LibreOffice-Impress-on-BOSS-Linux/C3/Slide-Master-Slide-Design/Punjabi
From Script | Spoken-Tutorial
Visual Cues | Narration |
00:00 | ਲਿਬਰੇਆਫਿਸ ਇੰਪ੍ਰੇਸ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀ ਇਹ ਸਿਖਾਂਗੇ ਕਿ ਸਲਾਇਡਸ ਲਈ ਬੈਕਗਰਾਉਂਡਸ , ਲੇਆਉਟ ਕਿਵੇਂ ਲਾਗੂ ਕਰਦੇ ਹਨ । |
00:15 | ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿਚ ਜੀ.ਐਨ.ਯੂ/ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3:3:4 ਦੀ ਵਰਤੋ ਕਰ ਰਹੇ ਹਾਂ । |
00:24 | ਬੈਕਗਰਾਉਂਡ ਸਲਾਇਡ ਉੱਤੇ ਲਾਗੂ ਕੀਤੇ ਗਏ ਸਾਰੇ ਰੰਗਾਂ ਅਤੇ ਪ੍ਰਭਾਵਾਂ ਨੂੰ ਰੈਫਰ ਕਰਦਾ ਹੈ , ਜੋ ਕੰਟੈਂਟ ਦੇ ਪਿੱਛੇ ਮੌਜੂਦ ਹਨ । |
00:32 | ਲਿਬਰੇਆਫਿਸ ਇੰਪ੍ਰੇਸ ਵਿੱਚ ਕਈ ਬੈਕਗਰਾਉਂਡ ਆਪਸ਼ੰਸ ਹਨ ਜੋ ਬਿਹਤਰ ਪੇਸ਼ਕਾਰੀਆਂ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ । |
00:38 | ਤੁਸੀ ਵੀ ਆਪਣੇ ਖੁਦ ਦੇ ਕਸਟਮ ਬੈਕਗਰਾਉਂਡਸ ਬਣਾ ਸਕਦੇ ਹੋ । |
00:43 | Sample - Impress.odp ਪੇਸ਼ਕਾਰੀ ਖੋਲੋ । |
00:48 | ਆਪਣੀ ਪੇਸ਼ਕਾਰੀ ਲਈ ਕਸਟਮ ਬੈਕਗਰਾਉਂਡ ਬਣਾਓ । |
00:52 | ਅਸੀ ਇਸ ਬੈਕਗਰਾਉਂਡ ਨੂੰ ਪੇਸ਼ਕਾਰੀ ਦੀਆਂ ਸਾਰੀਆਂ ਸਲਾਇਡਸ ਵਿੱਚ ਵੀ ਲਾਗੂ ਕਰਾਂਗੇ । |
00:57 | ਅਸੀ ਇਸ ਬੈਕਗਰਾਉਂਡ ਨੂੰ ਬਣਾਉਣ ਲਈ Slide Master ਆਪਸ਼ਨ ਦਾ ਇਸਤੇਮਾਲ ਕਰਾਂਗੇ । |
01:02 | ਮਾਸਟਰ ਸਲਾਇਡ ਉੱਤੇ ਕੀਤੀ ਗਈ ਕੋਈ ਵੀ ਤਬਦੀਲੀ ਪੇਸ਼ਕਾਰੀ ਦੇ ਸਾਰੇ ਸਲਾਇਡਸ ਲਈ ਲਾਗੂ ਹੁੰਦੀ ਹੈ । |
01:08 | Main ਮੈਨਿਊ ਵਿਚੋਂ , View ਉੱਤੇ ਕਲਿਕ ਕਰੋ , Master ਚੁਣੋ ਅਤੇ Slide Master ਉੱਤੇ ਕਲਿਕ ਕਰੋ । |
01:15 | Master Slide ਦਿਖਾਇਆ ਹੋਇਆ ਹੈ । |
1:18 | ਧਿਆਨ ਦਿਓ , ਕਿ Master View ਟੂਲਬਾਰ ਵੀ ਵਿਖਾਈ ਦਿੰਦਾ ਹੈ । ਤੁਸੀ ਇਸਦੀ ਵਰਤੋ Master Pages ਤਿਆਰ , ਡਿਲੀਟ ਅਤੇ ਨਾਮ ਤਬਦੀਲੀ ਕਰਨ ਲਈ ਕਰ ਸਕਦੇ ਹੋ । |
01:27 | ਧਿਆਨ ਦਿਓ ਕਿ , ਉਹ ਦੋਨੋਂ ਸਲਾਇਡਸ ਹੁਣ ਵਿਖਾਈ ਦੇ ਰਹੇ ਹਨ । |
01:31 | ਇੱਥੇ ਦੋ Master Pages ਹਨ , ਜਿਨ੍ਹਾਂ ਦੀ ਇਸ ਪੇਸ਼ਕਾਰੀ ਵਿੱਚ ਵਰਤੋ ਕੀਤੀ ਗਈ ਹੈ । |
01:37 | Tasks ਪੈਨ ਵਿੱਚ , Master Pages ਉੱਤੇ ਕਲਿਕ ਕਰੋ । |
01:41 | ਫੀਲਡ ਇਸ ਪੇਸ਼ਕਾਰੀ ਵਿੱਚ ਇਸਤੇਮਾਲ ਕੀਤੇ ਮਾਸਟਰ ਸਲਾਇਡਸ ਦਿਖਾਉਂਦਾ ਹੈ । |
01:49 | Master slide ਟੇਂਪਲੇਟ ਵਰਗੀ ਹੈ । |
01:51 | ਤੁਸੀ ਇੱਥੇ ਫਾਰਮੇਟਿੰਗ ਪ੍ਰਿਫਰੇਂਸੇਸ ਸੈੱਟ ਕਰ ਸਕਦੇ ਹੋ , ਜੋ ਬਾਅਦ ਵਿੱਚ ਪੇਸ਼ਕਾਰੀ ਵਿੱਚ ਸਾਰੇ ਸਲਾਇਡਸ ਉੱਤੇ ਲਾਗੂ ਕੀਤੇ ਜਾਂਦੇ ਹਨ । |
01:58 | ਪਹਿਲਾਂ , Slides ਪੈਨ ਵਿਚੋਂ , Slide 1 ਚੁਣੋ । |
02:03 | ਇਸ ਪੇਸ਼ਕਾਰੀ ਉੱਤੇ ਸਫੇਦ ਬੈਕਗਰਾਉਂਡ ਲਾਗੂ ਕਰੋ । |
02:07 | Main ਮੈਨਿਊ ਵਿਚੋਂ , Format ਉੱਤੇ ਕਲਿਕ ਕਰੋ ਅਤੇ Page ਉੱਤੇ ਕਲਿਕ ਕਰੋ । |
02:12 | Page Setup ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
02:16 | Background ਟੈਬ ਉੱਤੇ ਕਲਿਕ ਕਰੋ । |
02:18 | Fill ਡਰਾਪ-ਡਾਉਨ ਮੈਨਿਊ ਵਿਚੋਂ , Bitmap ਆਪਸ਼ਨ ਚੁਣੋ । |
02:24 | ਆਪਸ਼ਨ ਦੀ ਸੂਚੀ ਵਿਚੋਂ , Blank ਚੁਣੋ ਅਤੇ OK ਕਲਿਕ ਕਰੋ । |
02:29 | ਸਲਾਇਡ ਵਿੱਚ ਹੁਣ ਸਫੇਦ ਬੈਕਗਰਾਉਂਡ ਹੈ । |
02:32 | ਧਿਆਨ ਦਿਓ , ਕਿ ਮੌਜੂਦਾ ਟੈਕਸਟ ਕਲਰ ਬੈਕਗਰਾਉਂਡ ਦੇ ਸਾਹਮਣੇ ਬਹੁਤ ਚੰਗੀ ਤਰ੍ਹਾਂ ਨਾਲ ਵਿਖਾਈ ਨਹੀਂ ਦੇ ਰਿਹਾ ਹੈ । |
02:38 | ਹਮੇਸ਼ਾ ਅਜਿਹਾ ਰੰਗ ਚੁਣੋ , ਜੋ ਉਸਦੇ ਬੈਕਗਰਾਉਂਡ ਦੇ ਸਾਹਮਣੇ ਸਾਫ਼ ਵਿਖਾਈ ਦੇਵੇ । |
02:44 | ਟੈਕਸਟ ਦਾ ਰੰਗ ਕਾਲੇ ਵਿੱਚ ਬਦਲੋ । ਇਹ ਸਫੇਦ ਬੈਕਗਰਾਉਂਡ ਦੇ ਸਾਹਮਣੇ ਟੈਕਸਟ ਨੂੰ ਸਪੱਸ਼ਟ ਰੂਪ ਵਿਚ ਵਿਖਾਈ ਦੇਣ ਲਾਇਕ ਬਣਾਵੇਗਾ । |
02:52 | ਪਹਿਲਾਂ ਟੈਕਸਟ ਚੁਣੋ । |
02:55 | Main ਮੈਨਿਊ ਵਿਚੋਂ , Format ਉੱਤੇ ਕਲਿਕ ਕਰੋ ਅਤੇ Character ਚੁਣੋ । |
02:59 | Character ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
03:03 | Character ਡਾਇਲਾਗ ਬਾਕਸ ਵਿਚੋਂ , Font Effects ਟੈਬ ਉੱਤੇ ਕਲਿਕ ਕਰੋ । |
03:08 | Font Color ਡਰਾਪ - ਡਾਉਨ ਵਿਚੋਂ , Black ਚੁਣੋ । |
03:12 | OK ਉੱਤੇ ਕਲਿਕ ਕਰੋ । |
03:15 | ਹੁਣ ਟੈਕਸਟ ਕਾਲੇ ਰੰਗ ਵਿੱਚ ਹੈ । |
03:18 | ਹੁਣ , ਰੰਗ ਨੂੰ ਸਲਾਇਡ ਉੱਤੇ ਲਾਗੂ ਕਰੋ । |
03:21 | Context ਮੈਨਿਊ ਲਈ ਸਲਾਇਡ ਉੱਤੇ ਰਾਇਟ ਕਲਿਕ ਕਰੋ ਅਤੇ Slide ਅਤੇ Page Setup ਉੱਤੇ ਕਲਿਕ ਕਰੋ । |
03:27 | Fill ਡਰਾਪ - ਡਾਉਨ ਮੈਨਿਊ ਵਿਚੋਂ , Color ਆਪਸ਼ਨ ਚੁਣੋ , Blue 8 ਚੁਣੋ ਅਤੇ OK ਉੱਤੇ ਕਲਿਕ ਕਰੋ । |
03:36 | ਧਿਆਨ ਦਿਓ , ਕਿ ਜੋ ਅਸੀਂ ਹਲਕਾ ਨੀਲਾ ਰੰਗ ਚੁਣਿਆ ਹੈ , ਉਹ ਸਲਾਇਡ ਉੱਤੇ ਲਾਗੂ ਹੋ ਗਿਆ ਹੈ । |
03:42 | ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਇਨਮੈਂਟ ਕਰੋ । ਇੱਕ ਨਵੀਂ ਮਾਸਟਰ ਸਲਾਇਡ ਤਿਆਰ ਕਰੋ ਅਤੇ ਬੈਕਗਰਾਉਂਡ ਦੇ ਰੂਪ ਵਿੱਚ ਲਾਲ - ਰੰਗ ਲਾਗੂ ਕਰੋ । |
03:52 | ਹੁਣ ਸਿਖਦੇ ਹਾਂ ਕਿ ਇਸ ਪੇਸ਼ਕਾਰੀ ਵਿੱਚ ਹੋਰ ਡਿਜਾਇਨ ਏਲਿਮੇਂਟਸ ਕਿਵੇਂ ਜੋੜਦੇ ਹਨ । |
03:57 | ਉਦਾਹਰਣਸਵਰੂਪ , ਤੁਸੀ ਆਪਣੀ ਪੇਸ਼ਕਾਰੀ ਵਿੱਚ ਇੱਕ ਲੋਗੋ ਜੋੜ ਸਕਦੇ ਹੋ । |
04:01 | ਆਪਣੀ ਸਕਰੀਨ ਦੇ ਹੇਠਾਂ Basic Shapes ਟੂਲਬਾਰ ਨੂੰ ਵੇਖੋ । |
04:06 | ਤੁਸੀ ਇਸਦੀ ਵਰਤੋ ਵੱਖਰਾ ਬੁਨਿਆਦੀ ਆਕਾਰ ਬਣਾਉਣ ਲਈ ਕਰ ਸਕਦੇ ਹੋ ਜਿਵੇਂ , ਸਰਕਲਸ , ਸਕਵਾਇਰਸ , ਰਿਕਟੈਂਗਲਸ , ਤਕੋਣ ਅਤੇ ਓਵਲਸ । |
04:16 | ਸਲਾਇਡ ਦੇ ਟਾਇਟਲ ਖੇਤਰ ਵਿੱਚ ਇੱਕ ਰਿਕਟੈਂਗਲ ਬਣਾਓ । |
04:21 | Basic Shapes ਟੂਲਬਾਰ ਵਿਚੋਂ , Rectangle ਉੱਤੇ ਕਲਿਕ ਕਰੋ । |
04:25 | ਹੁਣ ਟਾਇਟਲ ਖੇਤਰ ਵਿੱਚ , ਸਲਾਇਡ ਦੇ ਉੱਤੇ ਖੱਬੇ ਪਾਸੇ ਕੋਨੇ ਉੱਤੇ ਕਰਸਰ ਲੈ ਜਾਓ । |
04:31 | ਤੁਸੀ capital ਇ ਦੇ ਨਾਲ plus sign ਵੇਖੋਗੇ । |
04:36 | ਖੱਬਾ ਮਾਉਸ ਬਟਨ ਦਬਾ ਕੇ ਰੱਖੋ ਅਤੇ ਇੱਕ ਛੋਟਾ ਰਿਕਟੈਂਗਲ ਬਣਾਉਣ ਲਈ ਡਰੈਗ ਕਰੋ । |
04:41 | ਹੁਣ ਮਾਉਸ ਬਟਨ ਛੱਡੋ । |
04:44 | ਤੁਸੀਂ ਰਿਕਟੈਂਗਲ ਬਣਾ ਲਿਆ ਹੈ । |
04:47 | ਰਿਕਟੈਂਗਲ ਵਿੱਚ ਅੱਠ ਹੈਂਡਲਸ ਉੱਤੇ ਧਿਆਨ ਦਿਓ । |
04:50 | ਹੈਂੰਡਲਸ ਜਾਂ ਕੰਟਰੋਲ ਪੁਆਇੰਟਸ , ਛੋਟੇ ਨੀਲੇ ਸਕਵਾਇਰ ਹਨ , ਜੋ ਚੁਣੇ ਹੋਏ ਆਬਜੇਕਟ ਦੇ ਪਾਸੇ ਉੱਤੇ ਵਿਖਾਈ ਦੇ ਰਹੇ ਹਨ । |
04:58 | ਅਸੀ ਰਿਕਟੈਂਗਲ ਦੇ ਆਕਾਰ ਨੂੰ ਅਡਜਸਟ ਕਰਨ ਲਈ ਇਹਨਾ ਕੰਟਰੋਲ ਪੁਆਇੰਟਸ ਦੀ ਵਰਤੋ ਕਰ ਸਕਦੇ ਹਾਂ । |
05:03 | ਜਿਵੇਂ ਹੀ ਤੁਸੀ ਕੰਟਰੋਲ ਪੁਆਇੰਟ ਉੱਤੇ ਆਪਣਾ ਕਰਸਰ ਘੁਮਾਉਂਦੇ ਹੋ , ਕਰਸਰ ਇੱਕ ਡਬਲ - ਸਾਇਡੇਡ ਐਰੋ ਵਿੱਚ ਤਬਦੀਲ ਹੁੰਦਾ ਹੈ । |
05:10 | ਇਹ ਦਿਸ਼ਾ ਦਾ ਸੰਕੇਤ ਦਿੰਦਾ ਹੈ , ਜਿਸ ਵਿੱਚ ਕੰਟਰੋਲ ਪੁਆਇੰਟ ਮੂਲ ਆਕਾਰ ਵਿੱਚ ਹੇਰਫੇਰ ਕਰਨ ਲਈ ਮੂਵ ਕੀਤਾ ਜਾ ਸਕਦਾ ਹੈ । |
05:17 | ਇਸ ਰਿਕਟੈਂਗਲ ਨੂੰ ਵਧਾਓ , ਤਾਂਕਿ ਉਹ ਟਾਇਟਲ ਏਰਿਆ ਨੂੰ ਪੂਰੀ ਤਰ੍ਹਾਂ ਕਵਰ ਕਰੇ । |
05:25 | ਅਸੀ ਇਹਨਾ ਆਕਾਰਾਂ ਨੂੰ ਵੀ ਫਾਰਮੈਟ ਕਰ ਸਕਦੇ ਹਾਂ ! |
05:28 | Context ਮੈਨਿਊ ਦੇਖਣ ਲਈ ਰਿਕਟੈਂਗਲ ਉੱਤੇ ਰਾਇਟ ਕਲਿਕ ਕਰੋ । |
05:32 | ਇੱਥੇ ਤੁਸੀ ਰਿਕਟੈਂਗਲ ਨੂੰ ਬਦਲਣ ਲਈ ਵੱਖਰੇ ਆਪਸ਼ੰਸ ਨੂੰ ਚੁਣ ਸਕਦੇ ਹੋ । |
05:37 | Area ਉੱਤੇ ਕਲਿਕ ਕਰੋ । Area ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
05:43 | Fill ਫੀਲਡ ਵਿੱਚ , ਡਰਾਪ - ਡਾਉਨ ਮੈਨਿਊ ਵਿਚੋ , Color ਚੁਣੋ । |
05:48 | Magenta 4 ਚੁਣੋ ਅਤੇ OK ਉੱਤੇ ਕਲਿਕ ਕਰੋ । |
05:52 | ਰਿਕਟੈਂਗਲ ਦਾ ਰੰਗ ਬਦਲ ਗਿਆ ਹੈ । |
05:56 | ਰਿਕਟੈਂਗਲ ਨੇ ਹੁਣ ਟੈਕਸਟ ਨੂੰ ਕਵਰ ਕਰ ਦਿੱਤਾ ਹੈ । |
05:59 | ਟੈਕਸਟ ਨੂੰ ਦਰਸ਼ਨੀਕ ਬਣਾਉਣ ਦੇ ਲਈ , ਪਹਿਲਾਂ , ਰਿਕਟੈਂਗਲ ਚੁਣੋ । |
06:03 | Context ਮੈਨਿਊ ਖੋਲ੍ਹਣ ਲਈ ਹੁਣ ਰਾਇਟ ਕਲਿਕ ਕਰੋ । |
06:07 | Arrange ਅਤੇ ਫਿਰ Send to back ਉੱਤੇ ਕਲਿਕ ਕਰੋ । |
06:12 | ਟੈਕਸਟ ਫੇਰ ਵਿਖਾਈ ਦੇ ਰਿਹਾ ਹੈ । |
06:15 | ਇੱਥੇ ਰਿਕਟੈਂਗਲ ਟੈਕਸਟ ਦੇ ਪਿੱਛੇ ਚਲਾ ਗਿਆ ਹੈ । |
06:19 | Tasks ਪੈਨ ਵਿੱਚ , ਮਾਸਟਰ ਪੇਜ ਦੇ preview ਉੱਤੇ ਕਲਿਕ ਕਰੋ । |
06:23 | ਰਾਇਟ ਕਲਿਕ ਕਰੋ ਅਤੇ Apply to All Slides ਚੁਣੋ । |
06:27 | Close Master View ਬਟਨ ਉੱਤੇ ਕਲਿਕ ਕਰਕੇ Master View ਬੰਦ ਕਰੋ । |
06:33 | ਹੁਣ ਮਾਸਟਰ ਵਿੱਚ ਕੀਤੇ ਹੋਏ ਫਾਰਮੇਟਿੰਗ ਪਰਿਵਰਤਨਾਂ ਨੂੰ ਪੇਸ਼ਕਾਰੀ ਦੇ ਸਾਰੇ ਸਲਾਇਡਸ ਵਿੱਚ ਲਾਗੂ ਕਰ ਦਿੱਤਾ ਹੈ । |
06:40 | ਧਿਆਨ ਦਿਓ , ਕਿ ਰਿਕਟੈਂਗਲ ਵੀ ਸਾਰੇ ਪੇਜੇਸ ਵਿੱਚ ਦਿਖਾਇਆ ਹੋਇਆ ਹੈ । |
06:45 | ਹੁਣ ਸਲਾਇਡ ਦੀ ਲੇਆਉਟ ਨੂੰ ਬਦਲਣਾ ਸਿਖਦੇ ਹਾਂ । |
06:49 | ਲੇਆਉਟਸ ਕੀ ਹਨ ? ਲੇਆਉਟ ਸਲਾਇਡ ਟੇੰਪਲੇਟਸ ਹਨ , ਜੋ ਪਲੇਸ ਹੋਲਡਰ ਦੇ ਨਾਲ ਕੰਟੇਂਟ ਦੀ ਪੋਜਿਸਨ ਲਈ ਪਹਿਲਾਂ ਤੋਂ ਹੀ ਫਾਰਮੇਟੇਡ ਹਨ । |
06:59 | ਸਲਾਇਡ ਲੇਆਉਟ ਦੇਖਣ ਦੇ ਲਈ , ਸੱਜੇ ਪੈਨਲ ਵਿਚੋਂ , Layouts ਉੱਤੇ ਕਲਿਕ ਕਰੋ । |
07:04 | Impress ਵਿੱਚ ਮੌਜੂਦ ਲੇਆਉਟਸ ਦਿਖਾਏ ਹੋਏ ਹਨ । |
07:07 | ਲੇਆਉਟ ਥੰਬਨੇਲਸ ਵੇਖੋ । ਇਹ ਤੁਹਾਨੂੰ ਲੇਆਉਟ ਲਾਗੂ ਕਰਨ ਦੇ ਬਾਅਦ ਸਲਾਇਡ ਕਿਵੇਂ ਵਿਖਾਈ ਦੇਵੇਗੀ , ਇਸਦੀ ਜਾਣਕਾਰੀ ਦਿੰਦਾ ਹੈ । |
7:16 | ਇੱਥੇ ਟਾਇਟਲ ਅਤੇ ਟੂ - ਕਾਲਮ ਫਾਰਮੇਟ ਦੇ ਨਾਲ ਲੇਆਉਟਸ ਹਨ , ਲੇਆਉਟ ਜਿੱਥੇ ਤੁਸੀ ਟੈਕਸਟ ਤਿੰਨ ਕਾਲਮਸ ਵਿੱਚ ਰੱਖ ਸਕਦੇ ਹੋ ਆਦਿ । |
7:25 | ਇੱਥੇ ਖਾਲੀ - ਲੇਆਉਟ ਵੀ ਹਨ । ਤੁਸੀ ਆਪਣੇ ਸਲਾਇਡ ਵਿੱਚ ਇੱਕ ਖਾਲੀ - ਲੇਆਉਟ ਦੇ ਸਕਦੇ ਹੋ ਅਤੇ ਫਿਰ ਆਪਣੇ ਆਪਣੇ ਆਪ ਦੇ ਲੇਆਉਟ ਬਣਾ ਸਕਦੇ ਹੋ । |
07:32 | ਸਲਾਇਡ ਵਿੱਚ ਲੇਆਉਟ ਲਾਗੂ ਕਰੋ । |
07:35 | Potential Alternatives ਸਲਾਇਡ ਚੁਣੋ ਅਤੇ ਪੂਰਾ ਟੈਕਸਟ ਡਿਲੀਟ ਕਰੋ । |
07:44 | ਹੁਣ , ਸੱਜੇ ਪਾਸੇ ਦੇ ਲੇਆਉਟ ਪੈਨ ਵਿਚੋਂ , title 2 content over content ਚੁਣੋ । |
07:51 | ਹੁਣ ਸਲਾਇਡ ਵਿੱਚ ਤਿੰਨ ਟੈਕਸਟ ਬਾਕਸੇਸ ਅਤੇ ਟਾਇਟਲ ਏਰਿਆ ਹਨ । |
07:56 | ਧਿਆਨ ਦਿਓ , ਕਿ ਜੋ ਰਿਕਟੈਂਗਲ ਅਸੀਂ ਮਾਸਟਰ ਪੇਜ ਦੀ ਵਰਤੋ ਕਰਕੇ ਇਨਸਰਟ ਕੀਤਾ ਸੀ , ਹੁਣ ਵੀ ਵਿੱਖ ਰਿਹਾ ਹੈ । |
08:02 | ਇਹ ਰਿਕਟੈਂਗਲ ਕੇਵਲ ਮਾਸਟਰ ਸਲਾਇਡ ਦੀ ਵਰਤੋ ਕਰਕੇ ਏਡੀਟ ਕੀਤਾ ਜਾ ਸਕਦਾ ਹੈ । |
08:07 | ਮਾਸਟਰ ਸਲਾਇਡ ਵਿੱਚ ਸੇਟਿੰਗਸ ਕਿਸੇ ਵੀ ਫੋਰਮੇਟਿੰਗ ਤਬਦੀਲੀ ਜਾਂ ਸਲਾਇਡਸ ਉੱਤੇ ਲਾਗੂ ਲੇਆਉਟ ਨੂੰ ਓਵਰਰਾਇਡ ਕਰਦਾ ਹੈ । |
08:15 | ਹੁਣ ਇਹਨਾ ਬਾਕਸੇਸ ਵਿੱਚ ਕੰਟੇਂਟ ਭਰੋ । |
08:19 | ਪਹਿਲੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Strategy 1 PRO: Low cost CON: slow action |
08:28 | ਦੂੱਜੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Strategy 2 CON: High cost PRO: Fast Action |
08:40 | ਤੀਸਰੇ ਟੈਕਸਟ ਬਾਕਸ ਵਿੱਚ ਟਾਈਪ ਕਰੋ : Due to lack of funds , Strategy 1 is better: |
08:48 | ਤੁਸੀ ਇਸੇ ਤਰ੍ਹਾਂ ਲੇਆਉਟ ਦੇ ਪ੍ਰਕਾਰ ਚੁਣ ਸਕਦੇ ਹੋ , ਜੋ ਤੁਹਾਡੀ ਪੇਸ਼ਕਾਰੀ ਲਈ ਸਭ ਤੋਂ ਅਨੁਕੂਲ ਹੈ । |
08:54 | ਇੱਥੇ ਇਹ ਟਿਊਟੋਰਿਅਲ ਖ਼ਤਮ ਹੁੰਦਾ ਹੈ । ਇਸ ਟਿਊਟੋਰਿਅਲ ਵਿੱਚ , ਅਸੀਂ ਸਿੱਖਿਆ ਕਿ ਸਲਾਇਡ ਲਈ ਬੈਕਗਰਾਉਂਡ , ਲੇਆਉਟਸ ਕਿਵੇਂ ਲਾਗੂ ਕਰਦੇ ਹਨ । |
09:03 | ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ । |
09:06 | ਇੱਕ ਨਵੀਂ ਮਾਸਟਰ ਸਲਾਇਡ ਬਣਾਓ । |
09:08 | ਨਵਾਂ ਬੈਕਗਰਾਉਂਡ ਬਣਾਓ । |
09:11 | ਕੰਟੇਂਟ - ਦਰ - ਕੰਟੇਂਟ ਟਾਇਟਲ ਲਈ ਲੇਆਉਟ ਬਦਲੋ । |
09:15 | ਜਾਂਚੋ ਕਿ ਕੀ ਹੁੰਦਾ ਹੈ ? ਜਦੋਂ ਤੁਸੀ ਮਾਸਟਰ ਸਲਾਇਡ ਉੱਤੇ ਲੇਆਉਟ ਲਾਗੂ ਕਰਦੇ ਹੋ । |
09:20 | ਨਵੀਂ ਸਲਾਇਡ ਇਨਸਰਟ ਕਰੋ ਅਤੇ ਖਾਲੀ - ਲੇਆਉਟ ਲਾਗੂ ਕਰੋ । |
09:25 | ਟੈਕਸਟ ਬਾਕਸੇਸ ਦਾ ਇਸਤੇਮਾਲ ਕਰੋ ਅਤੇ ਇਹਨਾਂ ਵਿੱਚ ਕਾਲਮਸ ਜੋੜੋ । |
09:29 | ਇਹਨਾ ਟੈਕਸਟ ਬਾਕਸੇਸ ਨੂੰ ਫੋਰਮੈਟ ਕਰੋ । |
09:32 | ਇਹਨਾ ਬਾਕਸੇਸ ਵਿੱਚ ਟੈਕਸਟ ਇਨਸਰਟ ਕਰੋ । |
09:36 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ । |
09:42 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
09:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ , ਜੋ ਆਨਲਾਇਨ ਟੈਸਟ ਪਾਸ ਕਰਦੇ ਹਨ । |
09:56 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial:org ਨੂੰ ਲਿਖੋ । |
10:02 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
10:14 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial:org / NMEICT - Intro |
10:25 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
10:30 | ਸਾਡੇ ਨਾਲ ਜੁੜਨ ਲਈ ਧੰਨਵਾਦ ! |