PHP-and-MySQL/C3/MySQL-Part-4/Punjabi
From Script | Spoken-Tutorial
Time | Narration
|
---|---|
0:01 | MySQL ਅਤੇ php ਟਿਊਟੋਰਿਅਲਸ ਦੇ ਚੌਥੇ ਭਾਗ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
0:08 | ਪਿਛਲੇ ਟਿਊਟੋਰਿਅਲ ਵਿੱਚ , ਮੈਂ ਕੁੱਝ ਵੇਲਿਊਸ ਨੂੰ ਆਪਣੀ ਸੂਚੀ ਵਿੱਚ ਜੋੜਨ ਲਈ mysql_query ਫੰਕਸ਼ਨ ( function ) ਦੀ ਵਰਤੋ ਕੀਤੀ ਸੀ । |
0:21 | ਮੈਂ ਇੱਥੇ date ਨੂੰ ਵਰਤਮਾਨ ਤਰੀਕ ਪਾ ਕੇ ਜੋਕਿ ਮੇਰੀ ਜਨਮ ਮਿਤੀ ਨਹੀਂ ਹੈ ਇੱਕ ਗਲਤੀ ਕਰ ਦਿੱਤੀ ਹੈ । |
0:26 | ਮੈਂ ਇੱਥੇ ਅਪਡੇਟ ਕਰਨ ਵਿੱਚ ਸਮਰੱਥ ਸੀ । ਮੈਂ ਸਪੱਸ਼ਟ ਰੂਪ ਵਿਚ ਦੱਸਨ ਵਿੱਚ ਸਮਰੱਥ ਸੀ ਕਿ ਕਿੱਥੇ ਮੈਂ ਅਪਡੇਟ ਚਾਹੁੰਦਾ ਸੀ। |
0:32 | ਇੱਕ ਵਿਸ਼ੇਸ਼ ID ਦੀ ( key ) ਦੀ ਸਹਇਤਾ ਨਾਲ , ਮੈਂ ਸਪੱਸ਼ਟ ਰੂਪ ਵਿਚ ਦੱਸਨ ਵਿੱਚ ਸਮਰੱਥ ਸੀ ਕਿ ਕਿੱਥੇ ਮੈਨੂੰ ਅਪਡੇਟ ਚਾਹੀਦਾ ਹੈ । |
0:40 | ਹੁਣ ਅਸੀ ਪਹਿਲਾਂ ਤੋ ਹੀ mysql ਕੋਡ ਵਿੱਚ update ( ਅਪਡੇਟ ) ਵੇਖ ਚੁੱਕੇ ਹਾਂ । |
0:46 | ਇਹ ਕਾਫ਼ੀ ਲਾਭਦਾਇਕ ਹੈ । |
0:48 | ਇਹ ਕਵੇਰੀ ਅਤੇ ਕੋਡ ਕਾਫ਼ੀ ਇਸਤੇਮਾਲ ਕੀਤੇ ਜਾਂਦੇ ਹਨ ਜਦੋਂ ਸੂਚੀ ਉੱਤੇ ਕੰਮ ਕਰ ਰਹੇ ਹੋਈਏ ਜਾਂ ਜੇਕਰ ਕੇਵਲ mysql ਉੱਤੇ ਕੰਮ ਕਰ ਰਹੇ ਹੋ । |
0:59 | ਅਗਲੀ ਚੀਜ ਜੋ ਮੈਂ ਤੁਹਾਨੂੰ ਦਿਖਾਵਾਂਗਾ ਉਹ ਹੈ ਕਿ ਕਿਵੇਂ ਆਪਣੀ ਸੂਚੀ ਵਿਚੋਂ ਡਾਟਾ ਪ੍ਰਾਪਤ ਕਰੀਏ ਅਤੇ ਕਿਵੇਂ ਉਸਨੂੰ ਚੰਗੇ ਢੰਗ ਨਾਲ ਦਰਸਾਈਏ। |
1:07 | ਹੁਣ ਮੈਂ ਇਸ ਅਪਡੇਟ ( update ) ਡਾਟਾ ( data ) ਨੂੰ ਦਰਸਾਉਂਦਾ ਹਾਂ ਜਿਸਦੇ ਨਾਲ ਸਾਨੂੰ ਪਤਾ ਲੱਗੇ ਕਿ ਇਹ ਕੀ ਹੈ । |
1:12 | ਇੱਥੇ , ਅਸੀ extract data ਲਿਖਾਂਗੇ । |
1:15 | ਇਹ ਵਰਤੋ ਕਰਨ ਲਈ ਚੰਗਾ ਸ਼ਬਦ ਹੈ । |
1:18 | ਹੁਣ , ਅਸੀ ਫਿਰ extract ਲਿਖਾਂਗੇ ਅਤੇ ਅਸੀ ਇੱਕ ਵੇਰਿਏਬਲ ਬਣਾਵਾਂਗੇ । |
1:23 | ਇਹ ਫਿਰ mysql query ਹੈ ਅਤੇ ਇੱਥੇ ਕੁੱਝ ਕੋਡ ਹਨ । |
1:28 | ਇਹ ਸਿੰਗਲ ਲਾਇਨ ਦੀ ਕਵੇਰੀਜ ( queries ) ਨੂੰ ਪ੍ਰਯੋਗ ਕਰਨ ਦੀ ਤੁਲਣਾ ਵਿੱਚ ਕੁੱਝ ਜਿਆਦਾ ਮੁਸ਼ਕਲ ਹੈ । |
1:37 | ਅਸੀ ਇੱਥੇ ਸਿੰਗਲ ਲਾਇਨ ਦੀ ਕਵੇਰਿਜ ( queries ) ਇਸਤੇਮਾਲ ਕਰ ਰਹੇ ਹਾਂ , ਪਰ ਇਨ੍ਹਾਂ ਨੂੰ ਚੰਗੀ ਤਰਾਂ ਕ੍ਰਮ ਵਿੱਚ ਦਰਸਾਉਣ ਦੇ ਬਾਅਦ ਸਾਡੇ ਕੋਲ ਕੁੱਝ ਕੋਡ ਹੋ ਸਕਦੇ ਹਨ । |
1:44 | ਸਭ ਤੋ ਪਹਿਲਾਂ ਮੈਂ ਸੂਚੀ ਵਿੱਚ ਇੱਕ ਹੋਰ ਰਿਕਾਰਡ ਬਣਾਵਾਂਗਾ । |
1:47 | ਹੁਣ ਸਾਨੂੰ ਇਸ current date ਫੰਕਸ਼ਨ ( function ) ਹੋਰ ਲੋੜ ਨਹੀਂ ਹੈ । |
1:51 | ਮੈਂ ਇਸ write ਨੂੰ ਦਿਖਾਉਣਾ ਚਾਹੁੰਦਾ ਹਾਂ । ਚਲੋ ਕੁੱਝ ਨਵੇਂ ਵੇਲਿਊਜ ਬਣਾਉਂਦੇ ਹਾਂ । |
1:57 | ਮੈਂ Kyle Headen ਲਿਖਾਂਗਾ ਅਤੇ ਮੈਂ ਇੱਥੇ ਜਨਮਮਿਤੀ ਸੈਟ ਕਰਦਾ ਹਾਂ । ਇਹ ਮਹੀਨੇ ਲਈ ਹੈ । ਹੁਣ ਇਹ 7 ਹੈ ਅਤੇ ਚਲੋ ਇੱਥੇ 24 ਲਿਖਦੇ ਹਾਂ । |
2:12 | ਸਾਨੂੰ ਹੁਣ ਜਨਮਮਿਤੀ ਮਿਲ ਗਈ । |
2:14 | ਹੁਣ ਸਾਨੂੰ male ਮਿਲ ਗਿਆ ਹੈ ਅਤੇ ਫਿਰ ਸਾਨੂੰ Kyle Headen ਮਿਲ ਗਿਆ ਹੈ ਅਤੇ ਅਸੀ ਇਸਨੂੰ ਫੇਰ ਆਪਣੇ ਡਾਟਾਬੇਸ ਵਿੱਚ ਪਾ ਰਹੇ ਹਾਂ । |
2:23 | ਚਲੋ ਰਿਫਰੇਸ਼ ( refresh ) ਕਰਦੇ ਹਨ । |
2:25 | ਇੱਥੇ ਮੈਂ ਇੱਕ ਹੋਰ ਨਵੀਂ ਵੇਲਿਊ ਬਣਾਵਾਂਗਾ । |
2:28 | ਮੈਂ Emily Headen ਲਿਖਾਂਗਾ ਅਤੇ ਮੈਂ ਜਨਮਮਿਤੀ ਨੂੰ ਹੁਣ ਲਈ ਬਸ ਇੰਜ ਹੀ ਛੱਡ ਦੇਵਾਂਗਾ । |
2:34 | ਇਹ Female ਹੋਵੇਗਾ ਕਿਉਂਕਿ ਮੈਂ ਇਸ ਰਿਕਾਰਡ ਨੂੰ ਇੱਕ ਜਗ੍ਹਾ ਐਕਸਟ੍ਰੇਕਟ ਕਰਾਂਗਾ । |
2:39 | ਇਸਨੂੰ ਫੇਰ ਰਿਫਰੇਸ਼ ( refresh ) ਕਰਦੇ ਹਾਂ । |
2:41 | ਹੁਣ ਅਸੀਂ ਇੱਥੇ 3 ਰਿਕਾਰਡ ਬਣਾ ਲਏ ਹਨ । |
2:44 | ਮੈਂ ਇਸ write ਨੂੰ ਕਮੇਂਟ ਕਰਾਂਗਾ । ਆਪਣੇ ਡਾਟਾਬੇਸ ਉੱਤੇ ਵਾਪਸ ਜਾਂਦੇ ਹਾਂ । |
2:48 | ਮੈਂ ਇਸ ਵਿਸ਼ੇਸ਼ ਟੇਬਲ ਵਿੱਚ ਬਰਾਉਜ ਉੱਤੇ ਕਲਿਕ ਕਰਾਂਗਾ ਅਤੇ ਤੁਸੀ ਵੇਖ ਸਕਦੇ ਹੋ ਮੈਨੂੰ 3 ( ਤਿੰਨ ) ਰਿਕਾਰਡ ਮਿਲ ਗਏ ਹਨ । |
2:54 | ਇਹਨਾ ਵਿਚੋਂ ਹਰ ਇੱਕ ਨੂੰ ਰਿਕਾਰਡ ਆਫ ਡਾਟਾ ( record of data ) ਕਹਿੰਦੇ ਹਨ । |
2:58 | ਅਸੀ ਵੇਖ ਸਕਦੇ ਹਾਂ ਇਹ id ਆਪਣੇ ਆਪ ਵੱਧ ਗਈ ਹੈ । |
3:04 | ਡਾਟਾ ਜੋ ਅਸੀਂ ਨਿਸ਼ਚਿਤ ਕੀਤੇ ਸਨ ਅਤੇ ਜੋ ਕੁੱਝ ਵੀ ਸਾਨੂੰ ਚਾਹੀਦਾ ਸੀ ਸਾਨੂੰ ਮਿਲ ਗਿਆ । |
3:08 | ਠੀਕ ਹੈ , ਤਾਂ ਅਸੀ ਇੱਥੇ ਡਾਟਾ ਐਕਸਟ੍ਰੇਕਟ ਕਰ ਰਹੇ ਹਾਂ ਅਤੇ ਮੈਂ ਇਸਨੂੰ ਅਨਕਮੇਂਟ ( uncomment ) ਕਰਾਂਗਾ । |
3:13 | ਸਾਡੀ mysql query select ਤੋ ਸ਼ੁਰੂ ਹੋਣ ਜਾ ਰਹੀ ਹੈ । |
3:17 | ਇਹ ਚਾਹੇ ਤਾਂ ਵਿਸ਼ੇਸ਼ ਰਿਕਾਰਡਸ ਹੋ ਸਕਦੇ ਹਨ ਜਾਂ ਸਭ ਡਾਟਾ ਜਿਸਦੀ ਸਾਨੂੰ ਲੋੜ ਹੈ , ਨੂੰ ਪਾਉਣ ਲਈ ਐਸਟਰਿਸਕ ( * ) ਦੀ ਵਰਤੋ ਕਰ ਸਕਦੇ ਹਾਂ । |
3:24 | ਹੁਣ ਮੈਂ ਐਸਟਰਿਸਕ ( * ) ਦੀ ਵਰਤੋ ਕਰਾਂਗਾ । |
3:27 | ਤੁਸੀ ਕੀ ਕਰ ਸਕਦੇ ਹੋ select firstname ਟਾਈਪ ਕਰੋ । |
3:30 | ਪਰ ਆਮਤੌਰ ਤੇ , ਜਦੋਂ ਤੁਹਾਡੇ ਕੋਲ ਟੇਬਲ ਹੁੰਦਾ ਹੈ , ਤੁਹਾਨੂੰ ਜਿਆਦਾਤਰ ਡਾਟਾ ਦੀ ਲੋੜ ਹੁੰਦੀ ਹੈ ਅਤੇ ਇਸਨੂੰ ਕਰਨ ਵਿੱਚ ਜਿਆਦਾ ਸਮਾਂ ਲੱਗੇਗਾ । |
3:36 | ਟੇਬਲ ਦੇ ਸਰੋਤ ਉੱਤੇ ਨਿਰਭਰ ਰਹਿਕੇ ਇਹ ਜਿਆਦਾ ਸਮਾਂ ਨਹੀਂ ਲਵੇਗਾ । |
3:40 | ਹੁਣ ਤੁਹਾਡੇ ਕੋਲ ਪਹਿਲਾਂ ਤੋ ਹੀ ਕੁੱਝ ਰਿਕਾਰਡਸ ਜਾਂ ਫੀਲਡਸ ਹਨ । |
3:45 | ਪਰ ਹੁਣ ਲਈ ਮੈਂ ਐਸਟਰਿਸਕ ( * ) ਲਿਖਾਂਗਾ , ਜੋਕਿ ਇੱਕ ਸਟਾਰ ਹੈ । |
3:50 | ਅਸੀ select ਸਟਾਰ ਲਿਖ ਸਕਦੇ ਹਾਂ ਅਤੇ ਫਿਰ ਅਸੀ FROM ਲਿਖਦੇ ਹਾਂ । |
3:54 | ਫਿਰ ਅਸੀ ਨਿਸ਼ਚਿਤ ਟੇਬਲ ਲਿਖਦੇ ਹਾਂ ਜੋਕਿ people ਹੈ । |
3:57 | ਇੱਥੇ , ਅਸੀ WHERE ਲਿਖ ਸਕਦੇ ਹਾਂ ਅਤੇ ਤੁਸੀ ਕਿਵੇਂ ਉਸ ਡਾਟਾ ਨੂੰ ਛਾਂਟ ਸਕਦੇ ਹੋ ਜੋ ਤੁਹਾਨੂੰ ਚਾਹੀਦਾ ਹੈ । |
4:05 | ਹੁਣ ਮੈਂ ਲਿਖ ਸਕਦਾ ਹਾਂ SELECT star ( * ) FROM people WHERE firstname = Alex . |
4:11 | ਇਹ ਕਵੇਰੀ ਕੇਵਲ ਇੱਕ ਵੇਲਿਊ ਦੇਵੇਗਾ ਕਿਉਂਕਿ ਜਦੋਂ ਅਸੀ ਇਸਨੂੰ ਇੱਥੇ ਖੋਲਦੇ ਹਾਂ ਤਾਂ ਵੇਖ ਸਕਦੇ ਹਾਂ ਕਿ ਇੱਥੇ Alex ਵਿੱਚ ਕੇਵਲ ਇੱਕ ਹੀ ਰਿਕਾਰਡ ਹੈ । |
4:22 | ਅਸੀ ਇੱਕ ਹੋਰ ਜਿਆਦਾ ਲਾਭਦਾਇਕ mysql numrows ਨਾਮਕ ਫੰਕਸ਼ਨ ( function ) ਦੀ ਵਰਤੋ ਕਰਕੇ ਇਸਨੂੰ ਕਰ ਸਕਦੇ ਹਾਂ ਅਤੇ ਮੈਂ ਇਸਨੂੰ ਏਕੋ ( echo ) ਕਰ ਸਕਦਾ ਹਾਂ । |
4:32 | ਮੈਂ echo mysql_num_rows ਲਿਖਾਂਗਾ । ਇਹੀ ਕਾਰਨ ਹੈ ਕਿ ਅਸੀਂ ਇੱਥੇ ਇਹਨਾਂ ਵਰਿਏਬਲਸ ਨੂੰ ਸਟੋਰ ਕੀਤਾ ਹੈ । |
4:43 | ਇੱਥੇ ਅਸੀ ਕੇਵਲ extract ਟਾਈਪ ਕਰਦੇ ਹਾਂ । |
4:45 | ਸਾਡਾ extract ਵੇਰਿਏਬਲ ਸਾਡੀ ਕਵੇਰੀ ਨੂੰ ਰੱਖਦਾ ਹੈ ਅਤੇ ਸਾਡਾ ਫੰਕਸ਼ਨ ( function ) ਇੱਥੇ ਦਿੱਤੀ ਗਈ ਕਵੇਰੀ ਵਿੱਚ ਕਿਨੀਆਂ ਲਾਇਨਾਂ ਹਨ ਸਾਨੂੰ ਦੱਸਦਾ ਹੈ । |
4:55 | ਮੰਨ ਲੈਂਦੇ ਹਾਂ ਕਿ ਅਸੀਂ firstname Alex ਦਿੱਤਾ ਸੀ , ਜਦੋਂ ਅਸੀ ਰਿਫਰੇਸ਼ ( refresh ) ਕਰਾਂਗੇ ਤਾਂ ਇਹ ਦਿਖਾਏਗਾ । |
5:01 | ਹਾਲਾਂਕਿ ਤੁਹਾਨੂੰ 1 ਮਿਲਿਆ । |
5:03 | ਚਲੋ ਇਸਨੂੰ ਬਦਲਦੇ ਹਾਂ । ਚਲੋ ਕੁੱਝ ਅਜਿਹਾ ਪਾਉਂਦੇ ਹਾਂ ਜੋ ਇਸ ਡਾਟਾਬੇਸ ਵਿੱਚ ਦੋ ਆਦਮੀਆਂ ਲਈ ਸਮਾਨ ਹੋਵੇ । |
5:09 | ਇਹ gender ਹੋ ਸਕਦਾ ਹੈ । |
5:11 | ਹੁਣ ਇਹ Male ਜਾਂ Female ਹੋਵੇਗਾ । ਇੱਥੇ ਅਸੀ ਲਿਖ ਸੱਕਦੇ ਹਾਂ WHERE gender = M ਅਤੇ ਜਦੋਂ ਅਸੀ ਰਿਫਰੇਸ਼ ( refresh ) ਕਰਦੇ ਹਨ , ਸਾਨੂੰ 2 ਰਿਕਾਰਡ ਮਿਲਦੇ ਹਨ । |
5:24 | ਹੁਣ ਅਸੀ ਬੋਲ ਸਕਦੇ ਹਾਂ ਕਿ ਸਾਨੂੰ ਕਿੰਨੇ ਰਿਕਾਰਡਸ ਮਿਲ ਰਹੇ ਹਨ । |
5:28 | ਉਦਾਹਰਨ ਵਜੋਂ , ਇਹ ਜਾਣਨ ਲਈ ਕਾਫ਼ੀ ਲਾਭਦਾਇਕ ਹੈ , ਕਿ ਸਾਡੇ ਡਾਟਾਬੇਸ ਵਿੱਚ ਕਿੰਨੇ ਪੁਰਸ਼ ਹਨ । |
5:34 | ਅਤੇ ਅਸੀ ਵੇਖ ਸਕਦੇ ਹਾਂ ਕਿ ਸਾਡੀ ਵੇਬਸਾਈਟ ਵਿੱਚ ਕਿੰਨੇ ਪੁਰਸ਼ ਜਾਂ ਔਰਤਾਂ ਰਜਿਸਟਰਡ ਹਨ । |
5:40 | ਹੁਣ ਤੁਸੀ ਰਜਿਸਟਰਡ ਸੂਚਨਾਵਾਂ ਇੱਥੇ ਅੰਦਰ ਰੱਖ ਸਕਦੇ ਹੋ । |
5:44 | ਅਸੀ ਇਹ ਵੀ ਕਰ ਸਕਦੇ ਹਾਂ ਕਿ ਰਿਕਾਰਡਸ ਨੂੰ ਕ੍ਰਮ ਵਿੱਚ ਰੱਖ ਸਕਦੇ ਹਾਂ । |
5:47 | ਹੁਣ ਮੈਂ ORDER BY id ਲਿਖਾਂਗਾ ਅਤੇ ਅਸੀ ਘਟਦਾ ਕ੍ਰਮ ਚੁਨ ਸਕਦੇ ਹਾਂ ਮਤਲਬ DESC ਜਾਂ ਇਹ ਅਸੀ ਵਧਦਾ ਕ੍ਰਮ ਚੁਣ ਸਕਦੇ ਹਾਂ ਜੋਕਿ ASC ਹੈ । |
5:58 | ਪਰ ਹੁਣ ਲਈ ਮੈਂ ਇਸਨੂੰ ਹਟਾ ਰਿਹਾ ਹਾਂ ਕਿਉਂਕਿ ਅਸੀਂ ਹੁਣ ਤੱਕ ਆਪਣਾ ਡਾਟਾ ਏਕੋ ( echo ) ਨਹੀਂ ਕੀਤਾ ਹੈ । |
6:03 | ਅਸੀਂ ਆਪਣਾ ਚੁਣਿਆ ਹੋਇਆ ਡਾਟਾ ਉਪਯੋਗਕਰਤਾ ਨੂੰ ਨਹੀਂ ਵਿਖਾਇਆ ਹੈ । |
6:08 | ਹੁਣ ਇਸਨੂੰ ਹੁਣੇ ਵਰਤੋ ਕਰਨ ਦਾ ਕੋਈ ਮਹੱਤਵ ਨਹੀਂ ਹੈ । |
6:11 | ਹੁਣ , ਮੈਂ ਇੱਥੇ ਲਿਖਾਂਗਾ - select star ( * ) from people ਕਿਉਂਕਿ ਮੈਂ ਇਸ ਟੇਬਲ ਵਿਚੋਂ ਪੂਰਾ ਡਾਟਾ ਇੱਥੇ ਚੁਣਨਾ ਚਾਹੁੰਦਾ ਹਾਂ । |
6:21 | ਹੁਣ ਮੈਂ ਹੇਰਫੇਰ ਕਰ ਸਕਦਾ ਹਾਂ ਅਤੇ ਉਪਯੋਗਕਰਤਾ ਨੂੰ ਇਹ ਜਿਸ ਤਰਾਂ ਨਾਲ ਚਾਹਵਾਂ ਵਿਖਾ ਸਕਦਾ ਹਾਂ । |
6:25 | ਮੈਂ ਇੱਥੇ numrows ਨਾਮਕ ਕੁੱਝ ਬਣਾਵਾਂਗਾ ; numrows = । |
6:30 | ਮੈਂ ਇੱਕ while ਲੂਪ ( loop ) ਵਰਤੋ ਕਰਾਂਗਾ । ਇਹ ਇੱਕ ਵਿਸ਼ੇਸ਼ ਫੰਕਸ਼ਨ ( funtion ) ਇਸਤੇਮਾਲ ਕਰੇਗਾ ਜੋਕਿ mysql_fetch_assoc ਹੈ । |
6:43 | ਇਹ ਇਸਨੂੰ ਇੱਕ associative ਐਰੇ ( array ) ਵਿੱਚ ਰੱਖਦਾ ਹੈ । |
6:46 | ਜੇਕਰ ਤੁਸੀ associative ਐਰੇ ( array ) ਕੀ ਹੈ ਨਹੀਂ ਜਾਣਦੇ ਹੋ , ਤਾਂ Arrays ਟਿਊਟੋਰਿਅਲ ਵੇਖੋ । |
6:51 | ਵਾਪਸ ਆਉਂਦੇ ਹਾਂ , WHILE the row = mysql_fetch_aasoc ਜਾਂ associative ਜੋ ਮੈਂ ਕਹਾਂਗਾ ਅਤੇ ਇਹ extract ਕਵੇਰੀ ਦੇ ਅੰਦਰ ਹੈ । |
7:06 | ਅਸੀ row ਨੂੰ ਐਰੇ ( array ) ਦੇ ਨਾਮ ਦੀ ਤਰਾਂ ਚੁਣ ਰਹੇ ਹਾਂ ਅਤੇ ਅਸੀ ਇਸ ਐਰੇ ( array ) ਨੂੰ ਸਾਰੇ ਚੁਣੇ ਹੋਏ ਡਾਟਾ ਲਈ ਚੁਣ ਰਹੇ ਹਾਂ । |
7:15 | ਮੈਂ ਇੱਥੇ ਖ਼ਤਮ ਕਰਾਂਗਾ । ਅਗਲੇ ਟਿਊਟੋਰਿਅਲ ਵਿੱਚ ਅਸੀ ਵੇਖਾਂਗੇ ਕਿ ਇਸ ਡਾਟਾ ਨੂੰ ਕਿਵੇਂ ਏਕੋ ( echo ) ਕਰਦੇ ਹਨ । |
7:21 | ਮੈਂ ਸੰਭਵ ਹੈ ਇਸਨੂੰ ਥੋੜਾ ਹੋਰ ਵਿਸਥਾਰ ਨਾਲ ਸਪੱਸ਼ਟ ਕਰਾਂਗਾ । |
7:25 | ਆਈ ਆਈ ਟੀ ਬੌਮਬੇ ਵੱਲੋਂ ਮੈਂ ਹਰਮੀਤ ਸੰਧੂ ਤੁਹਾਥੋਂ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ । |