LibreOffice-Suite-Draw/C3/Flow-Charts-Connectors-Glue-Points/Punjabi
From Script | Spoken-Tutorial
Time | Narration |
00:01 | ਲਿਬਰੇ ਆਫਿਸ ਡਰਾ ਵਿੱਚ Flowcharts, Glue Points ਅਤੇ Beizer curves ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:08 | ਇਸ ਟਿਊਟੋਰਿਅਲ ਵਿੱਚ ਤੁਸੀ Beizer curves ਅਤੇ Flowcharts ਬਣਾਉਣਾ ਸਿਖੋਗੇ। |
00:14 | ਤੁਸੀ ਇਹ ਵੀ ਸਿਖੋਗੇ ਕਿ Connectors ਅਤੇ Glue points ਦਾ ਪ੍ਰਯੋਗ ਕਰਕੇ ਫਲੋਚਾਰਟਸ ਨੂੰ ਕਿਵੇਂ ਜੋੜਦੇ ਹਨ। |
00:20 | ਇੱਥੇ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਪ੍ਰਯੋਗ ਕਰ ਰਹੇ ਹਾਂ। |
00:29 | ਹੁਣ ਬੀਜ਼ਰ ਕਰਵਸ ਦੇ ਬਾਰੇ ਵਿੱਚ ਸਿਖਦੇ ਹਾਂ। |
00:33 | Bezier Curves ਮੁੱਖ ਤੌਰ ਤੇ ਕਰਵਸ ਨੂੰ ਸਮੂਥ ਬਣਾਉਣ ਲਈ ਕੰਪਿਊਟਰ ਗਰਾਫਿਕਸ ਵਿੱਚ ਪ੍ਰਯੋਗ ਹੁੰਦੇ ਹਨ। |
00:40 | ਤੁਸੀ ਇਹਨਾਂ ਕਰਵਸ ਨੂੰ ਕਰਵਸ ਦੇ ਆਕਾਰ ਅਤੇ ਸ਼ੇਪਸ ਦੇ ਨਾਲ ਪਰੀਖਣ ਕਰਨ ਲਈ ਇਸਤੇਮਾਲ ਕਰ ਸਕਦੇ ਹੋ। |
00:45 | ਸਾਰੇ ਕਰਵਸ ਦਾ ਸ਼ੁਰੁਆਤੀ ਅਤੇ ਅੰਤਮ ਪੁਆਇੰਟ ਹੁੰਦਾ ਹੈ। |
00:50 | ਕਰਵ ਉੱਤੇ ਪੁਆਇੰਟਸ ਨੋਡਸ ਦੀ ਤਰ੍ਹਾਂ ਸੰਬੰਧਿਤ ਹੁੰਦੇ ਹਨ। |
00:54 | ਹੁਣ ਆਪਣੀ Routemap ਫਾਇਲ ਉੱਤੇ ਜਾਂਦੇ ਹਾਂ। |
00:58 | ਹੁਣ Home ਵਲੋਂ Commercial Complex ਉੱਤੇ ਜਾਂਦੇ ਹਾਂ। |
01:03 | ਅਜਿਹਾ ਕਰਨ ਦੇ ਲਈ, ਸਾਨੂੰ Parking Lot ਵਿਚੋਂ ਸੱਜੇ ਪਾਸੇ ਵੱਲ ਜਾਣਾ ਹੈ। |
01:08 | ਯਾਦ ਰੱਖੋ, ਪਿੱਛਲੀ ਵਾਰ ਅਸੀਂ ਡਰਾਇੰਗ ਦਾ ਸਮੂਹ ਬਣਾਇਆ ਸੀ। ਸੋ ਹੁਣ ਇਸਦਾ ਸਮੂਹ ਹਟਾਉਂਦੇ ਹਾਂ। |
01:14 | ਹੁਣ, ਡਰਾਇੰਗ ਟੂਲਬਾਰ ਵਿਚੋਂ, Curve ਉੱਤੇ ਕਲਿਕ ਕਰੋ ਅਤੇ Curve ਚੁਣੋ। |
01:20 | ਡਰਾ ਪੇਜ ਉੱਤੇ, ਰਸਤੇ ਦੇ ਸ਼ੁਰੁਆਤੀ ਪੁਆਇੰਟ ਉੱਤੇ ਕਲਿਕ ਕਰੋ - ਇਹ Home ਹੈ। |
01:27 | ਮਾਉਸ ਦੇ ਖੱਬੇ ਬਟਨ ਨੂੰ ਦਬਾਓ ਅਤੇ ਇਸਨੂੰ Play Ground ਤੱਕ ਖਿੱਚੋ। |
01:32 | ਤੁਸੀ ਇੱਕ ਸਿੱਧੀ ਲਕੀਰ ਵੇਖੋਗੇ। |
01:36 | ਮਾਊਸ ਬਟਨ ਨੂੰ ਛੱਡੋ। |
01:39 | ਹੁਣ ਪੁਆਇੰਟਰ ਨੂੰ Commercial Complex ਤੱਕ ਮੂਵ ਕਰੋ। |
01:43 | ਲਕੀਰ ਕਰਵ ਹੋਵੇਗੀ ਜਿਵੇਂ-ਜਿਵੇਂ ਮਾਉਸ ਮੂਵ ਹੋਵੇਗਾ। |
01:47 | ਅੰਤਮ ਪੁਆਇੰਟ ਉੱਤੇ ਡਬਲ-ਕਲਿਕ ਕਰੋ, ਜੋ ਕਿ Commercial Complex ਹੈ । |
01:52 | ਅਸੀਂ ਇੱਕ ਕਰਵ ਬਣਾ ਲਿਆ ਹੈ। |
01:55 | ਧਿਆਨ ਦਿਓ ਕਿ ਕਰਵ ਦੀ ਤਬਦੀਲੀ ਸਮੂਥ ਹੈ। |
01:59 | ਹੁਣ ਅਸੀ Edit Points ਟੂਲਬਾਰ ਦਾ ਪ੍ਰਯੋਗ ਕਰਕੇ ਇਸ ਕਰਵ ਉੱਤੇ ਪੁਆਇੰਟਸ ਨੂੰ ਐਡਿਟ ਕਰਦੇ ਹਾਂ । |
02:05 | curve ਉੱਤੇ ਕਲਿਕ ਕਰੋ । |
02:07 | Edit Points ਟੂਲਬਾਰ ਨੂੰ ਇਨੇਬਲ ਕਰਨ ਦੇ ਲਈ, ਕਰਵ ਉੱਤੇ ਰਾਇਟ-ਕਲਿਕ ਕਰੋ ਅਤੇ Edit Points ਚੁਣੋ। |
02:14 | ਜਦੋਂ ਕਰਵ ਦੇ ਅੰਤ-ਪੁਆਇੰਟਸ ਉੱਤੇ ਨੀਲੇ ਬਾਕਸ ਦਿਖਦੇ ਹਨ ਤਾਂ ਅਸੀ ਕਰਵ ਐਡਿਟ ਕਰ ਸਕਦੇ ਹਾਂ। |
02:21 | ਕਰਵ ਦੇ ਸ਼ੁਰੁਆਤੀ ਪੁਆਇੰਟ ਉੱਤੇ ਕਲਿਕ ਕਰੋ। |
02:24 | ਤੁਸੀ ਕੰਟਰੋਲ ਪੁਆਇੰਟ ਦੇ ਨਾਲ ਡਾਟਡ ਲਕੀਰ ਵੇਖ ਸਕਦੇ ਹੋ। |
02:29 | ਹੁਣ ਤੁਸੀ ਜਰੂਰਤ ਦੇ ਅਨੁਸਾਰ ਕਰਵ ਨੂੰ ਵਧਾਉਣ ਜਾਂ ਘਟਾਉਣ ਲਈ ਡਾਟਡ ਲਕੀਰ ਨੂੰ ਖਿੱਚ ਸਕਦੇ ਹੋ। |
02:35 | ਇੱਕ ਵਾਰ ਬਦਲਾਵ ਕਰਨ ਤੋਂ ਬਾਅਦ ਡਰਾਅ ਪੇਜ ਉੱਤੇ ਕਿਤੇ ਵੀ ਡਬਲ-ਕਲਿਕ ਕਰੋ। |
02:41 | ਇੱਕ ਕਰਵ ਨੂੰ ਸਮੂਥ ਬਣਾਉਣ ਲਈ ਤੁਸੀ Edit Points ਟੂਲਬਾਰ ਦਾ ਪ੍ਰਯੋਗ ਕਰਕੇ ਕਰਵ ਉੱਤੇ ਪੁਆਇੰਟਸ ਨੂੰ ਇਨਸਰਟ, ਮੂਵ ਅਤੇ ਮਿਟਾ ਸਕਦੇ ਹੋ। |
02:50 | ਇੱਥੇ ਤੁਹਾਡੇ ਲਈ ਇੱਕ ਛੋਟੀ ਜਿਹੀ ਅਸਾਈਨਮੈਂਟ ਹੈ। |
02:54 | Edit Points ਟੂਲਬਾਰ ਦਾ ਪ੍ਰਯੋਗ ਕਰਕੇ Bezier curve ਬਣਾਓ ਅਤੇ ਸਾਰੇ ਵਿਕਲਪਾਂ ਦੇ ਨਾਲ ਕਾਰਜ ਕਰੋ । |
03:02 | ਹੁਣ, Flowcharts ਬਣਾਉਣਾ ਸਿਖਦੇ ਹਾਂ। |
03:05 | ਹੁਣ RouteMap ਫਾਇਲ ਉੱਤੇ 2 ਨਵੇਂ ਪੇਜ ਜੋੜਦੇ ਹਾਂ। |
03:10 | ਡਰਾਅ Flowcharts ਲਈ ਡਰਾਅਇੰਗ ਟੂਲਬਾਰ ਵਿੱਚ ਵੱਖ ਵਿਕਲਪ ਪ੍ਰਦਾਨ ਕਰਦਾ ਹੈ। |
03:17 | ਇਹ ਫਲੋਚਾਰਟ ਸਪੋਕਨ ਟਿਊਟੋਰਿਅਲ ਪ੍ਰਕਿਰਿਆ ਵਿੱਚ ਸਾਰੇ ਪੜਾਅ ਦਿਖਾਉਂਦਾ ਹੈ। |
03:22 | ਹੁਣ ਇਸ ਫਲੋਚਾਰਟ ਨੂੰ ਦਿਖਾਉਂਦੇ ਹਾਂ। |
03:26 | ਡਰਾਅਇੰਗ ਟੂਲਬਾਰ ਵਿਚੋਂ Flowcharts ਉੱਤੇ ਕਲਿਕ ਕਰੋ। |
03:30 | ਛੋਟੇ ਕਾਲੇ ਤਿਕੋਨ ਉੱਤੇ ਕਲਿਕ ਕਰੋ ਅਤੇ Flowchart: Process ਚੁਣੋ। |
03:37 | ਕਰਸਰ ਨੂੰ ਡਰਾਅ ਪੇਜ ਉੱਤੇ ਰੱਖੋ, ਮਾਊਸ ਦਾ ਖੱਬਾ ਬਟਨ ਦਬਾਕੇ ਰੱਖੋ ਅਤੇ ਇਸਨੂੰ ਹੇਠਾਂ ਖਿੱਚੋ। |
03:44 | ਤੁਸੀਂ ਇੱਕ Process ਬਾਕਸ ਬਣਾ ਲਿਆ ਹੈ। |
03:47 | Process ਬਾਕਸ ਪੂਰੀ ਪ੍ਰਕਿਰਿਆ ਵਿੱਚ ਇੱਕ ਸਟੈਪ ਜਾਂ ਇੱਕ ਇਵੇਂਟ ਦਿਖਾਉਂਦਾ ਹੈ। |
03:54 | ਅਸੀ ਫਲੋਚਾਰਟ ਆਬਜੈਕਟਸ ਵਿੱਚ ਵੀ ਟੈਕਸਟ ਇਨਸਰਟ ਕਰ ਸਕਦੇ ਹਾਂ। |
03:59 | ਪ੍ਰੋਸੇਸ ਬਾਕਸ ਉੱਤੇ ਡਬਲ-ਕਲਿਕ ਕਰੋ ਅਤੇ ਇਸਦੇ ਅੰਦਰ ਟੈਕਸਟ Create the Tutorial Outline to chunk content into 10-minute scripts ਟਾਈਪ ਕਰੋ। |
04:13 | ਫਲੋਚਾਰਟਸ ਲਈ ਫਾਰਮੇਟਿੰਗ ਵਿਕਲਪ ਬਾਕੀ ਆਬਜੈਕਟਸ ਦੀ ਤਰ੍ਹਾਂ ਹੀ ਸਮਾਨ ਹੈ। |
04:20 | ਹੁਣ Process ਬਾਕਸ ਦੇ ਅੰਦਰ ਟੈਕਸਟ ਅਲਾਇਨ ਕਰਦੇ ਹਾਂ। |
04:24 | ਹੁਣ ਟੈਕਸਟ ਚੁਣਦੇ ਹਾਂ। |
04:27 | Context menu ਦੇਖਣ ਲਈ ਰਾਇਟ-ਕਲਿਕ ਕਰੋ ਅਤੇ Text ਉੱਤੇ ਕਲਿਕ ਕਰੋ। |
04:32 | Text ਡਾਇਲਾਗ ਬਾਕਸ ਦਿਸਦਾ ਹੈ। |
04:35 | Text ਡਾਇਲਾਗ ਬਾਕਸ ਵਿੱਚ, Resize shape to fit text width ਬਾਕਸ ਉੱਤੇ ਟਿਕ ਕਰੋ। OK ਉੱਤੇ ਕਲਿਕ ਕਰੋ। |
04:43 | ਤੁਸੀ ਵੇਖੋਗੇ ਕਿ ਟੈਕਸਟ ਨੂੰ ਫਿਟ ਕਰਨ ਲਈ Process ਬਾਕਸ ਨੇ ਆਪਣਾ ਆਕਾਰ ਬਦਲ ਦਿੱਤਾ ਹੈ। |
04:49 | ਹੁਣ ਇੱਕੋ ਸਮੇਂ CTRL+Z ਬਟਨ ਦਬਾਕੇ ਇਸ ਪ੍ਰਕਿਰਿਆ ਨੂੰ ਅੰਡੂ ਕਰਦੇ ਹਾਂ। |
04:55 | ਦੁਬਾਰਾ, ਟੈਕਸਟ ਚੁਣਦੇ ਹਾਂ। |
04:59 | ਮੇਨ ਮੇਨਿਊ ਉੱਤੇ ਜਾਓ ਅਤੇ Format ਚੁਣੋ ਅਤੇ Text ਉੱਤੇ ਕਲਿਕ ਕਰੋ । |
05:05 | Text ਡਾਇਲਾਗ ਬਾਕਸ ਖੁਲਦਾ ਹੈ । |
05:08 | ਹੁਣ Word wrap text in shape ਵਿਕਲਪ ਦੀ ਜਾਂਚ ਕਰਦੇ ਹਾਂ। OK ਉੱਤੇ ਕਲਿਕ ਕਰੋ । |
05:15 | Process ਬਾਕਸ ਦੀ ਸ਼ੇਪ ਵਿੱਚ ਫਿਟ ਹੋਣ ਲਈ ਟੈਕਸਟ ਆਪਣੇ ਆਪ ਅਡਜਸਟ ਹੋ ਗਿਆ ਹੈ। |
05:21 | ਉਸੀ ਤਰ੍ਹਾਂ ਨਾਲ, ਪਹਿਲਾਂ ਵਾਲੇ ਦੇ ਹੇਠਾਂ ਇੱਕ Process ਬਾਕਸ ਬਣਾਓ। |
05:28 | ਇਸਦੇ ਅੰਦਰ ਟੈਕਸਟ Create Scripts ਇਨਸਰਟ ਕਰੋ । |
05:33 | ਹੁਣ, ਇੱਕ Decision ਬਾਕਸ ਬਣਾਓ ਅਤੇ ਇਸਦੇ ਅੰਦਰ ਟੈਕਸਟ Review Okay? ਇਨਸਰਟ ਕਰੋ। |
05:42 | Decision ਬਾਕਸ ਇੱਕ ਫ਼ੈਸਲਾ ਦਿਖਾਉਂਦਾ ਹੈ, ਜੋ ਕੀਤਾ ਜਾਣਾ ਹੈ। |
05:46 | ਇਹ ਸਾਨੂੰ ਫ਼ੈਸਲਾ ਦੇ ਆਧਾਰ ਉੱਤੇ ਅਗਲੀ ਪ੍ਰਕਿਰਿਆ ਲਈ ਨਿਰਦੇਸ਼ਿਤ ਕਰਦਾ ਹੈ। |
05:52 | ਹੁਣ Decision ਬਾਕਸ ਦੇ ਹੇਠਾਂ ਇੱਕ ਹੋਰ Process ਬਾਕਸ ਬਣਾਉਂਦੇ ਹਾਂ। |
05:58 | ਹੁਣ ਇਸਦੇ ਅੰਦਰ ਟੈਕਸਟ Record Video ਇਨਸਰਟ ਕਰਦੇ ਹਾਂ। |
06:04 | ਅੱਗੇ, ਇੱਥੇ ਸਾਨੂੰ ਟੈਕਸਟ “Review Okay?” ਦੇ ਨਾਲ ਇੱਕ ਹੋਰ Decision ਬਾਕਸ ਦੀ ਜਰੂਰਤ ਹੈ। |
06:12 | ਹੁਣ ਉਹ Decision ਬਾਕਸ ਜੋ ਅਸੀਂ ਪਹਿਲਾਂ ਬਣਾਇਆ, ਕਾਪੀ ਕਰੋ ਅਤੇ ਇੱਥੇ ਰੱਖੋ। |
06:18 | ਸੋ, Decision ਬਾਕਸ ਚੁਣੋ ਅਤੇ ਇੱਕੋ ਸਮੇਂ CTRL+C ਬਟਨ ਦਬਾਓ। |
06:25 | ਹੁਣ ਇੱਕੋ ਸਮੇਂ CTRL+V ਬਟਨ ਦਬਾਓ। |
06:29 | ਹੁਣ ਇਸ ਬਾਕਸ ਨੂੰ ਪਿਛਲੇ Process ਬਾਕਸ ਦੇ ਹੇਠਾਂ ਮੂਵ ਕਰੋ। |
06:35 | ਹੁਣ ਇਸਦੇ ਅੰਦਰ ਟੈਕਸਟ Review Okay ਇਨਸਰਟ ਕਰੋ । |
06:40 | ਅਖੀਰ ਵਿੱਚ ਹੁਣ ਫਲੋਚਾਰਟ-ਕਨੈਕਟਰ ਬਣਾਓ ਅਤੇ ਉਸ ਵਿੱਚ A ਟਾਈਪ ਕਰੋ । |
06:48 | ਫਲੋਚਾਰਟ-ਕਨੈਕਟਰ ਫਲੋਚਾਰਟ ਦੇ ਦੋ ਭਾਗਾਂ ਨੂੰ ਜੋੜਦਾ ਹੈ। |
06:53 | ਹੁਣ ਮੰਨੋ ਕਿ ਫਲੋਚਾਰਟ ਦਾ ਪਹਿਲਾ ਭਾਗ ਇੱਕ ਪੇਜ ਉੱਤੇ ਹੈl |
06:58 | ਅਤੇ ਦੂਜਾ ਭਾਗ ਦੂੱਜੇ ਪੇਜ ਉੱਤੇ ਹੈ। |
07:02 | ਅਸੀ ਪਹਿਲਾਂ ਪੇਜ ਉੱਤੇ ਫਲੋਚਾਰਟ ਦੇ ਅੰਤ ਵਿੱਚ ਇੱਕ ਫਲੋਚਾਰਟ-ਕਨੈਕਟਰ ਬਣਾਉਂਦੇ ਹਾਂ। |
07:08 | ਫਿਰ ਅਸੀ ਉਹੀ ਕਨੈਕਟਰ ਦੂੱਜੇ ਪੇਜ ਦੀ ਸ਼ੁਰੁਆਤ ਵਿੱਚ ਬਣਾਉਂਦੇ ਹਾਂ। |
07:13 | ਆਬਜੈਕਟਸ ਨੂੰ ਜੋੜਨ ਤੋਂ ਪਹਿਲਾਂ, ਅਸੀ ਡਰਾਅ ਵਿੱਚ Connector Lines ਅਤੇ Glue Points ਦੇ ਬਾਰੇ ਵਿੱਚ ਸਿਖਦੇ ਹਾਂ। |
07:21 | Connectors ਲਾਇੰਸ ਜਾਂ ਐਰੋਜ ਹੁੰਦੇ ਹਨ, ਜਿਸਦੇ ਕਿਨਾਰੇ ਆਬਜੈਕਟ ਨਾਲ ਜੁੜੇ ਹੋਏ ਜਾਂ ਬੰਨ੍ਹੇ ਹੋਏ ਹੁੰਦੇ ਹਨ। |
07:28 | Glue points ਜਿਵੇਂ ਕਿਂ ਨਾਮ ਦਰਸਾਉਂਦਾ ਹੈ, ਉਹ ਪੁਆਇੰਟਸ ਹੁੰਦੇ ਹਨ ਜੋ ਕਨੈਕਟਰਸ ਨੂੰ ਆਬਜੈਕਟਸ ਨਾਲ ਜੋੜਦੇ ਹਨ। |
07:35 | ਸਾਰੇ ਆਬਜੈਕਟਸ ਗਲੂ ਪੁਆਇੰਟਸ ਰੱਖਦੇ ਹਨ। |
07:39 | ਇਹ ਅਦ੍ਰਿਸ਼ ਹੁੰਦੇ ਹਨ। |
07:41 | ਇਹ ਤੱਦ ਦਿੱਸਦੇ ਹਨ, ਜਦੋਂ ਡਰਾਅਇੰਗ ਟੂਲਬਾਰ ਵਿਚੋਂ ਕਨੈਕਟਰ ਚੁਣਿਆ ਹੁੰਦਾ ਹੈ ਜਾਂ ਜਦੋਂ ਇੱਕ ਮਾਊਸ ਪੁਆਇੰਟਰ ਆਬਜੈਕਟ ਦੇ ਉੱਤੇ ਮੂਵ ਹੁੰਦਾ ਹੈ। |
07:51 | Glue points ਹੈਂਡਲਸ ਦੇ ਸਮਾਨ ਨਹੀਂ ਹੁੰਦੇ ਹਨ। |
07:54 | ਅਸੀ ਆਬਜੈਕਟ ਨੂੰ ਰੀ-ਸਾਇਜ ਕਰਨ ਲਈ ਹੈਂਡਲਸ ਦਾ ਪ੍ਰਯੋਗ ਕਰਦੇ ਹਾਂ। |
07:58 | Glue points ਕਨੈਕਟਰ ਨੂੰ ਆਬਜੈਕਟ ਨਾਲ ਜੋੜਨ ਵਿੱਚ ਪ੍ਰਯੋਗ ਹੁੰਦੇ ਹਨ। |
08:02 | ਹੁਣ, ਕਨੈਕਟਰਸ ਦਾ ਪ੍ਰਯੋਗ ਕਰਕੇ ਫਲੋਚਾਰਟ ਵਿੱਚ ਆਬਜੈਕਟਸ ਨੂੰ ਜੋੜਦੇ ਹਾਂ । |
08:07 | ਡਰਾਅਇੰਗ ਟੂਲਬਾਰ ਉੱਤੇ ਜਾਓ ਅਤੇ Connector ਚੁਣੋ। |
08:12 | ਵੱਖ-ਵੱਖ ਤਰ੍ਹਾਂ ਦੇ ਕਨੈਕਟਰਸ ਨੂੰ ਦੇਖਣ ਲਈ ਛੋਟੇ ਕਾਲੇ ਤਿਕੋਨ ਉੱਤੇ ਕਲਿਕ ਕਰੋ। |
08:18 | ਹੁਣ Straight Connector ends with Arrow ਵਿਕਲਪ ਚੁਣਦੇ ਹਾਂ। |
08:23 | ਜਦੋਂ ਤੁਸੀ ਕਨੈਕਟਰ ਚੁਣਦੇ ਹੋ ਤਾਂ ਤੁਸੀ ਡਰਾਅ ਪੇਜ ਵਿੱਚ ਸਾਰੇ ਆਬਜੈਕਟਸ ਉੱਤੇ ਕਰਾਸ ਮਾਰਕਸ ਵੇਖੋਗੇ। |
08:31 | ਇਹ ਗਲੂ ਪੁਆਇੰਟਸ ਹਨ। |
08:34 | ਹੁਣ ਪਹਿਲੇ ਪ੍ਰੋਸੈਸ ਬਾਕਸ ਦੇ ਗਲੂ ਪੁਆਇੰਟ ਤੋਂ ਅਗਲੇ ਪ੍ਰੋਸੇਸ ਬਾਕਸ ਦੇ ਗਲੂ ਪੁਆਇੰਟ ਤੱਕ ਇੱਕ ਲਕੀਰ ਬਣਾਉਂਦੇ ਹਾਂ । |
08:44 | ਅਸੀ ਕਨੈਕਟਰਸ ਦਾ ਪ੍ਰਯੋਗ ਕਰਕੇ ਸਾਰੇ ਫਲੋਚਾਰਟ ਆਬਜੈਕਟਸ ਨੂੰ ਉੱਤੋਂ ਹੇਠਾਂ ਵੱਲ ਜੋੜਾਂਗੇ। |
08:52 | ਤੁਸੀ ਵੇਖੋਗੇ ਕਿ ਤੁਸੀ ਜਿੱਥੇ ਵੀ ਕਰਸਰ ਰੱਖਦੇ ਹੋ ਹਰ ਇੱਕ ਲਕੀਰ ਆਪਣੇ ਆਪ ਹੀ ਨਜ਼ਦੀਕੀ ਗਲੂ ਪੁਆਇੰਟ ਉੱਤੇ ਜੁੜ ਜਾਂਦੀ ਹੈ। |
09:03 | ਹੁਣ Process ਅਤੇ Decision ਬਾਕਸੇਸ ਨੂੰ ਜੋੜਦੇ ਹਾਂ। |
09:08 | ਡਰਾਅਇੰਗ ਟੂਲਬਾਰ ਵਿਚੋਂ, Connector ends with Arrow ਵਿਕਲਪ ਚੁਣੋ। |
09:14 | ਹੁਣ Process ਬਾਕਸ ਵਿਚੋਂ Decision ਬਾਕਸ ਨੂੰ ਜੋੜਦੇ ਹਾਂ। |
09:19 | ਉਸੀ ਪ੍ਰਕਾਰ, ਹੁਣ Decision ਬਾਕਸ ਨੂੰ ਅਗਲੇ Process ਬਾਕਸ ਨਾਲ ਜੋੜਦੇ ਹਾਂ। |
09:25 | ਤੁਸੀ ਕਨੈਕਟਰ ਉੱਤੇ ਟੈਕਸਟ ਵੀ ਜੋੜ ਸਕਦੇ ਹੋ। |
09:29 | Decision ਬਾਕਸ ਵਿਚੋਂ Process ਬਾਕਸ ਵਾਲੇ ਕਨੈਕਟਰ ਉੱਤੇ, ਹੁਣ No ਟਾਈਪ ਕਰਦੇ ਹਾਂ। |
09:35 | connector ਚੁਣਨ ਦੇ ਲਈ, ਇਸ ਉੱਤੇ ਡਬਲ-ਕਲਿਕ ਕਰੋ। |
09:39 | ਸਿਰੇ ਦੇ ਕੰਟਰੋਲ ਪੁਆਇੰਟਸ ਸਰਗਰਮ ਹੋ ਜਾਂਦੇ ਹਨ। |
09:43 | ਅਤੇ ਟੈਕਸਟ ਕਰਸਰ ਦਿਸਦਾ ਹੈ। |
09:46 | ਹੁਣ ਟੈਕਸਟ No ਟਾਈਪ ਕਰਦੇ ਹਾਂ। |
09:49 | ਹੁਣ ਹੋਰ ਕਨੈਕਟਰ ਲਈ ਇਹ ਇੱਕ ਵਾਰ ਹੋਰ ਕਰਦੇ ਹਾਂ। |
09:54 | ਅਸੀਂ ਇੱਕ ਸਰਲ ਫਲੋਚਾਰਟ ਬਣਾਇਆ ਹੈ । |
09:57 | ਹੁਣ Ctrl+S ਬਟਨ ਦਬਾਕੇ ਆਪਣਾ ਫਲੋਚਾਰਟ ਸੇਵ ਕਰਦੇ ਹਾਂ। |
10:03 | ਤੁਸੀ ਲਾਇੰਸ ਅਤੇ ਐਰੋਜ ਦਾ ਪ੍ਰਯੋਗ ਕਰਕੇ ਵੀ ਆਬਜੈਕਟਸ ਨੂੰ ਜੋੜ ਸਕਦੇ ਹੋ। |
10:08 | ਲੇਕਿਨ ਉਸ ਹਾਲਤ ਵਿੱਚ, ਤੁਹਾਨੂੰ ਆਬਜੈਕਟਸ ਦਾ ਸਮੂਹ ਬਣਾਉਣਾ ਚਾਹੀਦਾ ਹੈ। |
10:11 | ਇਹ ਇਸਲਈ ਹੈ ਕਿਉਂਕਿ ਐਰੋਜ ਆਬਜੈਕਟਸ ਨਾਲ ਜੁੜੇ ਨਹੀਂ ਰਹਿ ਸਕਦੇ। |
10:16 | ਕਨੈਕਟਰਸ ਲਾਇੰਸ ਅਤੇ ਐਰੋਜ ਤੋਂ ਵੱਖਰੇ ਕਿਵੇਂ ਹੁੰਦੇ ਹਨ। |
10:21 | ਕਨੈਕਟਰਸ ਲਾਇੰਸ ਜਾਂ ਐਰੋਜ ਹੁੰਦੇ ਹਨ। |
10:24 | ਜਿਸਦੇ ਸਿਰੇ ਆਬਜੈਕਟ ਦੇ glue points ਦੇ ਨਾਲ |
10:28 | ਆਪਣੇ ਆਪ ਹੀ ਜੁੜੇ ਹੁੰਦੇ ਹਨ। |
10:31 | ਦੂਜੇ ਪਾਸੇ ਲਾਇੰਸ ਅਤੇ ਐਰੋਜ ਆਪਣੇ ਆਪ ਨਹੀਂ ਜੁੜਦੇ ਹਨ। |
10:36 | ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਈਨਮੈਂਟ ਕਰੋ। |
10:40 | ਸਪੋਕਨ ਟਿਊਟੋਰਿਅਲ ਫਲੋ ਚਾਰਟ ਦਾ ਦੂਜਾ ਭਾਗ ਬਣਾਓ। |
10:45 | processes ਬਾਕਸੇਸ ਨੂੰ ਰੰਗ ਕਰੋ। |
10:48 | ਅੱਖਰ A ਦੇ ਨਾਲ ਕਨੈਕਟਰ ਬਣਾਓ। |
10:51 | ਇਹ ਇਸ ਫਲੋਚਾਰਟ ਵਿੱਚ ਪਹਿਲਾ ਆਬਜੈਕਟ ਹੋਣਾ ਚਾਹੀਦਾ ਹੈ। |
10:55 | ਇਹ ਇਸ ਪ੍ਰਕਾਰ ਦਿਖਨਾ ਚਾਹੀਦਾ ਹੈ। |
10:59 | ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
11:02 | ਇਸ ਟਿਊਟੋਰਿਅਲ ਵਿੱਚ ਤੁਸੀਂ ਇਹਨਾਂ ਦੇ ਬਾਰੇ ਵਿੱਚ ਸਿੱਖਿਆ:
|
11:09 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ। |
11:13 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
11:17 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
11:22 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ |
11:24 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
11:28 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
11:32 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact at spoken hyphen tutorial dot org ਉੱਤੇ ਲਿਖੋ। |
11:40 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
11:45 | ਇਹ ਭਾਰਤ ਸਰਕਾਰ ਦੇ MHRD ਦੇ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
11:53 | ਇਸ ਮਿਸ਼ਨ ਉੱਤੇ ਜਿਆਦਾ ਜਾਨਕਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ। |
12:05 | * ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਡੇ ਤੋਂ ਵਿਦਾ ਲੈਂਦਾ ਹਾਂ।
* ਇਸ ਟਿਊਟੋਰਿਅਲ ਨੂੰ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਧੰਨਵਾਦ। |