PHP-and-MySQL/C4/Sending-Email-Part-1/Punjabi

From Script | Spoken-Tutorial
Revision as of 09:03, 14 April 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
0:00 ਸੱਤ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ । ਅੱਜ ਮੈਂ ਤੁਹਾਨੂੰ ਸਿਖਾਵਾਂਗਾ ਕਿ ਕਿਵੇਂ ਇੱਕ ਇਮੇਲ ( email ) ਸਕਰਿਪਟ ਬਣਾਉਣੀ ਹੈ ਵਿਸ਼ੇਸ਼ ਰੂਪ ਵਿਚ ਜਦੋਂ ਤੁਸੀ ਇੱਕ ਯੂਜਰ ਨੂੰ ਇੱਕ ਵੇਬਸਾਈਟ ਉੱਤੇ ਰਜਿਸਟਰ ਕਰ ਰਹੇ ਹੋ ।
0:12 ਤੁਸੀ ਕਿਵੇਂ ਉਨ੍ਹਾਂ ਨੂੰ ਇਮੇਲ ਭੇਜਕੇ ਪ੍ਰਮਾਣਿਤ ਕਰਦੇ ਹੋ ਕਿ ਉਹ ਰਜਿਸਟਰ ਹੋ ਚੁੱਕੇ ਹਨ । ਮੈਂ ਇਸਨੂੰ ਕੁੱਝ ਹੱਦ ਤੱਕ ਇੱਕ ਸਕਰਿਪਟ ਬਣਾਕੇ ਕਰਾਂਗਾ - ਇੱਕ Send me an email ਸਕਰਿਪਟ ।
0:24 ਇਹ ਇੱਕ html ਫੋਰਮ ਵਿੱਚ ਹੋਵੇਗਾ ਜਿਸ ਵਿੱਚ ਤੁਸੀ ਇੱਕ ਵਿਸ਼ਾ ਅਤੇ ਇੱਕ ਮੈਸੇਜ ਲਿਖ ਸਕਦੇ ਹੋ ਅਤੇ ਨਿਰਧਾਰਿਤ ਕੀਤੇ ਏਡਰੇਸ ਉੱਤੇ ਭੇਜ ਸਕਦੇ ਹੋ ।
0:34 ਸੋ , ਅਸੀ ਇੱਕ address ਵੇਰਿਏਬਲ ਬਣਾਵਾਂਗੇ ।
0:39 ਮੈਂ ਇੱਥੇ ਆਪਣਾ hotmail ਏਡਰੇਸ ਟਾਈਪ ਕਰਾਂਗਾ ।
0:48 ਤੁਸੀ ਵੇਖ ਸਕਦੇ ਹੋ ਜਦੋਂ ਮੈਂ ਆਪਣਾ ਮੌਜੂਦਾ hotmail ਪੇਜ ਖੋਲ੍ਹਦਾ ਹਾਂ ਅਤੇ Inbox , ਉੱਤੇ ਕਲਿਕ ਕਰਦਾ ਹਾਂ , ਇੱਥੇ ਮੇਰੇ ਦੁਆਰਾ ਕੋਈ ਵੀ ਇਮੇਲਸ ( emails ) ਨਹੀਂ ਹਨ ।
0:55 ਇਸ ਸਮੇਂ ਇੱਥੇ ਕੋਈ ਵੀ ਨਵੇਂ ਇਮੇਲਸ ( emails ) ਨਹੀਂ ਹਨ ।
1:05 ਸੋ ਇਹ ਏਡਰੇਸ ਹੈ ਮੇਰੇ address ਵੇਰਿਏਬਲ ਵਿੱਚ । ਮੈਂ ਵੇਰਿਏਬਲ ਨੂੰ ਨਵਾਂ ਨਾਮ to ਦੇਵਾਂਗਾ ।
1:13 ਅਸੀ ਇਸਨੂੰ ਭੇਜਣ ਲਈ mail ਫੰਕਸ਼ਨ ( function ) ਦਾ ਇਸਤੇਮਾਲ ਕਰਾਂਗੇ ।
1:17 ਸਾਡੇ ਕੋਲ ਭੇਜਣ ਵਾਲਾ ਅਤੇ ਵਿਸ਼ਾ ਇੱਥੇ ਹੋਵੇਗਾ ।
1:21 ਸਾਡੇ ਕੋਲ ਇੱਕ ਸਟੈਂਡਰਡ subject ਹੋਵੇਗਾ ਜੋ ਹੈ Email from PHPAcademy .
1:32 ਅਗਲਾ ਸਾਨੂੰ ਇੱਕ html ਫੋਰਮ ਦੀ ਲੋੜ ਹੈ ਜੋ ਜਮਾਂ ਕਰੇਗਾ । ਮੈਂ ਇੱਕ ਆਪਣੇ ਆਪ ਜਮਾਂ ਕਰਨ ਵਾਲਾ ਬਣਾਵਾਂਗਾ ।
1:39 ਸੋ ਚੱਲੋ ਇੱਥੇ ਕੁੱਝ html ਕੋਡ ਰੱਖਦੇ ਹਾਂ । ਮੇਰੇ ਕੋਲ ਇੱਥੇ ਇੱਕ ਫੋਰਮ ਹੋਵੇਗਾ ਜੋ ਇਸ ਪੇਜ ਵਿੱਚ send me an email dot php ਦੇ ਨਾਲ ਜਮਾਂ ਹੋਵੇਗਾ ।
1:54 method POST ਹੋਵੇਗਾ ।
1:59 ਅਸੀ ਆਪਣਾ ਫੋਰਮ ਇੱਥੇ ਖ਼ਤਮ ਕਰਾਂਗੇ ।
2:02 ਯੂਜਰ ਕੁੱਝ ਵੀ ਟਾਈਪ ਕਰ ਸਕਦੇ ਹਨ ਜੋ ਉਹ ਇੱਥੇ ਨਿਰਧਾਰਿਤ ਏਡਰੇਸ ਉੱਤੇ ਭੇਜਣਾ ਚਾਹੁੰਦੇ ਹਨ ।
2:10 ਸਪੱਸ਼ਟ ਹੈ ਕਿ ਤੁਸੀ ਇਸਨੂੰ ਮਹੱਤਵ ਦੇ ਸਕਦੇ ਹੋ । ਜਦੋਂ ਫੋਰਮ ਬਣਾਉਂਦੇ ਹੋ , ਤੁਸੀ ਕਹਿ ਸਕਦੇ ਹੋ ਕਿ ਤੁਸੀ ਇਸ ਵਿਸ਼ੇਸ਼ ਏਡਰੇਸ ਉੱਤੇ ਭੇਜਣਾ ਚਾਹੁੰਦੇ ਹੋ ।
2:18 send me an email ਸਕਰਿਪਟ ਕੇਵਲ ਇੰਨੀ ਹੀ ਹੋਵੇਗੀ - ਈਮੇਲ ( email ) ਜਿਸਨੂੰ ਤੁਸੀ ਆਪਣੀ ਇੱਕ ਵੇਬਸਾਈਟ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ।
2:27 ਹੁਣ ਸਾਡੇ ਕੋਲ ਇੱਕ text ਇਨਪੁਟ ਹੋਵੇਗਾ ।
2:31 ਇਹ ਮੈਨੂੰ ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਮ ਹੋਵੇਗਾ ।
2:34 ਸੋ ਤੁਹਾਡੇ ਕੋਲ type text ਹੋਵੇਗਾ ਜਿਸਦਾ ਨਾਮ name ਹੈ ।
2:39 ਸਾਡੇ ਕੋਲ ਹੁਣ ਲਈ max length 20 ਦੇ ਬਰਾਬਰ ਹੋਵੇਗਾ ।
2:45 ਇਸਦੇ ਹੇਠਾਂ ਅਸੀ ਟੈਕਸਟ ਦੀ ਜਗ੍ਹਾ ਬਣਾਵਾਂਗੇ ।
2:49 ਸੋ ਮੈਂ text area ਟਾਈਪ ਕਰਾਂਗਾ ਅਤੇ ਇਸਨੂੰ ਇਸ ਪ੍ਰਕਾਰ ਖ਼ਤਮ ਕਰਾਂਗਾ ।
2:53 ਫਿਰ ਅਸੀ ਇਸਨੂੰ message ਨਾਮ ਦੇਵਾਂਗੇ ।
2:59 ਅਸੀ ਇੱਥੇ ਇੱਕ ਪੈਰਾਗਰਾਫ ਦੀ ਸ਼ੁਰੁਆਤ ਰੱਖਾਂਗੇ ਅਤੇ ਇੱਕ ਪੈਰਾਗਰਾਫ ਦਾ ਅੰਤ ।
3:04 ਅਤੇ ਇੱਥੇ ਹੇਠਾਂ ਅਸੀ ਇੱਕ submit ਬਟਨ ਬਣਾਵਾਂਗੇ ਜਿਸਦੀ ਵੈਲਿਊ Send ਦੇ ਬਰਾਬਰ ਹੋਵੇਗੀ ।
3:14 ਜਾਂ . . . Send me this , ਠੀਕ ਹੈ ?
3:17 ਸੋ ਜੇਕਰ ਤੁਸੀ ਸਾਡੇ ਪੇਜ ਉੱਤੇ ਆਉਂਦੇ ਹੋ ਅਤੇ ਇੱਥੇ ਇਸ ਪੇਜ ਨੂੰ ਚੁਣਦੇ ਹੋ ।
3:21 ਇਹ ਨਾਮ ਦੇ ਲਈ ਜਗ੍ਹਾ ਹੈ ਅਤੇ ਇਹ ਸੂਚਨਾ ਲਈ ਜਗ੍ਹਾ ਹੈ ।
3:25 ਸੋ ਮੈਂ ਇੱਥੇ Name ਲਿਖਾਂਗਾ ਅਤੇ ਇੱਥੇ Message ਲਿਖਾਂਗਾ ।
3:31 ਅਤੇ ਹੁਣ ਇਹ ਕਾਫ਼ੀ ਬਿਹਤਰ ਵਿੱਖ ਰਿਹਾ ਹੈ । ਸਾਡੇ ਕੋਲ ਸਾਡਾ name ਬਾਕਸ ਹੈ ਅਤੇ message ਬਾਕਸ ਹੈ ।
3:38 ਅਤੇ ਜਦੋਂ ਅਸੀ ਇਸ ਬਟਨ ਨੂੰ ਕਲਿਕ ਕਰਦੇ ਹਾਂ , ਈਮੇਲ ( email ) ਭੇਜਿਆ ਜਾਵੇਗਾ ।
3:44 ਠੀਕ ਹੈ ਤਾਂ ਸਭ ਤੋਂ ਪਹਿਲਾਂ ਸਾਡੇ php ਕੋਡ ਦੇ ਅੰਦਰ ਸਾਨੂੰ ਜਾਂਚਨਾ ਹੋਵੇਗਾ ਕਿ submit ਬਟਨ ਦਬਾਇਆ ਗਿਆ ਹੈ ਜਾਂ ਨਹੀਂ ।
3:53 ਇਸਦੇ ਲਈ ਇੱਥੇ ਸਾਡੇ ਕੋਲ ਸਾਡਾ if ਸਟੇਟਮੇਂਟ ( statement ) brackets ਵਿੱਚ ਹੈ ਅਤੇ ਬਲਾਕ ਲਈ ਸਾਡੇ ਕਰਲੀ brackets ਜੇਕਰ ਕੰਡਿਸ਼ਨ ਠੀਕ ਹੈ ।
4:01 ਕੰਡਿਸ਼ਨ ਇਹਨਾ brackets ਦੇ ਅੰਦਰ ਹੋਵੇਗੀ ।
4:05 ਕੰਡਿਸ਼ਨ submit ਬਟਨ ਦਾ ਪੋਸਟ ਵੇਰਿਏਬਲ ਹੋਵੇਗਾ ।
4:15 ਜਦੋਂ ਤੱਕ submit ਬਟਨ ਦੇ ਕੋਲ ਇੱਕ ਵੇਲਿਊ ਹੈ . . . ਇੱਕ ਸਪੈਲਿੰਗ ਦੀ ਗਲਤੀ . . .
4:19 ਸੋ ਜਦੋਂ ਤੱਕ submit ਬਟਨ ਦਬਾਇਆ ਗਿਆ ਹੈ , ਇਹ ਇੱਕ ਵੈਲਿਊ ਰੱਖੇਗਾ ਅਤੇ ਉਹ ਵੈਲਿਊ ਹੈ Send me this
4:30 ਇਸਦਾ ਇਹ ਮਤਲੱਬ ਹੈ ਕਿ ਫੋਰਮ ਜਮਾਂ ਹੋ ਚੁੱਕਿਆ ਹੈ ਕਿਉਂਕਿ ਬਟਨ ਦਬਾਇਆ ਜਾ ਚੁੱਕਿਆ ਹੈ ।
4:37 ਸੋ ਇਸਦੇ ਅੰਦਰ ਪਹਿਲਾ ਕੰਮ ਜੋ ਅਸੀਂ ਕਰਨਾ ਹੈ ਕਿ ਫੋਰਮ ਤੋਂ ਡੇਟਾ ਪ੍ਰਾਪਤ ਕਰਨਾ ਹੈ ।
4:44 ਅਤੇ ਉਹ ਉਸ ਵਿਅਕਤੀ ਦਾ ਨਾਮ ਹੈ ਜੋ ਫੋਰਮ ਜਮਾਂ ਕਰਕੇ ਈਮੇਲ ( email ) ਭੇਜ ਰਿਹਾ ਹੈ ।
4:49 ਅਤੇ ਉਸਦਾ ਨਾਮ ਇਸ ਫੋਰਮ ਵਿੱਚ ਇੱਥੇ ਹੈ - ਮਾਫ ਕਰੋ ਇੱਥੇ name ਨਾਮਕ ਫੀਲਡ ( field ) ਵਿੱਚ ।
4:56 ਨਾਲ ਹੀ ਸਾਡੇ ਕੋਲ message ਹੈ ਸੋ ਅਸੀ ਆਸਾਨੀ ਨਾਲ ਇਸ ਵੇਰਿਏਬਲ ਸੰਰਚਨਾ ਦੀ ਨਕਲ ਬਣਾ ਸਕਦੇ ਹਾਂ ਅਤੇ ਇੱਥੇ ਅੰਦਰ ਇਹ message ਲਿਖ ਸਕਦੇ ਹਾਂ ।
5:08 ਇਸਨੂੰ ਜਾਂਚਣ ਲਈ ਮੈਂ ਲਿਖਾਂਗਾ echo name .
5:12 ਅਤੇ ਮੈਂ message ਨੂੰ ਇਸ ਵਿੱਚ ਜੋੜ ਦੇਵਾਂਗਾ ।
5:17 ਚੱਲੋ ਇਸਨੂੰ ਜਾਂਚਦੇ ਹਾਂ । ਇੱਥੇ ਮੈਂ ਟਾਈਪ ਕਰਾਂਗਾ Alex ।
5:21 ਅਤੇ ਇੱਥੇ ਮੈਂ ਟਾਈਪ ਕਰਾਂਗਾ Hi there !
5:23 Send me this ਉੱਤੇ ਕਲਿਕ ਕਰੋ ਅਤੇ ਸਾਨੂੰ Alex ਅਤੇ Hi there ! ਇੱਥੇ ਮਿਲ ਗਿਆ ।
5:28 ਠੀਕ ਹੈ ਸੋ ਸਾਨੂੰ ਪਤਾ ਹੈ ਕਿ ਫੋਰਮ ਡੇਟਾ ਸਫਲਤਾਪੂਰਵਕ ਜਮਾਂ ਹੋ ਗਿਆ ਹੈ ।
5:33 ਇਸ ਵੀਡੀਓ ਦੇ ਅਗਲੇ ਭਾਗ ਵਿੱਚ ਅਸੀ ਸਿਖਾਂਗੇ ਕਿ ਇਸਨੂੰ ਕਿਵੇਂ ਵੈਲੀਡੇਟ ਕਰਨਾ ਹੈ ਅਤੇ ਬਾਅਦ ਵਿੱਚ ਇਸ ਮੇਲ ( mail ) ਨੂੰ ਇੱਥੇ ਇਸ ਈਮੇਲ - ਆਈਡੀ ( email - id ) ਵਿੱਚ ਨਿਰਧਾਰਿਤ ਯੂਜਰ ਨੂੰ ਭੇਜਾਂਗੇ ।
5:42 ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਹੁਣ ਲਈ ਅਲਵਿਦਾ ।
5:45 ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ , ਧੰਨਵਾਦ ।

Contributors and Content Editors

Harmeet, PoojaMoolya