Linux/C2/Redirection-Pipes/Punjabi
Timing | Narration |
---|---|
0:00:00 | Redirection and Pipes (ਰੀਡਾਇਰੈਕਰਸ਼ਨਜ਼ ਅਤੇ ਪਾਈਪਜ਼) ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸਵਾਗਤ ਹੈ । |
0:07:00 | ਮੈਂ ਉਬੰਤੂ 10.04 ਦੀ ਵਰਤੋਂ ਕਰ ਰਹੀ ਹਾਂ |
0:09:00 | ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟੱਮ ਅਤੇ ਇਸ ਦੀਆਂ ਕਮਾਂਡਜ਼ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ। |
0:16:00 | ਜੇ ਤੁਸੀ ਇਨ੍ਹਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ। |
0:22:00 | ਇਹ ਵੀ ਨੋਟ ਕਰੋ ਕਿ linux (ਲਿਨਕ੍ਸ) ਕੇਸ ਸੈਂਸਟਿਵ ਹੈ |
0:25:00 | ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ। |
0:32:00 | ਲਿਨਕ੍ਸ ਵਿੱਚ ਅਸੀ ਜਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ। |
0:35:00 | ਕੋਈ ਕਮਾਂਡ ਚਲਾਂਉਣ ਲਈ ਅਸੀ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ |
0:39:00 | ਜਿਵੇਂ ਕਿ ਅਸੀ ਡੇਟ ਅਤੇ ਟਾਈਮ ਦੇਖਣਾ ਹੋਵੇ |
0:41:00 | ਤੈਂ ਕੀ-ਬੋਰਡ ਰਾਹੀਂ “ਡੇਟ”(date) ਟਾਈਪ ਕਰ ਕੇ ਐਂਟਰ ਦਬਾਵਾਂਗੇ |
0:46:00 | ਇਸ ਤਰ੍ਹਾਂ ਅਸੀ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ |
0:48:00 | ਇਸੇ ਤਰ੍ਹਾਂ ਅਸੀ ਦੇਖ ਸਕਦੇ ਹਾਂ ਕਿ ਸਾੱਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ। |
0:56:00 | ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ |
0:59:00 | ਉਦਾਹਰਣ ਲਈ ਅਸੀ cat aaa (ਕੈਟ ਸਪੇਸ aaa) ਟਾਈਪ ਕਰ ਕੇ ਐਂਟਰ ਦਬਾਂਦੇ ਹਾਂ |
1:05:00 | ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ |
1:08:00 |
ਸ ਲਈ ਇਕ ਐਰਰ ਦਿਖਾਈ ਦੇਵੇਗੀ |
1:10:00 | ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ। |
1:20:00 | ਇਸ ਤਰ੍ਹਾਂ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ। |
1:24:00 | ਰੀਡਾਇਰੈਕਸ਼ਨ (redirection) ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ(concepts) ਦੇ ਬਾਰੇ ਜਾਣਨਾ ਪਵੇਗਾ, ਜੋ ਹਨ ਸਟ੍ਰੀਮ (stream) ਅਤੇ ਫਾਈਲ ਡਿਸਕ੍ਰਿਪਟਰ (file descriptor). |
1:31:00 | ਲਿਨਕ੍ਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ ਬੈਸ਼(bash), ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼(characters) ਦਾ ਇਕ ਸੀਕੁਐਂਸ (sequence) ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ |
1:37:00 | ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ। |
1:41:00 | ਸਟ੍ਰੀਮਜ਼ ਨੂੰ ਫਾਇਲ IO ਟੈੱਕਨੀਕ੍ਸ ਰਾਹੀਂ ਵਰਤਿਆ ਜਾਂਦਾ ਹੈ |
1:44:00 | ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ । |
1:51:00 | ਲਿਨਕ੍ਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ। |
1:57:00 | ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ। |
2:05:00 | ਲਿਨਕ੍ਸ ਸ਼ੈੱਲ ਤਿੰਨ ਤਰਾਂ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ। |
2:08:00 | ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੂੰਦਾ ਹੈ । |
2:12:00 | stdin (ਸਟੈਂਡਇਨ) ਸਟੈਂਡਰਡ ਇਨਪੁਟ ਸਟਰ੍ਰੀਮ ਹੈ |
2:15:00 | ਕਮਾਂਡਜ਼ ਇਨਪੁਟ ਸਟੈਂਡਇਨ ਤੋ ਲੈਂਦਿਆ ਹਨ |
2:17:00 | ਇਸਦਾ ਫਾਈਲ ਡਿਸਕ੍ਰਿਪਟਰ ‘0’ (zero) ਹੁੰਦਾ ਹੈ |
2:19:00 | stdout (ਸਟੈਂਡਆਊਟ) ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ |
2:22:00 | ਇਹ ਕਮਾਂਡ ਦੀ ਆਊਟਪੁਟ ਦਰਸ਼ਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ |
2:26:00 | Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ। |
2:36:00 | ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ। |
2:40:00 | ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ। |
2:44:00 | ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ |
2:47:00 | ਪਹਿਲੇ, ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੂੰਦਾ ਸੀ। |
2:52:00 | ਪਰ ਹੁਣ ਜਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ |
2:56:00 | ਅਸੀ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ |
3:01:00 | ਪਰ ਲਿਨਕ੍ਸ ਵਿੱਚ ਅਸੀ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ |
3:04:00 | ਅਸੀ ਇਨ੍ਹਾਂ 3 ਸਟ੍ਰੀਮਜ਼ ਨੂੰ ਦੂੱਜਿਆ ਫਾਈਲਾਂ ਨਾਲ ਜੋੜ ਸਕਦੇ ਹਾਂ |
3:07:00 | ਇਸ ਪ੍ਰਕਿਰਿਆਂ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ |
3:09:00 | ਆਓ ਦੇਖਦੇ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ |
3:14:00 | ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ |
3:17:00 | ਅਸੀ ਸਟੈਂਡਰਡਿਨ ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ
ਆਓ ਦੇਖੀਏ ਕਿਵੇਂ |
3:22:00 | ਅਸੀ ਜਾਣਦੇ ਹਾਂ ਕਿ wc ਕਮਾਂਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਨਣ ਲਈ ਵਰਤੀ ਜਾਂਦੀ ਹੈ। |
3:28:00 | ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ |
3:31:00 | ਹੁਣ ਐਂਟਰ ਦਬਾਓ |
3:32:00 | ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ |
3:37:00 | ਕੁਝ ਟਾਈਪ ਕਰੋ ਜਿਵੇਂ ਕਿ "This tutorial is very important". |
3:46:00 | ਹੁਣ ਐਂਟਰ ਦਬਾਓ |
3:48:00 | ਹੁਣ Ctrl + d ਕੀਜ਼ ਇਕੱਠੀਆਂ ਦਬਾਓ |
3:52:00 | ਹੁਣ ਕਮਾਂਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ |
3:55:00 | ਕਮਾਂਡ ਟਰਮਿਨਲ ਤੇ ਆਊਟਪੁਟ ਦੇਵੇਗੀ |
3:57:00 | ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ |
4:01:00 | ਇਸ ਲਈ ਇਹ ਕਮਾਂਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ |
4:04:00 | ਕਿਉਂ ਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ |
4:12:00 | ਜੇ ਅਸੀ ਲਿਖੀਏ "wc ਸਪੇਸ ਲੈਫ੍ਟ ਐੰਗਲ ਬ੍ਰੈਕਿਟ test1.txt" |
4:19:00 | ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ। |
4:27:00 | ਹੁਣ ਟਾਈਪ ਕਰੋ "wc ਸਪੇਸ test1 dot txt" |
4:34:00 | ਦੋਵਾਂ ਦਾ ਨਤੀਜਾ ਇਕੋ ਹੈ। |
4:37:00 | ਫਿਰ ਦੋਵਾਂ ਵਿੱਚ ਫ਼ਰਕ ਕੀ ਹੈ? |
4:39:00 | ਜਦੋਂ ਅਸੀ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾਂਡ test1dot txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜ੍ਹਦੀ ਹੈ |
4:46:00 | ਪਰ ਜਦੋਂ ਅਸੀ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲ੍ਹਣ ਲਈ ਨਹੀਂ ਮਿਲਦੀ |
4:53:00 | ਇਸਦੇ ਬਜਾਇ ਇਹ standardin (ਸਟੈਂਡਰਡਿਨ) ਤੋਂ ਇਨਪੁਟ ਲੈਉਂਦੀ ਹੈ |
4:57:00 | ਹੁਣ ਅਸੀ ਸਟੈਂਡਰਡਿਨ ਨੂੰ ਫਾਈਲ ਵੱਲ ਭੇਜ ਦਿੱਤਾ ਹੈ (redirected) |
5:01:00 | ਇਸ ਲਈ ਕਮਾਂਡ test1 ਵਿੱਚੋਂ ਪੜ੍ਹਦੀ ਹੈ |
5:04:00 | ਪਰ ਅਸਲ ੲਚ ਇਹ ਇਸ ਬਾਰੇ ਅਣਜਾਣ ਹੈ ਕਿ ਸਟੈਂਡਰਡਿਨ ਵਿੱਚ ਡਾਟਾ ਕਿੱਥੋਂ ਆ ਰਿਹਾ ਹੈ। |
5:10:00 | ਇਸ ਤਰ੍ਹਾਂ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ |
5:12:00 | ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ |
5:17:00 | ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ |
5:20:00 | ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ । n > (n single right-angled bracket) ਫਾਈਲ ਡ੍ਰਿਸਕ੍ਰਿਪਟਰ n ਤੋਂ ਫਾਈਲ ਵੱਲ ਆਉਟਪੁਟ ਰੀਡਾਇਰੈਕਟ ਕਰਦੀ ਹੈ |
5:29:00 | ਤੁਹਾਡੇ ਕੋਲ ਫਾਈਲ ਵਿੱਚ ਲਿੱਖਨ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ |
5:32:00 | ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ |
5:35:00 | ਜੇ ਇਹ ਪਰਿਲੋ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨ੍ਹਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ। |
5:40:00 | ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ |
5:47:00 | ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ |
5:50:00 | ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ |
5:52:00 | ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ । |
5:59:00 | n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ |
6:05:00 | ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ |
6:10:00 | ਇਸ ਲਈ ਜੇ ਸਿਰ੍ਫ ‘>’ (right angle bracket) ਲਿਥਿਆ ਹੋਵੇ ਤੇ ਉਸ਼ਨੂੰ ‘1 >’ ਮੱਨਿਆ ਜਾਂਦਾ ਹੈ । |
6:15:00 | ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ |
6:22:00 | ਆਓ ਕਰ ਕੇ ਦੇਖਿਏ |
6:24:00 | ਪਿਛਲੇ ਉਦਾਹਰਣ ਵਿੱਚ ਅਸੀ ਦੇਖਿਆ ਕਿ ਫਾਈਲ, ਜਾਂ standardin (ਸਟੈਂਡਰਡਿਨ) ਤੇ ਚਲਾਈ wc ਕਮਾਂਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ। |
6:31:00 | ਮਨ ਲੋ ਅਸੀ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ |
6:34:00 | ਅਤੇ ਇਸਨੂਂ ਬਾਅਦ ਵਿੱਚ ਵਰਤਣ ਲਈ, ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ । |
6:38:00 | ਡਿਫਾਲਟ ਵਿੱਚ wc ਆਪਣੀ ਆਉਟਪੁਟ standardout (ਸਟੈਂਡਰਡਆਉਟ) ਤੇ ਲਿਖਦੀ ਹੈ |
6:42:00 | ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ |
6:45:00 | ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹਾਂ |
6:48:00 | ਪਰ ਜੇ ਅਸੀ standardout (ਸਟੈਂਡਰਡਆਉਟ) ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁੱਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ। |
6:57:00 | ਮੰਨ ਲਓ ਅਸੀ ਲਿਖਿਆ "wc ਸਪੇਸ test1 dot txt 'ਰਾਇਟ ਐਂਗਲ ਬ੍ਰੈਕਿਟ' wc_results dot txt" . |
7:09:00 | ਐਂਟਰ ਦਬਾਓ |
7:11:00 | ਇਹ ਦੇੱਖਣ ਲਈ ਕਿ ਜੋ ਅਸੀ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ ਸੀ ਏ ਟੀ (c-a-t) ਕਮਾਂਡ ਨਾਲ ਦੇਖ ਸਕਦੇ ਹਾਂ |
7:23:00 | ਹਾਂ ਇਹ ਹੋ ਗਇਆ ਹੈ |
7:24:00 | ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ |
7:30:00 | ਹੁਣ ਅਸੀ test2 ਫਾਈਲ ਨਾਲ ਕਮਾਂਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ
"wc ਸਪੇਸ test2 ਡਾਟ txt ਹਾਇਟ ਐਂਗਲਡ ਬ੍ਰੈਕਿਟ' wc_results ਡਾਟ txt" |
7:44:00 | ਇਸ ਤਰ੍ਹਾਂ, ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ |
7:48:00 | ਚਲੋ ਇਹ ਵੀ ਦੇਖੀਏ |
7:56:00 | ਇਸਦੀ ਬਜਾਇ ਜੇ ਅਸੀ ਲਿਖੀਏ "wc ਸਪੇਸ test1 ਡਾਟ txt ਰਾਇਟ ਐਂਗਲ ਬ੍ਰੈਕਿਟ ਦੋ ਬਾਰ wc ਅੰਡਰਸਕੋਰ ਰਿਜ਼ਲ੍ਟਸ ਡਾਟ txt" |
8:07:00 | ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ |
8:15:00 | ਆਓ ਇਹ ਵੀ ਦੇਖੀਏ |
8:26:00 | ਸਟੈਂਡਰਡ ਐਰਰ ਵੀ ਇਸੇ ਤਰ੍ਹਾਂ ਰੀਡਾਇਰੈਕਟ ਹੁੰਦੀ ਹੈ |
8:29:00 | ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ |
8:38:00 | ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈਫਾਈਲ ਮੌਜੂਦ ਨਹੀਂ ਹੈ, ਲਿਖੋ
"wc ਸਪੇਸ aaa" |
8:46:00 | shell ਐਰਰ ਦੇਵੇਗਾ “No such file or directory”.(ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ) |
8:50:00 | ਮੰਨ ਲਓ ਅਸੀ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ |
8:55:00 | ਇਸ ਵਾਸਤੇ ਅਸੀ ਕਮਾਂਡ ਦੇ ਸਰਦੇ ਹਾਂ
"wc ਸਪੇਸ aaa ਸਪੇਸ 2 ਰਾਇਟ ਐਂਗਲ ਬ੍ਰੈਕਿਟ errorlog dot txt" |
9:06:00 | ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ |
9:12:00 | ਆਓ ਕਮਾਂਡ ਰਾਹੀ ਦੇਖੀਏ
"cat ਸਪੇਸ errorlog ਸਪੇਸ txt" |
9:22:00 | ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ
"cat ਸਪੇਸ bbb ਸਪੇਸ ' ਰਾਇਟ ਐਂਗਲ ਬ੍ਰੈਕਿਟ errorlog ਡਾਟ txt". |
9:34:00 | ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ |
9:39:00 | ਦੇਖੋ "cat space errorlog ਡਾਟ txt" |
9:46:00 | ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ?
ਬਹੁਤ ਆਸਾਨ ਹੈ । ਕਮਾਂਡ ਲਿੱਖੋ । "wc ਸਪੇਸ aaa ਸਪੇਸ 2 ' ਰਾਇਟ ਐਂਗਲ ਬ੍ਰੈਕਿਟ ਦੋ ਬਾਰ errorlog dot txt" |
9:58:00 | ਆਓ cat ਕਮਾਂਡ ਨਾਲ ਪਤਾ ਕਰਦੇ ਹਾਂ |
10:06:00 | ਅਸੀ ਦੇਖਿਆ, ਤਿੰਨ ਸਟ੍ਰੀਮਜ਼ - ਸਟੈਂਡਰਡ ਆਉਟ, ਸਟੈਂਡਰਡ ਇਨ ਅਤੇ ਸਟੈਂਡਰਡ ਐਰਰ ਨੂੰ ਕਿਸ ਤਰਹ ਰੀਡਾਇਰੈਕਟ ਤੇ ਜੋੜ-ਤੋੜ ਕੀਤਾਜਾਂਦਾ ਹੈ। ਪਰ ਰੀਡਾਇਰੈਕਸ਼ਨ ਦੇ ਸਿੱਧਾੰਤ ਦੀ ਅਸਲੀ ਤਾਕਤ ਇਸ ਵਿੱਚ ਹੈ ਕਿ ਅਸੀ ਵੱਖ-ਵੱਖ ਸਟ੍ਰੀਮਜ਼ ਨੂੰ ਆਪਸ ਵਿੱਚ ਜੋੜ ਸਕਦੇ ਹਾਂ । |
10:20:00 | ਇਹ ਪ੍ਰਕਿਰਿਆ ਪਾਈਪਲਾਈਨਿੰਗ ਕਹਾਉਂਦੀ ਹੈ |
10:22:00 | ਪਾਈਪਸ ਕਮਾਂਡਜ਼ ਦੀਆਂ ਕੜੀਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ |
10:25:00 | ਪਾਈਪ ਇਕ ਕਮਾਂਡ ਦੀ ਆਉਟਪੁਟ ਦੀ ਕੜੀ ਅਗਲੀ ਕਮਾਂਡ ਦੀ ਇਨਪੁਟ ਨਾਲ ਜੋੜਦੀ ਹੈ |
10:30:00 | ਇਹ ਇਸ ਤਰ੍ਹਾਂ ਦਿਖਾਈ ਦਿੰਦੀ ਹੈ
Command vertical bar command hyphen option vertical bar command hyphen option hyphen option vertical bar command |
10:46:00 | ਮੰਨ ਲਓ ਅਸੀ ਕਿਸੀ ਡਾਇਰੈਕਟਰੀ ਵਿੱਚ ਮੌਜੂਦ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਕੁੱਲ ਗਿਣਤੀ ਜਾਣਨਾ ਚਾਹੁੰਦੇ ਹਾਂ |
10:51:00 | ਇਹ ਕਿਵੇਂ ਕਰਣਾ ਹੈ ?
ਅਸੀ ਜਾਣਦੇ ਹਾਂ ਕਿ "ls ਸਪੇਸ ਸਾਇਨਸ l" ਮੌਜੂਦਾ ਡਾਇਰੈਕਟਰੀ ਵਿਚਲੀਆਂ ਸਾਰੀਆਂ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਬਣਾਏਗਾ |
10:58:00 | ਅਸੀ ਆਉਟਪੁਟ ਇਕ ਫਾਈਲ ਵੱਲ ਰੀਡਾਇਰੈਕਟ ਕਰ ਸਕਦੇ ਹਾਂ
"ls ਸਪੇਸ ਮਾਇਨਸ l ' ਰਾਇਟ ਐਂਗਲ ਬ੍ਰੈਕਿਟ files ਡਾਟ txt" |
11:08:00 | "cat ਸਪੇਸ files dot txt" ਕਮਾਂਡ ਚਲਾਓ |
11:14:00 | ਫਾਇਲ ਦੀ ਹਰ ਲਾਈਨ ਕਿਸੇ ਫਾਈਲ ਜਾਂ ਡਾਇਰੈਕਟਰੀ ਦਾ ਨਾਮ ਹੈ। |
11:17:00 | ਜੇ ਅਸੀ ਇਸ ਫਾਈਲ ਦੀਆਂ ਕੁੱਲ ਲਾਈਨਾ ਗਿਣ ਲਈਏ ਤਾਂ ਅਸੀ files dot txt ਨੂੰ ਆਪਣੇ ਮਕਸਦ ਲਈ ਵਰਤ ਸਕਦੇ ਹਾਂ |
11:24:00 | ਇਹ ਕੰਮ ਅਸੀ "wc ਸਪੇਸ ਸਾਇਨਸ l files ਡਾਟ txt" ਕਮਾਂਡ ਵਰਤ ਕੇ ਕਰ ਸਕਦੇ ਹਾਂ |
11:32:00 | ਇਸ ਨਾਲ ਸਾਡਾ ਮਕਸਦ ਤੇ ਪੂਰਾ ਹੁੰਦਾ ਹੈ, ਪਰ ਕੁਝ ਮੁਸ਼ਕਿਲਾਂ ਹਨ |
11:35:00 | ਸਭ ਤੋਂ ਪਹਿਲਾਂ ਸਾਨੂੰ ਇਕ ਵਿੱਚਲੀ ਫਾਈਲ ਚਾਹੀਦੀ ਹੈ, ਜੋ ਹੈ files dot txt |
11:40:00 | ਜੇ ਪਹਿਲੀ ਕਮਾਂਡ ਬਹੁਤ ਜਿਆਦਾ ਡਾਟਾ ਜੁਟਾਉਂਦੀ ਹੈ ਤਾਂ ਇਹ ਬੇਵਜਾਹ ਡਿਸਕ ਮੈਮਰੀ ਭਰ ਸਕਦੀ ਹੈ |
11:46:00 | ਨਾਲੇ ਜੇ ਕਈ ਕਮਾਂਡਾਂ ਕੜੀ ਵਿੱਚ ਹੋਣ ਤਾਂ ਉਹਨਾ ਦਾ ਚਲਨ ਬੜਾ ਧੀਮਾ ਹੁੰਦਾ ਹੈ |
11:50:00 | ਪਾਈਪ ਵਰਤ ਕੇ ਅਸੀ ਇਹੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ, ਉਦਾਹਰਣ ਦੇਖੋ
"ls ਸਪੇਸ ਸਾਇਨਸ l 'ਵਰਟਿਕਲ ਬਾਰ' wc space minus ਸਪੇਸ ਸਾਇਨਸ l" |
12:01:00 | ਉਹੀ ਨਤੀਜਾ ਅਸੀ ਜਿਆਦਾ ਆਸਾਨੀ ਨਾਲ ਹਾਸਿਲ ਕਰ ਸਕਦੇ ਹਾਂ |
12:06:00 | ls ਕਮਾਡ ਦੀ ਆਉਟਪੁਟ, wc ਕਮਾਂਡ ਦੀ ਇਨਪੁੱਟ ਹੋ ਜਾਂਦੀ ਹੈ |
12:10:00 | ਪਾਈਪਜ਼ ਵਰਤ ਕੇ ਅਸੀ ਕਮਾਂਡਜ਼ ਦੀਆਂ ਹੋਰ ਲੰਬੀਆਂ ਕੜੀਆਂ ਵੀ ਜੋੜ ਸਕਦੇ ਹਾਂ |
12:15:00 | ਬਹੁਗਿਣਤੀ ਸਫ਼ਿਆਂ ਦੀ ਫਾਇਲ ਨੂੰ ਪੜ੍ਹਨ ਲਈ ਆਮ ਤੌਰ ਤੇ ਪਾਈਪਜ਼ ਨੂੰ ਵਰਤੀਆਂ ਜਾਂਦੀਆਂ ਹਨ |
12:19:00 | ਲਿਖੋ "cd ਸਪੇਸ ਸਲੈਸ਼ user ਸਲੈਸ਼ bin". |
12:24:00 | ਹੁਣ ਅਸੀ bin ਡਾਇਰੈਕਟਰੀ ਵਿੱਚ ਹਾਂ |
12:28:00 | ਹੁਣ "ls ਮਾਇਨਸ l" ਚਲਾਓ |
12:31:00 | ਅਸੀ ਆਉਟਪੁਟ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪਰ ਜੇ ਅਸੀ
ਸ ਕਮਾਂਡ ਨੂੰ more ਨਾਲ ਪਾਈਪ ਥਾਹੀਂ ਜੋੜ ਦਿੰਦੇ ਹਾਂ ਤਾਂ ਇਹ ਹੋ ਸਕਦਾ ਹੈ |
12:37:00 | ਸੂਚੀ ਦੇਖਣ ਲਈ ਐਂਟਰ ਦਬਾਓ |
12:41:00 | ਇਸ ਤੋਂ ਬਾਹਰ ਆਉਣ ਲਈ "q" ਦਬਾਓ |
12:45:00 | ਆਸੀ ਕੁਝ ਕਮਾਂਡਜ਼ ਦੇਖਿਆਂ ਜੋ ਫਾਈਲਜ਼ ਨਾਲ ਕੰਮ ਕਰਨ ਵਿੱਚ ਸਹਾਇਕ ਹਨ |
12:48:00 | ਹੋਰ ਵੀ ਕਈ ਕਮਾਂਡਜ਼ ਹਨ |
12:50:00 | ਇਸ ਦੇ ਅਤਿਰਿਕਤ ਜਿਹੜੀਆਂ ਕਮਾਂਡਜ਼ ਅਸੀ ਦੇਖੀਆਂ ਉਨ੍ਹਾਂ ਦੇ ਅੰਦਰ ਕਈ ਵਿਕਲਪ ਹਨ |
12:54:00 | ਮੈਂ ਚਾਹਾਂਗੀ ਕਿ ਤੁਸੀ 'man' ਕਮਾਂਡ ਰਾਹੀ ਇਨ੍ਹਾਂ ਬਾਰੇ ਹੋਰ ਜਾਣੋ |
12:58:00 | ਕਮਾਂਡ ਨੂੰ ਚੰਗੀ ਤਰ੍ਹਾਂ ਸਿੱਖਣ ਲਈ ਇਨ੍ਹਾਂ ਨੂੰ ਬਾਰ ਬਾਰ ਵਰਤੋ |
13:04:00 | ਇਸ ਤਰ੍ਹਾਂ ਇਸ ਟਿਊਟੋਰਿਅਲ ਦਾ ਅੰਤ ਹੁੰਦਾ ਹੈ |
13:07:00 | ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ.ਸੀ.ਟੀ. ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹਨ। |
13:15:00 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ
“spoken-tutorial.org/NMEICT-Intro” |
13:19:00 | ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ________ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। |