LibreOffice-Writer-on-BOSS-Linux/C4/Creating-Newsletter/Punjabi

From Script | Spoken-Tutorial
Revision as of 17:23, 10 May 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
VISUAL CUE NARRATION
00:00 ਲਿਬਰੇਆਫਿਸ ਰਾਈਟਰ ਦੇ, ਕਈ ਕਾਲਮਸ ਵਿੱਚ ਸੂਚਨਾ-ਪੱਤਰ ਬਣਾਉਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਲਿਬਰੇ ਆਫਿਸ ਰਾਈਟਰ ਵਿੱਚ ਸੂਚਨਾ-ਪੱਤਰਾਂ ਨੂੰ ਕਿਵੇਂ ਬਣਾਉਂਦੇ ਹਨ ਅਤੇ ਕੁੱਝ ਕਾਰਜ ਜੋ ਉਨ੍ਹਾਂ ਉੱਤੇ ਕਰ ਸਕਦੇ ਹਾਂ, ਕਿਵੇਂ ਕਰਦੇ ਹਨ।
00:17 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:27 ਸੂਚਨਾ-ਪੱਤਰ ਇੱਕ ਪ੍ਰਕਾਸ਼ਨ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਜੋ ਉਸਦੇ ਗਾਹਕਾਂ ਨੂੰ ਨਿਯਮਤ ਅੰਤਰਾਲ ਉੱਤੇ ਵੰਡੀ ਜਾਂਦੀ ਹੈ। ਉਦਾਹਰਣ ਦੇ ਲਈ- ਨਿਯਮਤ ਅੰਤਰਾਲ ਪਤ੍ਰਿਕਾ, ਪੈਂਫ਼ਲੇਟ ਅਤੇ ਕਈ ਹੋਰ।
00:39 ਇਸ ਵਿੱਚ ਸੈਕਸ਼ਨਾਂ ਦੇ ਰੂਪ ਵਿੱਚ ਕਈ-ਕਾਲਮਸ ਹੁੰਦੇ ਹਨ, ਅਤੇ ਇਹਨਾਂ ਸੈਕਸ਼ਨਾਂ ਵਿੱਚ ਵੱਖ-ਵੱਖ ਲੇਖਾਂ ਉੱਤੇ ਜਾਣਾ ਪਾਠਕ ਲਈ ਸਰਲ ਬਣਾਉਂਦਾ ਹੈ।
00:47 ਲਿਬਰੇ ਆਫਿਸ ਰਾਈਟਰ ਦਾ ਇਸਤੇਮਾਲ ਕਰਕੇ ਕੋਈ ਵੀ ਸੂਚਨਾ-ਪੱਤਰ ਬਣਾ ਸਕਦਾ ਹੈ ਜੋ ਲੇਖਾਂ ਦਾ ਪੜ੍ਹਨਾ ਕਾਫ਼ੀ ਸਰਲ ਅਤੇ ਤੇਜ ਬਣਾਉਂਦਾ ਹੈ।
00:55 “File”, “New” ਅਤੇ “Text Document” ਆਪਸ਼ਨ ਉੱਤੇ ਕਲਿਕ ਕਰਕੇ ਇੱਕ ਨਵਾਂ ਟੈਕਸਟ ਡਾਕਿਉਮੈਂਟ ਖੋਲ੍ਹਦੇ ਹਾਂ।
01:03 ਇਸ ਡਾਕਿਊਮੈਂਟ ਨੂੰ “Newsletter” ਫਾਈਲ ਨਾਮ ਨਾਲ ਸੇਵ ਕਰੋ।
01:13 ਸੋ ਸਾਡੇ ਕੋਲ “Newsletter” ਨਾਮਕ ਨਵਾਂ ਟੈਕਸਟ ਡਾਕਿਊਮੈਂਟ ਹੈ।
01:17 ਹੁਣ ਆਪਣੇ ਡਾਕਿਊਮੈਂਟ ਵਿੱਚ ਕਾਲਮਸ ਇਨਸਰਟ ਕਰੋ।
01:20 ਇਹ ਕਰਨ ਦੇ ਲਈ, ਪਹਿਲਾਂ ਮੈਨਿਊ ਬਾਰ ਵਿੱਚ “Format” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Columns” ਉੱਤੇ ਕਲਿਕ ਕਰੋ ।
01:27 ਵੱਖ-ਵੱਖ ਆਪਸ਼ੰਸ ਦੇ ਨਾਲ ਇੱਕ ਡਾਇਲਾਗ ਬਾਕਸ ਦਿਖਾਇਆ ਹੋਇਆ ਹੈ।
01:31 ਜਿੰਨੇ ਕਾਲਮਸ ਤੁਹਾਨੂੰ ਚਾਹੀਦੇ ਹਨ ਉਹ ਚੁਣੋ,
01:34 ਇਸ ਕਾਲਮਸ ਦੀ width and spacing ਨਿਰਧਾਰਤ ਕਰਦੇ ਹਾਂ।
01:37 ਨਾਲ ਹੀ separator line ਦੀਅਨ ਵੱਖ-ਵੱਖ ਵਿਸ਼ੇਸ਼ਤਾਵਾਂ ਨਿਰਧਾਰਤ ਕਰਦੇ ਹਾਂ।
01:42 ਅਸੀ ਕਾਲਮ ਫੀਲਡ ਦੀ ਵੈਲਿਊ “2” ਵਧਾਕੇ ਸੂਚਨਾ-ਪੱਤਰ ਡਾਕਿਊਮੈਂਟ ਲਈ ਦੋ ਕਾਲਮਸ ਚੁਣਾਗੇ।
01:49 ਕਾਲਮ ਫੀਲਡ ਦੇ ਨਾਲ ਪੰਜ ਆਇਕੰਸ ਤੁਹਾਨੂੰ ਵੱਖ-ਵੱਖ ਉਪਲੱਬਧ ਫਾਰਮੈਟਸ ਦਾ ਪ੍ਰਿਵਿਊ ਦਿਖਾਉਂਦੇ ਹਨ।
01:56 ਸੋ ਦੂੱਜੇ ਫਾਰਮੈਟ ਉੱਤੇ ਕਲਿਕ ਕਰੋ।
01:59 ਬਾਕੀ ਹੋਰ ਵੈਲਿਊਸ, ਜੋ ਕਾਲਮਸ ਦੀ ਵਿਸ਼ੇਸ਼ਤਾ ਪਰਿਭਾਸ਼ਿਤ ਕਰਦੇ ਹਨ ਉਨ੍ਹਾਂ ਨੂੰ ਡੀਫਾਲਟ ਰੱਖਦੇ ਹਾਂ।
02:05 ਅਤੇ “OK” ਬਟਨ ਉੱਤੇ ਕਲਿਕ ਕਰੋ ।
02:08 ਤੁਸੀ ਵੇਖ ਸਕਦੇ ਹੋ ਕਿ ਟੈਕਸਟ ਫੀਲਡ ਵਿੱਚ 2 ਕਾਲਮਸ ਦਿਖਾਏ ਹੋਏ ਹਨ।
02:12 ਆਪਣੇ ਪਹਿਲੇ ਕਾਲਮ ਵਿੱਚ ਇੱਕ ਲੇਖ ਲਿਖਦੇ ਹਾਂ।
02:15 ਅਸੀ ਮੋਟੇ ਅੱਖਰਾਂ ਵਿੱਚ ਫੌਂਟ ਸਾਈਜ 15 ਦੇ ਨਾਲ ਇਸਦਾ ਸਿਰਲੇਖ “Nature” ਦੇਵਾਂਗੇ।
02:21 ਅਤੇ ਇਸਦੇ ਹੇਠਾਂ ਅਸੀ ਇਸ ਉੱਤੇ ਇੱਕ ਲੇਖ ਲਿਖਾਂਗੇ।
02:25 ਤੁਸੀ ਵੇਖਦੇ ਹੋ, ਕਿ ਪਹਿਲੇ ਕਾਲਮ ਦੇ ਅੰਤ ਉੱਤੇ ਪਹੁੰਚਣ ਤੋਂ ਬਾਅਦ ਕਰਸਰ ਆਪਣੇ ਆਪ ਹੀ ਅਗਲੇ ਕਾਲਮ ਵਿੱਚ ਚਲਾ ਜਾਂਦਾ ਹੈ।
02:33 ਤੁਸੀ ਇਸ ਕਾਲਮ ਵਿੱਚ ਚਿੱਤਰ ਵੀ ਇਨਸਰਟ ਕਰ ਸਕਦੇ ਹੋ ਅਤੇ ਉਸਦਾ ਸਾਈਜ ਫਿਰ ਬਦਲ ਸਕਦੇ ਹੋ ਜਿਸਦੇ ਨਾਲ ਕਿ ਉਹ ਕਾਲਮ ਵਿੱਚ ਠੀਕ ਫਿਟ ਹੋ ਜਾਵੇ।
02:39 ਹੁਣ ਕੁੱਝ ਸਪੇਸੇਸ ਛੱਡਣ ਤੋਂ ਬਾਅਦ ਤੁਸੀ ਕਾਲਮ ਵਿੱਚ ਇੱਕ ਹੋਰ ਲੇਖ ਲਿਖ ਸਕਦੇ ਹੋ ।
02:46 ਸੋ, ਅਸੀ ਪਹਿਲਾਂ ਮੋਟੇ ਅੱਖਰਾਂ ਵਿੱਚ ਫਾਂਟ ਸਾਇਜ 15 ਦੇ ਨਾਲ ਇਸਨੂੰ ਇੱਕ ਸਿਰਲੇਖ “Sports” ਦੇਵਾਂਗੇ ਅਤੇ ਇਸਦੇ ਹੇਠਾਂ ਅਸੀ ਇਸ ਉੱਤੇ ਇੱਕ ਲੇਖ ਲਿਖਾਂਗੇ।
02:56 ਸੋ ਤੁਸੀ ਵੇਖਦੇ ਹੋ- ਕਾਲਮਸ ਇਸੇ ਪਾਠਕ ਲਈ ਕਈ ਲੇਖਾਂ ਉੱਤੇ ਜਾਣਾ ਸਰਲ ਬਣਾ ਦਿੰਦੇ ਹਨ।
03:02 ਕੁੱਝ ਵਾਕਾਂ ਨੂੰ ਮਿਟਾ ਦਿੰਦੇ ਹਾਂ, ਜਿਸਦੇ ਨਾਲ ਕਿ ਸਾਡਾ ਲੇਖ ਪਹਿਲੇ ਕਾਲਮ ਵਿੱਚ ਹੀ ਫਿੱਟ ਹੋ ਜਾਵੇ।
03:08 ਫਿਰ, ਅੱਗਲੇ ਕਾਲਮਸ ਤੱਕ ਪਹੁੰਚਣ ਲਈ “Insert” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Manual Break” ਉੱਤੇ ਕਲਿਕ ਕਰੋ।
03:16 ਡਾਇਲਾਗ ਬਾਕਸ ਜੋ ਦਿਸਦਾ ਹੈ ਉਸ ਵਿੱਚ, “Column break” ਬਟਨ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
03:23 ਤੁਸੀ ਵੇਖਦੇ ਹੋ, ਕਿ ਕਰਸਰ ਅਗਲੇ ਕਾਲਮ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ।
03:27 ਸੋ ਤੁਸੀ ਇਸ ਕਾਲਮ ਵਿੱਚ ਇੱਕ ਹੋਰ ਲੇਖ ਲਿਖਣਾ ਸ਼ੁਰੂ ਕਰ ਸਕਦੇ ਹੋ।
03:31 ਸਾਰੇ ਫਾਰਮੈਟਿੰਗ ਆਪਸ਼ੰਸ ਜਿਵੇਂ-
03:33 “Align left”, “Align right”, ਟੈਕਸਟ ਵਿੱਚ “Background Color” ਜੋੜਨਾ,
03:38 ਟੈਕਸਟ ਨੂੰ “Highlight” ਕਰਨਾ ਅਤੇ ਕਈ ਸਾਰੀਆਂ ਵਿਸ਼ੇਸ਼ਤਾਵਾਂ
03:41 ਟੈਕਸਟ ਨੂੰ ਆਕਰਸ਼ਕ ਬਣਾਉਣ ਲਈ ਉਸ ਵਿੱਚ ਜੋੜੀਆਂ ਜਾ ਸਕਦੀਆਂ ਹਨ।
03:45 ਉਦਾਹਰਣ ਦੇ ਲਈ, ਅਸੀ ਟੈਕਸਟ ਦੇ ਭਾਗ ਨੂੰ ਚੁਣਦੇ ਹਾਂ, ਜਿਸ ਵਿੱਚ ਅਸੀ ਬੈਕਗਰਾਉਂਡ ਕਲਰ ਲਾਗੂ ਕਰਨਾ ਚਾਹੁੰਦੇ ਹਾਂ।
03:51 ਹੁਣ ਟੂਲਬਾਰ ਵਿੱਚ “Background Color” ਆਇਕਨ ਉੱਤੇ ਕਲਿਕ ਕਰੋ ਅਤੇ ਫਿਰ “Green 4” ਕਲਿਕ ਕਰੋ ।
03:59 ਅਸੀ ਵੇਖਦੇ ਹਾਂ, ਕਿ ਚੁਣੇ ਹੋਏ ਟੈਕਸਟ ਦਾ ਬੈਕਗਰਾਊਂਡ-ਰੰਗ ਹਲਕੇ ਹਰੇ ਵਿੱਚ ਬਦਲ ਗਿਆ ਹੈ ।
04:05 ਇਸ ਪ੍ਰਕਾਰ ਨਾਲ ਤੁਸੀ ਟੈਕਸਟ ਦੇ ਵੱਖ-ਵੱਖ ਹਿੱਸੇ ਨੂੰ ਵੱਖਰਾ ਬੈਕਗਰਾਊਂਡ-ਰੰਗ ਦੇ ਸਕਦੇ ਹੋ।
04:10 ਇੱਥੇ ਤੱਕ ਕਿ, ਤੁਸੀ ਡਰਾਇੰਗ ਟੂਲਬਾਰ ਵਿੱਚ “Text” ਆਪਸ਼ਨ ਉੱਤੇ ਪਹਿਲਾਂ ਕਲਿਕ ਕਰਕੇ ਸੂਚਨਾ-ਪੱਤਰ ਵਿੱਚ ਬੈਨਰ ਵੀ ਜੋੜ ਸਕਦੇ ਹੋ।
04:18 ਤੁਸੀ ਡਾਕਿਊਮੈਂਟ ਵਿੱਚ ਟੈਕਸਟ ਬਾਕਸ ਨੂੰ ਕਿਤੇ ਵੀ ਰੱਖੋ, ਜਿੱਥੇ ਲਿਖਤੀ ਟੈਕਸਟ ਨਹੀਂ ਹੋ।
04:24 ਟੈਕਸਟ ਬਾਕਸ ਦੇ ਅੰਦਰ ਤੁਸੀ ਕੋਈ ਵੀ ਟੈਕਸਟ ਲਿਖ ਸਕਦੇ ਹੋ, ਜੋਕਿ ਬੈਨਰ ਜਾਂ ਇਸ਼ਤਿਹਾਰ ਦੀ ਤਰ੍ਹਾਂ ਕਾਰਜ ਕਰੇਗਾ।
04:30 ਸੋ ਕੁੱਝ ਟੈਕਸਟ ਟਾਈਪ ਕਰਦੇ ਹਾਂ ਜਿਵੇਂ “This is a newsletter”l
04:35 ਤੁਸੀ ਇਸ ਟੈਕਸਟ ਵਿੱਚ ਇਫੈਕਟਸ ਵੀ ਜੋੜ ਸਕਦੇ ਹੋ।
04:37 ਉਦਾਹਰਣ ਦੇ ਲਈ, ਪਹਿਲਾਂ ਟੈਕਸਟ ਉੱਤੇ ਸੱਜਾ ਕਲਿਕ ਕਰੋ ਅਤੇ ਫਿਰ ਮੈਨਿਊ ਵਿੱਚ “Text” ਆਪਸ਼ਨ ਉੱਤੇ ਕਲਿਕ ਕਰੋ।
04:45 ਇੱਕ ਡਾਇਲਾਗ ਬਾਕਸ ਦਿਖਾਇਆ ਹੋਇਆ ਹੈ, ਜਿਸ ਵਿੱਚ “Text” ਅਤੇ “Text Animation” ਨਾਮਕ ਟੈਬਸ ਹਨ।
04:50 “Text Animation” ਟੈਬ ਉੱਤੇ ਕਲਿਕ ਕਰੋ।
04:53 ਇਸ ਟੈਬ ਦੇ “Effects” ਫੀਲਡ ਵਿੱਚ ਕਈ ਸਾਰੇ ਆਪਸ਼ੰਸ ਹਨ।
04:58 ਸੂਚਨਾ-ਪੱਤਰ ਵਿੱਚ ਟੈਕਸਟ ਨੂੰ ਜਗਮਗਾਉਣ ਦੇ ਲਈ, ਅਸੀ “Blink” ਆਪਸ਼ਨ ਉੱਤੇ ਕਲਿਕ ਕਰਦੇ ਹਾਂ ।
05:04 ਅਤੇ ਅਖੀਰ ਵਿੱਚ “OK” ਬਟਨ ਉੱਤੇ ਕਲਿਕ ਕਰੋ ।
05:07 ਅਸੀ ਵੇਖਦੇ ਹਾਂ, ਕਿ ਟੈਕਸਟ “This is a newsletter” ਡਾਕਿਊਮੈਂਟ ਲਗਾਤਾਰ ਜਗਮਗਾ ਰਿਹਾ ਹੈ।
05:13 ਉਸੀ ਪ੍ਰਕਾਰ ਨਾਲ, ਟੈਕਸਟ ਉੱਤੇ ਇਸੇ ਤਰ੍ਹਾਂ ਹੀ ਵੱਖ-ਵੱਖ ਗ੍ਰਾਫਿਕਸ ਅਤੇ ਇਫੈਕਟਸ ਦਿੱਤੇ ਜਾ ਸਕਦੇ ਹਨ।
05:18 ਹੁਣ ਅਗਲੇ ਵਰਕੇ ਉੱਤੇ ਨਵਾਂ ਲੇਖ ਲਿਖਣ ਦੇ ਲਈ, ਤੁਹਾਨੂੰ ਪਹਿਲਾਂ “Insert” ਬਟਨ ਉੱਤੇ ਕਲਿਕ ਕਰਨ ਦੀ ਲੋੜ ਹੈ।
05:25 ਅਤੇ ਫਿਰ “Manual Break” ਆਪਸ਼ਨ ਉੱਤੇ ਕਲਿਕ ਕਰੋ।
05:29 ਡਾਇਲਾਗ ਬਾਕਸ ਜੋ ਦਿਖਾਇਆ ਹੋਇਆ ਹੈ, ਉਸ ਵਿੱਚ “Page break” ਬਟਨ ਉੱਤੇ ਕਲਿਕ ਕਰੋ।
05:34 ਅਤੇ ਅਖੀਰ ਵਿੱਚ “OK” ਬਟਨ ਉੱਤੇ ਕਲਿਕ ਕਰੋ।
05:37 ਤੁਸੀ ਵੇਖਦੇ ਹੋ, ਕਿ ਕਰਸਰ ਅਗਲੇ ਪੇਜ ਉੱਤੇ ਆ ਜਾਂਦਾ ਹੈ।
05:40 ਇਸ ਪੇਜ ਵਿੱਚ ਉਹੀ ਕਾਲਮ ਫਾਰਮੈਟ ਹੈ ਜਿਵੇਂ ਪਿਛਲੇ ਪੇਜ ਵਿੱਚ ਸੀ।
05:46 ਆਪਣੇ ਲੇਖ ਵਿੱਚ ਸ਼ਬਦ ਗਿਣਤੀ ਨੂੰ ਰੱਖਣ ਦੇ ਲਈ, ਪਹਿਲਾਂ ਆਪਣੇ ਟੈਕਸਟ ਦਾ ਭਾਗ ਜਾਂ ਪੂਰਾ ਡਾਕਿਊਮੈਂਟ ਚੁਣੋ।
05:53 ਹੁਣ ਮੈਨਿਊ ਬਾਰ ਵਿੱਚ “Tools” ਆਪਸ਼ਨ ਉੱਤੇ ਕਲਿਕ ਕਰੋ।
05:57 ਹੁਣ ਡਰਾਪਡਾਊਨ ਬਾਕਸ ਵਿੱਚ “Word Count” ਆਪਸ਼ਨ ਉੱਤੇ ਕਲਿਕ ਕਰੋ ।
06:02 ਇੱਕ ਡਾਇਲਾਗ ਬਾਕਸ ਦਿਖਾਇਆ ਹੋਇਆ ਹੈ, ਜੋ ਤੁਹਾਨੂੰ ਮੌਜੂਦਾ ਸਿਲੈਕਸ਼ਨ ਅਤੇ ਨਾਲ ਹੀ ਪੂਰੇ ਡਾਕਿਊਮੈਂਟ ਦੀ ਸ਼ਬਦ ਗਿਣਤੀ ਦੱਸਦਾ ਹੈ।
06:10 ਇਹ ਤੁਹਾਡੇ ਪੂਰੇ ਡਾਕਿਊਮੈਂਟ ਅਤੇ ਨਾਲ ਹੀ ਚੁਣੇ ਹੋਏ ਟੈਕਸਟ ਦੇ ਪੂਰੇ ਅੱਖਰਾਂ ਦਾ ਜੋੜ ਵੀ ਦਰਸਾਉਂਦਾ ਹੈ।
06:18 ਸਪੈਲਚੈੱਕ ਡਾਕਿਊਮੈਂਟ ਨੂੰ ਲਿਖਦੇ ਸਮੇਂ ਆਪਣੇ ਆਪ ਹੀ ਕੀਤਾ ਜਾ ਸਕਦਾ ਹੈ।
06:23 ਟੂਲਬਾਰ ਵਿੱਚ “AutoSpellcheck” ਆਇਕਨ ਉੱਤੇ ਕਲਿਕ ਕਰੋ ।
06:27 ਹੁਣ ਜਦੋਂ ਲੇਖ ਲਿਖ ਰਹੇ ਹੋਵੋ, ਜੇਕਰ ਇੱਥੇ ਕੋਈ ਸਪੈਲਿੰਗ ਗਲਤੀ ਹੋਵੇ, ਤੱਦ ਰਾਈਟਰ ਆਪਣੇ ਅਪ ਹੀ ਸ਼ਬਦ ਨੂੰ ਲਾਲ ਰੇਖਾ ਨਾਲ ਹਾਈਲਾਈਟ ਕਰਕੇ ਦਿਖਾਉਂਦਾ ਹੈ।
06:37 ਉਦਾਹਰਣ ਦੇ ਲਈ, ਜਦੋਂ ਅਸੀ ਸ਼ਬਦ “Cat” ਨੂੰ “C -A- A -T” ਦੀ ਤਰ੍ਹਾਂ ਲਿਖਦੇ ਹਾਂ ਅਤੇ ਸਪੇਸ-ਬਾਰ ਦਬਾਉਂਦੇ ਹਾਂ, ਅਸੀ ਵੇਖਦੇ ਹਾਂ, ਕਿ ਉਸਦੇ ਹੇਠਾਂ ਇੱਕ ਰੇਖਾ ਦਿਖਾਈ ਹੋਈ ਹੁੰਦੀ ਹੈ।
06:48 ਪਰ ਜਦੋਂ ਅਸੀ ਸ਼ਬਦ ਨੂੰ ਠੀਕ ਕਰਦੇ ਹਾਂ, ਲਾਲ ਰੇਖਾ ਗਾਇਬ ਹੋ ਜਾਂਦੀ ਹੈ ।
06:52 ਸੋ, ਅਸੀ ਵੇਖਦੇ ਹਾਂ, ਕਿ ਸਾਰੇ ਫਾਰਮੈਟਿੰਗ ਆਪਸ਼ੰਸ, ਜਿਨ੍ਹਾਂ ਦੀ ਅਸੀਂ ਪਿਛਲੇ ਟਿਊਟੋਰਿਅਲਸ ਵਿੱਚ ਚਰਚਾ ਕੀਤੀ ਸੀ, ਉਨ੍ਹਾਂ ਨੂੰ ਅਸੀ ਸੂਚਨਾ-ਪੱਤਰ ਵਿੱਚ ਵੀ ਲਾਗੂ ਕਰ ਸਕਦੇ ਹਾਂ।
07:01 ਹੁਣ ਅਸੀ ਲਿਬਰੇ ਆਫਿਸ ਰਾਈਟਰ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
07:06 ਸੰਖੇਪ ਵਿੱਚ, ਅਸੀਂ ਸਿੱਖਿਆ, ਕਿ ਲਿਬਰੇ ਆਫਿਸ ਰਾਈਟਰ ਵਿੱਚ ਸੂਚਨਾ-ਪੱਤਰਾਂ ਨੂੰ ਕਿਵੇਂ ਬਣਾਉਂਦੇ ਹਨ ਅਤੇ ਕੁੱਝ ਕਾਰਜ ਜੋ ਉਨ੍ਹਾਂ ਉੱਤੇ ਕਰ ਸਕਦੇ ਹਾਂ, ਕਿਵੇਂ ਕਰੋ।
07:17 * ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਨੂੰ ਵੇਖੋ।
07:21 * ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
07:24 * ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ।
07:28 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
07:34 * ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
07:38 * ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਸੰਪਰਕ ਕਰੋ ।
07:44 * ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
07:48 * ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
07:56 * ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ-
08:00 * spoken hyphen tutorial dot org slash NMEICT hyphen Intro
08:07 * ਆਈ.ਆਈ.ਟੀ.ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet