Linux/C2/Working-with-Linux-Process/Punjabi
From Script | Spoken-Tutorial
Timing | Narration |
---|---|
0:00 | ਲਿਨਕ੍ਸ ਪ੍ਰੋਸੈਸਿਜ਼ ਦੀ ਵਰਤੌਂ ਸੰਬੰਧੀ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ |
0:05 | ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ |
0:09 | ਅਸੀ ਮੰਨ ਰਹੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਨਾ ਆਉਂਦਾ ਹੈ ਅਤੇ ਇਸਦੀਆਂ ਕਮਾਂਡਜ਼ ਬਾਰੇ ਮੁੱਢਲੀ ਜਾਣਕਾਰੀ ਹੈ |
0:16 | ਜੇ ਤੁਸੀ ਇਸ ਬਾਰੇ ਜਾਣਕਾਰੀ ਚਾਹੁੰਦੇ ਹੋਂ, ਤਾਂ ਇਹ ਇਕ ਦੂੱਜੇ ਸੰਬੰਧਿਤ ਸਪੋਕਨ ਟਿਊਟੋਰਿਅਲ ਵਿੱਚ http://spoken-tutorial.org/ ਵੈੱਬਸਾਈਟ ਤੇ ਉਪਲਬੱਧ ਹੈ |
0:28 | ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਨਕ੍ਸ ਕੇਸ ਸੇਂਸੇਟਿਵ ਹੈ ਅਤੇ ਇਸ ਟਿਊਟੋਰਿਅਲ ਦੀਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ। |
0:38 | ਪ੍ਰੋਸੈੱਸ ਬਾਰੇ ਸਮਝਾਉਣ ਲਈ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੀ ਹਾਂ |
0:42 | ਲਿਨਕ੍ਸ ਵਿੱਚ ਹੋਣ ਵਾਲੀ ਹਰ ਗਤੀਵਿਧੀ ਪ੍ਰੋਸੈੱਸ ਹੈ |
0:46 | ਜਿਹੜਾ ਸ਼ੈੱਲ(shell) ਸਾਡੀਆ ਕਮਾਂਡਜ਼ ਚਲਾ ਰਿਹਾ ਹੈ, ਉਹ ਪ੍ਰੋਸੈੱਸ ਹੈ |
0:51 | ਜਿਹੜੀਆਂ ਕਮਾਂਡਜ਼ ਅਸੀ ਟਰਮੀਨਲ ਤੇ ਟਾਈਪ ਕਰਦੇ ਹਾਂ, ਚਲਦੇ ਵਕ੍ਤ ਉਹ ਵੀ ਪ੍ਰੋਸੈੱਸ ਹੁੰਦੀਆਂ ਹਨ |
0:56 | ਇਹ ਵੀਡੀਓ ਟਿਊਟੋਰਿਅਲ ਵੀ ਇਕ ਪ੍ਰੋਸੈੱਸ ਹੈ |
1:00 | ਜਿਸ ਬ੍ਰਾਊਜ਼ਰ ਵਿੱਚ ਤੁਸੀ ਸਪੋਕਨ ਟਿਊਟੋਰਿਅਲ ਵੈੱਬਸਾਈਟ ਖੋੱਲੀ ਹੈ, ਉਹ ਵੀ ਪ੍ਰੋਸੈੱਸ ਹੈ |
1:05 | ਚੱਲਣ ਵਾਲ਼ੀਆਂ ਸ਼ੈੱਲ ਸਕ੍ਰਿਪਟਾ ਵੀ ਪ੍ਰੋਸੈੱਸ ਹਣ । |
1:11 | ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੋਵ੍ ਉਸ ਨੂੰ ਪ੍ਰੋਸੈੱਸ ਕਿਹਾ ਜਾਂਦਾ ਹੈ |
1:17 | ਪ੍ਰੋਸੈੱਸ ਬਿਲਕੁਲ ਸਾਡੇ ਵਰਗੇ ਹਨ। ਉਹ ਜੰਮਦੇ ਅਤੇ ਮਰਦੇ ਹਨ। ਉਨ੍ਹਾਂ ਦੇ ਮਾਪੇ ਅਤੇ ਬੱਚੇ ਵੀ ਹੁੰਦੇ ਹਨ |
1:28 | ਆਓ ਪਹਿਲਾਂ ਸ਼ੈੱਲ ਪ੍ਰੋਸੈੱਸ ਬਾਰੇ ਜਾਣੀਏ |
1:31 | ਸਿਸਟਮ ਵਿੱਚ ਲੌਗਇਨ(login) ਕਰਦੇ ਹੀ ਲਿਨਕ੍ਸ ਕਰਨੇਲ ਸ਼ੈੱਲ ਪ੍ਰੋਸੈੱਸ ਨੂੰ ਸ਼ੁਰੂ ਕਰ ਦਿੰਦਾ ਹੈ |
1:36 | ਇਸ ਵੇਲੇ ਇਹ ਜਾਨਣਾ ਕਾਫੀ ਹੈ ਕਿ ਲਿਨਕ੍ਸ ਕਰਨੇਲ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਧੁਰਾ ਹੈ |
1:43 | ਇਸ ਵਿੱਚ ਲਿਨਕ੍ਸ ਨੂੰ ਚਲਾਉਣ ਵਾਲੇ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਸ਼ੈੱਲ ਦੂਸਰੀਆਂ ਯੂਜ਼ਰ ਕਮਾਂਡਜ਼ ਅਤੇ ਪ੍ਰੋਸੈਸੇਜ਼ ਨੂੰ ਬਣਾਉਂਦਾ ਜਾਂ ਜਨਮ ਦਿੰਦਾ ਹੈ |
1:53 | ਆਓ ਟਰਮੀਨਲ ਖੋਲੀਏ |
1:57 | ਡੌਲਰ ਸਾਈਨ($ sign) ਦੇ ਰੂਪ ਵਿੱਚ ਅਸੀ ਟਰਮੀਨਲ ਤੇ ਕਮਾਂਡ ਪ੍ਰੌਮਪਟ ਦੇਖ ਸਕਦੇ ਹਾਂ |
2:03 | ਪ੍ਰੌਮਪਟ ਦੇਣਾ ਸ਼ੈੱਲ ਪ੍ਰੌਸੈੱਸ ਦਾ ਕੱਮ ਹੈ |
2:07 | ਆਓ ਇਕ ਕਮਾਂਡ ਚਲਾਉਂਦੇ ਹਾਂ । “date” ਲਿੱਖੋ ਤੇ ਐਂਟਰ ਦਬਾਓ |
2:13 | ਐਂਟਰ ਕਰਦੇ ਹੀ ਸ਼ੈੱਲ਼ ਪ੍ਰੋਸੈੱਸ ਡੇਟ(date) ਪ੍ਰੋਸੈੱਸ ਬਣਾ ਦਿੰਦਾ ਹੈ |
2:18 |
ਕਿਉਂਕਿ ਸ਼ੈੱਲ ਪ੍ਰੋਸੈੱਸ ਨੇ ਡੇਟ ਪ੍ਰੋਸੈੱਸ ਨੂੰ ਜਨਮ ਦਿੱਤਾ ਹੈ, ਅਸੀ ਕਹਿ ਸਕਦੇ ਹਾਂ ਕਿ ਸ਼ੈੱਲ ਪ੍ਰੋਸੈੱਸ ਡੇਟ ਪ੍ਰੋਸੈੱਸ ਦਾ ਪੇਰੇਂਟ(parent) ਹੈ, ਅਤੇ ਡੇਟ ਪ੍ਰੋਸੈੱਸ ਸ਼ੈੱਲ ਪ੍ਰੋਸੈੱਸ ਦਾ ਬੱਚਾ(child). |
2:30 | ਸਿਸਟਮ ਦੀ ਡੇਟ ਅਤੇ ਟਾਈਮ ਦਿਖਾਨ ਤੋ ਬਾਦ ਇਹ ਪ੍ਰੋਸੈੱਸ ਮਰ ਜਾਵੇਗਾ |
2:40 | ਸ਼ੈੱਲ ਇਕ ਨਵੇਂ ਸ਼ੈੱਲ ਪ੍ਰੋਸੈੱਸ ਨੂੰ ਜਨਮ ਦੇ ਸਕਦਾ ਹੈ। ਇਕ ਨਵਾਂ ਪ੍ਰੌਸੈੱਸ ਬਣਾਉਣ ਦੀ ਪ੍ਰਕਿਰਿਆਂ ਨੂੰ ਪ੍ਰੋਸੈਸ ਦੀ ਸਪੌਨਿੰਗ (spawning, ਪੈਦਾ ਕਰਨਾ) ਵੀ ਕਹਿੰਦੇ ਹਨ। |
2:50 | ਇਕ ਨਵਾਂ ਸ਼ੈੱਲ ਪ੍ਰੋਸੈੱਸ ਸਪੌਨ(spawn) ਕਰਨ ਲਈ ਟਰਮੀਨਲ ਤੇ ਜਾਓ, ਟਾਈਪ ਕਰੋ “sh” ਅਤੇ ਐਂਟਰ ਕਰੋ |
3:00 | ਅਸੀ ਟਰਮੀਨਲ ਵਿੱਚ ਇਕ ਨਵਾਂ ਪ੍ਰੌਮਪਟ ਦੇਖਾਂਗੇ। ਸਾਡੇ ਮੁੱਢਲੇ ਸੈੱਲ, ਜਿਸਨੂੰ ਅਸੀ ਸ਼ੈਲ-1 ਕਹਾਂਗੇ, ਨੇ ਇਕ ਬੱਚੇ ਸ਼ੈੱਲ ਜਾਂ ਸਬ ਸ਼ੈੱਲ(subshell) ਨੂੰ ਜਨਮ ਦਿੱਤਾ ਹੈ। ਅਸੀ ਇਸ ਨੂੰ ਸ਼ੈੱਲ-2 ਕਹਿੰਦੇ ਹਾਂ। |
3:13 | ਹੁਣ ਤੁਸੀ ਨਵੇਂ ਕਮਾਂਡ ਪ੍ਰੌਮਪਟ ਵਿੱਚ ਵੀ ਕਮਾਂਡ ਚਲਾ ਸਕਦੇ ਹੋ। ਆਓ ਨਵੇਂ ਕਮਾਂਡ ਪ੍ਰੌਮਪਟ ਵਿੱਚ “ls” ਕਮਾਂਡ ਚਲਾਉਦੇ ਹਾਂ |
3:20 | ਹੁਣ ਕਮਾਂਡ ਪ੍ਰੌਮਪਟ ਤੇ “ls” ਟਾਈਪ ਕਰੋ ਅਤੇ ਐਂਟਰ ਕਰੋ। ਅਸੀ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਦੇਖ ਸਕਦੇ ਹਾਂ |
3:32 | “ls” ਨਾਮ ਦਾ ਇਕ ਨਵਾਂ ਪ੍ਰੋਸੈੱਸ ਕਰੀਏਟ (create)ਹੋ ਜਾਵੇ ਗਾ |
3:35 | ਸ਼ੈੱਲ-2 “ls” ਦਾ ਪੇਰੇਂਟ ਹੈ ਅਤੇ, ਸ਼ੈੱਲ-1 ਇਸਦਾ ਗ੍ਰੈਂਡ ਪੇਰੇਂਟ(grand parent) ਹੈ । “ls” ਸ਼ੈੱਲ-2 ਦਾ ਚਾਇਲਡ(child) ਹੈ, ਜਦ ਕਿ ਸ਼ੈੱਲ-2 ਆਪ ਵੀ ਸ਼ੈੱਲ-1 ਦਾ ਚਾਇਲਡ(child) ਹੈ |
3:56 | ਸ਼ੈੱਲ-2 ਨੂੰ ਖਤਮ ਕਰਨ ਲਈ ਨਵੇਂ ਪ੍ਰੌਮਪਟ ਤੇ “exit” ਟਾਈਪ ਕਰੋ ਅਤੇ ਐਂਟਰ ਕਰੋ |
4:04 | ਇਸ ਨਾਲ ਸ਼ੈੱਲ-2 ਖਤਮ ਹੋ ਜਾਵੇਗਾ ਤੇ ਅਸੀ ਆਪਣੇ ਮੂਲ ਕਮਾਂਡ ਪ੍ਰੌਮਪਟ ਤੇ ਆ ਜਾਵਾਂਗੇ |
4:12 | ਆਪਨੇ ਅਤੇ ਪ੍ਰੋਸੈਸੇਜ਼ ਦੀ ਸਮਾਨਤਾ ਨੂੰ ਅੱਗੇ ਵਧਾਉਂਦੇ ਹੋਏ ਵੇਖਦੇ ਹਾਂ ਉਹ ਗੁਣ ਜਿਨਹਾ ਨਾਲ ਸਾਡੀ ਪਛਾਣ ਹੁੰਦੀ ਹੈ। ਇਹ ਹਣ, ਸਾਡਾ ਨਾਮ, ਮਾਤਾ-ਪਿਤਾ ਦਾ ਨਾਮ, ਜਨਮਦਿਨ, ਪੈਨ ਕਾਰਡ ਨੰਬਰ ਆਦਿ |
4:26 | ਇਸੇ ਤਰ੍ਹਾਂ ਪ੍ਰੋਸੈਸੇਜ਼ ਦੇ ਭੀ ਗੁਣ ਜਾਂ ਪਛਾਣ ਚਿੰਨ੍ਹ ਹੁੰਦੇ ਹਨ, PID (ਪ੍ਰੋਸੈੱਸ ਆਈ ਡੀ), PPID (ਪੇਰੇਂਟ ਪ੍ਰੋਸੈੱਸ ਆਈ ਡੀ), ਸਟਾਰ੍ਟ ਟਾਈਮ ਆਦਿ |
4:38 | ਇਨ੍ਹਾਂ ਸਬ ਪਛਾਣ ਚਿਨ੍ਹਾਂ ਦੀ ਦੇਖਰੇਖ ਕਰਨੇਲ ਇਕ ਪ੍ਰੋਸੈੱਸ ਟੇਬਲ ਵਿੱਚ ਰੱਖਦਾ ਹੈ |
4:43 | ਹਰੇਕ ਪ੍ਰੋਸੈੱਸ ਦੀ ਪਛਾਨ PID ਨਾਮ ਦੇ ਇਕ ਮੁਖਤਲਿਫ ਇੰਟੀਜ਼ਰ ਨਾਲ ਹੁੰਦੀ ਹੈ। PID, ਪ੍ਰੋਸੈਸ ਦੇ ਸ਼ੁਰੂ ਹੁੰਦੇ ਹੀ ਕਰਨੇਲ ਵੱਲੋਂ ਦਿੱਤਾ ਜਾਂਦਾ ਹੈ |
4:51 | ਜਦੋਂ ਇਕ ਮੌਜੂਦਾ ਪ੍ਰੋਸੇੱਸ ਇਕ ਨਵੇਂ ਪ੍ਰੋਸੇੱਸ, ਮੱਨੋ P1 ਨੂੰ ਜਨਮ ਦੇਂਦਾ ਰੈ, ਤਾਂ ਜਨਸਦਾਤਾ ਦਾ ਪੀ. ਆਈ. ਡੀ.(PID), P1 ਦਾ ਪੀ. ਪੀ. ਆਈ. ਡੀ.(PPID) ਕਹਾਂਦਾ ਹੈ |
5:00 | ਮੌਜੂਦਾ ਸ਼ੈੱਲ ਦੀ PID ਜਾਣਨ ਲਈ ਪ੍ਰੌਮਪਟ ਤੇ “echo space dollar dollar” ਟਾਈਪ ਕਰੋ ਅਤੇ ਐਂਟਰ ਦਬਾਓ |
5:11 | ਇਕ ਨੰਬਰ ਦਿਖਾਈ ਦੇਵੇਗਾ। ਇਹ ਮੌਜੂਦਾ ਸ਼ੈੱਲ ਦਾ PID ਹੈ। |
5:23 | ਪ੍ਰੋਸੈੱਸ ਬਾਰੇ ਜਾਨਕਾਰੀ ਹਾਸਿਲ ਕਰਦੇ ਹੋਏ ਜਿਸ ਕਮਾਂਡ ਦਾ ਅਸੀ ਸਬ ਤੋਂ ਜਿਆਦਾ ਜ਼ਿਕਰ ਕਰਾਂਗੇ, ਉਹ ਹੈ “ps” ਕਮਾਂਡ |
5:29 | “ps” ਜਾਂ ਪ੍ਰੋਸੈੱਸ ਸਟੇਟੱਸ, ਉਹ ਕਮਾਂਡ ਹੈ ਜੋ ਸਿਸਟਮ ਵਿੱਚ ਚੱਲ ਰਹੇ ਪ੍ਰੋਸੈੱਸੇਜ਼ ਦਿਖਾਉਂਦੀ ਹੈ। |
5:34 | ਅਸੀ ਇਹ ਕਮਾਂਡ ਬਿਨ੍ਹਾਂ ਕਿਸੇ ਵਿਕਲਪ(options) ਨਾਲ ਚਲਾਂਦੇ ਹਾਂ। ਆਓ ਦੇਖਦੇ ਹਾਂ ਕੀ ਹੁੰਦਾ ਹੈ |
5:40 | ਕਮਾਂਡ ਪ੍ਰੌਮਪਟ ਤੇ “ps” ਟਾਈਪ ਕਰੋ ਅਤੇ ਐਂਟਰ ਦਬਾਓ |
5:47 | ਇਸ ਤਰ੍ਹਾਂ ਅਸੀ ਪ੍ਰੌਗਰਾਮ ਚਲਾਉਣ ਵਾਲੇ ਯੂਜ਼ਰ ਦੇ ਸਾਰੇ ਪ੍ਰੋਸੇੱਸਜ਼ ਦੀ ਸੂੱਚੀ ਦੇਖਦੇ ਹਾਂ। |
5:54 | CMD ਹੈੱਡਿੰਗ (heading) ਹੇਠ ਤੁਸੀ ਪ੍ਰੋਸੈੱਸੇਜ਼ ਦਾ ਨਾਮ ਦੇਖ ਸਕਦੇ ਹੋ |
5:58 | ਇਸ ਤੋਂ ਇਲਾਵਾ ਤੁਸੀ ਦੇਖ ਸਕਦੇ ਹੋ, PID(ਪੀ ਆਈ ਡੀ), TTY(ਟੀ ਟੀ ਵਾਇ) ਜਾਂ ਕਨਸੋਲ(console), ਜਿੱਥੇ ਕਿ ਪ੍ਰੌਸੇਸ ਚੱਲ ਰਹਿਆ ਹੈ, |
6:06 | Time, ਯਾਨਿ ਕੀ ਕੁੱਲ ਪ੍ਰੋਸੈੱਸਰ ਟਾਈਮ, ਜਦੋ ਤੋ ਇਹ ਪ੍ਰੋਸੈੱਸ ਸ਼ੁਰੂ ਹੋਇਆ ਸੀ |
6:12 | ਮੇਰੀ ਮਸ਼ੀਨ ਤੇ ਇਹ ਦੋ ਪ੍ਰੋਸੈੱਸਜ਼ ਦਿਖਾ ਰਿਹਾ ਹੈ |
6:16 | ਇਕ ਹੈ ਬੈੱਸ਼, ਜਿਹੜਾ ਸ਼ੈਲ਼ ਅਸੀ ਵਰਤ ਰਹੇ ਹਾਂ, ਅਤੇ ਦੂਸਰਾ ਹੈ “ps” ਪ੍ਰੋਸੈੱਸ । |
6:25 | ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੈੱਲ ਪ੍ਰੋਸੈੱਸ ਦਾ PID ਓਹੀ ਹੈ ਜਿਹੜਾ, “echo space dollar dollar” ਕਮਾਂਡ ਰਾਹੀਂ ਦਰਸ਼ਾਇਆ ਗਇਆ ਸੀ । |
6:35 | ਅਸੀ ਇਕ ਸਬਸ਼ੈੱਲ ਸਪੌਨ ਕਰਦੇ ਹਾਂ, ਆਓ ਦੇਖੀਏ ਕੀ ਹੁੰਦਾ ਹੈ। ਟਰਮੀਨਲ ਤੇ ਟਾਈਪ ਕਰੋ “sh” ਅਤੇ ਐਂਟਰ ਦਬਾਓ |
6:42 | ਹੁਣ ਨਵੀਂ ਲਾਈਨ ਵਿੱਚ ਦਿਖ ਰਹੇ ਨਵੇਂ ਪ੍ਰੌਮਪਟ, ਤੇ ਟਾਈਪ ਕਰੋ “ps”” ਅਤੇ ਐਂਟਰ ਦਬਾਓ |
6:51 | ਹੁਣ ਅਸੀ ਪ੍ਰੋਸੈਸਜ਼ ਦੀ ਸੂੱਚੀ ਵਿੱਚ ਦੇਖ ਸਕਦੇ ਹਾਂ ਕਿ “sh” ਪ੍ਰੋਸੈੱਸ ਵੀ ਜੁੜ ਗਿਆ ਹੈ |
6:57 | ਇੱਥੇ ਧਿਆਨ ਦਵੋ ਕਿ bash ਪ੍ਰੋਸੈੱਸ ਦਾ PID ਓਹੀ ਹੈ ਜੋ ਪਹਿਲੇ ਦੇਖਿਆ ਸੀ |
7:05 | “ps” ਦੇ ਕਈ ਕਮਾਂਡ ਲਾਇਨ ਆਪਸ਼ਨਸ ਹਨ, ਜੋ ਅਸੀ ਅੱਗੇ ਦੇਖਾਂਗੇ। ਪਹਿਲਾ ਆਪਸ਼ਨ ਉਹ ਦੇਖਾਂ ਗੇ ਜੋ ਪ੍ਰੋਸੈੱਸਜ਼ ਨੂੰ ਜਿਆਦਾ ਵੇਰਵੇ ਨਾਲ ਦਿਖਾਉਂਦਾ ਹੈ |
7:13 | ਪ੍ਰੌਮਪਟ ਤੇ ਟਾਈਪ ਕਰੋ “ps space minus f” ਅਤੇ ਐਂਟਰ ਦਬਾਓ। ਇਹ ਪਹਿਲਾਂ ਵਾਂਗ ਤਿੰਨ ਪ੍ਰੋਸੈੱਸ ਹੀ ਦਿਖਾਏਗਾ |
7:28 | ਬੈਸ਼, sh ਅਤੇ ps -f |
7:31 | ਫ਼ਰਕ ਬੱਸ ਏੱਨਾ ਹੈ ਕਿ ਹੁਣ ਜਿਆਦਾ ਐਟਹੀਬਯੂਟ੍ਸ (ਪਛਾਣ ਚਿੰਨ੍ਹ) ਦਿਖਾਏ ਗਏ ਹਨ |
7:36 | UID ਹੈ ਪ੍ਰੋਸੈੱਸ ਸ਼ੁਰੂ ਕਰਨ ਵਾਲੇ ਯੂਜ਼ਰ ਦਾ ਯੂਜ਼ਰ ਨਾਮ । PPID ਵੀ ਦਿਖਾਇਆ ਗਇਆ ਹੈ, ਜੋ ਇਸ ਪ੍ਰੋਸੈੱਸ ਨੂੰ ਸ਼ੁਰੂ ਕਰਣ ਵਾਲੇ ਪੇਰੇਂਟ ਪ੍ਰੋਸੈੱਸ ਦਾ PID ਹੈ। |
7:47 | ਉਦਾਹਰਣ ਸਵਰੂਪ, ਬੈਸ਼ ਪ੍ਰੋਸੈੱਸ, sh (ਐਸ. ਐਚ) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ ਬੈਸ਼ ਦਾ PID, sh ਪ੍ਰੋਸੈੱਸ ਦੇ PPID ਦੇ ਬਰਾਬਰ ਹੈ। |
8:00 | ਕਿਉ ਕੀ sh (ਐਸ.ਐਚ) ਪ੍ਰੋਸੈੱਸ ps (ਪੀ.ਐੱਸ.) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ sh ਪ੍ਰੋਸੈੱਸ ਦਾ PID, ps -f ਪ੍ਰੋਸੈੱਸ ਦੇ PPID ਦੇ ਬਰਾਬਰ ਹੈ। |
8:17 | C, ਪ੍ਰੋਸੈੱਸਰ ਯੂਟੀਲਾਈਜ਼ੇਸ਼ਨ ਦੱਸਦਾ ਹੈ, ਯਾਨਿ ਕਿਸੀ ਪ੍ਰੋਸੈੱਸ ਨੇ ਆਪਨੀ ਲਾਇਫ ਦੇ ਦੌਰਾਣ, ਪ੍ਰੋਸੈੱਸਰ ਦਾ ਕਿਤਨੇ ਪ੍ਰਤਿਸ਼ਤ ਸਮਾ ਵਰਤਿਆ |
8:26 | ਇਹ 0(ਸਿਫਰ) ਦਿਖਾਏ ਗਾ ਕਿਉਂ ਕੀ ਇਸ ਪ੍ਰਕਿਰਿਆ ਵਿੱਚ ਪ੍ਰੋਸੈੱਸਰ ਦੀ ਵਰਤੋਂ ਨਾ-ਮਾਤਰ ਹੈ । |
8:32 | STIME ਫੀਲਡ ਪ੍ਰੋਸੈੱਸ ਦੇ ਸ਼ੁਰੂ ਹੋਣ ਦਾ ਟਾਈਮ ਦੱਸਦੀ ਹੈ, ਬਾਕੀ ਦੀਆਂ ਚੀਜਾਂ ਅਸੀ ps ਕਮਾਂਡ ਚਲਾਉਣ ਵੇਲੇ ਦੇਖ ਹੀ ਚੁੱਕੇ ਹਾਂ |
8:42 | ਪ੍ਰੋਸੈੱਸ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹਨ ਯੂਜ਼ਰ ਪ੍ਰੋਸੈੱਸ, ਜਿਨਹਾ ਨੂੰ ਯੂਜ਼ਰ ਸ਼ੁਰੂ ਕਰਦੇ ਹਨ |
8:49 | ਜਿਵੇਂ ਕਿ 'ps' ਅਤੇ ਜਿਆਦਾਤਰ ਓਹ ਸਾਰੀਆਂ ਕਮਾਂਡਜ਼ ਜੋ ਅਸੀ ਟਰਮੀਨਲ ਤੇ ਚਲਾਉਂਦੇ ਹਾਂ |
8:54 | ਦੂਸਰੇ ਹਨ ਸਿਸਟਮ ਪ੍ਰੋਸੈੱਸਜ਼। ਇਹ ਪ੍ਰੋਸੈੱਸ ਸਿਸਟਮ ਦੇ ਸ਼ੁਰੂ ਹੋਣ ਵੇਲੇ, ਜਾਂ ਯੂਜ਼ਰ ਲੌਗਿਨ ਕਰਨ ਵੇਲੇ ਸਿਸਟਮ ਵੱਲੋਂ ਚਲਾਏ ਜਾਂਦੇ ਹਨ |
9:05 | ਬੈੱਸ਼, ਸਿਸਟਮ ਪ੍ਰੋਸੈੱਸ ਦਾ ਇਕ ਉਦਾਹਰਣ ਹੈ |
9:09 | ਕਈ ਵਾਰ ਅਸੀ ਸਿਸਟਮ ਅਤੇ ਯੂਜ਼ਰ ਪ੍ਰੋਸੈੱਸਜ਼ ਦੋਵੇਂ ਹੀ ਦੇਖਣਾ ਚਾਹੁੰਦੇ ਹਾਂ |
9:17 | ਉਦੋਂ ਅਸੀ ਮਾਈਨਸ e ਜਾਂ ਮਾਈਨਸ ਕੈਪਿਟਲ A ਆਪਸ਼ਨ (ਵਿਕਲਪ) ਵਰਤਦੇ ਹਾਂ |
9:23 | ਟਰਮੀਨਲ ਤੇ ਜਾਓ ਅਤੇ ਪ੍ਰੌਮਪਟ ਤੇ ਲਿਖੋ “ps space minus e” ਤੇ ਐਂਟਰ ਕਰੋ |
9:32 | ਅਸੀ ਪ੍ਰੋਸੈਸਜ਼ ਦੀ ਇਕ ਲੰਬੀ ਲਿਸਟ ਦੇਕ ਸਕਦੇ ਹਾਂ । |
9:35 | ਪੰਨੇਵਾਰ ਡਿਸਪਲੇ ਦੇਖਣ ਲਈ ਪ੍ਰੌਮਪਟ ਤੇ ਟਾਈਪ ਕਰੋ |
9:40 | “ps space minus e space vertical bar space more” ਅਤੇ ਐਂਟਰ ਦਬਾਓ |
9:52 | ਇਹ ਪਹਿਲੇ ਪੰਨੇ ਉੱਤੇ ਪ੍ਰੋਸੈੱਸ ਦੀ ਸਿਰ੍ਫ ਉਤਨੀ ਹੀ ਸੂਚੀ ਦਿਖਾਏਗਾ ਜੋ ਕਿ ਇਕ ਵਿੰਡੋ ਵਿੱਚ ਫਿਟ ਆ ਸਕੇ । |
9:58 | ਐਂਟਰ ਕਰਕੇ ਅਸੀ ਪ੍ਰੋਸੈਸਜ਼ ਦੀ ਸੂਚੀ ਅੱਗੇ ਵਧਾ ਕੇ ਦੇਖ ਸਕਦੇ ਹਾਂ |
10:03 | ਸੂਚੀ ਵਿੱਚ ਪਹਿਲਾ ਪ੍ਰੋਸੈੱਸ ਖਾਸ ਹੈ। ਇਸ ਨੂੰ ਇਨਿੱਟ ਪ੍ਰੋਸੈੱਸ ਕਹਿੰਦੇ ਹਨ |
10:09 | ਇਹ ਉਹ ਪ੍ਰੋਸੈੱਸ ਹੈ ਜਿਸ ਤੋਂ ਲਗਭਗ ਸਾਰੇ ਪ੍ਰੋਸੈੱਸ ਸ਼ੁਰੂ ਹੁੰਦੇ ਹਨ |
10:12 | ਇਸ ਦਾ PID 0(ਸਿਫਰ) ਹੈ |
10:16 | ਪ੍ਰੌਮਪਟ ਉੱਤੇ ਵਾਪਸ ਆਉਣ ਲਈ q ਦਬਾਓ |
10:24 | ਤਾਂ, ਇਸ ਟਿਊਟੋਰਿਅਲ ਵਿੱਚ ਅਸੀ ਪ੍ਰੋਸੈੱਸ, ਸ਼ੈੱਲ ਪ੍ਰੋਸੈੱਸ, ਪ੍ਰੋਸੈੱਸ ਦੀ ਸਪੌਨਿੰਗ, ਪ੍ਰੌਸੈੱਸ ਦੇ ਪਛਾਣ ਚਿੰਨ੍ਹਾਂ(ਗੁਣ) ਅਤੇ ਵੱਖ-ਵੱਖ ਕਿਸਮ ਦੇ ਪ੍ਰ੍ਰੋਸੈੱਸਜ਼ ਬਾਰੇ ਸਿੱਖਿਆ ਹੈ |
10:37 | ਅਸੀ ps ਕਮਾਂਡ ਚਲਾਉਣੀ ਵੀ ਸਿੱਖੀ ਹੈ। ਹੁਣ ਇਸ ਟਿਊਟੋਰਿਆਲ ਦਾ ਅੰਤ ਹੁੰਦਾ ਹੈ। |
10:45 | ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ. ਸੀ. ਟੀ.,, ਐੱਮ.ਐੱਚ.ਆਰ.ਡੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹਨ। |
10:55 | ਇਸ ਬਾਰੇ ਜਿਆਦਾ ਜਾਣਕਾਰੀ ਥੱਲੇ ਦਿੱਤੇ ਲਿੰਕ ਤੇ ਉਪਲਬੱਧ ਹੈ |
11:07 |
ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ_____ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਆਪ ਦਾ ਸ਼ੁਕਰੀਆ। |