GChemPaint/C3/Aromatic-Molecular-Structures/Punjabi

From Script | Spoken-Tutorial
Revision as of 08:00, 25 June 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ
00:02 GChemPaint ਵਿੱਚ Aromatic Molecular Structures ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ
00:10 *ਸਾਇਕਲੋਹੈਕਜੇਨ ( Cyclohexane ) ਨੂੰ ਸਾਇਕਲੋਹੈਕਜੇਨ ( Cyclohexene ) ਵਿੱਚ ਬਦਲਣਾ
00:13 *ਸਾਇਕਲੋਹੈਕਜੇਨ ( Cyclohexene ) ਨੂੰ ਬੈਂਜ਼ੀਨ ( Benzene ) ਵਿੱਚ ਬਦਲਣਾ
00:16 *ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰ ਹੋਰ ਪਰਮਾਣੂ ਵਿੱਚ ਬਦਲਣਾ
00:20 *ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰatomsਦੇ ਸਮੂਹ ਵਿੱਚ ਬਦਲਣਾ
00:24 *ਦੋ molecules ਨੂੰ ਜੋੜਨਾ
00:26 ਇੱਥੇ ਮੈਂ ਵਰਤੋ ਕਰ ਰਿਹਾ ਹਾਂ
00:28 ਉਬੰਟੁ ਲਿਨਕਸ OS ਵਰਜਨ 12.04
00:32 GChemPaint ਵਰਜਨ 0.12.10
00:37 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:44 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ ।
00:50 ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲ ਲਈ ਹੈ ।
00:54 ਸਭ ਤੋਂ ਪਹਿਲਾਂ ਡਿਸਪਲੇ ਏਰਿਆ ਉੱਤੇ ਇੱਕ ਸਿਕਸ ਮੈਂਬਰਡ ( six membered ) ਸਾਈਕਲ ਜੋੜਦੇ ਹਾਂ ।
00:59 Add a six membered cycle ਟੂਲ ਉੱਤੇ ਕਲਿਕ ਕਰੋ ।
01:02 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
01:04 Add a bond or change the multiplicity of the existing one ਟੂਲ ਉੱਤੇ ਕਲਿਕ ਕਰੋ ।
01:10 ਸਾਈਕਲ ਦੇ ਹਰ ਇੱਕ ਕੋਨੇ ਉੱਤੇ ਦੋ ਬੌਂਡਸ ਜੋੜੋ ।
01:14 ਬੌਂਡਸ ਨੂੰ ਇਸ ਪ੍ਰਕਾਰ ਸਥਿਤ ਕਰੋ ਕਿ ਕੋਈ ਵੀ ਦੋ ਬੌਂਡ ਆਪਸ ਵਿੱਚ ਨਾ ਟਕਰਾਉਣ ।
01:19 ਅਜਿਹਾ ਕਰਨ ਦੇ ਲਈ , ਬੌਂਡਸ ਉੱਤੇ ਕਲਿਕ ਕਰੋ ਅਤੇ ਉਚਿਤ ਸਥਾਨ ਉੱਤੇ ਖਿਚੋ ।
01:24 ਚਲੋ ਸਾਈਕਲ ਦੇ ਸਾਰੇ ਕੋਨਿਆਂ ਉੱਤੇ ਕਾਰਬਨ atom ਨੂੰ ਦਿਖਾਉਂਦੇ ਹਾਂ ।
01:28 ਕਿਸੇ ਇੱਕ ਕੋਨੇ ਉੱਤੇ ਰਾਇਟ ਕਲਿਕ ਕਰੋ ।
01:31 ਇੱਕ ਸਬਮੈਨਿਊ ਦਿਖਾਇਆ ਹੋਇਆ ਹੈ ।
01:33 ਐਟਮ ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ ।
01:36 ਇਸੇ ਤਰ੍ਹਾਂ , ਸਾਈਕਲ ਦੇ ਸਾਰੇ ਕੋਨਿਆਂ ਉੱਤੇ ਕਾਰਬਨ atoms ਜੋੜੋ ।
01:42 ਬੌਂਡਸ ਉੱਤੇ ਹਾਇਡਰੋਜਨ atoms ਜੋੜਨ ਦੇ ਲਈ , ਕੀਬੋਰਡ ਉੱਤੇ H ਦਬਾਓ ।
01:47 Add or modify an atom ਟੂਲ ਉੱਤੇ ਕਲਿਕ ਕਰੋ ।
01:51 ਬੌਂਡਸ ਦੇ ਸਾਰੇ ਸਥਾਨਾ ਉੱਤੇ ਕਲਿਕ ਕਰੋ ।
01:54 ਦੁਬਾਰਾ ਵੇਖੋ ਕਿ , ਕੋਈ ਦੋ ਹਾਇਡਰੋਜੰਸ ਇੱਕ ਦੂੱਜੇ ਨਾਲ ਓਵਰਲੈਪ ਤਾਂ ਨਹੀਂ ਕਰਦੇ ।
01:59 ਪ੍ਰਾਪਤ ਸਟਰਕਚਰ ( C6H12 ) Cyclohexane ( ਸਾਇਕਲੋਹੈਕਜੇਨ ) ਹੈ ।
02:04 ਸਟਰਕਚਰ ਨੂੰ ਕਾਪੀ ਅਤੇ ਪੇਸਟ ਕਰੋ ।
02:07 CTRL + A ਦਬਾਕੇ ਸਟਰਕਚਰ ਨੂੰ ਚੁਣੋ ।
02:10 CTRL + C ਦਬਾਕੇ ਸਟਰਕਚਰ ਨੂੰ ਕਾਪੀ ਅਤੇ CTRL + V ਦਬਾਕੇ ਪੇਸਟ ਕਰੋ ।
02:15 ਹੁਣ ਦੂੱਜੇ Cyclohexane ( ਸਾਇਕਲੋਹੈਕਜੇਨ ) ਸਟਰਕਚਰ ਨੂੰ Cyclohexene ( ਸਾਇਕਲੋਹੈਕਜੀਨ ) ਵਿੱਚ ਬਦਲਦੇ ਹਾਂ ।
02:19 ਇਰੇਜਰ ਟੂਲ ਉੱਤੇ ਕਲਿਕ ਕਰੋ ।
02:22 ਹਰ ਇੱਕ ਨੇੜਲੇ ਕਾਰਬਨ atoms ਵਿਚੋਂ ਇੱਕ ਹਾਇਡਰੋਜਨ ਬੌਂਡ ਹਟਾਓ।
02:27 Add a bond or change the multiplicity of existing one ਟੂਲ ਉੱਤੇ ਕਲਿਕ ਕਰੋ ।
02:33 ਫਿਰ ਡਿਲੀਟ ਕੀਤੇ ਹੋਏ ਹਾਇਡਰੋਜਨ ਬੌਂਡਸ ਦੇ ਵਿਚਕਾਰਲੇ ਬੌਂਡ ਉੱਤੇ ਕਲਿਕ ਕਰੋ ।
02:37 ਇੱਕ ਡਬਲ ਬੌਂਡ ਬਣਦਾ ਹੈ ।
02:40 ਪ੍ਰਾਪਤ ਸਟਰਕਚਰ Cyclohexene ( ਸਾਇਕਲੋਹੈਕਜੀਨ ) (C6H10 ) ਹੈ ।
02:44 ਹੁਣ ਚਲੋ Cyclohexene ( ਸਾਇਕਲੋਹੈਕਜੀਨ ) ਨੂੰ Cyclohexadiene ( ਸਾਇਕਲੋਹੈਕਜਾਡਾਇਨ ) ਵਿੱਚ ਬਦਲੋ ਅਤੇ ਫਿਰ Benzene ( ਬੈਂਜ਼ੀਨ ) ਵਿੱਚ ।
02:51 ਨਿਸ਼ਚਿਤ ਕਰ ਲਵੋ ਕਿ ਕਰੰਟ ਐਲੀਮੈਂਟ ਕਾਰਬਨ ਹੈ ।
02:56 ਇਰੇਜਰ ਟੂਲ ਉੱਤੇ ਕਲਿਕ ਕਰੋ ।
02:58 ਹਰ ਇੱਕ ਨੇੜਲੇ ਕਾਰਬਨ atoms ਵਿਚੋਂ ਇੱਕ ਹਾਇਡਰੋਜਨ ਬੌਂਡ ਹਟਾਓ।
03:03 Add a bond or change the multiplicity of the existing one ਟੂਲ ਉੱਤੇ ਕਲਿਕ ਕਰੋ ।
03:09 ਫਿਰ ਡਿਲੀਟ ਕੀਤੇ ਹੋਏ ਹਾਇਡਰੋਜਨ ਬੌਂਡਸ ਦੇ ਵਿਚਕਾਰਲੇ ਬੌਂਡ ਉੱਤੇ ਕਲਿਕ ਕਰੋ ।
03:13 ਦੂਜਾ ਡਬਲ ਬੌਂਡ ਬਣਦਾ ਹੈ ।
03:16 ਪ੍ਰਾਪਤ ਸਟਰਕਚਰ Cyclohexadiene (ਸਾਇਕਲੋਹੈਕਜਾਡਾਇਨ) (C6H8 ) ਹੈ ।
03:22 ਇਸੇ ਤਰ੍ਹਾਂ ਤੀਜਾ ਬੌਂਡ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਫਿਰ ਤੋਂ ਦੁਹਰਾਉਂਦੇ ਹਾਂ।
03:28 ਪ੍ਰਾਪਤ ਸਟਰਕਚਰ Benzene ( ਬੈਂਜ਼ੀਨ ) ( C6H6 ) ਹੈ ।
03:33 ਇੱਕ ਅਸਾਇਨਮੈਂਟ ਦੇ ਤੌਰ ਤੇ
03:35 ਇਹਨਾ ਦੇ ਸਟਰਕਚਰਸ ਬਣਾਓ: * Cyclobutane ( ਸਾਇਕਲੋਬਿਊਟੇਨ ) ਅਤੇ ਇਸਨੂੰ Cyclobutadiene ( ਸਾਇਕਲੋਬਿਊਟਾਡਾਇਨ ) ਵਿੱਚ ਬਦਲੋ ।
03:39 *Cyclopentane ( ਸਾਇਕਲੋਪੈਂਟੇਨ ) ਅਤੇ ਇਸਨੂੰ Cyclopentadiene ( ਸਾਇਕਲੋਪੈਂਟਾਡਾਇਨ ) ਵਿੱਚ ਬਦਲੋ ।
03:45 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਤਰਾਂ ਵਿਖਣੀ ਚਾਹੀਦੀ ਹੈ ।
03:49 ਅੱਗੇ ਚਲੋ Benzene ( ਬੈਂਜ਼ੀਨ ) ਦੇ ਡੈਰੀਵੇਟਿਵਸ ਦੇ ਬਾਰੇ ਵਿੱਚ ਸਿਖਦੇ ਹਾਂ ।
03:53 ਭਿੰਨ-ਭਿੰਨ ਕੈਮੀਕਲ ਕੰਪਾਊਂਡਸ ਪ੍ਰਾਪਤ ਕਰਨ ਲਈ , ਫੰਕਸ਼ਨਲ ਸਮੂਹ Benzene ( ਬੈਂਜ਼ੀਨ ) ਵਿੱਚ ਹਾਇਡਰੋਜਨ ਨੂੰ ਬਦਲ ਸਕਦਾ ਹੈ ।
03:59 ਉਹ ਫੰਕਸ਼ਨਲ ਸਮੂਹ ਜੋ ਹਾਇਡਰੋਜਨ ਨੂੰ ਬਦਲਦੇ ਹਨ , ਉਹ ਹਨ:
04:02 ਫਲੋਰੋ ( fluoro ) ( F ) ,
04:03 ਮਿਥਾਇਲ ( CH3 ) ,
04:04 ਨਾਇਟਰੋ ( NO2 ) ,
04:05 ਹਾਇਡਰਾਕਸੀ ( OH ) ਅਤੇ
04:06 ਬਾਕੀ ਹੋਰ ।
04:08 ਡਿਸਪਲੇ ਏਰਿਆ ਉੱਤੇ ਦੋ ਵਾਰ ਬੈਂਜ਼ੀਨ ਸਟਰਕਚਰ ਨੂੰ ਕਾਪੀ ਅਤੇ ਪੇਸਟ ਕਰੋ ।
04:13 ਬੈਂਜ਼ੀਨ ਸਟਰਕਚਰ ਨੂੰ ਚੁਣਨ ਲਈ , Select one or more objects ਟੂਲ ਉੱਤੇ ਕਲਿਕ ਕਰੋ ।
04:18 ਸਟਰਕਚਰਸ ਨੂੰ ਕਾਪੀ ਕਰਨ ਲਈ CTRL + C ਦਬਾਓ ਅਤੇ ਪੇਸਟ ਕਰਨ ਲਈ ਦੋ ਵਾਰ CTRL + V ਦਬਾਓ।
04:24 ਪਹਿਲਾਂ ਬੈਂਜ਼ੀਨ ਸਟਰਕਚਰ ਵਿੱਚ ਹਾਇਡਰੋਜਨ ਨੂੰ Fluorine ( ਫਲੋਰੀਨ ) atom ਨਾਲ ਬਦਲੋ।
04:30 ਕੀਬੋਰਡ ਉੱਤੇ F ਦਬਾਓ ।
04:32 Add or modify an atom ਟੂਲ ਉੱਤੇ ਕਲਿਕ ਕਰੋ ।
04:35 ਹਾਇਡਰੋਜਨ ਨੂੰ fluorine ਨਾਲ ਬਦਲਣ ਦੇ ਲਈ, ਇਸ ਉੱਤੇ ਕਲਿਕ ਕਰੋ ।
04:40 ਪ੍ਰਾਪਤ ਸਟਰਕਚਰ Fluorobenzene ( ਫਲੋਰੋਬੈਂਜ਼ੀਨ ) ਹੈ ।
04:44 ਅੱਗੇ , ਚਲੋ ਦੂੱਜੇ ਬੈਂਜ਼ੀਨ ਸਟਰਕਚਰ ਦੇ ਹਾਇਡਰੋਜਨ ਨੂੰ atoms ਦੇ ਸਮੂਹ ਨਾਲ ਬਦਲੋ।
04:50 Add or modify a group of atoms ਟੂਲ ਉੱਤੇ ਕਲਿਕ ਕਰੋ ।
04:54 ਕਿਸੇ ਵੀ ਇੱਕ ਹਾਇਡਰੋਜਨ ਉੱਤੇ ਕਲਿਕ ਕਰੋ ।
04:57 ਧਿਆਨ ਨਾਲ ਵੇਖੋ ਕਿ ਹਾਇਡਰੋਜਨ ਇੱਕ ਟਿਮਟਿਮਾਂਦੇ ਕਰਸਰ ਦੇ ਨਾਲ ਇੱਕ ਹਰੇ ਬਾਕਸ ਵਿੱਚ ਬੰਦ ਹੈ ।
05:03 ਚਲੋ ਹਾਇਡਰੋਜਨ ਨੂੰ ਮਿਥਾਇਲ ਸਮੂਹ ਨਾਲ ਬਦਲਦੇ ਹਾਂ।
05:06 ਹਾਇਡਰੋਜਨ ਨੂੰ ਹਟਾਓ ਅਤੇ capital C H ਅਤੇ 3 ਟਾਈਪ ਕਰੋ
05:12 ਡਿਸਪਲੇ ਏਰਿਆ ਉੱਤੇ ਕਿਤੇ ਵੀ ਕਲਿਕ ਕਰੋ ।
05:15 ਪ੍ਰਾਪਤ ਸਟਰਕਚਰ Methyl benzene ( ਮਿਥਾਇਲ ਬੈਂਜ਼ੀਨ ) ਹੈ ।
05:19 ਚਲੋ ਤੀਸਰੇ Benzene ( ਬੈਂਜ਼ੀਨ ) ਦੇ ਹਾਇਡਰੋਜਨ ਨੂੰ nitro ( ਨਾਇਟਰੋ ) ਸਮੂਹ ਨਾਲ ਬਦਲਦੇ ਹਾਂ।
05:24 ਕਿਸੇ ਵੀ ਇੱਕ ਹਾਇਡਰੋਜਨ ਉੱਤੇ ਕਲਿਕ ਕਰੋ ।
05:27 ਹਾਇਡਰੋਜਨ ਨੂੰ ਹਟਾਓ ਅਤੇ capital N O 2 ਟਾਈਪ ਕਰੋ
05:32 ਪ੍ਰਾਪਤ ਸਟਰਕਚਰ Nitrobenzene ( ਨਾਇਟਰੋ ਬੈਂਜ਼ੀਨ ) ਹੈ ।
05:36 ਹੁਣ Benzene ring ( ਬੈਂਜ਼ੀਨ ਰਿੰਗ ) ਵਿੱਚ ਕਾਰਬਨ ਦੇ ਸਥਾਨਾ ਨੂੰ ਵੇਖਦੇ ਹਾਂ।
05:40 Benzene ( ਬੈਂਜ਼ੀਨ ) ਵਿੱਚ ਛੇ ਕਾਰਬਨ atoms ਨੂੰ 1 ਤੋਂ 6 ਤੱਕ ਨੰਬਰਸ ਦਿੱਤੇ ਗਏ ਹਨ ।
05:45 ਹਾਇਡਰੋਜਨ ਨੂੰ ਬਦਲਣ ਤੋਂ ਪਹਿਲਾਂ , ਸਾਰੇ ਛੇ ਸਥਾਨ ਸਮਾਨ ਹਨ ।
05:51 ਜਦੋਂ ਹਾਇਡਰੋਜਨ ਨੂੰ ਫੰਕਸ਼ਨਲ ਸਮੂਹ ਦੇ ਦੁਆਰਾ ਬਦਲਿਆ ਜਾਂਦਾ ਹੈ , ਤਾਂ ਰਿੰਗ ਦੀ ਇਲੈਕਟ੍ਰੋਨ ਡੈਂਸਿਟੀ ਬਦਲਦੀ ਹੈ ।
05:57 ਇਲੈਕਟ੍ਰੋਨ ਡੈਂਸਿਟੀ , ਪ੍ਰਤਿਸਥਾਪਕ ਉੱਤੇ ਨਿਰਭਰ ਕਰਦੀ ਹੈ ।
06:01 ਬੈਂਜ਼ੀਨ ਦੇ ਮੋਨੋ-ਪ੍ਰਤੀਸਥਾਪਿਤ ਕੰਪਾਊਂਡ ਨੂੰ , ਹੇਠਾਂ ਦਿੱਤੇ ਸਥਾਨਾ ਉੱਤੇ ਬਦਲਿਆ ਜਾ ਸਕਦਾ ਹੈ :
06:06 * 1 ਅਤੇ 4 , ਪੈਰਾ ਲਈ
06:09 * 2 ਅਤੇ 6 , ਆਰਥੋ ਲਈ
06:12 * 3 ਅਤੇ 5 , ਮੈਟਾ ਲਈ
06:15 ਹੁਣ ਚਲੋ Methylbenzene ( ਮਿਥਾਇਲਬੈਂਜ਼ੀਨ ) ਸਟਰਕਚਰ ਨੂੰ ਕਿਸੇ ਹੋਰ ਮਿਥਾਇਲ ਸਮੂਹ ਦੇ ਨਾਲ ਬਦਲਦੇ ਹਾਂ ।
06:20 Add or modify a group of atoms ਟੂਲ ਉੱਤੇ ਕਲਿਕ ਕਰੋ ।
06:24 ਰਿੰਗ ਦੇ ਦੂੱਜੇ ਹਾਇਡਰੋਜਨ ਸਥਾਨ ਉੱਤੇ ਕਲਿਕ ਕਰੋ ।
06:28 ਹਰੇ ਬਾਕਸ ਵਿੱਚ ਹਾਇਡਰੋਜਨ ਨੂੰ ਮਿਥਾਇਲ ਸਮੂਹ ਨਾਲ ਬਦਲਣ ਲਈ ।
06:32 capital C H 3 ਟਾਈਪ ਕਰੋ.
06:35 ਨਵਾਂ ਪ੍ਰਾਪਤ ਸਟਰਕਚਰ ortho - Xylene ਹੈ ।
06:39 ਚਲੋ Nitrobenzene ( ਨਾਇਟਰੋਬੈਂਜ਼ੀਨ ) ਨੂੰ Carboxy ( ਕਾਰਬਾਕਸੀ ) ਸਮੂਹ ਦੇ ਨਾਲ ਬਦਲਦੇ ਹਾਂ।
06:44 ਰਿੰਗ ਦੇ ਚੌਥੇ ਹਾਇਡਰੋਜਨ ਸਥਾਨ ਉੱਤੇ ਕਲਿਕ ਕਰੋ ।
06:48 ਹਰੇ ਬਾਕਸ ਵਿੱਚ ਹਾਇਡਰੋਜਨ ਨੂੰ Carboxy ( ਕਾਰਬਾਕਸੀ ) ਸਮੂਹ ਨਾਲ ਬਦਲਣ ਲਈ ।
06:52 capital C O O H ਟਾਈਪ ਕਰੋ
06:57 ਨਵਾਂ ਪ੍ਰਾਪਤ ਸਟਰਕਚਰ para - Nitrobenzoic acid ਹੈ ।
07:02 ਪਰਿਕ੍ਰੀਆ ਨੂੰ ਅੰਡੂ ਕਰਨ ਲਈ CTRL + Z ਦਬਾਓ ।
07:05 Nitrobenzene ( ਨਾਇਟਰੋਬੈਂਜ਼ੀਨ ) ਦੇ ਤੀਸਰੇ ਹਾਇਡਰੋਜਨ ਸਥਾਨ ਨੂੰ ਨਾਇਟਰੋ ਸਮੂਹ ਨਾਲ ਬਦਲੋ ।
07:11 ਹਾਇਡਰੋਜਨ ਨੂੰ ਹਟਾਓ ਅਤੇ capital N O 2 ਟਾਈਪ ਕਰੋ
07:17 ਨਵਾਂ ਪ੍ਰਾਪਤ ਸਟਰਕਚਰ meta - Dinitrobenzene ਹੈ ।
07:22 ਇੱਥੇ ਇੱਕ ਅਸਾਇਨਮੈਂਟ ਹੈ
07:24 ਬੈਂਜ਼ੀਨ ਦੇ ਸੱਤ ਸਟਰਕਚਰਸ ਬਣਾਓ ।
07:25 ਹੇਠਾਂ ਦਿੱਤੇ ਗਿਆਂ ਦੇ ਕਿਸੇ ਇੱਕ ਹਾਇਡਰੋਜਨ ਨੂੰ ਬਦਲੋ:
07:28 ਪਹਿਲਾਂ ਬੈਂਜ਼ੀਨ ਵਿੱਚ , ਬਰੋਮੋ ਦੇ ਨਾਲ
07:30 ਦੂੱਜੇ ਬੈਂਜ਼ੀਨ ਵਿੱਚ , iodo ਦੇ ਨਾਲ
07:32 ਤੀਸਰੇ ਬੈਂਜ਼ੀਨ ਵਿੱਚ , ਹਾਇਡਰਾਕਸੀ ਦੇ ਨਾਲ
07:34 ਚੌਥੇ ਬੈਂਜ਼ੀਨ ਵਿੱਚ , ਅਮੀਨੋ ਦੇ ਨਾਲ
07:36 ਪੰਜਵੇ ਬੈਂਜ਼ੀਨ ਵਿਚ , ਇਥਾਇਲ ਦੇ ਨਾਲ
07:39 ਛੇਵੇਂ ਬੈਂਜ਼ੀਨ ਦੇ ਦੋ ਹਾਇਡਰੋਜੰਸ ਨੂੰ ਵੀ ਕਲੋਰੀਨ atoms ਨਾਲ ਬਦਲੋ
07:44 ਸੱਤਵੇਂ ਬੈਂਜ਼ੀਨ ਦੀ ਪਹਿਲੀ ਅਤੇ ਚੌਥੀ ਹਾਇਡਰੋਜਨ ਦੇ ਸਥਾਨਾ ਨੂੰ ਕਾਰਬਾਕਸੀ ਸਮੂਹ ਨਾਲ ਬਦਲੋ ।
07:51 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ।
07:55 ਹੁਣ ਦੋ ਸਟਰਕਚਰਸ ਨੂੰ ਜੋੜਨਾ ਸਿਖਦੇ ਹਾਂ ।
07:57 ਹੁਣ ਇੱਕ ਨਵੀਂ ਵਿੰਡੋ ਖੋਲ੍ਹਦੇ ਹਾਂ ।
08:00 ਯਕੀਨੀ ਕਰ ਲਵੋ ਕਿ ਕਰੰਟ ਐਲੀਮੈਂਟ , ਕਾਰਬਨ ਹੈ ।
08:04 Add a four membered cycle ਟੂਲ ਉੱਤੇ ਕਲਿਕ ਕਰੋ ।
08:07 ਦੋ ਵਾਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
08:10 Select one or more objects ਟੂਲ ਉੱਤੇ ਕਲਿਕ ਕਰੋ ।
08:14 ਦੂੱਜੇ ਸਟਰਕਚਰ ਉੱਤੇ ਕਲਿਕ ਕਰੋ ।
08:16 ਇਸਨੂੰ ਖਿਚੋ ਅਤੇ ਪਹਿਲੇ ਸਟਰਕਚਰ ਦੇ ਕੋਲ ਰਖੋ ।
08:20 ਤਾਂਕਿ ਇਹ ਇੱਕ ਦੂੱਜੇ ਨਾਲ ਲਗ ਸਕਣ ।
08:23 ਸਟਰਕਚਰਸ ਨੂੰ ਚੁਣਨ ਲਈ CTRL + A ਦਬਾਓ ।
08:26 Merge two molecules ਟੂਲ ਸਰਗਰਮ ਹੋ ਜਾਂਦਾ ਹੈ ।
08:30 molecules ਨੂੰ ਜੋੜਨ ਦੇ ਲਈ, Merge two molecules ਟੂਲ ਉੱਤੇ ਕਲਿਕ ਕਰੋ ।
08:34 ਮਰਜਿੰਗ ਦੇਖਣ ਲਈ ਸਟਰਕਚਰਸ ਨੂੰ ਖਿਚੋ ।
08:38 ਚਲੋ ਹੁਣ ਅਸੀਂ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
08:41 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ
08:43 *ਸਾਇਕਲੋਹੈਕਜੇਨ ਨੂੰ ਸਾਇਕਲੋਹੈਕਜੀਨ ਵਿੱਚ ਬਦਲਣਾ
08:46 *ਸਾਇਕਲੋਹੈਕਜੀਨ ਨੂੰ ਬੈਂਜ਼ੀਨ ਵਿੱਚ ਬਦਲਣਾ
08:49 *ਬੈਂਜ਼ੀਨ ਦੇ ਹਾਇਡਰੋਜਨ ਨੂੰ ਫਲੂਰੋ , ਮਿਥਾਇਲ , ਨਾਇਟਰੋ ਅਤੇ ਕਾਰਬਾਕਸੀ ਸਮੂਹ ਦੇ ਨਾਲ ਬਦਲਾ ।
08:55 *ਦੋ , ਫੋਰ ਮੈਂਬਰਡ ਸਾਈਕਲਸ ਨੂੰ ਜੋੜਨਾ ।
08:58 ਇੱਥੇ ਇੱਕ ਅਸਾਇਨਮੈਂਟ ਹੈ ।
09:00 *ਦੋ ਬੈਂਜ਼ੀਨ molecules ਨੂੰ ਜੋੜੋ
09:02 *ਦੋ pentane ( ਪੈਂਟੇਨ ) ਸਟਰਕਚਰ ਨੂੰ ਜੋੜੋ
09:04 *Cyclopentane ( ਸਾਇਕਲੋਪੈਂਟੇਨ ) ਅਤੇ Cyclohexane ( ਸਾਇਕਲੋਹੈਕਜੇਨ ) molecules ਨੂੰ ਜੋੜੋ ।
09:08 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ ।
09:12 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
09:15 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:19 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ।
09:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:27 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:31 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
09:37 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:41 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:48 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro
09:53 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
09:57 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya