Drupal/C2/Taxonomy/Punjabi

From Script | Spoken-Tutorial
Revision as of 21:25, 6 September 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Taxonomy ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:05 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ
*  Taxonomy ਅਤੇ
*  Taxonomy ਨੂੰ ਜੋੜਨਾ। 
00:11 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ
*  ਉਬੰਟੁ ਲਿਨਕਸ ਆਪਰੇਟਿੰਗ ਸਿਸਟਮ
*  Drupal 8 ਅਤੇ
*  Firefox ਵੈਬ ਬਰਾਊਜਰ ਦੀ ਵਰਤੋ ਕਰ ਰਿਹਾ ਹਾਂ। 

ਤੁਸੀ ਆਪਣੀ ਪਸੰਦ ਦਾ ਕੋਈ ਵੀ ਵੈਬ ਬਰਾਉਜਰ ਇਸਤੇਮਾਲ ਕਰ ਸਕਦੇ ਹੋ।

00:23 ਆਪਣੀ ਵੈਬਸਾਈਟ ਖੋਲੋ ਜਿਸਨੂੰ ਅਸੀਂ ਪਹਿਲਾਂ ਹੀ ਬਣਾਇਆ ਹੈ।
00:27 ਸਾਡੇ ਕੋਲ ਸਾਡੇ ਸਾਰੇ ਬਣੇ ਹੋਏ Content types ਅਤੇ fields ਹਨ, ਸਾਨੂੰ categorization ਨੂੰ ਜੋੜਨ ਦੀ ਜ਼ਰੂਰਤ ਹੈ। ਅਤੇ ਇੱਥੇ Taxonomy ਆਉਂਦੀ ਹੈ।
00:37 Taxonomy ਕੁੱਝ ਨਹੀਂ ਹੈ ਲੇਕਿਨ Categories ਹਨ।
00:41 ਆਪਣੇ IMDB ਉਦਾਹਰਣ ਉੱਤੇ ਜਾਂਦੇ ਹਾਂ, ਯਾਦ ਕਰੋ ਕਿ ਸਾਡੇ ਕੋਲ IMDB ਸਾਇਡ ਵਿੱਚ Movie Genre ਫੀਲਡ ਹੈ।
00:50 ਇੱਥੇ Drupal’s ਦੀ taxonomy ਵਿੱਚ ਕਾਰਜ ਕਰਨ ਦਾ ਤਰੀਕਾ ਹੈl
00:54 Movie genre vocabulary ਹੋ ਸਕਦਾ ਹੈ ਅਤੇ ਇਹ ਮੁੱਖ category ਲਈ ਹੁੰਦੀ ਟਰਮ ਹੈ।
01:00 ਅਤੇ ਉਸ vocabulary ਵਿੱਚ, ਸਾਡੇ ਕੋਲ Terms ਹਨ।
01:04 ਸੋ, ਸਕਰੀਨ ਉੱਤੇ, ACTION, ADVENTURE, COMEDY, DRAMA ਅਤੇ ROMANCE ਹੈ ।
01:11 ਅਤੇ ਫਿਰ COMEDY ਦੇ ਹੇਠਾਂ ROMANTIC, ACTION, SLAPSTICK ਅਤੇ SCREWBALL ਹੈ।
01:18 ਅਸੀ Drupal vocabulary ਜਾਂ taxonomy ਵਿੱਚ ਆਨੰਤ ਨੈਸਟੇਡ categories ਜਾਂ terms ਰੱਖ ਸਕਦੇ ਹਾਂ।
01:24 ਹੁਣ, ਇੱਥੇ ਇੱਕ ਗੱਲ ਹੈ ਜੋ ਕਿ ਵਾਸਤਵ ਵਿੱਚ ਮਹੱਤਵਪੂਰਣ ਹੈ।
01:28 ਇੱਕ ਭਾਗ ਜਿੱਥੇ ਕਈ ਸਾਈਟਸ ਅਸਫਲ ਹੁੰਦੀਆਂ ਹਨ ਉਹ ਹੈ-ਉਨ੍ਹਾਂ ਦੇ ਕੰਟੈਂਟ ਨੂੰ categorize ਕਰਨ ਲਈ built-in tagging widget ਜਾਂ tag vocabulary ਦੀ ਵਰਤੋ ਕਰਨਾ।
01:37 ਹਾਲਾਂਕਿ ਇਹ categories ਨੂੰ ਜਲਦੀ ਜੋੜਨ ਲਈ ਸਮਰੱਥਾਵਾਨ ਹੁੰਦਾ ਹੈ, ਇਸ ਵਿੱਚ ਕੁੱਝ ਅੰਤਰਨਿਹਿਤ ਸਮੱਸਿਆਵਾਂ ਹਨ।
01:44 ਕੀ ਹੋਵੇਗਾ ਜਦੋਂ ਕੋਈ typo ਟਾਈਪ ਕਰੇਗਾ?
01:47 ਸੋ, energy – e n e r g y e n r e g y ਦੇ ਸਮਾਨ ਨਹੀਂ ਹੈ ਅਤੇ Drupal ਨੂੰ ਇਸਦਾ ਅੰਤਰ ਪਤਾ ਨਹੀਂ ਹੈ।
01:56 ਸੋ, ਅਚਾਨਕ ਸਾਡੇ ਕੋਲ 2 categories ਹਨ ਅਤੇ ਕੰਟੈਂਟ ਹੁਣ ਜੁੜਿਆ ਹੋਇਆ ਨਹੀਂ ਹੈ।
02:02 ਇਸ ਲਈ, ਅਸੀ ਹਮੇਸ਼ਾ ਕਲੋਜ taxonomy ਦੀ ਸਲਾਹ ਦਿੰਦੇ ਹਾਂ, ਜਿਵੇਂ ਕਿ ਸਕਰੀਨ ਉੱਤੇ ਹੈ।
02:08 ਇਹ ਸੈੱਟ ਕਰਨ ਵਿੱਚ ਆਸਾਨ ਹੈ ਅਤੇ ਅਸੀ ਇਸ ਲੜੀ ਵਿੱਚ ਇਸਨੂੰ ਬਾਅਦ ਵਿੱਚ ਕਰਾਂਗੇ।
02:12 ਹੁਣ ਲਈ ਸਮਝਦੇ ਹਾਂ ਕਿ, Taxonomy ਦੀ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
02:17 ਅਸੀਂ ਪਹਿਲਾਂ ਹੀ ਵੇਖਿਆ ਹੈ ਕਿ ਇਹ ਕਿਵੇਂ content ਦੀ ਸੂਚੀ ਨੂੰ ਬਣਾਉਂਦਾ ਹੈ। ਲੇਕਿਨ ਅਸੀ ਸਾਰੇ ਪ੍ਰਕਾਰ ਦੇ Views ਨੂੰ filter ਅਤੇ sort ਕਰਨ ਲਈ taxonomy ਦੀ ਵਰਤੋ ਵੀ ਕਰ ਸਕਦੇ ਹਾਂ, ਜੇਕਰ ਅਸੀ ਇਸਦੀ ਸਹੀ ਵਰਤੋ ਕਰਦੇ ਹਾਂ।
02:28 ਹੁਣ taxonomy ਨੂੰ ਵੇਖਦੇ ਹਾਂ।
02:32 ਅਸੀ ਆਪਣੇ Events Content type ਲਈ taxonomy ਸੈੱਟ ਕਰਾਂਗੇ।
02:35 Structure ਉੱਤੇ ਕਲਿਕ ਕਰੋ, ਹੇਠਾਂ ਸਕਰੋਲ ਕਰੋ ਅਤੇ Taxonomy ਉੱਤੇ ਕਲਿਕ ਕਰੋ।
02:41 ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ, ਅਸੀਂ ਸਾਰੇ ਦੇ ਨਾਲ tags ਸੈੱਟ ਕਰ ਰਹੇ ਹਾਂ।
02:46 ਲੇਕਿਨ ਜਿਵੇਂ ਕਿਾ ਮੈਂ ਪਹਿਲਾਂ ਚਰਚਾ ਕੀਤੀ ਹੈ, ਸਾਨੂੰ closed taxonomy ਚਾਹੀਦਾ ਹੈ ਕੁੱਝ ਜੋ ਕਿ ਅਸੀ ਨਿਅੰਤਰਿਤ ਕਰ ਸਕਦੇ ਹਾਂ ਅਤੇ ਕੁੱਝ ਜਿਨ੍ਹਾਂ Terms ਨੂੰ ਆਸਾਨੀ ਨਾਲ ਨਹੀਂ ਜੋੜਿਆ ਜਾ ਸਕਦਾ ਹੈ।
02:56 ਸੋ, ਅਸੀ Add vocabulary ਉੱਤੇ ਕਲਿਕ ਕਰਾਂਗੇ। ਅਤੇ, ਇਸਨੂੰ Event Topics ਨਾਮ ਦੇਵਾਂਗੇ।
03:02 Description, ਵਿੱਚ, ਅਸੀ ਟਾਈਪ ਕਰਾਂਗੇ - This is where we track the topics for Drupal events.
03:09 Save ਉੱਤੇ ਕਲਿਕ ਕਰੋ। ਹੁਣ ਅਸੀ ਆਪਣੀ vocabulary ਵਿੱਚ terms ਜੋੜ ਸਕਦੇ ਹਾਂ। Add a term ਉੱਤੇ ਕਲਿਕ ਕਰੋ।
03:16 ਸਕਰੀਨ ਉੱਤੇ, ਤੁਸੀ terms ਦੀ ਸੂਚੀ ਵੇਖ ਸਕਦੇ ਹੋ, ਜਿਨ੍ਹਾਂ ਨੂੰ ਅਸੀ ਜੋੜਾਂਗੇ-
Introduction to Drupal , Site Building , 
03:24 Module Development , Theming, ਅਤੇ Performance
03:28 ਉਨ੍ਹਾਂ ਨੂੰ ਜੋੜੋ – Introduction to Drupal ਅਤੇ Save ਉੱਤੇ ਕਲਿਕ ਕਰੋ ।
03:34 ਅਤੇ, ਇਹ ਫਿਰ ਤੋਂ ਸਾਨੂੰ Add ਸਕਰੀਨ ਉੱਤੇ ਲੈ ਆਉਂਦਾ ਹੈ।
03:39 ਹੁਣ, ਮੈਂ Site Building ਟਾਈਪ ਕਰਾਂਗਾ ਅਤੇ Save ਉੱਤੇ ਕਲਿਕ ਕਰੋ।
03:43 Module Development ਅਤੇ Save ਕਲਿਕ ਕਰੋ। ਇਸੇ ਤਰ੍ਹਾਂ Theming..... ਮੈਂ ਕੇਵਲ ਐਂਟਰ ਦਬਾ ਰਿਹਾ ਹਾਂ ਅਤੇ ਇਹ ਆਪਣੇ ਆਪ ਹੀ ਸੇਵ ਹੋ ਰਿਹਾ ਹੈ।
03:53 ਅਤੇ ਹੁਣ ਅੰਤ ਵਿੱਚ Performance ਅਤੇ Save ਕਲਿਕ ਕਰੋ।
03:57 ਅਸੀ ਇੱਥੇ ਕੰਪਲੈਕਸ vocabulary ਜੋੜ ਸਕਦੇ ਹਾਂ, ਲੇਕਿਨ ਹੁਣ ਲਈ ਅਸੀ ਇਸਨੂੰ ਸਰਲ ਰੱਖਾਂਗੇ।
04:03 ਇੱਥੇ Taxonomy ਉੱਤੇ ਕਲਿਕ ਕਰੋ ਅਤੇ Event Topics ਵਿੱਚ terms ਦਾ ਸੂਚੀਕਰਣ ਕਰੋ।
04:09 ਸਾਡੇ ਕੋਲ Introduction, Module Development, Performance, Site Building ਅਤੇ Theming ਹੈ ।
04:16 ਅਤੇ, ਉਹ ਵਰਨਮਾਲਾ ਦੇ ਕ੍ਰਮ ਵਿੱਚ ਹਨ।
04:19 ਲੇਕਿਨ, ਮੈਂ ਉਨ੍ਹਾਂ ਨੂੰ ਔਖੇ ਕ੍ਰਮ ਵਿੱਚ ਵਿਵਸਥਿਤ ਕਰਨਾ ਚਾਹੁੰਦਾ ਹਾਂ।
04:23 ਸੋ, ਮੈਂ Module Development ਨੂੰ ਹੇਠਾਂ, ਅਤੇ Site Building ਨੂੰ ਉੱਤੇ ਕਰ ਰਿਹਾ ਹਾਂ।
04:27 ਅਤੇ, ਮੈਂ Theming ਨੂੰ Site Building ਦੇ ਬਾਅਦ ਰੱਖਾਂਗਾ ਅਤੇ ਫਿਰ Performance ਨੂੰ ਅੰਤ ਵਿੱਚ।
04:34 ਇਸ ਉੱਤੇ ਕਲਿਕ ਕਰੋ ਅਤੇ ਡਰੈਗ ਕਰੋ। ਆਪਣੇ ਬਦਲਾਵਾਂ ਨੂੰ ਹਮੇਸ਼ਾ ਸੇਵ ਕਰੋ।
04:39 ਨਹੀਂ ਤਾਂ, ਤੁਹਾਡੇ ਸਕਰੀਨ ਛੱਡਣ ਤੋਂ ਬਾਅਦ Drupal ਉਨ੍ਹਾਂ ਨੂੰ ਯਾਦ ਨਹੀਂ ਰੱਖੇਗਾ।
04:44 ਸੋ, Save ਉੱਤੇ ਕਲਿਕ ਕਰੋ। ਅਤੇ ਇੱਥੇ ਸਾਡੇ terms ਹਨ, ਜਿਸ ਕ੍ਰਮ ਵਿੱਚ ਅਸੀ ਚਾਹੁੰਦੇ ਹਾਂ।
04:50 ਅਸੀਂ taxonomy ਜੋੜ ਦਿੱਤਾ ਹੈ ਲੇਕਿਨ ਸਾਡੇ Content type ਨੂੰ ਇਸਦੇ ਬਾਰੇ ਵਿੱਚ ਅਜੇ ਵੀ ਪਤਾ ਨਹੀਂ ਹੈ।
04:56 ਸੋ, ਅੱਗੇ ਵਧੋ ਅਤੇ Structure, Content types ਉੱਤੇ ਕਲਿਕ ਕਰੋ।
05:00 ਅਤੇ ਆਪਣੇ Fields ਅਤੇ Events Content type ਨੂੰ ਮੈਨੇਜ ਕਰੋ। ਫਿਰ Add field ਉੱਤੇ ਕਲਿਕ ਕਰੋ।
05:06 field type ਨੂੰ ਚੁਣਨਾ ਇਸ ਕੇਸ ਵਿੱਚ, vocabulary ਵਿੱਚ Taxonomy term ਲਈ Reference ਹੈ।
05:14 ਸੋ Taxonomy term ਨੂੰ ਚੁਣੋ ਅਤੇ ਇਸਨੂੰ Event Topics ਨਾਮ ਦਿਓ। Save and continue ਉੱਤੇ ਕਲਿਕ ਕਰੋ।
05:23 ਅਤੇ ਹੁਣ ਇਹ ਸਾਨੂੰ Type of item to reference ਦੇ ਬਾਰੇ ਵਿੱਚ ਪੁੱਛੇਗਾ।
05:28 ਹਾਲਾਂਕਿ ਉਹ ਅਸੀਂ ਪਹਿਲਾਂ ਹੀ ਚੁਣਿਆ ਹੈ, ਇੱਥੇ ਸੁਚੇਤ ਰਹੇ। ਅਸੀ ਇਸਨੂੰ Unlimited ਵਿੱਚ ਬਦਲਾਂਗੇ, ਕਿਉਂਕਿ ਇੱਕ ਇਵੈਂਟ ਦਾ ਇੱਕ ਵਤੋਂ ਜਿਆਦਾ topic ਹੋ ਸਕਦਾ ਹੈ।
05:37 Save field settings ਉੱਤੇ ਕਲਿਕ ਕਰੋ।
05:40 ਅਤੇ ਇੱਥੇ ਹੇਠਾਂ, ਅਸੀਂ ਯਕੀਨੀ ਕਰਨਾ ਹੈ ਕਿ ਕੀ ਅਸੀਂ ਠੀਕ Reference type ਚੁਣਿਆ।
05:46 Event Topics ਨੂੰ ਚੁਣਦੇ ਹਾਂ। ਇੱਥੇ, ਇਹ ਸਾਨੂੰ Create references entities if they don’t already exist ਦੀ ਆਗਿਆ ਦਿੰਦਾ ਹੈ।
05:56 ਇਸਨੂੰ Inline entity reference ਕਹਿੰਦੇ ਹਨ। ਅਸਲ ਵਿੱਚ, ਇਸਦਾ ਮਤਲੱਬ ਹੈ ਕਿ, ਜੇਕਰ ਉੱਥੇ topic ਸੀ, ਜੋ ਕਿ ਸਾਡੀ ਸੂਚੀ ਵਿੱਚ ਨਹੀਂ ਸੀ, ਤਾਂ ਕੋਈ ਵੀ ਯੂਜਰ ਇਸਨੂੰ ਜੋੜ ਸਕਦਾ ਹੈ।
06:07 ਅਸੀ ਨਹੀਂ ਚਾਹੁੰਦੇ ਹਾਂ ਕਿ ਕੋਈ ਅਜਿਹਾ ਕਰੇ। ਸੋ, ਇਸਲਈ ਅਸੀ ਇਸਨੂੰ ਅਨਚੈਕ ਹੀ ਛੋਡ ਦੇਵਾਂਗੇ।
06:11 Save settings ਉੱਤੇ ਕਲਿਕ ਕਰੋ।
06:15 ਕੰਟੈਂਟ ਨੂੰ ਜੋੜਨ ਤੋਂ ਪਹਿਲਾਂ ਇੱਥੇ ਇੱਕ ਹੋਰ ਸਟੈੱਪ ਹੈ।
06:18 ਸਾਨੂੰ ਆਪਣੇ URL ਪੈਟਰੰਸ(patterns) ਨੂੰ ਸੈੱਟ ਕਰਨ ਦੀ ਲੋੜ ਹੈ ਅਤੇ ਆਮ ਤੌਰ ਉੱਤੇ ਕੰਟੈਂਟ ਜੋੜਨ ਤੋਂ ਪਹਿਲਾਂ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ।
06:24 ਇਹ ਯਕੀਨੀ ਬਣਾਉਂਦਾ ਹੈ ਕਿ, ਕੰਟੈਂਟ ਜਿਸਨੂੰ ਅਸੀਂ ਜੋੜਿਆ ਹੈ ਅਨੁਕੂਲਿਤ URL ਹੈ।
06:30 ਅਸੀ ਇਸ ਲੜੀ ਵਿੱਚ ਉਸਨੂੰ ਬਾਅਦ ਵਿੱਚ ਕਰਾਂਗੇ। ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
06:36 ਸੰਖੇਪ ਵਿੱਚ...
06:39 ਇਸ ਟਿਊਟੋਰੀਅਲ ਵਿੱਚ ਅਸੀਂ
*  Taxonomy
*  Taxonomy ਨੂੰ ਜੋੜਨਾ ਸਿੱਖਿਆ। 
06:48 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
06:57 ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
07:03 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
07:11 ਸਪੋਕਨ ਟਿਊਟੋਰੀਅਲ ਪ੍ਰੋਜੈਕਟ -NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ , ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
07:23 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet