LibreOffice-Suite-Draw/C3/Import-and-Export-Images/Punjabi
From Script | Spoken-Tutorial
Time | Narration |
00:01 | ਲਿਬਰੇ ਆਫਿਸ ਡਰਾਅ ਵਿੱਚ Import and Export Images ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ, ਤੁਸੀ ਡਰਾਅ ਪੇਜ ਵਿੱਚ ਇਮੇਜੇਸ ਨੂੰ ਇੰਪੋਰਟ ਕਰਨਾ ਅਤੇ ਵੱਖ-ਵੱਖ ਫਾਇਲ ਫਾਰਮੈਟਸ ਵਿੱਚ ਡਰਾਅ ਫਾਇਲ ਨੂੰ ਸੇਵ ਕਰਨਾ ਸਿਖਾਂਗੇ। |
00:16 | ਅਸੀ ਡਰਾਅ ਵਿੱਚ ਵੈਕਟਰ ਅਤੇ ਬਿਟਮੈਪ ਜਾਂ ਰੈਸਟਰ ਇਮੇਜੇਸ ਦੋਨਾਂ ਨੂੰ ਇੰਪੋਰਟ ਅਤੇ ਐਕਸਪੋਰਟ ਕਰ ਸਕਦੇ ਹਾਂ। |
00:23 | ਇੱਥੇ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ। |
00:32 | ਹੁਣ RouteMap ਫਾਇਲ ਖੋਲ੍ਹਦੇ ਹਾਂ। |
00:35 | ਇਸ ਟਿਊਟੋਰਿਅਲ ਦੇ ਮਕਸਦ ਲਈ, WaterCycle ਡਰਾਅਇੰਗ ਦੀ JPEG ਫਾਇਲ ਪਹਿਲਾਂ ਹੀ ਡੇਸਕਟਾਪ ਉੱਤੇ ਬਣਾਈ ਅਤੇ ਸੇਵ ਕੀਤੀ ਗਈ ਹੈ। |
00:46 | ਹੁਣ ਆਪਣੀ ਡਰਾਅ ਫਾਇਲ ਵਿੱਚ ਇਸ ਇਮੇਜ ਨੂੰ ਇੰਪੋਰਟ ਕਰਦੇ ਹਾਂ। |
00:49 | ਹੁਣ ਇਸ ਇਮੇਜ ਨੂੰ ਬੰਦ ਕਰਦੇ ਹਾਂ। |
00:52 | ਪਹਿਲਾਂ, ਉਸ ਪੇਜ ਨੂੰ ਚੁਣੋ ਜਿੱਥੇ ਤੁਸੀ ਪਿਕਚਰ ਇੰਪੋਰਟ ਕਰਨਾ ਚਾਹੁੰਦੇ ਹੋ। |
00:57 | ਹੁਣ ਇੱਕ ਨਵਾਂ ਪੇਜ ਇਨਸਰਟ ਕਰਦੇ ਹਾਂ ਅਤੇ ਇਸਨੂੰ ਚੁਣਦੇ ਹਾਂ। |
01:01 | ਵੈਕਟਰ ਜਾਂ ਬਿਟਮੈਪ ਇਮੇਜੇਸ ਨੂੰ ਇੰਪੋਰਟ ਕਰਨ ਦੇ ਲਈ, Insert ਟੈਬ ਉੱਤੇ ਕਲਿਕ ਕਰੋ ਅਤੇ Picture ਚੁਣੋ। |
01:08 | ਫਿਰ From File ਉੱਤੇ ਕਲਿਕ ਕਰੋ। |
01:10 | Insert picture ਡਾਇਲਾਗ ਬਾਕਸ ਦਿਸਦਾ ਹੈ। |
01:14 | ਹੁਣ Water Cycle.jpeg ਚੁਣਦੇ ਹਾਂ। |
01:17 | ਜੇਕਰ ਅਸੀ Open ਉੱਤੇ ਕਲਿਕ ਕਰਦੇ ਹਾਂ ਤਾਂ ਇਮੇਜ ਮੂਲ ਰੂਪ ਵਿੱਚ ਸਾਡੀ ਡਰਾਅ ਫਾਇਲ ਵਿੱਚ ਐਂਬੈੱਡ ਹੋਵੇਗੀ। |
01:24 | ਜੇਕਰ ਇੱਥੇ ਅਸੀ Link ਬਾਕਸ ਉੱਤੇ ਟਿਕ ਕਰਦੇ ਹਾਂ ਤਾਂ ਇਮੇਜ ਪਾਥ ਨਾਲ ਲਿੰਕ ਹੋ ਜਾਵੇਗੀ। |
01:29 | ਹੁਣ Open ਉੱਤੇ ਕਲਿਕ ਕਰਦੇ ਹਾਂ। |
01:32 | ਇੱਕ ਮੈਸੇਜ ਆਉਂਦਾ ਹੈ ਜੋ ਵਿਖਾ ਰਿਹਾ ਹੈ ਕਿ ਇਮੇਜ ਕੇਵਲ ਲਿੰਕ ਦੀ ਤਰ੍ਹਾਂ ਸਟੋਰ ਕੀਤੀ ਜਾਵੇਗੀ। |
01:37 | Keep Link ਉੱਤੇ ਕਲਿਕ ਕਰੋ। |
01:40 | ਪਿਕਚਰ ਡਰਾਅ ਫਾਇਲ ਵਿੱਚ ਲਿੰਕ ਦੀ ਤਰ੍ਹਾਂ ਇਨਸਰਟ ਹੁੰਦੀ ਹੈ। |
01:44 | ਲਿੰਕਸ ਆਸਾਨੀ ਨਾਲ ਵੀ ਹਟਾਏ ਜਾ ਸਕਦੇ ਹਨ। |
01:48 | ਮੇਨ ਮੇਨਿਊ ਉੱਤੇ ਜਾਓ, Edit ਚੁਣੋ ਅਤੇ ਫਿਰ Link ਉੱਤੇ ਕਲਿਕ ਕਰੋ। |
01:53 | Edit Links ਡਾਇਲਾਗ ਬਾਕਸ ਦਿਸਦਾ ਹੈ। |
01:57 | ਇਹ ਡਾਇਲਾਗ ਬਾਕਸ ਡਰਾਅ ਫਾਈਲ ਵਿੱਚ ਸਾਰੇ ਲਿੰਕਸ ਨੂੰ ਸੂਚੀਬੱਧ ਕਰਦਾ ਹੈ। |
02:02 | WaterCycle ਪਿਕਚਰ ਲਈ ਲਿੰਕ ਉੱਤੇ ਕਲਿਕ ਕਰੋ। |
02:06 | Break Link ਉੱਤੇ ਕਲਿਕ ਕਰੋ । |
02:09 | ਡਰਾਅ ਪੁਸ਼ਟੀ ਲਈ ਇੱਕ ਮੈਸੇਜ ਦਿਖਾਵੇਗਾ। Yes ਉੱਤੇ ਕਲਿਕ ਕਰੋ। |
02:14 | ਲਿੰਕ ਹਟ ਗਿਆ ਹੈ। ਹੁਣ Close ਬਟਨ ਉੱਤੇ ਕਲਿਕ ਕਰੋ। |
02:20 | ਲੇਕਿਨ ਤੁਸੀ ਵੇਖੋਗੇ ਕਿ ਪਿਕਚਰ ਅਜੇ ਵੀ ਫਾਈਲ ਵਿੱਚ ਮੌਜੂਦ ਹੈ। |
02:25 | ਜਦੋਂ ਤੁਸੀ ਇੱਕ ਲਿੰਕ ਤੋੜਦੇ ਹੋ ਤਾਂ ਪਿਕਚਰ ਆਪਣੇ ਆਪ ਹੀ ਡਰਾਅ ਫਾਈਲ ਵਿੱਚ ਐਂਬੈੱਡ ਹੋ ਜਾਂਦੀ ਹੈ । |
02:31 | ਹੁਣ ਇਸ ਪਿਕਚਰ ਨੂੰ ਮਿਟਾਉਂਦੇ ਹਾਂ। ਪਿਕਚਰ ਚੁਣੋ ਅਤੇ Delete ਬਟਨ ਉੱਤੇ ਕਲਿਕ ਕਰੋ। |
02:39 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
02:42 | ਦੋ ਡਰਾਅ ਫਾਈਲਾਂ ਬਣਾਓ। |
02:44 | ਇੱਕ ਫਾਈਲ ਵਿੱਚ ਇਮੇਜ ਇਨਸਰਟ ਕਰੋ ਅਤੇ ਇਸਨੂੰ ਸੇਵ ਕਰੋ। |
02:48 | ਇੱਕ ਹੋਰ ਫਾਈਲ ਵਿੱਚ ਇਮੇਜ ਐਂਬੈੱਡ ਕਰੋ ਅਤੇ ਇਸਨੂੰ ਸੇਵ ਕਰੋ । |
02:52 | ਦੋਨਾਂ ਫਾਈਲਾਂ ਦੇ ਸਾਇਜ ਦੀ ਤੁਲਣਾ ਕਰੋ। |
02:55 | ਫਾਈਲ ਵਿੱਚ ਜਿਸ ਵਿੱਚ ਤੁਸੀਂ ਇਮੇਜ ਨੂੰ ਲਿੰਕ ਕੀਤਾ ਹੈ, ਇਮੇਜ ਦੇ ਸਾਇਜ ਨੂੰ ਬਦਲੋ। |
03:00 | ਚੈਕ ਕਰੋ ਜੇਕਰ ਬਦਲਾਵ ਮੂਲ ਫਾਈਲ ਵਿੱਚ ਦਿਖਦੇ ਹਨ। |
03:05 | ਅੱਗੇ, ਹੁਣ WaterCycle ਡਾਇਗਰਾਮ ਨੂੰ ਡਰਾਅ ਇਮੇਜ ਦੀ ਤਰ੍ਹਾਂ ਇਸ ਫਾਈਲ ਵਿੱਚ ਸਿੱਧੇ ਇੰਪੋਰਟ ਕਰਦੇ ਹਨ। |
03:13 | ਮੇਨ ਮੈਨਿਊ ਵਿਚੋਂ, Insert ਉੱਤੇ ਕਲਿਕ ਕਰੋ ਅਤੇ File ਚੁਣੋ। |
03:18 | Insert File ਡਾਇਲਾਗ ਬਾਕਸ ਖੁਲਦਾ ਹੈ। |
03:21 | ਸੂਚੀ ਵਿਚੋਂ, ਡਰਾਅ ਫਾਈਲ WaterCycle.odg ਚੁਣੋ। |
03:28 | Open ਉੱਤੇ ਕਲਿਕ ਕਰੋ। |
03:30 | Insert slides/objects ਡਾਇਲਾਗ ਬਾਕਸ ਦਿਸਦਾ ਹੈ। |
03:34 | ਫਾਈਲ ਪਾਥ ਦੇ ਅੱਗੇ ਪਲੱਸ ਸਾਇਨ ਉੱਤੇ ਕਲਿਕ ਕਰੋ। |
03:38 | ਤੁਸੀ ਸਲਾਇਡਸ ਦੀ ਇੱਕ ਸੂਚੀ ਵੇਖੋਗੇ। |
03:41 | ਹੁਣ WaterCycle ਡਾਇਗਰਾਮ ਦੇ ਨਾਲ ਪਹਿਲੀ ਸਲਾਇਡ ਚੁਣੋ। |
03:46 | ਤੁਸੀ ਉਸ ਪੇਜ ਨੂੰ ਜਾਂ ਆਬਜੈਕਟ ਨੂੰ ਵੀ ਲਿੰਕ ਦੀ ਤਰ੍ਹਾਂ ਇਨਸਰਟ ਕਰ ਸਕਦੇ ਹੋ। |
03:51 | ਅਜਿਹਾ ਕਰਨ ਦੇ ਲਈ, ਕੇਵਲ Link ਚੈੱਕ ਬਾਕਸ ਉੱਤੇ ਕਲਿਕ ਕਰੋ। |
03:55 | OK ਉੱਤੇ ਕਲਿਕ ਕਰੋ। |
03:57 | ਇੱਕ ਪੁਸ਼ਟੀਕਰਨ ਡਾਇਲਾਗ ਬਾਕਸ ਖੁਲ੍ਹਦਾ ਹੈ, ਇਹ ਪੁੱਛਦੇ ਹੋਏ ਕਿ ਕੀ ਆਬਜੈਕਟਸ ਨੂੰ ਨਵੇਂ ਫਾਰਮੇਟ ਲਈ ਫਿਟ ਹੋਣਾ ਚਾਹੀਦਾ ਹੈ। |
04:05 | Yes ਉੱਤੇ ਕਲਿਕ ਕਰੋ। |
04:07 | ਨਵੇਂ ਪੇਜ ਉੱਤੇ ਫਾਈਲ ਵਿੱਚ ਸਲਾਇਡ ਇਨਸਰਟ ਹੁੰਦੀ ਹੈ। |
04:12 | ਅੱਗੇ ਅਸੀ ਡਰਾਅ ਵਿਚੋਂ ਇਮੇਜੇਸ ਨੂੰ ਐਕਸਪੋਰਟ ਕਰਨਾ ਸਿਖਾਂਗੇ। |
04:17 | ਡਰਾਅ ਵਿੱਚ ਫਾਈਲ ਐਕਸਪੋਰਟ ਕਰਨ ਦਾ ਮਤਲਬ ਹੈ
* ਇੱਕ ਡਰਾਅ ਫਾਈਲ ਨੂੰ ਜਾਂ * ਡਰਾਅ ਫਾਈਲ ਦੇ ਇੱਕ ਪੇਜ ਨੂੰ ਜਾਂ * ਡਰਾਅ ਫਾਈਲ ਵਿੱਚ ਇੱਕ ਆਬਜੈਕਟ ਨੂੰ * ਵੱਖ-ਵੱਖ ਫਾਈਲ ਫਾਰਮੇਟ ਵਿੱਚ ਬਦਲਨਾ |
04:29 | ਉਦਾਹਰਣ ਦੇ ਲਈ, ਡਰਾਅ ਫਾਈਲ ਨੂੰ PDF, HTML, JPEG ਜਾਂ ਬਿਟਮੈਪ ਫਾਈਲ ਵਿੱਚ ਬਦਲਿਆ ਜਾ ਸਕਦਾ ਹੈ। |
04:39 | ਫਾਈਲ ਫਾਰਮੈਟਸ PDF, Flash ਅਤੇ HTML ਹਮੇਸ਼ਾ ਸਾਰਾ ਡਰਾਅ ਫਾਈਲ ਨੂੰ ਐਕਸਪੋਰਟ ਕਰਦੇ ਹਨ । |
04:47 | ਹੁਣ RouteMap ਫਾਈਲ ਨੂੰ ਮਿਨੀਮਾਇਜ ਕਰਦੇ ਹਾਂ। |
04:51 | ਕੀ ਤੁਹਾਨੂੰ ਇਹ ਹੈਰਾਨੀ ਹੁੰਦੀ ਹੈ ਕਿ ਅਸੀਂ ਡਰਾਅ WaterCycle ਡਾਇਗਰਾਮ ਨੂੰ JPEG ਫਾਰਮੈਟ ਵਿੱਚ ਕਿਵੇਂ ਬਦਲਦੇ ਹਾਂ? |
04:58 | ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਹ ਕਿਵੇਂ ਹੋਇਆ ਸੀ। |
05:01 | WaterCycle ਫਾਈਲ ਖੋਲ੍ਹਦੇ ਹਾਂ। |
05:05 | ਫਿਰ, pages ਪੈਨਲ ਵਿਚੋਂ, WaterCycle ਡਾਇਗਰਾਮ ਦੇ ਨਾਲ ਪੇਜ ਚੁਣੋ। |
05:11 | ਮੇਨ ਮੈਨਿਊ ਵਿਚੋਂ, File ਉੱਤੇ ਕਲਿਕ ਕਰੋ ਅਤੇ Export ਚੁਣੋ। |
05:16 | Export ਡਾਇਲਾਗ ਬਾਕਸ ਖੁਲ੍ਹਦਾ ਹੈ। |
05:18 | Filename ਖੇਤਰ ਵਿੱਚ WaterCycleDiagram ਨਾਮ ਇਨਸਰਟ ਕਰੋ। |
05:24 | Places ਪੈਨਲ ਵਿਚੋਂ, Desktop ਨੂੰ ਬਰਾਉਜ ਕਰੋ ਅਤੇ ਚੁਣੋ। |
05:29 | File type ਖੇਤਰ ਵਿੱਚ, ਅਸੀ JPEG ਵਿਕਲਪ ਚੁਣਾਗੇ। ਲੇਕਿਨ ਤੁਸੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਫਾਰਮੈਟ ਵਿੱਚ ਡਰਾਅ ਫਾਈਲ ਨੂੰ ਸੇਵ ਕਰ ਸਕਦੇ ਹੋ। |
05:38 | Selection ਚੈੱਕ ਬਾਕਸ ਉੱਤੇ ਟਿਕ ਕਰੋ। |
05:42 | Save ਉੱਤੇ ਕਲਿਕ ਕਰੋ। |
05:43 | JPEG Options ਡਾਇਲਾਗ ਬਾਕਸ ਖੁਲ੍ਹਦਾ ਹੈ। |
05:47 | ਹੁਣ ਇਸ ਡਾਇਲਾਗ ਬਾਕਸ ਵਿੱਚ ਚੁਣੇ ਗਏ ਡਿਫਾਲਟ ਵਿਕਲਪਾਂ ਨੂੰ ਰਖਦੇ ਹਾਂ। |
05:53 | OK ਉੱਤੇ ਕਲਿਕ ਕਰੋ। |
05:55 | Desktop ਉੱਤੇ WaterCycle ਡਾਇਗਰਾਮ ਦੇ ਨਾਲ ਡਰਾਅ ਪੇਜ JPEG ਦੀ ਤਰ੍ਹਾਂ ਸੇਵ ਹੁੰਦਾ ਹੈ। |
06:02 | ਇੱਥੇ ਡਰਾਅ ਫਾਈਲ ਵਿਚੋਂ ਕੇਵਲ ਇੱਕ ਹੀ ਪੇਜ JPEG ਫਾਈਲ ਵਿੱਚ ਬਦਲਿਆ ਗਿਆ ਹੈ। |
06:08 | ਜੇਕਰ ਤੁਸੀ PDF, Flash ਜਾਂ HTML ਫਾਰਮੈਟਸ ਵਿੱਚ ਸੇਵ ਕਰਨਾ ਚਾਹੁੰਦੇ ਹੋ ਤਾਂ ਡਰਾਅ ਪੇਜ ਵਿੱਚ ਸਾਰੇ ਪੇਜ ਐਕਸਪੋਰਟ ਕੀਤੇ ਜਾਣਗੇ। |
06:18 | ਅਸੀ ਡਰਾਅ ਵਿੱਚ ਰੈਸਟਰ ਇਮੇਜੇਸ ਵੀ ਐਡਿਟ ਕਰ ਸਕਦੇ ਹਾਂ। |
06:22 | ਰੈਸਟਰ ਇਮੇਜੇਸ Format ਮੈਨਿਊ ਦਾ ਪ੍ਰਯੋਗ ਕਰਕੇ ਫਾਰਮੈਟ ਕੀਤੀ ਜਾ ਸਕਦੀਆਂ ਹਨ। |
06:26 | ਤੁਸੀ Picture ਟੂਲਬਾਰ ਦਾ ਪ੍ਰਯੋਗ ਕਰਕੇ ਇਸ ਪਿਕਚਰਸ ਨੂੰ ਐਡਿਟ ਕਰ ਸਕਦੇ ਹੋ। |
06:31 | ਇਸਦੇ ਨਾਲ ਅਸੀਂ ਲਿਬਰੇਆਫਿਸ ਡਰਾਅ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
06:37 | ਇਸ ਟਿਊਟੋਰਿਅਲ ਵਿੱਚ ਤੁਸੀਂ ਇਮੇਜੇਸ ਨੂੰ ਇੰਪੋਰਟ ਅਤੇ ਐਕਸਪੋਰਟ ਕਰਨਾ ਅਤੇ ਵੱਖ-ਵੱਖ ਫਾਈਲ ਫਾਰਮੈਟਸ ਵਿੱਚ ਡਰਾਅ ਆਬਜੈਕਟਸ ਨੂੰ ਸੇਵ ਕਰਨਾ ਸਿੱਖਿਆ। |
06:47 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
06:50 | ਚੁਣੇ ਹੋਏ ਆਬਜੈਕਟਸ ਨੂੰ ਵੱਖ-ਵੱਖ ਜਾਂ ਸਮੂਹ ਵਿੱਚ ਵੀ ਐਕਸਪੋਰਟ ਕੀਤਾ ਜਾ ਸਕਦਾ ਹੈ। |
06:56 | WaterCycle ਡਰਾਅ ਫਾਈਲ ਦੇ ਕੇਵਲ ਬੱਦਲਾਂ ਅਤੇ ਪਹਾੜਾਂ ਨੂੰ JPEG ਫਾਰਮੈਟ ਵਿੱਚ ਬਦਲੋ। |
07:05 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ। |
07:09 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
07:12 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
07:17 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: |
07:20 | ਸਪੋਕਨ ਟਿਊਟੋਰਿਅਲਸ ਦਾ ਪ੍ਰਯੋਗ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
07:23 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
07:28 | ਜਿਆਦਾ ਜਾਣਕਾਰੀ ਦੇ ਲਈ, ਕ੍ਰਿਪਾ contact at spoken hyphen tutorial dot org ਉੱਤੇ ਲਿਖੋ। |
07:35 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
07:40 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
07:48 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ। |
08:01 | ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |