KTurtle/C3/Programming-Concepts/Punjabi

From Script | Spoken-Tutorial
Revision as of 14:03, 28 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੱਤ ਸ਼੍ਰੀ ਅਕਾਲ।
00:03 ਕੇਟਰਟਲ ਵਿੱਚ ਪ੍ਰੋਗਰਾਮਿੰਗ ਕੰਸੈਪਟ ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਅਟੋਰਿਅਲ ਵਿੱਚ, ਅਸੀ ਸਿਖਾਂਗੇ ਕਿ
00:12 ਕੇਟਰਟਲ ਵਿੱਚ ਪ੍ਰੋਗਰਾਮ ਕਿਵੇਂ ਲਿਖਦੇ ਹਨ।
00:15 ਯੂਜਰ ਇਨਪੁਟ ਨੂੰ ਸਟੋਰ ਕਰਨ ਲਈ ਵੇਰੀਏਬਲਸ ਦੀ ਵਰਤੋ ਕਿਵੇਂ ਕਰਦੇ ਹਨ।
00:18 canvas(ਕੈਨਵਾਸ) ਉੱਤੇ ਪ੍ਰਿੰਟ ਕਰਨ ਲਈ print ਕਮਾਂਡ ਦੀ ਵਰਤੋ ਕਿਵੇਂ ਕਰਦੇ ਹਨ।
00:22 line ਨੂੰ ਕਮੇਂਟ ਕਿਵੇਂ ਕਰਦੇ ਹਨ।
00:24 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੁ ਲਿਨਕਸ OS ਵਰਜਨ 11.10 ਅਤੇ ਕੇਟਰਟਲ ਵਰਜਨ 0.8.1 ਬੀਟਾ ਦੀ ਵਰਤੋ ਕਰ ਰਿਹਾ ਹਾਂ।
00:37 ਅਸੀ ਮੰਨਦੇ ਹਾਂ ਕਿ ਤੁਹਾਨੂੰ ਕੇਟਰਟਲ ਦੇ ਕਾਰਜ ਦੀ ਬੁਨਿਆਦੀ ਜਾਣਕਾਰੀ ਹੈ।
00:43 ਜੇਕਰ ਨਹੀਂ, ਤਾਂ ਸਬੰਧਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਉੱਤੇ ਜਾਓ।
00:49 ਅੱਗੇ ਵਧਣ ਤੋਂ ਪਹਿਲਾਂ ਅਸੀ ਕੇਟਰਟਲ ਦੇ ਬਾਰੇ ਵਿੱਚ ਕੁੱਝ ਬੁਨਿਆਦੀ ਜਾਣਕਾਰੀ ਉੱਤੇ ਚਰਚਾ ਕਰਾਂਗੇ।
00:55 ਕੈਨਵਾਸ ਉੱਤੇ ਦਿਖਾਏ ਹੋਏ ਟਰਟਲ ਨੂੰ sprite ਕਹਿੰਦੇ ਹਨ।
01:00 Sprite ਇੱਕ ਛੋਟੀ ਇਮੇਜ ਹੈ ਜੋ ਸਕਰੀਨ ਦੇ ਚਾਰੇ ਪਾਸੇ ਘੁੰਮਦੀ ਹੈ, ਉਦਾਹਰਣ ਦੇ ਲਈ ਕਰਸਰ ਇੱਕ sprite ਹੈ।
01:10 spritehide ਕਮਾਂਡ ਟਰਟਲ ਨੂੰ ਕੈਨਵਾਸ ਤੋਂ ਛੁਪਾਉਂਦੀ ਹੈ।
01:15 spriteshow ਕਮਾਂਡ ਟਰਟਲ ਨੂੰ ਦਿਖਾਉਂਦੀ ਹੈ ਜੇਕਰ ਇਹ ਛੁਪਿਆ ਹੋਇਆ ਹੈ।
01:21 clear ਕਮਾਂਡ ਕੈਨਵਾਸ ਤੋਂ ਸਾਰੀਆਂ ਡਰਾਇੰਗਸ ਨੂੰ ਹਟਾਉਂਦੀ ਹੈ।
01:27 ਕੇਟਰਟਲ ਵਿੱਚ,
01:29 $ ਚਿੰਨ੍ਹ ਵੇਰੀਏਬਲਸ ਦਾ ਕੰਟੇਨਰ ਹੁੰਦਾ ਹੈ।
01:34 *(asterisk) ਦੋ ਸੰਖਿਆਵਾਂ ਨੂੰ ਗੁਣਾ ਕਰਨ ਲਈ ਲਾਭਦਾਇਕ ਹੁੰਦਾ ਹੈ।
01:41 ^ (caret) ਸੰਖਿਆ ਦੀ ਪਾਵਰ ਨੂੰ ਵਧਾਉਂਦਾ ਹੈ।
01:45 #(hash) ਚਿੰਨ੍ਹ ਇਸ ਤੋਂ ਬਾਅਦ ਲਿਖੀ ਲਕੀਰ ਨੂੰ ਕਮੈਂਟ ਕਰਦਾ ਹੈ।
01:50 sqrt ਸੰਖਿਆ ਦੇ ਵਰਗਮੂਲ ਪਤਾ ਕਰਨ ਲਈ ਇੱਕ ਇਨਬਿਲਟ ਫੰਕਸ਼ਨ ਹੈ।
01:58 ਨਵੀਂ ਕੇਟਰਟਲ ਐਪਲੀਕੇਸ਼ਨ ਖੋਲੋ।
02:02 Dash home >> Media Apps ਉੱਤੇ ਕਲਿਕ ਕਰੋ।
02:07 Type ਵਿੱਚ, Education ਅਤੇ ਕੇਟਰਟਲ ਚੁਣੋ।
02:13 ਕੇਟਰਟਲ ਐਪਲੀਕੇਸ਼ਨ ਖੁਲਦੀ ਹੈ।
02:20 ਅਸੀ terminal ਦੀ ਵਰਤੋ ਕਰਕੇ ਵੀ ਕੇਟਰਟਲ ਖੋਲ ਸਕਦੇ ਹਾਂ।
02:24 terminal ਖੋਲ੍ਹਣ ਲਈ CTRL+ALT+T ਇਕਠੇ ਦਬਾਓ।
02:30 ਕੇਟਰਟਲ ਟਾਈਪ ਕਰੋ ਅਤੇ ਐਂਟਰ ਦਬਾਓ, ਕੇਟਰਟਲ ਐਪਲੀਕੇਸ਼ਨ ਖੁਲਦੀ ਹੈ ।
02:41 ਹੁਣ ਮੈਂ ਪ੍ਰੋਗਰਾਮ ਕੋਡ ਟਾਈਪ ਕਰਦਾ ਹਾਂ ਅਤੇ ਸਮਝਾਉਂਦਾ ਹਾਂ ।
02:46 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ, ਇਹ ਥੋੜ੍ਹਾ ਧੁੰਦਲਾ ਹੋ ਸਕਦਾ ਹੈ ।
02:55 # program to find square of a number ਐਂਟਰ ਦਬਾਓ।
03:15 # ਚਿੰਨ੍ਹ ਇਸਦੇ ਬਾਅਦ ਲਿਖੀ ਲਕੀਰ ਨੂੰ ਕਮੈਂਟ ਕਰਦਾ ਹੈ।
03:19 ਭਾਵ ਕਿ ਇਹ ਲਕੀਰ ਨਿਸ਼ਪਾਦਿਤ ਨਹੀਂ ਹੋਵੇਗੀ, ਜਦੋਂ ਪ੍ਰੋਗਰਾਮ ਚੱਲਦਾ ਹੋਵੇ, ਐਂਟਰ ਦਬਾਓ।
03:29 reset
03:30 reset ਕਮਾਂਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ। ਐਂਟਰ ਦਬਾਓ।
03:38 $ i = ask double quotes ਵਿੱਚ i ਲਈ ਇੱਕ ਨੰਬਰ ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ l
03:58 ”$i” ਯੂਜਰ ਇਨਪੁਟ ਨੂੰ ਸਟੋਰ ਕਰਨ ਲਈ ਇੱਕ ਵੇਰੀਏਬਲ ਹੁੰਦਾ ਹੈ।
04:03 “ask” ਕਮਾਂਡ ਯੂਜਰ ਇਨਪੁਟ ਨੂੰ ਵੇਰੀਏਬਲ ਵਿੱਚ ਸਟੋਰ ਕਰਨ ਲਈ ਪੁੱਛਦੀ ਹੈ। ਐਂਟਰ ਦਬਾਓ।
04:11 “fontsize” space 28.
04:17 fontsize ਪ੍ਰਿੰਟ ਦੁਆਰਾ ਵਰਤਿਆ ਜਾਂਦਾ ਫਾਂਟ ਸਾਇਜ ਸੈੱਟ ਕਰਦਾ ਹੈ।
04:20 Fontsize ਇਨਪੁਟ ਦੇ ਰੂਪ ਵਿੱਚ ਨੰਬਰ ਲੈਂਦਾ ਹੈ, pixels ਵਿੱਚ ਸੈਟ ਕਰਦਾ ਹੈ।
04:27 print $i * $i
04:36 print $i * $i ਨੰਬਰ ਦਾ ਵਰਗ ਪਤਾ ਕਰਦਾ ਹੈ ਅਤੇ ਪ੍ਰਿੰਟ ਕਰਦਾ ਹੈ। ਐਂਟਰ ਦਬਾਓ।
04:45 spritehide
04:48 spritehide ਕੈਨਵਾਸ ਤੋਂ ਟਰਟਲ ਨੂੰ ਛੁਪਾਉਂਦਾ ਹੈ।
04:53 ਹੁਣ ਪ੍ਰੋਗਰਾਮ ਚਲਾਓ।
04:56 ਐਡਿਟਰ ਵਿੱਚ ਕੋਡ ਦਾ ਨਿਸ਼ਪਾਦਨ ਸ਼ੁਰੂ ਕਰਨ ਲਈ ਟੂਲਬਾਰ ਵਿੱਚ Run ਬਟਨ ਉੱਤੇ ਕਲਿਕ ਕਰੋ।
05:03 ਇਹ ਨਿਸ਼ਪਾਦਨ ਗਤੀਆਂ ਦੀ ਸੂਚੀ ਦਿਖਾਉਂਦਾ ਹੈ ।
05:07 Full speed (no highlighting and inspector)
05:10 Full speed, slow, slower, slowest ਅਤੇ step-by-step.
05:17 ਮੈਂ ਕੋਡ ਨੂੰ slow ਰਫ਼ਤਾਰ ਵਿੱਚ ਚਲਾਉਂਦਾ ਹਾਂ।
05:21 ਇੱਕ input bar ਖੁਲ੍ਹਦਾ ਹੈ ।
05:23 ‘i’ ਲਈ 15 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
05:29 15 ਦਾ ਵਰਗ = 225 ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
05:35 ਹੁਣ ਪ੍ਰੋਗਰਾਮ ਦੇ ਮਾਧਿਅਮ ਵਲੋਂ ਨੰਬਰ ਦੀ nth power ਪਤਾ ਕਰਨ ਬਾਰੇ ਸਿਖਦੇ ਹਾਂ।
05:42 ਮੇਰੇ ਕੋਲ text editor ਵਿੱਚ ਪਹਿਲਾਂ ਤੋਂ ਹੀ ਪ੍ਰੋਗਰਾਮ ਹੈ ।
05:46 ਮੈਂ text editor ਵਿਚੋਂ ਪ੍ਰੋਗਰਾਮ ਕਾਪੀ ਕਰਦਾ ਹਾਂ ਅਤੇ ਇਸਨੂੰ ਕੇਟਰਟਲ editor ਵਿੱਚ ਪੇਸਟ ਕਰਦਾ ਹਾਂ।
05:56 ਕਿਰਪਾ ਕਰਕੇ ਇੱਥੇ ਟਿਊਟੋਰਿਅਲ ਰੋਕੋ ਅਤੇ ਪ੍ਰੋਗਰਾਮ ਨੂੰ ਆਪਣੇ ਕੇਟਰਟਲ editor ਵਿੱਚ ਕਾਪੀ ਕਰੋ।
06:03 ਮੈਂ ਪ੍ਰੋਗਰਾਮ ਟੈਕਸਟ ਉੱਤੇ ਜੂਮ ਕਰਦਾ ਹਾਂ।
06:07 ਪ੍ਰੋਗਰਾਮ ਦਾ ਸਪਸ਼ਟੀਕਰਨ।
06:09 # ਚਿੰਨ੍ਹ ਇਸਦੇ ਬਾਅਦ ਲਿਖੀ ਲਕੀਰ ਨੂੰ ਕਮੈਂਟ ਕਰਦਾ ਹੈ।
06:13 reset ਕਮਾਂਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ।
06:18 $i ਅਤੇ $n ਯੂਜਰ ਇਨਪੁਟ ਨੂੰ ਸਟੋਰ ਕਰਨ ਲਈ ਵੇਰੀਏਬਲਸ ਹਨ।
06:25 “ask” ਕਮਾਂਡ ਯੂਜਰ ਇਨਪੁਟ ਨੂੰ ਵੇਰੀਏਬਲਸ ਵਿੱਚ ਸਟੋਰ ਕਰਨ ਲਈ ਪੁੱਛਦੀ ਹੈ।
06:31 fontsize 28 ਪ੍ਰਿੰਟ ਦੁਆਰਾ ਵਰਤਿਆ ਗਿਆ ਫੌਂਟ ਸਾਈਜ ਸੈਟ ਕਰਦਾ ਹੈ।
06:37 Fontsize ਨੰਬਰ ਨੂੰ ਇਨਪੁਟ ਦੇ ਰੂਪ ਵਿੱਚ ਲੈਂਦਾ ਹੈ, pixels ਵਿੱਚ ਸੈਟ ਕਰਦਾ ਹੈ ।
06:43 print( $i^ $ n) ਨੰਬਰ ਦੀ nth power ਪਤਾ ਕਰਦਾ ਹੈ ਅਤੇ ਪ੍ਰਿੰਟ ਕਰਦਾ ਹੈ ।
06:52 spritehide ਕੈਨਵਾਸ ਵਿਚੋਂ ਟਰਟਲ ਨੂੰ ਛੁਪਾਉਂਦਾ ਹੈ ।
06:57 ਪ੍ਰੋਗਰਾਮ ਚਲਾਓ।
07:00 i ਲਈ 5 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ।
07:05 n ਲਈ 4 ਐਂਟਰ ਕਰੋ, OK ਉੱਤੇ ਕਲਿਕ ਕਰੋ। 5^4 = 625 ਕੈਨਵਾਸ ਉੱਤੇ ਦਿਖਾਇਆ ਹੋਇਆ ਹੈ।
07:18 ਅੱਗੇ, ਨੰਬਰ ਦਾ ਵਰਗਮੂਲ ਪਤਾ ਕਰਨ ਲਈ ਪ੍ਰੋਗਰਾਮ ਵਿੱਚ ਇਨਬਿਲਟ “sqrt” ਫੰਕਸ਼ਨ ਦੀ ਵਰਤੋ ਕਰੋ ।
07:27 ਮੈਂ editor ਵਿਚੋਂ ਕੋਡ ਕਾਪੀ ਕਰਕੇ ਕੇਟਰਟਲ ਦੇ editor ਵਿੱਚ ਪੇਸਟ ਕਰਦਾ ਹਾਂ।
07:35 ਕਿਰਪਾ ਕਰਕੇ ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਪ੍ਰੋਗਰਾਮ ਨੂੰ ਆਪਣੇ ਕੇਟਰਟਲ ਦੇ editor ਵਿੱਚ ਕਾਪੀ ਕਰੋ ।
07:43 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ, ਇਹ ਥੋੜ੍ਹਾ ਧੁੰਦਲਾ ਹੋ ਸਕਦਾ ਹੈ।
07:49 ਮੈਂ ਕੋਡ ਨੂੰ ਸਮਝਾਉਂਦਾ ਹਾਂ ।
07:52 # ਚਿੰਨ੍ਹ ਇਸਦੇ ਬਾਅਦ ਲਿਖੀ ਲਕੀਰ ਨੂੰ ਕਮੈਂਟ ਕਰਦਾ ਹੈ।
07:57 reset ਕਮਾਂਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਵਿੱਚ ਸੇਟ ਕਰਦੀ ਹੈ।
08:02 $i ਯੂਜਰ ਇਨਪੁਟ ਨੂੰ ਸਟੋਰ ਕਰਨ ਲਈ ਵੇਰੀਏਬਲ ਹੈ।
08:07 fontsize 28 ਪ੍ਰਿੰਟ ਦੁਆਰਾ ਵਰਤਿਆ ਜਾਂਦਾ ਫੌਂਟ ਸਾਈਜ ਸੈਟ ਕਰਦਾ ਹੈ।
08:12 print sqrt $i ਨੰਬਰ ਦਾ ਵਰਗਮੂਲ ਪ੍ਰਿੰਟ ਕਰਦਾ ਹੈ ।
08:19 spritehide ਕੈਨਵਾਸ ਵਿਚੋਂ ਟਰਟਲ ਨੂੰ ਛੁਪਾਉਂਦਾ ਹੈ ।
08:24 ਹੁਣ ਮੈਂ ਪ੍ਰੋਗਰਾਮ ਚਲਾਉਂਦਾ ਹਾਂ ।
08:28 i ਲਈ 169 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
08:34 169 ਦਾ ਵਰਗਮੂਲ 13 ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
08:39 ਦੁਬਾਰਾ ਚਲਾਓ ।
08:42 i ਲਈ -169 ਐਂਟਰ ਕਰੋ ਅਤੇ OK ਕਲਿਕ ਕਰੋ ।
08:49 ਜੇਕਰ ਅਸੀ ਰਿਣਾਤਮਕ ਨੰਬਰ ਐਂਟਰ ਕਰਦੇ ਹਾਂ, ਆਉਟਪੁਟ nan ਹੈ, ਅਰਥਾਤ not a number .
08:56 ਕਿਉਂਕਿ ਰਿਣਾਤਮਕ ਨੰਬਰ ਦਾ ਵਰਗਮੂਲ ਅਸਲੀ ਨੰਬਰ ਨਹੀਂ ਹੈ।
09:02 ਹੁਣ ਪ੍ਰੋਗਰਾਮ ਦੇ ਮਾਧਿਅਮ ਵਲੋਂ ਧਨਾਤਮਕ ਨੰਬਰ ਦਾ ਘਣਮਲ ਪਤਾ ਕਰੋ।
09:08 ਮੈਂ ਪ੍ਰੋਗਰਾਮ ਨੂੰ editor ਵਿਚੋਂ ਕਾਪੀ ਕਰਕੇ ਕੇਟਰਟਲ ਦੇ editor ਵਿੱਚ ਪੇਸਟ ਕਰਦਾ ਹਾਂ ।
09:19 ਕਿਰਪਾ ਕਰਕੇ ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਪ੍ਰੋਗਰਾਮ ਨੂੰ ਆਪਣੇ ਕੇਟਰਟਲ editor ਵਿੱਚ ਕਾਪੀ ਕਰੋ ।
09:25 ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦਾ ਹਾਂ, ਇਹ ਥੋੜ੍ਹਾ ਧੁੰਦਲਾ ਹੋ ਸਕਦਾ ਹੈ।
09:31 ਮੈਂ ਪ੍ਰੋਗਰਾਮ ਸਮਝਾਉਂਦਾ ਹਾਂ।
09:35 # ਚਿੰਨ੍ਹ ਇਸਦੇ ਬਾਅਦ ਲਿਖੀ ਲਕੀਰ ਨੂੰ ਕਮੈਂਟ ਕਰਦਾ ਹੈ ।
09:38 ਕਿਰਪਾ ਕਰਕੇ ਧਿਆਨ ਦਿਓ, ਇਹ ਸਿੰਗਲ ਲਕੀਰ ਕਮੈਂਟ ਹੈ ।
09:42 ਹਰ ਇੱਕ ਕਮੇਂਟ ਤੋਂ ਪਹਿਲਾਂ # ਚਿੰਨ੍ਹ ਆਉਣਾ ਚਾਹੀਦਾ ਹੈ ।
09:48 reset ਕਮਾਂਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦੀ ਹੈ ।
09:53 $i ਅਤੇ $C ਯੂਜਰ ਇਨਪੁਟ ਨੂੰ ਸਟੋਰ ਕਰਨ ਲਈ ਵੇਰੀਏਬਲਸ ਹਨ।
09:59 $ C =( $ i) ^ (1 / 3) ਨੰਬਰ ਦਾ ਘਣਮਲ ਪਤਾ ਕਰਦਾ ਹੈ ।
10:07 fontsize 28 ਪ੍ਰਿੰਟ ਦੁਆਰਾ ਵਰਤਿਆ ਜਾਂਦਾ ਫੌਂਟ ਸਾਈਜ ਸੈਟ ਕਰਦਾ ਹੈ।
10:13 print $ C ਨੰਬਰ ਦੇ ਘਣਮਲ ਨੂੰ ਪ੍ਰਿੰਟ ਕਰਦਾ ਹੈ।
10:19 spritehide ਕੈਨਵਾਸ ਵਿਚੋਂ ਟਰਟਲ ਨੂੰ ਛੁਪਾਉਂਦਾ ਹੈ।
10:23 ਹੁਣ ਪ੍ਰੋਗਰਾਮ ਚਲਾਓ।
10:27 ‘i’ ਲਈ 343 ਐਂਟਰ ਕਰੋ ਅਤੇ OK ਉੱਤੇ ਕਲਿਕ ਕਰੋ ।
10:34 343 ਦਾ ਘਣਮਲ ਬਰਾਬਰ 7 ਕੈਨਵਾਸ ਉੱਤੇ ਦਿਖਾਇਆ ਹੋਇਆ ਹੈ ।
10:40 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾਂ।
10:43 ਸੰਖੇਪ ਵਿੱਚ...
10:46 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ:
10:49 ਪ੍ਰੋਗਰਾਮਿੰਗ ਕੰਸੈਪਟ ।
10:52 sqrt ਫੰਕਸ਼ਨ ਦੀ ਵਰਤੋ।
10:55 print ਕਮਾਂਡ ਦੀ ਵਰਤੋ।
10:57 ਕੇਟਰਟਲ editor ਅਤੇ ਕੈਨਵਾਸ ਦੀ ਵਰਤੋ ਕਰਨਾ।
11:02 ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਬੇਸਿਕ ਪ੍ਰੋਗਰਾਮਿੰਗ ਕਮਾਂਡਾ ਦੀ ਵਰਤੋ ਕਰਕੇ
11:08 ਇੱਕ ਨੰਬਰ ਦਾ ਘਨ,
11:11 ਇੱਕ ਨੰਬਰ ਦਾ nth root ਪਤਾ ਕਰੋ।
11:15 ਇਸ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ http://spoken-tutorial.org/What_is_a_Spoken-Tutorial.
11:19 ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
11:22 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
11:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ...:
11:29 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:32 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
11:35 ਜਿਆਦਾ ਜਾਣਕਾਰੀ ਲਈ contact @ spoken-tutorial.org ਉੱਤੇ ਲਿਖੋ ।
11:44 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:48 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ” ਥਰੂ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ।
11:55 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
11:59 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬੌਂਬੇ ਵਲੋਂ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet