LibreOffice-Suite-Impress/C2/Creating-a-presentation-document/Punjabi

From Script | Spoken-Tutorial
Revision as of 15:37, 3 May 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Visual Cues Narration
00:00 ਲਿਬਰੇਆਫਿਸ ਇੰਪ੍ਰੇਸ ਵਿੱਚ ਇੱਕ ਪੇਸ਼ਕਾਰੀ ਡਾਕਿਉਮੇਂਟ ਬਣਾਉਣਾ ਅਤੇ ਬੇਸਿਕ ਫਾਰਮੈਟਿੰਗ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿਖਾਂਗੇ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਬਾਰੇ ਅਤੇ ਫੋਂਟ ਨੂੰ ਫਾਰਮੈਟ ਕਰਨ ਬਾਰੇ ਸਿਖਾਂਗੇ ।
00:21 ਇੱਥੇ ਅਸੀ ਊਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇਆਫਿਸ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ ।
00:29 ਚੱਲੋ ਆਪਣੀ ਪੇਸ਼ਕਾਰੀ ( ਪ੍ਰੇਜੈਟੇਸ਼ਨ ) “Sample Impress” ਖੋਲਦੇ ਹਾਂ ਜਿਸਨੂੰ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ ।
00:35 ਚੱਲੋ ਵੇਖਦੇ ਹਾਂ ਕਿ ਸਕਰੀਨ ਉੱਤੇ ਕੀ ਕੀ ਹੈ ।
00:39 ਵਿਚਕਾਰ ਵਿੱਚ ਅਸੀ ਖਾਲੀ ਜਗ੍ਹਾ ਵੇਖਦੇ ਹਾਂ ਜੋ ਕਿ ਵਰਕਸਪੇਸ ਹੈ ਜਿੱਥੇ ਅਸੀ ਕੰਮ ਕਰਾਂਗੇ ।
00:44 ਜਿਵੇਂ ਕਿ ਤੁਸੀ ਵੇਖ ਸਕਦੇ ਹੋ , “Workspace” ਵਿੱਚ 5 ਟੈਬਸ ਹਨ ਜਿਨ੍ਹਾਂ ਨੂੰ “View buttons” ਕਹਿੰਦੇ ਹਨ ।
00:49 ਫਿਲਹਾਲ “Normal” ਟੈਬ ਚੁਣਿਆ ਹੈ ।
00:52 ਇਹ ਮੁੱਖ ਵਿਊ ਹੈ ਵੱਖ - ਵੱਖ ਸਲਾਇਡਸ ਬਣਾਉਣ ਦੇ ਲਈ ।
00:55 “Outline” ਵਿਊ ਹਰ ਇੱਕ ਸਲਾਇਡ ਦੇ ਆਉਟਲਾਇਨ ਫਾਰਮੇਟ ਵਿੱਚ ਵਿਸ਼ਾ ਸਿਰਲੇਖ , ਬੁਲੇਟੇਡ ਅਤੇ ਨੰਮਬਰਡ ਸੂਚੀਆਂ ਦਿਖਾਉਂਦਾ ਹੈ ।
01:03 “Notes” ਵਿਊ ਹਰ ਇੱਕ ਸਲਾਇਡ ਵਿੱਚ ਨੋਟ ਜੋੜਨ ਦੀ ਸਹੂਲਤ ਦਿੰਦਾ ਹੈ ਜੋ ਕਿ ਪੇਸ਼ਕਾਰੀ ਦੇ ਵਕਤ ਨਜ਼ਰ ਨਹੀਂ ਆਉਂਦੇ ।
01:10 “Handout” ਵਿਊ ਸਲਾਇਡਸ ਨੂੰ ਹੈਂਡਾਉਟ ਦੇ ਰੂਪ ਵਿੱਚ ਪ੍ਰਿੰਟ ਕਰਨ ਦੀ ਸਹੂਲਤ ਦਿੰਦਾ ਹੈ ।
01:14 ਇੱਥੇ ਸਾਨੂੰ ਇੱਕ ਪੇਜ ਉੱਤੇ ਕਿੰਨੇ ਸਲਾਇਡਸ ਪ੍ਰਿੰਟ ਕਰਨੇ ਹਨ ਇਸਦੀ ਚੋਣ ਕਰ ਸਕਦੇ ਹਾਂ ।
01:19 “Slide Sorter” ਵਿਊ ਸਲਾਇਡਸ ਦੀ ਥੰਬਨੇਲ ਦਿਖਾਉਂਦਾ ਹੈ ।
01:23 ਹੁਣ ਫਿਰ ਦੁਬਾਰਾ “Normal” ਵਿਊ ਬਟਨ ਉੱਤੇ ਕਲਿਕ ਕਰਦੇ ਹਾਂ ।
01:26 ਸਕਰੀਨ ਦੇ ਖੱਬੇ ਪਾਸੇ ਵੱਲ ਤੁਸੀ “Slides” ਪੈਨ ਵੇਖਦੇ ਹੋ । ਇਸ ਵਿਚ ਪੇਸ਼ਕਾਰੀ ਵਿੱਚ ਸਲਾਇਡਸ ਦੇ ਥੰਬਨੇਲਸ ਸ਼ਾਮਿਲ ਹੁੰਦੇ ਹਨ ।
01:34 ਸੱਜੇ ਪਾਸੇ “Tasks” ਪੈਨ ਹੈ ਜਿਸ ਵਿੱਚ 5 ਭਾਗ ਹਨ ।
01:40 ਲੇਆਉਟਸ ਸੈਕਸ਼ਨ ਵਿੱਚ ਪਹਿਲਾਂ ਤੋਂ ਹੀ ਕੁੱਝ ਸੈੰਪਲ ਲੇਆਉਟਸ ਮੌਜੂਦ ਹਨ ।
01:43 ਅਸੀ ਉਨ੍ਹਾਂ ਦੀ ਵਰਤੋ ਇੰਜ ਹੀ ਕਰ ਸਕਦੇ ਹਾਂ ਜਾਂ ਲੋੜ ਅਨੁਸਾਰ ਕੁੱਝ ਬਦਲਾਵ ਕਰਕੇ ਵਰਤੋ ਕਰ ਸਕਦੇ ਹਾਂ ।
01:48 ਜਿਵੇਂ ਜਿਵੇਂ ਅਸੀ ਇਸ ਟਿਊਟੋਰਿਅਲਸ ਵਿੱਚ ਅੱਗੇ ਵਧਾਂਗੇ ਇਹਨਾ ਸੈਕਸ਼ੰਸ ਨੂੰ ਵਿਸਥਾਰ ਵਿੱਚ ਵੇਖਾਂਗੇ ।
01:53 ਚੱਲੋ ਹੁਣ ਸਿਖਦੇ ਹਾਂ ਕਿ ਕਿਵੇਂ ਸਲਾਇਡ ਨੂੰ ਇੰਸਰਟ ਕਰਦੇ ਹਨ । “Slides” ਪੈਨ ਵਿੱਚ ਦੂਜੀ ਸਲਾਇਡ ਉੱਤੇ ਕਲਿਕ ਕਰਕੇ ਉਸਨੂੰ ਚੁਣੋ ।
02:02 ਹੁਣ “Insert” ਅਤੇ “Slide” ਉੱਤੇ ਕਲਿਕ ਕਰੋ ।
02:05 ਅਸੀ ਵੇਖਦੇ ਹਾਂ ਕਿ ਦੂਜੀ ਸਲਾਇਡ ਦੇ ਬਾਅਦ ਇੱਕ ਨਵੀਂ ਖਾਲੀ ਸਲਾਇਡ ਇਨਸਰਟ ਹੋ ਗਈ ਹੈ ।
02:10 ਸਲਾਇਡ ਉੱਤੇ ਸਿਰਲੇਖ ਲਿਖਣ ਲਈ ਟੈਕਸਟਬਾਰ ਵਿੱਚ ‘Click to add Title’ ਉੱਤੇ ਕਲਿਕ ਕਰੋ ।
02:17 ਹੁਣ ‘Short Term Strategy’ ਟਾਈਪ ਕਰੋ ਅਤੇ ਟੈਕਸਟ ਬਾਕਸ ਦੇ ਬਾਹਰ ਕਲਿਕ ਕਰੋ ।
02:23 ਸੋ ਸਿਰਲੇਖ ਇਸ ਤਰ੍ਹਾਂ ਨਾਲ ਜੋੜ ਸਕਦੇ ਹਾਂ ।
02:26 ਇੱਥੇ ਦੋ ਤਰੀਕੇ ਹਨ ਜਿਸਦੇ ਨਾਲ ਅਸੀ ਸਲਾਇਡ ਦੀ ਕਾਪੀ ਬਣਾ ਸਕਦੇ ਹਾਂ ।
02:30 ਚੱਲੋ ਪਹਿਲੇ ਤਰੀਕੇ ਨੂੰ ਵੇਖਦੇ ਹਾਂ । “Insert” ਉੱਤੇ ਕਲਿਕ ਕਰੋ ਅਤੇ ਫਿਰ “Duplicate Slide” ਉੱਤੇ ਕਲਿਕ ਕਰੋ ।
02:35 ਅਸੀ ਵੇਖ ਸੱਕਦੇ ਹਾਂ ਕਿ ਇੱਕ ਨਵੀਂ ਡੁਪਲਿਕੇਟ ਸਲਾਇਡ ਸਾਡੀ ਪਹਿਲੀ ਬਣਾਈ ਗਈ ਸਲਾਇਡ ਦੇ ਬਾਅਦ ਇਨਸਰਟ ਹੋ ਗਈ ਹੈ ।
02:42 ਨਹੀਂ ਤਾਂ “Workspace” ਪੈਨ ਵਿੱਚ ਜਾਕੇ “Slide Sorter” ਕਲਿਕ ਕਰਕੇ ਸਲਾਇਡ ਸੋਰਟਰ ਵਿਊ ਉੱਤੇ ਜਾਓ ।
02:50 ਹੁਣ ਸੱਤਵੀਂ ਸਲਾਇਡ ਨੂੰ ਕਾਪੀ ਕਰੋ । ਸਲਾਇਡ ਉੱਤੇ ਰਾਇਟ ਕਲਿਕ ਕਰੋ ਅਤੇ ਕੰਨਟੈਕਸਟ ਮੈਨਿਊ ਵਿਚੋਂ “Copy” ਚੁਣੋ ।
02:57 ਆਖਰੀ ਸਲਾਇਡ ਉੱਤੇ ਰਾਇਟ ਕਲਿਕ ਕਰੋ । Paste ਉੱਤੇ ਕਲਿਕ ਕਰੋ ।
03:01 ‘After’ ਚੁਣੋ ਅਤੇ ‘OK’ ਕਲਿਕ ਕਰੋ ।
03:04 ਪੇਸ਼ਕਾਰੀ ਦੇ ਅੰਤ ਵਿੱਚ ਤੁਸੀਂ ਸਲਾਇਡ ਦੀ ਇੱਕ ਕਾਪੀ ਬਣਾ ਲਈ ਹੈ ।
03:09 ਚੱਲੋ ਹੁਣ ਫੋਂਟਸ ਅਤੇ ਫੋਂਟਸ ਨੂੰ ਫਾਰਮੇਟ ਕਰਨ ਦੇ ਕੁੱਝ ਤਰੀਕੇ ਵੇਖਦੇ ਹਾਂ ।
03:15 ‘Long term goal’ ਨਾਮਕ ਸਲਾਇਡ ਉੱਤੇ ਡਬਲ ਕਲਿਕ ਕਰਕੇ ਉਸਨੂੰ ਚੁਣਦੇ ਹਾਂ ।
03:20 “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਸਾਰੇ ਟੈਕਸਟ ਨੂੰ ਚੁਣੋ । ਹੁਣ ਇਸਨੂੰ ਡਿਲੀਟ ਕਰੋ ।
03:24 ਹੁਣ ਇਹ ਟਾਈਪ ਕਰੋ : reduce costs , reduce dependence on few vendors , develop customized applications .
03:37 ਲਿਬਰੇਆਫਿਸ ਰਾਇਟਰ ਡਾਕਿਊਮੇਂਟਸ ਵਿੱਚ ਫੋਂਟ ਦੇ ਪ੍ਰਕਾਰ ਅਤੇ ਫੋਂਟ ਸਾਇਜ ਨੂੰ ਜਿਸ ਤਰ੍ਹਾਂ ਬਦਲਿਆ ਸੀ ਇੱਥੇ ਵੀ ਉਂਜ ਹੀ ਕਰ ਸਕਦੇ ਹਾਂ ।
03:43 ਟੈਕਸਟ ਦੀ ਇੱਕ ਲਕੀਰ ਚੁਣੋ । “Text Format” ਟੂਲਬਾਰ ਵਿੱਚ , ਫੋਂਟ ਟਾਈਪ ਨੂੰ “Albany” ਤੋਂ “Arial Black” ਵਿੱਚ ਬਦਲੋ ।
03:52 ਅਤੇ ਫੋਂਟ ਸਾਇਜ ਨੂੰ “32” ਤੋਂ “40” ਵਿੱਚ ਬਦਲੋ ।
03:56 ਟੈਕਸਟ ਬਾਕਸ ਤੋਂ ਬਾਹਰ ਕਿਤੇ ਵੀ ਕਲਿਕ ਕਰੋ ।
03:59 ਧਿਆਨ ਦਿਓ ਕਿ ਫੋਂਟ ਬਦਲ ਗਿਆ ਹੈ ।
04:02 ਅਸੀ ਮੇਨ ਮੈਨਿਊ ਵਿਚੋਂ Format ਉੱਤੇ ਕਲਿਕ ਕਰਕੇ ਅਤੇ ਫਿਰ Character ਆਪਸ਼ਨ ਉੱਤੇ ਕਲਿਕ ਕਰਕੇ ਵੀ ਫੋਂਟ ਨੂੰ ਬਦਲ ਸਕਦੇ ਹਾਂ ।
04:09 ਇਹ ਇੱਕ ਡਾਇਲਾਗ ਬਾਕਸ ਖੋਲੇਗਾ ਜਿਸ ਵਿੱਚ ਅਸੀ ਆਪਣੀ ਲੋੜ ਮੁਤਾਬਿਕ ਫੋਂਟ , ਸਟਾਇਲ ਅਤੇ ਸਾਇਜ ਸੈੱਟ ਕਰ ਸਕਦੇ ਹਾਂ ।
04:14 ਇਸ ਡਾਇਲਾਗ ਬਾਕਸ ਨੂੰ ਬੰਦ ਕਰਦੇ ਹਾਂ ।
04:19 ਫੋਂਟ ਦਾ ਕਲਰ ਬਦਲਣ ਦੇ ਲਈ , ਅਸੀ ‘Development up to present’ ਨਾਮਕ ਸਲਾਇਡ ਨੂੰ ਚੁਣਦੇ ਹਾਂ ।
04:25 body ਟੈਕਸਟ ਬਾਕਸ ਉੱਤੇ ਕਲਿਕ ਕਰਦੇ ਹਾਂ ਅਤੇ ਫਿਰ ਸਾਰੇ ਟੈਕਸਟ ਨੂੰ ਚੁਣਦੇ ਹਾਂ ।
04:30 ਫੋਂਟ ਕਲਰ ਆਇਕਨ ਤੋਂ ਅਗਲੀ ਹੇਠਲੀ ਐਰੋ ਉੱਤੇ ਕਲਿਕ ਕਰੋ ਅਤੇ ਜੋ ਚਾਹੀਦਾ ਹੈ ਉਹ ਕਲਰ ਚੁਣੋ ।
04:37 ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ ।
04:40 ਕਲਰ ਵਿੱਚ ਹੋਏ ਬਦਲਾਵ ਨੂੰ ਵੇਖੋ ।
04:43 ਲਿਬਰੇਆਫਿਸ ਡਾਕਿਊਮੇਂਟਸ ਵਿੱਚ ਜਿਸ ਤਰ੍ਹਾਂ ਨਾਲ ਬੋਲਡ , ਇਟਾਲਿਕ ਅਤੇ ਅੰਡਰਲਾਇਨ ਫਾਰਮੇਟਿੰਗ ਜਿਵੇਂ ਕੀਤੀ ਸੀ ਇੱਥੇ ਵੀ ਉਸੇ ਤਰਾਂ ਕਰ ਸਕਦੇ ਹੋ ।
04:50 ‘Recommendations’ ਨਾਮਕ ਸਲਾਇਡ ਨੂੰ ਚੁਣੋ ।
04:53 “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਟੈਕਸਟ ਦੀ ਇੱਕ ਲਕੀਰ ਚੁਣੋ ।
04:58 ਹੁਣ ਬੋਲਡ , ਇਟਾਲਿਕ ਅਤੇ ਅੰਡਰਲਾਇਨ ਆਇਕਨ ਉੱਤੇ ਕਲਿਕ ਕਰੋ ।
05:03 ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ ।
05:06 ਟੈਕਸਟ ਵਿੱਚ ਹੋਏ ਬਦਲਾਵ ਉੱਤੇ ਧਿਆਨ ਦਿਓ ।
05:08 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
05:11 ਸੰਖੇਪ ਵਿੱਚ ਦੱਸਦੇ ਹਾਂ ਕਿ ਅਸੀਂ ਕੀ ਸਿੱਖਿਆ । ਇਸ ਟਿਊਟੋਰਿਅਲ ਵਿੱਚ ਅਸੀਂ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿੱਖਿਆ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਅਤੇ ਫੋਂਟ ਨੂੰ ਫਾਰਮੇਟ ਕਰਨਾ ਸਿੱਖਿਆ ।
05:24 ਇਸ ਵਿਆਪਕ ਅਸਾਇਨਮੈਂਟ ਦੀ ਕੋਸ਼ਿਸ਼ ਕਰੋ ।
05:28 ਇੱਕ ਨਵੀਂ ਪੇਸ਼ਕਾਰੀ ਬਣਾਓ ।
05:31 ਤੀਜੀ ਅਤੇ ਚੌਥੀ ਸਲਾਇਡ ਦੇ ਵਿੱਚ ਇੱਕ ਸਲਾਇਡ ਜੋੜੋ ।
05:35 ਪੇਸ਼ਕਾਰੀ ਦੇ ਅੰਤ ਵਿੱਚ ਚੌਥੀ ਸਲਾਇਡ ਦੀ ਇੱਕ ਕਾਪੀ ਬਣਾਓ ।
05:39 ਦੂਜੀ ਸਲਾਇਡ ਵਿੱਚ ਇੱਕ ਟੈਕਸਟ ਬਾਕਸ ਬਣਾਓ । ਉਸ ਵਿੱਚ ਕੁੱਝ ਟੈਕਸਟ ਟਾਈਪ ਕਰੋ ।
05:45 ਟੈਕਸਟ ਦੇ ਫਾਰਮੇਟ ਨੂੰ 32 ਫੋਂਟ ਸਾਇਜ ਵਿੱਚ ਬਦਲੋ ।
05:49 ਟੈਕਸਟ ਨੂੰ ਬੋਲਡ , ਇਟਾਲਿਕ , ਅੰਡਰਲਾਇਨ ਕਰੋ ਅਤੇ ਨੀਲਾ ਰੰਗ ਦਿਓ ।
05:56 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
05:59 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
06:02 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
06:07 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
06:12 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
06:16 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
06:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:27 ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
06:35 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਲਈ ਉਪਲੱਬਧ ਲਿੰਕ ਉੱਤੇ ਸੰਪਰਕ ਕਰੋ http: / / spoken - tutorial . org / NMEICT - Intro
06:45 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।
06:51 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya