GChemPaint/C2/Edit-Preferences-Templates-and-Residues/Punjabi

From Script | Spoken-Tutorial
Revision as of 16:42, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ । GChemPaint ਵਿੱਚ Edit Preferences , Templates ਅਤੇ Residues ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:13 ਪ੍ਰੈਫ਼ਰੈਂਸੇਸ ਨੂੰ ਐਡਿਟ ਕਰਨਾ
00:15 ਟੈਂਪਲੇਟਸ ਨੂੰ ਮੈਨੇਜ ਕਰਨਾ
00:17 ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਵਰਤੋਂ ਕਰਨਾ
00:20 ਨਵਾਂ ਟੈਂਪਲੇਟ ਐਡ ਕਰਨਾ
00:24 ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿਖਾਂਗੇ
00:26 ਰੈਜੀਡਿਊਜ ( residues ) ਦੀ ਵਰਤੋਂ ਅਤੇ
00:28 ਰੈਜੀਡਿਊਜ ਐਡਿਟ ਕਰਨਾ
00:31 ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੁ ਲਿਨਕਸ OS ਵਰਜਨ 12 . 04
00:38 GChemPaint ਵਰਜਨ 0.12.10
00:44 ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ , ਤੁਹਾਨੂੰ GChemPaint ਕੈਮਿਕਲ
00:49 ਸਟਰਕਚਰ ਐਡਿਟਰ ਨਾਲ ਵਾਕਫ਼ ਹੋਣ ਚਾਹੀਦਾ ਹੈ ।
00:53 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ ।
00:59 ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਪਹਿਲਾਂ ਤੋਂ ਹੀ ਖੋਲ ਲਈ ਹੈ ।
01:03 ਚਲੋ ਪ੍ਰੈਫ਼ਰੈਂਸੇਸ ਨੂੰ ਐਡਿਟ ਕਰਦੇ ਹੋਏ ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ।
01:07 ਐਡਿਟ ਮੈਨਿਊ ਉੱਤੇ ਜਾਓ , ਪ੍ਰੈਫ਼ਰੈਂਸੇਸ ( Preferences ) ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ ।
01:13 GChemPaint Preferences ਵਿੰਡੋ ਖੁਲਦੀ ਹੈ ।
01:16 ਪਹਿਲਾ ਫੀਲਡ , Default Compression Level For GChemPaint Files , ਫਾਇਲਸ ਨੂੰ ਸੇਵ ਕਰਨ ਵੇਲੇ ਵਰਤਿਆ ਜਾਂਦਾ ਹੈ ।
01:24 ਡਿਫਾਲਟ ਰੂਪ ਵਲੋਂ ਇਹ ਸਿਫ਼ਰ ਹੈ ।
01:28 ਜੇਕਰ ਇਹ ਸਿਫ਼ਰ ਨਹੀਂ ਹੈ , ਤਾਂ ਫਾਇਲ gzip ਦੀ ਵਰਤੋ ਕਰਕੇ ਕੰਪ੍ਰੈਸ ਹੋਵੇਗੀ ।
01:33 ਮੈਂ , Invert Wedge hashes ਨੂੰ ਕਿਸੇ ਹੋਰ ਟਿਊਟੋਰਿਅਲ ਵਿੱਚ ਕਵਰ ਕਰਾਂਗਾ।
01:40 GChemPaint ਵਿੱਚ ਹਰ ਇੱਕ ਡਾਕਿਊਮੈਂਟ ਕੋਲ ਸੰਬੰਧਿਤ ਥੀਮ ( theme ) ਹੁੰਦਾ ਹੈ।
01:46 ਚਲੋ ਡਿਫਾਲਟ ਥੀਮ ਨੂੰ GChemPaint ਹੀ ਰਹਿਣ ਦਿੰਦੇ ਹਾਂ।
01:50 ਹੁਣ , ਮੈਂ ਥੀਮ ਸੈਕਸ਼ਨ ਵਿੱਚ ਐਰੋਸ ਦੇ ਬਾਰੇ ਵਿੱਚ ਵਿਸਥਾਰ ਨਾਲ ਸਮਝਾਵਾਂਗਾ ।
01:58 ਟੂਲ ਬਾਕਸ ਉੱਤੇ ਵਖ ਵਖ ਤਰ੍ਹਾਂ ਦੇ ਐਰੋਸ ਨੂੰ ਵੇਖੋ ।
02:02 Add an arrow for an irreversible reaction .
02:06 Add a pair of Arrows for a reversible reaction .
02:10 Add an arrow for a retrosynthesis step .
02:14 Add a double headed arrow to represent mesomery .
02:19 ਹੁਣ ਇਹਨਾ 4 ਐਰੋਸ ਨੂੰ ਡਿਸਪਲੇ ਏਰਿਆ ਵਿੱਚ ਐਡ ਕਰਦੇ ਹਾਂ ।
02:24 Add an arrow for an irreversible reaction ਟੂਲ ਉੱਤੇ ਕਲਿਕ ਕਰੋ ,
02:28 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
02:31 ਇਸੇ ਤਰ੍ਹਾਂ ਮੈਂ ਡਿਸਪਲੇ ਏਰਿਆ ਵਿੱਚ ਬਾਕੀ ਤਰਾਂ ਦੇ ਐਰੋਸ ਐਡ ਕਰਾਂਗਾ।
02:41 ਪ੍ਰੈਫ਼ਰੈਂਸੇਸ ਡਾਇਲਾਗ ਬਾਕਸ ਵਿੱਚ ਥੀਮ ਫੀਲਡ ਵਿਚੋਂ ਐਰੋਸ ਚੁਣੋ।
02:47 Contexual ਮੈਨਿਊ ਖੁਲਦਾ ਹੈ ।
02:50 ਇੱਥੇ ਅਸੀ ਐਰੋਸ ਦੀ ਲੰਬਾਈ, ਚੌੜਾਈ, ਅਤੇ ਦੂਰੀ ਨੂੰ ਵਧਾ ਜਾਂ ਘਟਾ ਸਕਦੇ ਹਾਂ ।
02:57 ਹੁਣ ਮਾਊਸ ਨਾਲ ਅਪ ਜਾਂ ਡਾਉਨ ਐਰੋ ਤ੍ਰਿਕੋਨਾ ਉੱਤੇ ਕਲਿਕ ਕਰੋ ।
03:02 ਅਤੇ ਡਿਸਪਲੇ ਏਰਿਆ ਵਿੱਚ ਐਰੋਸ ਵਿੱਚ ਹੋਏ ਬਦਲਾਵਾਂ ਨੂੰ ਵੇਖੋ ।
03:10 ਚਲੋ ਹੁਣ ਐਰੋ ਹੇਡਸ ਦੇ ਬਾਰੇ ਵਿੱਚ ਸਿਖਦੇ ਹਾਂ ।
03:14 A , B ਅਤੇ C ਦੀਆਂ ਡਿਫਾਲਟ ਵੈਲਿਊਸ ਇੱਥੇ ਦਿਖਾਈਆਂ ਹੋਈਆਂ ਹਨ।
03:21 A , B ਅਤੇ C ਪੈਰਾਮੀਟਰਸ , ਐਰੋ ਹੇਡਸ ਦੇ ਆਕਾਰ ਨੂੰ ਬਦਲਣ ਵਿੱਚ ਸਹਾਇਕ ਹੁੰਦੇ ਹਨ ।
03:28 ਹਰ ਇੱਕ ਨੂੰ ਵਧਾਓ ਅਤੇ ਘਟਾਓ ਅਤੇ ਐਰੋ ਹੈਡਸ ਵਿੱਚ ਬਦਲਾਵਾਂ ਨੂੰ ਵੇਖੋ ।
03:38 ਵਿੰਡੋ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ ।
03:42 ਡਿਸਪਲੇ ਏਰਿਆ ਨੂੰ ਕਲਿਅਰ ਕਰੋ ।
03:46 ਸਾਰੇ ਆਬਜੈਕਟਸ ਚੁਣਨ ਲਈ CTRL + A ਦਬਾਓ।
03:49 ਐਡਿਟ ਮੈਨਿਊ ਉੱਤੇ ਜਾਓ , ਕਲਿਅਰ ਉੱਤੇ ਕਲਿਕ ਕਰੋ ।
03:53 ਅੱਗੇ , ਹੁਣ ਸਿਖਦੇ ਹਾਂ, Templates ਨੂੰ ਕਿਵੇਂ ਮੈਨੇਜ ਕਰਦੇ ਹਨ ।
03:58 Use or manage templates ਟੂਲ ਉੱਤੇ ਕਲਿਕ ਕਰੋ ।
04:01 ਪ੍ਰਾਪਰਟੀ ਡਾਇਲਾਗ ਬਾਕਸ ਹੇਠਾਂ ਖੁਲਦਾ ਹੈ ।
04:05 ਪ੍ਰਾਪਰਟੀ ਡਾਇਲਾਗ ਬਾਕਸ ਕੋਲ ਡਰਾਪ ਡਾਉਨ ਸੂਚੀ ਦੇ ਨਾਲ ਟੈਂਪਲੇਟਸ ਹੁੰਦੇ ਹਨ।
04:10 ਲਿਸਟ ਵਿੱਚ ਐਮਿਨੋ ਐਸਿਡਸ , ਐਰੋਮੈਟਿਕ ਹਾਇਡਰੋਕਾਰਬੰਸ , ਨਿਊਕਲਿਕ ਬੇਸੇਸ , ਨਿਊਕਲਿਓਸਾਇਡਸ ਅਤੇ ਸੈਕਰਾਇਡਸ ਸ਼ਾਮਿਲ ਹਨ ।
04:19 ਹਰ ਆਇਟਮ ਕੋਲ ਇੱਕ ਸਬਮੈਨਿਊ ਹੁੰਦਾ ਹੈ ।
04:23 ਚਲੋ ਐਰੋਮੈਟਿਕ ਹਾਇਡਰੋਕਾਰਬੰਸ ਨੂੰ ਚੁਣਦੇ ਹਾਂ ਅਤੇ ਸਬਮੈਨਿਊ ਵਿਚੋਂ ਬੈਂਜੀਨ ਉੱਤੇ ਕਲਿਕ ਕਰੋ ।
04:31 ਪ੍ਰਾਪਰਟੀ ਪੇਜ ਉੱਤੇ ਬੈਂਜੀਨ ਸਟਰਕਚਰ ਦਿਖਾਇਆ ਹੋਇਆ ਹੈ ।
04:35 ਬੈਂਜੀਨ ਸਟਰਕਚਰ ਦਿਖਾਉਣ ਲਈ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
04:40 ਇਸੇ ਤਰ੍ਹਾਂ ਨੈਪਥਲੀਨ ਸਟਰਕਚਰ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
04:49 ਆਪਣੇ ਆਪ ਬਾਕੀ ਸਟਰਕਚਰਸ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਰਖੋ ।
04:55 ਹੁਣ ਫਾਇਲ ਨੂੰ ਸੇਵ ਕਰੋ ।
04:57 ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ ।
05:01 Save as ਡਾਇਲਾਗ ਬਾਕਸ ਖੁਲਦਾ ਹੈ ।
05:04 ਫਾਇਲ ਦਾ ਨਾਮ ਬੈਂਜੀਨ ਐਂਟਰ ਕਰੋ ਅਤੇ ਸੇਵ ਬਟਨ ਉੱਤੇ ਕਲਿਕ ਕਰੋ ।
05:10 ਹੁਣ , ਮੌਜੂਦਾ ਟੈਂਪਲੇਟ ਦੀ ਸੂਚੀ ਵਿੱਚ ਇੱਕ ਨਵਾਂ ਟੈਂਪਲੇਟ ਜੋੜਨਾ ਸਿਖਦੇ ਹਾਂ।
05:16 ਟੂਲਬਾਰ ਵਿਚੋਂ Open a file ਆਈਕਨ ਉੱਤੇ ਕਲਿਕ ਕਰੋ ।
05:20 ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ ।
05:24 ਸੂਚੀ ਵਿਚੋਂ ਹੈਕਸੇਨ ਨਾਮਕ ਫਾਇਲ ਚੁਣੋ।
05:27 ਓਪਨ ਬਟਨ ਉੱਤੇ ਕਲਿਕ ਕਰੋ ।
05:31 ਟੈਂਪਲੇਟ ਦੇ ਪ੍ਰਾਪਰਟੀ ਪੇਜ ਵਿਚੋਂ ਐਡ ਬਟਨ ਉੱਤੇ ਕਲਿਕ ਕਰੋ ।
05:35 ਨਿਊ ਟੈਂਪਲੇਟ ਪ੍ਰਾਪਰਟੀ ਪੇਜ ਖੁਲਦਾ ਹੈ ।
05:38 ਪ੍ਰਾਪਰਟੀ ਪੇਜ ਕੋਲ ਦੋ ਫੀਲਡ ਹੁੰਦੇ ਹਨ- ਨੇਮ ( name ) ਅਤੇ ਕੈਟੇਗਰੀ ( category )
05:42 ਕੈਟੇਗਰੀ ਫੀਲਡ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ ।
05:47 ਅਸੀ ਸੂਚੀ ਵਿਚੋਂ ਚੁਣ ਸਕਦੇ ਹਾਂ ਜਾਂ ਅਸੀ ਆਪਣੀ ਕੈਟੇਗਰੀ ਐਡ ਕਰ ਸਕਦੇ ਹਾਂ ।
05:52 ਟੈਕਸਟ ਫੀਲਡ ਵਿੱਚ ਹਾਇਡਰੋਕਾਰਬੰਸ ਟਾਈਪ ਕਰਕੇ , ਚਲੋ ਇੱਕ ਨਵੀਂ ਕੈਟੇਗਰੀ ਜੋੜਦੇ ਹਾਂ।
05:58 ਨੇਮ ਫੀਲਡ ਵਿੱਚ ਕੰਪਾਉਂਡ ਦਾ ਨਾਮ ਹੈਕਸੇਨ ਐਂਟਰ ਕਰੋ ।
06:03 ਡਿਸਪਲੇ ਏਰਿਆ ਵਿੱਚ ਹੈਕਸੇਨ ਸਟਰਕਚਰ ਉੱਤੇ ਕਲਿਕ ਕਰੋ ।
06:07 ਇਹ ਨਿਊ ਟੈਂਪਲੇਟ ਪ੍ਰਾਪਰਟੀ ਪੇਜ ਉੱਤੇ ਦਿਖਾਇਆ ਹੋਵੇਗਾ ।
06:12 OK ਬਟਨ ਉੱਤੇ ਕਲਿਕ ਕਰੋ ।
06:15 ਹੁਣ , ਟੈਂਪਲੇਟਸ ਡਰਾਪ - ਡਾਉਨ ਉੱਤੇ ਕਲਿਕ ਕਰੋ ।
06:19 ਹਾਇਡਰੋਕਾਰਬੰਸ ਕੈਟੇਗਰੀ ਨੂੰ ਚੁਣੋ।
06:22 ਵੇਖੋ ਕਿ ਹੈਕਸੇਨ ਸਟਰਕਚਰ ਟੈਂਪਲੇਟ ਸੂਚੀ ਵਿੱਚ ਜੁੜ ਗਿਆ ਹੈ ।
06:27 ਆਪਣੇ ਆਪ, ਆਕਟੇਨ ਸਟਰਕਚਰ ਨੂੰ ਹਾਇਡਰੋਕਾਰਬੰਸ ਕੈਟੇਗਰੀ ਵਿੱਚ ਜੋੜੋ।
06:32 ਚਲੋ ਹੈਕਸੇਨ ਫਾਇਲ ਨੂੰ ਬੰਦ ਕਰਦੇ ਹਾਂ।
06:35 ਫਾਇਲ ਮੈਨਿਊ ਉੱਤੇ ਜਾਓ , ਫਾਇਲ ਨੂੰ ਬੰਦ ਕਰਨ ਲਈ ਕਲੋਜ ਨੂੰ ਚੁਣੋ।
06:41 ਟੈਂਪਲੇਟਸ ਪ੍ਰਾਪਰਟੀ ਪੇਜ ਬੰਦ ਕਰਨ ਲਈ Select one or more objects ਟੂਲ ਚੁਣੋ ।
06:47 ਚਲੋ ਹੁਣ , ਰੈਜੀਡਿਊਜ ਦੇ ਬਾਰੇ ਵਿੱਚ ਸਿਖਦੇ ਹਾਂ।
06:51 ਰੈਜੀਡਿਊਜ ਹੇਠਾਂ ਦਿੱਤੇ ਗਿਆਂ ਲਈ ਪ੍ਰਯੋਗ ਕੀਤੇ ਜਾਂਦੇ ਹਨ
06:53 ਕਾਰਬਨ ਚੇਨ ਨਾਲ ਜੁੜੇ ਫੰਕਸ਼ਨਲ ਸਮੂਹ ਦਾ ਸੁਭਾਅ ਪਤਾ ਕਰਨ ਲਈ
06:58 ਫੰਕਸ਼ਨਲ ਸਮੂਹ ਦਾ ਸਟਰਕਚਰ ਜਾਣਨ ਲਈ
07:01 ਡੇਟਾ ਬੇਸ ਵਿੱਚ ਇੱਕ ਨਵਾਂ ਫੰਕਸ਼ਨਲ ਸਮੂਹ ਜੋੜਨ ਲਈ
07:04 ਟੂਲਸ ਮੈਨਿਊ ਉੱਤੇ ਜੋ, ਐਡਿਟ ਰੈਜੀਡਿਊਜ ਉੱਤੇ ਕਲਿਕ ਕਰੋ ।
07:09 ਰੈਜੀਡਿਊਜ ਵਿੰਡੋ ਖੁਲਦੀ ਹੈ ।
07:12 ਇਸਦੇ ਕੋਲ ਤਿੰਨ ਬਟਨਸ ਹਨ - ਨਿਊ , ਸੇਵ ਅਤੇ ਡਿਲੀਟ
07:18 ਨਿਊ ਬਟਨ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ ।
07:21 ਸੂਚੀ ਵਿਚੋ n - pr ਚੁਣੋ ।
07:25 ਆਇਡੈਂਟਿਟੀ ( Identity ) ਟੈਬ , ਚੁਣੇ ਹੋਏ ਰੈਜੀਡਿਊ ਦੇ ਸਿੰਬਲ ਅਤੇ ਨਾਮ ਦਿਖਾਉਂਦੀ ਹੈ।
07:32 ਫਾਰਮੂਲਾ ਟੈਬ , ਚੁਣੇ ਹੋਏ ਰੈਜੀਡਿਊ ਦੇ ਸਟਰਕਚਰ ਦਾ ਢਾਂਚਾ ਦਿਖਾਉਂਦੀ ਹੈ ।
07:38 ਇਸੇ ਤਰ੍ਹਾਂ ਸੈਕੇਂਡਰੀ ਬਿਊਟਾਇਲ (secondary butyl) ਲਈ s - Bu ਚੁਣੋ।
07:44 ਚੁਨੇ ਹੋਏ ਰੈਜੀਡਿਊ ਦੇ ਸਿੰਬਲ , ਨਾਮ ਅਤੇ ਸਟਰਕਚਰ ਦਾ ਢਾਂਚਾ ਵੇਖੋ ।
07:52 ਚਲੋ ਹੁਣ , ਇੱਕ ਨਵਾਂ ਰੈਜੀਡਿਊ - ਹਾਇਡਰਾਕਸੀ ਗਰੁਪ ਜੋੜਦੇ ਹਾਂ ।
07:57 ਨਵਾਂ ਰੈਜੀਡਿਊ ਜੋੜਨ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ ।
08:02 ਸਿੰਬਲ ਫੀਲਡ ਵਿੱਚ O - H ਟਾਈਪ ਕਰੋ .
08:06 ਇਸਨੂੰ ਹਾਇਡਰਾਕਸੀ ਨਾਮ ਦਿਓ ।
08:09 ਫਾਰਮੂਲਾ ਟੈਬ ਉੱਤੇ ਕਲਿਕ ਕਰੋ ।
08:11 ਤੁਸੀ ਇੱਕ ਬੁਲੇਟੇਡ ਬਾਂਡ ( bulleted bond ) ਵੇਖੋਗੇ।
08:14 ਕਰਸਰ ਨੂੰ ਬਾਂਡ ਦੇ ਕੋਲ ਰੱਖੋ ਅਤੇ ਕੈਪਿਟਲ O ਦਬਾਓ।
08:19 O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ । O ਚੁਣੋ।
08:24 O - H ਗਰੁਪ ਬਾਂਡ ਦੇ ਨਾਲ ਜੁੜ ਜਾਂਦਾ ਹੈ ।
08:28 ਸੇਵ ਬਟਨ ਉੱਤੇ ਕਲਿਕ ਕਰੋ ।
08:31 ਹੁਣ , ਸੂਚੀ ਨੂੰ ਦੇਖਣ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ ।
08:35 ਵੇਖੋ ਕਿ , O - H ਰੈਜੀਡਿਊ ( residue ) ਸੂਚੀ ਵਿੱਚ ਜੁੜ ਗਿਆ ਹੈ ।
08:40 ਚਲੋ ਹੁਣ , ਵਿੰਡੋ ਨੂੰ ਬੰਦ ਕਰਨ ਦੇ ਲਈ ਕਲੋਜ ਬਟਨ ਉੱਤੇ ਕਲਿਕ ਕਰਦੇ ਹਾਂ।
08:44 ਇਸਦੇ ਨਾਲ ਅਸੀ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
08:48 ਚਲੋ ਇਸਦਾ ਸਾਰ ਕਰਦੇ ਹਾਂ।
08:50 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿਚ ਸਿੱਖਿਆ
08:53 ਪ੍ਰੈਫ਼ਰੇਂਸੇਸ ( Preferences ) ਐਡਿਟ ਕਰਨਾ
08:55 ਟੈਂਪਲੇਟਸ ਨੂੰ ਸੰਭਾਲਣਾ, ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਇਸਤੇਮਾਲ ਕਰਨਾ
08:59 ਇੱਕ ਨਵਾਂ ਟੈਂਪਲੇਟ ਜੋੜਨਾ ।
09:01 ਰੈਜੀਡਿਊਜ ਦੀ ਵਰਤੋ ਕਰਨਾ ਅਤੇ ਰੈਜੀਡਿਊਜ ਐਡਿਟ ਕਰਨਾ ।
09:07 ਇੱਕ ਅਸਾਇਨਮੈਂਟ ਲਈ, *ਟੈਂਪਲੇਟ ਸੂਚੀ ਵਿਚੋਂ Saccharides ਨੂੰ ਚੁਣੋ ਅਤੇ ਇਸਤੇਮਾਲ ਕਰੋ ।
09:12 ਬਾਕੀ ਰੈਜੀਡਿਊਜ ਨੂੰ ਜਾਂਚਾਂ ।
09:16 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http: //spoken-tutorial.org /What_is_a_Spoken_Tutorial
09:20 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:24 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:33 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:37 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
09:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:50 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:57 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । [ http: / / spoken - tutorial . org / NMEICT - Intro ]
10:04 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya