Linux-Ubuntu/C2/Synaptic-Package-Manager/Punjabi

From Script | Spoken-Tutorial
Revision as of 16:06, 15 December 2012 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
0:00 ਸਿਨੇਪਟਿਕ ਪੈਕੇੱਜ ਮੈਨੇਜਰ ਸੰਬੰਧੀ ਸਪੋਕਨ ਟਿਊਟੋਰਿਅਲ ਵਿਚ ਆਪ ਦਾ ਸੁਆਗਤ ਹੈ ।
0:06 ਇਸ ਟਿਊਟੋਰਿਅਲ ਵਿਚ ਅਸੀ ਸਿਨੈਪਟਿਕ ਪੈਕੇੱਜ ਮੈਨੇਜਰ ਰਾਹੀਂ ਐਪਲੀਕੇਸ਼ਨਜ਼ ਇੰਸਟਾਲ ਕਰਨ ਬਾਰੇ ਸਿੱਖਾਂਗੇ
0:17 ਮੈਂ ਗਨੋਮ ਇਨਵਾਇਰਮੇਂਟ ਡੈਸਕਟੌਪ ਵਾਲੇ ਉਬੁੰਤੂ 10.04 ਦੀ ਵਰਤੋਂ ਕਰ ਰਹੀ ਹਾਂ
0:24 ਸਿਨੇਪਟਿਕ ਪੈਕੇੱਜ ਮੈਨੇਜਰ ਇਸਤੇਮਾਲ ਲਈ ਤੁਹਾਡੇ ਕੋਲ ਐਡਮਿਨਿਸਟ੍ਰੇਟਿਵ ਅਧਿਕਾਰ ਹੋਣੇ ਚਾਹੀਦੇ ਹਨ
0:29 ਇੰਨਟਰਨੈੱਟ ਕਨੈਕਸ਼ਨ ਚੱਲ ਰਿਹਾ ਹੋਣਾ ਚਾਹੀਦਾ ਹੈ। ਆਓ ਪਹਿਲਾਂ ਸਿਨੇਪਟਿਕ ਪੈਕੇੱਜ ਮੈਨੇਜਰ ਖੋਲੀਏ
0:36 ਇਸ ਵਾਸਤੇ ਸਿਸਟਮ-ਐਡਮਿਨਿਸਟ੍ਰੇਟਰ ਤੇ ਜਾਓ ਅਤੇ ਫਿਰ ਸਿਨੇਪਟਿਕ ਪੈਕੇੱਜ ਮੈਨੇਜਰ ਤੇ ਕਲਿੱਕ ਕਰੋ
0:47 ਇੱਥੇ ਪਾਸਵਰਡ ਪਾਉਣ ਲਈ ਇਕ ਅਥੇਂਟਿਕੇਸ਼ਨ ਡਾਇਲੌਗ ਬਾਕਸ ਖੁੱਲ ਜਾਵੇਗਾ
0:55 ਪਾਸਵਰਡ ਭਰੋ ਅਤੇ ਐਂਟਰ ਕਰੋ
1:06 ਜਦੋਂ ਅਸੀ ਸਿਨੇਪਟਿਕ ਪੈਕੇੱਜ ਮੈਨੇਜਰ ਪਹਿਲੀ ਵਾਰ ਖੋਲਦੇ ਹਾਂ ਤਾਂ ਇਕ ਪਰਿਚੈ ਵਾਲਾ ਡਾਇਲੌਗ ਬਾਕਸ ਖੁੱਲਦਾ ਹੈ
1:13 ਡਾਇਲੌਗ ਬਾਕਸ ਵਿਚ ਸਿਨੇਪਟਿਕ ਪੈਕੇੱਜ ਮੈਨੇਜਰ ਨੂੰ ਚਲਾਉਣ ਦੀ ਜਾਣਕਾਰੀ ਦਰਜ ਹੈ
1:20 ਐਪਲੀਕੇਸ਼ਨ ਜਾਂ ਪੈਕੇੱਜ ਇਨਸਟਾਲ ਕਰਨ ਲਈ ਆਓ ਪਹਿਲਾਂ ਸਿਨੇਪਟਿਕ ਪੈਕੇੱਜ ਮੈਨੇਜਰ ਵਿਚ ਪ੍ਰੌਕਸੀ ਅਤੇ ਰੈਪੋਸਿਟਰੀ ਕਨਫਿਗਰ ਕਰੀਏ
1:29 ਇਸ ਵਾਸਤੇ ਸਿਨੇਪਟਿਕ ਪੈਕੇੱਜ ਮੈਨੇਜਰ ਵਿੰਡੋ ਤੇ ਚਲਦੇ ਹਾਂ
1:36 ਸੈਟਿੰਗ ਤੇ ਜਾਓ ਤੇ ਪ੍ਰੈਫਰੇਂਸਿਜ਼ ਤੇ ਕਲਿੱਕ ਕਰੋ
1:44 ਪ੍ਰੈਫਰੇਂਸ ਵਿੰਡੋ ਤੇ ਕਈ ਟੈਬਸ ਦਿਖ ਰਹੀਆਂ ਹਨ। ਪ੍ਰੌਕਸੀ ਸੈਟਿੰਗ ਕਰਨ ਲਈ ਨੈੱਟਵਰਕ ਤੇ ਕਲਿੱਕ ਕਰੋ
1:55 ਪ੍ਰੌਕਸੀ ਸਰਵਰ ਦੇ ਹੇਠਾਂ ਦੋ ਵਿਕਲਪ ਹਨ-ਡਾਇਰੈਕਟ ਕਨੈਕਸ਼ਨ ਤੇ ਮੈਨੂਅਲ ਪ੍ਰੌਕਸੀ ਕਨੈਕਸ਼ਨ। ਜਿਵੇਂ ਕਿ ਦਿਖਾਈ ਦੇ ਰਿਹਾ ਹੈ, ਮੈਂ ਮੈਨੂਅਲ ਪ੍ਰੌਕਸੀ ਕਨਫਿਗਰੇਸ਼ਨ ਵਰਤ ਰਹੀ ਹਾਂ। ਤੁਸੀ ਆਪਣੀ ਪਸੰਦ ਦਾ ਵਿਕਲਪ ਚੁਣ ਸਕਦੇ ਹੋ ਅਤੇ ਅਥੰਟੀਕੇਸ਼ਨ ਬਟਨ ਤੇ ਕਲਿੱਕ ਕਰੋ।

HTTP ਅਥੰਟਿਕੇਸ਼ਨ ਵਿੰਡੋ ਖੁੱਲ ਜਾਵੇਗੀ

2:21 ਜੇਕਰ ਲੋੜ ਪਵੇ ਤਾਂ ਯੂਜ਼ਰ ਨੇਮ ਅਤੇ ਪਾਸਵਰਡ ਭਰੋ ਅਤੇ OK.Now (ਓ.ਕੇ. ਨਾਓ) ਤੇ ਕਲਿੱਕ ਕਰੋ। apply (ਅਪਲਾਈ) ਤੇ ਕਲਿੱਕ ਕਰੋ। ਵਿੰਡੋ ਬੰਦ ਕਰਨ ਲਈ OK (ਓ.ਕੇ.) ਤੇ ਕਲਿੱਕ ਕਰੋ
2:38 ਹੁਣ Setting (ਸੈਟਿੰਗ) ਤੇ ਜਾਓ ਅਤੇ Repositories (ਰੀਪੌਸਿਟਰੀਜ਼) ਤੇ ਕਲਿੱਕ ਕਰੋ
2:46 Software Sources (ਸੌਫਵੇਅਰ ਸੋਰਸਿਜ਼) ਵਿੰਡੋ ਖੁੱਲਦੀ ਹੈ
2:51 Download from(ਡਾਊਨਲੋਡ ਫਰੋਮ) ਡਰੋਪ ਡਾਊਨ ਮੈਨਯੂ(dropdown menu) ਵਿੱਚ ਉਬੁੰਤੂ ਸਾਫਟਵੇਅਰ ਡਾਊਨਲੋਡ ਕਰਨ ਦੇ ਕਈ ਵਿਕਲਪ ਹਨ। ਕਲਿੱਕ ਕਰੋ ਅਤੇ ਰਿਪੌਸਿਟਰੀਜ਼ ਦੀ ਸੂਚੀ ਦੇਖਣ ਲਈ ਮਾਊਸ ਬਟਨ ਹੋਲਡ ਕਰੋ
3:05 Other.. (ਅਦਰ) ਗਲੋਬਲ ਸਰਵਰਜ਼ ਦੀ ਸੂਚੀ ਦਿਖਾਉਂਦਾ ਹੈ
3:12 ਵਿੰਡੋ ਬੰਦ ਕਰਨ ਲਈ Cancel (ਕੈਂਸਲ) ਤੇ ਕਲਿੱਕ ਕਰੋ। ਜਿਵੇਂ ਕਿ ਦਿਖ ਰਿਹਾ ਹੈ ਮੈਂ Server for India (ਸਰਵਰ ਫੌਰ ਇੰਡੀਆ) ਚੁਣਿਆ ਹੈ। ਸੌਫਟਵੇਅਰ ਸੋਰਸੇਜ਼ ਵਿੰਡੋ ਬੰਦ ਕਰਨ ਲਈ Close (ਕਲੋਜ਼) ਤੇ ਕਲਿੱਕ ਕਰੋ
3:26 ਇਸ ਟੂਲ ਦੀ ਵਰਤੋਂ ਸਿੱਖਣ ਲਈ ਮੈਂ ਹੁਣ “vlc” ਪਲੇਅਰ ਇੰਸਟਾਲ ਕਰਾਂ ਗੀ
3:34 ਜੇ ਤੁਸੀ ਸਿਨੇਪਟਿਕ ਪੈਕੇਜ਼ ਮੈਨੇਜਰ ਪਹਿਲੀ ਵਾਰ ਵਰਤ ਰਹੇ ਹੋ ਤਾਂ, ਤੁਹਾਨੂੰ ਪੈਕੇਜੇਜ਼ ਰੀਲੋਡ ਕਰਨੇ ਪੈਣਗੇ। ਇਹ ਕਰਨ ਲਈ ਟੂਲ ਬਾਰ ਦੇ Reload (ਰਿਲੋਡ) ਬਟਨ ਤੇ ਕਲਿੱਕ ਕਰੋ। ਇਸ ਵਿੱਚ ਕੁਝ ਸੈਕੰਡ ਲੱਗ ਸਕਦੇ ਹਨ। ਅਸੀ ਦੇਖ ਸਕਦੇ ਹਾਂ ਕਿ ਇੰਟਰਨੈੱਟ ਰਾਹੀਂ ਪੈਕੇਜ਼ ਟਰਾਂਸਫਰ ਅਤੇ ਅਪਡੇਟ ਹੋ ਰਹੇ ਹਨ।
3:59 ਜਦੋਂ ਰਿਲੋਡਿੰਗ ਪੂਰੀ ਹੋ ਜਾਵੇ ਤਾਂ ਟੂਲ ਬਾਰ ਵਿਚ ਕਵਿੱਕ ਸਰ੍ਚ ਬਾਕਸ ਤੇ ਜਾਓ ਅਤੇ “vlc” ਟਾਈਪ ਕਰੋ
4:14 ਇੱਥੇ ਅਸੀ ਦੇਖ ਸਕਦੇ ਹਾਂ ਕਿ ਸਾਰੇ “vlc” ਪੈਕੇੱਜ ਮੌਜੂਦ ਹਨ
4:19 “vlc” ਪੈਕੇੱਜ ਚੁਣਨ ਲਈ ਚੈੱਕ ਬਾਕਸ ਤੇ ਕਲਿੱਕ ਕਰੋ ਅਤੇ ਮੇਨਯੂ ਬਾਰ ਤੇ ਦਿੱਖ ਰਹੇ Mark for

installation (ਮਾਰਕ ਫੌਰ ਇੰਸਟਾਲੇਸ਼ਨ) ਨੂੰ ਸਿਲੇਕਟ ਕਰੋ

4:34 ਰਿਪੌਸਿਟਰੀ ਪੈਕੇੱਜ ਦੀ ਸੂਚੀ ਵਾਲਾ ਡਾਇਲੌਗ ਬਾਕਸ ਖੁੱਲੇਗਾ । Mark(ਮਾਰ੍ਕ) ਬਟਨ ਤੇ ਕਲਿੱਕ ਕਰੋ, ਸਾਰੇ dependencies ਪੈਕੇਜੇਜ਼ ਆਪੇਆਪ ਮਾਰ੍ਕ ਹੁੰਦੇ ਹਨ ।
4:46 ਟੂਲ ਬਾਰ ਤੇ ਜਾਓ ਅਤੇ apply (ਅਪਲਾਈ) ਬਟਨ ਤੇ ਕਲਿੱਕ ਕਰੋ
4:52 ਇੰਸਟਾਲ ਹੋਣ ਵਾਲੇ ਪੈਕੇਜੇਜ਼ ਦੀ ਜਾਣਕਾਰੀ ਸਮਰੀ ਵਿੰਡੋ(summary window) ਤੇ ਆ ਜਾਵੇਗੀ। ਇਨਸਟਾਲੇਸ਼ਨ ਸ਼ੁਰੂ ਕਰਨ ਲਈ apply (ਅਪਲਾਈ) ਬਟਨ ਤੇ ਕਲਿੱਕ ਕਰੋ
5:05 ਇਨਸਟਾਲ ਹੋਣ ਵਾਲੇ ਪੈਕੇਜੇਜ਼ ਦੀ ਗਿਣਤੀ ਤੇ ਸਾਈਜ਼ ਦੇ ਮੁਤਾਬਿਕ ਵਕਤ ਲੱਗੇਗਾ। ਇਸ ਨੂੰ ਵੀ ਕੁਝ ਵਕਤ ਲੱਗ ਸਕਦਾ ਹੈ
5:25 ਇਨਸਟਾਲੇਸ਼ਨ ਪੂਰੀ ਹੁੰਦੇ ਹੀ Downloading Package File (ਡਾਊਨਲੋਡਿੰਗ ਪੈਕੇੱਜ ਫਾਈਲ) ਵਿੰਡੋ ਬੰਦ ਹੋ ਜਾਵੇਗੀ
5:43 ਅਸੀ ਦੇਖ ਸਕਦੇ ਹਾਂ ਕਿ ਬਦਲਾਓ ਅਪਲਾਈ ਹੋ ਰਹੇ ਹਨ
6:00 ਅਸੀ ਦੇਖਿਆ ਕਿ vlc ਇਨਸਟਾਲ ਹੋ ਗਇਆ ਹੈ। ਹੁਣ ਸਿਨੇਪਟਿਕ ਪੈਕੇੱਜ ਮੈਨੇਜਰ ਵਿੰਡੋ ਬੰਦ ਕਰਦੇ ਹਾਂ
6:09 ਆਓ ਦੇਖਦੇ ਹਾਂ ਕਿ vlc ਪਲੇਅਰ ਸਫਲਤਾ ਨਾਲ ਇਨਸਟਾਲ ਹੋ ਗਇਆ ਹੈ।
6:15 ਇਸ ਲਈ Applications->Sound & Video (ਐਪਲੀਕੇਸ਼ਨਜ਼->ਸਾਊਂਡ ਐਂਡ ਵੀਡੀਓ) ਤੇ ਜਾਓ। ਇੱਥੇ vlc media player (ਮੀਡੀਆ ਪਲੇਅਰ) ਦਿਖਾਈ ਦੇ ਰਿਹਾ ਹੈ। ਯਾਨਿ vlc ਸਫਲਤਾ ਨਾਲ ਇਨਸਟਾਲ ਹੋ ਗਿਆ ਹੈ। ਇਸੇ ਤਰ੍ਹਾਂ ਸਿਨੇਪਟਿਕ ਪੈਕੇੱਜ ਮੈਨੇਜਰ ਰਾਹੀਂ ਅਸੀ ਹੋਰ ਐਪਲੀਕੇਸ਼ਨਜ਼ ਇਨਸਟਾਲ ਕਰ ਸਕਦੇ ਹਾਂ
6:36 ਅੰਤ ਵਿਚ ਅਸੀ ਕਹਿ ਸਕਦੇ ਹਾਂ ਕਿ ਇਸ ਟਿਊਟੋਰਿਅਲ ਵਿਚ ਅਸੀ ਸਿਨੇਪਟਿਕ ਪੈਕੇੱਜ ਮੈਨੇਜਰ ਰਾਹੀਂ ਪ੍ਰੌਕਸੀ ਅਤੇ ਰਿਪੌਜ਼ਿਟਰੀ ਕਨਫਿਗਰ ਕਰਨਾ ਸਿੱਖਿਆ। ਸਿਨੇਪਟਿਕ ਪੈਕੇੱਜ ਮੈਨੇਜਰ ਰਾਹੀਂ ਐਪਲੀਕੇਸ਼ਨ ਅਤੇ ਪੈਕੇੱਜ ਇਨਸਟਾਲ ਕਰਨ ਬਾਰੇ ਵੀ ਜਾਣਿਆ।
6:51 ਸਪੋਕਨ ਟਿਊਟੋਰਿਅਲ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈਸੀਟੀ. ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।

ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro.

7:19 ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਹੁਣ ਇਜਾਜ਼ਤ ਲੈਨੇ ਹਾਂ । ਸਾਡੇ ਨਾਲ ਜੁੜਨ ਲਈ ਸ਼ੁਕਰੀਆ।

Contributors and Content Editors

Khoslak