LibreOffice-Calc-on-BOSS-Linux/C2/Introduction-to-LibreOffice-Calc/Punjabi

From Script | Spoken-Tutorial
Revision as of 20:43, 12 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਲਿਬਰੇ ਆਫਿਸ Calc ਦੀ ਜਾਣ ਪਹਿਚਾਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਸਿਖਾਂਗੇ।
00:09 ਲਿਬਰੇ ਆਫਿਸ Calc ਦੀ ਜਾਣ ਪਹਿਚਾਣ ਦੇ ਬਾਰੇ ਵਿੱਚ।
00:12 ਲਿਬਰੇ ਆਫਿਸ Calc ਵਿੱਚ ਵੱਖ-ਵੱਖ ਟੂਲਬਾਰਸ ਦੇ ਬਾਰੇ ਵਿੱਚ।
00:16 Calc ਵਿੱਚ ਨਵਾਂ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈ।
00:18 ਮੌਜੂਦ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈl
00:21 Calc ਵਿੱਚ ਡਾਕਿਊਮੈਂਟ ਸੇਵ ਅਤੇ ਬੰਦ ਕਿਵੇਂ ਕਰਨਾ ਹੈ।
00:26 ਲਿਬਰੇ ਆਫਿਸ Calc ਲਿਬਰੇ ਆਫਿਸ ਸੂਟ ਦਾ ਸਪ੍ਰੈਡਸ਼ੀਟ ਕੌਂਪੋਨੈਂਟ ਹੈ।
00:32 ਜਿਸ ਤਰ੍ਹਾਂ ਰਾਇਟਰ ਟੈਕਸਟ ਜਾਣਕਾਰੀ ਦੇ ਨਾਲ ਵਿਆਪਕ ਰੂਪ ਵਜੋਂ ਕਾਰਜ ਕਰਦਾ ਹੈ, ਸਪ੍ਰੈਡਸ਼ੀਟ ਵਿਆਪਕ ਰੂਪ ਵਜੋਂ ਸੰਖਿਆਤਮਕ ਜਾਣਕਾਰੀ ਦੇ ਨਾਲ ਕਾਰਜ ਕਰਦੀ ਹੈ।
00:40 ਇਸਨੂੰ ਸੰਖਿਆਵਾਂ ਦੀ ਭਾਸ਼ਾ ਲਈ ਇੱਕ ਸਾਫਟਵੇਅਰ ਕਿਹਾ ਜਾ ਸਕਦਾ ਹੈ।
00:44 ਇਹ ਮਾਇਕਰੋਸਾਫਟ ਆਫਿਸ ਸੂਟ ਦੇ ਮਾਇਕਰੋਸਾਫਟ ਐਕਸਲ ਦੇ ਸਮਾਨ ਹੈ।
00:49 ਇਹ ਮੁਫਤ ਅਤੇ ਓਪਨ ਸੋਰਸ ਸਾਫਟਵੇਅਰ ਹੈl ਸੋ ਇਹ ਮੁਫਤ ਵਿੱਚ ਕਾਪੀ, ਮੁੜ-ਉਪਯੋਗ ਅਤੇ ਵੰਡਿਆ ਜਾ ਸਕਦਾ ਹੈ।
00:57 ਲਿਬਰੇ ਆਪਿਸ ਸੂਟ ਦੇ ਨਾਲ ਸ਼ੁਰੂ ਕਰਨ ਲਈ ਤੁਸੀ ਜਾਂ ਤਾਂ ਮਾਇਕਰੋਸਾਫਟ ਵਿੰਡੋਜ 2000 ਅਤੇ ਜਾਂ ਇਸਦੇ ਉੱਚ - ਵਰਜਨ(ਸੰਸਕਰਣ) ਜਿਵੇਂ MS Windows XP ਜਾਂ MS Windows 7 ਦੀ ਵਰਤੋ ਕਰ ਸਕਦੇ ਹੋ ਜਾਂ ਤੁਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/Linux ਦੀ ਵਰਤੋ ਕਰ ਸਕਦੇ ਹੋ।
01:14 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
01:26 ਜੇਕਰ ਤੁਹਾਡੇ ਕੋਲ ਲਿਬਰੇ ਆਫਿਸ ਸੂਟ ਸੰਸਥਾਪਿਤ ਨਹੀਂ ਹੈ, ਤਾਂ Calc ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਸੰਸਥਾਪਿਤ ਕੀਤਾ ਜਾ ਸਕਦਾ ਹੈ।
01:34 ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਇਸ ਵੈਬਸਾਈਟ ਤੋਂ GNU/ਲਿਨਕਸ ਟਿਊਟੋਰਿਅਲਸ ਨੂੰ ਵੇਖੋ ਅਤੇ ਇਸ ਵੈਬਸਾਈਟ ਉੱਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ ਲਿਬਰੇ ਆਫਿਸ ਸੂਟ ਡਾਊਨਲੋਡ ਕਰੋ।
01:49 ਵੇਰਵੇ ਸਾਹਿਤ ਨਿਰਦੇਸ਼ ਲਿਬਰੇ ਆਫਿਸ ਸੂਟ ਦੇ ਪਹਿਲੇ ਟਿਊਟੋਰਿਅਲ ਵਿੱਚ ਉਪਲੱਬਧ ਹਨ।
01:55 ਯਾਦ ਰੱਖੋ ਕਿ ਸੰਸਥਾਪਨ ਕਰਦੇ ਸਮੇਂ Calc ਲਈ “Complete” ਸੰਸਥਾਪਨ ਦੀ ਵਰਤੋ ਕਰੋ।
02:00 ਜੇਕਰ ਤੁਹਾਡੇ ਕੋਲ ਲਿਬਰੇ ਆਫਿਸ ਸੂਟ ਪਹਿਲਾਂ ਤੋਂ ਹੀ ਸੰਸਥਾਪਿਤ ਹੈ, ਤੁਸੀ ਸਕਰੀਨ ਦੇ ਉਪਰੀ ਖੱਬੇ ਵਿੱਚ “Applications” ਆਪਸ਼ਨ ਅਤੇ ਫਿਰ “Office” ਅਤੇ ਫਿਰ “LibreOffice” ਆਪਸ਼ਨ ਉੱਤੇ ਕਲਿਕ ਕਰਕੇ ਲਿਬਰੇ ਆਫਿਸ Calc ਨੂੰ ਪਾਓਗੇ।
02:16 ਵੱਖ-ਵੱਖ ਲਿਬਰੇ ਆਫਿਸ ਘਟਕਾਂ ਦੇ ਨਾਲ ਇੱਕ ਨਵਾਂ ਡਾਇਲਾਗ ਬਾਕਸ ਖੁਲਦਾ ਹੈ।
02:21 ਲਿਬਰੇ ਆਫਿਸ Calc ਐਕਸੇਸ ਕਰਨ ਲਈ ਨਵੇਂ ਡਾਇਲਾਗ ਬਾਕਸ ਵਿੱਚ “Spreadsheet” ਘਟਕ ਉੱਤੇ ਕਲਿਕ ਕਰੋ।
02:29 ਇਹ ਮੁੱਖ Calc ਵਿੰਡੋ ਵਿੱਚ ਇੱਕ ਖਾਲੀ ਡਾਕਿਊਮੈਂਟ ਖੋਲੇਗਾ।
02:34 ਹੁਣ ਚਲੋ Calc ਵਿੰਡੋ ਦੇ ਮੁੱਖ ਘਟਕਾਂ ਦੇ ਬਾਰੇ ਵਿੱਚ ਸਿਖਦੇ ਹਾਂ।
02:38 Calc ਵਿੱਚ ਡਾਕਿਊਮੈਂਟ ਨੂੰ ਵਰਕਬੁੱਕ ਕਿਹਾ ਜਾਂਦਾ ਹੈ। ਇੱਕ ਵਰਕਬੁੱਕ ਵਿੱਚ ਸਪ੍ਰੈਡਸ਼ੀਟ ਨਾਮਕ ਕਈ ਸ਼ੀਟਾਂ ਹੁੰਦੀਆਂ ਹਨ।
02:47 ਹਰ ਇੱਕ ਸਪ੍ਰੈਡਸ਼ੀਟ ਵਿੱਚ ਸੈਲਸ ਰੋਜ ਅਤੇ ਕਾਲਮ ਵਿੱਚ ਵਿਵਸਥਿਤ ਹੁੰਦੇ ਹਨ। ਹਰੇਕ ਰੋ ਇੱਕ ਨੰਬਰ ਦੇ ਨਾਲ ਅਤੇ ਹਰ ਇੱਕ ਕਾਲਮ ਇੱਕ ਅੱਖਰ ਦੇ ਨਾਲ ਨਿਰਧਾਰਤ ਹੁੰਦੀ ਹੈ।
02:57 ਇੱਕ ਵਿਸ਼ੇਸ਼ ਸੈਲ,ਜੋ ਰੋ ਅਤੇ ਕਾਲਮ ਦੇ ਇੱਕ ਇੰਟਰਸੈਕਸ਼ਨ ਨੂੰ ਦਰਸਾਉਂਦਾ ਹੈ, ਉਹ ਇਸਦੇ ਸੰਬੰਧਿਤ ਰੋ ਨੰਬਰ ਅਤੇ ਕਾਲਮ ਅੱਖਰ ਦੇ ਦੁਆਰਾ ਪਛਾਣਿਆ ਜਾਂਦਾ ਹੈ।
03:08 ਸੈਲਸ, ਡਿਸਪਲੇ ਅਤੇ ਮੈਨੀਪੂਲੇਸ਼ਨ ਲਈ ਟੈਕਸਟ, ਸੰਖਿਆਵਾਂ, ਫਾਰਮੂਲੇ ਅਤੇ ਕਈ ਹੋਰ ਡੇਟਾ ਐਲੀਮੇਂਟਸ ਵਰਗੀ ਜਾਣਕਾਰੀ ਰੱਖ ਸਕਦੇ ਹਨ।
03:17 ਹਰ ਇੱਕ ਸਪ੍ਰੈਡਸ਼ੀਟ ਵਿੱਚ ਕਈ ਸ਼ੀਟਾਂ ਹੁੰਦੀਆਂ ਹਨ। ਅਤੇ ਹਰ ਇੱਕ ਸ਼ੀਟ ਵਿੱਚ ਇੱਕ ਮਿਲੀਅਨ ਤੋਂ ਕੁੱਝ ਜਿਆਦਾ ਰੋਜ ਅਤੇ ਇੱਕ ਹਜਾਰ ਕਾਲਮਸ ਹੋ ਸਕਦੇ ਹਨ ਜੋ ਕਿ ਸਾਨੂੰ ਇੱਕ ਸਿੰਗਲ ਸ਼ੀਟ ਵਿੱਚ ਇੱਕ ਬਿਲੀਅਨ ਜਾਂ ਸੌ ਕਰੋਡ਼ ਤੋਂ ਜਿਆਦਾ ਸੈਲਸ ਪ੍ਰਦਾਨ ਕਰਦੀ ਹੈ।
03:32 Calc ਵਿੰਡੋ ਵਿੱਚ ਵੱਖ-ਵੱਖ ਟੂਲਬਾਰਸ ਹੁੰਦੇ ਹਨ ਜਿਵੇਂ- ਟਾਇਟਲ ਬਾਰ, ਮੈਨਿਊ ਬਾਰ, ਸਟੈਂਡਰਡ ਬਾਰ, ਫਾਰਮੇਟਿੰਗ ਬਾਰ, ਫਾਰਮੁਲਾ ਬਾਰ ਅਤੇ ਸਟੇਟਸ ਬਾਰ।
03:44 ਇਹਨਾਂ ਟੂਲਬਾਰਸ ਤੋਂ ਇਲਾਵਾ, ਇੱਥੇ ਉੱਤੇ “Input line” ਅਤੇ “Name box” ਨਾਮਕ ਦੋ ਹੋਰ ਫੀਲਡਸ ਹਨ।
03:53 ਟੂਲਬਾਰਸ ਵਿਚ ਸਭ ਤੋਂ ਜਿਆਦਾ ਲਾਭਦਾਇਕ ਆਪਸ਼ਨ ਸ਼ਾਮਲ ਹੁੰਦੇ ਹਨ। ਜਿਨ੍ਹਾਂ ਨੂੰ ਅਸੀ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ।
04:01 ਹੁਣ ਤੁਸੀ ਸਪ੍ਰੈਡਸ਼ੀਟ ਦੇ ਹੇਠਲੇ ਖੱਬੇ ਕੋਨੇ ਉੱਤੇ “Sheet1”, “Sheet 2” ਅਤੇ “Sheet 3” ਨਾਮਕ ਤਿੰਨ ਸ਼ੀਟ ਟੈਬਸ ਵੇਖ ਸਕਦੇ ਹੋ।
04:11 ਇਹ ਟੈਬਸ ਸਫੇਦ ਟੈਬ ਵਾਲੀ ਵਿਜੀਬਲ ਸ਼ੀਟ ਦੇ ਨਾਲ ਹਰ ਇੱਕ ਵਿਅਕਤੀਗਤ ਸ਼ੀਟ ਲਈ ਪਹੁੰਚ ਨੂੰ ਸਮਰੱਥਾਵਾਨ ਬਣਾਉਂਦੇ ਹਨ।
04:20 ਹੋਰ ਸ਼ੀਟ ਟੈਬ ਉੱਤੇ ਕਲਿਕ ਕਰਨ ਨਾਲ ਉਹ ਵਿਸ਼ੇਸ਼ ਸ਼ੀਟ ਦਿਖਾਉਂਦਾ ਹੈ,ਅਤੇ ਉਹ ਟੈਬ ਸਫੇਦ ਵਿੱਚ ਬਦਲ ਜਾਂਦਾ ਹੈ।
04:27 ਸਪ੍ਰੈਡਸ਼ੀਟ ਦਾ ਮੁੱਖ ਭਾਗ ਜਿੱਥੇ ਡੇਟਾ ਐਂਟਰ ਹੁੰਦਾ ਹੈ, ਉਹਦੇ ਵਿਚ ਗਰਿਡ ਦੇ ਰੂਪ ਵਿੱਚ ਵੱਖ-ਵੱਖ ਸੈਲਸ ਸ਼ਾਮਿਲ ਹੁੰਦੇ ਹਨ। ਹਰ ਇੱਕ ਸੈਲ ਕਾਲਮ ਅਤੇ ਰੋ ਦੇ ਇੰਟਰਸੈਕਸ਼ਨ ਉੱਤੇ ਹੁੰਦਾ ਹੈ।
04:40 ਕਾਲਮਸ ਦੇ ਸਿਖਰ ਤੇ ਅਤੇ ਰੋਜ ਦੇ ਖੱਬੇ ਪਾਸੇ ਅਖੀਰ ਵਿੱਚ ਅੱਖਰਾਂ ਅਤੇ ਨੰਬਰਾਂ ਨਾਲ ਗਰੇ ਬਾਕਸੇਸ ਦੀ ਲੜੀ ਸ਼ਾਮਿਲ ਹੁੰਦੀ ਹੈ। ਇਹ ਕਾਲਮ ਅਤੇ ਰੋ ਹੈਡਰਸ ਹਨ।
04:52 ਕਾਲਮ “A” ਨਾਲ ਸ਼ੁਰੂ ਹੁੰਦਾ ਹੈ ਅਤੇ ਸੱਜੇ ਵੱਲ ਜਾਂਦਾ ਹੈ, ਅਤੇ ਰੋਜ “1” ਨਾਲ ਸ਼ੁਰੂ ਹੋ ਕੇ ਹੇਠਾਂ ਦੇ ਵੱਲ ਜਾਂਦੀਆਂ ਹਨ।
04:59 ਇਹ ਕਾਲਮ ਅਤੇ ਰੋ ਹੈਡਰਸ ਸੈਲ ਰੈਫਰੈਂਸ ਬਣਾਉਂਦੇ ਹਨ ਜੋ “Name Box” ਫੀਲਡ ਵਿੱਚ ਵਿਖਾਈ ਦਿੰਦੇ ਹਨ।
05:07 Calc ਵਿੱਚ ਵੱਖ-ਵੱਖ ਘਟਕਾਂ ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ ਅਸੀ ਹੁਣ ਸਿਖਾਂਗੇ ਕਿ ਲਿਬਰੇ ਆਫਿਸ Calc ਵਿੱਚ ਨਵਾਂ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈ।
05:15 ਤੁਸੀ ਸਟੈਂਡਰਡ ਟੂਲਬਾਰ ਵਿੱਚ “New” ਆਇਕਨ ਉੱਤੇ ਕਲਿਕ ਕਰਕੇ ਜਾਂ ਮੈਨਿਊ ਬਾਰ ਵਿੱਚ “File” ਆਪਸ਼ਨ ਉੱਤੇ ਕਲਿਕ ਕਰਕੇ ਅਤੇ ਫਿਰ “New” ਆਪਸ਼ਨ ਉੱਤੇ ਕਲਿਕ ਕਰਕੇ ਅਤੇ ਅਖੀਰ ਵਿੱਚ “Spreadsheet” ਆਪਸ਼ਨ ਉੱਤੇ ਕਲਿਕ ਕਰਕੇ ਨਵਾਂ ਡਾਕਿਊਮੈਂਟ ਖੋਲ ਸਕਦੇ ਹੋ।
05:32 ਤੁਸੀ ਵੇਖ ਸਕਦੇ ਹੋ ਕਿ ਦੋਨਾਂ ਮਾਮਲਿਆਂ ਵਿੱਚ ਨਵਾਂ Calc ਵਿੰਡੋ ਖੁਲ੍ਹਦਾ ਹੈ।
05:37 ਹੁਣ ਅਸੀ ਸਿਖਾਂਗੇ ਕਿ ਸਪ੍ਰੈਡਸ਼ੀਟ ਵਿੱਚ “Personal Finance Tracker” ਕਿਵੇਂ ਬਣਾਉਂਦੇ ਹਨ।
05:43 ਚਲੋ ਵੇਖਦੇ ਹਾਂ ਕਿ ਸਪ੍ਰੈਡਸ਼ੀਟ ਵਿੱਚ ਕੁੱਝ ਸੈਲਸ ਵਿੱਚ ਡੇਟਾ ਐਂਟਰ ਕਿਵੇਂ ਕਰਦੇ ਹਨ।
05:49 ਸੋ, ਸਪ੍ਰੈਡਸ਼ੀਟ ਦੀ ਪਹਿਲੀ ਸ਼ੀਟ ਵਿੱਚ A1 ਦੇ ਰੂਪ ਵਿੱਚ ਨਿਰਧਾਰਤ ਸੈਲ ਉੱਤੇ ਕਲਿਕ ਕਰੋ ।
05:54 ਚਲੋ ਹੈਡਿੰਗ “SN” ਟਾਈਪ ਕਰਦੇ ਹਾਂ ਜੋ ਕਿ ਵਿਸ਼ੇ ਦੇ ਸੀਰੀਅਲ ਨੰਬਰ ਨੂੰ ਸੰਬੋਧਿਤ ਕਰਦਾ ਹੈ। ਜਿਸਨੂੰ ਅਸੀ ਸਪ੍ਰੈਡਸ਼ੀਟ ਵਿੱਚ ਦਿਖਾਵਾਂਗੇ।
06:03 ਹੁਣ B1 ਦੇ ਰੂਪ ਵਿੱਚ ਨਿਰਧਾਰਤ ਸੈਲ ਉੱਤੇ ਕਲਿਕ ਕਰੋ ਅਤੇ ਹੋਰ ਹੈਡਿੰਗ “Items” ਦੇ ਤੌਰ ਤੇ ਟਾਈਪ ਕਰੋ।
06:09 ਆਈਟਮ (ਚੀਜ) ਦੇ ਸਾਰੇ ਨਾਮ ਇਸ ਹੈਡਿੰਗ ਅਧੀਨ ਹੋਣਗੇ, ਜਿਨ੍ਹਾਂ ਦੀ ਅਸੀ ਸਪ੍ਰੈਡਸ਼ੀਟ ਵਿੱਚ ਵਰਤੋ ਕਰਾਂਗੇ।
06:16 ਉਸੀ ਤਰ੍ਹਾਂ, ਇੱਕ ਤੋਂ ਬਾਅਦ ਇੱਕ C1,D1,E1,F1 ਅਤੇ G1 ਸੈਲਸ ਉੱਤੇ ਕਲਿਕ ਕਰੋ ਅਤੇ ਕ੍ਰਮ ਅਨੁਸਾਰ “Cost”, “Spent”, “Received”, “Date” ਅਤੇ “Account” ਹੈਡਿੰਗ ਲਿਖੋ।
06:32 ਅਸੀ ਬਾਅਦ ਵਿੱਚ ਇਸ ਹਰ ਇੱਕ ਕਾਲਮ ਵਿੱਚ ਡੇਟਾ ਭਰਾਂਗੇ।
06:37 ਇੱਕ ਵਾਰ ਤੁਹਾਡੀ ਸਪ੍ਰੈਡਸ਼ੀਟ ਨੂੰ ਲਿਖਣ ਦਾ ਕੰਮ ਮੁਕੰਮਲ ਹੋ ਜਾਵੇ, ਤੁਹਾਨੂੰ ਇਸਨੂੰ ਭਵਿੱਖ ਵਿੱਚ ਵਰਤੋ ਲਈ ਸੇਵ ਕਰਨਾ ਚਾਹੀਦਾ ਹੈ।
06:42 ਇਸ ਫਾਈਲ ਨੂੰ ਸੇਵ ਕਰਨ ਲਈ ਮੈਨਿਊ ਬਾਰ ਵਿੱਚ “File” ਉੱਤੇ ਕਲਿਕ ਕਰੋ ਅਤੇ ਫਿਰ “Save As” ਆਪਸ਼ਨ ਉੱਤੇ ਕਲਿਕ ਕਰੋ।
06:50 ਸਕਰੀਨ ਉੱਤੇ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ਜਿੱਥੇ ਤੁਹਾਨੂੰ “Name” ਫੀਲਡ ਵਿੱਚ ਤੁਹਾਡੀ ਫਾਈਲ ਦਾ ਨਾਮ ਐਂਟਰ ਕਰਨਾ ਜ਼ਰੂਰੀ ਹੈ।
06:58 ਸੋ, “Personal Finance Tracker” ਫਾਈਲ ਨਾਮ ਐਂਟਰ ਕਰੋ।
07:03 “Name” ਫੀਲਡ ਦੇ ਹੇਠਾਂ ਤੁਹਾਡੇ ਕੋਲ “Save in folder” ਫੀਲਡ ਹੈ ਜਿੱਥੇ ਤੁਹਾਨੂੰ ਫੋਲਡਰ ਦਾ ਨਾਮ ਐਂਟਰ ਕਰਨਾ ਜ਼ਰੂਰੀ ਹੈ ਜੋ ਤੁਹਾਡੀ ਸੇਵ ਕੀਤੀ ਹੋਈ ਫਾਈਲ ਵਿੱਚ ਸ਼ਾਮਲ ਹੋਵੇਗਾ।
07:13 ਸੋ “Save in folder” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ।
07:17 ਫੋਲਡਰ ਵਿਕਲਪਾਂ ਦੀ ਇੱਕ ਸੂਚੀ ਵਿਖਾਈ ਦਿੰਦੀ ਹੈ। ਇੱਥੇ ਅਸੀ ਫੋਲਡਰ ਚੁਣ ਸਕਦੇ ਹਾਂ ਜਿੱਥੇ ਅਸੀ ਆਪਣੀ ਫਾਈਲ ਸੇਵ ਕਰਨਾ ਚਾਹੁੰਦੇ ਹਾਂ।
07:24 ਅਸੀ “Desktop” ਆਪਸ਼ਨ ਉੱਤੇ ਕਲਿਕ ਕਰਦੇ ਹਾਂ।
07:27 ਸੋ ਫਾਈਲ ਡੈਸਕਟਾਪ ਉੱਤੇ ਸੇਵ ਹੋਵੇਗੀ।
07:32 ਹੁਣ ਡਾਇਲਾਗ ਬਾਕਸ ਵਿੱਚ “File type” ਆਪਸ਼ਨ ਉੱਤੇ ਕਲਿਕ ਕਰੋ।
07:36 ਇਹ ਤੁਹਾਨੂੰ ਫਾਈਲ ਟਾਈਪ ਵਿਕਲਪਾਂ ਜਾਂ ਫਾਈਲ ਐਕਸਟੈਨਸ਼ਨਾਂ ਦੀ ਸੂਚੀ ਦਿਖਾਉਂਦਾ ਹੈ ਜਿਸ ਵਿੱਚ ਤੁਸੀ ਆਪਣੀ ਫਾਈਲ ਸੇਵ ਕਰ ਸਕਦੇ ਹੋ।
07:44 ਲਿਬਰੇ ਆਫਿਸ Calc ਵਿੱਚ ਡਿਫਾਲਟ ਰੂਪ ਵਜੋਂ ਫਾਈਲ ਟਾਈਪ “ODF Spreadsheet” ਹੈ ਜੋ “dot ods” ਐਕਸਟੈਨਸ਼ਨ ਪ੍ਰਦਾਨ ਕਰਦਾ ਹੈ।
07:53 ODF ਦਾ ਅਰਥ ਹੈ ਓਪਨ ਡਾਕਿਊਮੈਂਟ ਫਾਰਮੇਟ, ਜੋ ਕਿ ਇੱਕ ਓਪਨ ਸਟੈਂਡਰਡ ਹੈ।
07:59 dot ods ਫਾਰਮੇਟ ਵਿੱਚ ਸੇਵ ਕਰਨ ਤੋਂ ਇਲਾਵਾ, ਜੋ ਕਿ ਲਿਬਰੇ ਆਫਿਸ Calc ਵਿੱਚ ਖੁੱਲ ਸਕਦੀ ਹੈ, ਤੁਸੀ ਆਪਣੀ ਫਾਈਲ dot xml, dot xlsx ਅਤੇ dot xls ਫਾਰਮੇਟ ਵਿੱਚ ਵੀ ਸੇਵ ਕਰ ਸਕਦੇ ਹੋ ਜੋ ਕਿ MS Office Excel ਪ੍ਰੋਗਰਾਮ ਵਿੱਚ ਖੁੱਲ ਸਕਦੀ ਹੈ।
08:20 ਹੋਰ ਪ੍ਰਸਿੱਧ ਫਾਈਲ ਐਕਸਟੈਂਸ਼ਨ ਜੋ ਜਿਆਦਾਤਰ ਪ੍ਰੋਗਰਾਮਾਂ ਵਿੱਚ ਖੁਲ੍ਹਦੀ ਹੈ ਉਹ dot csv ਹੈ।
08:26 ਇਸਦੀ ਵਰਤੋ ਅਕਸਰ ਟੈਕਸਟ ਫਾਈਲ ਫਾਰਮੇਟ ਵਿੱਚ ਸਪ੍ਰੈਡਸ਼ੀਟ ਡੇਟਾ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਜੋ ਕਿ ਫਾਈਲ ਦੇ ਸਾਇਜ ਨੂੰ ਬਹੁਤ ਜਿਆਦਾ ਘਟਾਉਂਦਾ ਹੈ ਅਤੇ ਆਸਾਨੀ ਨਾਲ ਪੋਰਟੇਬਲ ਹੁੰਦਾ ਹੈ।
08:37 ਅਸੀ “ODF Spreadsheet” ਵਿਕਲਪ ਉੱਤੇ ਕਲਿਕ ਕਰਾਂਗੇ।
08:41 ਤੁਸੀ ਵੇਖੋਗੇ ਕਿ ਫਾਈਲ ਟਾਈਪ -“ODF Spreadsheet” ਅਤੇ ਬਰੈਕਟਾਂ ਵਿੱਚ dot ods “File type” ਵਿਕਲਪ ਤੋਂ ਠੀਕ ਬਾਅਦ ਦਿਖਾਇਆ ਹੋਇਆ ਹੈ।
08:52 “Save” ਬਟਨ ਉੱਤੇ ਕਲਿਕ ਕਰੋ।
08:54 ਇਹ ਤੁਹਾਨੂੰ ਟਾਇਟਲ ਬਾਰ ਉੱਤੇ ਤੁਹਾਡੀ ਪਸੰਦ ਦੇ ਫਾਈਲਨੇਮ ਅਤੇ ਐਕਸਟੈਂਸ਼ਨ ਦੇ ਨਾਲ Calc ਵਿੰਡੋ ਉੱਤੇ ਵਾਪਸ ਲਿਆਉਂਦਾ ਹੈ।
09:02 ਚਰਚਾ ਕੀਤੇ ਗਏ ਉਪਰੋਕਤ ਫਾਰਮੇਟਸ ਤੋਂ ਇਲਾਵਾ ਸਪ੍ਰੈਡਸ਼ੀਟ “dot html” ਫਾਰਮੇਟ ਵਿੱਚ ਵੀ ਸੇਵ ਕੀਤੀ ਜਾ ਸਕਦੀ ਹੈ। ਜੋ ਕਿ ਵੈਬ ਪੇਜ ਫਾਰਮੇਟ ਹੈ।
09:12 ਇਹ ਉਸੀ ਤਰ੍ਹਾਂ ਕੀਤਾ ਗਿਆ ਹੈ ਜਿਵੇਂ ਕਿਇ ਪਹਿਲਾਂ ਸਮਝਾਇਆ ਗਿਆ ਹੈ।
09:16 ਤਾਂ ਮੈਨਿਊ ਬਾਰ ਵਿੱਚ “File” ਵਿਕਲਪ ਉੱਤੇ ਕਲਿਕ ਕਰੋ,ਅਤੇ ਫਿਰ “Save As” ਵਿਕਲਪ ਉੱਤੇ ਕਲਿਕ ਕਰੋ।
09:23 ਹੁਣ ”File Type” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “HTML Document ਅਤੇ ਬਰੈਕਟਾਂ ਦੇ ਅੰਦਰ OpenOffice dot org Calc” ਵਿਕਲਪ ਉੱਤੇ ਕਲਿਕ ਕਰੋ।
09:35 ਇਹ ਵਿਕਲਪ ਡਾਕਿਊਮੈਂਟ ਨੂੰ “dot html” ਐਕਸਟੈਂਸ਼ਨ ਦਿੰਦਾ ਹੈ।
09:40 “Save” ਬਟਨ ਉੱਤੇ ਕਲਿਕ ਕਰੋ।
09:43 ਹੁਣ ਡਾਇਲਾਗ ਬਾਕਸ ਵਿੱਚ “Ask when not saving in ODF format” ਵਿਕਲਪ ਨੂੰ ਚੁਣੋ।
09:49 ਅਖੀਰ ਵਿੱਚ “Keep Current Format” ਵਿਕਲਪ ਉੱਤੇ ਕਲਿਕ ਕਰੋ।
09:53 ਤੁਸੀ ਵੇਖੋਗੇ ਕਿ dot html ਐਕਸਟੈਂਸ਼ਨ ਵਿੱਚ ਡਾਕਿਊਮੈਂਟ ਸੇਵ ਹੋ ਗਿਆ ਹੈ।
09:58 ਇਸ ਫਾਰਮੇਟ ਦੀ ਵਰਤੋ ਉਦੋਂ ਕੀਤੀ ਜਾਂਦੀ ਹੈ,ਜਦੋਂ ਅਸੀ ਆਪਣੀ ਸਪ੍ਰੈਡਸ਼ੀਟ ਨੂੰ ਵੈਬ ਪੇਜ ਦੇ ਰੂਪ ਵਿੱਚ ਦਿਖਾਉਣਾ ਚਾਹੁੰਦੇ ਹਾਂ। ਜਿਸਨੂੰ ਵੈਬ ਬਰਾਉਜਰ ਪ੍ਰੋਗਰਾਮ ਦੇ ਦੁਆਰਾ ਖੋਲ ਸਕਦੇ ਹਾਂ।
10:07 ਡਾਕਿਊਮੈਂਟ ਨੂੰ ਸਟੈਂਡਰਡ ਟੂਲ ਬਾਰ ਵਿੱਚ “Export Directly as PDF” ਵਿਕਲਪ ਉੱਤੇ ਕਲਿਕ ਕਰਕੇ PDF ਫਾਰਮੇਟ ਵਿੱਚ ਐਕਸਪੋਰਟ ਕੀਤਾ ਜਾ ਸਕਦਾ ਹੈ।
10:17 ਪਹਿਲਾਂ ਦੀ ਤਰ੍ਹਾਂ, ਸਥਾਨ ਦੀ ਚੋਣ ਕਰੋ ਜਿੱਥੇ ਤੁਸੀ ਸੇਵ ਕਰਨਾ ਚਾਹੁੰਦੇ ਹੋ।
10:22 ਵਿਕਲਪ ਦੇ ਰੂਪ ਵਿੱਚ ਤੁਸੀ ਮੈਨਿਊ ਬਾਰ ਵਿੱਚ “File” ਵਿਕਲਪ ਉੱਤੇ ਕਲਿਕ ਕਰਕੇ ਅਤੇ ਫਿਰ “Export as pdf” ਵਿਕਲਪ ਉੱਤੇ ਕਲਿਕ ਕਰਕੇ ਵੀ ਇਹ ਕਰ ਸਕਦੇ ਹੋ।
10:32 ਵਿਖਾਈ ਦੇਣ ਵਾਲੇ ਡਾਇਲਾਗ ਬਾਕਸ ਵਿੱਚ “Export” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Save” ਬਟਨ ਉੱਤੇ ਕਲਿਕ ਕਰੋ।
10:39 ਇੱਕ pdf ਫਾਈਲ ਬਣੇਗੀ ।
10:42 ਚਲੋ File ਅਤੇ ਫਿਰ Close ਉੱਤੇ ਕਲਿਕ ਕਰਕੇ ਇਸ ਡਾਕਿਊਮੈਂਟ ਨੂੰ ਬੰਦ ਕਰਦੇ ਹਾਂ।
10:48 ਅੱਗੇ ਅਸੀ ਸਿਖਾਂਗੇ ਕਿ ਲਿਬਰੇ ਆਫਿਸ Calc ਵਿੱਚ ਮੌਜੂਦਾ ਡਾਕਿਊਮੈਂਟ ਨੂੰ ਕਿਵੇਂ ਖੋਲਨਾ ਹੈ।
10:54 ਇੱਕ ਮੌਜੂਦਾ ਡਾਕਿਊਮੈਂਟ ਨੂੰ ਖੋਲ੍ਹਣ ਲਈ ਸਭ ਤੋਂ ਉੱਤੇ ਮੈਨਿਊ ਬਾਰ ਵਿੱਚ “File” ਮੈਨਿਊ ਉੱਤੇ ਕਲਿਕ ਕਰੋ ਅਤੇ ਫਿਰ “Open” ਵਿਕਲਪ ਉੱਤੇ ਕਲਿਕ ਕਰੋ।
11:04 ਸਕਰੀਨ ਉੱਤੇ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ।
11:08 ਇੱਥੇ ਉਹ ਫੋਲਡਰ ਲਭੋ ਜਿੱਥੇ ਤੁਸੀਂ ਆਪਣਾ ਡਾਕਿਊਮੈਂਟ ਸੇਵ ਕੀਤਾ ਹੈ।
11:12 ਸੋ ਡਾਇਲਾਗ ਬਾਕਸ ਦੇ ਉਪਰੀ ਖੱਬੇ ਕੋਨੇ ਉੱਤੇ small pencil ਬਟਨ ਉੱਤੇ ਕਲਿਕ ਕਰੋ। ਇਸਦੇ ਕੋਲ “Type a file name” ਨਾਮ ਹੈ।
11:21 ਇਹ “Location Bar” ਫੀਲਡ ਨੂੰ ਖੋਲ੍ਹਦਾ ਹੈ।
11:24 ਇੱਥੇ ਫਾਈਲ ਦਾ ਨਾਮ ਟਾਈਪ ਕਰੋ ਜਿਸਨੂੰ ਤੁਸੀ ਖੋਜ ਰਹੇ ਹੋ।
11:28 ਸੋ ਅਸੀ ਫਾਈਲ ਦਾ ਨਾਮ “Personal Finance Tracker” ਟਾਈਪ ਕਰਦੇ ਹਾਂ।
11:33 ਹੁਣ ਵਿਖਾਈ ਦੇਣ ਵਾਲੀ ਫਾਈਲਾਂ ਦੇ ਨਾਵਾਂ ਦੀ ਸੂਚੀ ਵਿੱਚੋਂ “Personal Finance Tracker dot ods” ਚੁਣੋ।
11:41 ਹੁਣ “Open” ਬਟਨ ਉੱਤੇ ਕਲਿਕ ਕਰੋ।
11:44 ਤੁਸੀ ਵੇਖੋਗੇ ਕਿ ਫਾਈਲ Personal Finance Tracker.ods ਖੁਲ੍ਹਦੀ ਹੈ।
11:50 ਵਿਕਲਪਿਕ ਰੂਪ ਵਿੱਚ, ਸਭ ਤੋਂ ਉੱਤੇ ਟੂਲਬਾਰ ਵਿੱਚ “Open” ਆਇਕਨ ਉੱਤੇ ਕਲਿਕ ਕਰਕੇ ਅਤੇ ਅਗਲੀ ਪ੍ਰਕਿਰਿਆ ਉਸੀ ਤਰ੍ਹਾਂ ਕਰਕੇ ਤੁਸੀ ਮੌਜੂਦਾ ਫਾਈਲ ਨੂੰ ਖੋਲ੍ਹ ਸਕਦੇ ਹੋ।
12:01 ਤੁਸੀ ਫਾਇਲਾਂ ਨੂੰ “dot xls” ਅਤੇ “dot xlsx” ਐਕਸਟੈਂਸ਼ਨਾਂ ਵਿੱਚ ਵੀ ਖੋਲ੍ਹ ਸਕਦੇ ਹੋ। ਜੋ Calc ਵਿੱਚ Microsoft Excel ਦੁਆਰਾ ਵਰਤੇ ਜਾਂਦੇ ਹਨ।
12:11 ਅੱਗੇ ਤੁਸੀ ਵੇਖੋਗੇ ਕਿ ਉਸੇ ਫਾਈਲਨੇਮ ਦੇ ਤਹਿਤ ਫਾਈਲ ਵਿੱਚ ਤਬਦੀਲੀ ਕਿਵੇਂ ਕਰਦੇ ਹਨ ਅਤੇ ਇਸਨੂੰ ਸੇਵ ਕਿਵੇਂ ਕਰਨਾ ਹੈ।
12:18 ਸੋ ਚਲੋ bold ਹੈਡਿੰਗਸ ਬਣਾਕੇ ਫਾਈਲ ਵਿੱਚ ਬਦਲਾਵ ਕਰਦੇ ਹਾਂ ਅਤੇ ਫਾਂਟ ਸਾਇਜ ਵਧਾਉਂਦੇ ਹਾਂ।
12:25 ਤਾਂ ਪਹਿਲਾਂ A1 ਦੇ ਰੂਪ ਵਿਚ ਨਿਰਧਾਰਤ ਸੈਲ ਉੱਤੇ ਕਲਿਕ ਕਰੋ। ਮਾਉਸ ਦੇ ਖੱਬੇ ਬਟਨ ਉੱਤੇ ਕਲਿਕ ਕਰਕੇ “SN”, “Cost”, “Spent”, “Received”, “Date” ਅਤੇ “Account” ਹੈਡਿੰਗਸ ਚੁਣੋ ਅਤੇ ਫਿਰ ਇਸਨੂੰ ਸਾਰੇ ਹੈਡਿੰਗਸ ਦੇ ਨਾਲ ਡਰੈਗ ਕਰੋ।
12:41 ਇਹ ਟੈਕਸਟ ਨੂੰ ਚੁਣੇਗਾ ਅਤੇ ਇਸਨੂੰ ਹਾਈਲਾਇਟ ਕਰੇਗਾ। ਹੁਣ ਖੱਬੇ ਮਾਊਸ ਬਟਨ ਨੂੰ ਛੱਡ ਦਿਓ। ਟੈਕਸਟ ਅਜੇ ਵੀ ਹਾਈਲਾਇਟ ਹੋਣਾ ਚਾਹੀਦਾ ਹੈ। ਹੁਣ ਸਟੈਂਡਰਡ ਟੂਲਬਾਰ ਵਿੱਚ “Bold” ਆਇਕਨ ਉੱਤੇ ਕਲਿਕ ਕਰੋ।
12:55 ਹੈਡਿੰਗਸ ਇਸ ਪ੍ਰਕਾਰ ਬੋਲਡ ਹੁੰਦੀਆਂ ਹਨ।
12:58 ਹੁਣ ਚਲੋ ਹੈਡਿੰਗਸ ਦਾ ਫਾਂਟ ਸਾਇਜ ਵਧਾਉਂਦੇ ਹਾਂ।
13:02 ਸੋ ਹੈਡਿੰਗਸ ਨੂੰ ਚੁਣੋ ਅਤੇ ਫਿਰ ਟੂਲਬਾਰ ਵਿੱਚ “Font Size” ਫੀਲਡ ਉੱਤੇ ਕਲਿਕ ਕਰੋ।
13:07 ਡਰਾਪ ਡਾਊਨ ਮੈਨਿਊ ਵਿੱਚ “14” ਚੁਣੋ।
13:11 ਤਾਂ ਤੁਸੀ ਵੇਖੋਗੇ ਕਿ ਹੈਡਿੰਗਸ ਦਾ ਫਾਂਟ ਸਾਇਜ ਵੱਧ ਗਿਆ ਹੈ।
13:16 ਹੁਣ ਸਾਡੇ ਦੁਆਰਾ ਵਰਤੇ ਜਾਂਦੇ ਫਾਂਟ ਸਟਾਇਲ ਬਦਲਦੇ ਹਾਂ।
13:20 ਸੋ “Font Name” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ ਅਤੇ ਫਿਰ “Bitstream Charter” ਫਾਂਟ ਨਾਮ ਨੂੰ ਚੁਣੋ।
13:29 ਲੋੜ ਮੁਤਾਬਿਕ ਬਦਲਾਵ ਕਰਨ ਤੋਂ ਬਾਅਦ, “Save” ਆਇਕਨ ਉੱਤੇ ਕਲਿਕ ਕਰੋ।
13:35 ਤੁਸੀਂ ਨਿੱਜੀ ਡਾਕਿਊਮੈਂਟ ਸੇਵ ਕਰ ਦਿੱਤਾ ਅਤੇ ਤੁਸੀ ਇਸਨ੍ਹੂੰ ਬੰਦ ਕਰਨਾ ਚਾਹੁੰਦੇ ਹੋ, ਤਾਂ ਕੇਵਲ ਮੈਨਿਊ ਬਾਰ ਵਿੱਚ “File” ਮੈਨਿਊ ਉੱਤੇ ਕਲਿਕ ਕਰੋ ਅਤੇ ਫਿਰ “Close” ਵਿਕਲਪ ਉੱਤੇ ਕਲਿਕ ਕਰੋ।
13:45 ਇਹ ਤੁਹਾਡੀ ਫਾਈਲ ਨੂੰ ਬੰਦ ਕਰਦਾ ਹੈ।
13:48 ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਹਾਂ।
13:53 ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ, ਸੰਖੇਪ ਵਿੱਚ:
13:56 ਲਿਬਰੇ ਆਫਿਸ Calc ਦੀ ਜਾਣ ਪਹਿਚਾਣ।
13:59 ਲਿਬਰੇ ਆਫਿਸ Calc ਵਿੱਚ ਵੱਖ-ਵੱਖ ਟੂਲਬਾਰਸ।
14:02 Calc ਵਿੱਚ ਨਵਾਂ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈ।
14:05 ਮੌਜੂਦਾ ਡਾਕਿਊਮੈਂਟ ਕਿਵੇਂ ਖੋਲ੍ਹਣਾ ਹੈ।
14:08 Calc ਵਿੱਚ ਡਾਕਿਊਮੈਂਟ ਸੇਵ ਅਤੇ ਬੰਦ ਕਿਵੇਂ ਕਰਨਾ ਹੈ।
14:13 ਅਸਾਈਨਮੈਂਟ:
 Calc ਵਿੱਚ ਇੱਕ ਨਵਾਂ ਡਾਕਿਊਮੈਂਟ ਖੋਲ੍ਹੋ।  
14:18 “Spreadsheet Practice.ods” ਨਾਮ ਨਾਲ ਇਸਨੂੰ ਸੇਵ ਕਰੋ।
14:23 “Serial number”, “Name”, “Department” ਅਤੇ “Salary” ਦੇ ਰੂਪ ਵਿੱਚ ਹੈਡਿੰਗਸ ਲਿਖੋ।
14:29 ਹੈਡਿੰਗਸ ਨੂੰ ਅੰਡਰਲਾਈਨ ਕਰੋ। ਹੈਡਿੰਗਸ ਦਾ ਫਾਂਟ ਸਾਇਜ 16 ਤੱਕ ਵਧਾਓ। ਫਾਈਲ ਨੂੰ ਬੰਦ ਕਰੋ।
14:37 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
14:40 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
14:45 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
14:48 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ -
14:52 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈl
14:54 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
14:57 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact at spoken hyphen tutorial dot org ਉੱਤੇ ਸੰਪਰਕ ਕਰੋ।
15:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
15:08 ਇਹ ਭਾਰਤ ਸਰਕਾਰ ਦੇ MHRD ਦੇ ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
15:16 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
15:21 * spoken hyphen tutorial dot org slash NMEICT hyphen Intro
15:27 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet, PoojaMoolya