Linux/C2/Working-with-Regular-Files/Punjabi
From Script | Spoken-Tutorial
Visual Cue | Narration |
---|---|
0:00 | linux ਵਿੱਚ ਰੈਗੂਲਰ ਫਾਇਲਾਂ ਦੇ ਨਾਲ ਕੰਮ ਕਰਨ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
0:07 | ਫਾਇਲਾਂ ਅਤੇ ਡਾਇਰੇਕਟਰਿਸ ਮਿਲ ਕੇ linux ਫਾਇਲ ਸਿਸਟਮ ਨੂੰ ਬਣਾਉਂਦੀਆਂ ਹਨ । |
0:13 | ਪਿਛਲੇ ਟਿਊਟੋਰਿਅਲ ਵਿੱਚ ਅਸੀ ਵੇਖ ਚੁੱਕੇ ਹਾਂ ਕਿ ਡਾਇਰੇਕਟਰੀ ਵਿੱਚ ਕਿਵੇਂ ਕੰਮ ਕਰਦੇ ਹਨ । ਤੁਸੀ ਇਸ ਵੇਬਸਾਈਟ ਉੱਤੇ ਟਿਊਟੋਰਿਅਲ ਨੂੰ ਲਭ ਸਕਦੇ ਹੋ । |
0:25 | ਇਸ ਟਿਊਟੋਰਿਅਲ ਵਿੱਚ ਅਸੀ ਵੇਖਾਂਗੇ ਕਿ ਰੈਗੂਲਰ ਫਾਇਲਾਂ ਨੂੰ ਕਿਵੇਂ ਸੰਭਾਲਨਾ ਹੈ । |
0:31 | ਅਸੀ ਪਹਿਲਾਂ ਤੋਂ ਹੀ ਹੋਰ ਟਿਊਟੋਰਿਅਲ ਵਿੱਚ ਵੇਖ ਚੁੱਕੇ ਹਾਂ ਕਿ ਅਸੀ cat ਕਮਾਂਡ ਦੀ ਵਰਤੋ ਕਰਕੇ ਫਾਇਲ ਕਿਵੇਂ ਬਣਾ ਸਕਦੇ ਹਾਂ । ਜਾਣਕਾਰੀ ਲਈ ਕਿਰਪਾ ਕਰਕੇ ਇਸ ਵੇਬਸਾਈਟ ਉੱਤੇ ਜਾਓ । |
0:46 | ਚਲੋ ਵੇਖਦੇ ਹਾਂ ਕਿ ਫਾਇਲ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਵੇਂ ਕਾਪੀ ਕਰਦੇ ਹਨ । ਇਸਦੇ ਲਈ ਸਾਡੇ ਕੋਲ cp ਕਮਾਂਡ ਹੈ । |
0:55 | ਚਲੋ ਵੇਖਦੇ ਹਾਂ ਕਿ ਕਮਾਂਡ ਕਿਵੇਂ ਵਰਤੀ ਜਾਂਦੀ ਹੈ । |
1:00 | ਸਿੰਗਲ ਫਾਇਲ ਕਾਪੀ ਕਰਨ ਲਈ ਅਸੀ ਟਾਈਪ ਕਰਾਂਗੇ - cp space ਇੱਕ ਜਾਂ ਜਿਆਦਾ [ OPTION ] . . . space SOURCE ਫਾਇਲ ਦਾ ਨਾਮ space ਡੈਸਟੀਨੇਸ਼ਨ ਫਾਇਲ ਨਾਮ DEST . |
1:15 | ਉਸੇ ਸਮੇਂ ਕਈ ਫਾਇਲਾਂ ਨੂੰ ਕਾਪੀ ਕਰਨ ਲਈ ਅਸੀ ਲਿਖਾਂਗੇ - cp space ਇੱਕ ਜਾਂ ਜਿਆਦਾ [ OPTION ] . . . SOURCE ਫਾਇਲਾਂ ਦਾ ਨਾਮ ਜੋ ਅਸੀ ਕਾਪੀ ਕਰਨਾ ਚਾਹੁੰਦੇ ਹਾਂ ਅਤੇ ਡੈਸਟੀਨੇਸ਼ਨ DIRECTORY ਦਾ ਨਾਮ ਜਿਸ ਵਿੱਚ ਇਹ ਫਾਇਲਾਂ ਕਾਪੀ ਹੋਣਗੀਆਂ । |
1:34 | ਚਲੋ ਇੱਕ ਉਦਾਹਰਣ ਵੇਖਦੇ ਹਾਂ , ਪਹਿਲਾਂ ਅਸੀ ਟਰਮਿਨਲ ਖੋਲ੍ਹਦੇ ਹਾਂ । |
1:42 | ਸਾਡੇ ਕੋਲ ਪਹਿਲਾਂ ਤੋਂ ਹੀ / home / anirban / arc / ਵਿੱਚ test1 ਨਾਮਕ ਫਾਇਲ ਹੈ । |
1:49 | ਇਹ ਦੇਖਣ ਲਈ ਕਿ test1 ਵਿੱਚ ਕੀ ਹੈ , ਅਸੀ $ cat test1 ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
2:00 | test1 ਵਿੱਚ ਵਿਖਾਏ ਗਏ ਕੰਟੇਂਟ ਨੂੰ ਅਸੀ ਵੇਖ ਸਕਦੇ ਹਾਂ , ਹੁਣ ਜੇਕਰ ਅਸੀ ਇਸਨੂੰ test2 ਨਾਮਕ ਇੱਕ ਹੋਰ ਫਾਇਲ ਵਿੱਚ ਕਾਪੀ ਕਰਨਾ ਚਾਹੁੰਦੇ ਹਾਂ । ਅਸੀਂ $ cp test1 test2 ਲਿਖਾਂਗੇ ਅਤੇ enter ਦਬਾਵਾਂਗੇ । |
2:22 | ਹੁਣ ਫਾਇਲ ਕਾਪੀ ਹੋ ਗਈ ਹੈ । |
2:25 | ਜੇਕਰ test2 ਮੌਜੂਦ ਨਹੀਂ ਹੈ ਤਾਂ ਇਹ ਪਹਿਲਾਂ ਬਣਾਉਣੀ ਹੋਵੇਗੀ ਅਤੇ ਫਿਰ test1 ਦੇ ਕੰਟੇਂਟ ਇਸ ਵਿੱਚ ਕਾਪੀ ਹੋਣਗੇ । |
2:35 | ਜੇਕਰ ਇਹ ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਇਹ ਚੁੱਪਚਾਪ ਓਵਰਰਾਇਟ ਹੋ ਜਾਵੇਗਾ । ਕਾਪੀ ਕੀਤੀ ਗਈ ਫਾਇਲ ਨੂੰ ਦੇਖਣ ਲਈ $ cat test2 ਟਾਈਪ ਕਰੋ ਅਤੇ enter ਦਬਾਓ। |
2:52 | ਤੁਸੀ ਫਾਇਲਾਂ ਨੂੰ ਵਖਰੀਆਂ ਡਾਇਰੇਕਟਰਿਸ ਦੇ ਵਿਚੋਂ ਅਤੇ ਜਾਂ ਵਿੱਚ ਵੀ ਕਾਪੀ ਕਰ ਸਕਦੇ ਹੋ । ਉਦਾਹਰਣ ਸਵਰੂਪ , cp / home / anirban / arc / demo1 ( ਜੋ ਕਿ ਫਾਇਲ ਦਾ ਨਾਮ ਹੈ ਜਿਨੂੰ ਅਸੀ ਕਾਪੀ ਕਰਨਾ ਚਾਹੁੰਦੇ ਹਾਂ ) / home / anirban / demo2 ਟਾਈਪ ਕਰੋ ਅਤੇ enter ਦਬਾਓ। |
3:31 | ਇਹ ਕੀ ਕਰੇਗਾ ਕਿ ਇਹ ਫਾਇਲ demo1 ਨੂੰ ਸੋਰਸ ਡਾਇਰੇਕਟਰੀ / home / anirban / arc / ਵਿਚੋਂ ਡੈਸਟੀਨੇਸ਼ਨ ਡਾਇਰੇਕਟਰੀ / home / anirban ਵਿੱਚ ਕਾਪੀ ਕਰੇਗਾ , ਇਹ demo2 ਨਾਮਕ ਫਾਇਲ ਵਿਚ ਕਾਪੀ ਕਰੇਗਾ । |
3:51 | ਇਹ ਦੇਖਣ ਲਈ ਕਿ demo2 ਉਥੇ ਹੈ , ls space / home / anirban ਟਾਈਪ ਕਰੋ ਅਤੇ enter ਦਬਾਓ। |
4:13 | ਅਸੀਂ ਉਪਰ ਨੂੰ ਸਕਰੋਲ ਕਰਦੇ ਹਾਂ ਜਿਵੇਂ ਤੁਸੀ ਵੇਖ ਸਕਦੇ ਹੋ ਕਿ demo2 ਇੱਥੇ ਹੈ । |
4:19 | ਅੱਗੇ ਵਧਣ ਤੋਂ ਪਹਿਲਾਂ ਸਕਰੀਨ ਸਾਫ਼ ਕਰੋ । |
4:25 | ਜੇਕਰ ਤੁਸੀ ਡੈਸਟੀਨੇਸ਼ਨ ਡਾਇਰੇਕਟਰੀ ਵਿੱਚ ਫਾਇਲ ਦਾ ਉਹੀ ਨਾਮ ਰੱਖਣਾ ਚਾਹੁੰਦੇ ਹੋ , ਤੁਹਾਨੂੰ ਫਾਇਲ ਦਾ ਨਾਮ ਦੇਣ ਦੀ ਵੀ ਲੋੜ ਨਹੀਂ । ਉਦਾਹਰਣ ਸਵਰੂਪ - |
4:35 | cp / home / anirban / arc / demo1 / home / anirban / ਟਾਈਪ ਕਰੋ ਅਤੇ enter ਦਬਾਓ। |
5:03 | ਇਹ ਫਿਰ ਦੁਬਾਰਾ demo1 ਫਾਇਲ ਨੂੰ / home / anirban / arc / ਡਾਇਰੇਕਟਰੀ ਵਿਚੋਂ / home / anirban ਡਾਇਰੇਕਟਰੀ ਵਿੱਚ ਚੰਗੀ ਤਰ੍ਹਾਂ ਨਾਲ demo1 ਫਾਇਲ ਨਾਮ ਦੇ ਵਿਚ ਕਾਪੀ ਕਰੇਗਾ । |
5:20 | demo1 ਨੂੰ ਦੇਖਣ ਤੋਂ ਪਹਿਲਾਂ ls / home / anirban ਟਾਈਪ ਕਰੋ ਅਤੇ enter ਦਬਾਓ। |
5:33 | ਇੱਥੇ ਅਸੀ ਦੁਬਾਰਾ ਸਕਰੋਲ ਕਰਾਂਗੇ ਅਤੇ ਤੁਸੀ ਵੇਖ ਸਕਦੇ ਹੋ ਕਿ demo1 ਫਾਇਲ ਇੱਥੇ ਹੈ । |
5:40 | ਫਿਰ ਦੁਬਾਰਾ ਅੱਗੇ ਵਧਣ ਤੋਂ ਪਹਿਲਾਂ ਸਕਰੀਨ ਸਾਫ਼ ਕਰੋ । |
5:48 | ਇੱਕ ਹੋਰ ਉਦਾਹਰਣ , ਜਦੋਂ ਸਾਨੂੰ ਡੈਸਟੀਨੇਸ਼ਨ ਫਾਇਲ ਦਾ ਨਾਮ ਦੇਣ ਦੀ ਲੋੜ ਨਹੀਂ ਹੁੰਦੀ ਇਹ ਹੈ ਕੀ ਜਦੋਂ ਅਸੀ ਕਈ ਫਾਇਲਾਂ ਕਾਪੀ ਕਰਨਾ ਚਾਹੁੰਦੇ ਹਾਂ । |
5:56 | ਅਸੀ ਮੰਣਦੇ ਹਾਂ ਕਿ ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ test1 test2 test3 ਨਾਮਕ ਤਿੰਨ ਫਾਇਲਾਂ ਹਨ । |
6:04 | ਹੁਣ ਅਸੀ $ cp test1 test2 test3 / home / anirban / testdir ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
6:27 | ਇਹ ਬਿਨਾਂ ਇਨ੍ਹਾਂ ਦੇ ਨਾਮ ਬਦਲੇ ਸਾਰੀਆਂ ਤਿੰਨਾਂ ਫਾਇਲਾਂ test1 , test2 ਅਤੇ test3 ਨੂੰ / home / anirban / testdir ਡਾਇਰੇਕਟਰੀ ਵਿੱਚ ਸੇਵ ਕਰੇਗਾ । |
6:41 | ਤੁਸੀ ਵੇਖੋ ਕਿ ਇਹ ਫਾਇਲਾਂ ਵਾਸਤਵ ਵਿੱਚ ਕਾਪੀ ਕੀਤੀਆਂ ਗਈਆਂ ਹਨ । ਅਸੀ ls / home / anirban / testdir ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
7:03 | ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ test1 , test2 ਅਤੇ test3 ਇਸ ਡਾਇਰੇਕਟਰੀ ਵਿੱਚ ਮੌਜੂਦ ਹਨ । |
7:10 | ਇੱਥੇ cp ਵਿੱਚ ਕਈ ਆਪਸ਼ਨ ਹਨ । ਇੱਥੇ ਅਸੀ ਉਨ੍ਹਾਂ ਵਿਚੋਂ ਕੇਵਲ ਅਤਿ ਮਹੱਤਵਪੂਰਣ ਹੀ ਵੇਖਾਂਗੇ । |
7:18 | ਚਲੋ ਪਹਿਲਾਂ ਸਲਾਇਡਸ ਉੱਤੇ ਵਾਪਸ ਚੱਲਦੇ ਹਾਂ । |
7:23 | ਆਪਸ਼ਨਸ ਵਿੱਚ (ਵੱਡਾ)-R ਕਾਫੀ ਮਹੱਤਵਪੂਰਣ ਹੈ । ਇਹ ਇੱਕ ਸਾਰੀ ਡਾਇਰੇਕਟਰੀ ਸੰਰਚਨਾ ਨੂੰ ਲਗਾਤਾਰ ਕਾਪੀ ਕਰਨ ਦਾ ਕਾਰਨ ਬਣਦਾ ਹੈ । |
7:33 | ਇੱਕ ਉਦਾਹਰਣ ਵੇਖਦੇ ਹਾਂ । |
7:38 | testdir ਡਾਇਰੇਕਟਰੀ ਦੇ ਸਾਰੇ ਕੰਟੇਂਟ ਨੂੰ test ਨਾਮਕ ਡਾਇਰੇਕਟਰੀ ਵਿੱਚ ਕਾਪੀ ਕਰਨ ਦੀ ਕੋਸ਼ਿਸ਼ ਕਰੋ । |
7:48 | ਉਸਦੇ ਲਈ ਸਾਨੂੰ cp testdir / test ਟਾਈਪ ਕਰਣਾ ਹੋਵੇਗਾ ਅਤੇ enter ਦਬਾਉਣਾ ਹੋਵੇਗਾ । |
8:02 | ਜਿਵੇਂ ਕਿ ਤੁਸੀ ਆਉਟਪੁਟ ਮੈਸੇਜ ਵਿਚੋਂ ਵੇਖ ਸਕਦੇ ਹੋ । |
8:06 | ਆਮ ਤੌਰ ਤੇ ਅਸੀ ਕੁੱਝ ਕੰਟੇਂਟ ਵਾਲੀ ਡਾਇਰੇਕਟਰੀ ਨੂੰ cp ਕਮਾਂਡ ਨਾਲ ਕਾਪੀ ਨਹੀਂ ਕਰ ਸਕਦੇ । |
8:14 | ਪਰ (ਮਾਇਨਸ) - R ਆਪਸ਼ਨ ਦੀ ਵਰਤੋ ਕਰਕੇ , ਅਸੀ ਇਹ ਕਰ ਸਕਦੇ ਹਾਂ । |
8:19 | ਹੁਣ ਅਸੀ cp - R testdir / test ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
8:36 | ਫਾਇਲਾਂ ਹੁਣ ਕਾਪੀ ਹੋ ਚੁੱਕੀਆਂ ਹਨ , ਇਹ ਦੇਖਣ ਲਈ ਕਿ ਟੈਕਸਟ ਡਾਇਰੇਕਟਰੀ ਵਾਸਤਵ ਵਿੱਚ ਮੌਜੂਦ ਹੈ , ls ਟਾਈਪ ਕਰੋ ਅਤੇ enter ਦਬਾਓ। |
8:47 | ਜਿਵੇਂ ਕਿ ਤੁਸੀ ਵੇਖ ਸਕਦੇ ਹੋ test ਡਾਇਰੇਕਟਰੀ ਮੌਜੂਦ ਹੈ । ਸਕਰੀਨ ਨੂੰ ਸਾਫ਼ ਕਰੋ । |
8:57 | test ਦੇ ਅੰਦਰ ਕੰਟੇਂਟ ਦੇਖਣ ਲਈ ls test ਟਾਈਪ ਕਰੋ ਅਤੇ enter ਦਬਾਓ। |
9:08 | ਤੁਸੀ test ਡਾਇਰੇਕਟਰੀ ਦੇ ਕੰਟੇਂਟਸ ਵੇਖ ਸਕਦੇ ਹੋ । |
9:13 | ਹੁਣ ਅਸੀ ਵਾਪਸ ਸਲਾਇਡਸ ਉੱਤੇ ਚਲਦੇ ਹਾਂ । |
9:16 | ਅਸੀਂ ਵੇਖਿਆ , ਜੇਕਰ ਇੱਕ ਫਾਇਲ ਦੂਸਰੀ ਫਾਇਲ ਵਿੱਚ ਕਾਪੀ ਹੁੰਦੀ ਹੈ ਜੋ ਕਿ ਪਹਿਲਾਂ ਤੋਂ ਹੀ ਮੌਜੂਦ ਹੈ , ਤਾਂ ਮੌਜੂਦਾ ਫਾਇਲ ਓਵਰਰਾਇਟ ਹੁੰਦੀ ਹੈ । |
9:25 | ਹੁਣ ਕੀ ਹੋਵੇਗਾ ਜੇਕਰ ਅਸੀ ਇੱਕ ਮਹੱਤਵਪੂਰਣ ਫਾਇਲ ਨੂੰ ਅਨਜਾਨੇ ਵਿੱਚ ਓਵਰਰਾਇਟ ਕਰਦੇ ਹਾਂ । |
9:30 | ਅਜਿਹਾ ਕੁੱਝ ਹੋਣ ਤੋਂ ਰੋਕਣ ਲਈ ਸਾਡੇ ਕੋਲ - b ਆਪਸ਼ਨ ਹੈ । |
9:36 | ਇਹ ਹਰ ਇੱਕ ਮੌਜੂਦ ਫਾਇਲ ਦਾ ਬੈਕਅਪ ਬਣਾਉਂਦਾ ਹੈ । |
9:41 | ਅਸੀ - i ( interactive ) ਆਪਸ਼ਨ ਦੀ ਵਰਤੋ ਵੀ ਕਰ ਸਕਦੇ ਹਾਂ । ਇਹ ਸਾਨੂੰ ਹਮੇਸ਼ਾ ਕਿਸੇ ਵੀ ਡੈਸਟੀਨੇਸ਼ਨ ਫਾਇਲ ਨੂੰ ਓਵਰਰਾਇਟ ਕਰਨ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ । |
9:54 | ਚਲੋ ਹੁਣ ਵੇਖਦੇ ਹਾਂ ਕਿ mv ਕਮਾਂਡ ਕਿਵੇਂ ਕੰਮ ਕਰਦੀ ਹੈ । |
9:59 | ਇਸਦੀ ਵਰਤੋ ਫਾਇਲਾਂ ਦੇ ਤਬਾਦਲੇ ਲਈ ਕੀਤੀ ਜਾਂਦੀ ਹੈ । ਹੁਣ ਵੇਖਦੇ ਹਾਂ ਕਿ ਇਹ ਕਿਵੇਂ ਲਾਭਦਾਇਕ ਹੈ ? |
10:04 | ਇਸ ਦੀਆਂ ਦੋ ਮੁੱਖ ਵਰਤੋ ਹਨ । |
10:07 | ਇਸਦੀ ਵਰਤੋ ਫਾਇਲ ਜਾਂ ਡਾਇਰੇਕਟਰੀ ਨੂੰ ਦੁਬਾਰਾ ਨਾਮ ਦੇਣ ਲਈ ਕੀਤੀ ਜਾਂਦੀ ਹੈ । |
10:11 | ਇਹ ਫਾਇਲਾਂ ਦੇ ਸਮੂਹ ਨੂੰ ਵਖਰੀ ਡਾਇਰੇਕਟਰੀ ਵਿੱਚ ਵੀ ਭੇਜਦੀ ਹੈ । |
10:17 | mv , cp ਦੇ ਸਮਾਨ ਹੈ , ਜੋ ਅਸੀ ਪਹਿਲਾਂ ਹੀ ਵੇਖ ਚੁੱਕੇ ਹਾਂ । ਸੋ ਜਲਦੀ ਜਲਦੀ ਵੇਖਦੇ ਹਾਂ ਕਿ mv ਦੀ ਵਰਤੋ ਕਿਵੇਂ ਕੀਤੀ ਜਾ ਸਕਦੀ ਹੈ । |
10:29 | ਅਸੀ ਟਰਮਿਨਲ ਖੋਲ੍ਹਦੇ ਹਾਂ ਅਤੇ $ mv test1 test2 ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ । |
10:43 | ਇਹ test1 ਨਾਮਕ ਫਾਇਲ ਜੋ ਹੋਮ ਡਾਇਰੇਕਟਰੀ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ, ਨੂੰ test2 ਨਾਮਕ ਨਵਾਂ ਨਾਮ ਦੇਵੇਗਾ। |
10:52 | ਜੇਕਰ test2 ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਇਹ ਚੁੱਪਚਾਪ ਓਵਰਰਾਇਟ ਹੋ ਜਾਵੇਗੀ । |
11:00 | ਜੇਕਰ ਅਸੀ ਫਾਇਲ ਦੇ ਓਵਰਰਾਇਟ ਹੋਣ ਤੋਂ ਪਹਿਲਾਂ ਚੇਤਾਵਨੀ ਚਾਹੁੰਦੇ ਹਾਂ । |
11:05 | ਅਸੀ mv ਕਮਾਂਡ ਦੇ ਨਾਲ - i ਆਪਸ਼ਨ ਦੀ ਵਰਤੋ ਕਰ ਸਕਦੇ ਹਾਂ । |
11:10 | ਮੰਣ ਲੋ ਕਿ ਸਾਡੇ ਕੋਲ anirban ਨਾਮਕ ਦੂਜੀ ਫਾਇਲ ਹੈ । ਇਸ ਫਾਇਲ ਨੂੰ ਵੀ ਅਸੀ test2 ਦੇ ਰੂਪ ਵਿੱਚ ਰੀਨਿਊ ਕਰਨਾ ਚਾਹੁੰਦੇ ਹਾਂ । |
11:20 | ਅਸੀ mv - i anirban test2 ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
11:32 | ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕੀ test2 ਓਵਰਰਾਇਟ ਹੋਣੀ ਚਾਹੀਦੀ ਹੈ ਜਾਂ ਨਹੀਂ । |
11:41 | ਜੇਕਰ ਅਸੀ y ਦਬਾਉਂਦੇ ਹਾਂ ਅਤੇ ਫਿਰ enter ਦਬਾਉਂਦੇ ਹਾਂ , ਤਾਂ ਫਾਇਲ ਵਾਸਤਵ ਵਿੱਚ ਓਵਰਰਾਇਟ ਹੋ ਜਾਵੇਗੀ । |
11:49 | cp ਦੀ ਤਰਾਂ ਅਸੀ mv ਨੂੰ ਵਖ-ਵਖ ਫਾਇਲਾਂ ਦੇ ਨਾਲ ਵਰਤ ਸਕਦੇ ਹਾਂ , ਲੇਕਿਨ ਉਸ ਕੇਸ ਵਿੱਚ ਡੈਸਟੀਨੇਸ਼ਨ ਇੱਕ ਡਾਇਰੇਕਟਰੀ ਹੋਣੀ ਚਾਹੀਦੀ ਹੈ । |
11:58 | ਅੱਗੇ ਵਧਣ ਤੋਂ ਪਹਿਲਾਂ , ਸਕਰੀਨ ਨੂੰ ਸਾਫ਼ ਕਰੋ । |
12:03 | ਮੰਨ ਲੋ ਕਿ ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ abc . txt , pop . txt ਅਤੇ push . txt ਨਾਮਕ ਤਿੰਨ ਫਾਇਲਾਂ ਹਨ । |
12:14 | ਉਨ੍ਹਾਂ ਦੀ ਮੌਜੂਦਗੀ ਨੂੰ ਦੇਖਣ ਲਈ ls ਟਾਈਪ ਕਰੋ ਅਤੇ enter ਦਬਾਓ। |
12:21 | pop . txt , push . txt ਅਤੇ abc . txt ਫਾਇਲਾਂ ਇੱਥੇ ਹਨ , ਸਕਰੀਨ ਨੂੰ ਸਾਫ਼ ਕਰੋ । |
12:36 | ਹੁਣ ਅਸੀ ਇਹਨਾ ਤਿੰਨ ਫਾਇਲਾਂ ਨੂੰ testdir ਨਾਮਕ ਡਾਇਰੇਕਟਰੀ ਵਿੱਚ ਭੇਜਣਾ ਚਾਹੁੰਦੇ ਹਾਂ । |
12:46 | ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਕਿ mv abc . txt pop . txt push . txt ਅਤੇ ਫਿਰ ਡੈਸਟੀਨੇਸ਼ਨ ਫੋਲਡਰ ਦਾ ਨਾਮ ਟਾਈਪ ਕਰੋ , ਜੋ ਕਿ testdir ਹੈ ਅਤੇ enter ਦਬਾਓ । |
13:14 | ਉਨ੍ਹਾਂ ਨੂੰ ਦੇਖਣ ਲਈ ls testdir ਟਾਈਪ ਕਰੋ ਅਤੇ enter ਦਬਾਓ। |
13:20 | ਤੁਸੀ abc , pop ਅਤੇ push . txt ਫਾਇਲਾਂ ਵੇਖ ਸਕਦੇ ਹੋ । |
13:27 | ਹੁਣ mv ਵਿੱਚ ਕੁੱਝ ਆਪਸ਼ਨਸ ਵੇਖਦੇ ਹਾਂ , ਪਹਿਲਾਂ ਸਲਾਇਡਸ ਉੱਤੇ ਵਾਪਸ ਚਲਦੇ ਹਾਂ । |
13:37 | mv ਕਮਾਂਡ ਵਿੱਚ - b ਜਾਂ –backup ਆਪਸ਼ਨ ਉਪਲੱਬਧ ਹੈ । ਇਹ ਹਰ ਇੱਕ ਫਾਇਲ ਨੂੰ ਓਵਰਰਾਇਟ ਹੋਣ ਤੋਂ ਪਹਿਲਾਂ ਡੈਸਟੀਨੇਸ਼ਨ ਵਿੱਚ ਬੈਕਅਪ ਕਰੇਗਾ । |
13:48 | - i ਆਪਸ਼ਨ ਜਿਸਨੂੰ ਅਸੀਂ ਪਹਿਲਾਂ ਹੀ ਵੇਖਿਆ , ਕਿਸੇ ਵੀ ਡੈਸਟੀਨੇਸ਼ਨ ਫਾਇਲ ਦੇ ਓਵਰਰਾਇਟ ਹੋਣ ਤੋਂ ਪਹਿਲਾਂ ਸਾਨੂੰ ਚਿਤਾਵਨੀ ਦਿੰਦਾ ਹੈ । |
13:58 | ਅਗਲੀ ਕਮਾਂਡ ਜੋ ਅਸੀ ਵੇਖਾਂਗੇ , ਉਹ rm ਕਮਾਂਡ ਹੈ । ਇਸ ਕਮਾਂਡ ਦੀ ਵਰਤੋ ਫਾਇਲਾਂ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ । |
14:06 | ਟਰਮਿਨਲ ਉੱਤੇ ਵਾਪਸ ਜਾਓ ਅਤੇ ls testdir ਟਾਈਪ ਕਰੋ । |
14:15 | ਅਸੀ faq.txt ਨਾਮਕ ਮੌਜੂਦਾ ਫਾਇਲ ਨੂੰ ਵੇਖ ਸਕਦੇ ਹਾਂ । ਮੰਨ ਲੋ ਕਿ ਅਸੀ ਇਸਨੂੰ ਡਿਲੀਟ ਕਰਨਾ ਚਾਹੁੰਦੇ ਹਾਂ । |
14:23 | ਇਸਦੇ ਲਈ , ਅਸੀ $ rm testdir / faq.txt ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
14:37 | ਇਹ ਕਮਾਂਡ faq.txt ਫਾਇਲ ਨੂੰ / testdir ਡਾਇਰੇਕਟਰੀ ਵਿਚੋਂ ਹਟਾ ਦੇਵੇਗੀ । |
14:46 | ਇਹ ਦੇਖਣ ਲਈ ਕਿ ਫਾਇਲ ਵਾਸਤਵ ਵਿੱਚ ਹਟੀ ਹੈ ਜਾਂ ਨਹੀਂ । ਦੁਬਾਰਾ ls testdir ਟਾਈਪ ਕਰੋ ਅਤੇ enter ਦਬਾਓ। |
15:00 | ਅਸੀ ਹੁਣ ਫਾਇਲ faq.txt ਨਹੀਂ ਵੇਖ ਸਕਦੇ । |
15:05 | ਅਸੀ rm ਕਮਾਂਡ ਨੂੰ ਵੱਖ-ਵੱਖ ਫਾਇਲਾਂ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹਾਂ । |
15:10 | testdir ਡਾਇਰੇਕਟਰੀ ਵਿੱਚ ਦੋ ਫਾਇਲਾਂ ਹਨ abc2 ਅਤੇ abc1 । |
15:17 | ਮੰਨੋ ਲੋ ਕਿ ਅਸੀ abc1 ਅਤੇ abc2 ਫਾਇਲਾਂ ਨੂੰ ਹਟਾਉਣਾ ਚਾਹੁੰਦੇ ਹਾਂ । |
15:23 | ਇਸਦੇ ਲਈ ਅਸੀ rm testdir / abc1 testdir / abc2 ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
15:45 | ਇਹ abc1 ਅਤੇ abc2 ਫਾਇਲਾਂ ਨੂੰ testdir ਡਾਇਰੇਕਟਰੀ ਵਿਚੋਂ ਹਟਾ ਦੇਵੇਗਾ । |
15:53 | ਇਹ ਫਾਇਲਾਂ ਹਟੀਆਂ ਹਨ ਜਾਂ ਨਹੀਂ ਇਹ ਦੇਖਣ ਲਈ ਦੁਬਾਰਾ ls testdir ਟਾਈਪ ਕਰੋ । abc1 ਅਤੇ abc2 ਫਾਇਲਾਂ ਮੌਜੂਦ ਨਹੀਂ ਹਨ । |
16:07 | ਅੱਗੇ ਵਧਣ ਤੋਂ ਪਹਿਲਾਂ ਸਕਰੀਨ ਨੂੰ ਸਾਫ਼ ਕਰੋ । |
16:14 | ਹੁਣ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ । |
16:18 | ਚਲੋ ਅਸੀਂ ਹੁਣੇ ਜੋ ਕਿਹਾ ਉਸਦਾ ਸਾਰ ਕਰਦੇ ਹਾਂ । |
16:20 | ਉਹ ਇਹ ਕਿ ਇੱਕ ਸਿੰਗਲ ਫਾਇਲ ਨੂੰ ਡਿਲੀਟ ਕਰਨ ਲਈ ਅਸੀ rm ਲਿਖਦੇ ਹਾਂ ਅਤੇ ਫਿਰ ਫਾਇਲ ਦਾ ਨਾਮ । |
16:27 | ਵੱਖ-ਵੱਖ ਫਾਇਲਾਂ ਨੂੰ ਡਿਲੀਟ ਕਰਨ ਲਈ ਅਸੀ rm ਲਿਖਦੇ ਹਾਂ ਅਤੇ ਉਨ੍ਹਾਂ ਵੱਖ-ਵੱਖ ਫਾਇਲਾਂ ਦਾ ਨਾਮ ਜੋ ਅਸੀ ਡਿਲੀਟ ਕਰਨਾ ਚਾਹੁੰਦੇ ਹਾਂ । |
16:34 | ਹੁਣ rm ਕਮਾਂਡ ਦੇ ਕੁੱਝ ਆਪਸ਼ਨਸ ਨੂੰ ਵੇਖਦੇ ਹਾਂ । |
16:40 | ਕਦੇ - ਕਦੇ ਫਾਇਲ ਸੁਰੱਖਿਅਤ ਹੁੰਦੀਆਂ ਹਨ ਜੋ rm ਦੀ ਵਰਤੋ ਕਰਕੇ ਵੀ ਡਿਲੀਟ ਨਹੀਂ ਹੁੰਦੀਆਂ । ਇਸ ਕੇਸ ਵਿੱਚ ਸਾਡੇ ਕੋਲ - f ਆਪਸ਼ਨ ਹੈ , ਜਿਸਦੀ ਵਰਤੋ ਫਾਇਲ ਨੂੰ ਡਿਲੀਟ ਕਰਨ ਲਈ ਕੀਤੀ ਜਾ ਸਕਦੀ ਹੈ । |
16:57 | ਇੱਕ ਹੋਰ ਆਮ ਆਪਸ਼ਨ ਹੈ - r ਆਪਸ਼ਨ । ਚੱਲੋ ਵੇਖਦੇ ਹਾਂ ਕਿ ਇਹ ਆਪਸ਼ਨ ਕਿੱਥੇ ਲਾਭਦਾਇਕ ਹੈ । |
17:07 | ਟਰਮਿਨਲ ਉੱਤੇ ਵਾਪਸ ਜਾਂਦੇ ਹਾਂ । |
17:12 | ਆਮ ਤੌਰ ਤੇ ਡਾਇਰੇਕਟਰੀ ਡਿਲੀਟ ਕਰਨ ਲਈ rm ਕਮਾਂਡ ਦੀ ਵਰਤੋ ਨਹੀਂ ਕਰਦੇ ਹਨ , ਉਸਦੇ ਲਈ ਸਾਡੇ ਕੋਲ rmdir ਕਮਾਂਡ ਹੈ । |
17:21 | ਲੇਕਿਨ rmdir ਕਮਾਂਡ ਡਾਇਰੇਕਟਰੀ ਨੂੰ ਸਿਰਫ ਉਦੋਂ ਡਿਲੀਟ ਕਰਦੀ ਹੈ , ਜਦੋਂ ਉਹ ਖਾਲੀ ਹੁੰਦੀ ਹੈ । |
17:27 | ਜੇਕਰ ਸਾਨੂੰ ਇੱਕ ਡਾਇਰੇਕਟਰੀ ਡਿਲੀਟ ਕਰਨੀ ਹੈ ਜਿਸ ਵਿੱਚ ਕਈ ਫਾਇਲਾਂ ਅਤੇ ਉਪ ਡਾਇਰੇਕਟਰੀ ਮੌਜੂਦ ਹਨ ਤਾਂ ਅਸੀ ਕੀ ਕਰਾਂਗੇ । |
17:35 | rm ਕਮਾਂਡ ਨਾਲ ਇਸਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
17:38 | ਚਲੋ ਟਾਈਪ ਕਰਦੇ ਹਾਂ rm ਅਤੇ ਡਾਇਰੇਕਟਰੀ ਜੋ ਅਸੀ ਡਿਲੀਟ ਕਰਨਾ ਚਾਹੁੰਦੇ ਹਾਂ ਜੋ ਕਿ testdir ਹੈ ਅਤੇ enter ਦਬਾਉਂਦੇ ਹਾਂ। |
17:47 | ਆਉਟਪੁਟ ਮੈਸੇਜ ਵਿਚ ਅਸੀ ਵੇਖ ਸਕਦੇ ਹਾਂ ਕਿ ਅਸੀ testdir ਨੂੰ ਡਿਲੀਟ ਕਰਨ ਲਈ rm ਡਾਇਰੇਕਟਰੀ ਦੀ ਵਰਤੋ ਨਹੀਂ ਕਰ ਸਕਦੇ । |
17:55 | ਲੇਕਿਨ ਜੇਕਰ ਅਸੀ - r ਅਤੇ - f ਆਪਸ਼ਨ ਜੋੜਦੇ ਹਾਂ ਤਾਂ ਅਸੀ ਅਜਿਹਾ ਕਰ ਸਕਦੇ ਹਾਂ । |
18:03 | rm - rf testdir ਦਬਾਓ ਅਤੇ ਫਿਰ enter ਦਬਾਓ। |
18:16 | ਹੁਣ testdir ਡਾਇਰੇਕਟਰੀ ਸਫਲਤਾਪੂਰਵਕ ਡਿਲੀਟ ਹੋ ਚੁੱਕੀ ਹੈ । |
18:22 | ਅਗਲੀ ਕਮਾਂਡ ਪੜ੍ਹਨ ਲਈ ਸਲਾਇਡਸ ਉੱਤੇ ਵਾਪਸ ਜਾਓ । |
18:27 | cmp ਕਮਾਂਡ । |
18:29 | ਕਦੇ - ਕਦੇ ਸਾਨੂੰ ਇਹ ਜਾਂਚਣ ਦੀ ਲੋੜ ਹੁੰਦੀ ਹੈ ਕਿ ਜੇਕਰ ਦੋ ਫਾਇਲਾਂ ਸਮਾਨ ਹਨ । ਜੇਕਰ ਉਹ ਸਮਾਨ ਹਨ ਤਾਂ ਅਸੀ ਉਨ੍ਹਾਂ ਵਿਚੋਂ ਇੱਕ ਡਿਲੀਟ ਕਰ ਸਕਦੇ ਹਾਂ । |
18:37 | ਅਤੇ ਅਸੀ ਵੇਖਣਾ ਚਾਹੁੰਦੇ ਹਾਂ ਕਿ ਕੀ ਪਿਛਲੇ ਵਰਜਨ ਤੋਂ ਬਾਅਦ ਫਾਇਲ ਬਦਲ ਗਈ ਹੈ ਜਾਂ ਨਹੀਂ । |
18:44 | ਇਨ੍ਹਾਂ ਲਈ ਅਤੇ ਕਈ ਹੋਰ ਉਦੇਸ਼ਾਂ ਦੇ ਲਈ , ਅਸੀ cmp ਕਮਾਂਡ ਦੀ ਵਰਤੋ ਕਰ ਸਕਦੇ ਹਾਂ । |
18:49 | ਇਹ ਦੋ ਫਾਇਲਾਂ ਦੀ ਬਾਇਟ - ਦਰ - ਬਾਇਟ ਤੁਲਣਾ ਕਰਦੀ ਹੈ । |
18:54 | file1 ਅਤੇ file2 ਦੀ ਤੁਲਣਾ ਕਰਨ ਦੇ ਲਈ , ਸਾਨੂੰ cmp file1 file2 ਲਿਖਣਾ ਹੋਵੇਗਾ । |
19:03 | ਜੇਕਰ ਦੋ ਫਾਇਲਾਂ ਵਿੱਚ ਇੱਕੋ ਸਮਾਨ ਕੰਟੇਂਟ ਹਨ ਤਾਂ ਕੋਈ ਵੀ ਮੈਸੇਜ ਨਹੀਂ ਵਿਖਾਇਆ ਜਾਵੇਗਾ । |
19:11 | ਕੇਵਲ ਪ੍ਰੋਂਪਟ ਪ੍ਰਿੰਟ ਹੋਵੇਗਾ । |
19:14 | ਜੇਕਰ ਉਨ੍ਹਾਂ ਦੇ ਕੰਟੇਂਟਸ ਵਿੱਚ ਭਿੰਨਤਾ ਹੈ ਤਾਂ ਟਰਮਿਨਲ ਉੱਤੇ ਪਹਿਲੇ ਮਿਸਮੈਚ ਦਾ ਸਥਾਨ ਪ੍ਰਿੰਟ ਹੋਵੇਗਾ । |
19:25 | ਵੇਖਦੇ ਹਾਂ , cmp ਕਿਵੇਂ ਕੰਮ ਕਰਦਾ ਹੈ । ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ sample1 ਅਤੇ sample2 ਨਾਮਕ ਦੋ ਫਾਇਲਾਂ ਹਨ । |
19:35 | ਵੇਖਦੇ ਹਾਂ , ਉਨ੍ਹਾਂ ਵਿੱਚ ਕੀ ਹੈ ? |
19:38 | cat sample1 ਟਾਈਪ ਕਰੋ ਅਤੇ enter ਦਬਾਓ। ਇਸ ਵਿੱਚ “This is a Linux file to test the cmp command” ਟੈਕਸਟ ਹੈ । |
19:50 | ਦੂਸਰੀ ਫਾਇਲ sample2 ਵਿੱਚ ਟੇਕਸਟ ਹੋਵੇਗਾ ਅਤੇ ਇਸਨੂੰ ਦੇਖਣ ਲਈ ਅਸੀ cat sample2 ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
20:00 | ਇਸ ਵਿੱਚ “This is a Unix file to test the cmp command” ਟੈਕਸਟ ਹੋਵੇਗਾ । |
20:06 | ਹੁਣ ਅਸੀ cmp ਕਮਾਂਡ ਨੂੰ ਇਹਨਾ ਦੋ ਫਾਇਲਾਂ ਉੱਤੇ ਲਾਗੂ ਕਰਾਂਗੇ । |
20:11 | ਅਸੀ cmp sample1 sample2 ਲਿਖਾਂਗੇ ਅਤੇ enter ਦਬਾਵਾਂਗੇ । |
20:23 | ਜਿਵੇਂ ਕਿ ਅਸੀ ਵੇਖ ਸਕਦੇ ਹਾਂ ਕਿ sample1 ਅਤੇ sample2 ਦੋ ਫਾਇਲਾਂ ਵਿੱਚ ਪਹਿਲਾ ਅੰਤਰ ਦੱਸਿਆ ਗਿਆ ਹੈ । |
20:32 | ਅਗਲੀ ਕਮਾਂਡ ਉੱਤੇ ਜਾਣ ਤੋਂ ਪਹਿਲਾਂ ਸਕਰੀਨ ਨੂੰ ਸਾਫ਼ ਕਰੋ । |
20:38 | ਅਗਲੀ ਕਮਾਂਡ , ਜੋ ਅਸੀ ਵੇਖਾਂਗੇ ਉਹ ਹੈ wc ਕਮਾਂਡ । |
20:43 | ਇਸ ਕਮਾਂਡ ਦੀ ਵਰਤੋ ਫਾਇਲ ਵਿੱਚ ਲਾਇਨਾ , ਸ਼ਬਦ ਅਤੇ ਅੱਖਰਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ । |
20:50 | ਸਾਡੇ ਕੋਲ ਸਾਡੀ ਹੋਮ ਡਾਇਰੇਕਟਰੀ ਵਿੱਚ sample3 ਨਾਮਕ ਫਾਇਲ ਹੈ । |
20:56 | ਇਸਦੇ ਕੰਟੇਂਟ ਨੂੰ ਦੇਖਣ ਦੇ ਲਈ , ਅਸੀ cat sample3 ਟਾਈਪ ਕਰਾਂਗੇ ਅਤੇ enter ਦਬਾਵਾਂਗੇ । |
21:05 | sample3 ਦੇ ਕੰਟੇਂਟ ਇਹ ਹੈ । |
21:10 | ਹੁਣ ਇਸ ਫਾਇਲ ਉੱਤੇ wc ਕਮਾਂਡ ਦੀ ਵਰਤੋ ਕਰਦੇ ਹਾਂ । |
21:14 | ਇਸਦੇ ਲਈ ਅਸੀ wc sample3 ਲਿਖਾਂਗੇ ਅਤੇ enter ਦਬਾਵਾਂਗੇ । |
21:25 | ਕਮਾਂਡ ਦਰਸਾਉਂਦੀ ਹੈ ਕਿ ਉਸ ਫਾਇਲ ਵਿੱਚ 6 ਲਾਇਨਾ , 67 ਸ਼ਬਦ , ਅਤੇ 385 ਅੱਖਰ ਹਨ । |
21:38 | ਇਹ ਕੁੱਝ ਕਮਾਂਡਾਂ ਸਨ ਜਿਨ੍ਹਾਂ ਨੇ ਸਾਨੂੰ ਫਾਇਲਾਂ ਦੇ ਨਾਲ ਕੰਮ ਕਰਨ ਵਿੱਚ ਮਦਦ ਕੀਤੀ । |
21:43 | ਇੱਥੇ ਹੋਰ ਵੀ ਕਈ ਸਾਰੀਆਂ ਕਮਾਂਡਾਂ ਹਨ । ਇਸਦੇ ਇਲਾਵਾ ਹਰ ਇੱਕ ਕਮਾਂਡ ਜੋ ਅਸੀਂ ਵੇਖੀ , ਉਸ ਵਿੱਚ ਕਈ ਹੋਰ ਆਪਸ਼ਨਸ ਹਨ । |
21:51 | ਮੈਂ ਤੁਹਾਨੂੰ man ਕਮਾਂਡ ਦੀ ਵਰਤੋ ਕਰਕੇ , ਉਨ੍ਹਾਂ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਉਤਸ਼ਾਹਿਤ ਕਰਦਾ ਹਾਂ । |
22:00 | ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ । |
22:04 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
22:17 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro । |
22:34 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |