Linux/C2/Redirection-Pipes/Punjabi

From Script | Spoken-Tutorial
Revision as of 16:56, 15 December 2012 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
0:00:00 Redirection and Pipes (ਰੀਡਾਇਰੈਕਰਸ਼ਨਜ਼ ਅਤੇ ਪਾਈਪਜ਼) ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸਵਾਗਤ ਹੈ ।
0:07:00 ਮੈਂ ਉਬੰਤੂ 10.04 ਦੀ ਵਰਤੋਂ ਕਰ ਰਹੀ ਹਾਂ
0:09:00 ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟੱਮ ਅਤੇ ਇਸ ਦੀਆਂ ਕਮਾਂਡਜ਼ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ।
0:16:00 ਜੇ ਤੁਸੀ ਇਨ੍ਹਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ।
0:22:00 ਇਹ ਵੀ ਨੋਟ ਕਰੋ ਕਿ linux (ਲਿਨਕ੍ਸ) ਕੇਸ ਸੈਂਸਟਿਵ ਹੈ
0:25:00 ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ।
0:32:00 ਲਿਨਕ੍ਸ ਵਿੱਚ ਅਸੀ ਜਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ।
0:35:00 ਕੋਈ ਕਮਾਂਡ ਚਲਾਂਉਣ ਲਈ ਅਸੀ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ
0:39:00 ਜਿਵੇਂ ਕਿ ਅਸੀ ਡੇਟ ਅਤੇ ਟਾਈਮ ਦੇਖਣਾ ਹੋਵੇ
0:41:00 ਤੈਂ ਕੀ-ਬੋਰਡ ਰਾਹੀਂ “ਡੇਟ”(date) ਟਾਈਪ ਕਰ ਕੇ ਐਂਟਰ ਦਬਾਵਾਂਗੇ
0:46:00 ਇਸ ਤਰ੍ਹਾਂ ਅਸੀ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ
0:48:00 ਇਸੇ ਤਰ੍ਹਾਂ ਅਸੀ ਦੇਖ ਸਕਦੇ ਹਾਂ ਕਿ ਸਾੱਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ।
0:56:00 ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ
0:59:00 ਉਦਾਹਰਣ ਲਈ ਅਸੀ cat aaa (ਕੈਟ ਸਪੇਸ aaa) ਟਾਈਪ ਕਰ ਕੇ ਐਂਟਰ ਦਬਾਂਦੇ ਹਾਂ
1:05:00 ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ
1:08:00

ਸ ਲਈ ਇਕ ਐਰਰ ਦਿਖਾਈ ਦੇਵੇਗੀ

1:10:00 ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ।
1:20:00 ਇਸ ਤਰ੍ਹਾਂ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ।
1:24:00 ਰੀਡਾਇਰੈਕਸ਼ਨ (redirection) ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ(concepts) ਦੇ ਬਾਰੇ ਜਾਣਨਾ ਪਵੇਗਾ, ਜੋ ਹਨ ਸਟ੍ਰੀਮ (stream) ਅਤੇ ਫਾਈਲ ਡਿਸਕ੍ਰਿਪਟਰ (file descriptor).
1:31:00 ਲਿਨਕ੍ਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ ਬੈਸ਼(bash), ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼(characters) ਦਾ ਇਕ ਸੀਕੁਐਂਸ (sequence) ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ
1:37:00 ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ।
1:41:00 ਸਟ੍ਰੀਮਜ਼ ਨੂੰ ਫਾਇਲ IO ਟੈੱਕਨੀਕ੍ਸ ਰਾਹੀਂ ਵਰਤਿਆ ਜਾਂਦਾ ਹੈ
1:44:00 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ ।
1:51:00 ਲਿਨਕ੍ਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ।
1:57:00 ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ।
2:05:00 ਲਿਨਕ੍ਸ ਸ਼ੈੱਲ ਤਿੰਨ ਤਰਾਂ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ।
2:08:00 ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੂੰਦਾ ਹੈ ।
2:12:00 stdin (ਸਟੈਂਡਇਨ) ਸਟੈਂਡਰਡ ਇਨਪੁਟ ਸਟਰ੍ਰੀਮ ਹੈ
2:15:00 ਕਮਾਂਡਜ਼ ਇਨਪੁਟ ਸਟੈਂਡਇਨ ਤੋ ਲੈਂਦਿਆ ਹਨ
2:17:00 ਇਸਦਾ ਫਾਈਲ ਡਿਸਕ੍ਰਿਪਟਰ ‘0’ (zero) ਹੁੰਦਾ ਹੈ
2:19:00 stdout (ਸਟੈਂਡਆਊਟ) ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ
2:22:00 ਇਹ ਕਮਾਂਡ ਦੀ ਆਊਟਪੁਟ ਦਰਸ਼ਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ
2:26:00 Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ।
2:36:00 ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ।
2:40:00 ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ।
2:44:00 ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ
2:47:00 ਪਹਿਲੇ, ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੂੰਦਾ ਸੀ।
2:52:00 ਪਰ ਹੁਣ ਜਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ
2:56:00 ਅਸੀ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ
3:01:00 ਪਰ ਲਿਨਕ੍ਸ ਵਿੱਚ ਅਸੀ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ
3:04:00 ਅਸੀ ਇਨ੍ਹਾਂ 3 ਸਟ੍ਰੀਮਜ਼ ਨੂੰ ਦੂੱਜਿਆ ਫਾਈਲਾਂ ਨਾਲ ਜੋੜ ਸਕਦੇ ਹਾਂ
3:07:00 ਇਸ ਪ੍ਰਕਿਰਿਆਂ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ
3:09:00 ਆਓ ਦੇਖਦੇ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ
3:14:00 ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ
3:17:00 ਅਸੀ ਸਟੈਂਡਰਡਿਨ ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ

ਆਓ ਦੇਖੀਏ ਕਿਵੇਂ

3:22:00 ਅਸੀ ਜਾਣਦੇ ਹਾਂ ਕਿ wc ਕਮਾਂਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਨਣ ਲਈ ਵਰਤੀ ਜਾਂਦੀ ਹੈ।
3:28:00 ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ
3:31:00 ਹੁਣ ਐਂਟਰ ਦਬਾਓ
3:32:00 ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ
3:37:00 ਕੁਝ ਟਾਈਪ ਕਰੋ ਜਿਵੇਂ ਕਿ "This tutorial is very important".
3:46:00 ਹੁਣ ਐਂਟਰ ਦਬਾਓ
3:48:00 ਹੁਣ Ctrl + d ਕੀਜ਼ ਇਕੱਠੀਆਂ ਦਬਾਓ
3:52:00 ਹੁਣ ਕਮਾਂਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ
3:55:00 ਕਮਾਂਡ ਟਰਮਿਨਲ ਤੇ ਆਊਟਪੁਟ ਦੇਵੇਗੀ
3:57:00 ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ
4:01:00 ਇਸ ਲਈ ਇਹ ਕਮਾਂਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ
4:04:00 ਕਿਉਂ ਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ
4:12:00 ਜੇ ਅਸੀ ਲਿਖੀਏ "wc ਸਪੇਸ ਲੈਫ੍ਟ ਐੰਗਲ ਬ੍ਰੈਕਿਟ test1.txt"
4:19:00 ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ।
4:27:00 ਹੁਣ ਟਾਈਪ ਕਰੋ "wc ਸਪੇਸ test1 dot txt"
4:34:00 ਦੋਵਾਂ ਦਾ ਨਤੀਜਾ ਇਕੋ ਹੈ।
4:37:00 ਫਿਰ ਦੋਵਾਂ ਵਿੱਚ ਫ਼ਰਕ ਕੀ ਹੈ?
4:39:00 ਜਦੋਂ ਅਸੀ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾਂਡ test1dot txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜ੍ਹਦੀ ਹੈ
4:46:00 ਪਰ ਜਦੋਂ ਅਸੀ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲ੍ਹਣ ਲਈ ਨਹੀਂ ਮਿਲਦੀ
4:53:00 ਇਸਦੇ ਬਜਾਇ ਇਹ standardin (ਸਟੈਂਡਰਡਿਨ) ਤੋਂ ਇਨਪੁਟ ਲੈਉਂਦੀ ਹੈ
4:57:00 ਹੁਣ ਅਸੀ ਸਟੈਂਡਰਡਿਨ ਨੂੰ ਫਾਈਲ ਵੱਲ ਭੇਜ ਦਿੱਤਾ ਹੈ (redirected)
5:01:00 ਇਸ ਲਈ ਕਮਾਂਡ test1 ਵਿੱਚੋਂ ਪੜ੍ਹਦੀ ਹੈ
5:04:00 ਪਰ ਅਸਲ ੲਚ ਇਹ ਇਸ ਬਾਰੇ ਅਣਜਾਣ ਹੈ ਕਿ ਸਟੈਂਡਰਡਿਨ ਵਿੱਚ ਡਾਟਾ ਕਿੱਥੋਂ ਆ ਰਿਹਾ ਹੈ।
5:10:00 ਇਸ ਤਰ੍ਹਾਂ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ
5:12:00 ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ
5:17:00 ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ
5:20:00 ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ । n > (n single right-angled bracket) ਫਾਈਲ ਡ੍ਰਿਸਕ੍ਰਿਪਟਰ n ਤੋਂ ਫਾਈਲ ਵੱਲ ਆਉਟਪੁਟ ਰੀਡਾਇਰੈਕਟ ਕਰਦੀ ਹੈ
5:29:00 ਤੁਹਾਡੇ ਕੋਲ ਫਾਈਲ ਵਿੱਚ ਲਿੱਖਨ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ
5:32:00 ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ
5:35:00 ਜੇ ਇਹ ਪਰਿਲੋ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨ੍ਹਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ।
5:40:00 ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ
5:47:00 ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ
5:50:00 ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ
5:52:00 ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ ।
5:59:00 n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ
6:05:00 ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ
6:10:00 ਇਸ ਲਈ ਜੇ ਸਿਰ੍ਫ ‘>’ (right angle bracket) ਲਿਥਿਆ ਹੋਵੇ ਤੇ ਉਸ਼ਨੂੰ ‘1 >’ ਮੱਨਿਆ ਜਾਂਦਾ ਹੈ ।
6:15:00 ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ
6:22:00 ਆਓ ਕਰ ਕੇ ਦੇਖਿਏ
6:24:00 ਪਿਛਲੇ ਉਦਾਹਰਣ ਵਿੱਚ ਅਸੀ ਦੇਖਿਆ ਕਿ ਫਾਈਲ, ਜਾਂ standardin (ਸਟੈਂਡਰਡਿਨ) ਤੇ ਚਲਾਈ wc ਕਮਾਂਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ।
6:31:00 ਮਨ ਲੋ ਅਸੀ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ
6:34:00 ਅਤੇ ਇਸਨੂਂ ਬਾਅਦ ਵਿੱਚ ਵਰਤਣ ਲਈ, ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ ।
6:38:00 ਡਿਫਾਲਟ ਵਿੱਚ wc ਆਪਣੀ ਆਉਟਪੁਟ standardout (ਸਟੈਂਡਰਡਆਉਟ) ਤੇ ਲਿਖਦੀ ਹੈ
6:42:00 ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ
6:45:00 ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹਾਂ
6:48:00 ਪਰ ਜੇ ਅਸੀ standardout (ਸਟੈਂਡਰਡਆਉਟ) ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁੱਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ।
6:57:00 ਮੰਨ ਲਓ ਅਸੀ ਲਿਖਿਆ "wc ਸਪੇਸ test1 dot txt 'ਰਾਇਟ ਐਂਗਲ ਬ੍ਰੈਕਿਟ' wc_results dot txt" .
7:09:00 ਐਂਟਰ ਦਬਾਓ
7:11:00 ਇਹ ਦੇੱਖਣ ਲਈ ਕਿ ਜੋ ਅਸੀ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ ਸੀ ਏ ਟੀ (c-a-t) ਕਮਾਂਡ ਨਾਲ ਦੇਖ ਸਕਦੇ ਹਾਂ
7:23:00 ਹਾਂ ਇਹ ਹੋ ਗਇਆ ਹੈ
7:24:00 ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ
7:30:00 ਹੁਣ ਅਸੀ test2 ਫਾਈਲ ਨਾਲ ਕਮਾਂਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ

"wc ਸਪੇਸ test2 ਡਾਟ txt ਹਾਇਟ ਐਂਗਲਡ ਬ੍ਰੈਕਿਟ' wc_results ਡਾਟ txt"

7:44:00 ਇਸ ਤਰ੍ਹਾਂ, ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ
7:48:00 ਚਲੋ ਇਹ ਵੀ ਦੇਖੀਏ
7:56:00 ਇਸਦੀ ਬਜਾਇ ਜੇ ਅਸੀ ਲਿਖੀਏ "wc ਸਪੇਸ test1 ਡਾਟ txt ਰਾਇਟ ਐਂਗਲ ਬ੍ਰੈਕਿਟ ਦੋ ਬਾਰ wc ਅੰਡਰਸਕੋਰ ਰਿਜ਼ਲ੍ਟਸ ਡਾਟ txt"
8:07:00 ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ
8:15:00 ਆਓ ਇਹ ਵੀ ਦੇਖੀਏ
8:26:00 ਸਟੈਂਡਰਡ ਐਰਰ ਵੀ ਇਸੇ ਤਰ੍ਹਾਂ ਰੀਡਾਇਰੈਕਟ ਹੁੰਦੀ ਹੈ
8:29:00 ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ
8:38:00 ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈਫਾਈਲ ਮੌਜੂਦ ਨਹੀਂ ਹੈ, ਲਿਖੋ

"wc ਸਪੇਸ aaa"

8:46:00 shell ਐਰਰ ਦੇਵੇਗਾ “No such file or directory”.(ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ)
8:50:00 ਮੰਨ ਲਓ ਅਸੀ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ
8:55:00 ਇਸ ਵਾਸਤੇ ਅਸੀ ਕਮਾਂਡ ਦੇ ਸਰਦੇ ਹਾਂ

"wc ਸਪੇਸ aaa ਸਪੇਸ 2 ਰਾਇਟ ਐਂਗਲ ਬ੍ਰੈਕਿਟ errorlog dot txt"

9:06:00 ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ
9:12:00 ਆਓ ਕਮਾਂਡ ਰਾਹੀ ਦੇਖੀਏ

"cat ਸਪੇਸ errorlog ਸਪੇਸ txt"

9:22:00 ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ

"cat ਸਪੇਸ bbb ਸਪੇਸ ' ਰਾਇਟ ਐਂਗਲ ਬ੍ਰੈਕਿਟ errorlog ਡਾਟ txt".

9:34:00 ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ
9:39:00 ਦੇਖੋ "cat space errorlog ਡਾਟ txt"
9:46:00 ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ?

ਬਹੁਤ ਆਸਾਨ ਹੈ । ਕਮਾਂਡ ਲਿੱਖੋ । "wc ਸਪੇਸ aaa ਸਪੇਸ 2 ' ਰਾਇਟ ਐਂਗਲ ਬ੍ਰੈਕਿਟ ਦੋ ਬਾਰ errorlog dot txt"

9:58:00 ਆਓ cat ਕਮਾਂਡ ਨਾਲ ਪਤਾ ਕਰਦੇ ਹਾਂ
10:06:00 ਅਸੀ ਦੇਖਿਆ, ਤਿੰਨ ਸਟ੍ਰੀਮਜ਼ - ਸਟੈਂਡਰਡ ਆਉਟ, ਸਟੈਂਡਰਡ ਇਨ ਅਤੇ ਸਟੈਂਡਰਡ ਐਰਰ ਨੂੰ ਕਿਸ ਤਰਹ ਰੀਡਾਇਰੈਕਟ ਤੇ ਜੋੜ-ਤੋੜ ਕੀਤਾਜਾਂਦਾ ਹੈ। ਪਰ ਰੀਡਾਇਰੈਕਸ਼ਨ ਦੇ ਸਿੱਧਾੰਤ ਦੀ ਅਸਲੀ ਤਾਕਤ ਇਸ ਵਿੱਚ ਹੈ ਕਿ ਅਸੀ ਵੱਖ-ਵੱਖ ਸਟ੍ਰੀਮਜ਼ ਨੂੰ ਆਪਸ ਵਿੱਚ ਜੋੜ ਸਕਦੇ ਹਾਂ ।
10:20:00 ਇਹ ਪ੍ਰਕਿਰਿਆ ਪਾਈਪਲਾਈਨਿੰਗ ਕਹਾਉਂਦੀ ਹੈ
10:22:00 ਪਾਈਪਸ ਕਮਾਂਡਜ਼ ਦੀਆਂ ਕੜੀਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
10:25:00 ਪਾਈਪ ਇਕ ਕਮਾਂਡ ਦੀ ਆਉਟਪੁਟ ਦੀ ਕੜੀ ਅਗਲੀ ਕਮਾਂਡ ਦੀ ਇਨਪੁਟ ਨਾਲ ਜੋੜਦੀ ਹੈ
10:30:00 ਇਹ ਇਸ ਤਰ੍ਹਾਂ ਦਿਖਾਈ ਦਿੰਦੀ ਹੈ

Command vertical bar command hyphen option vertical bar command hyphen option hyphen option vertical bar command

10:46:00 ਮੰਨ ਲਓ ਅਸੀ ਕਿਸੀ ਡਾਇਰੈਕਟਰੀ ਵਿੱਚ ਮੌਜੂਦ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਕੁੱਲ ਗਿਣਤੀ ਜਾਣਨਾ ਚਾਹੁੰਦੇ ਹਾਂ
10:51:00 ਇਹ ਕਿਵੇਂ ਕਰਣਾ ਹੈ ?

ਅਸੀ ਜਾਣਦੇ ਹਾਂ ਕਿ "ls ਸਪੇਸ ਸਾਇਨਸ l" ਮੌਜੂਦਾ ਡਾਇਰੈਕਟਰੀ ਵਿਚਲੀਆਂ ਸਾਰੀਆਂ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਬਣਾਏਗਾ

10:58:00 ਅਸੀ ਆਉਟਪੁਟ ਇਕ ਫਾਈਲ ਵੱਲ ਰੀਡਾਇਰੈਕਟ ਕਰ ਸਕਦੇ ਹਾਂ

"ls ਸਪੇਸ ਮਾਇਨਸ l ' ਰਾਇਟ ਐਂਗਲ ਬ੍ਰੈਕਿਟ files ਡਾਟ txt"

11:08:00 "cat ਸਪੇਸ files dot txt" ਕਮਾਂਡ ਚਲਾਓ
11:14:00 ਫਾਇਲ ਦੀ ਹਰ ਲਾਈਨ ਕਿਸੇ ਫਾਈਲ ਜਾਂ ਡਾਇਰੈਕਟਰੀ ਦਾ ਨਾਮ ਹੈ।
11:17:00 ਜੇ ਅਸੀ ਇਸ ਫਾਈਲ ਦੀਆਂ ਕੁੱਲ ਲਾਈਨਾ ਗਿਣ ਲਈਏ ਤਾਂ ਅਸੀ files dot txt ਨੂੰ ਆਪਣੇ ਮਕਸਦ ਲਈ ਵਰਤ ਸਕਦੇ ਹਾਂ
11:24:00 ਇਹ ਕੰਮ ਅਸੀ "wc ਸਪੇਸ ਸਾਇਨਸ l files ਡਾਟ txt" ਕਮਾਂਡ ਵਰਤ ਕੇ ਕਰ ਸਕਦੇ ਹਾਂ
11:32:00 ਇਸ ਨਾਲ ਸਾਡਾ ਮਕਸਦ ਤੇ ਪੂਰਾ ਹੁੰਦਾ ਹੈ, ਪਰ ਕੁਝ ਮੁਸ਼ਕਿਲਾਂ ਹਨ
11:35:00 ਸਭ ਤੋਂ ਪਹਿਲਾਂ ਸਾਨੂੰ ਇਕ ਵਿੱਚਲੀ ਫਾਈਲ ਚਾਹੀਦੀ ਹੈ, ਜੋ ਹੈ files dot txt
11:40:00 ਜੇ ਪਹਿਲੀ ਕਮਾਂਡ ਬਹੁਤ ਜਿਆਦਾ ਡਾਟਾ ਜੁਟਾਉਂਦੀ ਹੈ ਤਾਂ ਇਹ ਬੇਵਜਾਹ ਡਿਸਕ ਮੈਮਰੀ ਭਰ ਸਕਦੀ ਹੈ
11:46:00 ਨਾਲੇ ਜੇ ਕਈ ਕਮਾਂਡਾਂ ਕੜੀ ਵਿੱਚ ਹੋਣ ਤਾਂ ਉਹਨਾ ਦਾ ਚਲਨ ਬੜਾ ਧੀਮਾ ਹੁੰਦਾ ਹੈ
11:50:00 ਪਾਈਪ ਵਰਤ ਕੇ ਅਸੀ ਇਹੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ, ਉਦਾਹਰਣ ਦੇਖੋ

"ls ਸਪੇਸ ਸਾਇਨਸ l 'ਵਰਟਿਕਲ ਬਾਰ' wc space minus ਸਪੇਸ ਸਾਇਨਸ l"

12:01:00 ਉਹੀ ਨਤੀਜਾ ਅਸੀ ਜਿਆਦਾ ਆਸਾਨੀ ਨਾਲ ਹਾਸਿਲ ਕਰ ਸਕਦੇ ਹਾਂ
12:06:00 ls ਕਮਾਡ ਦੀ ਆਉਟਪੁਟ, wc ਕਮਾਂਡ ਦੀ ਇਨਪੁੱਟ ਹੋ ਜਾਂਦੀ ਹੈ
12:10:00 ਪਾਈਪਜ਼ ਵਰਤ ਕੇ ਅਸੀ ਕਮਾਂਡਜ਼ ਦੀਆਂ ਹੋਰ ਲੰਬੀਆਂ ਕੜੀਆਂ ਵੀ ਜੋੜ ਸਕਦੇ ਹਾਂ
12:15:00 ਬਹੁਗਿਣਤੀ ਸਫ਼ਿਆਂ ਦੀ ਫਾਇਲ ਨੂੰ ਪੜ੍ਹਨ ਲਈ ਆਮ ਤੌਰ ਤੇ ਪਾਈਪਜ਼ ਨੂੰ ਵਰਤੀਆਂ ਜਾਂਦੀਆਂ ਹਨ
12:19:00 ਲਿਖੋ "cd ਸਪੇਸ ਸਲੈਸ਼ user ਸਲੈਸ਼ bin".
12:24:00 ਹੁਣ ਅਸੀ bin ਡਾਇਰੈਕਟਰੀ ਵਿੱਚ ਹਾਂ
12:28:00 ਹੁਣ "ls ਮਾਇਨਸ l" ਚਲਾਓ
12:31:00 ਅਸੀ ਆਉਟਪੁਟ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪਰ ਜੇ ਅਸੀ

ਸ ਕਮਾਂਡ ਨੂੰ more ਨਾਲ ਪਾਈਪ ਥਾਹੀਂ ਜੋੜ ਦਿੰਦੇ ਹਾਂ ਤਾਂ ਇਹ ਹੋ ਸਕਦਾ ਹੈ

12:37:00 ਸੂਚੀ ਦੇਖਣ ਲਈ ਐਂਟਰ ਦਬਾਓ
12:41:00 ਇਸ ਤੋਂ ਬਾਹਰ ਆਉਣ ਲਈ "q" ਦਬਾਓ
12:45:00 ਆਸੀ ਕੁਝ ਕਮਾਂਡਜ਼ ਦੇਖਿਆਂ ਜੋ ਫਾਈਲਜ਼ ਨਾਲ ਕੰਮ ਕਰਨ ਵਿੱਚ ਸਹਾਇਕ ਹਨ
12:48:00 ਹੋਰ ਵੀ ਕਈ ਕਮਾਂਡਜ਼ ਹਨ
12:50:00 ਇਸ ਦੇ ਅਤਿਰਿਕਤ ਜਿਹੜੀਆਂ ਕਮਾਂਡਜ਼ ਅਸੀ ਦੇਖੀਆਂ ਉਨ੍ਹਾਂ ਦੇ ਅੰਦਰ ਕਈ ਵਿਕਲਪ ਹਨ
12:54:00 ਮੈਂ ਚਾਹਾਂਗੀ ਕਿ ਤੁਸੀ 'man' ਕਮਾਂਡ ਰਾਹੀ ਇਨ੍ਹਾਂ ਬਾਰੇ ਹੋਰ ਜਾਣੋ
12:58:00 ਕਮਾਂਡ ਨੂੰ ਚੰਗੀ ਤਰ੍ਹਾਂ ਸਿੱਖਣ ਲਈ ਇਨ੍ਹਾਂ ਨੂੰ ਬਾਰ ਬਾਰ ਵਰਤੋ
13:04:00 ਇਸ ਤਰ੍ਹਾਂ ਇਸ ਟਿਊਟੋਰਿਅਲ ਦਾ ਅੰਤ ਹੁੰਦਾ ਹੈ
13:07:00 ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ.ਸੀ.ਟੀ. ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹਨ।
13:15:00 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ

“spoken-tutorial.org/NMEICT-Intro”

13:19:00 ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ________ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਸ਼ੁਕਰੀਆ।

Contributors and Content Editors

Gagan, Khoslak, PoojaMoolya, Pratik kamble