PHP-and-MySQL/C4/User-Registration-Part-3/Punjabi

From Script | Spoken-Tutorial
Revision as of 13:34, 6 April 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
0:00 User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ ।
0:04 ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ ।
0:10 ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ ।
0:14 ਅਸੀਂ ਆਪਣੇ fullname ਅਤੇ username ਦੇ ਟੈਗਸ strip ਕੀਤੇ ਹਨ ।
0:19 ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ ।
0:23 functions ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ ।
0:30 ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ ਜਾ ਰਹੇ ਹਾਂ ।
0:34 ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ ।
0:38 ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ ।
0:43 ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ ।
0:47 ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ ।
0:55 4 ਅੰਕ ਦੇ ਸਾਲ ਲਈ ਇਹ ਵੱਡਾ “Y” ਹੈ । ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ ।
1:02 ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ , ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ ।
1:15 ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ ਡੇਟਾਬੇਸ ਭਰਦੇ ਹਾਂ , ਅਤੇ users ਵਿੱਚ ਵੈਲਿਊ ਪਾਉਂਦੇ ਹਾਂ ।
1:22 ਅਸੀ ਵੇਖ ਸਕਦੇ ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ ।
1:29 ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ , ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ ।
1:40 ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ ।
1:45 ਠੀਕ ਹੈ , ਸੋ if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ ।
1:51 ਮੈਂ ਇੱਥੇ ਇੱਕ check for existence comment ਜੋੜਾਂਗਾ ।
1:55 ਹੁਣ , ਇਹ ਸਚੀਂ ਸੌਖਾ ਹੈ ।
1:58 ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ ਬਾਅਦ ਕੋਡ ਦਾ ਇੱਕ ਬਲਾਕ ।
2:05 ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ repeat password ਮੌਜੂਦ ਹਨ . . . . ਸਾਡੇ ਕੋਲ ਇੱਥੇ ਪ੍ਰਮਾਣ ਹੈ . . . ਅਸੀ ਕਹਾਂਗੇ if username followed by and , ਇਸ ਲਈ ਡਬਲ ampersand symbol ।
2:24 ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ . . .
2:28 ਓਹ ! ਮੈਂ ਇੱਥੇ fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ ।
2:33 ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ ।
2:38 ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ ।
2:42 ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ ।
2:46 ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields .
2:57 ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ ।
3:01 ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ ।
3:10 ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ ।
3:13 ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ ।
3:17 ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ ।
3:20 ”please fill in all fields” ।
3:22 ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ ।
3:25 ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ ।
3:27 ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ ।
3:30 ਰਜਿਸਟਰ । ਓਹ ! repeat ਪਾਸਵਰਡ . . . . . .
3:42 repeat ਪਾਸਵਰਡ ।
3:45 ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ “md5” ਸਟਰਿੰਗ ਦੇ ਬਰਾਬਰ ਹੈ ।
3:56 text ਦੀ ਇੱਕ encrypted ਸਟਰਿੰਗ ।
4:00 ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ ।
4:06 ਯਕੀਨੀ ਕਰ ਲਵੋ , ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ ।
4:14 ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ ।
4:17 ਯਾਦ ਰਖਣਾ , ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ ।
4:23 ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ ।
4:30 ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ ।
4:37 ਇਹੀ ਸਮੱਸਿਆ ਹੈ । ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ - ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ ਹਾਂ ।
4:46 ਸੋ ਮੈਂ ਕਹਾਂਗਾ ਕਿ "password" "md5 of password" ਦੇ ਬਰਾਬਰ ਹੈ । .
4:53 ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ ।
5:00 ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ ।
5:08 ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ ।
5:15 ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ ।
5:21 ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ , ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ ।
5:39 ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ ।
5:50 ਸੋ ਮੈ ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ . . . ਜਾਂ . . .
6:05 fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ ।
6:15 ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ ।
6:24 ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ ।
6:27 ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ ।
6:34 ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ ,
6:40 "username" or . . . . . . no . . . . , ਕਹਿ ਕੇ ।
6:48 ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" ।
6:55 ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ ।
7:01 ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ - "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ ।
7:12 ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . . ਜਾਂ . . . . ਸਟਰਿੰਗ ਦੀ ਲੰਬਾਈ . . . .
7:30 ਨਹੀਂ . . . . ਉਮ . . . . . ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ ।
7:36 ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ , ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ।
7:41 ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ ਦੇ ਵੱਡੇ ਬਲਾਕ ਨੂੰ ਜਾਰੀ ਰਖੋ ।
7:53 ਨਹੀਂ ਤਾਂ , user ਨੂੰ ਏਕੋ ਕਰੋ "Your passwords do not match" ।
8:00 ਠੀਕ ਹੈ ?
8:03 ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ ।
8:09 ਹੁਣ username ਅਤੇ fullname ਦੇ character ਦੀ ਲੰਬਾਈ ਨੂੰ ਜਾਂਚਣ ਦੇ ਲਈ ।
8:14 ਸੋ, " check char length of username and fullname" ।
8:18 ਅਤੇ ਇਹ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25"
8:25 ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ . . . . . .
8:31 ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ , ਤਾਂ ਅਸੀ "Length of username or fullname is too long ! " ਕਰਦੇ ਹਾਂ ।
8:43 ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ
8:51 "check password length" ।
8:57 ਇੱਥੇ ਮੈਂ ਨਿਰਧਾਰਿਤ ਕਰਨ ਜਾਂ ਕਹਿਣ ਜਾ ਰਿਹਾ ਹਾਂ " if" . . . ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ . . . . .
9:04 ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ ।
9:09 ਇੱਥੇ ਮੈਂ ਕਹਾਂਗਾ - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ . . . . .
9:23 . . . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ "Password must be between 6 and 25 characters"
9:35 ਇਹ ਯਕੀਨਨ ਕੰਮ ਕਰੇਗਾ ।
9:37 ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ ।
9:41 ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ ।
9:46 ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" ।
9:51 user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ ।
9:56 ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ ।
10:06 ਇਹ ਅਸਲ ਵਿਚ ਸਾਡੇ ਪਾਸਵਰਡ ਦੀ minimum ਅਤੇ maximum ਸੀਮਾ ਨੂੰ ਜਾਂਚਣ ਲਈ ਹੈ ਅਤੇ ਇੱਥੇ ਇਹ ਕੋਡ ਬਲਾਕ ਸਾਡੇ ਸ਼ਾਨਦਾਰ "register the user" ਕੋਡ ਦਾ ਹਿੱਸਾ ਹੋਵੇਗਾ ।
10:17 ਸੋ ਮੈਨੂੰ ਅਗਲੇ ਭਾਗ ਵਿੱਚ ਮਿਲਣਾ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya