ ਲਈ “Item” ਨਾਮਕ ਸੈਲ ਉੱਤੇ ਕਲਿਕ ਕਰੋ। |
06:05 | ਹੁਣ ਮੈਨਿਊਬਾਰ ਵਿੱਚ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Filter” ਉੱਤੇ ਕਲਿਕ ਕਰੋ। |
06:12 | ਪੌਪ-ਅੱਪ ਮੈਨਿਊ ਵਿੱਚ “AutoFilter” ਵਿਕਲਪ ਉੱਤੇ ਕਲਿਕ ਕਰੋ। |
06:15 | ਹੈਡਿੰਗਸ ਉੱਤੇ ਤੁਸੀ ਐਰੋ ਚਿੰਨ੍ਹ ਵੇਖ ਸਕਦੇ ਹੋ। |
06:19 | “Item” ਨਾਮਕ ਸੈਲ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ। |
06:24 | ਹੁਣ ਮੰਨ ਲੋ ਕਿ ਜੇਕਰ ਤੁਸੀ ਸਿਰਫ “Electricity Bill” ਨਾਲ ਸਬੰਧਤ ਡੇਟਾ ਹੀ ਦਿਖਾਉਣਾ ਚਾਹੁੰਦੇ ਹੋ। |
06:29 | ਤਾਂ “Electricity Bill” ਵਿਕਲਪ ਉੱਤੇ ਕਲਿਕ ਕਰੋ। |
06:32 | ਤੁਸੀ ਵੇਖਦੇ ਹੋ ਕਿ “Electricity Bill” ਨਾਲ ਸਬੰਧਤ ਡੇਟਾ ਹੀ ਸ਼ੀਟ ਵਿੱਚ ਦਿਖਾਇਆ ਹੋਇਆ ਹੈ। |
06:39 | ਬਾਕੀ ਬਚੇ ਹੋਏ ਵਿਕਲਪ ਫਿਲਟਰ ਹੋਏ ਹਨ। |
06:43 | ਸਾਰੇ ਡੇਟਾ ਨੂੰ ਦੇਖਣ ਲਈ ”Item” ਨਾਮਕ ਸੈਲ ਦੇ ਡਾਊਨ ਐਰੋ ਉੱਤੇ ਦੁਬਾਰਾ ਕਲਿਕ ਕਰੋ ਅਤੇ “All” ਉੱਤੇ ਕਲਿਕ ਕਰੋ। |
06:51 | ਅਸੀ ਵੇਖਦੇ ਹਾਂ ਕਿ ਅਸੀ ਆਪਣੇ ਲਿਖੇ ਹੋਏ ਡੇਟਾ ਨੂੰ ਹੁਣ ਵੇਖ ਸਕਦੇ ਹਾਂ। |
06:58 | “AutoFilter” ਤੋਂ ਇਲਾਵਾ ਦੋ ਹੋਰ ਫਿਲਟਰ ਵਿਕਲਪ ਹਨ, “Standard Filter” ਅਤੇ “Advanced Filter” ਜਿਨ੍ਹਾਂ ਦੇ ਬਾਰੇ ਵਿੱਚ ਅਸੀ ਬਾਅਦ ਵਿੱਚ ਸਿਖਾਂਗੇ। |
07:10 | ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ। |
07:15 | ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ: |
07:18 | ਫਾਰਮੂਲਾ ਦੇ ਬੇਸਿਕਸ ਦੀ ਜਾਣ ਪਹਿਚਾਣ। |
07:21 | ਕਾਲਮ ਦੁਆਰਾ ਸੋਰਟ ਕਰਨਾ। |
07:23 | ਡੇਟਾ ਫਿਲਟਰ ਕਰਨ ਦੇ ਬੇਸਿਕਸ। |
07:26 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
07:29 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
07:32 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
07:36 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ- |
07:40 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। |
07:42 | ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ। |
07:46 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ। |
07:52 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। |
07:57 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ। |
08:05 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
08:08 | spoken hyphen tutorial dot org slash NMEICT hyphen Intro |
08:16 | ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ.ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |