GIMP/C2/How-To-Fix-An-Underexposed-Image/Punjabi

From Script | Spoken-Tutorial
Revision as of 11:10, 19 February 2015 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
GIMP/C2/How-To-Fix-An-Underexposed-Image/English-timed
Timings Narration 00.00
00:23 ਮੀਟ ਦ ਜਿੰਪ (Meet The Gimp)ਵਿੱਚ ਸੁਵਾਗਤ ਹੈ।
00:25 ਮੇਰਾ ਨਾਮ ਰੌਲਫ ਸਟੈਨੌਰਟ ਹੈ (Rolf Steinort)ਤੇ ਮੈਂ ਿਸਦੀ ਰਿਕਾਰਡਿੰਗ (recording) ਬਰੀਮਨ, ਨੌਰਦਨ ਜਰਮਨੀ (Bremen, Northen Germany) ਵਿੱਚ ਕਰ ਰਿਹਾ ਹਾਂ।
00:32 ਇਹ ਇੱਮੇਜ (image) ਮੈਨੂੰ ਨੌਰਮੈਨ ਤੋਂ ਇੱਕ ਈ-ਮੇਲ (e-mail) ਦੇ ਨਾਲ ਮਿਲਿਆ ਹੈ।
00:35 ਉਸਨੇ ਇਸਨੂੰ ਸੇਵ (save) ਕਰਣ ਲਈ ਕਿਹਾ ਹੈ।
00:39 ਰਾਅ ਕਨਵਰਟਰ (raw convertor)ਦੀ ਵਰਤੋਂ ਦੇ ਬਾਦ ਉਸਨੂੰ ਇਹ ਇੱਮੇਜ ਮਿਲੀ ਹੈ ਇੱਥੇ ਇਹ ਅਸਲੀ ਇੱਮੇਜ ਹੈ।
00:48 ਇੱਮੇਜਿਸ (images)ਦੀ ਤੁਲਨਾ ਕਰਕੇ ਇਹ ਸਾਫ ਹੋ ਗਿਆ ਸੀ ਕਿ ਨੌਰਮਨ ਨੇ ਕੀ ਕੀਤਾ ਹੈ।
00:53 ਪਹਿਲਾਂ ਉਸਨੇ ਇੱਮੇਜ ਨੂੰ ਰੋਟੇਟ (rotate) ਕੀਤਾ ਹੈ ਤੇ ਫੇਰ ਫੋਰਗਰਾਉੰਡ(foreground) ਰਾਈਟ (right)ਵਿੱਚ ਕਲਰਸ (colors) ਅਤੇ ਬਰਾਈਟਨੈਸ (brightness) ਲਿਆਣ ਲਈ ਕਰਵਸ ਟੂਲ (curves tool)ਨਾਲ ਇੱਮੇਜ ਨੂੰ ਐਡਿਟ (edit) ਕੀਤਾ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਬੱਦਲ ਡਾਰਕ (dark) ਨਾਂ ਹੋਣ।
01:09 ਜਦੋਂ ਤੁਸੀ ਇੱਥੇ ਇਸ ਇੱਮੇਜ ਨੂੰ ਵਵੇਕਦੇ ਹੋ ਤਾਂ ਬੱਦਲ ਬਹੁਤ ਸੁਹਣੇ ਹਣ.
01:14 ਮੈਂਨੂੰ ਉਹ ਬਹੁਤ ਚੰਗੇ ਲਗਦੇ ਹਣ ਤੇ ਮੈਂ ਇਸ ਇੱਮੇਜ ਨੂੰ ਸ਼ੋ ਵਿੱਚ ਵਿਖਾਉਣ ਲਈ ਉਹਦੇ ਕੋਲੋਂ ਇਜਾਜਤ ਮੰਗੀ ਹੈ। ਮੈਂ ਉਸਦੇ ਕੰਮ ਨੂੰ ਹੁਣ ਦੁਬਾਰਾ ਕਰਣ ਦੀ ਕੋਸ਼ਿਸ਼ ਕਰਾਂਗਾ ਤੇ ਫੇਰ ਉਸਦੀ ਇੱਮੇਜ ਵਿੱਚ ਬੱਦਲ ਹੋਰ ਵਧੀਆ ਬਣਾਉਨ ਦੀ ਕੋਸ਼ਿਸ਼ ਕਰਾਂਗਾ।
01:33 ਪਰ ਆਉ ਪਹਿਲਾਂ ਵੇਖਿਏ ਕਿ ਐਕਸਿਫ ਇਨਫਰਮੇਸ਼ਨ (EXIF information)ਵਿੱਚ ਸਾਨੂੰ ਇਸ ਇੱਮੇਜ ਬਾਰੇ ਕੁੱਝ ਲਭਦਾ ਹੈ ਜੋ ਇਹ ਸੰਕੇਤ ਦੇ ਸਕੇ ਕਿ ਕੀ ਗਲਤ ਹੋਇਆ ਹੈ।
01:43 ਤੁਸੀਂ ਵੇਖ ਸਕਦੇ ਹੋ ਕਿ ਇਹ ਪੈਨਾਸੋਨਿਕ ਕੈਮਰਾ (Panasonic camera)ਹੈ ਤੇ ਇਸ ਕੈਮਰੇ ਦਾ ਸੈੰਸਰ (sensor)ਬਹੁਤ ਛੋਟਾ ਹੈ।
01:51 ਇਹ ਕੈਮਰਾ ਤੁਸੀ ਆਪਣੀ ਕਮੀਜ ਦੀ ਜੇਬ ਵਿੱਚ ਵੀ ਰੱਖ ਸਕਦੇ ਹੋ।
01:57 ਇੱਥੇ ਸਾਡੇ ਕੋਲ ਐਕਸਪੋਯਰ ਡਾਟਾ (exposure data) ਹੈ।
02:02 ਐਕਸਪੋਯਰ ਟਾਈਮ (time) ਇੱਕ ਸੈਕਿੰਡ (second) ਦਾ ਹਜਾਰਵਾਂ ਹਿੱਸਾ ਹੈ ਤੇ ਐਪਰਚਰ (aperture)5.6 ਹੈ।
02:09 ਫਲੈਸ਼ ਔਨ (flash on)ਸੀ ਤੇ ਕੈਮਰੇ ਨੇ ਫਲੈਸ਼ ਦੇ ਅਸਰ ਦਾ ਹਿਸਾਬ ਇੱਮੇਜ ਵਿੱਚ ਲਗਾ ਲਿਆ ਹੈ।
02:16 ਇੰਨੇ ਛੋਟੇ ਕੈਮਰੇ ਦੀ ਫਲੈਸ਼ ਇਹੋ ਜਿਹੇ ਸੀਨ(scene) ਤੇ ਕੰਮ ਨਹੀਂ ਕਰਦੀ।
02:24 ਮੇਰੇ ਖਿਆਲ ਚ ਇੱਮੇਜ ਦੇ ਇਸ ਹਿੱਸੇ ਨੂੰ ਬਰਾਈਟ (bright) ਕਰਣ ਲਈ ਤੁਹਾਨੂੰ ਆਪਣੇ ਪਿੱਛੇ ਛੋਟੇ ਨਯੂਕਲਿਯਰ ਬਮ (nuclear bomb)ਜੇਹੀ ਕੋਈ ਚੀਜ ਲੋੜੀਂਦੀ ਹੋਵੇਗੀ।
02:36 ਇਹ ਇੱਮੇਜ ਜੇਪੈਗ (JPEG) ਵਿੱਚ ਸੇਵ ਕੀਤੀ ਹੋਈ ਹੈ ਤੇ ਇਸ ਨਾਲ ਇੱਕ ਹੋਰ ਸਮੱਸਿਆ ਆ ਗਈ ਹੈ।
02:42 ਇਹ ਏਰੀਆ (area) ਜੋ ਕਿ ਇੱਮੇਜ ਦਾ ਬਹੁਤ ਹੀ ਦਿਲਚਸਪ ਹਿੱਸਾ ਹੈ, ਜੇਪੈਗ ਕੰਪਰੈੱਸ਼ਨ (compression)ਕਰਕੇ ਬਹੁਤ ਡਾਰਕ ਹੋ ਗਿਆ ਹੈ।
02:53 ਜਦੋਂ ਮੈਂ ਹੋਰੀਜਨ (horizon)ਨੂੰ ਜੂਮ (zoom) ਕਰਦਾ ਹਾਂ,,ਮੈਂ ਇੱਕ ਚੰਗਾ ਪਰਿਭਾਸ਼ਿਤ ਕੀਤਾ ਸਟੱਫ (stuff) ਵੇਖ ਸਕਦਾ ਹਾਂ ਪਰ ਇਹ ਜਿਆਦਾ ਸ਼ਾਰਪ(sharp) ਹੈ ਅਤੇ ਉੱਥੇ ਹੋਰੀਜਨ ਉੱਤੇ ਇੱਕ ਸ਼ਿਪ (ship) ਵੀ ਹੈ।
03:08 ਬੱਦਲ ਬਹੁਤ ਵਿਸਤਾਰ ਵਿੱਚ ਹਣ ਪਰ ਜਦੋਂ ਅਸੀਂ ਡਾਰਕ ਹਿੱਸੇ ਵਿੱਚ ਜਾਂਦੇ ਹਾਂ ਤਾਂ ਤੁਹਾਨੂੰ ਇੱਕ ਰੁੱਖ ਨਜਰ ਆਉੰਦਾ ਹੈ ਪਰ ਕੁੱਝ ਵੀ ਸਾਫ ਨਹੀਂ ਦਿੱਖਦਾ।
03:19 ਇਹ ਇਸ ਕਰਕੇ ਕਿ ਜੇਪੈਗ ਇੱਮੇਜ ਦੇ ਉਹ ਹਿੱਸੇ ਛੱਡ ਦਿੰਦਾ ਹੈ ਜੋ ਕੈਮਰੇ ਦੇ ਕੰਪਯੂਟਰ (computer) ਪ੍ਰੋਗ੍ਰਾਮ (programe)ਦੇ ਅਨੁਸਾਰ ਤੁਸੀਂ ਕਦੇ ਨਹੀਂ ਵੇਖੋਗੇ।
03:32 ਪਰ ਮੈਂ ਇੱਥੇ ਇਹ ਸਟੱਫ ਵੇਖੱਣਾ ਚਾਹੁੰਦਾ ਹਾਂ ਪਰ ਮੈਂ ਜੇਪੈਗ ਕੰਪਰੈੱਸ਼ਨ ਤੇ ਅਟਕਿਆ ਹੋਇਆ ਹਾਂ ਕਿਉਂਕਿ ਜੇ ਡੀਟੇਲਸ (details)ਇੱਥੇ ਗੁਮ ਗਇਆਂ ਹਣ, ਦੁਬਾਰਾ ਕਦੇ ਨਜਰ ਨਹੀਂ ਆਉਣਗਿਆਂ।
03:45 ਜਦੋਂ ਤੁਸੀਂ ਇਸਨੂੰ ਰਾੱਅ ਸ਼ੂਟ ਕਰੋ ਤਾਂ ਇਹੋ ਜਿਹੀ ਸਮੱਸਿਆ ਤੋਂ ਬਚੋ ਅਤੇ ਅਗਲੇ ਟਯੂਟੋਰਿਯਲ (tutorial)ਵਿੱਚ ਮੈਂ ਤੁਹਾਨੂੰ ਯੂਐਫ ਰਾੱਅ ਕਨਵਰਟਰ (UF raw convertor)ਤੇ ਜਿੰਪ ਨਾਲ ਇਸਦੀ ਵਰਤੋਂ ਕਿਵੇਂ ਕਰਣੀ ਹੈ, ਵਿਖਾਵਾਂਗਾ ਅਤੇ ਮੇਰੇ ਖਿਆਲ ਚ ਅਗਲੇ ਟਯੂਟੋਰਿਯਲ ਲਈ ਇਹ ਠੀਕ ਵਿਸ਼ਾ ਹੈ।
04:06 ਮੈਂ ਟੂਲ ਬੌਕਸ (tool box) ਦੇ ਉੱਪਰ ਜਿੰਪ ਨੂੰ ਪੁੱਲ (pull)ਕਰਕੇ ਇਸ ਵਿੱਚ ਇੱਮੇਜ ਲੋਡ (load) ਕਰਦਾ ਹਾਂ ਤੇ ਵਿੰਡੋ (window) ਐਨਲਾਰਜ (enlarge) ਕਰਦਾ ਹਾਂ।
04:17 ਹੁਣ ਮੇਰਾ ਅਗਲਾ ਸਟੈੱਪ (step) ਇਸ ਇੱਮੇਜ ਨੂੰ ਥੋੜਾ ਸਾਈਜਿੰਗ (sizing)ਕਰਣ ਦਾ ਹੈ ਕਿਉਂਕਿ ਇੱਮੇਜ ਇਤਨੀ ਵੱਡੀ ਹੈ ਇਸਦੇ ਨਤੀਜੇ ਵਜੋਂ ਐਕਸਸੀਐਫ ਫਾਈਲ (XCF file)40 ਮੈਗਾ ਬਾਈਟ (mega bytes)ਤੋਂ ਵੱਧ ਹੋ ਜਾਵੇਗੀ।
04:29 ਸਾਈਜਿੰਗ ਡਾਉਨ (down)ਟੂਲ ਬਾਰ (tool bar) ਵਿੱਚ ਇੱਮੇਜ ਉੱਪਰ ਕਲਿਕ (click)ਕਰਕੇ, ਸਕੇਲ ਇੱਮੇਜ (scale image) ਸਿਲੈਕਟ (select)ਕਰਕੇ ਹੋ ਸਕਦੀ ਹੈ ਤੇ ਮੈਂ ਵਿੱਥ (width)ਕਹਿ ਲਉ 1000 ਪਿਕਸਲ (pixel) ਤੇ ਬਦਲਦਾ ਹਾਂ ਅਤੇ ਜਦੋਂ ਮੈਂ ਟੈਬ (tab) ਪ੍ਰੈਸ (press)ਕਰਦਾ ਹਾਂ ਮੈਨੂੰ 750 ਪਿਕਸਲ ਦੀ ਹਾਈਟ (height) ਮਿਲਦੀ ਹੈ। ਮੈਂ ਸਬਤੋਂ ਵਧੀਆ ਇੰਟਰਪੋਲੇਸ਼ਨ (interolation) ਸਿਲੈਕਟ ਕੀਤੀ ਹੈ ਸੋ ਮੈਂ ਸਕੇਲ ਤੇ ਕਲਿਕ ਕਰਦਾ ਹਾਂ।
05:01 ਇੱਥੇ ਫਰੇਮ (frame) ਅੰਦਰ ਪੂਰੀ ਇੱਮੇਜ ਲੈਣ ਲਈ ਸ਼ਿਫਟ+ ਸਿਟਰਲ+ਈ (shift+ctrl+E) ਪ੍ਰੈਸ ਕਰੋ ਤੇ ਹੁਣ ਮੈਂ ਇਸ ਇੱਮੇਜ ਨੂੰ ਐਡਿਟ ਕਰਣ ਲਈ ਤੈਯਾਰ ਹਾਂ।
05:11 , ਪਹਿਲਾ ਸਟੈੱਪ ਰੋਟੇਟਿੰਗ (rotating)ਦਾ ਹੈ।
05:14 ਪਿਛਲੇ ਟਯੂਟੋਰਿਯਲਸ ਚ ਮੈਂ ਤੁਹਾਨੂੰ ਇੱਮੇਜ ਰੋਟੇਟ ਕਰਣ ਦੇ ਦੋ ਢੰਗ ਵਿਖਾਏ ਸੀ ਅਤੇ ਅੱਜ ਤੀਜੇ ਢੰਗ ਦੀ ਵਾਰੀ ਹੈ।
05:23 ਸੋ ਮੈਂ ਇੱਮੇਜ ਨੂੰ ਜੂਮ ਕਰਣ ਦਾ ਸੇਮ (same) ਸਟੈੱਪ ਕਰਦਾ ਹਾਂ ਜਿੱਥੇ ਮੈਂ ਇੱਕ ਹੌਰੀਜੋੰਟਲ ਲਾਈਨ (horizontal line)ਵੇਖ ਸਕਦਾ ਹਾਂ ਅਤੇ ਹੋਰੀਜੋੰਟਲ ਲਾਈਨ ਹੋਰੀਜੋਨ (horizon) ਤੇ ਹੈ ਕਿਉਂਕਿ ਹੋਰਾਜੋਨ ਪਰਿਭਾਸ਼ਿਤ ਰੂਪ ਵਿੱਚ ਹੋਰੀਜੋੰਟਲ ਹੈ।
05:39 ਫੇਰ ਮੈਂ ਟੂਲ ਬੌਕਸ ਚੋਂ ਮੈਜਰਮੈੰਟ ਟੂਲ (measurement tool)ਸਿਲੈਕਟ ਕਰਦਾ ਹਾਂ ਤੇ ਮੈਂ ਇਨਫੋ ਵਿੰਡੋ (info window)ਸਿਲੈਕਟ ਨਹੀਂ ਕਰਦਾ ਕਿਉਂਕਿ ਇਹ ਇੱਮੇਜ ਫਰੇਮ ਦੇ ਵਿੱਚਕਾਰੋਂ ਉਘੱੜ ਆਉੰਦੀ ਹੈ ਪਰ ਮੈਂ ਇੱਥੇ ਹੇਠਾਂ ਸਟੇਟੱਸ ਬਾਰ (status bar)ਤੇ ਸਾਰੀ ਇਨਫਰਮੇਸ਼ਨਸ ਲੈ ਸਕਦਾ ਹਾਂ।
06:01 ਹੁਣ ਇੱਮੇਜ ਦਾ ਐੰਗਲ (angle) ਲੈਣਾ ਸਿੰਪਲ (simple) ਹੈ, ਬਸ ਕਰਸਰ (cursor) ਨੂੰ ਹੋਰੀਜੋਨ ਤੇ ਰੱਖੋ, ਮਾਉਸ ਬਟਨ (mouse button)ਪ੍ਰੈਸ ਕਰੋ ਤੇ ਇਸਨੂੰ ਪੁੱਲ ਕਰੋ।
06:15 ਲਾਈਨ ਨੂੰ ਦੂਜੇ ਪਾਸੇ ਪੁੱਲ ਕਰੋ ਤੇ ਹੋਰੀਜੋਨ ਦੇ ਸਮਾੰਤਰ ਇੱਕ ਲਾਈਨ ਬਣਾਉ ਤੇ ਬਟਨ ਛੱਡ ਦਿਉ।
06:25 ਐੰਗਲ ਇਨਫੋ ਲਈ ਸਟੇਟੱਸ ਬਾਰ ਤੇ ਦੇਖੋ ਅਤੇ ਮੈਂ ਇੱਥੇ 1.64ਡਿਗਰੀ (degree) ਦਾ ਐੰਗਲ ਵੇਖਦਾ ਹਾਂ।
06:38 ਹੁਣ ਮੈਂ ਰੋਟੇਟ ਟੂਲ ਸਿਲੈਕਟ ਕਰਦਾ ਹਾਂ,ਇੱਮੇਜ ਤੇ ਕਲਿਕ ਕਰੋ ਅਤੇ ਟਾਈਪ (type) ਕਰੋ -1.63 ਡਿਗਰੀ, ਕਿਉਕਿ ਮੈਂ 1.63 ਡਿਗਰੀ ਪੱਲਸ ਕਾਉੰਟਰ (plus counter)ਕਰਣਾ ਚਾਹੁੰਦਾ ਹਾਂ।
06:58 ਰੋਟੇਟ ਤੇ ਕਲਿਕ ਕਰੋ ਤੇ ਤੁਹਾਨੂੰ ਇੱਕ ਰੋਟੇਟਿੱਡ ਇੱਮੇਜ ਮਿਲਦੀ ਹੈ।
07:05 ਹੋਰੀਜੋਨ ਨੂੰ ਟੈਸਟ (test) ਕਰਣ ਲਈ ਅਸੀਂ ਸਕੇਲ ਪੁੱਲ ਡਾਉਨ ਕਰਦੇ ਹਾਂ ਤੇ ਇਹ ਹੋਰੀਜੋੰਟਲ ਹੈ।
07:14 ਅਗਲਾ ਸਟੈੱਪ ਇੱਮੇਜ ਨੂੰ ਕਰੌਪ (crop) ਕਰਣ ਦਾ ਹੈ ਪਰ ਮੈਂ ਹਜੇ ਇੱਮੇਜ ਕਰੌਪ ਨਹੀਂ ਕਰ ਸਕਦਾ ਕਿਉਂਕਿ ਇੱਮੇਜ ਦਾ ਇਹ ਹਿੱਸਾ ਨਜਰ ਨਹੀਂ ਆਉੰਦਾ ਤੇ ਮੈਂ ਸੱਟਫ ਨੂੰ ਨਹੀਂ ਜਾਣ ਸਕਦਾ।
07:31 ਮੈਂ ਇਹ ਨਹੀਂ ਜਾਣਦਾ ਕਿ ਇੱਮੇਜ ਕਿਥੋਂ ਕਰੌਪ ਕਰਣੀ ਹੈ ਸੋ ਪਹਿਲਾਂ ਇੱਮੇਜ ਦੇ ਇਸ ਹਿੱਸੇ ਨੂੰ ਥੋੜਾ ਹੋਰ ਬਰਾਈਟ ਬਣਾਉਨਾ ਹੈ।
07:43 ਮੈਂ ਕਰਵ ਟੂਲ ਨਾਲ ਕੰਮ ਕਰਣਾ ਚਾਹੁੰਦਾ ਹਾਂ ਪਰ ਉਸ ਤੋਂ ਪਹਿਲਾਂ ਮੈਂ ਲੇਅਰ(layer) ਦੀ ਇੱਕ ਕੌਪੀ (copy) ਬਣਾ ਲੈੰਦਾ ਹਾਂ।
07:50 ਕਿਉਂਕਿ ਜਦੋਂ ਅਸੀਂ ਕਰਵ ਟੂਲ ਦੀ ਵਰਤੋਂ ਕਰਦੇ ਹਾਂ ਤਾਂ ਇੱਮੇਜ ਦੀ ਸਾਰੀ ਇਨਫਰਮੇਸ਼ਨ ਗੁਮ ਹੋ ਜਾੰਦੀ ਹੈ।
07:56 ਸੋ ਇੱਮੇਜ ਨਾਲ ਕਦੇ ਵੀ ਉਹ ਨਾ ਕਰੋ ਜੋ ਤੁਸੀਂ ਵਾਪਿਸ ਨਹੀਂ ਲਿਆ ਸਕਦੇ।
08:01 ਭਾਵੇਂ ਮੈਂ ਰੋਟੇਟ ਕੀਤੀ ਸੀ ਪਰ ਬਾਦ ਦੇ ਸਟੈੱਪਸ ਵਿੱਚ ਅਸਲੀ ਇੱਮੇਜ ਨਾਲ ਕਦੇ ਕੁੱਝ ਨਾ ਕਰੋ।
08:08 ਪਹਿਲੇ ਮੈਂ ਲੈੰਡ ਵਾਲੇ ਹਿੱਸੇ ਨੂੰ ਐਡਿਟ ਕਰਾਂਗਾ ਸੋ ਇਸ ਲੇਅਰ ਨੂੰ ਮੈਂ ਲੈੰਡ ਆਖਦਾ ਹਾਂ ਅਤੇ ਫੀਲਡ (field)ਉੱਤੇ ਕਲਿਕ ਕਰਦਾ ਹਾਂ ਜਿੱਥੇ ਨਾਮ ਹੈ ਤੇ ਰੀਟਰਨ (return) ਪ੍ਰੈਸ ਕਰਦਾ ਹਾਂ।
08:22 ਹੁਣ ਲੇਅਰ ਦਾ ਨਾਮ ਲੈੰਡ ਹੋ ਗਿਆ ਹੈ।
08:25 ਮੈਂ ਕਰਵ ਟੂਲ ਸਿਲੈਕਟ ਕਰਦਾ ਹਾਂ, ਇੱਮੇਜ ਤੇ ਕਲਿਕ ਕਰਦਾ ਹਾਂ ਅਤੇ ਹੁਣ ਮੈਂ ਇੱਮੇਜ ਦੀ ਪੜਚੋਲ ਕਰਾਂਗਾ।
08:34 ਇੱਮੇਜ ਦਾ ਇਹ ਹਿੱਸਾ ਸਚ ਵਿੱਚ ਸਬਤੋਂ ਡਾਰਕ ਹੈ, ਕੋਈ ਇਸਨੂੰ ਆਸਾਨੀ ਨਾਲ ਨਹੀਂ ਲੱਭ ਸਕਦਾ ਪਰ ਇੱਥੇ ਘਾਸ ਵੀ ਬਹੁਤ ਡਾਰਕ ਹੈ।
08:46 ਗ੍ਰੇ ਸਕੇਲ (grey scale)ਦਾ ਇਹ ਹਿੱਸਾ ਪਾਣੀ ਲਗਦਾ ਹੈ ਅਤੇ ਬੇਸ਼ਕ ਇਹ ਹਿੱਸਾ ਅਸਮਾਨ ਦਾ ਹੈ।
09:01 , ਸੋ ਇਸ ਇੱਮੇਜ ਵਿੱਚ ਮੈਨੂੰ ਲੈੰਡ ਹੋਰ ਬਰਾਈਟ ਕਰਣੀ ਹੋਵੇਗੀ ਤੇ ਇਹ ਮੈਂ ਇਸਨੂੰ ਬਸ ਉੱਪਰ ਪੁੱਲ ਕਰਕੇ ਕਰਦਾ ਹਾਂ।
09:15 ਹੁਣ ਮੇਰੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਮੈਨੂੰ ਇਸਨੂੰ ਕਿੰਨਾ ਕੁ ਪੁੱਲ ਕਰਣਾ ਚਾਹੀਦਾ ਹੈ ਕਿਉਂਕਿ ਜਦੋਂ ਮੈਂ ਜਿਆਦਾ ਦੂਰ ਤਕ ਪੁੱਲ ਕਰਦਾ ਹਾਂ ਤਾਂ ਇਹ ਨਕਲੀ ਨਜਰ ਆਉੰਦੀ ਹੈ।
09:28 ਜੇ ਮੈਂ ਅਸਮਾਨ ਅਤੇ ਲੈੰਡ ਨੂੰ ਕਰਵਸ ਦੇ ਵੱਡੇ ਫਰਕ ਨਾਲ ਆਪਸ ਵਿੱਚ ਕੰਮਬਾਈਨ (combine) ਕਰਣਾ ਚਾਹਵਾਂ ,ਇਹ ਅਸਲੀ ਇੱਮੇਜ ਵਾਂਗ ਨਗੀ ਲਗੇਗੀ।
09:40 ਸੋ ਮੈਂ ਇਸਨੂੰ ਥੋੜਾ ਪੁੱਲ ਡਾਉਨ ਕਰਦਾ ਹਾਂ।
09:44 ਮੈਨੂੰ ਇਹ ਕਰਕੇ ਵੇੱਖਣ ਦਿਉ।
09:49 ਇੱਥੇ ਇਹ ਚੰਗਾ ਦਿੱਖਦਾ ਹੈ।
09:52 ਸਮੁੰਦਰ ਬਹੁਤ ਬਰਾਈਟ ਨਹੀਂ ਹੈ ਤੇ ਚੈੱਪਲ (chapel) ਵੀ ਨਜਰ ਆਉੰਦਾ ਹੈ।
10:00 ਸੋ ਮੈਂ ਓਕੇ (OK) ਤੇ ਕਲਿਕ ਕਰਦਾ ਹਾਂ।
10:06 ਲੈੰਡ ਪਾਰਟ (part) ਨੂੰ ਐਡਿਟ ਕਰਣ ਤੋਂ ਬਾਦ ਮੈਨੂੰ ਅਸਮਾਨ ਦੇ ਪਾਰਟ ਤੇ ਜਾਣ ਦਿਉ।
10:12 ਸੋ ਦੁਬਾਰਾ ਅਸਲੀ ਲੇਅਰ ਦੀ ਇੱਕ ਕੌਪੀ ਬਣਾਉ ਤੇ ਇਸਨੂੰ ਟੌਪ (top) ਤੇ ਲੈ ਜਾਉ ਅਤੇ ਇਸਨੂੰ ਸਕਾਈ (sky) ਦਾ ਨਾਮ ਦਿਉ।
10:21 ਲੇਅਰ ਤੇ ਡੱਬਲ 9double) ਕਲਿਕ ਕਰੋ, ਨਾਮ ਸਕਾਈ ਟਾਈਪ ਕਰੋ, ਰੀਟਰਨ ਪ੍ਰੈੱਸ ਕਰੋ ਤੇ ਸਾਨੂੰ ਸਕਾਈ ਮਿਲਦਾ ਹੈ।
10:28 ਮੈਂ ਦੂਸਰੀ ਲੇਅਰਸ ਨੂੰ ਨੁਕਸਾਨ ਪੁਜਾਏ ਬਗੈਰ ਸਿਰਫ ਸਕਾਈ ਲੇਅਰ ਐਡਿਟ ਕਰਣਾ ਚਾਹੁੰਦਾ ਹਾਂ ਅਤੇ ਇੰਜ ਕਰਣ ਲਈ ਮੈਂ ਲੇਅਰ ਮਾਸਕ ਨਾਲ ਕੰਮ ਕਰਦਾ ਹਾਂ।
10:37 ਸਕਾਈ ਲੇਅਰ ਤੇ ਰਾਈਟ ਕਲਿਕ ਕਰੋ, ਐਡ ਏ ਲੇਅਰ ਮਾਸਕ (add a layer mask)ਤੇ ਕਲਿਕ ਕਰੋ ਤੇ ਵਾਈਟ ਲੇਅਰ ਮਾਸਕ (white layer mask) ਸਿਲੈਕਟ ਕਰੋ, ਉਹ ਹੈ ਫੁੱਲ ਓਪੈਸਿਟੀ (full opacity) ਜਿਸਦਾ ਮਤਲਬ ਹੈ ਇਹ ਲੇਅਰ ਪੂਰੀ ਵਿਜਿਬਲ (visible) ਹੈ ਅਤੇ ਇਹ ਵਾਈਟ ਹੈ।
10:54 ਮੈਂ ਲੈੰਡ ਲੇਅਰ ਨੂੰ ਛੁਪਾਉਣਾ ਚਾਹੁੰਦਾ ਹਾਂ ਤੇ ਮੈਂ ਸਮੁੰਦਰ ਤੇ ਅਸਮਾਨ ਦੇ ਵਿੱਚ ਸ਼ਾਰਪ ਐੱਜ (sharp edge) ਵੀ ਨਹੀਂ ਚਾਹੁੰਦਾ ਅਤੇ ਇਸਲਈ ਮੈਂ ਗ੍ਰੇਡਿੰਟ ਟੂਲ (gradient tool) ਦੀ ਵਰਤੋਂ ਕਰਦਾ ਹਾਂ।
11:07 ਇੱਕ ਗ੍ਰੇਡਿਅੰਟ ਬਸ ਬਲੈਕ (black) ਅਤੇ ਵਾਈਟ ਦੇ ਵਿੱਚਕਾਰ ਦੀ ਇੱਕ ਚੀਜ ਹੈ।
11:13 ਇੱਥੇ ਮੈਂ ਇੱਕ ਸਕਰੈਪ ਲੇਅਰ (scrape layer) ਵਿੱਚ ਤੁਹਾਨੂੰ ਇਹ ਵਿਖਾਉਣ ਦਿਉ।
11:34 ਮੈਂ ਇੱਕ ਗ੍ਰੇਡਿੰਟ ਟੂਲ ਸਿਲੈਕਟ ਕਰਦਾ ਹਾਂ ਤੇ ਇੱਕ ਨਵੀਣ ਚੀਜ ਜੋ ਮੈਨੂੰ ਹਾਦਸਨ ਮਿਲੀ ਹੈ ਕਿ ਜਦੋਂ ਤੁਸੀਂ ਟੂਲ ਆਈਕਨ (tool icon) ਤੇ ਕਲਿਕ ਕਰਦੇ ਹੋ, ਟੂਲ ਔਪਸ਼ਨ (option) ਆਪਣੇ ਆਪ ਸਿਲੈਕਟ ਹੋ ਜਾੰਦਾ ਹੈ।
11:50 ਮੈਂ ਨਹੀਂ ਸੋਚਦਾ ਕਿ ਇਹ ਤੁਹਾਡੇ ਲਈ ਕੋਈ ਨਵੀਂ ਚੀਜ ਹੈ ਪਰ ਮੇਰੇ ਲਈ ਨਵੀਂ ਹੈ।
11:56 ਜਾਣਨ ਲਈ ਚੰਗੀ ਚੀਜ ਹੈ।
11:59 ਵਾਪਿਸ ਗ੍ਰੇਡਿੰਟ ਟੂਲ ਤੇ,ਜਦੋਂ ਮੈਂ ਲੈਫਟ ਮਾਉਸ (left mouse)ਬਟਨ ਦਬਾ ਕੇ ਇਸ ਲਾਈਨ ਨੂੰ ਇੱਥੇ ਪੁੱਲ ਕਰਦਾ ਤੇ ਇਸਨੂੰ ਛੱਡ ਦਿੰਦਾ ਹਾਂ।
12:09 ਸ਼ੁਰੁਆਤੀ ਪੁਆਇੰਟ (point) ਦੇ ਲੈਫਟ ਦਾ ਏਰੀਆ ਬਲੈਕ ਨਾਲ ਭਰ ਜਾੰਦਾ ਹੈ ਤੇ ਅਖੀਰੀ ਪੁਆਇੰਟ ਦੇ ਰਾਈਟ ਵਾਲਾ ਏਰੀਆ ਵਾਈਟ ਨਾਲ, ਜੋ ਗ੍ਰੇਡਿੰਟ ਦੀ ਦੂਸਰੀ ਸਾਈਡ (side) ਹੈ।
12:26 ਅਤੇ ਵਾਈਟ ਅਤੇ ਬਲੈਕ ਦੇ ਵਿੱਚਕਾਰਲਾ ਏਰੀਆ ਗ੍ਰੇ ਦੀ ਵੱਖ ਵੱਖ ਸੀਰੀਜ (series) ਹਣ ਤੇ ਇਸਨੂੰ ਗ੍ਰੇਡਿੰਟ ਆਖਦੇ ਹਣ।
12:38 ਮੈਂ ਬਹੁਤ ਲੰਬਾ ਅਤੇ ਬਹੁਤ ਛੋਟਾ ਗ੍ਰੇਡਿੰਟ ਬਣਾ ਸਕਦਾ ਹਾਂ।
12:44 ਇੱਥੇ ਵੱਖ ਵੱਖ ਗ੍ਰੇਡਿੰਟ ਟੂਲਸ ਹਣ ਤੇ ਮੈਂ ਇੱਥੇ ਇਸ ਬਲੈਕ ਅਤੇ ਵਾਈਟ ਤੇ ਹੀ ਜੁੜਿਆ ਰਹਾਂਗਾ।
12:56 ਇੱਥੇ ਹੋਰ ਵੀ ਬਹੁਤ ਸਾਰੀਆਂ ਔਪਸ਼ਨਸ ਹਣ ਜਿਵੇਂ ਰੇਡੀਅਲ (radial) ਜਿੱਥੇ ਤੁਸੀਂ ਇੱਕ ਸਰਕਲ (circle) ਬਣਾ ਸਕਦੇ ਹੋ।
13:04 ਹੋਰ ਵੀ ਬਹੁਤ ਸਾਰੀਆਂ ਔਪਸ਼ਨਸ ਤੁਸੀ ਵਰਤ ਸਕਦੇ ਹੋ।
13:10 ਇਸ ਟੂਲ ਦੀਆਂ ਇਹ ਔਪਸ਼ਨਸ ਪੜਚੋਲ ਕਰਣ ਯੋਗ ਹਣ।
13:15 ਸੋ ਮੈਂ ਲੀਨੀਅਰ ਸ਼ੇਪ (linear shape) ਤੇ ਸੈਟ (set) ਕਰਦਾ ਹਾਂ ਤੇ ਸਕਰੈਪ ਲੇਅਰ ਨੂੰ ਡੀਲੀਟ (delete) ਕਰ ਦਿੰਦਾ ਹਾਂ।
13:25 ਹੁਣ ਮੈਂ ਇੱਥੇ ਸਕਾਈ ਲੇਅਰ ਤੇ ਕੰਮ ਕਰ ਰਿਹਾ ਹਾਂ,ਗ੍ਰੇਡਿੰਟ ਬਲੈਕ ਤੋਂ ਵਾਈਟ ਸੈਟ ਹੈ, ਇੱਮੇਜ ਨੂੰ ਪਾਰ ਦਰਸ਼ੀ ਤੋਂ ਪ੍ਰਗਟ ਬਣਾ ਰਹੀ ਹੈ ਅਤੇ ਮੈਂ ਵਾਪਿਸ ਲੇਅਰ ਡਾਯਲੌਗ (layer dilogue)ਤੇ ਜਾਂਦਾ ਹਾਂ ਤੇ ਇਹ ਚੈੱਕ (check)ਕਰਦਾ ਹਾਂ ਕਿ ਮੈਂ ਲੇਅਰ ਨੂੰ ਆਪਣੇ ਆਪ ਚ ਐਕਟੀਵੇਟ (activate) ਕੀਤਾ ਹੈ ਕਿਉਂਕਿ ਮੈਂ ਅਸਲੀ ਇੱਮੇਜ ਨੂੰ ਪੇੰਟ (paint) ਨਹੀਂ ਕਰਣਾ ਚਾਹੁੰਦਾ।
13:54 ਮੈਂ ਲੇਅਰ ਮਾਸਕ ਪੇੰਟ ਕਰਣਾ ਚਾਹੁੰਦਾ ਹਾਂ।
13:59 ਅਤੇ ਇੱਮੇਜ ਨੂੰ ਜੂਮ ਕਰਣ ਲਈ ਜੂਮ ਟੂਲ ਸਿਲੈਕਟ ਕਰਦਾ ਹਾਂ।
14:04 , ਇਸ ਲਈ ਥੋੜੇ ਅਭਿਆਸ ਦੀ ਲੋੜ ਹੈ।
14:14 ਮੈਂ ਇਸ ਪੁਆਇੰਟ ਤੋਂ ਸ਼ੁਰੁ ਕਰਦਾ ਹਾਂ ਤੇ ਇੱਥੇ ਖਤਮ ਕਰਦਾ ਹਾਂ।
14:20 ਮੈਂ ਗ੍ਰੇਡਿੰਟ ਸਿੱਧਾ ਚਾਹੁੰਦਾ ਹਾਂ ਕਿਉਂਕਿ ਇਸ ਤਰੀਕੇ ਦਾ ਗ੍ਰੇਡਿੰਟ ਇਹੋ ਜਿਹੀ ਇੱਮੇਜ ਬਣਾਵੇਗਾ ਜੋ ਮੈਂ ਨਹੀਂ ਚਾਹੁੰਦਾ।
14:32 ਸਟੈੱਪ ਨੂੰ ਅਨਡੂ (undo) ਕਰਣ ਲਈ ਸਿਟਰਲ+ਜੈਡ (ctrl+z)ਪ੍ਰੈੱਸ ਕਰੋ।
14:37 ਸੋ ਮੈਂ ਕੰਟ੍ਰੋਲ ਕੀਅ (control key) ਪ੍ਰੈੱਸ ਕਰਦਾ ਹਾਂ ਤੇ ਹੁਣ ਇੱਥੇ ਸਲਾਈਡਰ (slider) ਦੀ ਮੂਵਮੈੰਟ (movement) 5 ਡਿਗਰੀ ਤਕ ਸੀਮਿਤ ਹੋ ਗਈ ਹੈ।
14:49 ਸੋ ਮੈਂ ਇਸਨੂੰ ਇੱਥੋਂ ਤੋਂ ਇਸ ਪੁਆਇੰਟ ਤਕ ਬਣਾਉਨਾ ਸ਼ੁਰੁ ਕਰਦਾ ਹਾਂ।
14:58 ਜਦੋਂ ਤੁਸੀਂ ਵਾਪਿਸ ਪੂਰੀ ਇੱਮੇਜ ਤੇ ਜਾਉ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਮੇਰਾ ਫੁੱਲ ਗ੍ਰੇਡਿੰਟ ਹੈ।
15:06 ਜਦੋਂ ਮੈਂ ਲੇਅਰ ਨੂੰ ਸਵਿੱਚ ਔਫ (switch off) ਕਰ ਦਿੰਦਾ ਹਾਂ ,ਟੌਪ ਲੇਅਰ ਤੇ ਇੱਮੇਜ ਦਾ ਸਿਰਫ ਉੱਪਰਲਾ ਹਿੱਸਾ ਹੀ ਨਜਰ ਆਉੰਦਾ ਹੈ ਅਤੇ ਦੂਸਰੇ ਬੈਕਗਰਾਉੰਡ ਵਿੱਚ ਹਣ।
15:23 ਪਰ ਮੇਰੇ ਖਿਆਲ ਚ ਇਹ ਬਹੁਤ ਪੱਕਾ ਨਹੀਂ ਹੈ।
15:27 ਇਹ ਥੋੜਾ ਨਕਲੀ ਵਾਂਗੂ ਨਜਰ ਆਉੰਦਾ ਹੈ ਸੋ ਮੈਂ ਅਸਮਾਨ ਨੂੰ ਥੋੜਾ ਹੋਰ ਬਰਾਈਟ ਬਣਾਨਾ ਚਾਹੁੰਦਾ ਹਾਂ।
15:34 ਇੰਜ ਕਰਣ ਲਈ, ਮੈਨੂੰ ਪਹਿਲਾਂ ਲੇਅਰ ਮਾਸਕ ਡੀਐਕਟੀਵੇਟ (deactivate)ਕਰਕੇ ਖੁਦ ਲੇਅਰ ਨੂੰ ਐਕਟੀਵੇਟ ਕਰਨਾ ਹੋਵੇਗਾ ਇਸ ਉੱਤੇ ਕੰਮ ਕਰਣ ਲਈ,ਨਹੀਂ ਤੇ ਮੈਂ ਲੇਅਰ ਮਾਸਕ ਉੱਤੇ ਕਰਵ ਟੂਲ ਦੀ ਵਰਤੋਂ ਕਰਦਾ।
15:48 ਲੇਅਰ ਦੇ ਐਕਟਿਵ ਹਿੱਸੇ ਦੇ ਚਾਰੋਂ ਪਾਸੇ ਵਾਈਟ ਫਰੇਮ ਹੋਂਣ ਕਾਰਣ ਤੁਸੀਂ ਹਮੇਸ਼ਾ ਇਸਨੂੰ ਪਹਿਚਾਨ ਸਕਦੇ ਹੋ।
15.56 ਸੋ ਆਉ ਇੱਥੇ ਇਹ ਕਰਕੇ ਵੇਖਿਏ।
15:59 ਹੁਣ ਮੈਂ ਅਸਮਾਨ ਨੂੰ ਬਰਾਈਟ ਕਰਨਾ ਚਾਹੁੰਦਾ ਹਾਂ ਸੋ ਮੈਂ ਇਸਨੂੰ ਉੱਪਰ ਪੁੱਲ ਕਰ ਰਿਹਾ ਹਾਂ।
16:12 ਮੇਰੇ ਖਿਆਲ ਚ ਇਹ ਕਾਫੀ ਠੀਕ ਲਗਦਾ ਹੈ ਕਿਉਂਕਿ ਅਸਮਾਨ ਬਰਾਈਟ ਹੈ ਅਤੇ ਅਸਮਾਨ ਅਤੇ ਸਮੁੰਦਰ ਦੇ ਵਿੱਚਕਾਰਲਾ ਨਕਲੀ ਬੌਰਡਰ (border) ਗਾਯਬ ਹੋ ਗਿਆ ਹੈ।
16:29 ਮੇਰੇ ਖਿਆਲ ਚ ਇਹ ਕੰਮ ਕਰੇਗਾ।
16.32 ਸੋ ਆਉ ਸਕਾਈ ਲੇਅਰ ਅਤੇ ਇਸਦੇ ਹੇਠਲੀ ਲੇਅਰਸ ਨੂੰ ਸਵਿੱਚ ਔਫ ਕਰਕੇ ਇੱਮੇਜ ਨੂੰ ਕੰਪੇਅਰ (compare)ਕਰਿਏ।
16:42 ਤੁਸੀਂ ਫਰਕ ਵੇਖ ਸਕਦੇ ਹੋ।
16:46 ਇਹ ਅਸਲੀ ਇੱਮੇਜ ਹੈ।
16:50 ਇਹ ਲੇਅਰ ਨਵਾਂ ਅਸਮਾਨ ਹੈ ਤੇ ਇਹ ਹੇਠਾਂ ਨਵੀਂ ਲੈੰਡ ਹੈ।
16:57 ਇਸ ਲੈੰਡ ਵਿੱਚ ਥੋੜਾ ਹੋਰ ਕੰਟਰਾਸਟ (contrast) ਦੀ ਵਰਤੋਂ ਹੋ ਸਕਦੀ ਸੀ ਪਰ ਮੇਰੇ ਖਿਆਲ ਚ ਇਹ ਪੱਕਾ ਨਹੀਂ ਹੈ ਸੋ ਮੈਨੂੰ ਇਹ ਕੋਸ਼ਿਸ਼ ਕਰਕੇ ਦੇੱਖਣੀ ਹੋਵੇਗੀ।
17:07 ਸੋ ਬਸ ਲੈੰਡ ਲੇਅਰ ਨੂੰ ਡੱਬਲ ਕਲਿਕ ਕਰੋ ਤੇ ਓਵਰਲੇਅ ਮੋਡ (overlay mode) ਸਿਲੈਕਟ ਕਰੋ ਜੋ ਤੁਹਾਨੂੰ ਹੋਰ ਵੱਧ ਕੰਟਰਾਸਟ ਦਿੰਦਾ ਹੈ ਪਰ ਇਹ ਨਿਸ਼ਚਿੱਤ ਤੌਰ ਤੇ ਬਹੁਤ ਜਿਆਦਾ ਹੈ, ਸੋ ਮੈਂ ਓਪੈਸਿਟੀ ਸਲਾਈਡ ਡਾਉਨ ਕਰਦਾ ਹਾਂ।
17:25 ਇਹ ਜਿਆਦਾ ਚੰਗਾ ਦਿੱਖ ਰਿਹਾ ਹੈ ਕਿ ਨਹੀਂ? ਪਰ ਮੇਰੇ ਖਿਆਲ ਚ ਇਹ ਇਹ ਜਿਆਦਾ ਚੰਗਾ ਹੈ।
17:33 ਹੁਣ ਮੇਰੇ ਕੋਲ ਚਾਰ ਲੇਅਰਸ ਹਣ।
17:36 ਦ ਬੈਕਗਰਾਉੰਡ, ਦ ਉਰਿਜਨਲ (original)ਇੱਮੇਜ ਜਿਸਦੀ ਹੁਣ ਕੋਈ ਲੋੜ ਨਹੀਂ, ਦ ਲੈੰਡ ਲੇਅਰ, ਇੱਕ ਲੈੰਡ ਕੌਪੀ ਅਤੇ ਦ ਸਕਾਈ ਲੇਅਰ ਮਾਸਕ ਦੇ ਨਾਲ।
17:50 ਮੈਂ ਇੱਮੇਜ ਇਨਫਰਮੇਸ਼ਨ ਗਵਾਏ ਬਿਨਾ ਇਨਹਾਂ ਸਬਦੀ ਵੈਲਯੂਸ (values) ਬਦਲ ਸਕਦਾ ਹਾਂ।
17:58 ਲੇਅਰਸ ਵਰਤਣ ਦਾ ਇਹ ਸਬਤੋਂ ਵੱਡਾ ਫਾਯਦਾ ਹੈ।
18:03 ਹੁਣ ਅਖੀਰੀ ਹਿੱਸੇ ਦੀ ਕਰੌਪਿੰਗ ਲਈ। ਨੌਰਮੈਨ ਇਸਨੂੰ 7.5ਦੀ ਰੇਸ਼ੋ (ratio) ਵਿੱਚ ਕਰੌਪ ਕਰਣਾ ਚਾਹੁੰਦਾ ਹੈ ਕਿਉਂਕਿ ਉਸਦਾ ਪ੍ਰਿੰਟਰ (printer) 7/5 ਇੰਚ ਦਾ ਪੇਪਰ (paper) ਵਰਤਦਾ ਹੈ।
18:18 ਸੋ ਆਉ 7.5, ਇੱਕ ਫਿੱਕਸਡ ਰੇਸ਼ੋ (fixed rato)ਕਰੀਏ।
18:27 ਕਿੱਥੋਂ ਕਰੌਪ ਕਰਣਾ ਹੈ? ਮੇਰੇ ਖਿਆਲ ਚ ਮੈਂ ਭੁੱਲ ਗਿਆ ਹਾਂ ਕਿ ਨੌਰਮੈਨ ਨੇ ਇਸ ਇੱਮੇਜ ਨੂੰ ਕਿੱਥੇ ਕਰੌਪ ਕੀਤਾ ਸੀ।
18:34 ਸੋ ਆਉ ਇੱਥੇ ਫੈਸਲਾ ਲਇਏ।
18:36 ਮੇਰੇ ਖਿਆਲ ਚ ਰੁੱਖ ਅਤੇ ਸੁੱਕੀ ਘਾਸ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ।
18:43 ਸੋ ਮੈਨੂੰ ਇੱਥੋਂ ਰਾਈਟ ਕੌਰਨਰ ਤੋਂ ਸ਼ੁਰੁ ਕਰਣਾ ਹੋਵੇਗਾ ਤੇ ਕਰੌਪ ਟੂਲ ਪੁੱਲ ਅਪ (up) ਕਰਣਾ ਹੈ।
18:58 ਇਹ ਬਸ ਆਪਣੇ ਟੇਸਟ (taste)ਦੀ ਗੱਲ ਹੈ ਤੇ ਪੰਪਿੰਗ (pumping)ਨਾਲ ਕੋਈ ਨਹੀਂ ਸਿੱਖ ਸਕਦਾ।
19:06 ਉੱਥੇ ਰੂਲ ਔਫ ਥਰਡ (rule of third)ਹੈ।
19:08 ਮੈਨੂੰ ਇਸਨੂੰ ਲਾਗੂ ਕਰਣ ਦਿਉ।
19:13 ਇੱਥੇ ਤੁਸੀਂ ਵੇਖ ਸਕਦੇ ਹੋ ਕਿ ਚੈੱਪਲ ਦਾ ਸਾਹਮਨਾ ਹਿੱਸਾ ਹੁਣ ਦਿਲਚਸਪੀ ਦਾ ਬਿੰਦੁ ਹੈ।
19:20 ਇੱਥੇ ਗੋਲਡਨ ਸੈਕਸ਼ਨ (golden section) ਜਿਆਦਾ ਕਲਾਤਮਕ ਹੈ ਤੇ ਇਹ ਮਦਦਗਾਰ ਹੋ ਸਕਦੀ ਹੈ ਪਰ ਮੇਰੇ ਖਿਆਲ ਚ ਸਬਤੋਂ ਵਧੀਆ ਤੁਹਾਡੀ ਆਪਣੀ ਨਜਰ ਹੈ।
19:33 ਮੇਰੇ ਖਿਆਲ ਚ ਇਹ ਕੰਮ ਕਰੇਗੀ।
19:37 ਮੈਂ ਉਸਦੀ ਇੱਮੇਜ ਨੂੰ ਜੇਪੈਗ (JPEG)ਇੱਮੇਜ ਦੇ ਤੌਰ ਤੇ ਸੇਵ ਕਰਣਾ ਚਾਹੁੰਦਾ ਹਾਂ।
19:42 ਉਸਤੋਂ ਪਹਿਲਾਂ ਮੈਨੂੰ ਇਸਨੂੰ ਥੋੜਾ ਸ਼ਾਰਪਨ ਕਰਨਾ ਹੋਵੇਗਾ।
19:47 ਸ਼ਾਰਪਨਿੰਗ ਦੀ ਟਰੇਸਿਸ (traces)ਜੋ ਮੇਰੀ ਛੇੜਛਾੜ ਤੋਂ ਪਹਿਲਾਂ ਨਜਰ ਆਉੰਦੀਆਂ ਸੀ ਗਾਯਬ ਹੋ ਗਈਆਂ ਹਣ।
19:55 ਹੈਲੋਸ (hallows) ਵੇੱਖਣ ਲਈ ਵਾਈਟ ਲਾਈਨਸ ਦਿੱਖਦਿਆਂ ਸ਼ੀ।
20:00 ਮੇਰੇ ਖਿਆਲ ਚ ਇਸ ਵਾਰੀ ਵੀ ਮੈਂ ਫਿਲਟਰ, ਐਨਹਾਨਸ,ਸ਼ਾਰਪਣ ਮੋਡ ( filters,enhance,sharpen mode)ਦੀ ਵਰਤੋਂ ਕਰਾਂਗਾਂ।
20:16 ਬੁਨਿਯਾਦੀ ਤੌਰ ਤੇ ਇਹ ਇੱਕ ਅਨਸ਼ਾਰਪਨਡ (unsharpened) ਮਾਸਕ ਹੈ ਜੋ ਕਿਸੇ ਸਟੈਂਡਰਡ (standard)ਵੈਲਯੂ ਪ੍ਰੀ-ਸੈਟ (pre-set) ਨਾਲ ਸ਼ਾਰਪ ਕਰ ਰਿਹਾ ਹੈ।
20:24 ਮੈਂ ਅਨਸ਼ਾਰਪਡ ਮਾਸਕ ਬਾਦ ਦੇ ਟਯੂਟੋਰਿਅਲ ਵਿੱਚ ਕਵਰ (cover) ਕਰਾਂ ਗਾ।
20:30 ਮੈਂ ਇਸਦੀ ਵਰਤੋਂ ਕਦੇ ਨਹੀਂ ਕੀਤੀ ਤੇ ਇਸਲਈ ਮੈਨੂੰ ਇਹ ਆਪ ਸਿੱਖਣਾ ਹੋਵੇਗਾ।
20:37 ਤਾਂ ਜੋ ਮੈਂ ਇਸ ਬਾਰੇ ਕੁੱਝ ਖੋਲ ਕੇ ਦੱਸ ਸਕਾਂ।
20:44 ਮੇਰੇ ਖਿਆਲ ਚ ਇਹ ਇੱਥੇ ਚੰਗੀ ਤਰਹਾਂ ਕੰਮ ਕਰੇਗਾ।
20:50 ਮੈਂ ਜਾ ਕੇ ਇੱਮੇਜ ਨੂੰ ਸੇਵ ਕਰ ਸਕਦਾ ਹਾਂ।
21:02 ਅੱਜ ਮੈਂ ਫੱਨੀ ਸਟੱਫ (funny stuff)ਟਾਈਪ ਕਰ ਰਿਹਾ ਹਾਂ।
21:10 ਓਕੇ ਮੈਂ ਜਾਣਦਾ ਹਾਂ ਕਿ ਜੇਪੈਗ ਮਲਟੀਪਲ (multiple) ਲੇਅਰਸ ਨਾਲ ਇਸ ਇੱਮੇਜ ਨਹੀਂ ਸੰਭਾਲ ਸਕਦਾ,ਸੋ ਹੁਣ ਇੱਮੇਜ ਬਾਹਰ ਚਲੀ ਗਈ ਹੈ ਅਤੇ ਸਾਰੀ ਲੇਅਰ ਇਨਫਰਮੇਸ਼ਨ ਗੁਮ ਹੋ ਗਈ ਹੈ।
21:22 ਅਤੇ ਜਿੰਪ ਬਸ ਚੇਤਵਾਨੀ ਦੇ ਰਿਹਾ ਹੈ।
21:26 ਮੇਰੇ ਖਿਆਲ ਚ 85% ਕੁਆਲਿਟੀ (quality)ਠੀਕ ਹੈ।
21:31 ਫਾਈਲ ਸਾਈਜ ਅਤੇ ਇੱਮੇਜ ਕੁਆਲਿਟੀ ਦੇ ਵਿੱਚ ਮੁਕੱਮਲ ਸਮਝੌਤਾ ਹੈ।
21:39 ਹੁਣ ਮੈਂ ਇੱਮੇਜ ਦੀ ਸ਼ਰਪਨਿੰਗ ਅਤੇ ਰੀਸਾਈਜਿੰਗ ਤੋਂ ਵਾਪਿਸ ਉੱਥੇ ਜਾ ਸਕਦਾ ਹਾਂ ਜਿੱਥੇ ਸ਼ੇ ਨੋਟ (show note) ਲ਼ਈ ਮੈਂ ਇਸਨੂੰ ਆਪਣੇ ਬਲੌਗ (blog) ਵਿੱਚ ਰੱਖ ਸਕਦਾ ਹਾਂ।
21:55 ਇੱਮੇਜ/ ਸਕੇਲ ਇੱਮੇਜ ਤੇ ਜਾਉ ਅਤੇ ਮੈਂ 600 ਪਿਕਸਲ ਵਿੱਥ ਚਾਹੁੰਦਾ ਹਾਂ।
22:08 ਇਸਨੂੰ ਮਾਪ ਲਉ।
22:11 ਹੁਣ ਮੈਂ ਫੇਰ ਇਸਨੂੰ ਸ਼ਾਰਪਨ ਕਰਦਾ ਹਾਂ,ਇੱਕ ਇੱਮੇਜ ਨਾਲ ਤੁਸੀਂ ਜੋ ਵੀ ਕਰਦੇ ਹੋ ਸ਼ਾਰਪਨਿੰਗ ਉਸ ਚੇਨ (chain) ਦਾ ਅਖੀਰੀ ਸਟੈੱਪ ਹੋਣਾ ਚਾਹੀਦਾ ਹੈ।
22:23 ਅਸਲ ਚ ਇਹ ਅਖੀਰੀ ਸਟੈੱਪ ਹੈ।
22:33 , ਐਲਗੋਰਿਦਮ (algorithm)ਸਿਰਫ ਤਦੋਂ ਹੀ ਠੀਕ ਕਰਦਾ ਹੈ ਜੇ ਤੁਸੀਂ ਉਸਤੋਂ ਬਾਦ ਕੁੱਝ ਨਹੀਂ ਬਦਲਦੇ।
22:39 ਰੀਸਾਈਜਿੰਗ ਵੀ ਨਹੀਂ।
22:41 ਆਉ ਇਸਤੇ ਨਜਰ ਮਾਰੀਏ।
22:47 ਮੇਰੇ ਖਿਆਲ ਚ ਮੈਂ ਥੋੜਾ ਹੋਰ ਲੈ ਸਕਦਾ ਹਾਂ।
22:52 ਬੁਨਿਯਾਦੀ ਤੌਰ ਤੇ ਉੱਸੀ ਮਾਤਰਾ ਤੇ ਖੱਤਮ ਕਰ ਰਿਹਾ ਹਾਂ।
22:57 ਮੇਰੇ ਲਈ ਇੱਮੇਜ ਹੁਣ ਓਕੇ ਹੈ। ਮੈਂ ਇਸਨੂੰ ਐਸ.(ਡੌਟ)as.(dot)600 ਦੇ ਤੌਰ ਤੇ ਸੇਵ ਕਰ ਸਕਦਾ ਹਾਂ ਤਾਂ ਜੋ ਮੈਨੂੰ ਪਤਾ ਲਗ ਸਕੇ ਕਿ ਬਾਦ ਵਿੱਚ ਕਿਹੜੀ ਇੱਮੇਜ ਬਲੌਗ ਵਿੱਚ ਰੱਖਣੀ ਹੈ।
23:20 ਆਉ ਦੋਨੋ ਇੱਮੇਜਿਸ ਨੂੰ ਕੰਪੇਅਰ ਕਰੀਏ।
23:23 ਇਹ ਜੋ ਨੌਰਮੈਨ ਨੇ ਬਣਾਈ ਹੈ ਤੇ ਇਹ ਮੈਂ ਬਣਾਈ ਹੈ।
23:30 ਮੇਰਾ ਅਸਮਾਨ ਨਿਸ਼ਚਿੱਤ ਹੀ ਜਿਆਦਾ ਵਧੀਆ ਹੈ ਅਤੇ ਨੌਰਮੈਨ ਨੇ ਸਮੁੰਦਰ ਅਤੇ ਚੈਪੱਲ ਨਾਲ ਜਿਆਦਾ ਵਧੀੱਆ ਕੰਮ ਕੀਤਾ ਹੈ।
23:40 ਅਤੇ ਇਸਦਾ ਮਿਸ਼ਰਨ ਅਸਲ ਵਿੱਚ ਬਹੁਤ ਚੰਗੀ ਪਿਕਚੱਰ (picture) ਹੋਵੇਗੀ।
23:47 ਮੇਰੇ ਖਿਆਲ ਚ ਮੈਂ ਬਰਾਈਟਨਿੰਗ ਕੁੱਝ ਓਵਰ (over)ਹੀ ਕਰ ਦਿੱਤੀ ਹੈ।
23:54 ਅੱਛਾ ਇੱਥੇ ਮੈਂ ਸੀਅ ਲੇਅਰ (sea layer) ਨੂੰ ਆਸਾਨ ਢੰਗ ਨਾਲ ਫਿੱਕਸ ਕਰਣ ਤੇ ਵਾਪਿਸ ਆ ਗਿਆ ਹਾਂ।
24:00 ਮੈਂ ਬੈਕਗਰਾਉੰਡ ਲੇਅਰ ਤੇ ਅਸਲੀ ਇੱਕ ਕੌਪੀ ਬਣਾਨਾ ਹਾਂ।
24:06 ਲੇਅਰ ਨੂੰ ਸੀਅ ਨਾਮ ਨਾਲ ਰੀਨੇਮ (rename)ਕਰੋ।
24:10 ਹੁਣ ਮੈਂ ਇਸਨੂੰ ਲੈੰਡ ਕੌਪੀ ਦੇ ਉੱਪਰ ਪੁੱਲ ਕਰਦਾ ਹਾਂ ਤੇ ਹੇਠਾਂ ਸਕਾਈ ਹੈ।
24:16 ਤੁਸੀਂ ਵੇਖ ਸਕਦੇ ਹੋ ਕਿ ਇਸ ਨਾਲ ਸੀਅ ਲੇਅਰ ਤੇ ਕੋਈ ਹਿਲਜੁਲ ਨਹੀਂ ਹੋਈ, ਸਿਰਫ ਲੈੰਡ ਹੀ ਗੜਬੜਾ ਗਈ ਹੈ।
24:25 ਪਰ ਮੈਂ ਇਸਨੂੰ ਮਾਸਕ ਆਉਟ (out) ਕਰ ਦਿਆਂਗਾ।
24:27 ਇੰਜ ਕਰਣ ਲਈ ਮੈਂ ਇੱਕ ਲੇਅਰ ਮਾਸਕ ਐਡ ਕਰਦਾ ਹਾਂ।
24:31 ਰਾਈਟ ਕਲਿਕ ਕਰੋ, ਲੇਅਰ ਮਾਸਕ ਐਡ ਕਰੋ ਅਤੇ ਹੁਣ ਮੈਂ ਲੇਅਰ ਦੀ ਗ੍ਰੇਸਕੇਲ ਕੌਪੀ ਲੈੰਦਾ ਹਾਂ।
24:40 ਹੁਣ ਤੁਸੀਂ ਦੇਖਦੇ ਹੋ ਕਿ ਇੱਥੇ ਲੈੰਡ ਜਿਆਦਾ ਬਰਾਈਟ ਹੈ।
24:45 ਪਹਿਲਾਂ ਇਹ ਇੰਜ ਨਹੀਂ ਸੀ ਪਰ ਤੁਸੀਂ ਪਾਨੀ ਵਿੱਚ ਵੱਡੇ ਬਦਲਾਵ ਵੇਖਦੇ ਹੋ।
24:54 ਆਉ ਹੁਣ ਲੇਅਰ ਮਾਸਕ ਉੱਤੇ ਕੁੱਝ ਕੰਮ ਕਰੀਏ।
24:58 ਸ਼ੋ ਲੇਅਰ ਮਾਸਕ ਤੇ ਕਲਿਕ ਕਰੋ।
25:01 ਇਸਨੂੰ ਤੁਸੀਂ ਇੱਥੇ ਵੇਖਦੇ ਹੋ ਅਤੇ ਸਕਾਈ ਨੂੰ ਸਵਿੱਚ ਔਫ ਕਰ ਦਿਉ।
25:05 ਹੁਣ ਮੈਂ ਕਰਵ ਟੂਲ ਸਿਲੈਕਟ ਕਰਦਾ ਹਾਂ ਅਤੇ ਮੈਂ ਕਰਵਸ ਨੂੰ ਇਸ ਢੰਗ ਨਾਲ ਐਡਜਸਟ ( adjust)ਕਰਾਂਗਾ ਕਿ ਲੈੰਡ ਹੋਰ ਡਾਰਕ ਹੋ ਜਾਵੇ।
25:17 ਅਤੇ ਸਮੁੰਦਰ ਤੇ ਅਸਮਾਨ ਹੋਰ ਬਰਾਈਟ ਹੋ ਜਾਣ।
25:29 ਆਉ ਹੁਣ ਇੱਮੇਜ ਨੂੰ ਵੇਖਿਏ।
25:33 ਸ਼ੋਲੇਅਰ ਮਾਸਕ ਨੂੰ ਅਣਕਲਿਕ ਕਰੋ।
25:39 ਤੁਸੀਂ ਵੇਖਦੇ ਹੋ ਕਿ ਬਿਨਾ ਕਿਸੇ ਫਰਕ ਤੋਂ ਇਹ ਲੈੰਡ ਲਈ ਕਾਫੀ ਵਧੀਆ ਹੈ ਅਤੇ ਸਮੁੰਦਰ ਜਿਆਦਾ ਵਧੀਆ ਹੈ।
25:51 ਹੁਣ ਜਦੋਂ ਮੈਂ ਸੀਅ ਲੇਅਰ ਸਿਲੈਕਟ ਕਰਦਾ ਹਾਂ ,ਤੁਸੀਂ ਵੇਖ ਸਕਦੇ ਹੋ ਕਿ ਸਮੁੰਦਰ ਜਿਆਦਾ ਚੰਗਾ ਹੈ।
25:59 ਹੁਣ ਮੈਂ ਕਰਵ ਟੂਲ ਦੀ ਵਰਤੋਂ ਨਾਲ ਇੱਮੇਜ ਦੀ ਵੈਲਯੂਸ ਬਦਲਦਾ ਹਾਂ।
26:09 ਮੇਰੇ ਖਿਆਲ ਚ ਮੈਨੂੰ
26:16 ਸਮੁੰਦਰ ਨੂੰ ਥੋੜਾ ਹੋਰ ਕੰਟਰਾਸਟ ਦੇਣਾ ਚਾਹੀਦਾ ਹੈ।
26:24 ਇੱਥੇ ਥੋੜਾ ਇਸ ਤਰਹਾਂ।
26:31 ਢਲਾਨ ਦੀ ਢਾਲ ਇੱਥੇ ਇੱਮੇਜ ਵਿੱਚ ਜਿਆਦਾ ਕੰਟਰਾਸਟ ਹੈ।
26:37 ਹਿਸਟੋਗਰਾਮ (hhistogram) ਦਾ ਇਹ ਹਿੱਸਾ ਸਮੁੰਦਰ ਸੀ।
26:41 ਸੋ ਇੱਥੇ ਮੈਨੂੰ ਬਹੁਤ ਜਿਆਦਾ ਕੰਟਰਾਸਟ ਮਿਲਦਾ ਹੈ।
26:49 ਕਰਵ ਦੇ ਅਰਾਉੰਡ (around)ਬਸ ਫਿੱਲ (fill) ਕਰੋ ਜਦੋਂ ਤਕ ਇਹ ਥੋੜਾ ਫਿੱਟ (fit)ਹੋ ਜਾਵੇ।
26:56 ਮੈਂ ਪਹਿਲਾਂ ਇੰਜ ਕਦੇ ਨਹੀਂ ਕੀਤਾ ਸੋ ਮੈਨੂੰ ਥੋੜਾ ਤਜੁਰਬਾ ਕਰਣਾ ਪਵੇਗਾ।
27:10 ਮੇਰੇ ਖਿਆਲ ਚ ਮੇਰੇ ਪਹਿਲੇ ਸਟੱਫ ਤੋਂ ਇਹ ਤਰੀਕਾ ਜਿਆਦਾ ਠੀਕ ਹੈ।
27:17 ਆਉ ਹੁਣ ਇੱਥੇ ਚੱਟਾਨਾਂ ਅਤੇ ਸਮੁੰਦਰ ਦੇ ਵਿਚਲੇ ਬੌਰਡਰ ਨੂੰ ਵੇੱਖੀਏ।
।27:24 ਪਹਿਲਾਂ ਇੱਥੇ ਮੈਨੂੰ ਇੱਕ ਵੱਡੀ ਸਮੱਸਿਆ ਸੀ।
27:28 ਸੋ ਇਸ ਵਾਰੀ ਮੇਰੇ ਕੋਲ ਇੱਥੋ ਦਿਖਾਈ ਦੇਣ ਵਾਲੇ ਕੋਈ ਹੈਲੋਸ ਨਹੀਂ ਹਣ।
27:34 ਅਤੇ ਜਦੋਂ ਮੈਂ ਇੱਥੇ ਇਸਨੂੰ ਜੂਮ ਕਰਦਾ ਹਾਂ
27:41 ਤੁਸੀਂ ਹੈਲੋ ਵਰਗਾ ਇੱਥੇ ਕੁੱਝ ਵੇਖ ਸਕਦੇ ਹੋ ਪਰ ਇਹ ਕਿਨਾਰੇ ਤੇ ਹੀ ਹੈ।
27:51 ਉੱਥੇ ਕੋਈ ਹੈਲੋ ਨਹੀਂ ਹੈ।
27:56 ਮੇਰੀ ਪਹਿਲੀਆਂ ਕੋਸ਼ਿਸ਼ਾਂ ਵਿੱਚ ਮੈਂ ਲੈੰਡ, ਸਮੁੰਦਰ ਅਤੇ ਅਸਮਾਨ ਵਿੱਚ ਜਿਆਦਾ ਫਰਕ ਲੈਣ ਦੀ ਕੋਸ਼ਿਸ਼ ਕੀਤੀ ਸੀ।
28:05 ਮੈਂ ਬਸ ਇਸਨੂੰ ਓਵਰ ਕਰ ਦਿੱਤਾ ਸੀ।
28:08 ਪਰ ਮੇਰੇ ਖਿਆਲ ਚ ਇਹ ਇਸ ਢੰਗ ਨਾਲ ਜਿਆਦਾ ਚੰਗਾ ਕੰਮ ਕਰਦਾ ਹੈ।ਸੋ ਕੀ ਕੁੱਝ ਕਰਣ ਵਾਲਾ ਰਹਿ ਗਿਆ ਹੈ?
28:18 ਹੋਰ ਇਨਫਰਮੇਸ਼ਨ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org) ਤੇ ਮਿਲਦੀ ਹੈ।
28:25 ਜੇ ਤੁਸੀਂ ਕੋਈ ਟਿਪੱਨੀ ਭੇਜਣਾ ਚਾਹੁੰਦੇ ਹੋ, ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ (info@meetthegimp.org) ਤੇ ਲਿਖੋ।
28:35 ਗੁਡ ਬਾਯ (good bye) ਤੇ ਤੁਹਾਨੂੰ ਅਗਲੀ ਵਾਰੀ ਮਿਲਣ ਦੀ ਉੱਮੀਦ ਕਰਦਾ ਹਾਂ।
28:41 ਪ੍ਰਤਿਭਾ ਥਾਪਰ ਦ੍ਵਾਰਾ ਅਨੁਵਾਦਿਤ ਸਕ੍ਰਿਪ੍ਟ ਕਿਰਨ ਸਪੋਕਨ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing)ਕਰ ਰਹੀ ਹਾਂ।

Contributors and Content Editors

Khoslak, PoojaMoolya