PHP-and-MySQL/C4/User-Registration-Part-1/Punjabi
From Script | Spoken-Tutorial
Time | Narration |
---|---|
0:00 | User Registration ( ਪੰਜੀਕਰਨ ) ਫ਼ਾਰਮ ਕਿਵੇਂ ਬਣਦਾ ਹੈ ਅਤੇ mysql ਡੇਟਾਬੇਸ ਵਿੱਚ ਉਪਯੋਗਕਰਤਾ ਕਿਵੇਂ ਰਜਿਸਟਰ ਹੁੰਦਾ ਹੈ , ਇਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
0:09 | ਇਸ ਟਿਊਟੋਰਿਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਲਾਹ ਹੈ ਕਿ ਤੁਸੀ ਪਹਿਲਾਂ ਮੇਰੇ User login ਟਿਊਟੋਰਿਅਲਸ ਵੇਖੋ । ਮੈਂ ਉਸਦਾ ਲਿੰਕ ਪੋਸਟ ਕੀਤਾ ਹੈ । |
0:19 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਟਿਊਟੋਰਿਅਲਸ ਨੂੰ ਦੇਖਣ ਤੋਂ ਪਹਿਲਾਂ ਹੀ ਇਸ ਤਰਾਂ ਕਰੋ । ਮੇਰਾ User registration ਤੋਂ ਪਹਿਲਾਂ “User login” ਬਣਾਉਣ ਦਾ ਕਾਰਨ ਇਹ ਹੈ ਕਿ ਕਿਉਂਕਿ ਮੈਨੂੰ ਰਜਿਸਟਰੈਸ਼ਨ ( Registration ) ਪਰਕਿਰਿਆ ਤੋਂ ਪਹਿਲਾਂ User login ਪਰਕਿਰਿਆ ਕਰਨੀ ਜਿਆਦਾ ਸਰਲ ਲਗਦੀ ਹੈ । |
0:34 | ਇੱਕ ਵਾਰ ਜਦੋਂ ਤੁਹਾਨੂੰ “ਲਾਗਿਨ” ਪਰਕਿਰਿਆ ਸਹੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਡੇਟਾਬੇਸ ਵਿੱਚ ਫੀਲਡਸ ਮਿਲ ਜਾਂਦੀਆਂ ਹਨ ਤੁਸੀ ਆਪਣੀ ਰਜਿਸਟਰੈਸ਼ਨ ਪਰਕਿਰਿਆ ਸ਼ੁਰੂ ਕਰ ਸਕਦੇ ਹੋ । |
0:43 | ਮੈਨੂੰ ਇਹ ਇਸ ਤਰੀਕੇ ਨਾਲ ਕਰਨਾ ਜਿਆਦਾ ਸਰਲ ਲੱਗਦਾ ਹੈ , ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀ ਆਪਣੇ ਡੇਟਾਬੇਸ ਵਿੱਚ ਕੀ ਰਜਿਸਟਰ ਕਰ ਰਹੇ ਹੋ । |
0:49 | ਸ਼ੁਰੂਆਤ ਦੇ ਤੌਰ ਤੇ , ਪਹਲੇ ਭਾਗ ਵਿੱਚ ਅਸੀ ਆਪਣਾ ਫ਼ਾਰਮ ਬਣਾਵਾਂਗੇ ਅਤੇ ਆਪਣੀ ਲਾਗਿਨ ਸੂਚਨਾ ਦੀ ਹਾਜ਼ਰੀ ਲਈ ਜਾਂਚ ਕਰਾਂਗੇ । |
0:56 | ਮੇਰੇ ਮੌਜੂਦਾ ਟਿਊਟੋਰਿਅਲਸ ਵਿਚੋਂ , ਮੈਂ ਆਪਣਾ login session ਫੋਲਡਰ ਇਸਤੇਮਾਲ ਕਰ ਰਿਹਾ ਹਾਂ । |
1:03 | ਇੱਥੇ ਇਹ ਮੇਰਾ ਲਾਗਿਨ ਸੈਸ਼ਨ ਅਤੇ ਮੇਰੇ ਸਾਰੇ ਫੀਲਡਸ ਹਨ ਪਰ ਇੱਥੇ ਮੈਂ ਇੱਕ ਨਵੀਂ ਫਾਇਲ ਬਣਾਵਾਂਗਾ । |
1:12 | ਪਹਿਲਾਂ ਕੁੱਝ ਟੈਗਸ ਜੋੜੋ । |
1:15 | ਮੈਂ ਇਸਨੂੰ index dot php ਦੇ ਨਾਲ ਮੇਰੇ ਲਾਗਿਨ ਸੈਸ਼ਨ ਫੋਲਡਰ ਦੇ ਅੰਦਰ ਬਣਾਊਂਗਾ ਜੋ ਮੁੱਖ ਪੇਜ ਹੈ ਜਿਸਨੂੰ ਤੁਸੀਂ ਵੇਖਿਆ ਸੀ । |
1:22 | Log in , log out ਅਤੇ member ਪੇਜ , ਜੇਕਰ ਉਪਯੋਗਕਰਤਾ ਨੇ ਲੋਗਿਨ ਕੀਤਾ ਹੋਇਆ ਹੈ ਅਤੇ ਮੈਂ ਇਸਨੂੰ register dot php ਦੇ ਰੂਪ ਵਿੱਚ ਸੇਵ ਕਰਾਂਗਾ । |
1:32 | ਮੈਂ ਇੱਕ ਉਪਯੋਗਕਰਤਾ ਰਜਿਸਟਰੇਸ਼ਨ ਫ਼ਾਰਮ ਬਣਾ ਰਿਹਾ ਹਾਂ ਤਾਂ ਕਿ ਉਪਯੋਗਕਰਤਾ ਲਾਗਿਨ ਕਰਨ ਦੇ ਨਿਸ਼ਚਾ ਤੋਂ ਪਹਿਲਾਂ ਰਜਿਸਟਰ ਕਰ ਸਕੀਏ । |
1:40 | ਮੈਂ ਮੇਰਾ register dot php ਬਣਾ ਲਿਆ ਹੈ ਅਤੇ ਮੈਂ ਆਪਣੀ ਇੰਡੇਕਸ ਫਾਇਲ ਵੀ ਖੋਲ੍ਹਣ ਜਾ ਰਿਹਾ ਹਾਂ । ਮੈਂ ਫ਼ਾਰਮ ਦੇ ਹੇਠਾਂ ਇੱਕ ਲਿੰਕ ਬਣਾਊਂਗਾ । |
1:48 | ਅਤੇ ਇਹ ਉਸ ਰਜਿਸਟਰ ਪੇਜ ਦਾ ਕੇਵਲ ਇੱਕ ਲਿੰਕ ਹੋਵੇਗਾ ਅਤੇ ਮੈਂ ਇੱਥੇ Register ਟਾਈਪ ਕਰਾਂਗਾ । |
2:02 | ਸੋ ਇੱਥੇ ਸਾਨੂੰ Register ਨਾਮਕ ਇੱਕ ਲਿੰਕ ਮਿਲਦਾ ਹੈ ਜੋ ਸਾਡੇ ਪੇਜ ਉੱਤੇ ਜਾਂਦਾ ਹੈ , ਜਿੱਥੇ ਸਾਡੇ ਕੋਲ ਹੁਣੇ ਕੁੱਝ ਵੀ ਨਹੀ ਹੈ । |
2:09 | ਪਿਛਲੇ ਟਿਊਟੋਰਿਅਲ ਅਨੁਸਾਰ ਜਿੱਥੇ ਅਸੀ ਲਾਗਿਨ ਕਰ ਸੱਕਦੇ ਸੀ , ਮੈਂ ਪੇਜ ਤੇ ਕੇਵਲ ਇੱਕ ਲਿੰਕ ਰਖਾਂਗਾ , ਜਿਸਨੂੰ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹੋ । |
2:20 | ਆਪਣੇ ਡੇਟਾਬੇਸ ਵਿੱਚ ਡੇਟਾ ਟਾਈਪ ਕਰਨ ਤੋਂ ਪਹਿਲਾਂ । ਜੇਕਰ ਮੈਂ ਇੱਕ ਨਵਾਂ ਵਿੰਡੋ ਖੋਲ੍ਹਦਾ ਹਾਂ , ਮੈਂ “php my admin ਤੇ ਜਾਵਾਂਗਾ । |
2:29 | ਅਤੇ ਇਹ ਡੇਟਾਬੇਸ ਹੈ , ਜੋ ਇਸਤੇਮਾਲ ਹੋਵੇਗਾ , ਜਿਸਨੂੰ php login ਕਹਿੰਦੇ ਹਨ ਅਤੇ ਇਹ ਮੇਰਾ users ਟੇਬਲ ਹੈ । |
2:38 | ਤੁਸੀ ਵੇਖ ਸੱਕਦੇ ਹੋ , ਕਿ ਮੈਂ “name” ਨਾਮਕ ਇੱਕ ਫਾਲਤੂ ਫੀਲਡ ਜੋੜਿਆ ਹੈ ਅਤੇ ਮੈਂ “date” ਨਾਮਕ ਇੱਕ ਹੋਰ ਫੀਲਡ ਜੋੜਾਂਗਾ । |
2:47 | ਟੇਬਲ ਦੇ ਅੰਤ ਵਿੱਚ ਜੋ date ਕਹਾਏਗਾ ਅਤੇ ਇਹ ਡੇਟ ਫਾਰਮੇਟ ਵਿੱਚ ਹੋਵੇਗਾ , ਤਾਂ ਇਹ ਕਿੱਥੇ ਹੈ ? . . . . ਇਹ ਇੱਥੇ ਹੈ । |
3:04 | ਇਸਤੋਂ ਪਹਿਲਾਂ ਕਿ ਤੁਸੀ ਉਲਝਣ ਵਿੱਚ ਪਵੋ ਕਿ ਤਾਰੀਖ ਕੀ ਹੋਵੇਗੀ , ਇਹ ਵਰਤਮਾਨ ਤਾਰੀਖ ਹੋਵੇਗੀ ਜਦੋਂ ਉਪਯੋਗਕਰਤਾ ਨੇ ਰਜਿਸਟਰ ਕੀਤਾ ਸੀ ਅਤੇ ਅਸੀ ਉੱਥੇ ਜਾਂਦੇ ਹਾਂ ਅਤੇ ਉਸਨੂੰ ਸੇਵ ਕਰਦੇ ਹਾਂ । |
3:15 | ਸੋ User login ਦੇ ਪਿਛਲੇ ਟਿਊਟੋਰਿਅਲ ਵਿਚੋਂ ਸਾਡੇ ਕੋਲ ਕੇਵਲ id , username ਅਤੇ password ਹੈ । ਹੁਣ ਮੈਂ ਇੱਕ ਨਾਮ ਜੋੜ ਦਿੱਤਾ ਹੈ ਸੋ ਇਹ ਉਪਯੋਗਕਰਤਾ ਦਾ ਨਾਮ ਹੋਵੇਗਾ ਅਤੇ ਅਸੀਂ ਤਾਰੀਖ ਜੋੜ ਦਿੱਤੀ ਹੈ , ਤਾਰੀਖ ਜਦੋਂ ਉਹ ਰਜਿਸਟਰ ਹੋਇਆ ਸੀ । |
3:29 | ਇੱਥੇ ਬਰਾਉਜ ਕਰੋ । ਸਾਡੇ ਕੋਲ ਪਹਿਲਾਂ ਹੀ ਇਥੇ ਕੁੱਝ ਵੈਲਿਉਸ ਹਨ । |
3:35 | ਮੈਂ ਇਨ੍ਹਾਂ ਨੂੰ ਡਿਲੀਟ ਕਰ ਦੇਵਾਂਗਾ , ਕਿਉਂਕਿ ਮੈਂ ਮੇਰੇ ਉਪਯੋਗਕਰਤਾ ਰਜਿਸਟਰ ਕਰ ਰਿਹਾ ਹਾਂ । ਸੋ ਮੈਂ ਇੱਕ ਸਾਫ਼ ਡੇਟਾਬੇਸ ਤੋਂ ਸ਼ੁਰੂ ਕਰ ਸਕਦਾ ਹਾਂ । |
3:40 | ਮੰਨਦੇ ਹੋਏ ਕਿ ਮੇਰੇ ਕੋਲ ਕੋਈ ਵੀ ਉਪਯੋਗਕਰਤਾ ਨਹੀਂ ਹੈ ਅਤੇ ਇੱਥੇ ਮੇਰੇ ਕੋਲ ਰਜਿਸਟਰ ਪੇਜ ਦਾ ਮੇਰਾ ਲਿੰਕ ਹੈ , ਇੱਥੇ ਮੇਰਾ ਰਜਿਸਟਰ ਪੇਜ ਹੈ । |
3:49 | ਹੁਣ ਮੈਂ ਇਸ html ਕੋਡ ਨੂੰ ਵਿਸਥਾਰ ਵਿੱਚ ਸਮਝਾਵਾਂਗਾ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਪੇਜ ਨੂੰ ਕਿਵੇਂ ਬਣਾਉਂਦੇ ਹਨ ਅਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਫ਼ਾਰਮ ਹੋਵੇਗਾ । |
3:59 | ਇਹ ਇੱਕ ਆਪਣੇ ਆਪ ਵਲੋਂ ਜਮਾਂ ਹੋਣ ਵਾਲਾ ਫ਼ਾਰਮ ਹੋਵੇਗਾ । ਇਹ ਵਾਪਿਸ register dot php ਤੇ ਜਮਾਂ ਕਰੇਗਾ । |
4:07 | ਅਤੇ ਅਸੀ ਇੱਕ ਟੇਬਲ ਬਣਾਉਣ ਜਾ ਰਹੇ ਹਾਂ ਅਤੇ ਇਸਦੇ ਅੰਦਰ ਸਾਡੇ ਕੋਲ ਇੱਥੇ ਇੱਕ row ਹੋਵੇਗੀ । |
4:13 | ਫਿਰ ਸਾਡੇ ਕੋਲ ਦੋ columns ਹਨ , ਸੋ ਇੱਥੇ ਦੋ td ਬਲਾਕਸ ਹਨ ਅਤੇ ਮੰਨ ਲੳ ਕਿ ਪਹਿਲੇ ਵਿੱਚ ਤੁਹਾਡਾ fullname ਹੋਵੇਗਾ |
4:21 | ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ । ਜਲਦੀ ਕਰਨ ਲਈ , ਮੈਂ ਇਸਨੂੰ ਇਸ ਤਰ੍ਹਾਂ ਕਰਾਂਗਾ । |
4:29 | ਇੱਥੇ ਸਾਡੇ ਦੂਜੇ column ਵਿੱਚ , ਮੈਂ ਆਪਣਾ input type text ਰਖਾਂਗਾ ਅਤੇ ਮੇਰਾ name fullname ਦੇ ਬਰਾਬਰ ਹੋਵੇਗਾ । |
4:38 | ਸੋ ਹੁਣੇ ਤੁਸੀ ਵੇਖ ਸਕਦੇ ਹੋ ,ਮੈਂ ਆਪਣੇ ਅਸਲੀ ਪੇਜ ਤੇ ਵਾਪਸ ਜਾਂਦਾ ਹਾਂ , register ਉੱਤੇ ਕਲਿਕ ਕਰੋ । |
4:47 | ਤੁਸੀ ਵੇਖ ਸਕਦੇ ਹੋ , ਇੱਥੇ ਇਹ ਇੱਕ column ਹੈ , ਇਸਨੂੰ ਇੱਥੇ ਵੱਖ ਕਰੋ । ਇਹ ਇਨਪੁਟ ਬਾਕਸ ਵਾਲੀ ਇੱਕ ਹੋਰ ਕਾਲਮ ਹੈ । |
4:56 | ਅਤੇ ਮੈਂ ਇੱਥੇ ਵੀ ਜਾਵਾਂਗਾ ਅਤੇ php ਕੋਡ ਦੇ ਅੰਦਰ , ਮੈਂ ਇੱਕ header ਏਕੋ ਕਰਾਂਗਾ । ਮੈਂ ਥੋੜ੍ਹੀ ਦੇਰ ਬਾਅਦ ਸਪੱਸ਼ਟ ਕਰਾਂਗਾ ਕਿ ਮੈਂ ਅਜਿਹਾ ਕਿਉਂ ਕੀਤਾ । |
5:07 | ਸੋ ਸਾਨੂੰ ਇਹ ਮਿਲ ਗਿਆ ਹੈ । ਇਸ ਸਮੇਂ ਸਾਡੇ ਕੋਲ ਇਹ ਹੈ । ਤੇਜ ਕਰਨ ਲਈ , ਮੈਂ ਇਸਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ । |
5:15 | ਸੋ ਇਹ ਯਕੀਨੀ ਬਣਾ ਲਵੋ , ਕਿ ਤੁਸੀਂ tr ਤੋਂ ਲੈ ਕੇ end t r ਤੱਕ ਚੁਣੋਗੇ । |
5:22 | ਮੈਂ ਇਸਨੂੰ ਹੇਠਾਂ ਪੇਸਟ ਕਰਾਂਗਾ ਅਤੇ ਫਿਰ ਮੈਂ ਕਹਾਂਗਾ ਕਿ Choose a username ਅਤੇ ਸਪੱਸ਼ਟ ਹੈ ਕਿ ਮੈਂ ਇਸਨੂੰ username ਵਿੱਚ ਬਦਲਾਂਗਾ । |
5:32 | ਮੈਂ ਇਸਨੂੰ ਦੁਬਾਰਾ ਪੇਸਟ ਕਰਾਂਗਾ ਅਤੇ ਕਹਾਂਗਾ ਕਿ Choose a password । ਇਹ text ਕੇਵਲ ਉਸ ਪਰਿਸਥਿਤੀ ਵਿੱਚ ਸੁਰੱਖਿਅਤ ਕਰਨ ਲਈ ਹੈ , ਜਦੋਂ ਕੋਈ ਸਾਡੇ ਉਪਯੋਗਕਰਤਾ ਦੇ ਮੋਡੇ ਉੱਤੋਂ ਦੇਖਦਾ ਹੈ ਜਾਂ ਕੋਈ ਸਕਰੀਨ capture ਕਰਨ ਵਾਲਾ ਸਾਫਟਵੇਯਰ ਇਸ ਕੰਪਿਊਟਰ ਵਿੱਚ ਘੁਸਪੈਠੀ ਕਰਨ ਲਈ ਇਸਤੇਮਾਲ ਹੋ ਰਿਹਾ ਹੈ । |
5:47 | ਅਤੇ ਅਗਲਾ ਇੱਥੇ ਹੇਠਾਂ , ਮੈਂ ਇਸਨੂੰ ਇੱਥੇ ਕਾਪੀ ਅਤੇ ਪੇਸਟ ਕਰਾਂਗਾ Repeat your password ਕਹਿਣ ਲਈ । |
5:58 | ਦੁਬਾਰਾ ਇੱਥੇ password . |
6:07 | ਅਸੀ ਦੁਬਾਰਾ password ਨਹੀਂ ਕਹਿ ਸਕਦੇ ਇਸ ਲਈ ਮੈਂ ਇਸਨੂੰ repeat password ਕਹਾਂਗਾ । |
6:10 | ਅਸੀਂ ਇਸਨੂੰ passwords ਦੀ ਤੁਲਣਾ ਕਰਨ ਲਈ ਇਸਤੇਮਾਲ ਕਰਾਂਗੇ ਇੱਕ ਵਾਰ ਜਦੋਂ ਉਹ ਇੱਕ ਸੁਰੱਖਿਆ ਮਾਪ ਦੇ ਰੂਪ ਵਿੱਚ ਉਸ ਪਰਿਸਥਤੀ ਵਿੱਚ ਜਮਾਂ ਕੀਤੇ ਜਾਣਗੇ ਜਦੋਂ ਉਪਯੋਗਕਰਤਾ ਕੋਈ ਗਲਤੀ ਕਰੇਗਾ । |
6:20 | ਅਤੇ ਸਾਨੂੰ ਕਿਸੇ ਹੋਰ ਫੀਲਡ ਦੀ ਲੋੜ ਨਹੀਂ ਹੈ । ਇਹ ਆਖਰੀ ਹੈ । |
6:24 | ਸਾਨੂੰ ਜੋ ਚਾਹੀਦਾ ਹੈ ਓਹ date ਹੈ । ਪਰ ਮੈਂ ਇਹ ਤੱਦ ਕਰਾਂਗਾ ਜਦੋਂ ਮੈਂ ਫ਼ਾਰਮ ਜਮਾਂ ਕਰਾਂਗਾ । |
6 . 31 | ਠੀਕ ਹੈ , ਤਾਂ ਅਸੀਂ ਇਸ ਫਾਰਮ ਨੂੰ ਬਣਾਇਆ ਹੈ । ਚਲੋ ਵਾਪਿਸ ਜਾਂਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । |
6:37 | ਤੁਸੀ ਵੇਖ ਸਕਦੇ ਹੋ ਕਿ ਇਹ ਕਿਵੇਂ ਸਮਾਨਤਾ ਨਾਲ arrange ਕੀਤਾ ਹੈ , ਇਸੇ ਲਈ ਅਸੀਂ ਟੇਬਲ ਦਾ ਇਸਤੇਮਾਲ ਕੀਤਾ ਹੈ । |
6:42 | ਸਾਨੂੰ ਇੱਕ submit ਬਟਨ ਦੀ ਵੀ ਲੋੜ ਹੈ । |
6:45 | ਸਾਡੇ ਟੇਬਲ ਦੇ ਹੇਠਾਂ , ਮੈਂ ਇੱਕ ਪੈਰਾਗਰਾਫ break ਬਣਾਊਂਗਾ । |
6:48 | ਅਤੇ ਮੇਰਾ ਇਨਪੁਟ ਟਾਈਪ ਇੱਥੇ submit ਹੋਵੇਗਾ ; ਮੇਰਾ ਨਾਮ submit ਹੋਵੇਗਾ । |
6:54 | ਅਤੇ ਸਾਨੂੰ ਮੌਜੂਦਗੀ ਜਾਂਚਨੀ ਹੋਵੇਗੀ ਅਤੇ ਵੈਲਿਊ register ਹੋਵੇਗੀ । |
6:57 | ਚਲੋ ਰਿਫਰੇਸ਼ ਕਰਦੇ ਹਾਂ । ਅਸੀਂ ਇਥੇ ਹਾਂ , ਤੁਸੀ ਵੇਖ ਸਕਦੇ ਹੋ ਕਿ password ਫੀਲਡਸ ਖਾਲੀ ਹੋ ਚੁੱਕੇ ਹਨ । |
7:05 | ਇੱਥੇ ਸਾਡੇ ਕੋਲ ਉਪਯੋਗਕਰਤਾ ਨੂੰ ਆਪਣੀ ਵੇਲਿਉਸ ਟਾਈਪ ਕਰਨ ਲਈ ਲਈ ਇੱਕ fullname ਅਤੇ username ਵੀ ਹੈ । |
7:12 | ਠੀਕ ਹੈ , ਇਸਦੇ ਬਾਰੇ ਵਿੱਚ ਇੰਨਾ ਹੀ ਹੈ । ਮੈਂ ਟਿਊਟੋਰਿਅਲ ਇੱਥੇ ਖ਼ਤਮ ਕਰਦਾ ਹਾਂ । |
7:16 | ਜੇਕਰ ਤੁਸੀ ਇਸਦੀ ਕਦਮ ਬਾ ਕਦਮ ਪਾਲਣਾ ਕਰ ਰਹੇ ਹੋ , ਯਕੀਨੀ ਕਰ ਲਵੋ , ਕਿ ਤੁਹਾਨੂੰ ਆਪਣਾ ਫ਼ਾਰਮ ਲਿਖਤੀ ਰੂਪ ਵਿੱਚ ਮਿਲ ਗਿਆ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਹੋਰ ਡਿਜਾਇਨ ਅਪਣਾਓ । |
7:25 | ਮੈਂ ਚਾਹੁੰਦਾ ਹਾਂ , ਕਿ ਮੇਰੇ ਕੋਲ ਇਸਨੂੰ ਕਰਨ ਦਾ ਹੋਰ ਸਮਾਂ ਹੁੰਦਾ । ਅੱਗੇ ਵਧੋ ਅਤੇ ਆਪਣੀ ਇਛਾ ਅਨੁਸਾਰ ਆਪਣਾ ਫ਼ਾਰਮ ਬਣਾਓ । |
7:30 | ਇਸ ਇਸ ਨਾਲ ਉਹੀ ਕਰੋ ਜੋ ਤੁਹਾਡਾ ਮਨ ਹੈ । ਇਹਨਾ ਲੇਬਲਸ ਨੂੰ ਬਦਲੋ । |
7:33 | ਕੇਵਲ ਇਹ ਯਕੀਨੀ ਕਰ ਲਵੋ ਕਿ ਤੁਹਾਨੂੰ ਤੁਹਾਡੇ boxes ਅਤੇ ਤੁਹਾਡਾ ਰਜਿਸਟਰ ਮਿਲ ਗਿਆ ਹੈ । |
7:35 | ਅਗਲੇ ਭਾਗ ਵਿੱਚ ਅਸੀ ਇਹ ਜਾਂਚਣ ਲਈ ਗੱਲ ਕਰਾਂਗੇ , ਕਿ ਉਪਯੋਗਕਰਤਾ ਨੇ ਹਰ ਇੱਕ ਫੀਲਡ ਵਿੱਚ ਟਾਈਪ ਕੀਤਾ ਹੈ । |
7:44 | ਅਸੀ ਪਾਸਵਰਡਸ ਦੀ ਤੁਲਨਾ ਕਰਾਂਗੇ , ਇਹ ਦੇਖਣ ਦੇ ਲਈ ਕਿ ਉਹ ਮੇਲ ਖਾਂਦੇ ਹਨ ਕੇ ਨਹੀ । ਮੇਰਾ ਮਤਲੱਬ ਜੇਕਰ ਮੈਂ ਕਹਿੰਦਾ ਹਾਂ ਕਿ ਇੱਥੇ ਦੋ ਪਾਸਵਰਡਸ ਹਨ ਅਤੇ ਉਹ ਮੇਲ ਨਹੀਂ ਖਾਂਦੇ , ਕਿਉਂਕਿ ਉਹ ਅੱਖਰਾਂ ਦੀ ਲੰਬਾਈ ਨਾਲ ਭਿੰਨ ਹਨ , ਤਾਂ ਉਪਯੋਗਕਰਤਾ ਰਜਿਸਟਰ ਨਹੀਂ ਕਰ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ । |
7:59 | ਮੈਨੂੰ ਵਿਸ਼ਵਾਸ ਹੈ , ਕਿ ਲਗਭਗ ਤੁਸੀਂ ਸਾਰੇ ਜੋ ਦੇਖ ਰਹੇ ਹੋ, ਨੇ ਕਿਸੇ ਮੌਕੇ ਤੇ ਰਜਿਸਟਰ ਕਰ ਲਿਆ ਹੋਣਾ ਅਤੇ ਆਪਣਾ ਪਾਸਵਰਡ ਦੁਬਾਰਾ ਭਰ ਲਿਆ ਹੋਣਾ । |
8:07 | ਅਸੀ ਆਪਣੇ ਪਾਸਵਰਡਸ ਨੂੰ ਐਨਕਰਿਪਟ ਵੀ ਕਰਾਂਗੇ ਅਤੇ ਇਹਨਾ forms ਤੋਂ ਕੋਈ ਵੀ ਨੁਕਸਾਨਦਾਇਕ ਜਾਂ ਕੋਈ ਵੀ pretentiously ਨੁਕਸਾਨਦਾਇਕ html tags ਨੂੰ ਹਟਾਵਾਂਗੇ । ਸੋ ਸਾਡੇ ਰਜਿਸਟਰੇਸ਼ਨ ਫ਼ਾਰਮ ਲਈ ਸਾਡੇ ਕੋਲ ਕੁੱਝ ਸੁਰੱਖਿਆ ਹੋਵੇਗੀ । |
8:17 | ਸੋ ਮੈਂ ਅਗਲੇ ਭਾਗ ਵਿੱਚ ਮਿਲਦਾ ਹਾਂ । ਦੇਖਣ ਲਈ ਧੰਨਵਾਦ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਲਈ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |