PHP-and-MySQL/C3/MySQL-Part-3/Punjabi
From Script | Spoken-Tutorial
Time | Narration
|
---|---|
0:00 | ਸੱਤ ਸ਼੍ਰੀ ਅਕਾਲ, ਤੁਹਾਡਾ ਫਿਰ ਤੋ ਸਵਾਗਤ ਹੈ । ਇਸ ਟਿਊਟੋਰਿਅਲ ਵਿੱਚ ਅਸੀ ਡਾਟਾਬੇਸ ਵਿੱਚ ਕੁੱਝ ਡਾਟਾ ਲਿਖਾਂਗੇ । |
0:07 | ਇਹ ਕਰਨ ਲਈ ਅਸੀ ਆਪਣੇ mysql query ਫੰਕਸ਼ਨ ਦਾ ਇਸਤੇਮਾਲ ਕਰਾਂਗੇ । |
0:12 | ਹੁਣ ਤੁਸੀ ਇੱਥੇ ਵੇਖ ਸੱਕਦੇ ਹੋ ਕਿ ਸਾਡੇ ਕੋਲ ਸਾਡੇ ਰਿਕਾਰਡਸ ਹਨ । |
0:16 | ਮੈਂ ਇਸ ਟਿਊਟੋਰਿਅਲ ਨੂੰ ਫਿਰ ਤੋ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਕੀਤਾ ਸੀ , ਉਹ ਕੰਮ ਨਹੀ ਕੀਤਾ ਸੀ । |
0:22 | ਹੁਣ ਸਭ ਤੋ ਪਹਿਲਾਂ, ਮੈਂ ਇਸ ਡਾਟਾ ਨੂੰ ਡਿਲੀਟ ਕਰ ਦਿੰਦਾ ਹਾਂ । |
0:29 | ਠੀਕ ਹੈ । ਤਾਂ ਸਾਡੇ ਕੋਲ ਇੱਕ ਖਾਲੀ ਟੇਬਲ ਹੈ , ਸਾਡੇ ਟੇਬਲ ਵਿੱਚ ਇਸ ਸਮੇਂ ਕੋਈ ਵੀ ਡਾਟਾ ਨਹੀਂ ਹੈ । |
0:37 | ਅਸੀ ਵੇਖ ਸਕਦੇ ਹਾਂ ਕਿ ਇੱਥੇ ਕੁੱਝ ਵੀ ਨਹੀਂ ਹੈ । |
0:40 | ਇੱਥੇ ਕੇਵਲ ਸਾਡੇ ਫੀਲਡਸ ਦੇ ਨਾਮ ਹਨ । |
0:43 | ਇਸਦੇ ਨਾਲ ਇੱਥੇ ਸ਼ੁਰੂ ਕਰਨ ਲਈ , ਚਲੋ ਇਸਨੂੰ ਕੇਵਲ ਕਮੇੰਟ ਕਰਦੇ ਹਾਂ । |
0:47 | ਹੁਣ write some data . ਫਿਰ ਅਸੀ ਇੱਕ query ਨਿਰਧਾਰਤ ਕਰਾਂਗੇ ਜੋ ਡਾਟਾ ਲਿਖੇਗਾ । |
0:52 | ਹੁਣ write ਅਤੇ ਅਸੀ mysql query ਫੰਕਸ਼ਨ ( fuction ) ਵਰਤੋ ਕਰਾਂਗੇ । |
0:57 | ਅਤੇ ਇਹ ਠੀਕ 1 ਪੈਰਾਮੀਟਰ ਲੈਂਦਾ ਹੈ ਜੋ ਕਿ ਸਾਡੀ sql ਕਵੇਰੀ ਹੈ । |
1:02 | ਇਸਨੂੰ ਕਰਨ ਲਈ , ਡਾਟਾ ਨੂੰ ਵਿਚ ਪਾਉਣ ਲਈ ਅਸੀ INSERT ਟਾਈਪ ਕਰਾਂਗੇ । |
1:06 | ਅਸੀ INSERT INTO ਲਿਖਣ ਜਾ ਰਹੇ ਹਾਂ । |
1:09 | ਹੁਣ ਇਸਨੂੰ ਵੱਡੇ ਅੱਖਰ ਵਿੱਚ ਲਿਖਣ ਦਾ ਕਾਰਨ ਇਹ ਹੈ , ਕਿਉਂਕਿ ਇਹ sql ਕੋਡ ਹੈ । |
1:14 | ਜੇਕਰ ਮੈਂ ਕੁੱਝ ਵੀ ਵੱਡੇ ਅੱਖਰ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ sql ਕੋਡ ਹੈ । |
1:19 | ਜੇਕਰ ਮੈਂ ਕੁੱਝ ਵੀ ਛੋਟੇ ਅੱਖਰਾਂ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ ਜਾਂ ਤਾਂ ਟੇਬਲ ( ਤਾਲਿਕਾ ) ਦਾ ਨਾਮ ਜਾਂ ਡਾਟਾਬੇਸ ਦਾ ਨਾਮ ਜਾਂ ਫਿਰ ਇਹ ਡਾਟਾ ਹੈ ਜਿਨੂੰ ਮੈਂ ਡਾਟਾਬੇਸ ਵਿੱਚ ਲਿਖ ਰਿਹਾ ਹਾਂ । |
1:28 | ਹੁਣ INSERT INTO people ਕਿਉਂਕਿ ਇਹ ਇੱਥੇ ਸਾਡੇ ਟੇਬਲ ( ਤਾਲਿਕਾ ) ਦਾ ਨਾਮ ਹੈ । |
1:33 | INSERT INTO people ਅਤੇ ਫਿਰ VALUES ਅਤੇ ਫਿਰ ਬਰੈਕੇਟਸ ਵਿੱਚ ਅਸੀ ਹਰ ਇੱਕ ਵੇਲਿਊ ਲਈ ਕੁੱਝ ਸਥਾਨ ਬਣਾਵਾਂਗੇ। |
1:42 | ਹੁਣ ਸਾਨੂੰ 1 , 2 , 3 , 4 , 5 ਮਿਲ ਗਿਆ । |
1:46 | ਇੱਥੇ ਉੱਤੇ 5 fields ਹਨ ਹੁਣ ਸਾਨੂੰ ਡਾਟਾਬੇਸ ਦੇ ਠੀਕ 5 ਭਾਗ ਇੱਥੇ ਲਿਖਣ ਦੀ ਜ਼ਰੂਰਤ ਹੈ । |
1:53 | ਸਾਨੂੰ id , firstname , lastname , ਇਸੇ ਤਰਾਂ ਨਾਲ ਹੇਠਾਂ gender ਤੱਕ ਦੀ ਲੋੜ ਹੈ । |
1:58 | ਇਹ ਅੰਦਰ ਬਨਾਏ ਜਾਂਦੇ ਹਨ ਜਾਂ ਸਿੰਗਲ ਕੋਟਸ ਦੀ ਵਰਤੋ ਕਰਕੇ ਜੋ ਕਿ ਸੈਮੀਕੋਲਨ ਦੁਆਰਾ ਵੱਖ ਕੀਤੇ ਗਏ ਹਨ । |
2:07 | ਡਬਲ ਕੋਟਸ ਦੀ ਵਰਤੋ ਨਾ ਕਰਨ ਦਾ ਕਾਰਨ ਇਹ ਹੈ , ਕਿਉਂਕਿ ਇਹ ਸਾਨੂੰ ਅੰਤ ਵਿੱਚ ਜਾਂ ਸ਼ੁਰੂ ਵਿੱਚ ਮਿਲੇ ਅਤੇ ਇੱਥੇ ਖਤਮ ਹੋ ਰਹੇ ਹਨ । |
2:15 | ਸਾਨੂੰ ਇੱਥੇ ਆਪਣੀ id ਸ਼ਾਮਿਲ ਕਰਨ ਦੀ ਲੋੜ ਨਹੀਂ ਹੈ । |
2:18 | ਅਗਲਾ ਸਾਡਾ firstname ਹੈ - ਹੁਣ ਮੈਂ Alex ਲਿਖਾਂਗਾ । |
2:22 | ਮੇਰਾ lastname ਮੈਂ Garret ਲਿਖਾਂਗਾ । |
2:25 | ਮੇਰੀ ਜਨਮਮਿਤੀ ਲਈ ਮੈਂ ਇੱਕ date ( ਡੇਟ ) ਫੰਕਸ਼ਨ ਬਣਾਵਾਂਗਾ ਜੋਕਿ ਵੇਰਿਏਬਲ date ਦੇ ਬਰਾਬਰ ਹੈ । |
2:31 | ਮੈਂ ਇਸਨੂੰ ਵਿਸ਼ੇਸ਼ ਸੰਰਚਨਾ ਵਿੱਚ ਲਿਖਾਂਗਾ । |
2:35 | ਅਸੀ ਇੱਥੇ ਆਪਣੇ ਡਾਟਾਬੇਸ ਵਿਚ ਵੇਖ ਸੱਕਦੇ ਹਾਂ ਕਿ ਜਦੋਂ ਅਸੀ ਵੇਲਿਊ ਸ਼ਾਮਿਲ ਕਰਦੇ ਹਾਂ , ਅਸੀ ਹੇਠਾਂ ਆ ਸੱਕਦੇ ਹਾਂ ਅਤੇ ਵੇਖ ਸੱਕਦੇ ਹਾਂ ਕਿ ਸਾਡੇ ਕੈਲੇਂਡਰ ਫੰਕਸ਼ਨ ਵਿੱਚ ਮਿਤੀ ਹੈ । |
2:44 | ਹੁਣ 23rd ਉੱਤੇ ਕਲਿਕ ਕਰਨ ਤੇ, ਅਸੀ ਇਸ ਫੀਲਡ ਦੇ ਦੁਆਰੇ ਲਈ ਗਈ ਸੰਰਚਨਾ ਵੇਖ ਸਕਦੇ ਹਾਂ । |
2:50 | ਇਹ ਸਾਲ ਦੀ ਲੰਬੀ ਸੰਰਚਨਾ ਹੈ । |
2:52 | ਅਗਲਾ ਮਹੀਨਾ ਹੈ ਅਤੇ ਫਿਰ ਦਿਨ । |
2:55 | ਹੁਣ 2009 02 23 ਜੋਕਿ 2nd ਦੀ 23rd , 2009 ਹੈ । |
3:02 | ਹੁਣ ਅਸੀ ਇੱਥੇ ਕੀ ਕਰ ਸਕਦੇ ਹਾਂ ਕਿ ਆਪਣੇ ਡੇਟ ( date ) ਫੰਕਸ਼ਨ ਦੀ ਸੰਰਚਨਾ ਵੱਡੇ Y m ਅਤੇ ਫਿਰ d ਵਿੱਚ ਕਰ ਸਕਦੇ ਹਾਂ , ਸੰਰਚਨਾ ਜਿਵੇਂ ਸਾਨੂੰ ਚਾਹੀਦੀ ਹੈ ਉਸਨੂੰ ਪਾਉਣ ਲਈ ਅਸੀ ਇਸਦੇ ਵਿੱਚ ਹਾਇਫ਼ਨ ਚਿਨ੍ਹ ਦੀ ਵਰਤੋ ਕਰ ਸਕਦੇ ਹਾਂ । |
3:13 | ਹੁਣ ਇਹ ਇਸ ਪ੍ਰਕਾਰ ਰੂਪ ਲਵੇਗਾ । |
3:16 | ਇਹ ਇਸਦੇ ਬਰਾਬਰ ਹੋਵੇਗਾ ਅਤੇ ਇਹ ਵਰਤਮਾਨ ਮਿਤੀ ਹੋ ਜਾਵੇਗੀ । |
3:20 | date ( ਡੇਟ ) ਦਾ ਇਸਤੇਮਾਲ ਕਰਕੇ ਅਤੇ ਇਹ ਮੰਣਦੇ ਹੋਏ ਕਿ ਉਹ ਸਾਡੇ date ਦੀ ਸੰਰਚਨਾ ਵਿੱਚ ਹੈ , ਅਸੀ ਇਸਨੂੰ ਆਪਣੇ ਟੇਬਲ ( ਤਾਲਿਕਾ ) ਵਿੱਚ ਇੱਥੇ ਸ਼ਾਮਿਲ ਕਰ ਸਕਦੇ ਹਾਂ । |
3:28 | ਅੰਤਮ gender ਹੈ ਅਤੇ ਕਿਓ ਕੀ ਮੈਂ ਪੁਰਖ ਹਾਂ , ਮੈਂ ਪੁਰਖ ਲਈ M ਰੱਖ ਰਿਹਾ ਹਾਂ । |
3:34 | ਮੰਣਦੇ ਹੋਏ ਕਿ ਇਹ ਕੰਮ ਕਰੇਗਾ , ਅਸੀ ਇਸਨੂੰ ਰਨ ਕਰ ਸਕਦੇ ਹਾਂ । |
3:37 | ਪਰ ਇਸਤੋਂ ਪਹਿਲਾਂ , ਅਸੀ ਅੰਤ ਵਿੱਚ mysql error ਦੀ ਨਕਲ ਕਰਕੇ or die ਲਿਖ ਸਕਦੇ ਹਾਂ । |
3:44 | ਮੈਂ ਇਸਨੂੰ ਹੁਣ ਛੱਡ ਰਿਹਾ ਹਾਂ ਪਰ ਜੇਕਰ ਤੁਸੀ ਚਾਹੋ ਤਾਂ ਇਸਨੂੰ ਜੋੜਨ ਵਿੱਚ ਸੰਕੋਚ ਨਾ ਕਰੋ । |
3:50 | ਠੀਕ ਹੈ ਤਾਂ ਆਪਣੇ ਪੇਜ ਨੂੰ ਰਿਫਰੇਸ਼ ( refresh ) ਕਰਦੇ ਹਾਂ । |
3:53 | ਜੋ ਤੁਸੀ ਵੇਖ ਰਹੇ ਹੈ ਉਹ ਪਿਛਲੇ ਟਿਊਟੋਰਿਅਲ ਵਿਚੋਂ ਹੈ । |
3:57 | ਚਲੋ ਇਸਨੂੰ ਨਹੀਂ ਦਰਸਾਉਂਦੇ ਹਾਂ । |
3:59 | ਚਲੋ ਇਸਨੂੰ ਹਟਾ ਦਿੰਦੇ ਹਾਂ । |
4:01 | ਇਹ ਟਿਊਟੋਰਿਅਲ ਦੇ ਇਸ ਭਾਗ ਨੂੰ ਪੂਰੀ ਤਰਾਂ ਨਾਲ ਹਟਾ ਦੇਵੇਗਾ । |
4:08 | ਠੀਕ ਹੈ - ਤਾਂ ਕੋਡ ਉੱਤੇ ਵਾਪਸ ਆਉਂਦੇ ਹਾਂ ਜਿਸਨੂੰ ਮੈਂ ਹੁਣ ਦਰਸ਼ਾ ਰਿਹਾ ਹਾਂ , ਅਤੇ ਚਲੋ ਰਿਫਰੇਸ਼ ( refresh ) ਕਰਦੇ ਹਾਂ । |
4:14 | ਮੈਂ ਇਸਨੂੰ ਦੋ ਵਾਰ ਰਿਫਰੇਸ਼ ਕਰ ਦਿੱਤਾ ਹੈ ਹੁਣ ਫਲਸਰੂਪ 2 ਰਿਕਾਰਡਸ ( ਅਭਿਲੇਖ ) ਲਏ ਗਏ ਹਨ । |
4:24 | ਪਰ ਪਿੱਛੇ ਬਰਾਉਜ ਉੱਤੇ ਜਾਕੇ ਅਤੇ ਹੇਠਾਂ ਸਕਰੋਲ ਕਰਕੇ ਅਸੀ ਵੇਖ ਸਕਦੇ ਹਾਂ , ਚਲੋ ਇਹਨਾਂ ਵਿਚੋਂ 1 ਨੂੰ ਡਿਲੀਟ ਕਰ ਦਿੰਦੇ ਹਾਂ , ਅਸੀ ਵੇਖ ਸਕਦੇ ਹਾਂ ਕਿ ਜੋ ਡਾਟਾ ਮੈਂ ਹੁਣੇ ਨਿਸ਼ਚਿਤ ਕੀਤਾ ਉਹ ਡਾਟਾਬੇਸ ਵਿੱਚ ਰੱਖ ਦਿੱਤਾ ਗਿਆ ਹੈ । |
4:35 | ਅਸਲ ਵਿੱਚ ਮੈਂ ਕੀ ਕੀਤਾ ਹੈ ਕਿ ਮੈਂ ਵਰਤਮਾਨ ਤਾਰੀਖ ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨੂੰ ਰੱਖ ਦਿੱਤਾ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ । |
4:43 | ਮੈਂ ਵਰਤਮਾਨ ਤਾਰੀਖ ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨਹੀਂ ਚਾਹੁੰਦਾ ਹਾਂ ਕਿਉਂਕਿ ਮੇਰਾ ਜਨਮ ਅੱਜ ਨਹੀਂ ਹੋਇਆ । |
4:48 | ਮੇਰਾ firstname ਠੀਕ ਹੈ । ਮੇਰਾ lastname ਠੀਕ ਹੈ । ਮੇਰਾ gender ਠੀਕ ਹੈ । |
4:53 | ਅਸੀ ਵੇਖ ਸੱਕਦੇ ਹਾਂ ਕਿ ਇਸ ਸਮੇਂ ਮੇਰੀ id 6 ਹੈ ਅਤੇ ਅਗਲੀ ਵਾਰ ਅਸੀ ਰਿਕਾਰਡ ( ਅਭਿਲੇਖ ) ਸ਼ਾਮਿਲ ਕਰਾਂਗੇ ਤਾਂ ਇਹ ਵਧਕੇ 7 ਹੋ ਜਾਵੇਗਾ ਅਤੇ ਫਿਰ 8 . |
5:02 | ਤੁਹਾਨੂੰ ਇਹ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ । |
5:03 | ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਕਿਵੇਂ ਆਪਣੀ ਜਨਮ ਤਾਰੀਖ ਬਦਲਾਂ , ਕਿਉਂਕਿ ਮੈਂ ਇੱਕ ਗਲਤੀ ਕਰ ਦਿੱਤੀ ਸੀ । |
5:09 | ਹੁਣ ਸਭ ਤੋ ਪਹਿਲਾਂ ਮੈਂ ਇਹਨਾਂ 2 ਲਾਇਨਾਂ ਨੂੰ ਨਹੀਂ ਦਰਸਾਵਾਂਗਾ ਜਿਸਦੇ ਨਾਲ ਕਿ ਮੈਨੂੰ ਇਸਨੂੰ ਫੇਰ ਰਨ ਕਰਨ ਦੀ ਲੋੜ ਨਾ ਪਵੇ । |
5:15 | ਅਤੇ ਮੈਂ ਇੱਕ ਨਵਾਂ ਵੇਰਿਏਬਲ ਬਣਾਵਾਂਗਾ । ਅਸੀ ਇਸਨੂੰ update data ਦੇ ਰੂਪ ਵਿੱਚ ਕਮੇਂਟ ਕਰਾਂਗੇ । |
5:20 | ਇਹ ਵਰਤਮਾਨ ਵੇਰਿਏਬਲ update ਕਹਾਏਗਾ ਅਤੇ ਇਹ mysql query ਫੰਕਸ਼ਨ ਦੇ ਬਰਾਬਰ ਹੈ । |
5:26 | ਅਤੇ ਜਿਨੂੰ ਅਸੀ ਪੈਰਾਮੀਟਰ ਦੇ ਅੰਦਰ ਲਿਆ ਰਹੇ ਹਾਂ ਆਪਣੇ ਆਪ mysql query ਕੋਡ ਹੈ । |
5:32 | ਹੁਣ ਇੱਥੇ ਅਸੀ UPDATE ਲਿਖਾਂਗੇ ਅਤੇ ਅਸੀ ਟੇਬਲ ( ਤਾਲਿਕਾ ) ਦਾ ਨਾਮ ਲਿਖਣ ਜਾ ਰਹੇ ਹਾਂ ਜੋਕਿ people ਹੈ । |
5:38 | ਫਿਰ ਅਸੀ SET ਲਿਖਾਂਗੇ ਅਤੇ ਸਾਨੂੰ ਇੱਕ ਵਿਸ਼ੇਸ਼ ਫੀਲਡ ਚੁਣਨਾ ਹੋਵੇਗਾ ਜਿਸਨੂੰ ਦਰੁਸਤ ਕਰਨਾ ਹੈ । |
5:43 | ਇਹ dob ਹੋਣਾ ਚਾਹੀਦਾ ਹੈ ਅਤੇ ਇਹ ਮੇਰੀ ਅਸਲੀ ਜਨਮ ਤਾਰੀਖ ਦੇ ਬਰਾਬਰ ਹੈ ਜੋਕਿ 1989 ਹੈ , ਸਾਲ ਜਿਸ ਵਿੱਚ ਮੈਂ ਜਨਮ ਲਿਆ ਅਤੇ ਮਹੀਨਾ ਨਵੰਬਰ ਹੈ ਅਤੇ ਦਿਨ 16 ਜਿਸ ਦਿਨ ਮੈਂ ਜਨਮ ਲਿਆ । |
5:57 | ਇਸ ਕਮਾਂਡ ਨੂੰ ਰਨ ਕਰਕੇ ਅਸੀ ਅਸਲ ਵਿੱਚ ਕੀ ਕਰ ਰਹੇ ਹਾਂ ਕਿ ਅਸੀ ਇਸ ਟੇਬਲ ( ਤਾਲਿਕਾ ) ਵਿੱਚ ਸਭ ਦੀ ਜਨਮ ਮਿਤੀ ਅਪਡੇਟ ਕਰ ਰਹੇ ਹਾਂ । |
6:05 | ਅਜਿਹਾ ਇਸਲਈ ਕਿਉਂਕਿ ਅਸੀਂ ਇਹ ਨਹੀਂ ਵਿਖਾਇਆ ਹੈ ਕਿ ਸਾਨੂੰ ਅਪਡੇਟ ਕਿੱਥੇ ਚਾਹੀਦਾ ਹੈ । |
6:10 | ਪਰ ਅਸੀ ਕਰ ਸਕਦੇ ਹਾਂ , ਇਸਦੇ ਬਾਅਦ ਅਸੀ ਲਿਖ ਸਕਦੇ ਹਾਂ WHERE id = 6 ਕਿਉਂਕਿ ਮੇਰੀ ਵਿਸ਼ੇਸ਼ id 6 ਹੈ । |
6:18 | ਚਲੋ ਇੱਥੇ ਇੱਕ ਨਜ਼ਰ ਮਾਰੋ । |
6:23 | ਨਹੀਂ ਤਾਂ ਇਹ ਹਰ ਕਿਸੇ ਨੂੰ ਅਪਡੇਟ ਕਰ ਦੇਵੇਗਾ । |
6:26 | ਯਾਦ ਰੱਖੋ ਮੈਂ ਬੋਲਿਆ id ਵਿਸ਼ੇਸ਼ ਹੈ । update my id ਕਹਿਣਾ ਬਿਹਤਰ ਹੋਵੇਗਾ । |
6:32 | ਇਸਦੇ ਸਥਾਨ ਉੱਤੇ ਮੈਂ ਕੀ ਕਰ ਸਕਦਾ ਹਾਂ ਕਿ ਲਿਖਦਾ ਹਾਂ , WHERE firstname equals Alex . ਹਾਲਾਂਕਿ ਇਹ ਹਰ ਇੱਕ ਰਿਕਾਰਡ ( ਅਭਿਲੇਖ ) ਅਪਡੇਟ ਕਰੇਗਾ ਜਿਸਦਾ firstname Alex ਹੈ । |
6:41 | ਪਰ ਅਸੀ ਇਹ ਵੀ ਲਿਖ ਸਕਦੇ ਹਾਂ AND lastname equals Garrett . |
6:46 | ਫਿਰ ਵੀ ਜੇਕਰ ਡਾਟਾਬੇਸ ਵਿੱਚ ਸਾਡੇ ਕੋਲ 2 ਲੋਕ ਹਨ ਜਿਨ੍ਹਾਂ ਦਾ firstname ਅਤੇ lastname ਸਮਾਨ ਹੈ , ਅਸੀ ਪਹਿਲਾਂ ਦੀ ਹੀ ਤਰਾਂ ਹੁਣ ਵੀ ਉਹੀ ਜੋਖਮ ਰਨ ਕਰ ਰਹੇ ਹਾਂ । |
6:54 | ਹੁਣ ਸਭ ਤੋ ਉੱਤਮ ਹੋਵੇਗਾ ਕਿ ਆਪਣਾ ਵਿਸ਼ੇਸ਼ ਇਸਤੇਮਾਲ ਕਰੋ ਅਤੇ ਉਹ ਮੁੱਖ ਸ਼ਬਦ unique id ਹੈ ਜੋ ਮੇਰੇ ਲਈ 6 ਹੈ । |
7:00 | ਹੁਣ ਇਸ ਸਮੇਂ ਤੁਸੀ ਵੇਖ ਸਕਦੇ ਹੋ ਕਿ ਮੇਰੀ ਜਨਮ ਮਿਤੀ 2009 ਨਿਰਧਾਰਤ ਹੈ ਜੋਕਿ ਵਰਤਮਾਨ ਤਾਰੀਖ ਹੈ । |
7:06 | ਪਰ ਇਸ ਪੇਜ ਨੂੰ ਰਿਫਰੇਸ਼ ( refresh ) ਕਰਨ ਤੇ ਕੁੱਝ ਨਹੀਂ ਹੋਇਆ ਕਿਉਂਕਿ ਅਸੀ ਕੇਵਲ ਕਮਾਂਡ ਰਨ ਕਰ ਰਹੇ ਹਾਂ । |
7:11 | ਹੁਣ ਜੇਕਰ ਅਸੀ ਰਿਫਰੇਸ਼ ( refresh ) ਕਰਨ ਲਈ ਬਰਾਉਜਰ ਉੱਤੇ ਕਲਿਕ ਕਰੀਏ ਅਤੇ ਅਸੀ ਹੇਠਾਂ ਸਕਰੋਲ ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ ਜਿਸ ਵਿੱਚ ਅਸੀ ਚਾਹੁੰਦੇ ਸਾਂ ਉਸ ਵਿੱਚ ਬਦਲ ਗਿਆ ਅਤੇ ਬਾਕੀ ਸਭ ਕੁੱਝ ਬਿਨਾਂ ਵਿਗੜੇ ਹੋਇਆ ਹੈ । |
7:21 | ਹੁਣ ਜੇਕਰ ਤੁਹਾਨੂੰ ਆਪਣੇ ਡਾਟਾਬੇਸ ਵਿੱਚ ਕੁੱਝ ਡਾਟਾ ਅਪਡੇਟ ਕਰਨ ਦੀ ਜਾਂ ਉਸੇ ਤਰਾਂ ਦੀ ਕੁੱਝ ਜ਼ਰੂਰਤ ਹੈ , ਤੁਸੀ ਦਰਸ਼ਾ ਸਕਦੇ ਹੋ ਕਿ ਕਿਸ ਡਾਟਾ ਨੂੰ ਤੁਸੀ ਅਪਡੇਟ ਕਰਨਾ ਚਾਹੁੰਦੇ ਹੋ । |
7:29 | ਮੈਂ dob ਵਰਤੋ ਕੀਤਾ ਸੀ ਅਤੇ ਇਹ ਜਨਮਮਿਤੀ ਦੇ ਬਰਾਬਰ ਹੈ ਜੋ ਕਿ ਜਰੂਰੀ ਹੈ । |
7:34 | ਮੈਂ ਆਪਣਾ lastname ਅਪਡੇਟ ਕਰ ਸਕਦਾ ਸੀ । |
7:36 | ਤੁਹਾਨੂੰ ਇਹ ਵੀ ਸਪੱਸ਼ਟ ਰੂਪ ਵਿਚ ਦੱਸਣਾ ਚਾਹੀਦਾ ਹੈ ਕਿ ਤੁਸੀ ਇਸਨੂੰ ਕਿੱਥੇ ਅਪਡੇਟ ਕਰਨਾ ਚਾਹੁੰਦੇ ਹੋ । |
7:40 | ਹੁਣ ਮੈਂ ਇਹ ਰਿਕਾਰਡ ( ਅਭਿਲੇਖ ) ਬੋਲਾਂਗਾ ਜੋ ਇਹ ਲੰਬੀ ਲਾਇਨ ਇੱਥੇ ਹੈ । |
7:46 | ਇਹ ਰਿਕਾਰਡਸ ( ਅਭਿਲੇਖ ) ਕਹਾਉਂਦੇ ਹਨ ਅਤੇ ਮੈਂ ਸਪੱਸ਼ਟ ਰੂਪ ਵਿਚ ਵਿਖਾਇਆ WHERE id 6 ਦੇ ਬਰਾਬਰ ਸੀ ਅਤੇ ਇਸਨੇ ਮੇਰੇ ਵਿਸ਼ੇਸ਼ ਰਿਕਾਰਡ ( ਅਭਿਲੇਖ ) ਨੂੰ ਅਪਡੇਟ ਕੀਤਾ । |
7:56 | ਹੁਣ ਇਹ ਹੈ , ਜੋ ਤੁਸੀਂ ਸਿੱਖਿਆ - ਕਿਵੇਂ ਵੇਲਿਊਜ ਸ਼ਾਮਿਲ ਕਰੀਏ ਅਤੇ ਇਸਦੇ ਨਾਲ ਹੀ ਕਿਵੇਂ ਕੁੱਝ ਵੇਲਿਊਜ ਨੂੰ ਅਪਡੇਟ ਕਰੀਏ , ਜੇਕਰ ਤੁਸੀਂ ਉਸਨੂੰ ਗਲਤ ਕਰ ਦਿੱਤਾ ਜਿਵੇਂ ਮੈਂ ਕੀਤਾ ਸੀ ਜਾਂ ਜੇਕਰ ਤੁਸੀ ਕੇਵਲ ਕੁੱਝ ਡਾਟਾ ਅਪਡੇਟ ਕਰਨਾ ਚਾਹੁੰਦੇ ਹੋ ਜੋਕਿ ਜਿਆਦਾਤਰ ਹੁੰਦਾ ਹੈ , ਜਦੋਂ ਤੁਸੀ ਆਪਣੇ ਡਾਟਾਬੇਸੇਸ ਦੇ ਨਾਲ ਕੰਮ ਕਰਦੇ ਹੋ । |
8:10 | ਠੀਕ ਹੈ - ਤਾਂ ਅਗਲੇ ਭਾਗ ਵਿੱਚ ਮੈਨੂੰ ਮਿਲੋ ਇਹ ਜਾਣਨ ਲਈ ਕਿ ਕਿਵੇਂ ਆਪਣੇ ਡਾਟਾਬੇਸੇਸ ਵਿਚੋਂ ਸੂਚਨਾ ਪ੍ਰਾਪਤ ਕਰੀਏ ਅਤੇ ਡਾਟਾ ਪ੍ਰਯੋਗਕਰਤਾ ਦੇ ਸਾਹਮਣੇ ਦਰਸਾਈਏ। |
8:17 | ਛੇਤੀ ਹੀ ਮੁਲਾਕਾਤ ਹੋਵੇਗੀ । ਆਈ . ਆਈ . ਟੀ ਬੌਮਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਨੂੰ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ। |