Spoken-Tutorial-Technology/C2/Editing-a-spoken-tutorial-using-Movie-Maker/Punjabi
From Script | Spoken-Tutorial
Time | Narration |
00:04 | ਸੀ.ਡੀ.ਈ.ਈ.ਪੀ., ਆਈ.ਆਈ.ਟੀ., ਬਾਮਬੇ ਵੱਲੋਂ, ਮੈਂ ਤੁਹਾਡਾ ਸਪੋਕਨ ਟਿਊਟੋਰਿਅਲ ਵਿਚ ਸਵਾਗਤ ਕਰਦਾ ਹਾਂ |
00:11 | ਇਹ ਟਿਊਟੋਰਿਅਲ ਸਾਨੂੰ ਵਿਨਡੋਅ ਮੂਵੀ ਮੇਕਰ ਵਰਤ ਕੇ ਵੀਡੀਓ ਨੂੰ ਐਡਿਟ ਕਰਨ ਬਾਰੇ ਦੱਸੇ ਗਾ |
00:19 | ਇਹ ਐਡਿਟੀਂਗ ਸੋਫਟਵੇਅਰ ਹੈ, ਜੋ ਕਿ ਅੱਜ ਕਲ ਦੇ ਨਵੇਂ ਵਿਨਡੋਅ ਅਨੁਵਾਦ - Me, XP or Vista ਵਿਚ ਉਪਲਬਧ ਹੈ |
00:31 | ਜੇਕਰ ਇਹ ਤੁਹਾਡੇ ਕੰਪਿਊਟਰ ਵਿਚ ਉਪਲਬਧ ਨਹੀ ਹੈ, ਤਾਂ ਮੁਫਤ ਹੀ ਇਸਨੂੰ ਵੇਬਸਾਈਟ www.microsoft.com/downloads ਤੋਂ ਡਾਊਨਲੋਡ ਕਰ ਸਕਦੇ ਹੋ |
00:42 | ਤੁਹਾਨੂੰ ਮੂਵੀ ਕ੍ਲਿਪ ਦੀ ਆਡੀਓ ਨੂੰ ਸੁਨਣ ਲਈ ਜਰੂਰਤ ਹੈ ਕਿ ਇਕ ਹੈਡਸੈਟ ਦੀ ਜਾਂ ਮਾਇਕਰੋਫੋਨ ਦੀ ਅਤੇ ਸਪੀਕਰਾਂ ਦੀ |
00:47 | Double-click on the Windows Movie Maker icon to run the program.
ਪ੍ਰੋਗ੍ਰਾਮ ਨੂੰ ਰਨ ਕਰਨ ਲਈ ਵਿੰਡੋ ਮੂਵੀ ਮੇਕਰ ਆਈਕੋਨ ਤੇ ਡਬਲ ਕਲਿਕ ਕਰੋ |
00:52 | ਇਹ ਤੁਹਾਡੀ ਸਕ੍ਰੀਨ ਤੇ ਇਕ ਖਾਲੀ ਮੂਵੀ ਪ੍ਰੋਜੇਕਟ ਨੂੰ ਖੋਲੇਗਾ |
00:57 | ਸੱਜੇ ਪਾਸੇ ਟੋਪ ਤੇ ਤੁਸੀਂ ਮੇਨ ਮੀਨੂੰ ਦੇਖੋਗੇ |
01:00 | ਇਸ ਵਿਚ ਕਈ ਵਿਕਲਪ ਹੋਣ ਗੇ ਜੋ ਅਸੀਂ ਅੱਗੇ ਡੀਟੇਲ ਵਿਚ ਦੇਖਾਂਗੇ |
01:05 | ਸਕ੍ਰੀਨ ਤੇ ਖੱਬੇ ਪਾਸੇ ਤੁਸੀਂ ਮੂਵੀ ਟਾਸਕ ਪੈਨਲ ਦੇਖੋਗੇ, ਵਿਚਕਾਰ Collection panel ਅਤੇ ਸੱਜੇ ਹਥ ਡਿਸਪਲੇ ਪੈਨਲ ਦੇਖੋਗੇ |
01:17 | ਜੇ ਤੁਸੀਂ ਪਹਿਲੀ ਵਾਰ ਵਿੰਡੋ ਮੂਵੀ ਮਕਰ ਵਰਤ ਰਹੇ ਹੋ ਤਾਂ Collection ਪੈਨੇਲ ਖਾਲੀ ਹੋਵੇਗਾ |
01:23 | ਪ੍ਰੋਜੇਕਟ ਲਈ ਲੋੜੀਂਦੀਆਂ ਸਾਰੀਆ ਵੀਡੀਓ ਕ੍ਲਿਪ੍ਸ, ਔਡਿਓ ਨਰੇਸ਼ਨ ਅਤੇ ਮਉਸਿਕ files ਇਮ੍ਪੋਰਟ ਹੋਣ ਤੇ Collection panel ਵਿਚ ਡਿਸਪਲੇ ਹੋਣਗਿਆ |
01:32 | ਜੇ ਤੁਸੀਂ ਪ੍ਰੋਗ੍ਰਾਮ ਪਹਿਲਾਂ ਵਰਤਿਆ ਹੋਇਆ ਹੈ ਤਾਂ ਪਹਿਲਾਂ ਇਮ੍ਪੋਰਟ ਕੀਤੇ ਵੀਡੀਓ ਅਤੇ ਔਡੀਓ ਕ੍ਲਿਪ ਤੁਹਾਡੇ Collection ਪੈਨੇਲ ਵਿਚ ਆ ਜਾਨ ਗੇ |
01:42 | CRTL+A ਵਰਤ ਕੇ Collection ਪੈਨੇਲ ਵਿਚੋਂ ਸਾਰੇ ਕ੍ਲਿਪਸ ਨੂੰ ਸਲੈਕਟ ਕਰੋ , ਕਿਸੇ ਵੀ ਕ੍ਲਿਪ ਤੇ ਸੱਜਾ ਕਲਿਕ ਕਰੋ ਅਤੇ ਡੀਲੀਟ ਵਿਕਲਪ ਨੂੰ ਚੁਣੋ |
01:52 | ਹੁਣ ਜੋ ਕੀ ਤੁਹਾਡੇ ਕੋਲ ਸਕ੍ਰੀਨ ਤੇ ਖਾਲੀ ਮੂਵੀ ਪ੍ਰੋਜੈਕਟ ਹੈ, ਤੁਸੀਂ ਲੋੜੀਂਦੀਆਂ ਫਾਇਲਸ ਨੂੰ ਵਿੰਡੋ ਮੂਵੀ ਮੇਕਰ ਵਿਚ ਇਮ੍ਪੋਰਟ ਕਰ ਸਕਦੇ ਹੋ |
01:59 | ਮੂਵੀ ਟਾਸ੍ਕ ਪੈਨਲ ਵਿਚ ਕਈ ਆਪਸ਼ਨ ਹਨ ਜਿਨਾ ਚੋਂ ਮੁਖ ਹਨ ਕੈਪਚਰ ਵੀਡੀਓ, ਐਡਿਟ ਮੂਵੀ ਅਤੇ ਫਿਨਿਸ਼ ਮੂਵੀ |
02:09 | ਇਕ ਹੋਰ ਵੀ ਵਿਕਲਪ ਹੈ ਜੋ ਹੈ ਮੂਵੀ ਮੇਕਿੰਗ ਟਿਪਸ, ਕੈਪਚਰ ਵੀਡੀਓ ਦੇ ਵਿਚ ਤੁਸੀਂ ਇਮ੍ਪੋਰਟ ਵੀਡੀਓ ਦਾ ਵਿਕਲਪ ਦੇਖੋਗੇ |
02:19 | ਇਸ ਤੇ ਕਲਿਕ ਕਰੋ, ਤੁਸੀਂ main ਮੇਨੂ ਵਿਚ ਫਾਇਲ ਤੇ ਕਲਿਕ ਕਰ ਕੇ ਅਤੇ ਸਬ ਆਪਸ਼ਨ Import into Collections ਤੇ ਵੀ ਕਲਿਕ ਕਰ ਸਕਦੇ ਹੋ |
02:30 | ਦੋਵੇਂ ਤਰੀਕਿਆਂ ਨਾਲ Import File Dialog box ਖੁਲੇ ਗਾ, ਇਥੇ ਤੁਸੀਂ ਪਾਥ ਅਤੇ ਫਾਇਲ ਦਾ ਨਾਮ ਦੇ ਕੇ ਏਡੀਟ ਕੀਤੀ ਜਾਨ ਵਾਲੀ ਵੀਡੀਓ ਨੂੰ ਚੁਣ ਸਕਦੇ ਹੋ |
02:39 | ਮੈ ਇਹ ਵੀਡੀਓ ਚੁਣਾ ਗਾ ਅਤੇ ਇਮ੍ਪੋਰਟ ਬਟਨ ਤੇ ਕਲਿਕ ਕਰਾਗਾ , ਸਲੈਕਟ ਕੀਤੀ ਵੀਡੀਓ Collection ਪੈਨੇਲ ਵਿਚ ਇਮ੍ਪੋਰਟ ਹੋ ਰਹੀ ਹੈ |
02:53 | ਜੇ ਵੀਡੀਓ ਕਾਫੀ ਵੱਡੀ ਹੈ ਤਾਂ ਵਿੰਡੋ ਮੂਵੀ ਮੇਕਰ ਆਪਨੇ ਆਪ ਇਸ ਨੂੰ ਛੋਟੇ ਕ੍ਲਿਪਾਂ ਵਿਚ ਤੋੜ ਦੇਵੇਗਾ |
02:58 | CTRL+A ਵਰਤ ਕੇ ਸਾਰੇ ਕ੍ਲਿਪਾਂ ਨੂੰ ਸਲੈਕਟ ਕਰੋ , ਹੁਣ ਕਿਸੇ ਵੇ ਕ੍ਲਿਪ ਤੇ ਸੱਜਾ ਕਲਿਕ ਕਰੋ ਅਤੇ Add to Timeline sub-option ਨੂੰ ਚੁਣੋ |
03:12 | ਇਥੇ ਕ੍ਲਿਪ੍ਸ ਟਾਈਮ ਲਾਈਨ ਤੇ ਐੱਡ ਹੋ ਜਾਨ ਗੇ, ਉਸੇ ਤਰਾਂ ਜਿਵੇ ਇਹ collection ਪੈਨਲ ਵਿਚ ਦਿਖਦੇ ਹਨ |
03:17 | ਤੁਸੀਂ ਟਾਈਮ ਲਾਈਨ ਉੱਤੇ ਡਰੈਗ ਤੇ ਡਰੋਪ ਕਰ ਕੇ ਵੀ ਇਕ ਇਕ ਕਰ ਕੇ ਕ੍ਲਿਪ੍ਸ ਨੂੰ ਟਾਈਮ ਲਾਇਨ ਤੇ ਐੱਡ ਕਰ ਸਕਦੇ ਹੋ |
03:30 | ਯਾਦ ਰਖੋ ਕੀ ਵਿੰਡੋ ਵਿਸਟਾ ਵਿਚ ਪਲੇ ਕੀਤਾ ਮੂਵੀ ਮੇਕਰ ਵੀਡੀਓ ਨੂੰ ਕ੍ਲਿਪ੍ਸ ਵਿਚ ਨਹੀ ਤੋੜੇਗਾ |
03:39 | ਇਹ collection ਪੈਨਲ ਵਿਚ ਸਿੰਗਲ ਕ੍ਲਿਪ ਵਾਂਗ ਦਿਖੇਗਾ , ਸੋ ਇਕ ਵਾਰ ਫਿਰ ਵੀਡੀਓ ਕ੍ਲਿਪ ਤੇ ਸੱਜਾ ਕਲਿਕ ਕਰੋ ਅਤੇ Add to Timeline ਅਪ੍ਸਨ ਚੁਣੋ |
03:49 | ਇਹ ਸਾਰੀ ਵੀਡੀਓ ਨੂੰ ਇਕ ਸਿੰਗਲ ਕ੍ਲਿਪ ਵਿਚ ਟਾਈਮ ਲਾਇਨ ਤੇ ਐੱਡ ਕਰ ਦੇਵੇਗਾ |
03:54 | ਟਾਈਮ ਲਾਇਨ ਤੇ ਟੋਪ ਤੇ ਛੋਟੇ ਨੀਲੇ ਰੰਗ ਦੇ ਰੈਕਟੈਨਗਲ ਤੇ ਧਿਆਨ ਦਿਓ, ਇਸ ਨੂ ਫਰੇਮ ਹੈਡ ਕਹਿੰਦੇ ਹਨ |
04:00 | ਇਹ ਟਾਈਮ ਲਾਇਨ ਤੇ ਵੀਡੀਓ ਦੀ ਚਲੰਤ ਸਥਿਤੀ ਬਾਰੇ ਦਸਦਾ ਹੈ |
04:09 | ਪਹਿਲੇ ਕ੍ਲਿਪ ਤੇ ਕਲਿਕ ਕਰੋ, ਇਥੇ ਡਿਸਪਲੇ ਪੈਨਲ ਤੇ ਵੀਡੀਓ ਦੀ ਸੁਰੂਆਤ ਜਾਂ ਪਹਿਲਾ ਫਰੇਮ ਦਿਖਾਈ ਦਿੰਦਾ ਹੈ |
04:19 | ਜਦੋਂ ਵੀਡੀਓ ਚਲਾਈ ਜਾਂਦੀ ਹੈ ਤਾਂ ਇਹ ਡਿਸਪਲੇ ਪੈਨਲ ਵਿਚ ਦਿਖਾਈ ਦਿੰਦੀ ਹੈ, ਤੁਸੀਂ ਦੇਖਦੇ ਹੋ ਕੀ ਡਿਸਪਲੇ ਪੈਨਲ ਦੇ ਬਿਲਕੁਲ ਹੇਠਾਂ VCR ਕੰਟ੍ਰੋਲ ਹਨ |
04:30 | ਓਹਨਾ ਨੂੰ ਦਸਣ ਤੋਂ ਪਹਿਲਾਂ ਫਰੇਮ ਹੇੱਡ ਨੂੰ ਇਥੇ ਮੂਵ ਕਰਦੇ ਹਾਂ |
04:38 | ਪਹਿਲਾ ਬਟਨ Play ਜਾਂ Pause ਹੈ, ਜਦੋਂ play ਮੋਡ ਹੁੰਦਾ ਹੈ ਤਾਂ ਫਰੇਮ ਹੈਡ ਅੱਗੇ ਮੂਵ ਕਰਦਾ ਹੈ |
04:46 | ਜਦੋਂ ਪਾਜ ਮੋਡ ਹੁੰਦਾ ਹੈ ਤਾਂ ਫਰੇਮ ਹੈਡ ਆਪਣੀ ਕਰੰਟ ਪੋਜਿਸਨ ਵਿਚ ਰਹਿੰਦਾ ਹੈ |
04:51 | ਦੂਜਾ ਬਟਨ playback ਨੂੰ ਸਟੋਪ ਕਰਨ ਲਈ ਹੈ |
04:55 | ਕਲਿਕ ਕਰਨ ਤੇ ਪਲੇ ਬੈਕ ਰੁਕ ਜਾਵੇ ਗਾ ਪਰ ਫਰੇਮ ਹੈਡ ਟਾਈਮ ਲਾਇਨ ਦੀ ਸੁਰੂਆਤ ਤੇ ਚਲਾ ਜਾਵੇਗਾ |
05:03 | ਹੁਣ ਹੈਡ ਨੂੰ ਇਥੇ ਮੂਵ ਕਰਦੇ ਹਾਂ, ਤੀਜਾ ਬਟਨ ਇਕ ਕ੍ਲਿਪ ਨੂੰ ਇਕੋ ਵਾਰ ਰੀਵਿੰਡ ਕਰਨ ਲਈ ਹੈ |
05:15 | ਧਿਆਨ ਦਿਓ ਕੀ ਫਰੇਮ ਹੈਡ ਇਕ ਟਾਈਮ ਤੇ ਇਕ ਕ੍ਲਿਪ ਪਿਛੇ ਮੁੜਦਾ ਹੈ |
05:21 | ਛੇਵਾਂ ਬਟਨ ਇੱਕੋ ਸਮੇਂ ਫਾਸਟ ਫੋਰਵਰ੍ਡ ਲਈ ਹੈ |
05:25 | ਧਿਆਨ ਦਿਓ ਕੀ ਫਰੇਮ ਹੈਡ ਇਕ ਟਾਈਮ ਤੇ ਇਕ ਕ੍ਲਿਪ ਆਗੇ ਮੂਵ ਕਰਦਾ ਹੈ |
05:32 | ਪੰਜਵਾਂ ਅਤੇ ਛੇਵਾਂ ਬਟਨ ਇਕ ਫਰੇਮ ਨੂੰ ਇਕ ਟਾਈਮ ਤੇ ਰੀਵਿੰਡ ਤੇ ਫਾਸਟ ਫੋਵ੍ਰਡ ਕਰਨ ਲਈ ਹੈ |
05:40 | ਧਿਆਨ ਦਿਓ ਕੀ ਫਰੇਮ ਹੈਡ ਇਕੋ ਸਮੇ ਤੇ ਇਕ ਫਰੇਮ ਮੂਵ ਕਰੇ ਗਾ |
05:49 | ਇਸ ਬਟਨ ਨੂੰ ਸ੍ਪ੍ਲਿੱਟ ਬਟਨ ਕਹਿੰਦੇ ਹਨ , ਇਹ ਕਰੰਟ ਸਥਾਨ ਤੇ ਕ੍ਲਿਪ ਨੂੰ ਦੋ ਭਾਗਾਂ ਵਿਚ ਵੰਡਦਾ ਹੈ -ਦੋਵੇਂ ਵੀਡੀਓ ਅਤੇ ਆਡੀਓ ਕ੍ਲਿਪ੍ਸ ਨੂੰ |
06:01 | ਆਓ ਇਸ ਨੂੰ ਵਿਸਥਾਰ ਚ ਕਰਦੇ ਹਾਂ , ਮੈ ਫਰੇਮ ਹੈਡ ਨੂੰ ਇਥੇ ਮੂਵ ਕਰਦਾ ਹਾਂ ਅਤੇ ਸ੍ਪ੍ਲਿੱਟ ਬਟਨ ਤੇ ਕਲਿਕ ਕਰਦਾ ਹਾਂ |
06:08 | ਧਿਆਨ ਨਾਲ ਦੇਖੋ ਕੀ ਆਪਣੀ ਕਰੰਟ ਜਗਾ ਤੇ ਕ੍ਲਿਪ ਦੋ ਭਾਗਾਂ ਵਿਚ ਸ੍ਪ੍ਲਿੱਟ ਹੋ ਗਿਆ ਹੈ , ਇਹ ਇਕ ਪਾਵਰਫੁੱਲ ਐਡੀਟਿੰਗ ਟੂਲ ਹੈ |
06:18 | ਆਓ ਹੁਣ ਟਾਈਮ ਲਾਇਨ ਦੀ ਲੇਆਉਟ ਬਾਰੇ ਜਾਣੀਏ |
06:22 | ਟਾਈਮ ਲਾਇਨ ਤਿਨ ਭਾਗਾਂ ਵਿਚ ਟੁਟ ਗਈ ਹੈ, ਵੀਡੀਓ, ਆਡੀਓ/ਮਉਜਿਕ ਅਤੇ ਟਾਇਟਲ ਓਵਰਲੇ ਚ , ਵੀਡੀਓ ਦੇ ਅਗਲੇ ਪਾਸੇ ਤੇ ਪਲਸ ਬਟਨ ਤੇ ਕਲਿਕ ਕਰੋ |
06:35 | ਇਹ ਵੀਡੀਓ ਟਾਈਮ ਲਾਇਨ ਨੂੰ ਦੱਸੇਗੀ ਅਤੇ ਆਡੀਓ ਟਾਈਮ ਲਾਇਨ ਉਥੇ ਡਿਸਪਲੇ ਕਰੇਗੀ |
06:44 | ਮੈ ਡਬਿੰਗ ਬਾਰੇ ਪਹਿਲਾਂ ਹੀ ਪਿਛਲੇ ਟੁਤੋਰਿਯਲ ਵਿਚ ਦਸ ਚੁਕਾ ਹਾਂ , ਤੁਸੀਂ ਇਸ ਨੂੰ ਵੇਖ ਸਕਦੇ ਹੋ |
06:51 | ਮੈ ਵੀਡੀਓ ਬਟਨ ਤੋਂ ਅਗਲੇ ਮਾਇਨਸ ਬਟਨ ਨੂੰ ਕਲਿਕ ਕਰ ਕੇ ਵੀਡੀਓ ਟਾਈਮ ਲਾਇਨ ਨੂੰ ਬੰਦ ਕਰਦਾ ਹਾਂ |
06:58 | ਟਾਈਮ ਲਾਇਨ ਦੇ ਉੱਪਰ ਕਈ option ਹਨ ਜੋ ਐਡੀਟਿੰਗ ਸਮੇਂ ਮਦਦ ਕਰ ਸਕਦੇ ਹਨ |
07:06 | ਜੂਮ ਇਨ ਬਟਨ ਵੀਡੀਓ ਟਾਈਮ ਲਾਇਨ ਨੂੰ ਸਟ੍ਰੇਚ ਕਰਦਾ ਹੈ ਤਾ ਕੀ ਵੀਡੀਓ ਦੇ ਹਰੇਕ ਫਰੇਮ ਨੂੰ ਏਡੀਟ ਕੀਤਾ ਜਾ ਸਕੇ |
07:15 | ਜੂਮ ਆਉਟ ਬਟਨ ਵੀਡੀਓ ਟਾਈਮ ਲਾਇਨ ਨੂੰ ਕੋਲ੍ਲੈਪ੍ਸ ਕਰਦਾ ਹੈ ਤਾਂ ਕੀ ਤੁਸੀਂ ਸਾਰੀ ਵੀਡੀਓ ਨੂੰ ਟਾਈਮ ਲਾਇਨ ਤੇ ਦੇਖ ਸਕੋ |
07:24 | ਇਹ ਬਟਨ ਰੀਵਿੰਡ ਟਾਈਮ ਲਾਇਨ ਬਟਨ ਹੈ |
07:26 | ਜਦੋਂ ਤੁਸੀਂ ਇਸ ਨੂੰ ਪ੍ਰੇਸ ਕਰਦੇ ਹੋ ਤਾਂ ਫਰੇਮ ਹੈਡ ਵੀਡੀਓ ਦੀ ਸ਼ੁਰੁਆਤ ਤੇ ਮੂਵ ਕਰ ਜਾਂਦਾ ਹੈ |
07:32 | ਇਹ ਪਲੇ ਟਾਈਮ ਲਾਇਨ ਬਟਨ ਹੈ ,ਇਸ ਤੇ ਕਲਿਕ ਕਰ ਕੇ ਤੁਸੀਂ ਡਿਸਪਲੇ ਪੇਨਲ ਚ ਵੀਡੀਓ ਨੂੰ ਚਲਾ ਸਕਦੇ ਹੋ |
07:40 | ਇਹ ਪਲੇ ਬਟਨ ਬਿਲਕੁਲ VCR ਕੰਟ੍ਰੋਲ ਪਲੇ ਬਟਨ ਵਾਗ ਹੀ ਕਮ ਕਰਦਾ ਹੈ |
07:46 | ਵਿੰਡੋ ਮੂਵੀ ਮੇਕਰ ਦੀਆਂ ਹੋਰ ਫ਼ੀਚਰ੍ਸ ਬਾਰੇ ਵਧੇਰੇ ਜਾਣਕਾਰੀ ਲਈ, ਮੂਵੀ ਟਾਸ੍ਕ ਪੇਨਲ ਦੇ ਮੂਵੀ ਮੇਕਿੰਗ ਟਿਪਸ ਵਿਕਲਪ ਨੂੰ ਦੇਖ ਸਕਦੇ ਹੋ |
07:57 | ਹੁਣ ਜਦੋ ਕੀ ਮੈਂ ਵਿੰਡੋ ਮੂਵੀ ਮੇਕਰ ਸਕ੍ਰੀਨ ਦੀ ਮੁਢਲੀ ਬਣਤਰ ਨੂੰ ਦਸ ਚੁਕਾ ਹਾਂ, ਆਓ ਟਾਈਮ ਲਾਇਨ ਤੇ ਵਾਪਿਸ ਜਾ ਕੇ ਵੀਡੀਓ ਵਿਚੋਂ ਹਿੱਸਿਆਂ ਨੂੰ ਐੱਡ ਅਤੇ ਰੀਮੂਵ ਕਰਨਾ ਸਿਖੀਏ |
08:09 | ਮੈ ਇਥੇ ਜੂਮ ਇਨ ਕਰਦਾ ਹਾਂ, ਇਕ ਵਾਰ ਜਦੋ ਤੁਸੀਂ ਵੀਡੀਓ ਨੂੰ ਇਮ੍ਪੋਰਟ ਕਰ ਲਵੋ ਤਾਂ ਇਸ ਨੂੰ ਖਤਮ ਕਰਨ ਲਈ ਸਟਾਰਟ ਤੋਂ ਪਲੇ ਕਰੋ ਅਤੇ ਓਹਨਾ ਹਿੱਸਿਆਂ ਨੂੰ ਨੋਟ ਕਰੋ ਜੋ ਤੁਸੀਂ ਏਡੀਟ ਕਰਨਾ ਚਾਹੁੰਦੇ ਹੋ |
08:25 | ਮੈ ਇਥੋਂ ਕੁਸ਼ ਸਕਿੰਟਾਂ ਦੀ ਵੀਡੀਓ ਨੂੰ ਰੀਮੂਵ ਕਰਦਾ ਹਾਂ |
08:30 | ਸੋ ਮੈ ਫਰੇਮ ਹੈਡ ਨੂੰ ਇਤ੍ਠੇ ਮੂਵ ਕਰਦਾ ਹਾਂ ਅਤੇ ਕ੍ਲਿਪ ਨੂੰ ਪਲੇ ਕਰਦਾ ਹਾਂ |
08:36 | . ਹੁਣ ਪਲੇ ਬੈਕ ਨੂੰ ਪਾਜ ਕਰਦਾ ਹਾਂ ਕਿਓਂ ਕੀ ਇਹ ਉਸ ਪਾਰਟ ਦੀ ਸੁਰੂਆਤ ਹੈ ਜਿਸ ਨੂੰ ਮੈ ਡੀਲੀਟ ਕਰਨਾ ਹੈ |
08:42 | ਹੁਣ ਮੈ ਸ੍ਪ੍ਲਿੱਟ ਬਟਨ ਤੇ ਕਲਿਕ ਕਰਦਾ ਹਾਂ |
08:46 | ਧਿਆਨ ਨਾਲ ਦੇਖੋ ਕੀ ਕ੍ਲਿਪ ਹੁਣ ਇਸ ਹਿੱਸੇ ਤੇ ਟੁਟ ਗਿਆ ਹੈ |
08:50 | ਮੈ ਪਲੇਬੈਕ ਨੂੰ ਰੇਜਿਊਮ ਕਰਦਾ ਹਾਂ ਅਤੇ ਹਿੱਸੇ ਤੇ ਅਖੀਰ ਚ ਪਾਜ ਦਿੰਦਾ ਹਾਂ ਜੋ ਕੀ ਮੈ ਡੀਲੀਟ ਕਰਨਾ ਚਾਹੁੰਦਾ ਹਾਂ |
08:57 | ਸ੍ਪ੍ਲਿੱਟ ਬਟਨ ਤੇ ਫਿਰ ਕਲਿਕ ਕਰੋ , ਧਿਆਨ ਦਿਓ ਕੀ ਕ੍ਲਿਪ ਇਸ ਜਗਾ ਤੇ ਫਿਰ ਸ੍ਪ੍ਲਿੱਟ ਹੋ ਗਿਆ ਹੈ |
09:04 | ਮੈਂ ਇਸ ਨੂੰ ਪਿਛੇ ਲਈ ਕੇ ਜਾਂਦਾ ਹਾਂ ਤਾ ਕੀ ਤੁਸੀਂ ਇਸ ਨੂੰ ਵੇਖ ਸਕੋ, ਹੁਣ ਮੈ ਕ੍ਲਿਪ ਨੂੰ ਸੇਲੇਕਟ ਕਰ ਕੇ ਇਸ ਤੇ ਕਲਿਕ ਕਰਦਾ ਹਾਂ ਅਤੇ ਕੀਬੋਰਡ ਤੇ ਡੀਲੀਟ ਬਟਨ ਨੂੰ ਪ੍ਰੇਸ ਕਰਦਾ ਹਾਂ |
09:15 | ਧਿਆਨ ਨਾਲ ਦੇਖੋ ਕੀ ਅਗਲਾ ਕ੍ਲਿਪ ਅੱਗੇ ਮੂਵ ਕਰਦਾ ਹੈ ਅਤੇ ਪਿਛਲੇ ਕ੍ਲਿਪ ਦੇ ਐਂਡ ਚ ਜਾ ਕੇ ਜੁੜ ਜਾਂਦਾ ਹੈ |
09:22 | ਮੂਵੀ ਮੇਕਰ ਇਹ ਆਪਨੇ ਆਪ ਕਰਦਾ ਹੈ ਤਾਂ ਕੀ ਵੀਡੀਓ ਵਿਚ ਲਗਾਤਾਰਤਾ ਬਣੀ ਰਹੇ |
09:27 | ਹਮੇਸ਼ਾ ਯਾਦ ਰਖੋ ਕੀ ਜਦੋਂ ਤੁਸੀਂ ਕ੍ਲਿਪ ਦੇ ਕਿਸੇ ਹਿਸੇ ਨੂੰ ਡੀਲੀਟ ਕਰਦੇ ਹੋ ਤਾਂ ਦੋਵੇਂ ਆਡੀਓ ਅਤੇ ਵੀਡੀਓ ਹਿਸੇ ਡੀਲੀਟ ਹੋ ਜਾਂਦੇ ਹਨ |
09:35 | ਇਸ ਤਰਾਂ ਕਰ ਕੇ ਤੁਸੀਂ ਵੀਡੀਓ ਵਿਚੋਂ ਕਿਸੇ ਹਿੱਸੇ ਨੂੰ ਡੀਲੀਟ ਕਰ ਸਕਦੇ ਹੋ |
09:39 | ਹੁਣ ਮੈ ਤੁਹਾਨੂੰ ਪਹਿਲੀ ਵੀਡੀਓ ਵਿਚ ਏਕ੍ਸਟ੍ਰਾ ਕ੍ਲਿਪ ਨੂੰ ਐਡ ਕਰਨ ਬਾਰੇ ਦਸਦਾ ਹਾਂ |
09:44 | ਮੇਰੇ ਕੋਲ ਇਕ ਛੋਟਾ ਕ੍ਲਿਪ ਹੈ ਜਿਸ ਨੂੰ ਮੈ ਆਪਣੀ ਵੀਡੀਓ ਚ ਐੱਡ ਕਰਨਾ ਚਾਹਾਗਾ |
09:49 | ਤਾ ਮੈ ਇਮ੍ਪੋਰਟ ਵੀਡੀਓ ਤੇ ਕਲਿਕ ਕਰ ਕੇ ਇਸ ਨੂੰ collection ਪੈਨੇਲ ਚ ਇਮ੍ਪੋਰਟ ਕਰਦਾ ਹਾਂ |
09:55 | ਇਹ ਓਹ ਫਾਇਲ ਹੈ ਜਿਸ ਨੂੰ ਮੈ ਇਮ੍ਪੋਰਟ ਕਰਨਾ ਹੈ, ਸੋ ਮੈ ਇਸ ਨੂੰ ਸੇਲੇਕਟ ਕਰਦਾ ਹਾਂ ਅਤੇ ਇਮ੍ਪੋਰਟ ਬਟਨ ਤੇ ਕਲਿਕ ਕਰਦਾ ਹਾਂ |
10:03 | ਕ੍ਲਿਪ ਹੁਣ collection ਪੇਨਲ ਚ ਇਮ੍ਪੋਰਟ ਹੋ ਰਿਹਾ ਹੈ |
10:08 | ਕ੍ਲਿਪ ਹੁਣ collection ਪੇਨਲ ਚ ਦਿਖਾਈ ਦੇਵੇਗਾ |
10:12 | ਮੈ ਕ੍ਲਿਪ ਤੇ ਸੱਜਾ ਕਲਿਕ ਕਰ ਕੇ ਇਸ ਨੂੰ ਸੇਲੇਕਟ ਕਰਦਾ ਹਾਂ ਅਤੇ ਉਸ ਪੋਜਿਸਨ ਤੇ ਡਰੈਗ ਕਰਦਾ ਹਾਂ ਜਿਥੇ ਮੈ ਇਸ ਨੂੰ ਵੇਖਣਾ ਚਾਹੁੰਦਾ ਹਾਂ |
10:19 | ਮੈ mouse ਦੇ ਬਟਨ ਨੂੰ ਰੀਲੀਜ ਕਰਦਾ ਹਾਂ ਅਤੇ ਮੇਰਾ ਕ੍ਲਿਪ ਕਰੰਟ ਪੋਜਿਸਨ ਤੇ ਐੱਡ ਹੋ ਜਾਂਦਾ ਹੈ |
10:27 | ਯਾਦ ਰਖੋ ਕੀ ਤੁਸੀਂ ਟਾਈਮ ਲਾਇਨ ਦੀ ਸ਼ੁਰੁਆਤ ਤੇ ਜਾਂ ਅਖੀਰ ਚ ਕ੍ਲਿਪ ਐੱਡ ਕਰ ਸਕਦੇ ਹੋ ਵਿਚਕਾਰ ਨਹੀ |
10:36 | ਜੇ ਤੁਸੀਂ ਕ੍ਲਿਪ੍ਸ ਦੇ ਵਿਚਕਾਰ ਐੱਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਾਈਮ ਲਾਇਨ ਤੇ ਕ੍ਲਿਪ ਨੂੰ ਸ੍ਪ੍ਲਿੱਟ ਕਰਨਾ ਪਵੇਗਾ ਅਤੇ ਓਥੇ ਕ੍ਲਿਪ ਨੂੰ ਐੱਡ ਕਰਨਾ ਪਵੇਗਾ |
10:44 | ਇਸ ਤਰਾਂ ਕਰਕੇ ਤੁਸੀਂ ਵੀਡੀਓ ਵਿਚ ਪੋਰ੍ਸ੍ਹਨ ਐੱਡ ਕਰ ਸਕਦੇ ਹੋ, ਇਹੀ ਤਕਨੀਕ ਦੋ ਜਾਂ ਦੋ ਤੋਂ ਵਦ ਵੀਡੀਓ ਨੂੰ ਜੋੜਨ ਲਈ ਵੀ ਵਰਤੀ ਜਾ ਸਕਦੀ ਹੈ |
10:52 | ਹੁਣ ਮੈ ਤੁਹਾਨੂੰ ਇਕ ਹੋਰ ਫੀਚਰ ਬਾਰੇ ਦੱਸਾਂਗਾ ਜੋ ਕੀ ਕ੍ਲਿਪ ਦੀ ਜਾਂ ਇਸ ਦੇ ਕਿਸੇ ਹਿੱਸੇ ਦੀ ਲਮ੍ਬਾਈ ਨੂੰ ਵਦੋਉਣ ਬਾਰੇ ਹੈ |
11:01 | ਇਹ ਫੀਚਰ ਡਬਿੰਗ ਸਮੇਂ ਹੋਰ ਵੀ ਲਾਭਦਾਇਕ ਹੁੰਦੀ ਹੈ |
11:04 | ਕੁਝ ਕੇਸਾਂ ਵਿਚ ਅਸਲ ਭਾਸ਼ਾ ਵਾਲੀ ਵੀਡੀਓ ਨੂੰ ਸਪਸਟ ਕਰਨ ਲਈ ਡਬ ਕੀਤੀ ਜਾਨ ਵਾਲੀ ਭਾਸ਼ਾ |
11:13 | ਅਜਿਹੇ ਸਮੇਂ ਵੀਡੀਓ ਕ੍ਲਿਪ ਨੂੰ ਆਡੀਓ ਕ੍ਲਿਪ ਨਾਲ synchronize ਕਰਨ ਲਈ ਇਸ ਦਾ ਟਾਇਮ ਵਧੋਉਣਾ ਚਾਹੀਦਾ ਹੈ |
11:21 | ਵੀਡੀਓ ਦੇ ਜਿਸ ਹਿੱਸੇ ਨੂੰ ਤੁਸੀਂ ਵਧੋਉਣਾ ਚਾਹੁੰਦੇ ਹੋ ਉਸ ਨੂੰ ਸੇਲੇਕਟ ਕਰੋ ਉਸੇ ਤਰਾਂ ਜਿਸ ਤਰਾਂ ਕੀ ਕਿਸੇ ਹਿਸੇ ਨੂੰ ਡੀਲੀਟ ਕਰਨ ਲਈ ਪਹਿਲਾਂ ਦਸਿਆ ਗਿਆ ਹੈ |
11:29 | ਮੈ ਇਸ ਬਾਰੇ ਵਿਸਥਾਰ ਚ ਦਸਦਾ ਹਾਂ, ਇਹ ਫਰੇਮ ਹੈਡ ਨੂੰ ਇਤ੍ਠੇ ਮੂਵ ਕਰੇਗਾ, ਵੀਡੀਓ ਨੂੰ ਸ੍ਪ੍ਲਿੱਟ ਕਰੋ , ਪਲੇ ਅਤੇ ਪਾਜ , ਫਿਰ ਵੀਡੀਓ ਨੂੰ ਸ੍ਪ੍ਲਿੱਟ ਕਰੋ , ਕ੍ਲਿਪ ਕੀਤੇ ਹਿੱਸੇ ਨੂੰ ਸੇਲੇਕਟ ਕਰੋ , ਫਿਰ ਸੱਜਾ ਕਲਿਕ ਅਤੇ ਕਾਪੀ ਕਰੋ, ਫਰੇਮ ਹੈਡ ਨੂੰ ਉਥੇ ਮੂਵ ਕਰੋ ਜਿਥੇ ਇਸ ਨੂੰ ਪੇਸਟ ਕਰਨਾ ਹੈ, ਸੱਜਾ ਕਲਿਕ ਕਰੋ ਅਤੇ ਪੇਸਟ ਕਰੋ |
11:56 | ਤੁਸੀਂ ਕਾਪੀ ਕਰਨ ਲਈ CTRL +C ਅਤੇ ਪੇਸਟ ਕਰਨ ਲਈ CTRL+V ਵਰਤ ਸਕਦੇ ਹੋ |
12:08 | ਕ੍ਲਿਪ ਨੂੰ ਥੋੜੇ ਜਿਆਦਾ ਸਮੇਂ ਲਈ ਐਕ੍ਸਟੇੰਡ ਕਰਨਾ ਸਹੀ ਰਹਿੰਦਾ ਹੈ , ਫਿਰ ਐਡੀਟਿੰਗ ਸਮੇਂ ਜੋ ਹਿੱਸਾ ਤੁਹਾਨੂੰ ਨਹੀ ਚਾਹੀਦਾ ਉਸ ਨੂੰ ਕਟ ਕਰ ਦੇਵੋ |
12:18 | ਮਾਓਸ ਦੀ ਮੂਵਮੇੰਟ ਤੋਂ ਬਿਨਾ ਹਿੱਸੇ ਨੂੰ ਚੁਣੋ ਨਹੀਂ ਤਾਂ ਪੇਸਟ ਕੀਤੇ ਕ੍ਲਿਪ ਵਿਚ ਮੋਉਸ ਦੀਆਂ ਮੂਵ੍ਮੇੰਟ੍ਸ ਵੀ ਆ ਜਾਨ ਗਿਆਂ |
12:27 | ਇਹ ਦੇਖਣ ਵਾਲੇ ਨੂੰ ਚਕਰ ਚ ਪਾ ਸਕਦਾ ਹੈ |
12:29 | ਸੋ ਵੀਡੀਓ ਨੂੰ ਵਧੋਉਣ ਲਈ ਕਾਪੀ ਜਾਂ ਪੇਸਟ ਕਰਦੇ ਸਮੇਂ ਇਸ ਨੂੰ ਦਿਮਾਗ ਚ ਰਖਣਾ ਚਾਹੀਦਾ ਹੈ |
12:38 | ਇਸ ਤਰਾਂ ਅਸੀਂ ਵਿੰਡੋ ਮੂਵੀ ਮੇਕਰ ਦੀਆ ਮੁਡ੍ਲੀਆਂ ਐਡੀਟਿੰਗ ਫੀਚਰ ਬਾਰੇ ਜਾਣਿਆ |
12:43 | ਸੋ ਵਿੰਡੋ ਮੂਵੀ ਮੇਕਰ ਦੀਆਂ ਇਹਨਾਂ ਫੀਚਰ ਨੂ ਵਰਤ ਕੇ ਵੀਡੀਓ ਨੂੰ ਏਡੀਟ ਕਰੋ |
12:49 | ਜਿਵੇਂ ਕੀ ਪਹਿਲਾਂ ਦਸਿਆ ਗਿਆ ਹੈ , ਤੁਸੀਂ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਚ ਡਬ ਕਰਨਾ ਦਸਣ ਵਾਲੇ ਟੁਤੋਰਿਯਲ ਨੂੰ ਵੇਖ ਸਕਦੇ ਹੋ |
12:57 | ਇਕ ਵਾਰ ਜਦੋਂ ਤੁਸੀਂ ਐਡੀਟਿੰਗ ਤੇ ਡਬਿੰਗ ਬਾਰੇ ਮੁਢਲੀ ਜਾਣਕਾਰੀ ਲਈ ਲੈਂਦੇ ਹੋ ਤਾਂ ਤੁਸੀਂ ਇਕ ਹੋਰ ਟੁਤੋਰਿਯਲ ਦੇਖ ਸਕਦੇ ਹੋ ਜੋ ਕੀ ਵੀਡੀਓ ਵਿਚ ਹੋਰ ਫੀਚਰ ਐਡ ਕਰਨ ਬਾਰੇ ਸਿਖੋਂਦਾ ਹੈ ਜਿਵੇ ਕੀ ਟਾਇਟਲ, ਕ੍ਰੇਡਿਟ ਅਤੇ ਆਡੀਓ ਜਾਂ ਮਉਸਿਕ ਨੂੰ ਵੀਡੀਓ ਚ ਐਡ ਕਰਨਾ |
13:13 | ਤੁਸੀਂ ਵੇਬਸਾਇਟ www.spoken-tutorial.org ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਜਿਥੇ ਟੁਤੋਰਿਯਲ ਨੂੰ ਏਡੀਟ ,ਡਬ ਅਤੇ ਬਨੋਉਣ ਲਈ ਹਰ ਓਪਰੇਟਿੰਗ ਸਿਸਟਮ ਲਈ ਜਾਣਕਾਰੀ ਦਿਤੀ ਗਈ ਹੈ |
13:32 | ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਸਹਾਇਕ ਹੋਵੇਗੀ, ਤੁਹਾਡਾ ਧੰਨਵਾਦ , ਹਰਮੀਤ ਸੰਧੂ ਨੂੰ ਇਜਾਜਤ ਦਿਓ |