GChemPaint/C2/Formation-of-Bonds/Punjabi

From Script | Spoken-Tutorial
Revision as of 07:54, 25 June 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search


Time Narration
00:00 ਸਤ ਸ਼੍ਰੀ ਅਕਾਲ
00:02 GChemPaint ਵਿੱਚ Formation of Bonds ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ
00:10 * ਮੌਜੂਦਾ ਬੌਂਡਸ ਵਿੱਚ ਬੌਂਡਸ ਜੋੜਨਾ
00:13 * ਬੌਂਡਸ ਨੂੰ ਓਰੀਐੰਟ ਕਰਨਾ
00:15 * ਸਟੀਰੀਓਕੈਮੀਕਲ ( Stereochemical ) ਬੌਂਡਸ ਜੋੜਨਾ ਅਤੇ
00:18 * ਇਨਵਰਸ ਵੈਜ ਹੈਸ਼ੇਸ ( Inverse wedge hashes )
00:21 ਇੱਥੇ ਮੈਂ ਵਰਤੋ ਕਰ ਰਿਹਾ ਹਾਂ, ਉਬੰਟੁ ਲਿਨਕਸ OS ਵਰਜਨ 12.04
00:27 GChemPaint ਵਰਜਨ 0.12.10
00:33 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:40 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ ।
00:46 ਮੈਂ ਇਥੇਨ ਸਟਰਕਚਰ ਵਾਲੀ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ ।
00:51 ਹੁਣ ਸੈਚੁਰੇਟੇਡ ਹਾਇਡਰੋਕਾਰਬੰਸ ਨੂੰ ਅਨਸੈਚੁਰੇਟੇਡ ਹਾਇਡਰੋਕਾਰਬੰਸ ਵਿੱਚ ਬਦਲਣਾ ਸਿਖਦੇ ਹਾਂ ।
00:58 ਚਲੋ ਇਥੇਨ ਸਟਰਕਚਰ ਨੂੰ ਕਾਪੀ ਕਰਦੇ ਹਾਂ ਅਤੇ ਡਿਸਪਲੇ ਏਰਿਆ ਉੱਤੇ ਦੋ ਵਾਰ ਪੇਸਟ ਕਰਦੇ ਹਾਂ।
01:05 Select one or more objects ਟੂਲ ਉੱਤੇ ਕਲਿਕ ਕਰੋ ।
01:08 ਇਥੇਨ ਸਟਰਕਚਰ ਨੂੰ ਚੁਣਨ ਲਈ ਇਸ ਉੱਤੇ ਕਲਿਕ ਕਰੋ ।
01:11 ਸਟਰਕਚਰ ਨੂੰ ਕਾਪੀ ਕਰਨ ਦੇ ਲਈ CTRL+C ਦਬਾਓ,
01:14 ਅਤੇ ਸਟਰਕਚਰਸ ਨੂੰ ਪੇਸਟ ਕਰਨ ਦੇ ਲਈ CTRL+V ਦਬਾਓ ।
01:19 ਤੁਸੀਂ ਵੇਖ ਰਹੇ ਹੋ ਕਿ ਸਟਰਕਚਰਸ ਇੱਕ ਦੂੱਜੇ ਨਾਲ ਓਵਰਲੈਪ ਕਰਦੇ ਹਨ ।
01:23 ਹੁਣ ਦੂੱਜੇ ਓਵਰਲੈਪਿੰਗ ਸਟਰਕਚਰ ਨੂੰ ਪਾਸੇ ਕਰਦੇ ਹਾਂ ।
01:27 ਕਰਸਰ ਨੂੰ ਸਟਰਕਚਰ ਦੇ ਉੱਤੇ ਰੱਖੋ ਅਤੇ ਇਸਨੂੰ ਮਾਊਸ ਨਾਲ ਡਰੈਗ ਕਰੋ ।
01:33 ਸਟਰਕਚਰਸ ਵਿੱਚ ਕਾਰਬਨ atoms ਦੇ ਵਿਚਕਾਰ ਸਿੰਗਲ ਬੌਂਡ ਨੂੰ ਵੇਖੋ ।
01:40 ਚਲੋ ਸਭ ਤੋਂ ਪਹਿਲਾਂ ਸਿੰਗਲ ਬੌਂਡ ਨੂੰ ਡਬਲ ਬੌਂਡ ਵਿੱਚ ਬਦਲਦੇ ਹਾਂ ।
01:44 Add a bond or change the multiplicity of an existing one ਟੂਲ ਉੱਤੇ ਕਲਿਕ ਕਰੋ ।
01:51 ਦੂੱਜੇ ਇਥੇਨ ਸਟਰਕਚਰ ਦੇ ਮੌਜੂਦਾ ਬੌਂਡ ਉੱਤੇ ਕਲਿਕ ਕਰੋ ।
01:55 ਤੁਸੀਂ ਵੇਖੋ ਕਿ ਸਿੰਗਲ ਬੌਂਡ ਡਬਲ ਬੌਂਡ ਵਿੱਚ ਬਦਲ ਗਿਆ ਹੈ ।
02:00 ਹਾਇਡਰੋਜਨ atoms ਦੀ ਗਿਣਤੀ 6 ਤੋਂ ਘਟ ਕੇ 4 ਹੋ ਗਈ ਹੈ ।
02:06 ਨਵਾਂ ਸਟਰਕਚਰ ਈਥੀਨ ( Ethene ) ਹੈ ।
02:09 ਅੱਗੇ , ਚਲੋ ਸਿੰਗਲ ਬੌਂਡ ਨੂੰ ਟਰਿਪਲ ਬੌਂਡ ਵਿੱਚ ਬਦਲਦੇ ਹਾਂ।
02:14 ਤੀਸਰੇ ਏਥੇਨ ਸਟਰਕਚਰ ਦੇ ਮੌਜੂਦਾ ਸਿੰਗਲ ਬੌਂਡ ਉੱਤੇ ਦੋ ਵਾਰ ਕਲਿਕ ਕਰੋ ।
02:20 ਤੁਸੀਂ ਵੇਖੋ ਕਿ ਸਿੰਗਲ ਬੌਂਡ ਟਰਿਪਲ ਬੌਂਡ ਵਿੱਚ ਬਦਲ ਗਿਆ ਹੈ ।
02:25 ਹਾਇਡਰੋਜਨ atoms ਦੀ ਗਿਣਤੀ 6 ਤੋਂ ਘੱਟ ਕੇ 2 ਹੋ ਗਈ ਹੈ ।
02:30 ਨਵਾਂ ਸਟਰਕਚਰ ਇਥਾਇਨ ( Ethyne ) ਹੈ ।
02:34 ਹੁਣ ਸਟਰਕਚਰਸ ਦੇ ਨਾਮ ਲਿਖਦੇ ਹਾਂ ।
02:37 Add or modify a text ਟੂਲ ਉੱਤੇ ਕਲਿਕ ਕਰੋ ।
02:41 ਸਟਰਕਚਰਸ ਦੇ ਹੇਠਾਂ ਕਲਿਕ ਕਰੋ ।
02:43 ਸਟਰਕਚਰਸ ਦੇ ਨਾਮ ਇਥੇਨ ( Ethane ) , ਈਥੀਨ ( Ethene ) ਅਤੇ ਇਥਾਇਨ ( Ethyne ) ਏੰਟਰ ਕਰੋ ।
02:53 ਅੱਗੇ , ਟੈਟਰਾਹੈਡਰਲ ਜਿਓਮੈਟਰੀ ( Tetrahedral geometry ) ਦੇ ਬਾਰੇ ਵਿੱਚ ਸਿਖਦੇ ਹਾਂ ।
02:57 ਸਟਰਕਚਰਸ ਨੂੰ ਇੱਕ ਤਰਫ ਲੈ ਜਾਂਦੇ ਹਾਂ ।
03:00 CTRL + A ਦਬਾਕੇ ਸਾਰੇ ਆਬਜੇਕਟਸ ਨੂੰ ਚੁਣੋ ।
03:03 Select one or more objects ਟੂਲ ਉੱਤੇ ਕਲਿਕ ਕਰੋ ਅਤੇ ਸਟਰਕਚਰਸ ਨੂੰ ਖਿਚੋ ।
03:10 ਇੱਥੇ ਟੈਟਰਾਹੈਡਰਲ (Tetrahedral ) ਮੀਥੇਨ ਸਟਰਕਚਰ ਲਈ ਇਕ ਸਲਾਇਡ ਹੈ ।
03:14 ਸਾਰੀਆਂ ਬੌਂਡ ਲੈਂਥਸ ( lengths ) 1.09 ਐਂਗਸਟਰਾਮ(angstrom) ਦੇ ਬਰਾਬਰ ਹੁੰਦੇ ਹਨ ।
03:19 ਟੈਟਰਾਹੈਡਰਲ ਮੀਥੇਨ ਸਟਰਕਚਰ ਵਿੱਚ , ਸਾਰੇ ਬੌਂਡ ਐਂਗਲਸ 109.5 ਡਿਗਰੀਜ ਦੇ ਬਰਾਬਰ ਹੁੰਦੇ ਹਨ ।
03:31 ਹੁਣ , ਚਲੋ ਟੈਟਰਾਹੈਡਰਲ ਇਥੇਨ ਸਟਰਕਚਰ ਬਣਾਉਂਦੇ ਹਾਂ ।
03:35 Add a bond or change the multiplicity of existing one ਟੂਲ ਉੱਤੇ ਕਲਿਕ ਕਰੋ ।
03:41 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:43 ਬੌਂਡ ਨੂੰ ਹੋਰੀਜੋੰਟਲ ਦਿਸ਼ਾ ਵਿੱਚ ਓਰੀਐੰਟ ਕਰੋ ।
03:47 ਚਲੋ ਬੌਂਡ ਦੇ ਹਰ ਇੱਕ edge ਉੱਤੇ ਤਿੰਨ ਬੌਂਡਸ ਬਣਾਉਂਦੇ ਹਾਂ।
03:51 ਟੈਟਰਾਹੈਡਰਲ ਜਿਓਮੈਟਰੀ ਬਣਾਉਣ ਲਈ ਬੌਂਡਸ ਨੂੰ ਓਰੀਐੰਟ ਕਰੋ ।
03:55 ਹਰ ਇੱਕ edge ਉੱਤੇ ਕਲਿਕ ਕਰੋ । ਫਿਰ ਤਿੰਨੋ ਬੌਂਡਸ ਨੂੰ ਵਖ ਵਖ ਦਿਸ਼ਾਵਾਂ ਵਿੱਚ ਓਰੀਐੰਟ ਕਰੋ ।
04:02 ਇਸ ਤਰ੍ਹਾਂ ਚਲੋ ਦੂੱਜੇ edge ਉੱਤੇ draw ਕਰਦੇ ਹਾਂ।
04:07 ਹੁਣ ਸਿਰਿਆਂ ਉੱਤੇ ਹਾਇਡਰੋਜਨ atom ਜੋੜਦੇ ਹਾਂ।
04:10 ਸਿਰਿਆਂ ਉੱਤੇ ਹਾਇਡਰੋਜਨ atom ਜੋੜਨ ਦੇ ਲਈ , ਕੈਪਿਟਲ H ਦਬਾਓ।
04:16 ਸਬਮੈਨਿਊ ਖੁਲਦਾ ਹੈ , ਜਿਸ ਵਿੱਚ ਅਸੀ H ਚੁਣਾਗੇ।
04:21 ਧਿਆਨ ਨਾਲ ਵੇਖੋ, ਟੂਲ ਬਾਕਸ ਵਿੱਚ ਹਾਇਡਰੋਜਨ atom ਦਿਖਾਇਆ ਹੋਇਆ ਹੈ ।
04:26 Add or modify an atom ਟੂਲ ਉੱਤੇ ਕਲਿਕ ਕਰੋ ।
04:29 ਹਾਇਡਰੋਜਨ atom ਜੋੜਨ ਦੇ ਲਈ , ਸਾਰੇ ਸਥਾਨਾ ਉੱਤੇ ਕਲਿਕ ਕਰੋ ।
04:37 ਚਲੋ ਹੁਣ , ਇਥੇਨ ਸਟਰਕਚਰ ਵਿੱਚ ਸਟੀਰੀਓਕੈਮੀਕਲ ਬੌਂਡਸ ਜੋੜਦੇ ਹਾਂ।
04:42 ਟੂਲਬਾਕਸ ਵਿੱਚ ਹੇਠਾਂ ਦਿੱਤੇ ਗਏ ਸਟੀਰੀਓਕੈਮੀਕਲ ਬੌਂਡਸ ਉਪਲੱਬਧ ਹਨ
04:46 * Add a wedge bond ,
04:48 * Add a hash bond ,
04:50 * Add a squiggle bond
04:53 * ਅਤੇ Add a fore bond .
04:55 ਇਥੇਨ ਨੂੰ ਸਟੀਰੀਓਕੈਮੀਕਲ ਸਟਰਕਚਰ ਵਿੱਚ ਬਦਲਣ ਦੇ ਲਈ , Add a wedge bond ਦੀ ਵਰਤੋ ਕਰੋ ।
05:03 Add a wedge bond ਉੱਤੇ ਕਲਿਕ ਕਰੋ ।
05:05 ਫਿਰ ਸਾਰੇ ਬੌਂਡਸ ਉੱਤੇ ਕਲਿਕ ਕਰੋ ।
05:10 ਬਦਲਾਵਾਂ ਨੂੰ ਵੇਖੋ ।
05:13 Add a hash bond ਉੱਤੇ ਕਲਿਕ ਕਰੋ
05:15 ਅਤੇ ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
05:19 ਹੁਣ ਮੈਂ ਇੰਵਰਟ ਵੈਜ ਹੈਸ਼ੇਸ ( Invert wedge hashes ) ਦੇ ਬਾਰੇ ਵਿੱਚ ਦੱਸਾਂਗਾ।
05:25 ਐਡਿਟ ਮੈਨਿਊ ਉੱਤੇ ਜਾਓ , ਪ੍ਰੈਫ਼ਰੈਂਸਸ ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ ।
05:31 GChemPaint ਪ੍ਰੈਫ਼ਰੈਂਸਸ ਵਿੰਡੋ ਖੁਲਦੀ ਹੈ ।
05:34 ਇੰਵਰਟ ਵੈਜ ਹੈਸ਼ੇਸ ਚੈਕ ਬਾਕਸ ਉੱਤੇ ਕਲਿਕ ਕਰੋ ।
05:38 ਜੇਕਰ ਸੈਟ ਹੈ , ਤਾਂ ਵੈਜ ਹੈਸ਼ੇਸ ਬੌਂਡਸ , ਰਿਵਾਜੀ ਮਰਿਯਾਦਾ ਦਾ ਪਾਲਣ ਕਰਾਂਗੇ।
05:43 ਤੰਗ ਸਿਰੇ ਬੌਂਡ ਦੇ ਸ਼ੁਰੂ ਵਿੱਚ ਅਤੇ ਚੌੜੇ ਸਿਰੇ ਦੂੱਜੇ ਸਿਰੇ ਉੱਤੇ ਹਨ ।
05:50 ਇਹ ਬੌਂਡ ਨੂੰ ਠੀਕ ਢੰਗ ਨਾਲ ਦੇਖਣ ਵਿੱਚ ਮਦਦ ਕਰਦਾ ਹੈ ।
05:55 GChemPaint ਵਿੱਚ ਡਿਫਾਲਟ ਕੰਵੈਂਸ਼ਨ ਇਨਵਰਸ ਹੈ , ਕਿਉਂਕਿ ਇਹ ਪਰਿਪੇਖੀ ਨਿਯਮਾਂ ਦੇ ਜਿਆਦਾ ਸਮਾਨ ਹੈ ।
06:05 ਹੈਸ਼ ਬੌਂਡ ਵਿੱਚ ਬਦਲਾਵਾਂ ਨੂੰ ਵੇਖੋ ।
06:09 ਵਿੰਡੋ ਨੂੰ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ ।
06:13 ਇਥੇਨ ਸਟਰਕਚਰ ਵਿੱਚ ਬੌਂਡਸ ਨੂੰ ਐਡ ਅ ਹੈਸ਼ ਬੌਂਡ (add a hash bond) ਵਿਚ ਬਦਲੋ ।
06:18 ਐਡ ਅ ਹੈਸ਼ ਬੌਂਡ ਉੱਤੇ ਕਲਿਕ ਕਰੋ ।
06:21 ਸਾਰੇ ਬੌਂਡਸ ਉੱਤੇ ਕਲਿਕ ਕਰੋ ।
06:27 ਹੁਣ ਫਾਇਲ ਸੇਵ ਕਰੋ ।
06:30 ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ ।
06:34 Save as ਡਾਇਲਾਗ ਬਾਕਸ ਖੁਲਦਾ ਹੈ ।
06:37 ਫਾਇਲ ਦਾ ਨਾਮ ਫਾਰਮੇਸ਼ਨ ਆਫ ਬੌਂਡ ( Formation of bond ) ਏੰਟਰ ਕਰੋ ।
06:41 ਸੇਵ ਬਟਨ ਉੱਤੇ ਕਲਿਕ ਕਰੋ ।
06:44 ਚਲੋ ਇਸਦਾ ਸਾਰ ਕਰਦੇ ਹਾਂ।
06:46 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ :
06:49 * ਮੌਜੂਦਾ ਬੌਂਡਸ ਵਿੱਚ ਬੌਂਡਸ ਜੋੜਨਾ
06:52 * ਬੌਂਡਸ ਨੂੰ ਓਰੀਐੰਟ ਕਰਨਾ
06:54 * ਸਟੀਰੀਓਕੈਮੀਕਲ ਬੌਂਡਸ ਜੋੜਨਾ
06:56 * ਅਤੇ ਇਨਵਰਸ ਵੈਜ ਹੈਸ਼ੇਸ
07:00 ਇੱਕ ਅਸਾਇਨਮੈਂਟ ਤੇ ਤੌਰ ਤੇ,
07:01 * ਪ੍ਰੋਪੇਨ ਨੂੰ ਪ੍ਰੋਪਾਇਨ ਵਿੱਚ ਬਦਲੋ
07:04 * ਪ੍ਰੋਪੇਨ ਅਤੇ ਬਿਊਟੇਨ ਦੇ ਸਟਰਕਚਰਸ ਬਣਾਓ ।
07:07 * ਸਟੀਰਯੋ ਕੈਮੀਕਲ ਬੌਂਡਸ ਨੂੰ ਦਿਖਾਓ ।
07:11 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ ।
07:16 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http: / / spoken - tutorial . org / What_a_Spoken_Tutorial
07:19 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ।
07:23 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:28 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:33 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
07:36 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
07:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:47 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
07:54 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
08:00 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet