GChemPaint/C2/Overview-of-GChemPaint/Punjabi

From Script | Spoken-Tutorial
Revision as of 06:50, 29 May 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ । Overview of GChemPaint ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ , ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ,
00:10 *GChemPaint ਨੂੰ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਦੇ ਨਾਲ ਸੰਸਥਾਪਿਤ ਕਰਨਾ ।
00:15 *GChemPaint ਦੇ ਮੇਨਿਊ ਬਾਰ ਅਤੇ ਉਸਦੇ ਯੂਟਿਲਿਟੀ ਸਾਫਟਵੇਅਰਸ ਨੂੰ ਵੇਖਣਾ ।
00:20 *GChemPaint ਯੂਜਰ ਮੈਨੁਅਲ ਦੀ ਵਰਤੋ ਕਰਨਾ ।
00:23 *GChemPaint ਦੇ ਭਿੰਨ ਯੂਟਿਲਿਟੀ ਸਾਫਟਵੇਅਰਸ ਦੀ ਵਰਤੋ ਕਰਨਾ ।
00:27 ਅਸੀ GChemPaint ਅਤੇ Jmol ਐਪਲੀਕੇਸ਼ਨ ਦੇ ਵਿਚਕਾਰ ਦੇ ਸੰਬੰਧ ਨੂੰ ਵੀ ਵੇਖਾਂਗੇ ।
00:33 GChemPaint ਵਰਤੋ ਕਰਕੇ ਬਣਾਏ ਜਾ ਸਕਦੇ ਵਖ ਵਖ ਸਟਰਕਚਰਸ ਉੱਤੇ ਇੱਕ ਨਜ਼ਰ ਪਾਓ
00:39 ਇਸਦੇ ਲਈ ਮੈਂ ਵਰਤੋ ਕਰ ਰਿਹਾ ਹਾਂ:
00:41 *ਉਬੰਟੁ linux OS ਵਰਜਨ 12.04.
00:45 *GChemPaint ਵਰਜਨ 0.12.10.
00:50 *GChemCalc ਵਰਜਨ 0.12.10.
00:55 *GChem3D ਵਰਜਨ 0.12.10.
01:00 *GChemTable ਵਰਜਨ 0.12.10.
01:05 *Jmol ਐਪਲੀਕੇਸ਼ਨ ਵਰਜਨ 12.2.2
01:10 ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ ,
01:13 ਤੁਹਾਨੂੰ ਹਾਈ ਸਕੂਲ ਰਸਾਇਣ ਵਿਗਿਆਨ ਦੇ ਗਿਆਨ ਦੀ ਲੋੜ ਹੋਵੇਗੀ ਅਤੇ
01:15 ਤੁਹਾਨੂੰ ਇੰਟਰਨੇਟ ਕਨੈਕਟੀਵਿਟੀ ਦੀ ਲੋੜ ਹੋਵੇਗੀ
01:19 ਹੁਣ ਵੇਖਦੇ ਹਾਂ GChemPaint ਕੀ ਹੈ  ?
01:22 GChemPaint Gnome - 2 ਡੈਸਕਟਾਪ ਦੇ ਲਈ 2D ਕੈਮੀਕਲ ਸਟਰਕਚਰ ਐਡੀਟਰ ਹੈ ।
01:28 ਇਸ ਵਿੱਚ GChemCalc , GChem3D ਅਤੇ GChemTable ਇਸ ਦੀਆਂ ਯੂਟਿਲਿਟੀ ਵਿਸ਼ੇਸ਼ਤਾਵਾਂ ਦੀ ਤਰ੍ਹਾਂ ਹਨ ।
01:35 GChemPaint ਸਿਰਫ linux OS ਉੱਤੇ ਉਪਲੱਬਧ ਹੈ ।
01:39 GChemPaint Gnome Chemistry Utils ਵਿੱਚ ਸ਼ਾਮਿਲ ਕੀਤਾ ਗਿਆ ਹੈ।
01:44 GChemPaint ਅਤੇ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਸਿਨੈਪਟਿਕ ਪੈਕੇਜ ਮੈਨੇਜਰ ਦਾ ਪ੍ਰਯੋਗ ਕਰਕੇ ਉਬੰਟੁ ਲਿਨਕਸ OS ਉੱਤੇ ਸੰਸਥਾਪਿਤ ਕੀਤੀਆਂ ਜਾ ਸਕਦੀਆਂ ਹਨ ।
01:53 ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਦੇ ਲਈ ,
01:56 ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ linux ਸੀਰੀਜ ਨੂੰ ਵੇਖੋ ।
02:02 ਕਿਰਪਾ ਕਰਕੇ ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਵਿੱਚ ਹੇਠਾਂ ਦਿੱਤੀਆਂ ਯੂਟਿਲਿਟੀਜ ਨੂੰ ਜਾਂਚੋ ।
02:07 gchempaint
02:09 libgcu0
02:11 gcu - plugin
02:13 libgcu - dbg
02:16 gcu - bin
02:19 ਹੁਣ ਅਸੀਂ ਯੂਜਰ ਮੈਨੁਅਲ ਉੱਤੇ ਜਾਵਾਂਗੇ ।
02:22 User Mannual ਸੰਖੇਪ ਵਿੱਚ ਦੱਸਦਾ ਹੈ ਕਿ GChemPaint ਅਤੇ ਇਸ ਦੀਆਂ ਯੂਟਿਲਿਟੀਜ ਦੀ ਵਰਤੋਂ ਕਿਵੇਂ ਕਰਦੇ ਹਨ।
02:28 GChemPaint ਇਸ ਲਿੰਕ ਉੱਤੇ ਯੂਜਰ ਮੈਨੁਅਲ ਉਪਲੱਬਧ ਕਰਾਉਂਦਾ ਹੈ । http: / / gchemutils.nongnu.org / paint / manual / index.html
02:34 GChemPaint ਦੇ ਮੈਨਿਊਬਾਰਸ ਅਤੇ ਇਸ ਦੀਆਂ ਸਾਰੀਆਂ ਯੂਟਿਲਿਟੀਜ ਉਬੰਟੁ ਡੈਸਕਟਾਪ ਮੈਨਿਊਬਾਰ ਉੱਤੇ ਦਿਖਾਈ ਦੇਣਗੇ ।
02:43 ਇਹ GChemPaint ਦਾ ਟੂਲ ਬਾਕਸ ਹੈ ।
02:46 ਵੱਖ-ਵੱਖ ਸਟਰਕਚਰਸ ਬਣਾਉਣ ਲਈ ਅਸੀ ਵੱਖ-ਵੱਖ ਟੂਲਸ ਦੀ ਵਰਤੋਂ ਕਰਾਂਗੇ।
02:51 Current element ਨੂੰ ਬਦਲਣ ਲਈ ਟੂਲ ਬਾਕਸ ਵਿੱਚ ਇੱਕ inbuilt ਪੀਰਿਆਡਿਕ ਟੇਬਲ ਹੈ ।
02:57 ਇੱਥੇ ਟੂਲ ਬਾਕਸ ਵਿੱਚ ਵੱਖ-ਵੱਖ ਟੂਲਸ ਦੀ ਵਰਤੋਂ ਕਰਕੇ ਬਣਾਏ ਗਏ ਵੱਖ-ਵੱਖ ਸਟਰਕਚਰਸ ਹਨ ।
03:03 ਲੜੀ ਦੇ ਦੌਰਾਨ , ਮੈਂ ਸਮਝਾਵਾਂਗਾ ਕਿ ਇਹਨਾ ਟੂਲਸ ਦੀ ਵਰਤੋਂ ਕਰਕੇ ਵੱਖ-ਵੱਖ ਸਟਰਕਚਰਸ ਕਿਵੇਂ ਬਣਾਏ ਜਾਂਦੇ ਹਨ  ?
03:10 ਹੁਣ ਮੈਂ GChemPaint ਦੇ utility ਸਾਫਟਵੇਅਰ ਦੇ ਬਾਰੇ ਵਿੱਚ ਚਰਚਾ ਕਰਾਂਗਾ ।
03:15 ਇਹ chemical calculator ਵਿੰਡੋ ਹੈ ।
03:19 ਸਰਚ ਬਾਰ ਵਿੱਚ , ਮੈਂ C3H8 ਟਾਈਪ ਕਰਾਂਗਾ ਅਤੇ ਐਂਟਰ ਦਬਾਵਾਂਗਾ ।
03:25 ਇਹ ਵਿੰਡੋ ਪ੍ਰੋਪੇਨ ਦੀ ਜਾਣਕਾਰੀ ਅਤੇ ਆਇਸੋਟਰੋਪਿਕ ਪੈਟਰਨ ਦਿਖਾਉਂਦੀ ਹੈ ।
03:32 ਇਹ GChem3D ਵਿੰਡੋ ਹੈ ।
03:35 ਇਹ GChemPaint ਵਿੱਚ ਬਣੇ 2D ਸਟਰਕਚਰਸ ਦੇ 3D ਮਾਡਲਸ ਦਿਖਾਉਂਦੀ ਹੈ ।
03:41 GChemPaint ਦੇ ਨਵੇਂ ਵਰਜਨ ਵਿੱਚ molecules ਦੀ ਬਿਹਤਰ 3D ਪੇਸ਼ਕਸ਼ ਹੈ ।
03:47 ਇਹ GChemTable ਵਿੰਡੋ ਹੈ ।
03:49 ਇਸ ਵਿੱਚ ਐਲੀਮੈਂਟਸ ਦਾ ਪੀਰਿਆਡਿਕ ਟੇਬਲ ਅਤੇ ਉਨ੍ਹਾਂ ਦਾ ਰੁਝਾਨ ਹੈ ।
03:54 GChemPaint ਵਿੱਚ ਇੱਕ ਹੋਰ ਅਨੂਠੀ ਵਿਸ਼ੇਸ਼ਤਾ ਹੈ ।
03:58 GChemPaint ਵਿੱਚ ਬਣਾਏ ਗਏ 2D ਸਟਰਕਚਰਸ Jmol ਐਪਲੀਕੇਸ਼ਨ ਵਿੱਚ 3D ਸਟਰਕਚਰਸ ਦੇ ਰੂਪ ਵਿਚ ਵੇਖੇ ਜਾ ਸਕਦੇ ਹਨ ।
04:06 ਸਟਰਕਚਰਸ ਨੂੰ 3D ਵਿੱਚ ਦੇਖਣ ਦੇ ਲਈ , GChemPaint ਫਾਇਲਸ .mol ਫਾਰਮੇਟ ਵਿੱਚ ਸੇਵ ਹੋਣੀਆਂ ਚਾਹੀਦੀਆਂ ਹਨ ।
04:21 Jmol ਐਪਲੀਕੇਸ਼ਨ ਦੀ ਇੱਕ ਸੰਖੇਪ ਜਾਣ ਪਹਿਚਾਣ ।
04:25 ਇਹ ਫਰੀ ਅਤੇ ਓਪਨ ਸੋਰਸ ਮਾਲਿਕਿਊਲਰ ਵਿਊਅਰ ਹੈ ।
04:29 ਕੇਮਿਕਲ ਸਟਰਕਚਰਸ ਦੇ 3 ਡਾਇਮੇਂਸ਼ਨਲ ਮਾਡਲਸ ਨੂੰ ਦੇਖਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਹੈ ।
04:34 proteins ਅਤੇ macromolecules ਦੇ ਸੈਕੇਂਡਰੀ ਸਟਰਕਚਰਸ ਨੂੰ ਦੇਖਣ ਲਈ ਵਿੱਚ ਵਰਤਿਆ ਜਾਂਦਾ ਹੈ ।
04:40 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ Jmol ਐਪਲੀਕੇਸ਼ਨ ਲੜੀ ਨੂੰ ਵੇਖੋ ।
04:47 GChemPaint ਲੜੀ ਵਿੱਚ , ਅਸੀ ਰੋਮਾਂਚਕ ਵਿਸ਼ੇਸ਼ਤਾਵਾਂ ਬਾਰੇ ਸਿਖਾਂਗੇ ਜਿਵੇਂ -
04:52 ਟੈਂਪਲੇਟਸ ਅਤੇ ਰੈਸਿਡਿਊਜ ਦੀ ਵਰਤੋਂ ਕਰਨਾ ।
04:56 molecules ਅਤੇ bonds ਨੂੰ ਬਣਾਉਣਾ ।
05:01 ਐਰੋਮੈਟਿਕ ਮਾਲਿਕਿਊਲਰ ਸਟਰਕਚਰਸ
05:06 ਆਰਬਿਟਲ ਓਵਰਲੈਪ
05:10 ਰੈਜੋਨੈਂਸ ( resonance ) ਸਟਰਕਚਰਸ
05:14 3D ਸਟਰਕਚਰਸ ਨੂੰ ਵੇਖਣਾ ।
05:18 ਪੀਰਿਆਡਿਕ ਟੇਬਲ ਦੇ ਰੁਝਾਨ ਵੇਖਣਾ ।
05:23 ਚਲੋ ਇਸਦਾ ਸਾਰ ਕਰਦੇ ਹਾਂ ।
05:25 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
05:27 *GChemPaint ਨੂੰ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਨਾਲ ਸੰਸਥਾਪਿਤ ਕਰਨਾ ।
05:32 *GChemPaint ਦਾ ਮੇਨਿਊਬਾਰ ਅਤੇ ਇਸਦੇ ਸਾਰੇ ਯੂਟਿਲਿਟੀ ਸਾਫਟਵੇਅਰਸ ਨੂੰ ਵੇਖਣਾ ।
05:36 *GChemPaint ਯੂਜਰ ਮੈਨੁਅਲ ਦੀ ਵਰਤੋਂ ਕਰਨਾ ।
05:39 *GChemPaint ਦੇ ਯੂਟਿਲਿਟੀ ਸਾਫਟਵੇਅਰਸ ਦੀ ਵਰਤੋਂ ਕਰਨਾ ।
05:43 *ਅਤੇ GChemPaint ਅਤੇ Jmol ਐਪਲੀਕੇਸ਼ਨ ਦੇ ਵਿਚਕਾਰ ਸੰਬੰਧ ਦੇ ਬਾਰੇ ਵਿੱਚ ।
05:48 ਅਸੀਂ ਵਖ-ਵਖ ਸਟਰਕਚਰਸ ਉੱਤੇ ਵੀ ਨਜ਼ਰ ਪਾਈ , ਜੋ GChemPaint ਵਿੱਚ ਬਣਾਏ ਜਾ ਸਕਦੇ ਹਨ ।
05:54 ਇਹ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ।
05:59 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
06:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
06:07 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
06:10 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial.org ਨੂੰ ਲਿਖੋ ।
06:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:20 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
06:26 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial.org / NMEICT - Intro
06:31 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya