Spoken-Tutorial-Technology/C2/Dubbing-a-spoken-tutorial-using-Audacity-and-ffmpeg/Punjabi
From Script | Spoken-Tutorial
Time | Narration |
---|---|
00.00 | ਨਮਸਕਾਰ ਦੋਸਤੋ। ਲਾਇਨਕਸ ਅਪ੍ਰੇਟਿੰਗ ਸਿਸਟਮ ਵਿਚ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਡਬਿੰਗ ਬਾਰੇ ਸਖਾਉਣ ਵਾਲੇ ਸਪੋਕਨ ਟਟੋਰੀਅਲ ਵਿਚ ਤੁਹਾਡਾ ਸਵਾਗਤ |
00.10 | ਇਸ ਵਾਸਤੇ ਸਾਨੂੰ ਇਕ ਅਡਿਓ ਇਨਪੁਟ ਵਾਲਾ ਹੈਂਡਸੈਟ ਜਾਂ ਮਾਈਕਰੋਫੋਨ ਜਾਂ ਸਪੀਕਰ ਚਾਹੀਦੇ ਹਨ ਜਿਹੜੇ ਕੰਪਿਉਟਰ ਨਾਲ ਅਟੈਚ ਹੋ ਜਾਣ |
00.19 | ਅਡਿਸਿਟੀ ਰਿਕਾਰਡਿੰਗ ਅਤੇ ਅਡਿਟਿੰਗ ਵਾਸਤੇ ਇਕ ਫ੍ਰੀ ਅਤੇ ਉਪਨ ਸੋਰਸਿਸ (ਸੋਫਟਵੇਅਰ) ਹੈ |
00:24 | ਇਹ Mac OS X , Microsoft Windows , GNU/Linux ਅਤੇ ਹੋਰ ਓਪੇਰਾਟਿੰਗ ਸਿਸਟਮਾ ਲਈ ਉਪਲਬਧ ਹੈ |
00.32 | ਇਸ ਨੂੰ ਤੁਸੀਂ ਮੁਫਤ ਵਿੱਚ site audacity.sourceforge.net/download ਤੋਂ ਡਾਊਨਲੋਡ ਕਰ ਸਕਦੇ ਹੋ |
00 :39 | ਮੈ Ubuntu Linux 10.04 version ਓਪੇਰਾਟਿੰਗ ਸਿਸਟਮ ਵਰਤ ਰਿਹਾ ਹਾਂ |
00.44 | ਮੈਂ ਅਡਿਸਿਟੀ ਵਰਜਨ 1.3 ਪਹਿਲਾਂ ਹੀ ਡਾਊਨਲੋਡ ਕਰਕੇ ਸਨੈਪਟਿਕ ਪੈਕਜ ਮੈਨੇਜਰ ਦੀ ਮਦਦ ਨਾਲ ਆਪਣੇ ਕੰਪਿਊਟਰ ਵਿਚ ਇੰਸਟਾਲ ਕਰ ਲਿਆ ਹੈ |
00.52 | ਉਬੰਤੂ ਲਾਇਨਕਸ ਨੂੰ ਇੰਸਟਾਲ ਕਰਨ ਬਾਰੇ ਹੋ ਜਾਣਕਾਰੀ ਲਈ |
00.57 | ਇਸ ਵੈਬਸਾਇਟ ਤੇ ਉਪਲਬਧ ਉਬੰਤੂ ਸਪੋਕਨ ਟਟੋਰੀਅਲ ਨੂੰ ਦੇਖੋ |
01.02 | ਸਭ ਤੋਂ ਪਹਿਲੀ ਜਰੂਰਤ ਹੈ ਕਿ ਤੁਸੀਂ ਅਸਲ ਵਿਡੀਓ ਨੂੰ ਸੁਣੋ |
01.09 | ਫਿਰ ਇਸ ਢੰਗ ਨਾਲ ਟ੍ਰਾਂਸਲੇਟ ਕਰੋ ਕਿ ਹਰੇਕ ਵਾਕ ਦਾ ਟਾਇਮ ਅਸਲ ਲਿਪੀ ਦੇ ਟਾਇਮ ਦੇ ਬਰਾਬਰ ਜਾਂ ਉਸ ਤੋਂ ਘੱਟ ਹੋਵੇ |
01.18 | ਇਸ ਨੂੰ ਹਰੇਕ ਵਾਕ ਦਾ ਸਰੁਆਤੀ ਵਕਤ ਨੋਟ ਕਰਕੇ ਕੀਤਾ ਜਾ ਸਕਦਾ ਹੈ |
01.23 | ਜੇਕਰ ਤੁਸੀਂ ਇਸ ਨੂੰ ਹਰੇਕ ਵਾਕ ਲਈ ਨਹੀਂ ਕਰ ਸਕਦੇ ਤਾਂ ਦੋ ਵਾਕਾ ਨੂੰ ਇਕਠੇ ਜੋੜ ਕੇ ਕਰ ਲਵੇ |
01.29 | ਮਤਲਬ ਕਿ ਜੇ ਪਹਿਲਾ ਵਾਕ ਪੂਰਾ ਨਾ ਹੋਇਆ ਤਾਂ ਉਸ ਨੂੰ ਦੂਜੇ ਵਾਕ ਨਾਲ ਜੋੜ ਕੇ ਸਹੀ ਕੀਤਾ ਸਕਦਾ ਹੈ |
01.37 | ਅਸਲ ਸਕ੍ਰਿਪਟ ਵਿਚੋਂ ਕੁਝ ਸ਼ਬਦ ਜਾ ਵਾਕ ਸਕਿਪ ਵੀ ਕੀਤੇ ਜਾ ਸਕਦੇ ਹਨ |
01 :42 | ਇਸ ਗੱਲ ਦਾ ਖਿਆਲ ਰਖੋ ਕੀ ਅਸਲ ਮਤਲਬ ਨਾ ਬਦਲੇ |
01.48 | ਹੁਣ ਅਸੀਂ ਐਪਲੀਕੇਸ਼ਨ ਤੇ ਕਲਿਕ ਕਰਕੇ ਅਡਿਸਿਟੀ ਨੂੰ ਖੋਲ ਦੇ ਹਾਂ |
1.54 | ਸਾਉਡ ਅਤੇ ਵਿਡਿਓ ਤੇ ਕਲੀਕ ਕਰੋ ਅਤੇ ਅਡਿਸਿਟੀ ਨੂੰ ਚੁਣ ਕੇ ਚਲਾਓ |
1.58 | ਇਸ ਨਾਲ ਤੁਹਾਡੀ ਸਕਰੀਨ ਤੇ ਖਾਲੀ ਪ੍ਰੋਜੈਕਟ ਖੁਲ ਜਾਵੇਗਾ। ਮਿਨੂੰ ਬਾਰ ਵਿਚ ਤੁਸੀਂ ਕਈ ਆਪਸ਼ਨ ਦੇਖ ਸਕਦੇ ਹੋ ਜਿਵੇਂ ਕੀ ਫਾਇਲ, ਅਡਿਟ, ਵਿਊ, ਟਰਾਸਪੈਟ ਅਤੇ ਟਰੈਕ ਆਦਿ |
2.11 | ਅਗੇ ਅਸੀਂ ਇਨਾਂ ਵਿਚੋ ਕੁਝ ਬਾਰੇ ਸਿਖਾਂਗੇ। ਵੀ.ਸੀ.ਆਰ. ਕੰਟਰੋਲ, ਮੈਨ ਮਿਨੂੰ ਦੇ ਅੰਦਰ ਦਿਖੇਗਾ, ਜਿਸ ਵਿਚ ਪਾਜ ਪਲੇ, ਰੀਵਾਇੰਡ, ਫਾਰਵਰਡ ਅਤੇ ਰਿਕਾਰਡ ਉਪਕਰਨ ਹਨ |
2.25 | ਇਸ ਤੋਂ ਅੱਗੇ ਤੁਹਾਨੂੰ ਆਡੀਓ ਟੂਲਸ , ਟੂਲ ਬਾਰ ਬਾਰੇ ਦਸਾਂਗੇ |
2.30 | ਇਸ ਵਿਚ ਸਲੈਕ੍ਸਨ ਟੂਲ ਅਤੇ time ਸ਼ਿਫਟ ਟੂਲ ਹੈ ਜੋ ਅਸੀਂ ਇਸ ਟੁਤੋਰਿਯਲ ਵਿਚ ਵਰਤਾ ਗੇ, |
02 :36 | ਸਲੈਕ੍ਸਨ ਟੂਲ, ਬਾਏ ਡਿਫਾਲਟ, ਐਕਟਿਵ ਹੁੰਦਾ ਹੈ |
2.40 | ਆਉ ਹੁਣ ਡਬਿੰਗ ਕਰੀਏ। ਮੈਂ ਸਾਇੰ ਲੈਬ ਉਤੇ ਟਟੋਰੀਅਲ ਨੂੰ ਚਲਾਵਾਂਗਾ ਜਿਹੜਾ ਕਿ ਅੰਗੇਰਜੀ ਵਿਚ ਹੈ ਮਤਲਬ ਕਿ matrixoperation.wmv. (ਟੁਤੋਰਿਯਲ ਪਲੇ ਹੁੰਦਾ ਹੈ ) |
3.03 | ਮੈਂ ਅਡਿਸਿਟੀ ਨੂੰ ਵਰਤ ਕੇ ਇਹ ਟਟੋਰੀਅਲ ਪੰਜਾਬੀ ਵਿਚ ਡਬ ਕਰਾਂਗਾ । ਮੈਂ ਪਹਿਲਾਂ ਦਸੇ ਅਨੁਸਾਰ ਇਸ ਨੂੰ ਟਰਾਂਸਲੇਟ ਕਰ ਲਿਆ ਹੈ ਤੇ ਟਾਇਮਿੰਗ ਨੋਟ ਕਰ ਲਈ ਹੈ |
3.14 | ਹੁਣ ਮੈਂ ਇਸ ਨੂੰ ਰਿਕਾਰਡ ਕਰਦਾ ਹਾਂ। ਇਸ ਵਾਸਤੇ ਰਿਕਾਰਡ ਬਟਨ ਕੇ ਕਲਿਕ ਕਰੋ ਅਤੇ ਬੋਲਣਾ ਸ਼ੁਰੂ ਕਰੋ |
3.22 | ਸਾਇਲੈਬ ਦੇ ਵਰਤੋ ਵਾਲੇ ਮੈਟਰਿਕਸ ਉਪਰੇਸ਼ਨ ਵਾਲੇ ਇਸ ਟਟੋਰੀਅਲ ਵਿਚ ਤੁਹਾਡਾ ਸਵਾਗਤ ਹੈ। ਇਸ ਟਟੋਰੀਅਲ ਦੇ ਅਭਿਆਸ ਲਈ ਤੁਹਾਡੇ ਸਿਸਟਮ ਵਿੱਚ ਸਾਇਲੈਬ ਹੋਣਾ ਜਰੂਰੀ ਹੈ |
3.32 | ਰਿਕਾਰਡਿੰਗ ਨੂੰ ਸਟੋਪ ਬਟਨ ਤੇ ਕਲੀਕ ਕਰਕੇ ਬੰਦ ਕਰੋ। ਤੁਹਾਨੂੰ ਆਡੀਓ ਟਾਇਮ ਲਾਇਨ ਵਿਚ ਦੋ ਸਕਿਰੀਓ ਟਰੈਕ ਦਿਸਣਗੇ ਜਿਥੇ ਨੋਰੇਸ਼ਨ ਨੂੰ ਦੇਖਿਆ ਜਾ ਸਕਦਾ ਹੈ |
3.43 | ਲੰਬੀਆਂ ਧਾਰੀਆਂ ਵੇਵ ਫਾਰਮ ਹਨ। ਸਟਿਰੀਓ ਟਰੈਕ ਵਿਚ ਖੱਬੇ ਪਾਸੇ ਸਿੰਗਲ ਲੇਬਲ ਖੇਤਰ ਹੈ। ਜਿਸ ਵਿਚ ਸੱਜੇ ਪਾਸੇ ਦੋ ਵੇਵ ਫਾਰਮ ਹਨ |
3.50 | ਇਸ ਦਾ ਮਤਲਬ ਹੈ ਇੰਨਪੁਟ ਦੇ ਦੋ ਚੈਨਲ ਹਨ। ਸੱਜਾ ਚੈਨਲ ਤੇ ਖੱਬਾ ਚੈਨਲ |
3.56 | ਰਿਕਾਰਡਿੰਗ ਨੂੰ ਇਕੋ ਵਾਰੀ ਵਿਚ ਖਤਮ ਕਰੋ। ਇਸ ਨਾਲ ਤੁਹਾਨੂੰ ਸਿੰਗਲ ਆਡੀਓ ਟਰੈਕ ਮਿਲੇਗਾ। ਵਾਕਾ ਵਿਚਕਾਰ ਘੱਟੋ ਘਟ 1 ਸਕਿੰਟ ਦਾ ਪਾਜ (pause) ਦੇਣਾ ਯਾਦ ਰੱਖੋ |
4.08 | ਹੁਣ ਹਰੇਕ ਵਾਕ ਦੀ ਸ਼ੁਰੂਆਤ ਤੇ ਵੱਡੇ clip ਨੂੰ ਛੋਟੇ ਕਲੀਪਸ ਵਿਚ ਤੋੜੋ, ਆਡੀਓ ਟਰੈਕ ਨੂੰ ਛੋਟੇ ਕਲੀਪਾਂ ਵਿਚ ਕੰਟਰੋਲ+ਆਈ ਸਾਰਟਕਟ ਵਰਤ ਕੇ ਵੀ ਤੋੜ ਸਕਦੇ ਹਾਂ |
4:19 | ਹੁਣ ਮੈਂ ਆਡੀਓ ਨੂੰ ਸਪ੍ਲਿੱਟ ਕਰਾਂਗਾ,ਕ੍ਲਿਪ ਨੂੰ ਟ੍ਰੈਕ ਤੇ ਸ੍ਲਾਈਡ ਕਰ ਕੇ ਨੋਟ ਕੀਤੇ ਟਾਇਮ ਮੁਤਾਬਕ ਵਾਕਾਂ ਦੀ timing ਨੋਟ ਕਰਾਗਾ |
4.27 | ਟਾਈਮ-ਸਿਫਟ ਟੂਲ ਨੂੰ ਚੁਣੋ, ਧਿਆਨ ਨਾਲ ਦੇਖੋ ਕਰਸਰ ਹੁਣ ਦਬਲ ਹੈੱਡ ਵਾਲਾ ਤੀਰ ਬਣ ਗਿਆ ਹੈ |
4.33 | ਮੈ ਕਲੀਪ ਨੂੰ ਇਸ ਟਾਇਮ ਤੇ ਪਾਵਾਂਗਾ, ਯਾਦ ਰੱਖੋਂ ਤੁਹਾਨੂੰ ਉਲਟ ਦਿਸ਼ਾ ਵਿਚ ਜਾਣਾ ਪਵੇਗਾ ਯਾਨੀ ਕਿ ਆਖਿਰੀ ਕਲੀਪ ਤੋਂ ਪਹਿਲੀ ਕਲੀਪ ਵੱਲ |
4.42 | ਇਸ ਕਰਕੇ ਹੈ ਕਿ ਕਿਉਂਕਿ ਜਦੋ ਤਕ ਤੁਸੀ ਜਗਾ ਨਹੀਂ ਬਣਾਉਂਦੇ ਉਦੋਂ ਤੱਕ ਪਿਛਲਾ ਕਲੀਪ ਆਪਣੀ ਜਗਾ ਤੋਂ ਪਾਸੇ ਨਹੀ ਹੋ ਸਕਦਾ |
4.49 | ਅਗਲੇ ਨਰੈਸ਼ਨ(narration) ਵਾਸਤੇ ਸਿਲੈਕਸ਼ਨ ਟੂਲ ਤੇ ਕਲਿਕ ਕਰੋਂ ਅਤੇ ਟਾਇਮ ਲਾਇਨ ਦੇ ਕਿਸੇ ਚੈਨਲ ਤੇ ਕਲੀਕ ਕਰੋ |
5.01 | ਸਟਾਟ ਸ਼ੁਰੂ ਕਰਨ ਲਈ ਰਿਕਾਰਡ ਬਟਨ ਤੇ ਕਲੀਕ ਕਰੋ , ਸਾਈ ਲਬ ਕੋਨ੍ਸੋਲ ਵਿੰਡੋ ਖੋਲੋ, ਹੁਣ ਸਟੋਪ ਬਟਨ ਤੇ ਕਲਿਕ ਕਰੋ |
5.12 | ਅਗਲਾ ਨਰੈਸ਼ਨ (ਵਾਕ) ਦੂਜੇ ਸਟਿਰੀਓ ਟਰੈਕ ਵਿੱਚ ਆ ਜਾਵੇਗਾ ਇਸੇ ਤਰਾਂ ਤੁਸੀਂ ਹੋਰ ਵਾਕਾ ਨੂੰ ਰਿਕਾਰਡ ਕਰ ਕਸਦੇ ਹੋ ਜਿਹੜੇ ਵੱਖਰੇ-2 ਟਰੈਕਾ ਵਿਚ ਦਿਸੱਗੇ |
5.22 | ਹੁਣ ਅਸੀ ਵੇਖਾਗੇ ਕਿ ਸਾਰੇ ਵਕਾਂ ਨੂੰ ਕਿਵੇਂ ਜੋੜਿਏ ਜਾਂ ਸਾਰਿਆ ਨੂੰ ਇਕ ਸਿੰਗਲ ਟਰੈਕ ਉਤੇ ਕਿਵੇ ਲਿਆਈ। ਟਾਈਮ-ਸਿਫਟ ਟੂਲ ਨੂੰ ਚੁਣੋ। |
5.32 | ਆਡੀਓ ਕਲਿਪ ਤੇ ਰਾਇਟ ਕਲਿਕ ਕਰਕੇ ਇਸ ਨੂੰ ਚੁਣੋ ਅਤੇ ਇਸ ਨੂੰ ਡਰੈਗ ਪਹਿਲੇ ਆਡੀਓ ਟਰੈਕ ਦੇ ਆਖਿਰ ਵਿਚ ਡਰੈਗ ਤੇ ਡ੍ਰੋਪ ਕਰੋ। ਇਸੇ ਤਰਾਂ ਸਾਰੇ ਕਲਿਪਾਂ ਵਾਸਤੇ ਕਰੋਂ |
5.43 | ਲੇਬਲ ਏਰੀਏ ਵਿਚ ਐਕਸ ਬਟਨ ਤੇ ਕਲਿਕ ਕਰਕੇ ਅਸੀਂ ਆਡੀਓ ਟਰੈਕ ਨੂੰ ਹੱਟਾ ਸਕਦੇ ਹਾਂ, ਮੈਂ ਦੂਜੇ ਆਡੀਓ ਟਰੈਕ ਨੂੰ ਜਿਹੜਾ ਕਿ ਖਾਲੀ ਹੈ ਉਸ ਨੂੰ ਹਟਾਉਂਦਾ ਹਾਂ |
5:51 | ਪਹਿਲੇ ਟ੍ਰੈਕ ਤੇ ਸਲਾਈਡ ਕਰਦੇ ਸਮੇਂ ਇਹ ਯਾਦ ਰੱਖੋ ਕਿ ਕਲਿਪ ਦਾ ਸਟਾਰਟਿੰਗ ਟਾਈਮ ਉਸ ਵਾਕ ਦੇ ਸਟਾਰਟਿੰਗ ਟਾਈਮ ਨਾਲ ਮਿਲੇ |
06.01 | ਜਦੋਂ ਅਸੀ ਹਰੇਕ ਵਾਕ ਨੂੰ ਪਹਿਲਾ ਦਿੱਤੇ ਸਮੇਂ ਨਾਲ ਮਿਲਾ ਲਿਆ ਤਾਂ ਅਸੀਂ ਆਪਣਾ ਪ੍ਰੋਜੈਕਟ ਸੇਵ ਕਰ ਸਕਦੇ ਹਾਂ, ਇਸ ਲਈ ਫਾਈਲ ਮੈਨੂੰ ਤੇ ਜਾਓ ਅਤੇ "ਸੇਵ ਪ੍ਰੋਜੈਕਟ ਐਜ" ਤੇ ਕਲਿਕ ਕਰੋ |
06.15 | ਇੱਕ ਡਾਇਲੋਗ ਬੋਕਸ ਖੁੱਲੇਗਾ, ਓਕੇ ਤੇ ਕਲਿਕ ਕਰੋ,ਫਿਰ ਇਹ ਫਾਈਲ ਦੇ ਨਾਮ ਬਾਰੇ ਪੁੱਛੇਗਾ, ਮੈ ਇਸ ਦਾ ਨਾਂ ਹਿੰਦੀ ਮੈਟ੍ਰਿਕਸ ਆਪ੍ਰੇਸ਼ਨ ਦੇ ਰਿਹਾ ਹਾਂ |
06.29 | ਫਿਰ ਇਹ ਸੇਵ ਕਰਨ ਲਈ ਲੋਕੇਸ਼ਨ ਲਈ ਪੁੱਛੇਗਾ ਜਿੱਥੇ ਇਸ ਨੂੰ ਸੇਵ ਕਰ ਸਕੀਏ, ਮੈਂ ਡੈਸਕਟੋਪ ਚੁਣਾਂਗਾ ਅਤੇ ਸੇਵ ਤੇ ਕਲਿਕ ਕਰੋ, ਇਸ ਨਾਲ ਪ੍ਰੋਜੈਕਟ ਡਾਟ ਏ.ਯੂ.ਪੀ. (aup) ਦੇ ਨਾਂ ਤੇ ਸੇਵ ਹੋ ਜਾਵੇਗਾ |
06.41 | ਫਿਰ ਪ੍ਰੋਜੈਕਟ ਨੂੰ ਲੋੜੀਂਦੇ ਆਡੀਓ ਫਾਰਮੈਟ ਜਿਵੇਂ ਕਿ ਡਾਟ ਵੈਵ, ਐਮ.ਪੀ.3 ਅਤੇ ਹੋਰ ਕਿਸੇ ਤਰਾਂ ਵੀ ਐਕਸਪੋਰਟ ਕਰੋ |
06.49 | ਐਕਸਪੋਰਟ ਆਪਸ਼ਨ ਚੁਣੋ ਅਤੇ ਇਸ ਤੇ ਕਲਿਕ ਕਰੋ |
06.58 | ਇਹ ਫਾਇਲ ਦੇ ਨਾਮ ਬਾਰੇ ਪੁੱਛੇਗਾ,ਮੈਂ ਇਸ ਨੂੰ ਸਾਇਲੈਬ ਹਿੰਦੀ ਮੈਟ੍ਰਿਕਸ ਆਪ੍ਰੇਸ਼ਨ ਦਾ ਨਾਂ ਦਿਆਂਗਾ |
07.06 | ਉਹ ਲੋਕੇਸ਼ਨ ਵੀ ਦੱਸੋ ਜਿਥੇ ਇਸ ਫਾਈਲ ਨੂੰ ਸੇਵ ਕਰਨਾ ਹੈ |
07.12 | ਫਿਰ ਸੇਵ ਕਰਨ ਲਈ ਫਾਰਮੈਟ ਚੁਣੋ, ਮੈਂ ogg ਆਪਸ਼ਨ ਤੇ ਕਲਿਕ ਕਰਾਂਗਾ ਅਤੇ ਫਿਰ ਸੇਵਾ ਕਰਾਂਗਾ |
07.21 | ਫਿਰ ਤੁਹਾਨੂੰ ਐਡਿਟ ਮੈਟਾਡਾਟਾ ਨਾਂ ਦਾ ਆਪਸ਼ਨ ਮਿਲੇਗਾ, ਇੱਥੇ ਤੁਸੀਂ ਆਰਟਿਸਟ ਦਾ ਨਾਂ ਅਤੇ ਹੋਰ ਜਾਣਕਾਰੀ ਜਰੂਰਤ ਅਨੁਸਾਰ ਦੇ ਸਕਦੇ ਹੋ |
07.29 | ਓਕੇ ਤੇ ਕਲਿਕ ਕਰੋ ਅਤੇ ਆਪਣੀ ਫਾਈਨਲ ਆਡੀਓ ਫਾਈਲ ਬਣਾਓ |
07.35 | ਇਹ ਅਸਾਨੀ ਨਾਲ ਇੱਕ ਫਾਰਮੈਟ ਤੋਂ ਦੂਜੇ ਫਾਰਮੈਟ ਵਿਚ ਫਾਈਲ ਨੂੰ ਬਦਲ ਦਿੰਦਾ ਹੈ |
07.48 | ਇਸ ਨੂੰ http://ffmpeg.org ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ |
07.56 | ਡਾਊਨਲੋਡ ਤੇ ਕਲਿਕ ਕਰੋ,ਸਕਰੋਲ ਡਾਊਨ ਕਰਕੇ ਤੁਹਾਡੇ ਲਈ ਜਰੂਰੀ ਆਪਸ਼ਨ ਨੂੰ ਚੁਣੋ |
08.09 | ਜਿਵੇਂ ਹੀ ਤੁਸੀਂ ffmpeg ਡਾਊਨਲੋਡ ਅਤੇ ਇੰਸਟਾਲ ਕਰ ਲਿਆ |
08.21 | ਤੁਸੀ ਸਧਾਰਨ ਅਤੇ ਸ਼ਕਤੀਸ਼ਾਲੀ ਕਮਾਂਡਾ ਨੂੰ ਵਰਤ ਸਕਦੇ ਹੋ ਅਤੇ ਵੀਡੀਓ ਅਤੇ ਆਡੀਓ ਫਾਈਲਾਂ ਭਾਗਾਂ ਨੂੰ ਅਸਾਨੀ ਨਾਲ ਵੱਖ ਕਰ ਸਕਦੇ ਹੋ, ਸਗੋ 2 ਅਲੱਗ-2 ਮੀਡੀਆ ਫਾਈਲਾਂ ਨੂੰ ਮਰਜ ਕਰ ਕੀ ਇਕ ਫਾਇਲ(ਇੱਕਠਾ) ਵੀ ਬਣਾ ਸਕਦੇ ਹੋ |
08.37 | ਮੈਂ ਹੁਣ ਟਰਮਿਨਲ ਵਿੰਡੋ ਤੇ ਕਲਿਕ ਕਰਦਾ ਹਾਂ |
08.41 | LS ਕਮਾਂਡ ਸਾਰੀਆਂ ਫਾਈਲਾਂ ਅਤੇ ਫੋਲਡਰਾਂ ਦੀ ਲਿਸਟ ਵਿਖਾਵੇਗੀ ਜੋ ਕਿ ਡਾਇਰੈਕਟਰੀ ਵਿੱਚ ਹਨ |
08.56 | ਅਤੇ ਇਸ directory ਵਿਚ ਦਿਤੀਆਂ ਫਾਈਲਾ ਨੂੰ ਦੇਖਣ ਲੈ ਲਸ ਦਬਾਓ |
09.15 | ਹੁਣ ਮੈਂ ਕਮਾਂਡ - ffmpeg -i compiling.wmv TEST0.ogv ਟਾਈਪ ਕਰਦਾ ਹਾਂ |
09.30 | |
09.42 | ਜੇ -i ਆਪਸ਼ਨ ਨੂੰ ਛੱਡ ਦਿੱਤਾ ਜਾਵੇ ਤਾਂ ffmpeg ਉਸ ਫਾਈਲ ਨੂੰ ਓਵਰਰਾਈਟ ਕਰੇਗਾ ਜੋ ਇਹ ਆਉਟਪੁੱਟ ਫਾਈਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ |
09.50 | ਪਰ ਇਹ ਕਮਾਂਡ ਲਾਈਨ ਪੈਰਾਮੀਟਰਾਂ ਨਾਲ ਓਵਰਰਿਡਣ ਹੋ ਸਕਦੀ ਹੈ |
10.03 | ਇਹ ਕਮਾਂਡ ਵੀਡੀਓ ਨੂੰ ਇੱਕ ਫਾਰਮੈਟ ਤੋਂ ਦੂਜੇ ਫਾਰਮੈਟ ਵਿਚ ਬਦਲਣ ਲਈ ਬਹੁਤ ਉਪਯੋਗੀ ਹੈ |
10.12 | ਕਮਾਂਡ ਨੂੰ ਚਲਾਉਣ ਲਈ ਐਂਟਰ ਦਬਾਓ, ਮੈਂ ਇਸ ਨੂੰ ਇੱਥੇ ਹੀ ਛੱਡ ਕੇ ਅੱਗੇ ਵਧਦਾ ਹਾਂ |
10.18 | ਟਰਮੀਨਲ ਵਿੰਡੋ ਵਿਚ ffpmeg ਪੇਜ ਕਮਾਂਡ ਵਰਤ ਕੇ ਅਸੀਂ ਅਸਲ ਸਪੋਕਨ ਟਿਊਟੋਰੀਅਲ ਵਿਚੋਂ ਵੀਡੀਓ ਕੰਪੋਨੈਂਟ (ਹਿੱਸੇ) ਨੂੰ ਅਲੱਗ ਕਰ ਸਕਦੇ ਹਾਂ |
10.26 | ਇਸ ਤਰਾਂ ਕਰਨ ਲਈ ਟਾਈਪ ਕਰੋ, ffmpeg -i functions.ogv -an -vcodec copy TEST1.ogv |
10.45 | |
10.59 | ਹੁਣ ਅਸੀਂ ਵੀਡੀਓ ਵਾਲੇ ਹਿੱਸੇ ਨੂੰ ਅਲੱਗ ਕਰ ਲਿਆ ਹੈ ਮਤਲਬ ਕਿ ਵੀਡੀਓ ਅਸਲ ਅਵਾਜ ਤੋਂ ਬਿਨਾ ਹੈ |
11.09 | ਇਹ ਹੈ ਟੈਸਟ1.ogv ਹੈ| ਮੈਂ ਹੁਣ ਇਸ ਫਾਈਲ ਨੂੰ ਚਲਾਉਂਦਾ ਹਾਂ| 5-6 ਸਕਿੰਟਾਂ ਲਈ ਚਲਾਓ |
11.25 | ਹੁਣ ਕਮਾਂਡ - ffmpeg -i functions_hindi.ogv -vn -acodec copy TEST2.ogg. |
11.54 | ਇਸ ਕਮਾਂਡ ਨੂੰ ਚਲਾਨ ਲਈ ਐਂਟਰ ਦਬਾਓ |
12 : 04 | ਹੁਣ ਅਸੀਂ ਔਡੀਓ ਕੋਮ੍ਪੋਨੇੰਟ ਨੂੰ ਵਖ ਕਰ ਦਿੱਤਾ ਹੈ ਯਾਨੀ output ਫਾਇਲ ਵੀਡੀਓ ਤੋਂ ਬਿਨਾ ਹੈ |
12.12 | ਆਓ ਟੈਸਟ ਡਾਇਰੈਕਟਰੀ ਇੱਕ ਵਾਰ ਫਿਰ ਖੋਲਦੇ ਹਾਂ| ਇਹ ਹੈ TEST2.ogv| ਹੁਣ ਇਸ ਨੂੰ ਚਲਾਉਣਾ ਹੈ| 5-6 ਸਕਿੰਟ ਲਈ ਓਕੇ |
12.26 | ਬੈਕ ਟਰਮੀਨਲ ਵਿੰਡੇ ਤੇ ਜਾਂਦੇ ਹਾਂ| ਇਸ ਨੂੰ Ctrl+L ਦਬਾ ਕੇ ਕਲੀਅਰ ਕਰਦਾ ਹਾਂ |
12.35 | ਹੁਣ ਦੇਖਦੇ ਹਾਂ ਕਿ ਅਸੀਂ ਜੋ ਆਡੀਓ ਸੇਵ ਕੀਤੀ ਹੈ ਉਸ ਨੂੰ ਅਸਲ ਵੀਡੀਓ ਵਿੱਚੋ ਕਿਸੇ ਤਰਾ ਮਰਜ ਕਰ ਸਕਦੇ ਹਾਂ |
12.42 | ਟਰਮੀਨਲ ਵਿੱਚ ਐਫਪੀਐਮ ਪੇਜ - ffmpeg -i TEST1.ogv -i TEST2.ogg -acodec libvorbis -vcodec copy FINAL.ogv. ਟਾਈਪ ਕਰਕੇ ਐਂਟਰ ਪ੍ਰੈਸ ਕਰੋ |
13.20 | ਟੈਸਟ ਡਾਇਰੈਕਟਰੀ ਖੋਲਦਾ ਹਾਂ| ਇਹ final.ogv ਹੈ ਜੋ ਅਸੀਂ ਸੇਵ ਕੀਤੀ ਹੈ |
13.34 | ਇਹ ਆਸਾਨ ਹੈ ਨਾ? |
13.46 | ਅਸੀਂ ਐਡਿਟਿੰਗ ਪੈਕੇਜ ਜਿਵੇਂ ਕਿ KdenLive, Kino, LiVES ਅਤੇ ਕਈ ਹੋਰ ਵੀ ਵਰਤ ਸਕਦੇ ਹਾਂ ਜਿਸ ਨਾਲ ਸਾਰੇ ਓਰੀਜਨਲ ਟਿਊਟੋਰੀਅਲ ਦੀ ਆਵਾਜ ਡਬਡ ਆਵਾਜ ਵਿਚ ਬਦਲ ਸਕਦੇ ਹਾਂ |
13.59 | ਸਾਡੇ ਡਬ ਕਰਨ ਵਾਲੇ ਬੰਦਿਆਂ ਲਈ ਅਸੀ ਇਸ ਨੂੰ ਹੋਰ ਅਸਾਨ ਕਰਦੇ ਹਾਂ, ਅਸੀਂ ਪਾਈਥੋਨ ਵਿਚ ਇਹ GUI ਐਪਲੀਕੇਸਨ ਬਣਾਉਂਦੇ ਹਾਂ |
14.06 | ਜਿਹੜਾ ਸਾਰੀਆਂ ffmpeg ਕਮਾਂਡਸ ਚਲਾਉਂਦਾ ਹੈ ਜਿਵੇਂ ਆਡੀਓ ਨੂੰ ਐਕਸਟ੍ਰੈਕ (ਬਾਹਰ ਕੱਢਣਾ) ਜਾ ਮਰਜ ਕਰਨਾ ਆਦਿ |
14.15 | ਜਲਦੀ ਹੀ ਅਸੀਂ ਅਜਿਹਾ ਸਪੋਕਨ ਟਿਊਟੋਰਿਅਲ ਇਸ ਵੈਬਸਾਈਟ ਤੇ ਪਾਵਾਂਗੇ |
14.22 | ਹੁਣ ਤੱਕ ਇਨਾਂ ਹੀ,ਆਓ ਤੁਹਾਨੂੰ ਟਿਊਟੋਰਿਅਲ ਦੀ ਸੱਮਰੀ ਯਾਦ ਕਰਵਾ ਦੇਵਾਂ, ਸਿਨੈਪਟਿਕ ਪੈਕੇਜ ਮਨੇਜਰ ਦੀ ਵਰਤੋਂ ਕਰਕੇ ਆਡਿਸਿਟੀ ਇੰਸਟਾਲ ਕਰੋ |
14.30 | ਆਡਿਸਟੀ ਖੋਲੋ| ਵਾਕਾਂ ਵਿਚ ਸਹੀ ਜਗਾ ਠਹਿਰਾਅ ਦੇ ਕੇ ਬੋਲਣਾ ਸ਼ੁਰੂ ਕਰੋ, ਇਸ ਨੂੰ ਕੋਸ਼ਿਸ਼ ਕਰੋ ਕਿ ਇਕੋ ਵਾਰ ਚ ਰੀਕਾਰਡ ਕਰੋ |
14.44 | ਪਿੱਛੋ ਸ਼ੁਰੂ ਹੋ ਕੇ ਕਲਿਪ ਨੂੰ ਸਲਾਈਡ ਕਰੋ ਤਾਂ ਕਿ ਇਸ ਨੂੰ ਨੋਟ ਕੀਤੇ ਟਾਈਮ ਨਾਲ ਮਿਲਾਇਆ ਜਾ ਸਕੇ |
14.52 | ffmpeg ਕਮਾਂਡਾਂ ਨੂੰ ਵਰਤ ਕੇ ਵੀਡੀਓ ਵਾਲੇ ਭਾਗ ਅਸਲ ਸਪੋਕਨ ਟਿਊਟੋਰੀਅਲ ਵਿੱਚੋਂ ਵੱਖ ਕਰ ਲਵੋ| |
15.04 | ਡੱਬ ਕੀਤੀ ਅਵਾਜ ਨੂੰ ਮਰਜ ਕਰੋ ਅਤੇ ਵੀਡੀਓ ਭਾਗਾਂ ਨੂੰ ਵੱਖ ਕਰਕੇ ਇੱਕ ਡਬ ਕੀਤਾ ਹੋਇਆ ਟਿਊਟੋਰੀਅਲ ਬਣਾਓ |
15.11 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ਜੋ www.spoken-tutorial.org ਦੁਆਰਾ ਪ੍ਰਾਯੋਜਿਤ ਅਤੇ IIT Bombay ਬਣਾਇਆ ਗਿਆ ਹੈ |
15.25 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ |
15.34 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
15.47 | ਹਰਮੀਤ ਸਿੰਘ ਸੰਧੂ ਦੁਆਰਾ ਅਨੁਵਾਦੀ ਕੀਤੀ ਸਕ੍ਰਿਪਟ ਹਰਮੀਤ ਸੰਧੂ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ |