Jmol-Application/C3/Surfaces-and-Orbitals/Punjabi

From Script | Spoken-Tutorial
Revision as of 21:54, 20 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Jmol ਐਪਲੀਕੇਸ਼ਨ ਵਿੱਚ Surfaces and Orbitals ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ,
00:10 Alicyclic ਅਤੇ Aromatic ਮੌਲੀਕਿਊਲਸ ਦੇ ਮਾਡਲ ਬਣਾਉਣਾ ।
00:14 ਮੌਲੀਕਿਊਲਸ ਦੇ ਵੱਖ-ਵੱਖ ਸਰਫੇਸ ਦਿਖਾਉਣਾ।
00:18 ਐਟੋਮਿਕ ਅਤੇ ਮੌਲੀਕਿਊਲਰ ਔਰਬਿਟਲਸ ਦਿਖਾਉਣਾ।
00:22 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ, ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ Jmol ਐਪਲੀਕੇਸ਼ਨ ਵਿੱਚ ਮੌਲੀਕਿਊਲਰ ਮਾਡਲ ਕਿਵੇਂ ਬਣਾਉਂਦੇ ਅਤੇ ਐਡਿਟ ਕਰਦੇ ਹਨ।
00:29 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ, ਸਾਡੀ ਵੈਬਸਾਈਟ ਉੱਤੇ ਜਾਓ ।
00:35 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ
00:38 Ubuntu OS ਵਰਜਨ 12.04
00:42 Jmol ਵਰਜਨ 12.2.2 ਅਤੇ
00:45 Java (JRE) ਵਰਜਨ 7
00:48 ਮੈਂ ਇੱਕ ਨਵੀਂ Jmol ਐਪਲੀਕੇਸ਼ਨ ਵਿੰਡੋ ਖੋਲੀ ਹੈ ।
00:52 ਹੁਣ ਸਭ ਤੋਂ ਪਹਿਲਾਂ cyclohexane ਦਾ ਮਾਡਲ ਬਣਾਉਂਦੇ ਹਾਂ।
00:56 ਮਾਡਲਕਿਟ ਮੈਨਿਊ ਉੱਤੇ ਕਲਿਕ ਕਰੋ ।
00:59 ਪੈਨਲ ਉੱਤੇ methane ਦਾ ਮਾਡਲ ਵਿਖਾਈ ਦਿੰਦਾ ਹੈ ।
01:03 Cyclohexane ਬਣਾਉਣ ਦੇ ਲਈ, ਸਾਨੂੰ 6 ਕਾਰਬਨ ਐਟਮਸ ਦੀ ਹਾਇਡਰੋਕਾਰਬਨ ਚੇਨ ਬਣਾਉਣੀ ਹੋਵੇਗੀ ।
01:09 ਅਸੀ ਮਾਡਲ ਵਿੱਚ ਹਾਇਡਰੋਜਨ ਨੂੰ ਮਿਥਾਇਲ ਗਰੁਪ ਨਾਲ ਬਦਲਾਂਗੇ ।
01:13 ਅਜਿਹਾ ਕਰਨ ਦੇ ਲਈ, ਅਸੀ ਹਾਇਡਰੋਜਨ ਉੱਤੇ ਕਰਸਰ ਰੱਖਾਂਗੇ ਅਤੇ ਇਸ ਉੱਤੇ ਕਲਿਕ ਕਰਾਂਗੇ।
01:18 ਸਕਰੀਨ ਉੱਤੇ ਇਹ ਇਥੇਨ ਦਾ ਮਾਡਲ ਹੈ ।
01:21 ਇਹ ਸਟੇਪ ਦੋ ਵਾਰ ਹੋਰ ਦੋਹਰਾਓ ਅਤੇ ਇੱਕ ਵਾਰ ਵਿੱਚ ਇੱਕ ਹਾਇਡਰੋਜਨ ਨੂੰ ਮਿਥਾਇਲ ਗਰੁਪ ਨਾਲ ਬਦਲੋ ।
01:28 ਹਾਇਡਰੋਜਨਸ ਉੱਤੇ ਇਸ ਪ੍ਰਕਾਰ ਕਲਿਕ ਕਰੋ ਕਿ ਸਟਰਕਚਰ ਇੱਕ ਚੱਕਰ ਬਣਾਵੇ ।
01:33 ਹੁਣ, Rotate molecule ਟੂਲ ਪ੍ਰਯੋਗ ਕਰਕੇ ਸਕਰੀਨ ਉੱਤੇ ਸਟਰਕਚਰ ਨੂੰ ਘੁਮਾਓ।
01:38 ਪੈਨਲ ਉੱਤੇ ਇਹ ਬਿਊਟੇਨ ਦਾ ਸਟਰਕਚਰ ਹੈ।
01:41 ਮਾਡਲਕਿਟ ਮੈਨਿਊ ਉੱਤੇ ਕਲਿਕ ਕਰੋ ।
01:45 ਚੇਨ ਦੇ ਅੰਤ ਵਿੱਚ ਉਪਲੱਬਧ ਕਿਸੇ ਵੀ ਕਾਰਬਨ ਪਰਮਾਣੁ ਦੇ ਹਾਇਡਰੋਜਨ ਉੱਤੇ ਕਲਿਕ ਕਰੋ ।
01:52 ਇਹ ਪੈਨਲ ਉੱਤੇ ਪੈਂਟੇਨ ਦਾ ਮਾਡਲ ਹੈ।
01:55 ਹਾਇਡਰੋਜਨਸ ਵਿੱਚੋਂ ਕਿਸੇ ਇੱਕ ਉੱਤੇ ਕਲਿਕ ਕਰੋ, ਜੋ ਕਿ ਕਾਰਬਨ ਚੇਨ ਦੇ ਅੰਤ ਦੇ ਨਜ਼ਦੀਕ ਹੈ।
02:00 ਪੈਨਲ ਉੱਤੇ cyclohexane ਦਾ ਮਾਡਲ ਬਣਾਇਆ ਗਿਆ ਹੈ ।
02:04 ਸਟਰਕਚਰ ਨੂੰ ਉਪਯੁਕਤ ਬਣਾਉਣ ਲਈ ਮਾਡਲਕਿਟ ਮੈਨਿਊ ਵਿੱਚ ਮਿਨਿਮਾਇਜ ਵਿਕਲਪ ਦਾ ਪ੍ਰਯੋਗ ਕਰੋ ।
02:09 ਹੁਣ Cyclohexane ਦਾ ਮਾਡਲ ਆਪਣੀ ਸਭ ਤੋਂ ਜਿਆਦਾ ਸਥਿਰ ਚੇਅਰ ਕਾਂਫਾਰਮੇਸ਼ਨ ਵਿੱਚ ਹੈ ।
02:15 ਵਿਕਲਪਿਕ ਰੂਪ ਵਜੋਂ, cyclic structures ਬਣਾਉਣ ਲਈ ਅਸੀ ਮਾਡਲਕਿਟ ਮੈਨਿਊ ਵਿੱਚ Drag to bond ਵਿਕਲਪ ਵੀ ਪ੍ਰਯੋਗ ਕਰ ਸਕਦੇ ਹਾਂ ।
02:24 ਇਸ ਵਿਸ਼ੇਸ਼ਤਾ ਨੂੰ ਦਿਖਾਉਣ ਲਈ ਮੈਂ ਪੈਂਟੇਨ ਦਾ ਮਾਡਲ ਪ੍ਰਯੋਗ ਕਰਾਂਗਾ।
02:29 ਪੈਨਲ ਉੱਤੇ ਇਹ ਪੈਂਟੇਨ ਦਾ ਮਾਡਲ ਹੈ ।
02:32 ਇਸਨੂੰ cyclopentane ਵਿੱਚ ਬਦਲਨ ਦੇ ਲਈ, ਮਾਡਲਕਿਟ ਮੈਨਿਊ ਵਿਚੋਂ Drag to bond ਵਿਕਲਪ ਚੁਣੋ।
02:40 ਕਰਸਰ ਨੂੰ ਚੇਨ ਦੇ ਇੱਕ ਸਿਰੇ ਉੱਤੇ ਉਪਲੱਬਧ ਕਾਰਬਨ ਉੱਤੇ ਰੱਖੋ।
02:45 ਮਾਊਸ ਬਟਨ ਨੂੰ ਫੜ ਕੇ ਰਖੋ ।
02:47 ਮਾਊਸ ਬਟਨ ਨੂੰ ਬਿਨਾਂ ਛੱਡੇ, ਕਰਸਰ ਨੂੰ ਚੇਨ ਦੇ ਦੂੱਜੇ ਸਿਰੇ ਉੱਤੇ ਉਪਲੱਬਧ ਕਾਰਬਨ ਉੱਤੇ ਲਿਆਓ।
02:54 ਹੁਣ ਮਾਊਸ ਬਟਨ ਛੱਡ ਦਿਓ।
02:57 ਪੈਨਲ ਉੱਤੇ ਸਾਡੇ ਕੋਲ cyclopentane ਦਾ ਮਾਡਲ ਹੈ ।
03:01 ਹੁਣ cyclohexane ਦੇ ਮਾਡਲ ਦੇ ਨਾਲ Jmol ਪੈਨਲ ਉੱਤੇ ਵਾਪਸ ਜਾਂਦੇ ਹਾਂ।
03:06 ਹੁਣ cyclohexane ਨੂੰ ਬੈਂਜੀਨ ਰਿੰਗ ਵਿੱਚ ਬਦਲਦੇ ਹਾਂ।
03:10 ਸਾਨੂੰ cyclohexane ਰਿੰਗ ਵਿੱਚ ਵਿਕਲਪਿਕ ਸਥਾਨਾਂ ਉੱਤੇ ਡਬਲ ਬਾਂਡਸ ਲਗਾਉਣੇ ਹਨ ।
03:16 ਮਾਡਲਕਿਟ ਮੈਨਿਊ ਖੋਲੋ ।
03:19 ਕਿਸੇ ਵੀ ਦੋ ਕਾਰਬਨ ਐਟਮਸ ਦੇ ਵਿਚਕਾਰ ਕਰਸਰ ਨੂੰ ਰੱਖੋ ਅਤੇ ਉਸ ਉੱਤੇ ਕਲਿਕ ਕਰੋ ।
03:25 ਹੁਣ ਸਾਡੇ ਕੋਲ ਪੈਨਲ ਉੱਤੇ cyclohexene ਹੈ ।
03:29 ਅੱਗੇ, ਇਸਨੂੰ ਬੈਂਜੀਨ ਵਿੱਚ ਬਦਲਨ ਦੇ ਲਈ, ਸਾਨੂੰ ਸਟਰਕਚਰ ਵਿੱਚ ਦੋ ਹੋਰ ਡਬਲ ਬਾਂਡਸ ਲਗਾਉਣ ਦੀ ਜ਼ਰੂਰਤ ਹੈ ।
03:36 ਅਗਲੇ ਦੋ ਵਿਕਲਪਿਕ ਕਾਰਬਨ ਐਟਮਸ ਦੇ ਵਿਚਕਾਰ ਵਾਲੇ ਬਾਂਡ ਉੱਤੇ ਕਲਿਕ ਕਰੋ ।
03:41 ਪੈਨਲ ਉੱਤੇ ਸਾਡੇ ਕੋਲ ਬੈਂਜੀਨ ਦਾ ਮਾਡਲ ਹੈ ।
03:44 ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜੇਸ਼ਨ ਕਰੋ ।
03:49 ਮੌਲੀਕਿਊਲਸ ਦੀ ਸਰਫੇਸ ਟੋਪੋਲਜੀ Jmol ਐਪਲੀਕੇਸ਼ਨ ਪ੍ਰਯੋਗ ਕਰਕੇ ਵਿਖਾਈ ਜਾ ਸਕਦੀ ਹੈ ।
03:56 ਭਿੰਨ ਸਰਫੇਸ ਦੇਖਣ ਦੇ ਲਈ, ਪੌਪ-ਅੱਪ ਮੈਨਿਊ ਖੋਲੋ।
04:01 ਯਕੀਨੀ ਕਰ ਲਵੋ ਕਿ ਮਾਡਲਕਿਟ ਮੈਨਿਊ ਬੰਦ ਹੋ ਗਿਆ ਹੈ, ਜੇਕਰ ਇਹ ਖੁੱਲ੍ਹਾ ਹੈ।
04:06 ਹੁਣ, ਪੌਪ-ਅੱਪ ਮੈਨਿਊ ਖੋਲ੍ਹਣ ਦੇ ਲਈ, ਪੈਨਲ ਉੱਤੇ ਰਾਇਟ ਕਲਿਕ ਕਰੋ ।
04:10 ਹੇਠਾਂ ਜਾਓ ਅਤੇ Surfaces ਚੁਣੋ ।
04:14 ਕਈ ਵਿਕਲਪਾਂ ਦੇ ਨਾਲ ਇੱਕ ਉੱਪ- ਮੈਨਿਊ ਖੁਲਦਾ ਹੈ ।
04:18 Dot Surface
04:20 van der Waals
04:21 ਅਤੇ ਕੁੱਝ ਹੋਰ ।
04:23 ਨੁਮਾਇਸ਼ ਦੇ ਲਈ, ਮੈਂ Molecular surface ਚੁਣਾਗਾ ।
04:28 ਬੈਂਜੀਨ ਦਾ ਮਾਡਲ molecular surface ਦੇ ਨਾਲ ਦਿਖਾਇਆ ਹੋਇਆ ਹੁੰਦਾ ਹੈ ।
04:33 ਹੁਣ ਇਸਨੂੰ ਇੱਕ ਹੋਰ ਸਰਫੇਸ, ਮੰਨ ਲੋ Dot Surface ਵਿੱਚ ਬਦਲਦੇ ਹਾਂ ।
04:38 ਸੋ, ਪੌਪ-ਅੱਪ ਮੈਨਿਊ ਦੁਬਾਰਾ ਖੋਲੋ ਅਤੇ Dot Surface ਚੁਣੋ ।
04:44 ਅਸੀ ਸਰਫੇਸ ਨੂੰ ਓਪੇਕ (ਅਪਾਰਦਰਸ਼ੀ) ਜਾਂ ਟਰਾਂਸਲੂਸੈਂਟ ਵੀ ਬਣਾ ਸਕਦੇ ਹਾਂ ।
04:48 ਅਜਿਹਾ ਕਰਨ ਦੇ ਲਈ, ਪੌਪ-ਅੱਪ ਮੈਨਿਊ ਖੋਲੋ ।
04:52 Surfaces ਤੱਕ ਹੇਠਾਂ ਜਾਓ ਅਤੇ Make Opaque ਵਿਕਲਪ ਚੁਣੋ।
04:59 ਵੇਖੋ ਕਿ ਬੈਂਜੀਨ ਮਾਡਲ ਓਪੇਕ ਹੋ ਗਿਆ ਹੈ ।
05:03 ਸਰਫੇਸ ਵਿਕਲਪ ਨੂੰ ਬੰਦ ਕਰਨ ਦੇ ਲਈ, ਪੌਪ-ਅੱਪ ਮੈਨਿਊ ਖੋਲੋ, Surfaces ਚੁਣੋ।
05:10 Off ਤੱਕ ਹੇਠਾਂ ਜਾਓ ਅਤੇ ਇਸ ਉੱਤੇ ਕਲਿਕ ਕਰੋ ।
05:15 ਹੁਣ, ਬਿਨਾਂ ਕਿਸੇ ਸਰਫੇਸ ਦੇ ਸਾਡੇ ਕੋਲ ਬੈਂਜੀਨ ਦਾ ਮਾਡਲ ਹੈ ।
05:20 Jmol, ਮੌਲੀਕਿਊਲਸ ਦੇ ਮੌਲੀਕਿਊਲਰ ਅਤੇ ਐਟੋਮਿਕ ਔਰਬਿਟਲਸ ਦਿਖਾ ਸਕਦਾ ਹੈ ।
05:25 ਕੰਸੋਲ ਉੱਤੇ ਕਮਾਂਡਾਂ ਲਿਖ ਕੇ ਸਕਰੀਨ ਉੱਤੇ ਐਟੋਮਿਕ ਔਰਬਿਟਲਸ ਦਿਖਾਏ ਜਾ ਸਕਦੇ ਹਨ ।
05:32 ਫਾਇਲ ਅਤੇ ਨਿਊ ਉੱਤੇ ਕਲਿਕ ਕਰਕੇ ਇੱਕ ਨਵੀਂ Jmol ਵਿੰਡੋ ਖੋਲੋ ।
05:37 ਹੁਣ ਫਾਇਲ ਅਤੇ ਫਿਰ ਕੰਸੋਲ ਉੱਤੇ ਕਲਿਕ ਕਰਕੇ ਕੰਸੋਲ ਵਿੰਡੋ ਖੋਲੋ ।
05:43 ਸਕਰੀਨ ਉੱਤੇ ਕੰਸੋਲ ਵਿੰਡੋ ਖੁਲਦੀ ਹੈ ।
05:47 ਕੰਸੋਲ ਵਿੰਡੋ ਨੂੰ ਵੱਡਾ ਕਰਨ ਲਈ ਮੈਂ KMag ਸਕਰੀਨ ਮੈਗਨਿਫਾਇਰ ਦਾ ਪ੍ਰਯੋਗ ਕਰ ਰਿਹਾ ਹਾਂ ।
05:53 ਐਟੋਮਿਕ ਔਰਬਿਟਲਸ ਲਈ ਕਮਾਂਡ ਲਾਇਨ isosurface phase atomicorbital ਨਾਲ ਸ਼ੁਰੂ ਹੁੰਦੀ ਹੈ ।
06:00 ($) ਡਾਲਰ ਪ੍ਰੋਂਪਟ ਉੱਤੇ ਟਾਈਪ ਕਰੋ isosurface phase atomic orbital
06:06 ਇਹ ਕਵਾਂਟਮ ਨੰਬਰ n, l ਅਤੇ m ਦੇ ਬਾਅਦ ਆਉਂਦਾ ਹੈ, ਜੋ ਹਰ ਇੱਕ ਐਟੋਮਿਕ ਆਰਬਿਟਲ ਲਈ ਵਿਸ਼ੇਸ਼ ਹੁੰਦੇ ਹਨ।
06:14 s ਆਰਬਿਟਲ ਨੂੰ ਦਿਖਾਉਣ ਲਈ ਟਾਈਪ ਕਰੋ 2 0 0
06:20 ਨੰਬਰ 2, 0, 0 ਸੰਬੰਧਿਤ n, l ਅਤੇ m ਕਵਾਂਟਮ ਨੰਬਰਾਂ ਨੂੰ ਦਰਸਾਉਂਦੇ ਹਨ।
06:27 ਕਮਾਂਡ ਨੂੰ ਚਲਾਉਣ ਲਈ ਐਂਟਰ ਬਟਨ ਦਬਾਓ।
06:31 ਸਾਡੇ ਕੋਲ ਪੈਨਲ ਉੱਤੇ s ਆਰਬਿਟਲ ਦਿਖਾਇਆ ਹੋਇਆ ਹੈ ।
06:35 ਇੱਥੇ ਐਟੋਮਿਕ ਔਰਬਿਟਲਸ ਅਤੇ ਸੰਬੰਧਿਤ ਸਕਰਿਪਟ ਕਮਾਂਡਾਂ ਦੇ ਕੁੱਝ ਹੋਰ ਉਦਾਹਰਣ ਹਨ ।
06:41 ਕਮਾਂਡ ਲਾਇਨ ਸਾਰੇ ਐਟੋਮਿਕ ਔਰਬਿਟਲਸ ਲਈ ਸਮਾਨ ਹੁੰਦੀ ਹੈ ।
06:45 ਕੰਸੋਲ ਉੱਤੇ ਪਿੱਛਲੀ ਕਮਾਂਡ ਵਿਖਾਉਣ ਦੇ ਲਈ, ਕੀਬੋਰਡ ਉੱਤੇ ਉਪਰਲਾ ਐਰੋ ਬਟਨ ਦਬਾਓ ।
06:51 ਕਵਾਂਟਮ ਨੰਬਰ n, l ਅਤੇ m ਨੂੰ ਐਡਿਟ ਕਰਕੇ 2 1 1 ਕਰੋ ।
06:58 ਐਂਟਰ ਬਟਨ ਦਬਾਓ ਅਤੇ Jmol ਪੈਨਲ ਉੱਤੇ px ਆਰਬਿਟਲ ਵੇਖੋ ।
07:05 ਉਪਰਲਾ ਐਰੋ ਬਟਨ ਦੁਬਾਰਾ ਦਬਾਓ ਅਤੇ n, l ਅਤੇ m ਨੂੰ ਐਡਿਟ ਕਰਕੇ 3 2 ਅਤੇ -1 ਕਰੋ ।
07:13 ਐਂਟਰ ਬਟਨ ਦਬਾਓ ਅਤੇ Jmol ਪੈਨਲ ਉੱਤੇ dxy ਆਰਬਿਟਲ ਵੇਖੋ ।
07:19 ਅਸੀ ਇਹਨਾ ਇਮੇਜਸ ਨੂੰ ਭਿੰਨ ਫਾਇਲ ਫੋਰਮੈਟਸ ਜਿਵੇਂ jpg, png ਅਤੇ pdf ਵਿੱਚ ਵੀ ਸੇਵ ਕਰ ਸਕਦੇ ਹਾਂ ।
07:27 ਇੱਥੇ ਸਾਰੇ ਐਟੋਮਿਕ ਔਰਬਿਟਲਸ ਲਈ ਕਮਾਂਡਾਂ ਦੀ ਇੱਕ ਸੂਚੀ ਹੈ (s, p, d, ਅਤੇ f)
07:35 ਇਸ ਸਲਾਇਡ ਉੱਤੇ ਦਿਖਾਏ ਗਏ ਮਾਡਲ ਐਟੋਮਿਕ ਔਰਬਿਟਲਸ ਹਨ ।
07:40 ਇਹ ਕੰਸੋਲ ਉੱਤੇ ਲਿਖੀਆਂ ਸਕਰਿਪਟ ਕਮਾਂਡਾਂ ਦੀ ਮਦਦ ਨਾਲ ਬਣਾਏ ਗਏ ਸਨ ।
07:45 ਇੱਥੇ ਮੈਂ ਇੱਕ ਨਵਾਂ Jmol ਪੈਨਲ ਅਤੇ ਕੰਸੋਲ ਖੋਲਿਆ ਹੈ ਇਹ ਵਿਖਾਉਣ ਲਈ ਕਿ ਮੌਲੀਕਿਊਲਰ ਔਰਬਿਟਲਸ ਨੂੰ ਕਿਵੇਂ ਦਿਖਾਉਂਦੇ ਹਨ ।
07:53 Jmol ਪ੍ਰਯੋਗ ਕਰਕੇ Hybridized ਮੌਲੀਕਿਊਲਰ ਔਰਬਿਟਲਸ ਜਿਵੇਂ sp3, sp2 ਅਤੇ sp ਦਿਖਾਏ ਜਾ ਸਕਦੇ ਹਨ ।
08:02 ਸਾਡੇ ਕੋਲ ਪੈਨਲ ਉੱਤੇ ਮੀਥੇਨ ਦਾ ਮਾਡਲ ਹੈ ।
08:06 ਮੀਥੇਨ ਕੋਲ sp3 ਟਾਈਪ ਦੇ ਮੌਲੀਕਿਊਲਰ ਔਰਬਿਟਲਸ ਹੁੰਦੇ ਹਨ।
08:11 Linear Combination of Atomic Orbitals ਯਾਨੀ LCAO ਤਰੀਕਾ ਮੌਲੀਕਿਊਲਰ ਔਰਬਿਟਲਸ ਬਣਾਉਣ ਲਈ ਪ੍ਰਯੋਗ ਹੁੰਦਾ ਹੈ ।
08:21 ਸੋ, ਕਮਾਂਡ ਲਾਇਨ lcaocartoon ਦੇ ਬਾਅਦ create ਅਤੇ ਆਰਬਿਟਲ ਦੇ ਨਾਮ ਦੇ ਨਾਲ ਸ਼ੁਰੂ ਹੁੰਦੀ ਹੈ ।
08:30 ਡਾਲਰ ਪ੍ਰੋਂਪਟ ਉੱਤੇ ਟਾਈਪ ਕਰੋ lcaocartoon create sp3
08:36 ਐਂਟਰ ਦਬਾਓ ।
08:38 sp3 hybridized ਮੌਲੀਕਿਊਲਰ ਔਰਬਿਟਲਸ ਦੇ ਨਾਲ ਮੀਥੇਨ ਦਾ ਮਾਡਲ ਵੇਖੋ ।
08:45 sp2 hybridized ਮੌਲੀਕਿਊਲਰ ਔਰਬਿਟਲਸ ਨੂੰ ਦੇਖਣ ਦੇ ਲਈ, ਅਸੀ ਉਦਾਹਰਣ ਵਿੱਚ ਇਥੀਨ ਲਵਾਂਗੇ।
08:52 ਪੈਨਲ ਉੱਤੇ ਇਹ ਇਥੀਨ ਦਾ ਮੌਲੀਕਿਊਲ ਹੈ ।
08:56 ਇਥੀਨ ਮੌਲੀਕਿਊਲ ਤਿੰਨ sp2 hybridized ਮੌਲੀਕਿਊਲਰ ਆਰਬਿਟਲ ਰੱਖਦਾ ਹੈ। ਉਨ੍ਹਾਂ ਦੇ ਨਾਮ sp2a, sp2b ਅਤੇ sp2c ਹਨ ।
09:08 ਡਾਲਰ ਪ੍ਰੋਂਪਟ ਉੱਤੇ, ਟਾਈਪ ਕਰੋ lcaocartoon create sp2a, ਐਂਟਰ ਦਬਾਓ ।
09:17 ਪੈਨਲ ਉੱਤੇ ਇਥੀਨ ਮਾਡਲ ਉੱਤੇ sp2 ਆਰਬਿਟਲ ਵੇਖੋ ।
09:22 ਅੱਪ ਐਰੋ ਬਟਨ ਦਬਾਓ ਅਤੇ sp2a ਨੂੰ sp2b ਨਾਲ ਬਦਲੋ, ਐਂਟਰ ਦਬਾਓ ।
09:31 ਦੁਬਾਰਾ, ਅੱਪ ਐਰੋ ਬਟਨ ਦਬਾਓ ਅਤੇ sp2b ਨੂੰ sp2c ਨਾਲ ਬਦਲੋ, ਐਂਟਰ ਦਬਾਓ ।
09:41 ਅੰਤ ਵਿਚ pi bond ਦੇ ਲਈ, ਆਰਬਿਟਲ ਦਾ ਨਾਮ ਐਡਿਟ ਕਰਕੇ pz ਕਰੋ ।
09:48 ਪੈਨਲ ਉੱਤੇ, ਸਾਡੇ ਕੋਲ ਸਾਰੇ ਮੌਲੀਕਿਊਲਰ ਔਰਬਿਟਲਸ ਦੇ ਨਾਲ ਇਥੀਨ ਮੌਲੀਕਿਊਲ ਹੈ ।
09:55 ਇਹ ਸਲਾਇਡ ਮੌਲੀਕਿਊਲਰ ਔਰਬਿਟਲਸ ਦੇ ਨਾਲ ਕੁੱਝ ਹੋਰ ਮੌਲੀਕਿਊਲਸ ਦੇ ਉਦਾਹਰਣ ਦਿਖਾਉਂਦੀ ਹੈ ।
10:01 ਜਿਆਦਾ ਜਾਣਕਾਰੀ ਲਈ Jmol ਸਕਰਿਪਟ ਡਾਕਿਉਮੈਂਟੇਸ਼ਨ ਦੀ ਵੈਬਸਾਈਟ ਵੇਖੋ ।
10:08 ਚਲੋ ਇਸਦਾ ਸਾਰ ਕਰਦੇ ਹਾਂ।
10:10 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਅਨੂਸਾਰ ਕਰਨਾ ਸਿੱਖਿਆ
10:12 cyclohexane ਅਤੇ cyclopentane ਦੇ ਮਾਡਲ ਬਣਾਉਣਾ ।
10:17 benzene ਦਾ ਮਾਡਲ ਬਣਾਉਣਾ ।
10:19 ਮੌਲੀਕਿਊਲਸ ਦੀ ਸਰਫੇਸ ਟੋਪੋਲਜੀ ਦਿਖਾਉਣਾ ।
10:23 ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿੱਖਿਆ
10:24 ਐਟੋਮਿਕ ਔਰਬਿਟਲਸ (s, p, d, f) ਦਿਖਾਉਣਾ।
10:29 ਕੰਸੋਲ ਉੱਤੇ ਸਕਰਿਪਟ ਕਮਾਂਡਾਂ ਲਿਖ ਕੇ ਮੌਲੀਕਿਊਲਰ ਔਰਬਿਟਲਸ (sp3, sp2 and sp) ਨੂੰ ਦਿਖਾਉਣਾ ।
10:38 ਇੱਥੇ ਇੱਕ ਅਸਾਈਨਮੈਂਟ ਹੈl
10:40 2-Butene ਦਾ ਮਾਡਲ ਬਣਾਓ ਅਤੇ ਮੌਲੀਕਿਊਲਰ ਔਰਬਿਟਲਸ ਨੂੰ ਦਿਖਾਓ।
10:45 ਮੌਲੀਕਿਊਲਰ ਔਰਬਿਟਲਸ ਦੇ ਰੰਗ ਅਤੇ ਆਕਾਰ ਨੂੰ ਬਦਲਨ ਲਈ lcaocartoon ਕਮਾਂਡ ਨੂੰ ਜਾਂਚੋ।
10:52 ਕਮਾਂਡਾਂ ਦੀ ਸੂਚੀ ਲਈ ਹੇਠਾਂ ਦਿੱਤੇ ਗਏ ਲਿੰਕ ਵੇਖੋ ।
10:57 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ ।

http://spoken-tutorial.org/What_is_a_Spoken_Tutorial

11:01 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
11:04 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
11:09 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
11:11 ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:15 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
11:19 ਜਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
11:26 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
11:30 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
11:37 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http://spoken-tutorial.org/NMEICT-Intro
11:42 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet