PHP-and-MySQL/C4/Sending-Email-Part-2/Punjabi

From Script | Spoken-Tutorial
Revision as of 15:31, 11 May 2015 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤੇ ਇਹ ਨਿਸ਼ਚਿਤ ਕਰ ਲਿਆ ਹੈ ਕਿ ਜਦੋਂ ਸਾਡਾ ਫੋਰਮ ਸਬਮਿਟ ਹੁੰਦਾ ਹੈ ਤਾਂ ਪੋਸਟ ( POST ) ਵੇਰਿਏਬਲ ਦੁਆਰਾ ਡੇਟਾ ਪ੍ਰੋਸੇਸ ਹੁੰਦਾ ਹੈ ।
00:12 ਸਿਰਫ ਟਿਊਟੋਰਿਅਲ ਦੇ ਲਈ ਅਗਲੀ ਚੀਜ ਜੋ ਅਸੀ ਕਰਾਂਗੇ ਉਹ ਹੈ ਕਿ ਇਸ ਉੱਤੇ ਕੁੱਝ ਕੰਡੀਸ਼ੰਸ ਨੂੰ ਜਾਂਚਾਂਗੇ ।
00:22 ਮੈਂ ਕਹਾਂਗਾ ਜੇਕਰ ਸਟਰਿੰਗ ਦੀ ਲੰਬਾਈ ………
00:25 ਨਹੀਂ , ਮੈਂ ਪਹਿਲਾਂ ਮੌਜੂਦਗੀ ਲਈ ਜਾਂਚ ਕਰਾਂਗਾ - ਸੋ if name and message
00:30 ਇਹ ਕੇਵਲ ਕਹਿ ਰਿਹਾ ਹੈ ਕਿ ਕੀ ਇਹ ਅਤੇ ਇਹ ਮੌਜੂਦ ਹੈ ਕਿਉਂਕਿ ਜਦੋਂ ਤੱਕ ਇਹ ਮੌਜੂਦ ਹਨ ਇਹਨਾ ਵਿੱਚ ਹਮੇਸ਼ਾ ਵੈਲਿਊ ਟਰੂ ( true ) ਹੋਵੇਗੀ ।
00:38 ਅਤੇ ਇੱਥੇ ਅਸੀ and ਆਪਰੇਟਰ ਦੀ ਵਰਤੋ ਕਰ ਰਹੇ ਹਾਂ ਜੋ ਇੱਥੇ ਕਹਿੰਦਾ ਹੈ ਕਿ ਕੀ ਇਹ ਟਰੂ ( true ) ਹੈ AND ਕੀ ਇਹ ਟਰੂ ( true ) ਹੈ ।
00:45 ਜੇਕਰ ਇਹ TRUE ਹੈ , ਅਸੀ ਕੋਡ ਨੂੰ ਇੱਥੇ ਚਲਾਵਾਂਗੇ ।
00:49 ਜੇਕਰ ਨਹੀਂ ਤਾਂ ਇਸ ਸਕਰਿਪਟ ਨੂੰ ਖਤਮ ਕਰਨਾ ਚਾਹਾਂਗਾ ਅਤੇ ਮੈਂ ਲਿਖਾਂਗਾ You must enter a name and message
01:04 ਅਤੇ ਪ੍ਰਭਾਵ ਲਈ ਉਸਨੂੰ underline ਕਰ ਸਕਦਾ ਹਾਂ ।
01:07 ਅਤੇ ਕੋਡ ਦੇ ਬਲਾਕ ਦੇ ਅੰਦਰ – ਜੇਕਰ ਇਹ ਟਰੂ ਹੈ ਅਸੀ ਹੋਰ ਚੈੱਕ ਲਗਾ ਕੇ ਦੇਖਾਂਗੇ ।
01:14 ਸੋ ਇੱਥੇ ਅਸੀਂ existence check ਦੇ ਨਾਲ ਜਾਂਚ ਕੀਤੀ ਹੈ ।
01:20 ਅਸੀ ਇੱਥੇ ਕੀ ਕਰਾਂਗੇ ਕਿ ਇੱਕ ਹੋਰ ਚੈੱਕ ( check ) ਰੰਨ ਕਰਾਂਗੇ ।
01:25 ਮੈਂ ਇਸਨੂੰ ਕੀ ਸ਼ਬਦ ਦੇਵਾਂ  ? ਮੈਂ ਲੰਬਾਈ ਦੀ ਜਾਂਚ ਕਰਾਂਗਾ । ਸੋ ਮੈਂ ਇਨ੍ਹਾਂ ਨੂੰ ਲੰਬਾਈ ਦੀ ਜਾਂਚ ਦੇ ਰੂਪ ਵਿਚ ਕਮੇਂਟ ਕਰਾਂਗਾ ।
01:32 ਅਸੀ ਕਹਾਂਗੇ name ਜਾਂ string - length ਫੰਕਸ਼ਨ ਦਾ ਵਰਤੋ ਕਰਕੇ ਸਟਰਿੰਗ ਦੀ ਲੰਬਾਈ ।
01:40 ਅਸੀ ਚੈੱਕ ਕਰਦੇ ਹਾਂ ਕਿ ਜੇਕਰ ਨੇਮ ਦਾ ਸਟਰਿੰਗ ਲੈਂਥ ਫੰਕਸ਼ਨ ਸਾਡੀ ਅਧਿਕਤਮ ਲੈਂਥ ਜੋਕਿ 20 ਹੈ , ਉਸਤੋਂ ਵੱਡੀ ਹੈ- ਨਹੀਂ , ਉਸਤੋਂ ਘੱਟ ਜਾਂ ਉਸਦੇ ਬਰਾਬਰ ਹੈ ਅਸੀ ਇੱਥੇ ਕੋਈ ਵੀ ਗਿਣਤੀ ਦੇ ਸਕਦੇ ਹਾਂ ।
01:55 ਅਤੇ ਮੈਸੇਜ ਦੀ ਸਟਰਿੰਗ ਲੈਂਥ 300 ਅੱਖਰਾਂ ਤੋਂ ਘੱਟ ਜਾਂ ਉਸਦੇ ਬਰਾਬਰ ਹੈ । ਸਪਸ਼ਟ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਵੀ ਗਿਣਤੀ ਹੋ ਸਕਦੀ ਹੈ ।
02:12 ਅਤੇ ਫਿਰ ਕੋਡ ਦੇ ਇਸ ਬਲਾਕ ਨੂੰ ਚਲਾਵਾਂਗੇ ।
02:16 ਨਹੀਂ ਤਾਂ ਅਸੀ ਲਿਖਦੇ ਹਾਂ Max length for name is 20 and max length for message is 300 .
02:30 ਸਪਸ਼ਟ ਹੈ ਕਿ ਇੱਕ ਹੋਰ ਕਰਨ ਯੋਗ ਚੰਗਾ ਕੰਮ ਹੈ ਕਿ 300 ਅਤੇ 20 ਨੂੰ ਵੇਰਿਏਬਲਸ ਵਿੱਚ ਸਟੋਰ ਕਰਨਾ ।
02:36 ਇਸਨੂੰ ਇੱਥੇ ਸੈੱਟ ਕਰਦੇ ਹਾਂ । ਤੁਸੀ ਲਿਖ ਸਕਦੇ ਹੋ namelen = 20 ਅਤੇ messagelen = 300 .
02:47 ਫਿਰ ਤੁਸੀ ਇਸਨੂੰ ਇੱਥੇ ਜੋੜ ਸਕਦੇ ਹੋ ਸੋ ਇੱਥੇ namelen ਮਾਫ ਕਰੋ namelen ਇੱਥੇ ।
02:55 ਅਤੇ ਇੱਥੇ ਤੁਸੀ ਲਿਖ ਸਕਦੇ ਹੋ – ਓਹ  ! ਇਸਨੂੰ ਵਾਪਸ ਰਖਦੇ ਹਾਂ ਅਤੇ ਇੱਥੇ ਤੁਸੀਂ messagelen ਲਿਖ ਸਕਦੇ ਹੋ।
03:04 ਇੱਥੇ ਹੇਠਾਂ ਵੀ ਇਨ੍ਹਾਂ ਨੂੰ ਰਿਪਲੇਸ ਕਰੋ । ਸੋ ਇਹ ਆਪਣੇ ਆਪ ਬਦਲ ਜਾਣਗੇ ਜੇਕਰ ਤੁਸੀ ਇੱਕ ਚੈੱਕ ਚਲਾ ਰਹੇ ਹੋ ।
03:12 ਸੋ ਇੱਥੇ ਤੁਸੀ ਲਿਖਦੇ ਹੋ messagelen .
03:15 ਸੋ ਇਸਨੂੰ ਜਾਂਚਦੇ ਹਾਂ । namelen ਵਧ ਤੋਂ ਵਧ 20 ਅੱਖਰਾਂ ਦੇ ਹੁੰਦੇ ਹਨ ਸੋ ਇੱਥੇ ਅਸੀ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਹੀ ਏੰਟਰ ਕਰ ਸਕਦੇ ਹਾਂ । ਸੋ ਇੱਥੇ Alex .
03:26 ਮੈਸੇਜ ( message ) ਵਿੱਚ , ਇੱਥੇ ਮੈਂ 300 ਅੱਖਰਾਂ ਤੋਂ ਜ਼ਿਆਦਾ ਟੈਕਸਟ ਏੰਟਰ ਕਰਾਂਗਾ । ਮੈਂ ਇਸਨੂੰ ਕਾਪੀ ਪੇਸਟ ਕਰਾਂਗਾ ।
03:33 ਇਹ ਹੁਣ 300 ਅੱਖਰਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ।
03:38 ਸੋ ਜੇਕਰ ਮੈਂ Send me this ਬਟਨ ਕਲਿਕ ਕਰਦਾ ਹਾਂ , ਸਾਨੂੰ ਇਹ ਮੈਸੇਜ ਮਿਲਦਾ ਹੈ - The max length of the name is 20 . . . ਇਹ ਉਹ ਵੇਰਿਏਬਲ ਹੈ ਜਿਸਨੂੰ ਅਸੀਂ ਇੱਥੇ ਲਿਖਿਆ ਸੀ ।
03:49 ਅਤੇ ਇਸਦੇ ਲਈ ਵਧ ਤੋਂ ਵਧ ਲੰਬਾਈ 300 ਹੈ ; ਇਹ ਇੱਥੋਂ ਲਿਆ ਗਿਆ ਇੱਕ ਹੋਰ ਵੇਰਿਏਬਲ ਹੈ ।
03:56 ਅਸੀ ਚੈੱਕ ( check ) ਲੈ ਰਹੇ ਹਾਂ ਅਤੇ ਇਸ ਵੇਰਿਏਬਲ ਨੂੰ ਵੀ ਏਕੋ ਕਰ ਰਹੇ ਹਾਂ ।
04:02 ਇਹ ਮੰਨਦੇ ਹੋਏ ਕਿ ਸਭ ਠੀਕ ਹੈ ਸਾਨੂੰ ਯੂਜਰ ਨੂੰ ਭੇਜੇ ਹੋਏ ਈ - ਮੇਲ ਮਿਲਣਗੇ ।
04:07 ਮੈਂ ਇਸ ਅਡਰੇਸ ਉੱਤੇ ਜ਼ੋਰ ਦੇ ਰਿਹਾ ਹਾਂ ਅਤੇ ਇੱਥੇ ਪਹਿਲਾਂ ਹੀ ਸਾਡੀ ਸਬਜੈਕਟ ਲਾਇਨ ਹੈ ।
04:13 ਅਸੀ ਇਸਨੂੰ ਇੱਥੇ ਹੇਠਾਂ ਲਿਆ ਸਕਦੇ ਹਾਂ ; ਵੇਰਿਏਬਲ ਸੈੱਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਭੇਜਣ ਲਈ ਈ - ਮੇਲ ਤਿਆਰ ਨਹੀਂ ਹੈ ।
04:20 ਸੋ ਇਹ ਸਾਡੇ ਸੇਟਅਪ ਵੇਰਿਏਬਲਸ ਹਨ ਅਤੇ ਸਾਡੇ ਕੋਲ ।
04:32 from ਵੀ ਹੈ ਲੇਕਿਨ ਇਹ ਈ - ਮੇਲ ਅਡਰੇਸ ਦੇ ਸਮਾਨ ਹੈ ।
04:38 ਸੋ ਸਾਡੇ ਕੋਲ name ਪਹਿਲਾਂ ਤੋਂ ਹੀ ਹੈ ਅਤੇ ਸਾਨੂੰ message ਦੀ ਲੋੜ ਹੈ ਜੋਕਿ ਇੱਥੇ ਮੌਜੂਦ ਹੈ ।
04:46 ਸਾਨੂੰ ਹੈਡਰ ਦੀ ਵੀ ਕੁੱਝ ਜਾਣਕਾਰੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ ਲੇਕਿਨ ਹੁਣ ਲਈ ਅਸੀ ਸਿੱਧੇ mail function ਨੂੰ ਵੇਖਦੇ ਹਾਂ ।
04:58 mail function ਇਸ ਤਰ੍ਹਾਂ ਨਾਲ ਹੈ – ਮੇਲ ਅਤੇ ਪਹਿਲਾ ਵੇਰਿਏਬਲ ਜੋ ਤੁਸੀਂ ਸ਼ਾਮਿਲ ਕਰਨਾ ਹੈ ਉਹ ਹੈ ਕਿ ਇਹ ਮੈਸੇਜ ਕਿਸ ਲਈ ਹੈ । ਮੈਂ ਟਾਈਪ ਕਰਾਂਗਾ to .
05:11 ਅਤੇ ਫਿਰ ਈ - ਮੇਲ ਦਾ ਸਬਜੇਕਟ ਕੇਵਲ subject ਹੈ ।
05:15 ਇਹ ਇੱਥੇ ਹੈ ।ਫਿਰ ਸਾਡੇ ਕੋਲ ਈ-ਮੇਲ ਦਾ ਮੁੱਖ ਭਾਗ ਹੈ ਸੋ body .
05:20 ਇੱਥੇ ਅਸੀ ਲਿਖਦੇ ਹਾਂ body = This is an email from name . ਸੋ ਅਸੀਂ ਈ - ਮੇਲ ਦੀ body ਦੇ ਅੰਦਰ ਨੇਮ ਨੂੰ ਸ਼ਾਮਿਲ ਕੀਤਾ ਹੈ ।
05:36 ਫਿਰ ਨਵੀਂ ਲਾਇਨ ਲਈ ਬੈਕਸਲੈਸ਼ n ਦੀ ਵਰਤੋ ਕਰਦੇ ਹਾਂ - ਸੋ ਇਹ ਦੋ ਨਵੀਆਂ ਲਾਇੰਸ ਹਨ ।
05:42 ਅਗਲਾ ਅਸੀ ਮੈਸੇਜ ਏਕੋ ਕਰਦੇ ਹਾਂ ਜੋ ਇਸ ਵਿੱਚ ਸ਼ਾਮਿਲ ਹੋਵੇਗਾ ।
05:49 ਸੋ ਇੱਥੇ ਸਾਡੀ body ਵਿੱਚ generic ਮੈਸੇਜ ਸ਼ਾਮਿਲ ਹੈ , ਯੂਜਰ ਦਾ ਨਾਮ ਜਿਸਨੂੰ ਅਸੀਂ ਫੋਰਮ ਵਿੱਚ ਪ੍ਰੋਸੇਸ ਕੀਤਾ ਹੈ ਅਤੇ ਫਿਰ ਦੋ ਨਵੀਆਂ ਲਾਇੰਸ ਅਤੇ ਅੱਗੇ message ਲਿਖਿਆ ਹੈ ਜੋ ਇਥੇ ਸਾਡੇ ਫੋਰਮ ਵਿੱਚ ਏੰਟਰ ਕੀਤਾ ਗਿਆ ਹੈ । ਠੀਕ ਹੈ ?
06:03 ਸੋ ਇਸਨੂੰ ਹਟਾਉਂਦੇ ਹਾਂ ।
06:06 ਇਹ ਠੀਕ ਲੱਗ ਰਿਹਾ ਹੈ ।
06:09 mail function ਦੇ ਰੂਪ ਵਿੱਚ ਤੁਸੀ ਸੋਚ ਸਕਦੇ ਹੋ ਕਿ ਇਹ ਕਿਵੇਂ ਕੰਮ ਕਰੇਗਾ ਲੇਕਿਨ php ਈ - ਮੇਲ ਭੇਜਣਾ ਕਾਫ਼ੀ ਆਸਾਨ ਹੈ ।
06:21 ਲੇਕਿਨ ਅਸੀ ਵਾਸਤਵ ਵਿੱਚ ਕਦੋਂ ਈ - ਮੇਲ ਭੇਜਦੇ ਹਾਂ , ਅਸੀ ਵੇਖਦੇ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਹਨ ।
06:27 ਸਾਨੂੰ ਇੱਕ ਵਾਰਨਿੰਗ ਮਿਲੀ ਹੈ - the mail function send mail from is not set in php dot ini or custom From: header missing .
06:36 ਮੈਂ ਆਪਣੇ ini ਵਿੱਚ send mail from ਨਹੀਂ ਸੈੱਟ ਕੀਤਾ ਹੈ । ਮੈਂ ਇਸਨੂੰ ਭੁੱਲ ਗਿਆ ਸੀ ਇਸਲਈ ਇਸਨੂੰ ਖੁਦ ਕਰਦਾ ਹਾਂ ।
06:44 ਇਸਨੂੰ ਕਰਨ ਤੋਂ ਬਾਅਦ ਸਾਨੂੰ ਇੱਕ ਹੋਰ ਏਰਰ ਮਿਲਦਾ ਹੈ ।
06:48 ਮੈਂ ਤੁਹਾਨੂੰ ਦੱਸਾਂਗਾ ਕਿ ਇਸਨੂੰ ਠੀਕ ਕਿਵੇਂ ਕਰਨਾ ਹੈ ਲੇਕਿਨ ਵੀਡੀਓ ਦੇ ਅਗਲੇ ਭਾਗ ਵਿੱਚ ।
06:52 ਅਗਲੇ ਭਾਗ ਵਿੱਚ ਅਸੀ ਹੋਰ ਏਰਰ ਜੋ ਇਸਦੇ ਬਾਅਦ ਮਿਲਣਗੇ ਉਨ੍ਹਾਂ ਨੂੰ ਵੇਖਾਂਗੇ ।
06:56 ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya