Blender/C2/Types-of-Windows-Outliner/Punjabi

From Script | Spoken-Tutorial
Revision as of 09:30, 2 May 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:03 ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ ।
00:07 ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਆਊਟਲਾਈਨਰ ਵਿੰਡੋ ਦੇ ਬਾਰੇ ਵਿੱਚ ਹੈ।
00:16 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ ।
00:28 ਇਹ ਟਿਊਟੋਰਿਅਲ ਦੇਖਣ ਤੋਂ ਬਾਅਦ, ਅਸੀ ਸਿਖਾਂਗੇ:
00:33 ਆਊਟਲਾਈਨਰ ਵਿੰਡੋ ਕੀ ਹੈ;
00:36 ਆਊਟਲਾਈਨਰ ਵਿੰਡੋ ਵਿੱਚ Eye, arrow ਅਤੇ camera ਆਇਕੰਸ ਕੀ ਹਨ।
00:43 ਅਤੇ ਆਊਟਲਾਈਨਰ ਵਿੰਡੋ ਵਿੱਚ ਡਿਸਪਲੇ ਮੈਨਿਊ ਕੀ ਹੈ।
00:49 ਮੈਂ ਮੰਨਦਾ ਹਾਂ, ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ ।
00:54 ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ “ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ” ( Basic Description of the Blender Interface ) ਨੂੰ ਵੇਖੋ।
01:03 ਬਲੈਂਡਰ ਵਿੱਚ ਆਊਟਲਾਈਨਰ, ਡੇਟਾ ਦੀ ਫਲੋਚਾਰਟ ਸੂਚੀ ਹੈ ।
01:09 ਡਿਫਾਲਟ ਰੂਪ ਵਲੋਂ ਇਹ ਬਲੈਂਡਰ ਇੰਟਰਫੇਸ ਦੇ ਉੱਪਰਲੇ ਸੱਜੇ ਕੋਨੇ ਉੱਤੇ ਉਪਲੱਬਧ ਹੈ।
01:15 ਆਊਟਲਾਈਨਰ ਵਿੰਡੋ ਦਾ ਆਕਾਰ ਬਦਲਦੇ ਹਾਂ।
01:20 ਹੇਠਲੇ ਕਿਨਾਰੇ ਉੱਤੇ ਖੱਬਾ ਬਟਨ ਦਬਾਓ ਅਤੇ ਇਸਨੂੰ ਹੇਠਾਂ ਡਰੈਗ ਕਰੋ ।
01:26 ਖੱਬੇ ਪਾਸੇ ਵਾਲੇ ਕਿਨਾਰੇ ਉੱਤੇ ਖੱਬਾ ਬਟਨ ਦਬਾਓ ਅਤੇ ਇਸਨੂੰ ਖੱਬੇ ਵੱਲ ਡਰੈਗ ਕਰੋ ।
01:36 ਅਸੀ ਹੁਣ ਆਊਟਲਾਈਨਰ ਵਿੰਡੋ ਵਿੱਚ ਆਪਸ਼ੰਸ ਜਿਆਦਾ ਸਪੱਸ਼ਟ ਰੂਪ ਵਿੱਚ ਵੇਖ ਸਕਦੇ ਹਾਂ ।
01:41 ਬਲੈਂਡਰ ਵਿੰਡੋਜ ਦਾ ਆਕਾਰ ਕਿਵੇਂ ਬਦਲਦੇ ਹਨ, ਇਹ ਸਿੱਖਣ ਲਈ ਸਾਡਾ ਟਿਊਟੋਰਿਅਲ ਵੇਖੋ ।
01:47 How to Change Window Types in Blender
01:59 View ਉੱਤੇ ਖੱਬਾ ਬਟਨ ਦਬਾਓ।
02:03 ਇੱਥੇ ਕਈ ਸਾਰੇ ਆਪਸ਼ੰਸ ਹਨ, ਜਿਵੇਂ
02:06 Show restriction columns,
02:09 show active,
02:11 show or hide one level,
02:14 show hierarchy,
02:17 Duplicate area into New window ਅਤੇ Toggle full screen.
02:25 Show Restriction columns ਨੂੰ ਅਕਰਮਕ ਕਰੋ ।
02:30 ਇਹ ਆਊਟਲਾਈਨਰ ਵਿੰਡੋ ਉੱਤੇ ਉਬਲਬਧ ਸੱਜੇ ਪਾਸੇ ਕੋਨੇ ਉੱਤੇ ਸਾਰੇ ਦਰਸ਼ਨੀਕ, ਚੁਣਨਯੋਗ ਅਤੇ ਰੈਂਡਰੇਬਲ ਆਪਸ਼ੰਸ ਨੂੰ ਛੁਪਾਉਂਦਾ ਹੈ।
02:42 ਫਿਰ ਦੁਬਾਰਾ, view ਉੱਤੇ ਖੱਬਾ ਬਟਨ ਦਬਾਓ।
02:46 ਦਰਸ਼ਨੀਕ, ਚੁਣਨਯੋਗ ਅਤੇ ਰੈਂਡਰੇਬਲ ਆਪਸ਼ੰਸ ਨੂੰ ਸਾਹਮਣੇ ਲਿਆਉਣ ਲਈ “Show restriction columns” ਸਰਗਰਮ ਕਰੋ ।
02:56 ਆਊਟ ਲਾਇਨਰ ਵਿੰਡੋ ਵਿੱਚ ਕਿਊਬ ਦੇ ਖੱਬੇ ਪਾਸੇ plus sign ਉੱਤੇ ਖੱਬਾ ਬਟਨ ਦਬਾਓ।
03:03 ਇੱਕ ਕੈਸਕੇਡ ਸੂਚੀ ਖੁੱਲ੍ਹਦੀ ਹੈ।
03:05 ਇਹ ਤੁਹਾਨੂੰ ਚੁਣੇ ਹੋਏ ਆਬਜੈਕਟ ਦੀਆਂ ਵਿਸ਼ੇਸ਼ਤਾਵਾਂ ਦੀ ਇੱਕ ਸੂਚੀ ਦਿਖਾਉਂਦੀ ਹੈ।
03:11 ਅਸੀ ਇਹਨਾਂ ਦੇ ਬਾਰੇ ਅਗਲੇ ਟਿਊਟੋਰਿਅਲਸ ਵਿੱਚ ਵਿਸਥਾਰ ਵਿੱਚ ਚਰਚਾ ਕਰਾਂਗੇ।
03:16 Eye ਤੁਹਾਡੇ ਆਬਜੈਕਟ ਨੂੰ 3D ਵਿਊ ਵਿੱਚ ਦ੍ਰਿਸ਼ ਅਤੇ ਅਦ੍ਰਿਸ਼ ਕਰਦਾ ਹੈ ।
03:24 ਉਦਾਹਰਣ ਦੇ ਲਈ, ਕਿਊਬ ਲਈ Eye ਉੱਤੇ ਖੱਬਾ ਬਟਨ ਦਬਾਓ ।
03:29 ਹੁਣ ਕਿਊਬ 3Dਵਿਊ ਵਿੱਚ ਨਹੀਂ ਦਿਸਦਾ ਹੈ।
03:35 ਫਿਰ ਦੁਬਾਰਾ, ਕਿਊਬ ਲਈ Eye ਉੱਤੇ ਖੱਬਾ ਬਟਨ ਦਬਾਓ।
03:41 ਕਿਊਬ ਨੂੰ ਹੁਣ 3D ਵਿਊ ਵਿੱਚ ਵੇਖ ਸਕਦੇ ਹਾਂ।
03:48 ਐਰੋ 3D ਵਿਊ ਵਿੱਚ ਤੁਹਾਡੇ ਆਬਜੈਕਟ ਨੂੰ ਚੁਣਨਯੋਗ ਅਤੇ ਨਾ ਚੁਣਨਯੋਗ ਬਣਾਉਂਦਾ ਹੈ ।
03:56 ਉਦਾਹਰਣ ਦੇ ਲਈ, ਕਿਊਬ ਲਈ arrow ਉੱਤੇ ਖੱਬਾ ਬਟਨ ਦਬਾਓ ।
04:02 3D ਵਿਊ ਵਿੱਚ cube ਉੱਤੇ ਸੱਜਾ ਬਟਨ ਕਲਿਕ ਕਰੋ। ਕਿਊਬ ਨੂੰ ਨਹੀਂ ਚੁਣਿਆ ਜਾ ਸਕਦਾ ਹੈ।
04:10 ਫਿਰ ਦੁਬਾਰਾ, ਆਊਟਲਾਈਨਰ ਵਿੰਡੋ ਵਿੱਚ ਕਿਊਬ ਲਈ arrow ਉੱਤੇ ਖੱਬਾ ਬਟਨ ਦਬਾਓ ।
04:17 3D ਵਿਊ ਵਿੱਚ cube ਉੱਤੇ ਸੱਜਾ ਬਟਨ ਦਬਾਓ।
04:21 ਕਿਊਬ ਨੂੰ ਹੁਣ ਚੁਣ ਸਕਦੇ ਹਨ।
04:28 Camera ਤੁਹਾਡੇ ਆਬਜੈਕਟ ਨੂੰ ਰੈਂਡਰੇਬਲ ਜਾਂ ਨਾਨ- ਰੈਂਡਰੇਬਲ ਬਣਾਉਂਦਾ ਹੈ।
04:34 ਕਿਊਬ ਲਈ camera ਉੱਤੇ ਖੱਬਾ ਬਟਨ ਦਬਾਓ।
04:38 ਸੀਨ ਨੂੰ ਪੇਸ਼ ਕਰਨ ਲਈ ਆਪਣੇ ਕੀਬੋਰਡ ਉੱਤੇ f12 ਦਬਾਓ।
04:46 ਕਿਊਬ ਰੈਂਡਰ ਵਿੱਚ ਨਹੀਂ ਦਿਖਾਇਆ ਹੋਇਆਹੈ।
04:51 3D ਵਿਊ ਵਿੱਚ ਵਾਪਸ ਜਾਣ ਲਈ ਆਪਣੇ ਕੀਬੋਰਡ ਉੱਤੇ esc ਦਬਾਓ।
04:56 ਫਿਰ ਦੁਬਾਰਾ, ਆਊਟਲਾਈਨਰ ਵਿੰਡੋ ਵਿੱਚ ਕਿਊਬ ਲਈ camera ਉੱਤੇ ਖੱਬਾ ਬਟਨ ਦਬਾਓ ।
05:03 ਸੀਨ ਪੇਸ਼ ਕਰਨ ਲਈ f12 ਦਬਾਓ।
05:09 ਕਿਊਬ ਨੂੰ ਹੁਣ ਰੈਂਡਰ ਵਿੱਚ ਵੇਖਿਆ ਜਾ ਸਕਦਾ ਹੈ ।
05:15 3D ਵਿਊ ਉੱਤੇ ਵਾਪਸ ਜਾਣ ਲਈ esc ਦਬਾਓ ।
05:21 ਆਊਟਲਾਈਨਰ ਵਿੰਡੋ ਵਿੱਚ Search bar ਉੱਤੇ ਖੱਬਾ ਬਟਨ ਦਬਾਓ।
05:28 ਜੇਕਰ ਤੁਹਾਡੇ ਸੀਨ ਵਿੱਚ ਕਈ ਸਾਰੇ ਆਬਜੈਕਟਸ ਹਨ, ਤਾਂ ਇਹ ਸਰਚ ਟੂਲ ਸੀਨ ਵਿੱਚ ਸਮਾਨ ਵਰਗਾਂ ਦੇ ਆਬਜੈਕਟਸ ਜਾਂ ਇੱਕ ਵਿਸ਼ੇਸ਼ ਆਬਜੈਕਟ ਨੂੰ ਲੱਭਣ ਵਿੱਚ ਮਦਦ ਕਰਦਾ ਹੈ।
05:40 ਆਊਟਲਾਈਨਰ ਵਿੰਡੋ ਦੇ ਸਭ ਤੋਂ ਊਪਰੀ ਖੱਬੇ ਪਾਸੇ ਕੋਨੇ ਦਾ ਸੀਨ, ਤੁਹਾਡੇ ਬਲੈਂਡਰ ਸੀਨ ਦੇ ਸਾਰੇ ਆਬਜੈਕਟਸ ਅਤੇ ਉਨ੍ਹਾਂ ਦੇ ਸੰਬੰਧਿਤ ਐਲੀਮੈਂਟਸ ਨੂੰ ਸੂਚੀਬੱਧ ਕਰਦਾ ਹੈ ।
05:51 All scenes ਉੱਤੇ ਖੱਬਾ ਬਟਨ ਦਬਾਓ ।
05:55 ਇਹ ਡਰਾਪ- ਡਾਉਨ ਸੂਚੀ display menu ਹੈ ।
05:59 ਇਹ ਆਊਟਲਾਈਨਰ ਪੈਨਲ ਲਈ ਡਿਸਪਲੇ ਆਪਸ਼ੰਸ ਰੱਖਦਾ ਹੈ ।
06:04 current scene ਉੱਤੇ ਖੱਬਾ ਬਟਨ ਦਬਾਓ।
06:08 ਤੁਸੀ ਵਰਤਮਾਨ ਸੀਨ ਵਿੱਚ ਉਪਲੱਬਧ ਸਾਰੇ ਆਬਜੈਕਟਸ ਨੂੰ ਆਊਟਲਾਈਨਰ ਵਿੰਡੋ ਵਿੱਚ ਸੂਚੀਬੱਧ ਵੇਖ ਸਕਦੇ ਹੋ।
06:18 ਡਿਸਪਲੇ ਮੈਨਿਊ ਖੋਲ੍ਹਣ ਲਈ current scene ਉੱਤੇ ਖੱਬਾ ਬਟਨ ਦਬਾਓ।
06:26 visible layers ਉੱਤੇ ਖੱਬਾ ਬਟਨ ਦਬਾਓ।
06:30 ਸਰਗਰਮ ਲੇਅਰ ਜਾਂ ਲੇਅਰਾਂ ਵਿੱਚ ਉਪਲੱਬਧ ਸਾਰੇ ਆਬਜੈਕਟਸ ਆਊਟਲਾਈਨਰ ਵਿੰਡੋ ਵਿੱਚ ਸੂਚੀਬੱਧ ਹਨ ।
06:38 ਅਸੀ ਲੇਅਰਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ।
06:44 ਡਿਸਪਲੇ ਮੈਨਿਊ ਖੋਲ੍ਹਣ ਲਈ visible layers ਉੱਤੇ ਖੱਬਾ ਬਟਨ ਦਬਾਓ ।
06:52 selected ਉੱਤੇ ਖੱਬਾ ਬਟਨ ਦਬਾਓ ।
06:55 ਆਊਟਲਾਈਨਰ ਕੇਵਲ ਉਸ ਆਬਜੈਕਟ ਨੂੰ ਸੂਚੀਬੱਧ ਕਰਦਾ ਹੈ, ਜੋ 3D ਵਿਊ ਵਿੱਚ ਚੁਣਿਆ ਹੋਇਆ ਹੈ।
07:04 ਡਿਸਪਲੇ ਮੈਨਿਊ ਖੋਲ੍ਹਣ ਲਈ selected ਉੱਤੇ ਖੱਬਾ ਬਟਨ ਦਬਾਓ ।
07:09 ‘Active ਉੱਤੇ ਖੱਬਾ ਬਟਨ ਦਬਾਓ।
07:12 ਆਊਟਲਾਈਨਰ ਕੇਵਲ ਉਸ ਆਬਜੈਕਟ ਨੂੰ ਸੂਚੀਬੱਧ ਕਰਦਾ ਹੈ, ਜੋ 3D ਵਿਊ ਵਿੱਚ ਸਭ ਤੋਂ ਬਾਅਦ ਚੁਣਿਆ ਗਿਆ ਸੀ ।
07:22 ਡਿਸਪਲੇ ਮੈਨਿਊ ਖੋਲ੍ਹਣ ਲਈ Active ਉੱਤੇ ਖੱਬਾ ਬਟਨ ਦਬਾਓ ।
07:28 Same types ਉੱਤੇ ਖੱਬਾ ਬਟਨ ਦਬਾਓ।
07:31 ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ, ‘same type’ ਆਪਸ਼ਨ ਆਊਟਲਾਈਨਰ ਵਿੰਡੋ ਵਿੱਚ ਉਨ੍ਹਾਂ ਸਾਰੇ ਆਬਜੈਕਟਸ ਨੂੰ ਸੂਚੀਬੱਧ ਕਰਦਾ ਹੈ, ਜੋ ਇੱਕ ਹੀ ਸ਼੍ਰੇਣੀ ਦੇ ਹੁੰਦੇ ਹਨ ।
07:41 ਉਦਹਾਰਣ ਦੇ ਲਈ, ਡਿਫਾਲਟ ਰੂਪ ਵਲੋਂ 3D ਵਿਊ ਵਿੱਚ ਕਿਊਬ ਚੁਣਿਆ ਹੋਇਆ ਹੈ।
07:47 ਸੋ ਆਊਟਲਾਈਨਰ ਸਾਰੇ ਮੈਸ਼ (mesh) ਆਬਜੈਕਟਸ ਨੂੰ ਸੀਨ ਵਿੱਚ ਸੂਚੀਬੱਧ ਕਰਦਾ ਹੈ ।
07:51 ਇਸ ਉਦਾਹਰਣ ਵਿੱਚ, ਸੀਨ ਵਿੱਚ ਕੇਵਲ ਕਿਊਬ ਹੀ ਮੈਸ਼ ਆਬਜੈਕਟ ਹੈ ।
07:58 ਅਸੀ ਮੈਸ਼ ਆਬਜੈਕਟਸ ਦੇ ਬਾਰੇ ਵਿੱਚ ਵਿਸਥਾਰ ਨਾਲ ਬਲੈਂਡਰ ਵਿੱਚ ਐਨੀਮੇਸ਼ਨ ਉੱਤੇ ਜਿਆਦਾ ਐਡਵਾਂਸਡ ਟਿਊਟੋਰਿਅਲਸ ਵਿੱਚ ਸਿਖਾਂਗੇ।
08:08 ਡਿਸਪਲੇ ਮੈਨਿਊ ਖੋਲ੍ਹਣ ਲਈ Same types ਉੱਤੇ ਖੱਬਾ ਬਟਨ ਦਬਾਓ ।
08:14 ‘groups’ ਸੀਨ ਵਿੱਚ ਸਾਰੇ ਸਮੂਹੀਤ ਆਬਜੈਕਟਸ ਨੂੰ ਸੂਚੀਬੱਧ ਕਰਦਾ ਹੈ ।
08:20 ਇੱਥੇ ਕੁੱਝ ਹੋਰ ਆਪਸ਼ੰਸ ਹਨ, ਜਿਨ੍ਹਾਂ ਨੂੰ ਅਸੀ ਅਗਲੇ ਟਿਊਟੋਰਿਅਲਸ ਵਿੱਚ ਵੇਖਾਂਗੇ।
08:27 ਸੋ ਇਹ ਆਊਟਲਾਈਨਰ ਵਿੰਡੋ ਦਾ ਵਿਸ਼ਲੇਸ਼ਣ ਹੈ ।
08:32 ਜਦੋਂ ਵੱਡੇ ਸੀਨ ਦੇ ਨਾਲ ਕਾਰਜ ਕਰ ਰਹੇ ਹੋਵੋ, ਜਿਸ ਵਿੱਚ ਕਈ ਸਾਰੇ ਆਬਜੈਕਟਸ ਹੋਣ, ਤਾਂ ਸੀਨ ਵਿੱਚ ਹਰ ਇੱਕ ਆਬਜੈਕਟ ਬਾਰੇ ਪਤਾ ਕਰਨ ਲਈ ਆਊਟਲਾਈਨਰ ਵਿੰਡੋ ਬਹੁਤ ਹੀ ਲਾਭਦਾਇਕ ਟੂਲ ਬਣ ਜਾਂਦਾ ਹੈ।
08:45 ਹੁਣ ਇੱਕ ਨਵੀਂ ਫਾਇਲ ਬਣਾਓ, ਆਊਟਲਾਈਨਰ ਵਿੱਚ ਚੁਣੇ ਹੋਏ ਨੂੰ ਸੂਚੀਬੱਧ ਕਰੋ ਅਤੇ ਕਿਊਬ ਨੂੰ ਅਨ-ਰੈਂਡਰੇਬਲ ਬਣਾਓ।
08:58 ਇਹ ਟਿਊਟੋਰਿਅਲ ਪ੍ਰੋਜੈਕਟ ਔਸਕਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਈ.ਸੀ.ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
09:07 ਇਸ ਉੱਤੇ ਜਿਆਦਾ ਜਾਣਕਾਰੀ ਇਹਨਾਂ ਲਿੰਕਾਂ ਉੱਤੇ ਉਪਲੱਬਧ ਹੈ।
09:12 oscar.iitb.ac.in, ਅਤੇ spoken-tutorial.org/NMEICT-Intro.
09:28 ਸਪੋਕਨ ਟਿਊਟੋਰਿਅਲ ਪ੍ਰੋਜੈਕਟ
09:30 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
09:34 ਉਨ੍ਹਾਂ ਨੂੰ ਪ੍ਰਮਾਣ- ਪੱਤਰ ਵੀ ਦਿੰਦੇ ਹਨ, ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
09:38 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
09:45 ਸਾਡੇ ਨਾਲ ਜੁੜਨ ਲਈ ਧੰਨਵਾਦl
09:46 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet, PoojaMoolya