Git/C2/Inspection-and-Comparison-of-Git/Punjabi
From Script | Spoken-Tutorial
Revision as of 16:43, 28 March 2017 by Dineshmohan (Talk | contribs)
|
|
00:01 | Inspection and comparison of Git ਦੇ spoken tutorial ਵਿਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰੀਅਲ ਵਿਚ ਅਸੀ ਇਹਨਾਂ ਬਾਰੇ ਸਿਖਾਂਗੇ
git diff git show git blame ਅਤੇ git help ਦੀਆਂ commands |
00:17 | ਇਸ ਟਿਊਟੋਰੀਅਲ ਲਈ ਮੈਂ ਵਰਤ ਰਿਹਾ ਹਾਂ :
Ubuntu Linux 14.04 Git 2.3.2 ਅਤੇ gedit Text Editor. |
00:29 | ਤੁਸੀ ਆਪਣੀ ਮਰਜ਼ੀ ਦਾ ਕੋਈ ਵੀ ‘’’editor’’’ ਵਰਤ ਸਕਦੇ ਹੋ । |
00:33 | ਇਸ ਟਿਊਟੋਰੀਅਲ ਨੂੰ ਸਮਝਣ ਲਈ ਤੁਹਾਨੂੰ ’’’Linux ’’’commandsਨੂੰ ’’’’Terminal’’’’ (ਟਰਮੀਨਲ) ਤੇ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ । |
00:40 | ਜੇਕਰ ਨਹੀਂ ਤਾਂ ‘’’Linux’’’ ਦੇ ਟਿਊਟੋਰੀਅਲ ਲਈ ਕਿਰਪਾ ਸਾਡੀ ਵੈਬਸਾਈਟ ਤੇ ਜਾਓ । |
00:46 | ਹੁਣ ਅਸੀ git diff ਕਮਾਂਡ ਨਾਲ ਸ਼ੁਰੂਆਤ ਕਰਦੇ ਹਾਂ । |
00:50 | ਇਹ command ਫਾਇਲ ਦੀ ਮੋਜੂਦਾ ਸਥਿਤੀ ਦੇ ਬਦਲਾਵ ਬਾਰੇ ਦਸੇਗੀ । |
00:55 | ਹੁਣ ਮੈਂ ਤੁਹਾਨੂੰ ਦ੍ਸਾਂਗਾ ਕਿ ਇਹ ਕਿਸ ਤਰਾਂ ਕੰਮ ਕਰਦਾ ਹੈ । terminal ਨੂੰ ਖੋਲਣ ਲਈ Ctrl+Alt+T ਦਬਾਓ । |
01:03 | ਅਸੀ Git repository mywebpage ਵਿਚ ਜਾਵਾਂਗੇ, ਜਿਹੜੀ ਅਸੀ ਪਹਿਲਾਂ ਬਣਾਈ ਹੈ । |
01:09 | cd space mywebpage ਟਾਇਪ ਕਰੋ ਅਤੇ Enter ਦਬਾਓ । |
01:15 | ਮੈਂ html ਫਾਇਲਾਂ ਨੂੰ ਪ੍ਰਦਰਸ਼ਨ ਲਈ ਇਸਤੇਮਾਲ ਕਰਨਾ ਜਾਰੀ ਰਖਾਂਗਾ । |
01:20 | ਤੁਸੀ ਆਪਣੀ ਪਸੰਦ ਦੀ ਕੋਈ ਵੀ ਫਾਇਲ ਇਸਤੇਮਾਲ ਕਰ ਸਕਦੇ ਹੋ । |
01:24 | ਪਹਿਲਾਂ ਮੈਂ ਇਕ html file history.html ਬਣਾਵਾਂਗਾ ਅਤੇ ਇਸਨੂੰ demonstration purpose ਲਈ ਰਖਾਂਗਾ । |
01:32 | gedit space history.html space ampersand ਟਾਇਪ ਕਰੋ ਅਤੇ Enter ਦਬਾਓ । |
01:41 | ਮੈਂ ਆਪਣੇ Writer document ਵਿਚੋਂ ਕੁਝ code ਇਸ ਫਾਇਲ ਵਿਚ copy ਅਤੇ paste ਕਰਾਂਗਾ ਜਿਹੜੇ ਕਿ ਮੈਂ ਪਹਿਲਾਂ save ਕੀਤੇ ਹਨ । |
01:48 | ਇਸ ਫਾਇਲ ਨੂੰ save ਕਰੋ ਅਤੇ ਬੰਦ ਕਰ ਦਿਓ । |
01:51 | ਅਸੀਂ ਜਦੋਂ ਕੋਈ ਫਾਇਲ ਜੋੜਦੇ ਹਾਂ ਜਾਂ ਹਟਾਉਂਦੇ ਹਾਂ ਤਾਂ ਸਾਨੂੰ ਆਪਣਾ ਕੰਮ commit ਕਰਨਾ ਪਵੇਗਾ । |
01:58 | staging area ਵਿਚ ਫਾਇਲ ਜੋੜਣ ਲਈ git space add space history.html ਟਾਇਪ ਕਰੋ ਅਤੇ Enter ਦਬਾਓ । |
02:08 | double quotes ਵਿਚ commit ਕਰਨ ਲਈ “Added history.html” ਵਿਚ git space commit space hyphen m space' ਟਾਇਪ ਕਰੋ ਅਤੇ Enter ਦਬਾਓ । |
02:21 | ਆਓ git space log ਟਾਇਪਿੰਗ ਰਾਹੀ Git log ਨੂੰ ਦੇਖਦੇ ਹਾਂ ਅਤੇ Enter ਦਬਾਓ । |
02:28 | ਹੁਣ ਸਾਡੇ ਕੋਲ repository ਵਿਚ ਦੋ commits ਹਨ । |
02:33 | mypage.html ਅਤੇ history.html ਫਾਇਲ ਨੂੰ gedit space mypage.html space history.html space ampersand ਟਾਇਪ ਕਰਕੇ ਖੋਲੋ ।
|
02:47 | ਇਥੇ mypage.html ਫਾਇਲ ਹੈ ਜਿਹੜੀ ਕਿ ਅਸੀ ਪਿਛਲੇ ਟਿਊਟੋਰਿਅਲ ਵਿਚ ਬਣਾਈ ਹੈ, ਹੁਣ Enter ਦਬਾਓ । |
02:56 | ਚਲੋ ਅਸੀ ਇਸ ਫਾਇਲ ਵਿਚ ਕੁਝ ਲਾਈਨਾਂ ਜੋੜਦ ਹਾਂ ਅਤੇ delete ਕਰਦੇ ਹਾਂ । |
03:01 | ਫਿਰ ਫਾਇਲ ਨੂੰ save ਕਰੋ ਅਤੇ ਬੰਦ ਕਰ ਦਿਓ । |
03:05 | ਕੁਝ ਪਰਿਸਥਿਤੀਆਂ ਵਿਚ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਅਸੀ ਫਾਇਲ ਵਿਚ ਕਿ ਬਦਲਾਵ ਕੀਤੇ ਹਨ । |
03:11 | ਚਲੋ ਅਸੀ git space status ਟਾਇਪ ਕਰਕੇ Git status ਚੈਕ ਕਰਦੇ ਹਾਂ ਅਤੇ Enter ਦਬਾਓ । |
03:19 | ਇਹ ਸਧਾਰਨ ਤੋਰ ਤੇ ਸੁਧਾਰ ਕੀਤੀ ਫਾਇਲ ਦੇ ਨਾਮ ਦਸਦਾ ਹੈ, ਪਰੰਤੂ ਅਸੀਂ ਕੋਈ ਵੀ ਹੋਰ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ । |
03:26 | ਅਸੀਂ ਇਸ ਫਾਇਲ ਤੇ ਕੀਤੇ ਵਾਸਤਵਿਕ ਬਦਲਾਵਾਂ ਨੂੰ ਦੇਖਣਾ ਚਾਹੁੰਦੇ ਹਾਂ, ਚਲੋ ਦੇਖਦੇ ਹਾਂ ਅਸੀ ਕਿਵੇਂ ਚੈਕ ਕਰ ਸਕਦੇ ਹਾਂ । |
03:35 | git space diff ਟਾਇਪ ਕਰੋ ਅਤੇ Enter ਦਬਾਓ । |
03:40 | ਇਹ ਕਮਾਂਡ ਫਾਇਲ ਦੀ ਮੋਜੂਦਾ ਸਥਿਤੀ ਦੀ latest commit ਨਾਲ ਤੁਲਨਾਂ ਕਰਦਾ ਹੈ । |
03:46 | ਇਥੇ ਤੁਸੀ history.html’’' ਫਾਇਲ ਦੇ ਦੋ ਰੂਪ ਦੇਖੋਗੇ । |
03:51 | a slash history.html ਆਖਰੀ commit ਦਾ ਰੂਪ version ਹੈ ਅਤੇ ਇਸ ਨੂੰ minus sign ਨਾਲ ਦਰਸਾਇਆ ਜਾਂਦਾ ਹੈ । |
04:00 | b slash history.html ਮੋਜੂਦਾ ਸਥਿਤੀ ਦਾ ਰੂਪ ਹੈ ਅਤੇ ਇਸ ਨੂੰ plus sign ਨਾਲ ਦਰਸਾਇਆ ਜਾਂਦਾ ਹੈ ।
|
04:09 | ਇਸ ਲਈ ਇਥੇ ਲਾਲ ਰੰਗ ਦੀ ਲਾਈਨ minus sign ਨਾਲ ਪੁਰਾਣਾ ਰੂਪ ਹੈ । |
04:15 | ਅਤੇ ਹਰੇ ਰੰਗ ਦੀ ਲਾਈਨplus sign ਨਾਲ ਨਵਾਂ ਰੂਪ ਹੈ । |
04:20 | ਜਿਆਦਾ ਦੇਖਣ ਲਈ down arrow key ਦਬਾਓ । |
04:23 | ਇਹ ਉਹ ਲਾਈਨਾਂ ਹਨ ਜਿਹੜੀਆਂ ਅਸੀ New version (ਨਵੇਂ ਵਰਜਨ) ਵਿਚ ਜੋੜੀਆਂ ਹਨ । |
04:28 | ਇਸਦੇ ਨਾਲ ਹੀ mypage.html ਫਾਇਲ ਦੇ ਬਦਲਾਵ ਤੁਸੀ ਦੇਖ ਸਕਦੇ ਹੋ down arrow key ਦਬਾਓ । |
04:35 | Exit ਕਰਨ ਲਈ q key ਦਬਾਓ । |
04:38 | ਇਥੇ, ਆਉਟਪੁਟ ਰੰਗਾਂ ਵਿਚ ਦਰਸਾਈ ਗਈ ਹੈ । |
04:42 | ਜੇਕਰ ਅਸੀਂ ਰੰਗਦਾਰ ਲਾਈਨਾਂ ਨਹੀਂ ਦੇਖ ਸਕਦੇ ਹਾਂ ਤਾਂ git space config space hyphen hyphen global space color dot ui space true ਟਾਇਪ ਕਰੋ ਅਤੇ Enter ਦਬਾਓ । |
04:57 | ਜੇਕਰ ਤੁਸੀ ਰੰਗ ਨਹੀਂ ਦੇਖਣਾ ਚਾਹੁੰਦੇ ਹੋ ਤਾਂ ਕਮਾਂਡ ਵਿਚ true ਦੀ ਥਾਂ ਤੇ false ਵਰਤੋ ਕਰੋ । |
05:03 | git space diff ਟਾਇਪ ਕਰੋ ਅਤੇ Enter ਦਬਾਓ, ਹੁਣ ਆਉਟਪੁਟ ਬਿਨਾਂ ਰੰਗਾਂ ਦੇ ਪ੍ਰਦਰਸ਼ਿਤ ਹੋ ਰਹੀ ਹੈ । |
05:13 | ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਕਿਸੇ ਵਿਸ਼ੇਸ਼ ਫਾਇਲ ਵਿਚ ਬਦਲਾਵਾਂ ਨੂੰ ਕਿਵੇਂ ਦੇਖ ਸਕਦੇ ਹਾਂ । |
05:18 | git space diff space history.html ਟਾਇਪ ਕਰੋ ਅਤੇ Enter ਦਬਾਓ । |
05:25 | ਇਥੇ ਅਸੀਂ ਕੇਵਲ ' history.html ਫਾਇਲ ਵਿਚ ਕੀਤੇ ਬਦਲਾਵਾਂ ਨੂੰ ਦੇਖ ਸਕਦੇ ਹਾਂ । |
05:31 | ਚਲੋ ਹੁਣ ਅਸੀਂ staging area ਵਿਚ ਆਪਣੀ ਫਾਇਲ ਨੂੰ ਜੋੜਦੇ ਹਾਂ । git space add space history.html space mypage.html ਟਾਇਪ ਕਰੋ ਅਤੇ Enter ਦਬਾਓ । |
05:44 | ਚਲੋ Git diff ਨੂੰ ਦੁਬਾਰਾ git space diff ਟਾਇਪ ਕਰਕੇ ਚੈਕ ਕਰਦੇ ਹਾਂ ਅਤੇ Enter ਦਬਾਓ । |
05:52 | ਇਸ ਸਮੇਂ ਅਸੀਂ ਕੋਈ ਆਉਟਪੁਟ ਪ੍ਰਾਪਤ ਨਹੀਂ ਕਰਦੇ ਹਾਂ ਕਿਉਂਕਿ ਸਾਡੀਆਂ ਫਾਇਲਾਂ staging area ਵਿਚ ਜੋੜੀਆਂ ਗਈਆਂ ਹਨ । |
05:59 | ਇਸ ਤਰਾਂ ਦੇ ਕੇਸ ਵਿਚ ਅਸੀ git space diff space hyphen hyphen staged ਟਾਇਪ ਕਰ ਸਕਦੇ ਹਾਂ ਅਤੇ Enter ਦਬਾਓ । |
06:08 | ਹੁਣ ਅਸੀਂ ਉਹੀ ਆਉਟਪੁਟ ਦੇਖ ਸਕਦੇ ਹਾਂ ਜਿਹੜੀ ਸਾਨੂੰ git diff ਕਮਾਂਡ ਰਾਹੀ ਪ੍ਰਾਪਤ ਹੋਈ ਸੀ । |
06:15 | ਅਸੀ ਸੇਮ ਰਿਜਲਟ ਪ੍ਰਾਪਤ ਕਰਨ ਲਈ hyphen hyphen staged ਦੀ ਥਾਂ ਤੇ hyphen hyphen cached ਦੀ ਵੀ ਵਰਤੋਂ ਕਰ ਸਕਦੇ ਹਾਂ । |
06:23 | ਅਸੀ ਮੋਜੂਦਾ ਸਥਿਤੀ ਦੀ ਤੁਲਨਾਂ ਕਿਸੇ ਵੀ previous commit ਨਾਲ ਕਿਵੇਂ ਕਰ ਸਕਦੇ ਹਾਂ । |
06:28 | ਪਹਿਲਾਂ ਅਸੀ Git log ਨੂੰ git space log space hyphen hyphen oneline ਟਾਇਪਿੰਗ ਰਾਹੀ ਦੇਖਾਂਗੇ ਅਤੇ Enter ਦਬਾਓ । |
06:38 | ਹੁਣ ਕਹੋ ਮੈਂ ਆਪਣੀ ਮੋਜੂਦਾ ਸਥਿਤੀ ਦੀ ਤੁਲਨਾਂ Initial commit ਨਾਲ ਕਰਨਾ ਚਾਹੁੰਦਾ ਹਾਂ । |
06:43 | ਇਸ ਲਈ git space diff space ਟਾਇਪ ਕਰੋ, ਫਿਰ Initial commit ਦੇ commit hash ਨੂੰ copy ਅਤੇ paste ਕਰੋ ਅਤੇ Enter ਦਬਾਓ । |
06:52 | ਇਥੇ ਅਸੀਂ ਫਰਕ ਦੇਖ ਸਕਦੇ ਹਾਂ । |
06:55 | ਆਪਣੀ repository ਵਿਚ ਅਸੀ ਇਸ ਤਰੀਕੇ ਨਾਲ ਅਸੀ ਆਪਣੀ ਮੋਜੂਦਾ ਸਥਿਤੀ ਦੀ ਤੁਲਨਾਂ previous commit ਨਾਲ ਕਰ ਸਕਦੇ ਹਾਂ । |
07:02 | ਇਸ ਤਰਾਂ ਅਸੀ git diff ਕਮਾਂਡ ਦੀ ਵਰਤੋਂ ਕਰਦੇ ਹੋਏ ਸੁਧਾਰ ਕੀਤੀਆਂ ਫਾਇਲਾਂ ਵਿਚ ਬਦਲਾਵ ਦੇਖ ਸਕਦੇ ਹਾਂ । |
07:09 | ਇਹ ਸਾਨੂੰ ਇਹ ਸੁਨਿਸ਼ਚਤ ਕਰਨ ਵਿਚ ਸਹਾਇਤਾ ਕਰੇਗਾ ਕਿ committing ਤੋਂ ਪਹਿਲਾਂ ਕੀ ਬਦਲਾਵ ਕੀਤਾ ਹੈ । |
07:15 | ਚਲੋ ਅਸੀਂ ਆਪਣੇ ਕੰਮ ਨੂੰ ਇਸੇ ਹੀ point ਤੇ freeze ਕਰਦੇ ਹਾਂ । |
07:19 | Commit ਕਰਨ ਲਈ git space commit space hyphen m space ਟਾਇਪ ਕਰੋ, double quotes ਵਿਚ “Added colors” ਅਤੇ Enter ਦਬਾਓ । |
07:30 | ਅਗੇ ਆਓ ਦੋ commits ਦੇ ਵਿਚਕਾਰ ਦਾ ਫ਼ਰਕ ਕਢਣਾ ਸਿਖਦੇ ਹਾਂ । |
07:35 | Git log ਨੂੰ git space log space hyphen hyphen oneline ਟਾਇਪਿੰਗ ਰਾਹੀ ਚੈਕ ਕਰਦੇ ਹਾਂ ਅਤੇ Enter ਦਬਾਓ । |
07:44 | git space diff space ਟਾਇਪ ਕਰੋ ਫਿਰ “Initial commit” space ਦੇ commit hash ਨੂੰ copy ਅਤੇ paste ਕਰੋ । ਹੁਣ commit hash ਦੇ “Added colors” ਨੂੰ copy ਅਤੇ paste ਕਰੋ ਅਤੇ Enter ਦਬਾਓ । |
07:58 | ਦੋ commits ਦੇ ਵਿਚਕਾਰ ਦਾ ਫ਼ਰਕ ਹੁਣ ਦੇਖਿਆ ਜਾ ਸਕਦਾ ਹੈ । |
08:03 | ਅੱਗੇ ਅਸੀ ਆਖਰੀ revision ਦੀ ਆਖਰੀ ਤੋਂ ਪਹਿਲਾਂ ਵਾਲੀ revision ਨਾਲ ਤੁਲਨਾਂ ਕਰਾਂਗੇ । |
08:08 | git space diff space HEAD space HEAD tilde ਟਾਇਪ ਕਰੋ ਅਤੇ Enter ਦਬਾਓ । |
08:16 | HEAD ਆਖਰੀ revision ਜਿਹੜੀ ਕਿ commit message “Added colors” ਨੂੰ ਦਰਸਾਉਂਦੀ ਹੈ । |
08:22 | HEAD tilde ਆਖਰੀ ਤੋਂ ਪਹਿਲਾਂ ਵਾਲੀ revision ਨੂੰ ਦਰਸਾਉਂਦਾ ਹੈ ਜਿਹੜਾ ਕਿ commit message “Added history.html” ਹੈ । |
08:30 | ਨਵੀਂ revision ਹਮੇਸ਼ਾ HEAD. ਹੁੰਦੀ ਹੈ । ਨਵੀਂ minus 1 revision ਹਮੇਸ਼ਾ HEAD tilde ਹੁੰਦੀ ਹੈ । |
08:39 | ਇਸੇ ਤਰਾਂ latest minus 2, HEAD tilde 2 ਹੈ । latest minus 3 HEAD tilde 3 ਹੈ ਅਤੇ ਆਦਿ |
08:50 | terminal. (ਟਰਮੀਨਲ) ਤੇ ਵਾਪਸ ਆਓ । |
08:53 | ਆਓ ਹੁਣ git show ਕਮਾਂਡ ਬਾਰੇ ਸਿਖਦੇ ਹਾਂ ਜੋਕਿ commit ਦੀ ਸਾਰੀ ਡਿਟੇਲ ਦੇਖਣ ਵਿਚ ਸਹਾਇਤਾ ਕਰਦੀ ਹੈ। |
09:00 | git space show ਟਾਇਪ ਕਰੋ ਅਤੇ Enter ਦਬਾਓ । |
09:04 | ਇਹ ਕਮਾਂਡ repository ਦੀ ਮੋਜੂਦਾ commit ਦੀ ਡਿਟੇਲ ਦਰਸਾਉਂਦੀ ਹੈ । |
09:10 | ਇਹ ਦਰਸਾਉਂਦੀ ਹੈ ਕਿ commit details ਦੇ ਨਾਲ - ਨਾਲ ਫਾਇਲਾਂ ਵਿਚ ਕੀ ਤਬਦੀਲੀ ਆਈ ਹੈ । |
09:16 | ਇਹ ਵਿਸ਼ੇਸ਼ਤਾ ਸਹਾਇਕ ਹੈ ਜਦੋਂ ਅਸੀ ਸਹਿਯੋਗ ਨਾਲ ਕੰਮ ਕਰਦੇ ਹਾਂ । |
09:20 | ਆਓ ਹੁਣ Git log ਨੂੰ git space log space hyphen hyphen oneline ਟਾਇਪਿੰਗ ਰਾਹੀ ਦੇਖਦੇ ਹਾਂ ਅਤੇ Enter ਦਬਾਓ । |
09:30 | Initial commit ਦੀ ਡਿਟੇਲ ਦੇਖਣ ਲਈ git space show space ਟਾਇਪ ਕਰੋ, ਫਿਰ Initial commit ਦੇ commit hash ਨੂੰ copy ਅਤੇ paste ਕਰੋ ਅਤੇ Enter ਦਬਾਓ । |
09:42 | ਇਥੇ ਤੁਸੀ Initial commit ਦੀ ਡਿਟੇਲ ਦੇਖ ਸਕਦੇ ਹੋ । |
09:46 | ਇਸੇ ਢੰਗ ਨਾਲ ਅਸੀ ਆਪਣੀ repository ਦੇ ਕਿਸੇ ਵੀ commit ਦੀ ਡਿਟੇਲ ਦੇਖ ਸਕਦੇ ਹਾਂ । |
09:51 | ਅਗੇ ਅਸੀ ਦੇਖਦੇ ਹਾਂ ਕਿ ਇਕ ਫਾਇਲ ਦਾ ਸਾਰਾ ਇਤਿਹਾਸ ਕਿਵੇਂ ਦੇਖਣਾ ਹੈ । |
09:56 | mypage.html ਦਾ ਸਾਰਾ ਇਤਿਹਾਸ ਦੇਖਣ ਲਈ git space blame space mypage.html ਟਾਇਪ ਕਰੋ ਅਤੇ Enter ਦਬਾਓ । |
10:07 | ਇਥੇ ਅਸੀ mypage.html ਫਾਇਲ ਦਾ ਸਾਰਾ ਇਤਿਹਾਸ ਦੇਖ ਸਕਦੇ ਹਾਂ creation point ਤੋਂ ਲੈ ਕੇ ਮੋਜੂਦਾ ਖੇਤਰ ਤਕ । |
10:17 | ਇਸ ਤਰਾਂ ਤੁਸੀ ਕਿਸੇ ਵੀ ਫਾਇਲ ਦੀ ਪੂਰੀ ਜਾਣਕਾਰੀ ਆਪਣੀ repository ਵਿਚ ਦੇਖ ਸਕਦੇ ਹੋ । |
