Blender/C2/Types-of-Windows-Properties-Part-2/Punjabi
From Script | Spoken-Tutorial
Time | Narration |
00:04 | ਬਲੈਂਡਰ ਟਿਊਟੋਰਿਅਲਸ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਹ ਟਿਊਟੋਰਿਅਲ ਬਲੈਂਡਰ 2.59 ਵਿੱਚ ਪ੍ਰੋਪਰਟੀਜ਼ ਵਿੰਡੋ ਦੇ ਬਾਰੇ ਵਿੱਚ ਹੈ। |
00:15 | ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਦੁਆਰਾ ਦਿੱਤੀ ਗਈ ਹੈ। |
00:28 | ਇਸ ਟਿਊਟੋਰਿਅਲ ਨੂੰ ਦੇਖਣ ਤੋਂ ਬਾਅਦ, ਅਸੀ ਸਿਖਾਂਗੇ ਕਿ ਪ੍ਰੋਪਰਟੀਜ਼ ਵਿੰਡੋ ਕੀ ਹੈ। |
00:35 | ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਕੀ ਹਨ। |
00:42 | ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਵਿੱਚ ਵੱਖ-ਵੱਖ ਸੈਟਿੰਗਾਂ ਕੀ ਹਨ। |
00:52 | ਮੈਂ ਮੰਨਦਾ ਹਾਂ ਕਿ ਤੁਸੀ ਬਲੈਂਡਰ ਇੰਟਰਫੇਸ ਦੇ ਬੁਨਿਆਦੀ ਤੱਤਾਂ ਦੇ ਬਾਰੇ ਵਿੱਚ ਜਾਣਦੇ ਹੋ। |
00:57 | ਜੇਕਰ ਨਹੀਂ ਤਾਂ ਕਿਰਪਾ ਕਰਕੇ ਸਾਡੇ ਪਿਛਲੇ ਟਿਊਟੋਰਿਅਲ- “ਬਲੈਂਡਰ ਇੰਟਰਫੇਸ ਦਾ ਬੁਨਿਆਦੀ ਵਰਣਨ” ਨੂੰ ਦੇਖੋ। |
01:05 | ਪ੍ਰੋਪਰਟੀਜ਼ ਵਿੰਡੋ ਸਾਡੀ ਸਕਰੀਨ ਦੇ ਸੱਜੇ ਪਾਸੇ ਉੱਤੇ ਸਥਿਤ ਹੈ । |
01:11 | ਅਸੀ ਪ੍ਰੋਪਰਟੀਜ਼ ਵਿੰਡੋ ਦੇ ਪਹਿਲੇ ਪੈਨਲ ਅਤੇ ਸੈਟਿੰਗ ਨੂੰ ਪਿਛਲੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਵੇਖ ਚੁੱਕੇ ਹਾਂ। |
01:17 | ਪ੍ਰੋਪਰਟੀਜ਼ ਵਿੰਡੋ ਦੇ ਅਗਲੇ ਪੈਨਲਸ ਨੂੰ ਵੇਖਦੇ ਹਾਂ। |
01:21 | ਪਹਿਲਾਂ, ਸਾਨੂੰ ਬਿਹਤਰ ਦੇਖਣ ਅਤੇ ਸਮਝਣ ਲਈ ਆਪਣੀ ਪ੍ਰੋਪਰਟੀਜ਼ ਵਿੰਡੋ ਦਾ ਆਕਾਰ ਬਦਲਨਾ ਚਾਹੀਦਾ ਹੈ। |
01:27 | ਪ੍ਰੋਪਰਟੀਜ਼ ਵਿੰਡੋ ਦੇ ਖੱਬੇ ਪਾਸੇ ਵਾਲੇ ਭਾਗ ਖੱਬਾ ਬਟਨ ਦਬਾਕੇ ਰੱਖੋ ਅਤੇ ਖੱਬੇ ਪਾਸੇ ਡਰੈਗ ਕਰੋ । |
01:37 | ਹੁਣ ਅਸੀ ਪ੍ਰੋਪਰਟੀਜ਼ ਵਿੰਡੋ ਵਿੱਚ ਆਪਸ਼ੰਸ ਜ਼ਿਆਦਾ ਸਪਸ਼ਟ ਰੂਪ ਵਿੱਚ ਵੇਖ ਸਕਦੇ ਹਾਂ । |
01:42 | ਬਲੈਂਡਰ ਵਿੰਡੋ ਦਾ ਆਕਾਰ ਕਿਵੇਂ ਬਦਲਦੇ ਹਨ, ਇਹ ਸਿੱਖਣ ਲਈ ਸਾਡਾ ਟਿਊਟੋਰਿਅਲ –“ਬਲੈਂਡਰ ਵਿੱਚ ਵਿੰਡੋ ਦੇ ਪ੍ਰਕਾਰ ਕਿਵੇਂ ਬਦਲਦੇ ਹਨ” ਵੇਖੋ। |
01:51 | ਪ੍ਰੋਪਰਟੀਜ਼ ਵਿੰਡੋ ਦੇ ਊਪਰੀ ਰੋ ਉੱਤੇ ਦੂੱਜੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ। ਇਹ scene ਪੈਨਲ ਹੈ। |
02:02 | Camera ਸੀਨ ਪ੍ਰਤੀਪਾਦਨ ਲਈ ਉਪਯੋਗਿਤ ਸਰਗਰਮ ਕੈਮਰਾ ਹੈ। |
02:08 | Units ਸੀਨ ਵਿੱਚ ਆਬਜੈਕਟਸ ਦੇ ਮਾਪ ਨੂੰ ਨਿਰਧਾਰਤ ਕਰਦੇ ਹਨ। |
02:14 | ਇਹ ਬਲੈਂਡਰ ਵਿੱਚ ਐਨੀਮੇਸ਼ਨ ਕਰਨ ਲਈ ਬਹੁਤ ਲਾਭਦਾਇਕ ਅਤੇ ਮਹੱਤਵਪੂਰਣ ਹੁੰਦਾ ਹੈ । |
02:20 | ਡਿਫਾਲਟ ਰੂਪ ਵਿੱਚ ਯੂਨਿਟਸ none ਅਤੇ degrees ਵਿੱਚ ਸੈੱਟ ਹੁੰਦਾ ਹੈ। |
02:26 | Metric ਉੱਤੇ ਖੱਬਾ ਬਟਨ ਕਲਿਕ ਕਰੋ। ਹੁਣ ਸਾਡੇ ਸੀਨ ਦੇ ਸਾਰੇ ਆਬਜੈਕਟਸ ਮੀਟਰ ਵਿੱਚ ਮਾਪੇ ਜਾਣਗੇ । |
02:35 | Gravity ਉੱਤੇ ਨਜ਼ਰ ਰੱਖੋ। |
02:38 | ਧਿਆਨ ਦਿਓ, ਕਿ ਗਰੈਵਿਟੀ ਦੇ x-y-z ਯੂਨਿਟਸ metres per second square ਵਿੱਚ ਬਦਲ ਗਏ ਹਨ। |
02:46 | Gravity ਵਰਤੋ ਵਿੱਚ ਆਉਂਦੀ ਹੈ, ਜਦੋਂ ਅਸੀ ਬਲੈਂਡਰ ਵਿੱਚ Physics ਦੀ ਵਰਤੋ ਕਰਕੇ ਆਬਜੈਕਟਸ ਨੂੰ ਐਨੀਮੇਟ ਕਰਦੇ ਹਾਂ। |
02:52 | ਅਸੀ ਉਸਨੂੰ ਬਾਅਦ ਦੇ ਟਿਊਟੋਰਿਅਲਸ ਵਿੱਚ ਵੇਖਾਂਗੇ । |
02:56 | ਪ੍ਰੋਪਰਟੀਜ਼ ਵਿੰਡੋ ਦੇ ਊਪਰੀ ਰੋ ਉੱਤੇ ਤੀਸਰੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ । |
03:03 | ਇਹ World ਪੈਨਲ ਹੈ। ਇੱਥੇ ਅਸੀ ਬਲੈਂਡਰ ਦੀ world ਸੈਟਿੰਗਾਂ ਅਤੇ ਬੈਕਗਰਾਉਂਡ ਸੈਟਿੰਗਾਂ ਬਦਲ ਸਕਦੇ ਹਾਂ। |
03:12 | Blend Sky ਉੱਤੇ ਖੱਬਾ ਬਟਨ ਕਲਿਕ ਕਰੋ। ਪ੍ਰਿਵਿਊ ਗ੍ਰੇਡੀਐਂਟ ਰੰਗ ਵਿੱਚ ਬਦਲਦਾ ਹੈ। |
03:21 | ਲੇਕਿਨ 3D view ਉਸੇ ਤਰ੍ਹਾਂ ਹੀ ਦਿੱਸਦਾ ਹੈ। ਸੋ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਬੈਕਗਰਾਉਂਡ ਵਾਸਤਵ ਵਿੱਚ ਬਦਲ ਗਿਆ ਹੈ। |
03:30 | ਸਰਗਰਮ ਕੈਮਰਾ ਵਿਊ ਨੂੰ ਰੈਂਡਰ ਕਰਨ ਲਈ F12 ਦਬਾਓ। |
03:36 | ਹੁਣ, ਅਸੀ ਬੈਕਗਰਾਉਂਡ ਵਿੱਚ ਬਦਲਾਵ ਵੇਖ ਸਕਦੇ ਹਾਂ। |
03:40 | Render Display ਨੂੰ ਬੰਦ ਕਰੋ । |
03:46 | Zenith colour ਉੱਤੇ ਖੱਬਾ ਬਟਨ ਕਲਿਕ ਕਰੋ। ਮੈਨਿਊ ਵਿਚੋਂ ਰੰਗ ਚੁਣੋ। ਮੈਂ ਸਫੇਦ ਚੁਣ ਰਿਹਾ ਹਾਂ। |
03:58 | ਹੁਣ ਬੈਕਗਰਾਉਂਡ ਕਾਲੇ ਅਤੇ ਸਫੇਦ ਗ੍ਰੇਡੀਐਂਟ ਦੇ ਨਾਲ ਰੈਂਡਰ ਹੋਵੇਗਾ । |
04:03 | World ਪੈਨਲ ਵਿੱਚ ਹੋਰ ਸੈਟਿੰਗਾਂ ਹਨ- - Ambient Occlusion, environment lighting, Indirect lighting, Gather, Mist, Stars. |
04:21 | ਇਹ ਸੈਟਿੰਗਾਂ ਬਲੈਂਡਰ ਵਿੱਚ ਲਾਇਟਨਿੰਗ ਦੇ ਬਾਰੇ ਵਿੱਚ ਐਡਵਾਂਸਡ ਟਿਊਟੋਰਿਅਲਸ ਵਿੱਚ ਸਿਖਾਈਆਂ ਜਾਣਗੀਆਂ। |
04:29 | ਪ੍ਰੋਪਰਟੀਜ਼ ਵਿੰਡੋ ਦੀ ਊਪਰੀ ਰੋ ਉੱਤੇ ਚੌਥੇ ਆਇਕਨ ਉੱਤੇ ਖੱਬਾ ਬਟਨ ਕਲਿਕ ਕਰੋ । |
04:37 | ਇਹ Object ਪੈਨਲ ਹੈ। ਇੱਥੇ ਸਰਗਰਮ ਆਬਜੈਕਟ ਲਈ ਸੈਟਿੰਗਾਂ ਹਨ । |
04:45 | ਡਿਫਾਲਟ ਰੂਪ ਵਲੋਂ, ਕਿਊਬ ਸਰਗਰਮ ਆਬਜੈਕਟ ਹੈ। ਸੋ ਇੱਥੇ ਸਾਰੀਆਂ ਸੈਟਿੰਗਾਂ ਕਿਊਬ ਲਈ ਹਨ। |
04:54 | Transform ਸਰਗਰਮ ਆਬਜੈਕਟ ਦਾ ਸਥਾਨ, ਰੋਟੇਸ਼ਨ ਅਤੇ ਮਾਪ ਨੂੰ ਨਿਰਧਾਰਤ ਕਰਦਾ ਹੈ । |
05:04 | ਲੋਕੇਸ਼ਨ ਦੇ ਹੇਠਾਂ X 0 ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ 1 ਟਾਈਪ ਕਰੋ ਅਤੇ ਐਂਟਰ ਦਬਾਓ। |
05:14 | ਕਿਊਬ x ਐਕਸਿਸ ਉੱਤੇ 1unit ਅੱਗੇ ਵਧਦਾ ਹੈ । |
05:20 | ਸੋ ਇਸ ਤਰ੍ਹਾਂ ਨਾਲ ਅਸੀ ਸਰਗਰਮ ਆਬਜੈਕਟ ਨੂੰ ਮੂਵ, ਰੋਟੇਟ ਅਤੇ ਮਾਪਣ ਲਈ Object ਪੈਨਲ ਦੀ ਵਰਤੋ ਕਰ ਸਕਦੇ ਹਾਂ। |
05:28 | ਇਹ ਬਹੁਤ ਹੀ ਲਾਭਦਾਇਕ ਹੈ ਜਦੋਂ ਬਲੈਂਡਰ ਵਿੱਚ keyframes ਐਨੀਮੇਟ ਕਰ ਰਹੇ ਹੋਣ । |
05:35 | 3D view ਵਿੱਚ Camera ਉੱਤੇ ਸੱਜਾ ਬਟਨ ਕਲਿਕ ਕਰੋ। |
05:40 | ਧਿਆਨ ਦਿਓ, ਕਿ ਲੋਕੇਸ਼ਨ, ਰੋਟੇਸ਼ਨ ਅਤੇ ਮਾਪ ਲਈ Transform ਦੇ ਹੇਠਾਂ ਆਬਜੈਕਟ ਪੈਨਲ ਵਿੱਚ ਯੂਨਿਟਸ ਕਿਵੇਂ ਬਦਲਦੇ ਹਨ। |
05:50 | ਇਹ ਚੁਣੇ ਗੋਏ ਕੈਮਰਾ ਲਈ ਸੈਟਿੰਗਾਂ ਹਨ। |
05:55 | ਅਗਲੀ ਸੇਟਿੰਗ Relations ਹੈ, ਇੱਥੇ ਅਸੀ ਆਪਣੇ ਸਰਗਰਮ ਆਬਜੈਕਟ ਲਈ layer ਅਤੇ parent ਨਿਰਧਾਰਤ ਕਰ ਸਕਦੇ ਹਾਂ। |
06:07 | Layers ਦੇ ਹੇਠਾਂ ਦੂੱਜੇ ਸਕਵਾਇਰ(square) ਉੱਤੇ ਖੱਬਾ ਬਟਨ ਕਲਿਕ ਕਰੋ। ਕੈਮਰਾ ਹੁਣ ਛੁਪਿਆ ਹੋਇਆ ਹੈ। |
06:13 | ਵਾਸਤਵ ਵਿੱਚ, ਇਹ ਦੂੱਜੇ ਲੇਅਰ ਵਿੱਚ ਮੂਵ ਹੋ ਗਿਆ ਹੈ । ਕਿਉਂਕਿ ਲੇਅਰ ਛੁਪਿਆ ਹੋਇਆ ਹੈ ਕੈਮਰਾ ਵੀ ਛੁਪ ਜਾਂਦਾ ਹੈ। |
06:23 | 3D view ਦੇ ਵਿੱਚ ਹੇਠਾਂ ਖੱਬੇ ਪਾਸੇ ਕੋਨੇ ਉੱਤੇ View ਉੱਤੇ ਜਾਓ। ਮੈਨਿਊ ਨੂੰ ਖੋਲ੍ਹਣ ਲਈ ਖੱਬਾ ਬਟਨ ਕਲਿਕ ਕਰੋ । |
06:32 | show all layers ਚੁਣੋ। ਕੈਮਰਾ ਦੁਬਾਰਾ ਤੋਂ 3D view ਵਿੱਚ ਵੇਖਿਆ ਜਾ ਸਕਦਾ ਹੈ। |
06:42 | Layers ਬਹੁਤ ਲਾਭਦਾਇਕ ਹੁੰਦਾ ਹੈ, ਜਦੋਂ ਇੱਕ ਸੀਨ ਵਿੱਚ ਕਈ ਆਬਜੈਕਟਸ ਦੇ ਨਾਲ ਕਾਰਜ ਕਰ ਰਹੇ ਹੋਣ। |
06:50 | Object ਪੈਨਲ ਵਿੱਚ Relations ਦੇ ਹੇਠਾਂ Parent ਉੱਤੇ ਖੱਬਾ ਬਟਨ ਕਲਿਕ ਕਰੋ । |
06:55 | Parent ਸਾਰੇ 3D ਐਨੀਮੇਸ਼ਨ ਵਿੱਚ ਉਪਯੋਗਿਤ ਅਤਿ ਮਹੱਤਵਪੂਰਣ ਐਨੀਮੇਸ਼ਨ ਟੂਲ ਹੈ । |
07:03 | ਅਸੀ ਇਸਦੀ ਵਰਤੋ ਬਲੈਂਡਰ ਐਨੀਮੇਸ਼ਨ ਟਿਊਟੋਰਿਅਲਸ ਵਿੱਚ ਜਿਆਦਾ ਕਰਾਂਗੇ। |
07:10 | cube ਚੁਣੋ। |
07:13 | ਕੈਮਰਾ ਕਿਊਬ ਉੱਤੇ ਪੇਰੈਂਟੇਡ ਹੋ ਗਿਆ ਹੈ। |
07:16 | ਕਿਊਬ ਪੇਰੈਂਟ ਆਬਜੈਕਟ ਹੈ ਅਤੇ ਕੈਮਰਾ ਚਾਇਲਡ ਆਬਜੈਕਟ ਹੈ। ਹੁਣ ਇਸਦਾ ਮਤਲਬ ਵੇਖਦੇ ਹਾਂ। |
07:24 | 3D view ਵਿੱਚ ਕਿਊਬ ਚੁਣਨ ਲਈ ਸੱਜਾ ਬਟਨ ਕਲਿਕ ਕਰੋ । |
07:28 | blue handle ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਮਾਉਸ ਨੂੰ ਦਬਾਕੇ ਰੱਖੋ ਅਤੇ ਉੱਤੇ ਅਤੇ ਹੇਠਾਂ ਮੂਵ ਕਰੋ। |
07:36 | ਕੈਮਰਾ ਕਿਊਬ ਦੇ ਨਾਲ ਉੱਤੇ ਅਤੇ ਹੇਠਾਂ ਮੂਵ ਹੁੰਦਾ ਹੈ । |
07:44 | ਕਿਊਬ ਲਈ ਨਵੀਂ ਲੋਕੇਸ਼ਨ ਨਿਸ਼ਚਿਤ ਕਰਨ ਲਈ ਸਕਰੀਨ ਉੱਤੇ ਖੱਬਾ ਬਟਨ ਕਲਿਕ ਕਰੋ । |
07:51 | 3D view ਵਿੱਚ Camera ਉੱਤੇ ਸੱਜਾ ਬਟਨ ਕਲਿਕ ਕਰੋ। ਹੁਣ ਆਬਜੈਕਟ ਪੈਨਲ ਵਿੱਚ ਵਾਪਸ Parent ਉੱਤੇ ਜਾਓ । |
08:02 | Parent ਉੱਤੇ ਖੱਬਾ ਬਟਨ ਕਲਿਕ ਕਰੋ । ਆਪਣੇ ਕੀਬੋਰਡ ਉੱਤੇ Backspace ਦਬਾਓ ਅਤੇ ਐਂਟਰ ਦਬਾਓ। |
08:11 | ਕੈਮਰਾ ਹੁਣ ਕਿਊਬ ਉੱਤੇ ਪੇਰੈਂਟੇਡ ਨਹੀਂ ਹੈ। |
08:15 | ਇਹ ਵਾਪਸ 3D view ਵਿੱਚ ਆਪਣੀ ਮੂਲ ਹਾਲਤ ਵਿੱਚ ਦਿੱਸਦਾ ਹੈ। ਜਦੋਂ ਕਿ ਕਿਊਬ ਨਵੀਂ ਹਾਲਤ ਵਿੱਚ ਹੀ ਰਹਿੰਦਾ ਹੈ। |
08:22 | ਇਸ ਤੋਂ ਮਤਲਬ ਹੈ ਕਿ ਪੇਰੈਂਟਿੰਗ ਚਾਇਲਡ ਆਬਜੈਕਟ ਦੀ ਮੂਲ ਟਰਾਂਸਫਾਰਮ ਸੇਟਿੰਗ ਨਹੀਂ ਬਦਲਦਾ ਹੈ । |
08:29 | ਸੋ, ਇਸ ਟਿਊਟੋਰਿਅਲ ਵਿੱਚ ਅਸੀਂ ਪ੍ਰੋਪਰਟੀਜ਼ ਵਿੰਡੋ ਵਿੱਚ scene ਪੈਨਲ, world ਪੈਨਲ ਅਤੇ Object ਪੈਨਲ ਦੇ ਬਾਰੇ ਵਿੱਚ ਸਿੱਖਿਆ । |
08:39 | ਬਾਕੀ ਦੇ ਪੈਨਲਸ ਨੂੰ ਅਗਲੇ ਟਿਊਟੋਰਿਅਲ ਵਿੱਚ ਸਿਖਾਂਗੇ। |
08:45 | ਹੁਣ, ਅੱਗੇ ਵਧੋ ਅਤੇ ਇੱਕ ਨਵੀਂ ਬਲੈਂਡਰ ਫਾਇਲ ਬਣਾਓ। scene ਯੂਨਿਟਸ ਨੂੰ Metric ਵਿੱਚ ਬਦਲੋ। |
08:52 | world ਕਲਰ ਨੂੰ Blend sky Red ਅਤੇ black ਵਿੱਚ ਬਦਲੋ। |
08:58 | ਇਹ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ। |
09:08 | ਇਸ ਉੱਤੇ ਜ਼ਿਆਦਾ ਜਾਣਕਾਰੀ ਇਹਨਾਂ ਵੈਬਸਾਇਟਸ ਉੱਤੇ ਉਬਲਬਧ ਹੈ। oscar.iitb.ac.in ਅਤੇ spoken-tutorial.org/NMEICT-Intro. |
09:28 | ਸਪੋਕਨ ਟਿਊਟੋਰਿਅਲ ਪ੍ਰੋਜੈਕਟ - |
09:30 | ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ। |
09:33 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ, ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । |
09:38 | ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਈ-ਮੇਲ ਐਡਰੈਸ ਉੱਤੇ ਸੰਪਰਕ ਕਰੋ contact @ spoken-tutorial.org |
09:45 | ਸਾਡੇ ਨਾਲ ਜੁੜਨ ਦੇ ਲਈ ਧੰਨਵਾਦl |
09:47 | ਆਈ.ਆਈ.ਟੀ.ਬੌਂਬੇ ਵੱਲੋਂ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |