Geogebra/C2/Symmetrical-Transformation-in-Geogebra/Punjabi
From Script | Spoken-Tutorial
Revision as of 17:52, 3 April 2017 by PoojaMoolya (Talk | contribs)
| Time | Narration |
|---|---|
| 00:00 | ਸਾਥੀਉ ਨਮਸਕਾਰ। ਜਿੳੇਜੇਬਰਾ ਵਿਚ ਸਮਮਿਤੀ ਰੂਪਾਂਤਰ (Symmetrical Transformation) ਦੇ ਇਸ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
| 00:06 | ਇਸ ਟਯੂਟੋਰਿਅਲ ਵਿਚ ਅਸੀਂ ਸਮਮਿਤੀ ਰੂਪਾਂਤਰ ਸਿੱਖਾਂਗੇ ਜਿਵੇਂ ਕਿ |
| 00:11 | ਰੇਖਾ ਸਮਮਿਤੀ (Line symmetry), ਕਰ ਸਮਮਿਤੀ (Rotation symmetry) |
| 00:13 | ਅਤੇ ਮਾਪ ਤੇ ਸਥਿਤੀ (scale and position) ਦੇ ਨਾਲ ਆਕਾਰ ਦਾ ਵਿਸਤਾਰ ਕਰਨਾ ਵੀ ਸਿੱਖਾਂਗੇ। |
| 00:17 | ਅਸੀਂ ਮੰਨਦੇ ਹਾਂ ਕਿ ਤੁਹਾਨੂੰ ਜਿਉਜੇਬਰਾ ਦਾ ਮੁੱਢਲਾ ਗਿਆਨ ਹੈ। |
| 00:21 | ਜੇ ਕਰ ਨਹੀਂ ਤਾਂ ਕ੍ਰਿਪਾ ਕਰਕੇ ਸਬੰਧਤ ਟਿਯੂਟੋਰਿਅਲ ਲਈ ਸਾਡੀ ਵੈਬਸਾਈਟ ’ਤੇ ਜਾਉ। |
| 00:26 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ ਲਿਨਕਸ ਅੋਪਰੇਟਿੰਗ ਸਿਸਟਮ ਉਬੰਤੂ ਵਰਜ਼ਨ 11.10 (Linux operating system Ubuntu Version 11.10) |
| 00:31 | ਜਿਉਜੇਬਰਾ ਵਰਜ਼ਨ 3.2.47.0. |
| 00:35 | ਅਸੀਂ ਇਹਨਾਂ ਜਿਉਜੇਬਰਾ ਟੂਲਜ਼ ਦਾ ਇਸਤੇਮਾਲ ਕਰਾਂਗੇ। |
| 00:37 | ‘ਰਿਫਲੈਕਟ ਅੋਬਜੇਕਟ ਅਬਾਉਟ )ਲਾਈਨ’ (Reflect Object about Line) |
| 00:39 | ‘ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ’ (Rotate Object around Point by Angle) |
| 00:42 | ‘ਡਾਇਲੇਟ ਅੋਬਜੇਕਟ ਫਰਾਮ ਏ ਪੋਆਇੰਟ ਬਾਏ ਫੈਕਟਰ’ (Dilate object from a Point by Factor) |
| 00:45 | ‘ਸੈਮੀਸਰਕਲ ਥਰੂ ਟੂ ਪੋਆਇੰਟਜ਼’ (Semicircle through Two points) |
| 00:47 | ‘ਰੈਗੁਲਰ ਪੋਲੀਗਨ ਐਂਡ (Regular Polygon and) |
| 00:49 | ‘ਲੰਬ ਦੋਭਾਜਕ’ (Perpendicular bisector) |
| 00:51 | ਰੂਪਾਂਤਰ ਦੀ ਪਰਿਭਾਸ਼ਾ (Definition of Transformation)) |
| 00:53 | ਜਿਉਮੈਟਰਿਕ ਚਿੱਤਰ (geometric figure) ਦਾ ਸਮਮਿਤੀ ਰੂਪਾਂਤਰ ਹੈ - |
| 00:57 | ਇਕ ਧੁਰੇ (coordinate ) ਦੇ ਪੱਧਰ ’ਤੇ ਇਸਦੀ ਸਥਿਤੀ, ਆਕਾਰ ਜਾਂ ਰੂਪ ਵਿਚ ਬਦਲਾੳੇ। |
| 01:02 | ਮੂਲ ਚਿੱਤਰ ਨੂੰ ‘ਅੋਬਜੇਕਟ’ (Object) ਕਹਿੰਦੇ ਹਨ। |
| 01:04 | ਰੂਪਾਤਂਰਿਤ ਆਕਾਰ ਨੂੰ ‘ਇਮੇਜ’ (Image) ਕਹਿੰਦੇ ਹਨ। |
| 01:07 | ਪ੍ਰਤਿਬਿੰਬ ਸਮਮਿਤੀ ਨੂੰ(ਰਿਫਲੇਕਸ਼ਨ ਸਮੀਟਰੀ) |
| 01:09 | ਰੇਖਾ ਸਮਮਿਤੀ (Line symmetry) ਵੀ ਕਹਿੰਦੇ ਹਨ। |
| 01:11 | ਸਮਮਿਤੀ ਦੀ ਉਹ ਕਿਸਮ, ਜਿਥੇ ਇਕ ਅੱਧ ਦੂਜੇ ਅੱਧੇ ਦਾ ਪ੍ਰਤਿਬਿੰਬ ਹੁੰਦਾ ਹੈ |
| 01:15 | ਤੁਸੀਂ ਇਮੇਜ ਨੂੰ ਫੋਲਡ ਕਰਕੇ ਦੋਹਾਂ ਅੱਧੇ ਹਿੱਸਿਆਂ ਦਾ ਸਹੀ ਮਿਲਾਨ ਕਰ ਸਕਦੇ ਹੋ। |
| 01:20 | ਸਮਮਿਤੀ-ਰੇਖਾ ਉਹ ਰੇਖਾ ਹੈ, ਜਿਸ ਉੱਤੇ ਚਿੱਤਰ ਪ੍ਰਤਿਬਿੰਬਤ ਹੁੰਦਾ ਹੈ। |
| 01:24 | ਆਉ ਜਿਉਜੇਬਰਾ ਵਿੰਡੋ ’ਤੇ ਜਾਂਦੇ ਹਾਂ |
| 01:27 | ਡੈਸ਼ ਹੋਮ>> ਮੀਡਿਆ >>ਐਪਸ >>ਅੰਡਰ ਟਾਈਪ>>ਚੂਜ਼ ਐਜੂਕੇਸ਼ਨ>> (Dash home >>Media Apps>>Under Type >>Choose Education>>) ਅਤੇ ਜਿਉਜੇਬਰਾ ਵੇਖੋ। |
| 01:37 | ਇਸ ਟਿਯੂਟੋਰਿਅਲ ਲਈ ਮੈਂ ਐਲਜੇਬਰਿਕ ਵਿਊ ਨੂੰ ਬੰਦ ਕਰ ਰਹੀ ਹਾਂ। |
| 01:40 | ਐਲਜੇਬਰਿਕ ਵਿਊ ’ਤੇ ਕੋਲਜ਼ ਬਟਨ ’ਤੇ ਕਲਿਕ ਕਰੋ। |
| 01:47 | ਆਉ ਸਮਮਿਤੀ ਦੀ ਰੇਖਾ (Line of symmetry) ਨਾਲ ਸ਼ੁਰੂਆਤ ਕਰਦੇ ਹਾਂ। |
| 01:50 | ਆਉ ਪਹਿਲਾਂ ਇਕ ਸਮਭੁਜ ਤ੍ਰਿਕੋਣ ਬਣਾਈਏ। |
| 01:53 | ਟੂਲਬਾਰ ’ਤੋਂ ‘ਰੈਗੂਲਰ ਪੋਲੀਗਨ’ ਟੂਲ ਸਲੈਕਟ ਕਰੋ। |
| 01:57 | ਡਰਾਈਂਗ ਪੈਡ ’ਤੇ ਬਿੰਦੂ `'A' ,'B', ’ਤੇ ਕਲਿਕ ਕਰੋ ਅਤੇ ਭਾਗਾਂ ਦੀ ਸੰਖਿਆ ਲਈ 3 ਐਂਟਰ ਕਰੋ। |
| 02:08 | ਇਕ ਸਮਭੂਜ 'ABC' ਬਣ ਗਿਆ ਹੈ। |
| 02:11 | ਆਉ ਹੁਣ ਤ੍ਰਿਕੋਣ ਦੇ ਇਕ ਭਾਗ ’ਤੇ ਇਕ ਲੰਬਰੇਖਾ ਖਿੱਚੀਏ। |
| 02:15 | ‘ਲੰਬ ਦੋਭਾਜਕ ਟੂਲ’ (Perpendicular Bisector Tool) ਚੁਣੋ ਅਤੇ ਭਾਗ AC ’ਤੇ ਕਲਿਕ ਕਰੋ। |
| 02:26 | ਪੋਆਇਂਟ ਟੂਲ ਚੁਣੋ ਅਤੇ ਤ੍ਰਿਕੋਣ ਦੇ ਅੰਦਰ ਇਕ ਬਿੰਦੂ ਬਣਾਉ। |
| 02:31 | ਕਿਸੇ ਇਕ ਸਿਖਰ ਵਲ ਬਿੰਦੂ D ਦੀ ਥਾਂ ਬਦਲੋ। |
| 02:38 | ਬਿੰਦੂ D ’ਤੇ ਕਲਿਕ ਕਰੋ ਅਤੇ ‘ਟਰੇਸ ਅੋਨ’ ((Trace ON) ਚੁਣੋ। |
| 02:43 | ਟੂਲ ਬਾਰ ’ਤੋਂ ‘ਰਿਫਲੈਕਟ ਅੋਬਜੇਕਟ ਅਬਾਉਟ ਲਾਈਨ’ (Reflect Object about Line) ਟੂਲ ਚੁਣੋ। |
| 02:48 | ਬਿੰਦੂ D ’ਤੇ ਕਲਿਕ ਕਰੋ, ਇਹ ਬਿੰਦੂ D ਨੂੰ ਗੂੜਾ ਕਰਕੇ ਉਭਾਰੇਗਾ। |
| 02:52 | ‘ਪਰਪੈਂਡੀਕੁਲਰ ਬਾਇਸੈਕਟਰ (ਲੰਬ ਦੋਭਾਜਕ) ‘ਤੇ ਕਲਿਕ ਕਰੋ। |
| 02:55 | ਇਹ ਲੰਬ ਦੋਭਾਜਕ ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ D' ਨੂੰ ਦਰਸਾਏਗਾ। |
| 03:01 | 'D ਬਿੰਦੂ 'D' ਦੀ ਸ਼ੀਸ਼ੇ ਵਿਚਲੀ ਇਮੇਜ ਹੇ। |
| 03:04 | ਬਿੰਦੂ D' ਲਈ ਟਰੇਸ ਅੋਨ (Trace On) ਸੈਟ ਕਰੋ। |
| 03:08 | ਮੂਵ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਦੇ ਨਾਲ ਬਿੰਦੂ D ਦੀ ਥਾਂ ਬਦਲੋ। |
| 03:11 | ਟੂਲ ਬਾਰ ਵਿਚੋਂ ਮੂਵ ਟੂਲ ਦੇ ਨੀਚੇ ਪਹਿਲੇ ਅੋਪਸ਼ਨ ’ਤੇ ਕਲਿਕ ਕਰੋ। |
| 03:22 | ਮਾਉਸ ਨਾਲ ਚਿੱਤਰ’ਤੇ ਕਲਿਕ ਕਰੋ। |
| 03:25 | ਮਾਉਸ ਨੂੰ ਡਰੇਗ ਕਰਦਿਆਂ ਤ੍ਰਿਕੋਣ ਨੂੰ ਟਰੇਸ ਕਰੋ । |
| 03:28 | ਹੁਣ ਮਾਉਸ ਬਟਨ ਛੱਡ ਦਿਉ। |
| 03:31 | ਤੁਸੀਂ ਕੀ ਵੇਖਦੇ ਹੈ? ਇਥੇ ਲੰਬ ਦੋਭਾਜਕ ਰੇਖਾ ਸਮਮਿਤੀ ਹੈ। |
| 03:36 | D ਅੋਬਜੇਕਟ ਹੈ ਅਤੇ D' ਇਮੇਜ ਹੈ। |
| 03:39 | ਆਉ ਰੇਖਾ ਕੋਲ ਇਕ ਅਰਧ-ਗੋਲਾ ਪ੍ਰਤਿਬਿੰਬਤ ਕਰੀਏ। |
| 03:43 | ਆਉ ਇਕ ਅਰਧ-ਗੋਲਾ ਖਿੱਚੀਏ। ‘ਸੈਮੀਸਰਕਲ ਥਰੂ ਟੂ ਪੋਆਇੰਟਜ਼’ ਟੂਲ ’ਤੇ ਕਲਿਕ ਕਰੋ, ਬਿੰਦੂ E ਅਤੇ ਫਿਰ F ਚਿੰਨ੍ਹਿਤ ਕਰੋ। |
| 03:56 | ਸੈਗਮੈਂਟ ਬਿਟਵੀਨ ਟੂ ਪੋਆਇੰਟਜ਼ ’ਤੇ ਕਲਿਕ ਕਰੋ। |
| 04:02 | ਬਿੰਦੂ G ਅਤੇ H ਨੂੰ ਚਿੰਨ੍ਹਿਤ ਕਰੋ, ਇਕ ਰੇਖਾ ਖਿੱਚੀ ਗਈ ਹੈ। |
| 04:06 | ਆਉ ਰੇਖਾ ਦੀ ਪੋ੍ਰਪਰਟੀ ਬਦਲੋ। |
| 04:08 | ਰੇਖਾ ’ਤੇ ਸੱਜਾ ਕਲਿਕ ਕਰੋ, ਔਬਜੇਕਟ ਪੋ੍ਰਪਰਟੀਜ਼ (Object properties) ’ਤੇ ਕਲਿਕ ਕਰੋ, ਸਟਾਈਲ ਬਦਲਨ ਲਈ ਸਟਾਈਲ (Style) ’ਤੇ ਕਲਿਕ ਕਰੋ। |
| 04:21 | ਟੂਲ ਬਾਰ ’ਤੇ ਰਿਫਲੈਕਟ ਔਬਜੇਕਟ ਅਬਾਉਟ ਲਾਈਨ’(Reflect Object about Line) ਟੂਲ ਚੁਣੋ। |
| 04:27 | ‘ਅਰਧ-ਗੋਲਾ’ EF ’ਤੇ ਕਲਿਕ ਕਰੋ। |
| 04:31 | ਰੇਖਾ GH ’ਤੇ ਕਲਿਕ ਕਰੋ। |
| 04:34 | ਇਹ ਰੇਖਾ GH ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ EF ਦਰਸਾਏਗਾ।ਚਿੱਤਰ ਹੁਣ ਕਿਹੋ ਜਿਹਾ ਦਿੱਸਦਾ ਹੈ? ਇਹ ਇਕ ਗੋਲਾ ਦਿੱਸਦਾ ਹੈ। |
| 04:45 | ਆਉ ਇਸ ਫਾਈਲ ਨੂੰ ਸੇਵ ਕਰੀਏ। |
| 04:47 | “ਫਾਈਲ” >> “ਸੇਵ ਐਜ਼”( “File”>> "Save As") ’ਤੇ ਕਲਿਕ ਕਰੋ। |
| 04:50 | ਮੈੰ ਫਾਈਲ ਦਾ ਨਾਮ "Line-symmetry" ਟਾਈਪ ਕਰਾਂਗੀ ਅਤੇ “Save” ’ਤੇ ਕਲਿਕ ਕਰਾਂਗੀ |
| 05:05 | ਅੱਗੇ. ਆਉ ‘ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ’ (“(“Rotate the Object around a Point by Angle”) ਦੇ ਬਾਰੇ ਵਿਚ ਸਿੱਖਦੇ ਹਾਂ। |
| 05:12 | ‘ਪਰਿਕਰਮਣ’ (Rotation) ਦੀ ਪਰਿਭਾਸ਼ਾ |
| 05:15 | ਪਰਿਕਰਮਣ ਇਕ ਰੂਪਾਂਤਰ ਹੈ ਜੋ ਚਿੱਤਰ ਨੂੰ ਇਕ ਕੋਣ ਤੋਂ ਨਿਸ਼ਚਿਤ ਕੇਂਦਰ ਦੇ ਆਸ-ਪਾਸ ਘੁੰਮਾਉਂਦਾ ਹੈ। |
| 05:21 | ਜੇ ਚਿੱਤਰ ਪਹਿਲਾਂ ਵਰਗਾ (unchanged) ਹੀ ਦਿੱਸਦਾ ਹੈ, ਤਾਂ ਚਿੱਤਰ ਪਰਿਕਰਮਣ ਸਮਮਿਤੀ ਹੈ। |
| 05:29 | ਤੁਸੀਂ ਚਿੱਤਰ ਨੂੰ ਕਿਸੀ ਵੀ ਡਿਗਰੀ ਮਾਪ ਵਿਚ ਘੁੰਮਾ ਸਕਦੇ ਹੋ।ਪਰਿਕਰਮਣ ਘੜੀ ਦੀ ਦਿਸ਼ਾ (ਖੱਬੇ ਤੋਂ ਸੱਜੇ) ਵਿਚ ਜਾਂ ਘੜੀ ਦੀ ਉਲਟ ਦਿਸ਼ਾ ਵਿਚ ਵੀ ਹੋ ਸਕਦਾ ਹੈ। |
| 05:39 | ਆਉ ਇਕ ਨਵੀਂ ਜਿਉਜੇਬਰਾ ਵਿੰਡੋ ਖੋਲ੍ਹੀਏ। |
| 05:41 | “ਫਾਈਲ” ਨਿਊ “File” >> New) ’ਤੇ ਕਲਿਕ ਕਰੋ |
| 05:47 | ਆਉ ਇਕ ਸਮਕੋਣ ਚਤੁਰਭੁਜ ਬਣਾਈਏ। |
| 05:49 | ਟੂਲਬਾਰ ਵਿਚੋਂ ‘ਰੈਗੁਲਰ ਪੋਲਗਿਨ’ “Regular Polygon”) ਟੂਲ ’ਤੇ ਕਲਿਕ ਕਰੋ। |
| 05:55 | ਡਰਾਈਂਗ ਪੈਡ ’ਤੇ ਕਲਿਕ ਕਰੋ। |
| 05:57 | ਬਿੰਦੂ 'A' ਅਤੇ 'B' ਨੂੰ ਚਿੰਨ੍ਹਿਤ ਕਰੋ। |
| 05:59 | ਇਕ ਡਾਇਲੋਗ ਬੋਕਸ ਖੁਲ੍ਹਦਾ ਹੈ। |
| 06:01 | ਅੋ.ਕੇ. ’ਤੇ ਕਲਿਕ ਕਰੋ। |
| 06:03 | ਸਮਕੋਣ ਚਤੁਰਭੁਜ 'ABCD' ਬਣ ਗਿਆ ਹੈ। |
| 06:05 | “Rotate Object around a Point by Angle” ਟੂਲ ’ਤੇ ਕਲਿਕ ਕਰੋ। |
| 06:13 | ਸਮਕੋਣ ਚਤੁਰਭੁਜ 'ABCD' ’ਤੇ ਕਲਿਕ ਕਰੋ। |
| 06:16 | ਇਹ ਸਮਕੋਣ ਚਤੁਰਭੁਜ ਨੂੰ ਗੂੜਾ ਕਰਕੇ ਉਭਾਰੇਗਾ । |
| 06:18 | ਹੁਣ ਕਿਸੇ ਇਕ ਸਿੱਖਰ ’ਤੇ ਕਲਿਕ ਕਰੋ। |
| 06:20 | ਮੈਂ 'A'’ਤੇ ਕਲਿਕ ਕਰਾਂਗੀ। |
| 06:23 | ਇਕ ਡਾਇਲੋਗ ਬੋਕਸ ਖੁਲ੍ਹਦਾ ਹੈ। |
| 06:25 | ਕੋਣ ਖੇਤਰ ਵਿਚ “60” ਟਾਈਪ ਕਰੋ। |
| 06:30 | ਪਹਿਲੀ ਡ੍ਰਾਪ ਡਾਉਨ ਲਿਸਟ ਵਿਚੋਂ "°" ਚੁਣੋ। |
| 06:35 | ‘ਕਲੋਕ ਵਾਈਜ਼’ ਅੋਪਸ਼ਨ ਚੁਣੋ, ਅੋ.ਕੇ. ’ਤੇ ਕਲਿਕ ਕਰੋ। |
| 06:40 | ਇਹ 60° ਦੇ ਕੋਣ ਨੂੰ ਚੁਣੇ ਗਏ ਬਿੰਦੂ ’ਤੇ ਸਮਕੋਣ-ਚਤੁਰਭੁਜ ਨੂੰ ਕਲੋਕਵਾਈਜ਼ (ਖੱਬੇ ਤੋਂ ਸੱਜੇ) ਘੰਮਾਏਗਾ। |
| 06:44 | ਪਰਿਕਰਮਣਿਕ (rotated) ਇਮੇਜ 'A`B`C` 'D' ਬਣ ਗਈ ਹੈ। |
| 06:49 | ਆਉ ਮੂਵ ਟੂਲ ਦਾ ਇਸਤੇਮਾਲ ਕਰਕੇ ਇਸ ਚਿੱਤਰ ਨੂੰ ਅੱਲਗ ਕਰੀਏ। |
| 07:00 | ਅੱਗੇ, ਆਉ “ਡਾਇਲੇਟ ਜਾਂ ਐਨਲਾਰਜ ਔਬਜੇਕਟ ਫਰਾਮ ਪੋਆਇੰਟ ਬਾਏ ਫੈਕਟਰ” (Dilate or enlarge object from point by factor”) ਕਰੀਏ |
| 07:09 | ਵਿਸਤਾਰਨ (Dilation) |
| 07:11 | ਵਿਸਤਾਰਨ ਜਾਂ ਵੱਧਣਾ ਇਕ ਰੂਪਾਂਤਰ ਹੈ। |
| 07:14 | ਜਿਸ ਵਿਚ ਮਾਪ ਗੁਣਕ (scale factor) ਦਾ ਇਸਤੇਮਾਲ ਕਰਕੇ ਚਿੱਤਰ ਦਾ ਵਿਸਤਾਰ ਕੀਤਾ ਜਾਂਦਾ ਹੈ। |
| 07:23 | ਆਉ ‘ਪੋਲੀਗਨ’ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਬਣਾਈਏ। |
| 07:28 | E , F , G ਅਤੇ ਤ੍ਰਿਕੋਣ ਨੂੰ ਪੂਰਾ ਕਰਨ ਲਈ ਫਿਰ ਤੋਂ E ’ਤੇ ਕਲਿਕ ਕਰੋ। |
| 07:36 | ‘ਨਿਊ ਪੋਆਇੰਟ’ (New point) ਟੂਲ ’ਤੇ ਕਲਿਕ ਕਰੋ ਅਤੇ |
| 07:40 | ਬਿੰਦੂ 'H' ਨੂੰ ਚਿੰਨ੍ਹਿਤ ਕਰੋ। |
| 07:44 | “Dilate Object from Point by Factor ਟੂਲ ’ਤੇ ਕਲਿਕ ਕਰੋ। |
| 07:51 | ਤ੍ਰਿਕੋਣ `ਓਢਘ` ’ਤੇ ਕਲਿਕ ਕਰੋ। |
| 07:54 | ਇਹ ਤ੍ਰਿਕੋਣ ਨੂੰ ਗੂੜਾ ਕਰਕੇ ਉਭਾਰੇਗਾ। ਬਿੰਦੂ 'H' ’ਤੇ ਕਲਿਕ ਕਰੋ। |
| 07:57 | ਇਕ ਡਾਇਲੋਗ ਬੋਕਸ ਖੁੱਲ੍ਹਦਾ ਹੈ। |
| 08:00 | ਨੰਬਰ ਖੇਤਰ ਵਿਚ ਵੈਲਯੂ 2 ਟਾਈਪ ਕਰੋ। |
| 08:04 | ਔ.ਕੇ. ’ਤੇ ਕਲਿਕ ਕਰੋ। |
| 08:09 | ਇਹ ਚਿੱਤਰ ਦਾ ਦੁਗਣਾ ਵਿਸਤਾਰ ਕਰੇਗਾ। |
| 08:16 | Segment Between two Points, ’ਤੇ ਕਲਿਕ ਕਰੋ, H,E,E' ਬਿੰਦੂਆਂ ਨੂੰ ਜੋੜੋ। |
| 08:33 | H,G,G' ਬਿੰਦੂਆਂ ਨੂੰ ਜੋੜੋ। |
| 09:01 | H,F,F' ਬਿੰਦੂਆਂ ਨੂੰ ਜੋੜੋ। |
| 09:15 | ਇਥੇ ਤੁਸੀਂ ਵੇਖ ਸਕਦੇ ਹੋ ਕਿ H ਵਿਸਤਾਰਣ ਬਿੰਦੂ ਹੇ। |
| 09:21 | ਗੁਣਕ ਦੀ ਵੈਲਯੂ ਟਾਈਪ ਕਰਕੇ ਤੁਸੀਂ ਚਿੱਤਰ ਦਾ ਵਿਸਤਾਰ ਜਿੰਨਾ ਚਾਹੋ ਕਰ ਸਕਦੇ ਹੋ। |
| 09:28 | ਆਉ ਇਸ ਫਾਈਲ ਨੂੰ ਸੇਵ ਕਰੀਏ। |
| 09:30 | “ਫਾਈਲ” >> “ਸੇਵ ਐਜ਼”( “File”>> "Save As") ’ਤੇ ਕਲਿਕ ਕਰੋ। |
| 09:33 | ਮੈੰ ਫਾਈਲ ਦਾ ਨਾਮ "Dilate-triangle" ਟਾਈਪ ਕਰਾਂਗੀ। |
| 09:48 | “Save” ’ਤੇ ਕਲਿਕ ਕਰੋ, ਇਸ ਦੇ ਨਾਲ ਅਸੀਂ ਇਸ ਟਿਯੂਟੋਰਿਅਲ ਦੇ ਅੰਤ ’ਤੇ ਪਹੁੰਚ ਚੁਕੇ ਹਾਂ। |
| 09:55 | ਸੰਖੇਪ ਵਿਚ |
| 09:58 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ |
| 10:00 | ਰੇਖਾ ਦੇ ਪ੍ਰਤਿਬਿੰਬ ਬਾਰੇ |
| 10:02 | ਇਕ ਚਿੱਤਰ ਦਾ ਇਕ ਬਿੰਦੂ ’ਤੇ ਪਰਿਕਰਮਣ |
| 10:05 | ਮਾਨ ਗੁਣਕ ਦੁਆਰਾ ਚਿੱਤਰ ਦਾ ਵਿਸਤਾਰ ਕਰਨਾ |
| 10:09 | ਅਸਾਈਨਮੈਂਟ ਵਿਚ ਮੈਂ ਚਾਹਾਂਗੀ ਕਿ ਤੁਸੀਂ |
| 10:11 | ਇਕ ਪੰਜਭੁਜ ਬਣਾਉ। ਇਹ ਪੰਜਭੁਜ ਬਣਾਉਣ ਲਈ Regular Polygon ਟੂਲ ਦਾ ਇਸਤੇਮਾਲ ਕਰੋ।(ਹਿੰਟ: ਸਾਈਡਜ਼=5) |
| 10:17 | ਪੰਜਭੁਜ ਦੇ ਕਿਸੀ ਇਕ ਹਿੱਸੇ ’ਤੇ ਦੋਭਾਜਕ ਬਣਾਉ। |
| 10:21 | ਪੰਜਭੁਜ ਦੇ ਅੰਦਰ ਇਕ ਬਿੰਦੂ ਬਣਾਉ। |
| 10:25 | ਬਿੰਦੂ ਲਈ ‘ਟਰੇਸ ਅੋਨ’ (trace On) ਸੈਟ ਕਰੋ। |
| 10:27 | ਲੰਬ ਦੋਭਾਜਕ ਦੇ ਨਜਦੀਕ ਬਿੰਦੂ ਦਾ ਪ੍ਰਤਿਬਿੰਬ ਪਤਾ ਕਰੋ। |
| 10:31 | ਇਮੇਜ ਬਿੰਦੂ ਲਈ ‘ਟਰੇਸ ਅੋਨ’ (trace On) ਸੈਟ ਕਰੋ। |
| 10:34 | ਪੰਜਭੁਜ ਦਾ ਅਨੁਰੇਖਣ(trace) ਕਰੋ, ਇਹ ਵੇਖਣ ਲਈ ਕਿ ਤੁਸੀਂ ਸਹੀ ਰੇਖਾ ਸਮਮਿਤੀ ਦੀ ਚੋਣ ਕੀਤਾ ਹੈ। |
| 10:44 | ਬਿੰਦੂ ’ਤੇ 135° ਤੇ ਮੂਲ ਪੰਜਭੁਜ ਨੂੰ ਕਾਂਉਟਰ ਕਲੋਕਵਾਈਜ਼ (ਸੱਜੇ ਤੋਂ ਖੱਬੇ) ਘੁੰਮਾਉ। |
| 10:49 | 3 ਗੁਣਕ ਨਾਲ ਬਿੰਦੂ ’ਤੇ ਪੰਜਭੁਜ ਦਾ ਵਿਸਤਾਰ ਕਰੋ। |
| 10:56 | ਅਸਾਈਨਮੈਂਟ ਇਸ ਤਰ੍ਹਾਂ ਦਿੱਸਣਾ ਚਾਹੀਦਾ ਹੈ। |
| 11:03 | ਇਸ URL ’ਤੇ ਉਪਲੱਭਦ ਵੀਡੀਉ ਵੇਖੋ। |
| 11:06 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। |
| 11:09 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
| 11:12 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ (The Spoken Tutorial Project Team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
| 11:17 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
| 11:20 | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। |
| 11:26 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ‘ਟਾਕ ਟੂ ਏ ਟੀਚਰ ਪੋ੍ਜੈਕਟ’ (Talk to a Teacher project) ਦਾ ਇਕ ਹਿੱਸਾ ਹੈ। |
| 11:29 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
| 11:35 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੋ। |
| 11:39 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। |