10:22 | ਆਖਿਰ ਵਿਚ ਅਸੀਂ ਦੇਖਾਂਗੇ ਕਿ 'Git’ ਤੋਂ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ । |
10:27 | ਸਹਾਇਤਾ ਪ੍ਰਾਪਤ ਕਰਨ ਲਈ syntax ਅੱਗੇ ਲਿਖੇ ਅਨੁਸਾਰ ਹੈ :-
git help <verb> ਜਾਂ git <verb> hyphen hyphen help ਜਾਂ man git <verb> |
10:40 | ਉਦਾਹਰਣ ਦੇ ਤੋਰ ਤੇ: git help show |
10:44 | ਮੈਨੂੰ ਇਸਦਾ demonstrate ਕਰਨ ਦਿਓ, terminal ਤੇ ਵਾਪਸ ਆਓ ਅਤੇ git space help space show ਟਾਇਪ ਕਰੋ ਅਤੇ Enter ਦਬਾਓ । |
10:55 | ਇਥੇ ਅਸੀ show command ਦਾ manual ਦੇਖ ਸਕਦੇ ਹਾਂ । |
10:59 | ਇਸ ਦੇ ਨਾਲ ਹੀ ਅਸੀ ਇਸ ਟਿਊਟੋਰਾਈਲ ਦੇ ਅੰਤ ਤੇ ਆ ਗਏ ਹਾਂ । |
11:03 | ਅਸੀ ਸਾਰ ਕਰਦੇ ਹਾਂ । |
11:04 | ਇਸ ਟਿਊਟੋਰਾਈਲ ਵਿਚ ਅਸੀਂ ਇਹਨਾਂ ਬਾਰੇ ਸਿਖਿਆ :
git diff git show git blame ਅਤੇ git help ਦੀ command |
11:15 | Assignment, ਦੇ ਤੋਰ ਤੇ ਅੱਗੇ ਦਿਤੀਆਂ commands ਨੂੰ explore ਕਰੋ:
git reflog git diff HEAD tilde HEAD git show HEAD ਅਤੇ man git diff. |
11:29 | ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ ਡਾਊਨ੍ਲੋਡ ਕਰੋ ਅਤੇ ਦੇਖੋ । |
11:37 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਦੁਆਰਾ workshops (ਵਰਕਸ਼ਾਪ) ਲਗਾਈਆਂ ਜਾਂਦੀਆਂ ਹਨ ਅਤੇ ਜਿਹਨਾਂ ਦੁਆਰਾ ਓਨਲਾਈਨ ਟੇਸਟ ਪਾਸ ਕੀਤਾ ਜਾਂਦਾ ਹੈ ਉਹਨਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਂਦੇ ਹਨ , ਵਧੇਰੇ ਜਾਣਕਾਰੀ ਲਈ ਸਾਨੂੰ ਲਿਖੋ । |
11:48 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ । |
11:55 | ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ । |
12:00 | ਮੈਂ ਦਿਨੇਸ਼ ਮੋਹਨ ਜੋਸ਼ੀ ‘’’IIT Bombay’’’ ਤੋ, ਸਾਡੇ ਨਾਲ ਜੁੜਣ ਲਈ ਧੰਨਵਾਦ । |