PHP-and-MySQL/C3/MySQL-Part-8/Punjabi

From Script | Spoken-Tutorial
Revision as of 07:51, 24 March 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search


Time Narration
0:00 ਤੁਹਾਡਾ ਫਿਰ ਤੋ ਸਵਾਗਤ ਹੈ ! ਸਾਡੇ ਪਿਛਲੇ ਟਿਊਟੋਰਿਅਲ ਵਿੱਚ ਅਸੀਂ ਸਥਾਪਤ ਕਰ ਲਿਆ ਸੀ ਜੋ ਅਸੀ ਬਦਲਨ ਜਾ ਰਹੇ ਹਾਂ ਅਤੇ ਕਿਵੇਂ ਅਸੀ ਇਸਨੂੰ ਬਦਲਨ ਜਾ ਰਹੇ ਹਾਂ ।
0:09 ਅਸੀ ਉਹ ਕਰ ਚੁੱਕੇ ਹਾਂ ।
0:11 ਅਤੇ , ਹੁਣ ਮੈਂ ਆਪਣਾ ਕੋਡ ਜਾਂਚਾਂਗਾ ।
0:13 ਜੇਕਰ ਅਸੀ ਆਪਣੇ ਡਾਟਾਬੇਸ ਵਿੱਚ ਵੇਖੀਏ , ਸਾਡੇ ਕੋਲ ਇੱਥੇ ਕੁੱਝ ਰਿਕਾਰਡਸ ਹਨ ।
0:17 ਮੈਂ David ਦਾ ਰਿਕਾਰਡ ਇੱਥੋਂ ਡਿਲੀਟ ਕਰਨ ਜਾ ਰਿਹਾ ਹਾਂ ਕਿਉਂਕਿ ਇਹ ਇੱਕ ਹੋਰ ਟਿਊਟੋਰਿਅਲ ਵਿਚ ਸੀ ।
0:23 ਡਿਲੀਟ ਕਰਨ ਦੇ ਬਾਅਦ , ਸਾਡੇ ਕੋਲ Alex , Kyle , Emily ਅਤੇ Dale ਦੇ ਰਿਕਾਰਡਸ ਹਨ ।
0:29 ਇੱਥੇ ਮੈਂ ਉਦਾਹਰਨ ਲਈ Kyle ਦਾ ਰਿਕਾਰਡ ਇਸਤੇਮਾਲ ਕਰਾਂਗਾ ਅਤੇ ਇਸਨੂੰ ਇੱਕ ਵਿਸ਼ੇਸ਼ ਵੇਲਿਊ ਵਿੱਚ ਬਦਲਾਂਗਾ ।
0:34 ਅਸੀ ਆਪਣੇ ਪੇਜ ਨੂੰ ਰਿਫਰੇਸ਼ ( refresh ) ਕਰਾਂਗੇ ਅਤੇ ਯਕੀਨੀ ਕਰ ਲਵੋ ਕਿ ਇਹ ਅਪਡੇਟ ਕੀਤਾ ਹੋਇਆ ਹੈ ।
0:38 ਮੈਂ Kyle ਚੁਣਾਗਾ ਅਤੇ ਇਸਨੂੰ Karen ਵਿੱਚ ਬਦਲ ਦੇਵਾਂਗਾ ਅਤੇ ਮੈਂ Change ਉੱਤੇ ਕਲਿਕ ਕਰਾਂਗਾ ਅਤੇ ਇੱਥੇ ਸਭ ਕੁੱਝ ਗਾਇਬ ਹੋ ਗਿਆ ਹੈ ।
0:46 ਹੁਣ ਅਸੀ ਆਪਣੇ ਟੇਬਲ ਵਿੱਚ ਵਾਪਸ ਆਵਾਂਗੇ ਅਤੇ ਇਸਨੂੰ ਰਿਫਰੇਸ਼ ( refresh ) ਕਰਨ ਲਈ Browse ਉੱਤੇ ਕਲਿਕ ਕਰਾਂਗੇ ।
0:50 ਅਸੀ ਸਕਰੋਲ ਕਰਕੇ ਹੇਠਾਂ ਆਵਾਂਗੇ ਅਤੇ ਵੇਖਾਂਗੇ ਕਿ ਕੁੱਝ ਨਹੀਂ ਬਦਲਿਆ ।
0:58 ਮੈਨੂੰ ਲੱਗਦਾ ਹੈ ਮੈਂ ਇੱਕ ਗਲਤੀ ਕਰ ਦਿੱਤੀ ਹੈ । ਮੇਰੀ ਗਲਤੀ ਇਹ ਸੀ ਕਿ ਇਹ ਪਹਿਲਾਂ name ਸੀ, ਹੁਣ ਮੈਂ ਇਸਨੂੰ value ਵਿੱਚ ਬਦਲ ਦੇਵਾਂਗਾ ।
1:06 ਇਸਨੂੰ name ਦੇ ਬਜਾਏ value ਰੱਖਣ ਦੀ ਜ਼ਰੂਰਤ ਹੈ ।
1:09 value ਉਸਦਾ ਮੁੱਲ ਰੱਖਦਾ ਹੈ . . . ਜੋ ਕੁੱਝ ਵੀ ਇੱਥੇ ਚੁਣਿਆ ਜਾਂਦਾ ਹੈ ; ਇਸ ਲਈ ਵੇਲਿਊ id ਹੈ ।
1:15 ਜਦੋਂ ਅਸੀ ਆਪਣਾ ਫ਼ਾਰਮ ਜਮਾਂ ਕਰਦੇ ਹਾਂ , ਉਹ ਇੱਥੇ ਆਵੇਗਾ ਅਤੇ ਵੇਲਿਊ ਇੱਥੇ id ਦੇ ਅੰਦਰ ਸ਼ਾਮਿਲ ਕੀਤੀ ਜਾਵੇਗੀ ।
1:25 ਹੁਣ , ਮੈਂ ਸਮੱਸਿਆ ਲਾਭ ਲਈ ਅਤੇ ਉਸਨੂੰ ਠੀਕ ਕਰ ਦਿੱਤਾ ਹੈ ਅਤੇ ਹੁਣ ਮੈਂ ਵਾਪਸ ਜਾਵਾਂਗਾ ਅਤੇ ਰਿਫਰੇਸ਼ ( refresh ) ਕਰਾਂਗਾ ।
1:30 ਇੱਥੇ ਮੈਂ ਇੱਕ ਵਾਰ ਫੇਰ Kyle ਨੂੰ Karen ਵਿੱਚ ਬਦਲਾਂਗਾ । Change ਉੱਤੇ ਕਲਿਕ ਕਰਕੇ ਤੁਸੀ ਵੇਖ ਸੱਕਦੇ ਹੋ ਕਿ ਕੁੱਝ ਨਹੀਂ ਹੋਇਆ ।
1:37 ਜਦੋਂ ਮੈਂ ਆਪਣੇ ਡਾਟਾਬੇਸ ਨੂੰ ਐਟਰ ਕਰਦਾ ਹਾਂ , ਤੁਸੀ ਵੇਖ ਸੱਕਦੇ ਹੋ ਕਿ ਸਾਨੂੰ Alex , Kyle , Emily ਅਤੇ Dale ਮਿਲਿਆ ।
1:42 ਹਾਲਾਂਕਿ ਅਸੀਂ Kyle ਨੂੰ Karen ਵਿੱਚ ਬਦਲ ਦਿੱਤਾ ਹੈ , ਸਾਡੀ id ਨੂੰ ਬਦਲਾਵ ਵਿਖਾਉਣਾ ਚਾਹੀਦਾ ਹੈ ।
1:47 ਪਰ ਜਦੋਂ ਅਸੀ Browse ਉੱਤੇ ਕਲਿਕ ਕਰਦੇ ਹਾਂ ਅਤੇ ਹੇਠਾਂ ਸਕਰੋਲ ਕਰਦੇ ਹਾਂ , ਅਸੀ ਵੇਖ ਸੱਕਦੇ ਹਾਂ ਕਿ Kyle ਹੁਣ Karen ਵਿਚ ਬਦਲ ਗਿਆ ਹੈ ।
1:54 ਹੁਣ , ਤੁਸੀ ਫਾਰਮਸ ਦਾ ਇਸਤੇਮਾਲ ਕਰਕੇ ਵੇਲਿਊਸ ਵੀ ਅਪਡੇਟ ਕਰ ਸੱਕਦੇ ਹੋ ।
1:57 ਇਹ ਬਹੁਤ ਸਰਲ ਹੈ , ਜਦੋਂ ਤੱਕ ਤੁਹਾਨੂੰ ਇਹਨਾਂ ਦਾ ਗਿਆਨ ਹੈ ।
*  php ਸਾਫਟਵੇਅਰ ,  
*  ਚੀਜਾਂ ਦੀ ਕੁਸ਼ਲਤਾ ਪੂਰਵਕ ਵਰਤੋ ਕਰਨਾ , 
*  ਚੀਜਾਂ ਨੂੰ ਕਿਵੇਂ ਜਾਂਚਣਾ , 
*  if ਸਟੇਟਮੇਂਟਸ ( statements ) ਦੀ ਵਰਤੋ ਕਿਵੇਂ ਕਰਨੀ , 
*  ਵੇਰਿਏਬਲਸ ਪਾਸ ਕਰਨਾ , 
*  ਖਾਸਤੌਰ ਤੇ ਪੋਸਟਿੰਗ ਵੇਰਿਏਬਲਸ ਆਦਿ । 
2:15 ਤੁਸੀ ਇਹ ਸਭ ਸਿੱਖਣ ਦੇ ਸਮਰਥ ਹੋਵੋਗੇ , ਜਦੋਂ ਤੱਕ ਤੁਸੀ ਇਸ ਟਿਊਟੋਰਿਅਲਸ ਦੇ ਬੁਨਿਆਦੀ ਭਾਗ ਨੂੰ ਸਿਖ ਲੈਂਦੇ ਹੋ ।
2:20 ਹੁਣ ਤੱਕ , ਇਸ ਟਿਊਟੋਰਿਅਲ ਵਿੱਚ , ਤੁਸੀਂ ਸ਼ਾਮਿਲ ਕਰਨਾ ਅਤੇ ਅਪਡੇਟ ਕਰਨਾ ਅਤੇ ਇਸੇ ਤਰਾਂ ਕੁੱਝ ਹੋਰ ਸਿੱਖਿਆ ।
2:28 ਆਖਰੀ ਚੀਜ ਮੈਂ ਤੁਹਾਨੂੰ ਦਿਖਾਵਾਂਗਾ ਕਿ ਡਿਲੀਟ ਕਿਵੇਂ ਕਰੀਏ ।
2:34 ਤੁਹਾਨੂੰ ਵਿਖਾਉਣ ਲਈ ਕਿ ਡਿਲੀਟ ਕਿਵੇਂ ਕਰੀਏ , ਮੈਂ ਇਸ ਪੇਜ ਨੂੰ ਬੰਦ ਕਰ ਦੇਵਾਂਗਾ ਅਤੇ ਇਸ ਬਾਕਸ ਨੂੰ ਹਟਾਵਾਂਗਾ ਅਤੇ ਇਸਨੂੰ ਏਡਿਟ ( edit ) ਕਰਾਂਗਾ ।
2:46 ਮੈਂ Change ਨੂੰ Delete ਵਿਚ ਬਦਲਾਂਗਾ ।
2:49 ਇੱਥੇ ਮੈਂ ਰਿਕਾਰਡਸ ਨੂੰ ਡਿਲੀਟ ਕਰਾਂਗਾ ਜਿੱਥੇ ਸਾਨੂੰ ਇੱਕ ਵਿਸ਼ੇਸ਼ ਨਾਮ ਵਖਾਇਆ ਗਿਆ ਹੈ ।
2:55 ਇਹ ਕਰਨ ਦੇ ਲਈ , ਮੈਂ ਇੱਥੇ lastname ਜੋੜ ਦੇਵਾਂਗਾ ।
3:01 ਚਲੋ ਹੁਣ ਇਹ ਰਿਸੇਂਡ ਨਹੀਂ ਕਰਦੇ ਅਤੇ ਚਲੋ ਵਾਪਸ mysql . php ਉੱਤੇ ਚਲਦੇ ਹਾਂ ।
3:08 ਇੱਥੇ ਸਾਡੇ ਕੋਲ ਹੁਣ Alex Garrett , Karen Headen ਹੈ ਜੋ ਕਿ ਮੇਰੇ ਪਿਛਲੇ ਉਦਾਹਰਨ ਵਿਚ ਬਦਲੇ ਜਾਂ ਸੁਧਾਰੇ ਗਏ ਹਨ ।
3:17 ਅਸੀ Karen Headen ਉੱਤੇ ਕਲਿਕ ਕਰਾਂਗੇ ਅਤੇ ਅਸੀ Delete ਉੱਤੇ ਕਲਿਕ ਕਰਾਂਗੇ । ਇਹ ਰਿਕਾਰਡ ਨੂੰ ਡਿਲੀਟ ਕਰ ਦੇਵੇਗਾ ।
3:24 ਪਰ ਹੁਣ ਇਸ ਸਮੇਂ ਇਹ ਡਿਲੀਟ ਨਹੀਂ ਹੋਇਆ ਹੈ ।
3:27 ਚਲੋ ਪਹਿਲਾਂ ਅਸੀ ਇਹ ਸੁਨਿਸਚਿਤ ਕਰ ਲਈਏ ਕਿ ਸਾਡੇ ਸਾਰੇ ਰਿਕਾਰਡਸ ਪੂਰੇ ਹਨ ।
3:31 ਜਿਵੇਂ ਕਿ ਤੁਸੀ ਇੱਥੇ ਵੇਖ ਸਕਦੇ ਹੋ , ਸਾਡੇ ਕੋਲ ਸਾਰੇ ਰਿਕਾਰਡਸ ਪੂਰੇ ਹਨ ਅਤੇ ਮੈਂ ਡਿਲੀਟ ਕਰਨ ਲਈ ਇੱਕ ਵਿਸ਼ੇਸ਼ ਰਿਕਾਰਡ ਚੁਣਾਗਾ ।
3:37 ਚਲੋ ਡਿਲੀਟ Emily Headen ਲਿਖਦੇ ਹਾਂ , ਹੁਣ ਮੈਂ ਡਿਲੀਟ ਕਰਨ ਲਈ Emily Headen ਦਾ ਰਿਕਾਰਡ ਚੁਣਾਗਾ ।
3:45 ਹੁਣ ਸਾਨੂੰ ਇਸਨੂੰ mysql underscore delete . php ਨਾਮਕ ਇੱਕ ਨਵੇਂ ਪੇਜ ਵਿੱਚ ਜਮਾਂ ਕਰਨ ਦੀ ਲੋੜ ਹੈ ।
3:52 ਇਸਦੇ ਲਈ , ਅਸੀ ਇੱਕ ਨਵਾਂ ਪੇਜ ਬਣਾਉਣ ਜਾ ਰਹੇ ਹਾਂ ਜਿਸਨੂੰ mysql underscore delete . php ਦੇ ਰੂਪ ਵਿੱਚ ਸੇਵ ਕਰਦੇ ਹਾਂ ।
3:59 ਅਸੀ ਬਿਲਕੁਲ ਉਸੀ ਪ੍ਰਕਾਰ ਕਰਾਂਗੇ ਜਿਵੇਂ ਅਸੀਂ ਪਹਿਲਾਂ ਕੀਤਾ ਸੀ ।
4:03 ਅਸੀ ਜੁਡ਼ਣ ਲਈ require ਉੱਤੇ ਜਾ ਰਹੇ ਹਾਂ ਹੁਣ ਸਾਨੂੰ ਡਾਟਾਬੇਸ ਨਾਲ ਜੁੜਨ ਦੀ ਲੋੜ ਹੈ ।
4:10 ਓਹ ਮਾਫ ਕਰਨਾ ! ਚਲੋ ਅਸੀ ਵਾਪਸ require connect . php ਉੱਤੇ ਜਾਂਦੇ ਹਾਂ ਅਤੇ ਅਸੀ ਫਿਰ ਤੋ ਵੇਰਿਏਬਲਸ ਨੂੰ ਲਵਾਂਗੇ ।
4:22 ਹੁਣ ਚਲੋ ਇੱਥੇ todelete ਟਾਈਪ ਕਰਦੇ ਹਾਂ ਅਤੇ ਜੋਕਿ ਫਿਰ ਤੋ ਇੱਥੇ POST ਵੇਰਿਏਬਲ ਦੇ ਬਰਾਬਰ ਹੈ ।
4:29 ਅਸੀ ਇਸ ਫ਼ਾਰਮ ਨੂੰ ਇਸ ਪੇਜ ਉੱਤੇ ਪੋਸਟ ਕਰ ਰਹੇ ਹਾਂ ਅਤੇ ਚਲੋ ਇੱਥੇ ਕੁੱਝ ਵੇਲਿਊਸ ਬਦਲਦੇ ਹਾਂ ।
4:34 ਚਲੋ todelete ਲਿਖਦੇ ਹਾਂ ।
4:37 ਹੁਣ ਅਸੀਂ ਆਪਣੇ select name ਨੂੰ todelete ਵਿੱਚ ਬਦਲ ਦਿੱਤਾ ।
4:41 ਹੁਣ , ਜੇਕਰ ਤੁਸੀ ਇੱਥੇ ਇਸ ਫ਼ਾਰਮ ਵਿੱਚ ਇੱਕ ਨਜ਼ਰ ਪਿੱਛੇ ਵੇਖੋ , ਮੈਂ ਤੁਹਾਨੂੰ ਕੋਡ ਫਿਰ ਤੋ ਦਿਖਾਵਾਂਗਾ ।
4:47 ਇੱਥੇ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਹਰ ਇੱਕ ਹਾਲਤ ਵਿੱਚ ਹਰ ਰਿਕਾਰਡ ਲਈ ਸਾਡੇ ਕੋਲ ਸਾਡੀ ਨੇਮ ਵੇਲਿਊਸ ਅਤੇ ਸਾਡੀ id ਵੇਲਿਊ ਹਨ ।
4:54 ਜੇਕਰ ਅਸੀ ਰਿਫਰੇਸ਼ ਕਰਦੇ ਹਾਂ , ਸਾਡੇ ਫ਼ਾਰਮ ਦਾ ਨਾਮ todelete ਹੈ ਅਤੇ ਅਸੀ ਇਸਨੂੰ ਹਰ ਇੱਕ ਵੇਲਿਊ ਲਈ ਲੈ ਰਹੇ ਹਾਂ ।
5:01 ਜੇਕਰ Emily ਦਾ ਰਿਕਾਰਡ ਚੁਣਿਆ ਗਿਆ ਹੈ ਅਸੀ ਰਿਕਾਰਡ ਡਿਲੀਟ ਕਰ ਦੇਵਾਂਗੇ ਜਿੱਥੇ id 3 ਦੇ ਬਰਾਬਰ ਹੈ ।
5:08 ਚਲੋ ਅਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹਾਂ ਅਤੇ ਇੱਥੇ ਸਾਡੇ ਕੋਲ ਸਾਡੀ POST ਵੇਰਿਏਬਲ ਹੈ ।
5:14 ਹੁਣ ਮੈਂ ਏਕੋ ( echo ) ਕਰਕੇ ਤੁਹਾਨੂੰ ਇੱਕ ਉਦਾਹਰਨ ਦੇਣ ਜਾ ਰਿਹਾ ਹਾਂ ਕਿ ਇਹ ਪ੍ਰਕਿਰਿਆ ਕਿਵੇਂ ਹੁੰਦੀ ਹੈ ।
5:20 ਇੱਥੇ ਸਾਡੇ ਕੋਲ Emily Headen ਹੈ । ਸਾਡੇ ਕੋਲ ਇੱਥੇ 3 ਹੈ ਜਿਸਦਾ ਮਤਲੱਬ ਹੈ ਕਿ ਅਸੀ ਇਹ id 3 ਨੂੰ ਡਾਟਾਬੇਸ ਜਾਂ ਟੇਬਲ ਵਿੱਚੋਂ ਮਿਟਾਉਣ ਲਈ ਵਰਤ ਸਕਦੇ ਹਾਂ ।
5:30 ਇੱਥੇ , ਅਸੀ ਫੇਰ ਇੱਕ ਨਵਾਂ ਵੇਰਿਏਬਲ ਬਣਾਵਾਂਗੇ ਅਤੇ ਮੈਂ ਇਸਨੂੰ mysql underscore query ਬੋਲਾਂਗਾ ।
5:41 ਇਸਦੇ ਅੰਦਰ ਅਸੀ ਪੂਰੇ ਨਵੇਂ ਕਮਾਂਡਸ ਦਾ ਇੱਕ ਸਮੂਹ ਇਸਤੇਮਾਲ ਕਰਾਂਗੇ ।
5:45 ਅਸੀ ਟਾਈਪ ਕਰਾਂਗੇ DELETE FROM ਅਤੇ ਸਪੱਸ਼ਟ ਰੂਪ ਵਿਚ ਅਸੀ ਆਪਣਾ ਟੇਬਲ ਦੱਸਾਂਗੇ ।
5:52 ਚਲੋ ਟਾਈਪ ਕਰਦੇ ਹਾਂ people ਅਤੇ WHERE id equals todelete .
5:57 todelete ਵੇਰਿਏਬਲ ਜੋ ਕਿ ਵਿਅਕਤੀ ਦੀ id ਹੈ ਜਿਸਨੂੰ ਅਸੀਂ ਟੇਬਲ ਵਿਚੋਂ ਚੁਣਿਆ ਹੈ ।
6:03 ਚਲੋ ਹੁਣ ਇਸਨੂੰ ਜਾਂਚੋ । ਅਸੀ Emily Headen ਲਿਖਦੇ ਹਾਂ ।
6:08 ਹੁਣ ਆਪਣੇ ਡਾਟਾਬੇਸ ਵਿੱਚ ਵੇਖੋ ਜੇਕਰ Emily Headen ਦਾ ਰਿਕਾਰਡ ਹੁਣ ਵੀ ਮੌਜੂਦ ਹੈ ।
6:13 ਚਲੋ ਇਸਨੂੰ ਦੇਖਣ ਲਈ ਰਿਫਰੇਸ਼ ( refresh ) ਕਰਦੇ ਹਾਂ ਜੇਕਰ ਹੁਣ ਵੀ ਰਿਕਾਰਡ ਮੌਜੂਦ ਹੈ ।
6:17 ਜਦੋਂ ਮੈਂ Emily Headen ਉੱਤੇ ਕਲਿਕ ਕਰਦਾ ਹਾਂ ਅਤੇ Delete ਉੱਤੇ ਕਲਿਕ ਕਰਦਾ ਹਾਂ , ਕੁੱਝ ਵੀ ਨਹੀਂ ਹੁੰਦਾ ।
6:22 ਅਸੀਂ ਏਕੋ ਨਹੀਂ ਕੀਤਾ ਪ੍ਰੰਤੂ ਜਦੋਂ ਅਸੀ ਰਿਫਰੇਸ਼ ( refresh ) ਕਰਨ ਲਈ Browse ਉੱਤੇ ਕਲਿਕ ਕਰਦੇ ਹਾਂ , ਅਸੀ ਵੇਖ ਸੱਕਦੇ ਹਾਂ ਕਿ Emily ਦਾ ਰਿਕਾਰਡ ਡਾਟਾਬੇਸ ਵਿਚੋਂ ਡਿਲੀਟ ਹੋ ਚੁੱਕਾ ਹੈ ।
6:30 ਟਿਊਟੋਰਿਅਲਸ ਦੇ ਇਸ ਭਾਗ ਵਿੱਚ , ਮੈਂ ਤੁਹਾਨੂੰ ਬੇਸਿਕ ਕੰਮ ਕਰਨ ਲਈ ਕਮਾਂਡ ਦਿਖਾਏ ਜਿਵੇਂ
*  ਡਾਟਾ ਸ਼ਾਮਿਲ ਕਿਵੇਂ ਕਰੀਏ
*  ਡਾਟਾ ਕਿਵੇਂ ਪੜੀਏ
*  ਸੁਧਾਰ ਕਿਵੇਂ ਕਰੀਏ
*  ਡਾਟਾ ਕਿਵੇਂ ਮਿਟਾਈਏ ਅਤੇ 
*  html ਫਾਰਮਸ ਵਿੱਚ ਸ਼ਾਮਿਲ ਕਿਵੇਂ ਕਰੀਏ
6:43 ਜੇਕਰ ਮੈਂ ਕੁੱਝ ਭੁੱਲ ਗਿਆ ਹਾਂ , ਤਾਂ ਕ੍ਰਿਪਾ ਕਰਕੇ ਮੈਨੂੰ ਦੱਸੋ ਅਤੇ ਮੈਂ ਉਸਨੂੰ ਇਸ ਟਿਊਟੋਰਿਅਲਸ ਦੇ ਭਾਗ ਦੇ ਰੂਪ ਵਿੱਚ ਜੋੜ ਦੇਵਾਂਗਾ ।
6:50 ਇਹ ਯਕੀਨੀ ਕਰ ਲਵੋ ਕਿ ਤੁਸੀ ਮੇਰੇ ਦੁਆਰਾ ਅਪਡੇਟਸ ਲਈ ਸਬਸਕਰਾਇਬ ਕਰੋ ।
6:53 ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਟਿਊਟੋਰਿਅਲ ਦਾ ਆਨੰਦ ਲਿਆ । ਦੇਖਣ ਲਈ ਧੰਨਵਾਦ ।
6:55 ਆਈ ਆਈ ਟੀ ਬੋਮ੍ਬੇ ਵੱਲੋਂ ਮੈਂ ਹਰਮੀਤ ਸੰਧੂ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ ।

Contributors and Content Editors

Harmeet, PoojaMoolya