C-and-C++/C2/First-C++-Program/Punjabi

From Script | Spoken-Tutorial
Revision as of 10:55, 11 July 2014 by Pratik kamble (Talk | contribs)

Jump to: navigation, search
Time Narration
00:02 ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ,
00:10 C++ ਪ੍ਰੋਗਰਾਮ ਕਿਵੇਂ ਲਿਖਣਾ ਹੈ।
00:13 ਇਸਨੂੰ ਕਿਵੇਂ ਕੰਪਾਇਲ ਕਰਨਾ ਹੈ।
00:14 ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ।
00:22 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10, ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2।
00:35 ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ,
00:38 ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ।
01:44 ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ।
00:48 ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ।
00:51 ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ ।
00:56 ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ।
01:01 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ।
01:09 ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ
01:13 “gedit” space “talk” dot “.cpp” space ampersand “&”
01:21 ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&” ਵਰਤਾਂਗੇ।
01:25 ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp” ਹੋਏਗੀ।
01:31 ਹੁਣ ਐਂਟਰ ਦਬਾਉ।
01:33 ਟੈਕਸਟ ਐਡੀਟਰ ਖੁਲ੍ਹ ਗਿਆ ਹੈ।
01:36 ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ।
01.38 ਡਬਲ ਸਲੈਸ਼ (“//”) ਸਪੇਸ ਟਾਈਪ ਕਰੋ।
01:41 “My first C++ program” (“ਮੇਰਾ ਪਹਿਲਾ C++ ਪ੍ਰੋਗਰਾਮ”)
01:44 ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ।
01:49 ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
01:52 ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ ।
01:55 ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ।
01:59 ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। ਹੁਣ ਐਂਟਰ ਦਬਾਉ।
02:05 hash “#include” space opening angle bracket closing angle bracketItalic text ਟਾਈਪ ਕਰੋ
02:13 ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ।
02:20 ਹੁਣ ਬਰੈਕਟ ਦੇ ਅੰਦਰ “iostream” (ਆਈਓਸਟਰੀਮ) ਟਾਈਪ ਕਰੋ।
02:23 ਇਥੇ “iostream” ਇਕ ਹੈਡਰ ਫਾਈਲ ਹੈ।
02:26 ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ।
02:35 “using” space “namespace” space “std” ਅਤੇ ਇਕ semicolon “;” ਟਾਈਪ ਕਰੋ।
02:45 using ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ std namespace ਇਸਤੇਮਾਲ ਕਰਨਾ ਚਾਹੁੰਦੇ ਹੋ।
02:52 namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ।
02:56 ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ।
03:01 ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ।
03:05 namespace ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ।
03:11 ਇਥੇ std ਇਕ namespace ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ ਦਬਾਉ।
03:20 ਟਾਈਪ ਕਰੋ: “int” space “main” opening bracket “(” closing bracket “)”
03:27 ਮੇਨ ਇਕ ਸਪੈਸ਼ਲ ਫੰਕਸ਼ਨ ਹੈ।
03:30 ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ।
03:35 ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ।
03:39 ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ।
03:45 ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ।
03:52 ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ।
03:56 ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ।
04:02 ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ
04:05 ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ
04:09 ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ।
04:13 ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ।
04:19 ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ।
04:29 ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ।
04:32 ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ।
04:37 ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ।
04:40 ਕਲੋਜ਼ਿੰਗ ਬਰੈਕਟ, ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ।
04:45 ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ।
04:49 ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
04:51 ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ।
04:55 ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ।
04:58 ਆਉ ਇਥੇ ਇਕ ਸਪੈਸ ਦਈਏ।
05:01 ਅਤੇ cout ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ।
05:08 ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ।
05:14 ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ।
05:18 cout ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”।
05:31 ਇਥੇ \n ਦਾ ਮਤਲਬ ਹੈ ਨਵੀਂ ਲਾਈਨ।
05:35 ਨਤੀਜੇ ਵਜੋਂ, cout ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ।
05:41 ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ।
05:45 ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ।
05:48 ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ।
05:53 ਇਕ ਸਪੇਸ ਦਿਉ, ਅਤੇ “return” space “0” ਅਤੇ semicolon “;” ਟਾਈਪ ਕਰੋ।
06:00 ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ।
06:03 ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ
06:06 ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ।
06:10 ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ।
06:15 ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ।
06:20 ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ।
06:23 ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ।
06:26 ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
06:30 ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ।
06:34 ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ।
06:37 ਟਰਮਿਨਲ ‘ਤੇ ਵਾਪਸ ਆਉ।
06:39 “g++” space “talk.cpp” space hyphen “-o” space “output” ਟਾਈਪ ਕਰੋ।
06:49 ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ।
06:55 talk.cpp ਸਾਡੀ ਫਾਈਲ ਦਾ ਨਾਮ ਹੈ।
06:59 -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ।
07:07 ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ।
07:10 ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ।
07:19 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash “./output” ਟਾਈਪ ਕਰੋ
07:24 ਅਤੇ ਐਂਟਰ ਦਬਾਉ।
07:27 ਇਥੇ ਆਉਟਪੁਟ, “Talk To a Teacher” ਆ ਰਹੀ ਹੈ।
07:31 ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
07:35 ਐਡੀਟਰ ’ਤੇ ਵਾਪਸ ਆਉ।
07:38 ਮੰਨ ਲਉ ਕਿ ਇਥੇ ਅਸੀਂ } ਛੱਡ ਦਿੰਦੇ ਹਾਂ।
07:42 ਹੁਣ ਫਾਈਲ ਸੇਵ ਕਰੋ ।
07:44 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ।
07:48 ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ।
07:55 ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ talk.cpp ਵਿਚ ਹੈ।
08:02 “Expected curly bracket at the end of input”
08:07 ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ।
08:09 ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ।
08:14 ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ।
08:19 ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ।
08:21 ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ।
08:26 ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ।
08:32 ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ ।
08:35 ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ।
08:38 ਹੁਣ ਮੰਨ ਲਉ ਕਿ ਇਥੇ ਅਸੀਂ std ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ।
08:44 ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ।
08:48 ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ talk.cpp ਫਾਈਲ ਵਿਚ ਹੈ।
08:56 “Expected identifier before semicolon and cout was not declared in this scope”
09:05 cout ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ ਹੈ
09:09 ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ, std namespace ਦੇ ਅਧੀਨ ਚਲਦਾ ਹੈ।
09:15 ਇਸ ਲਈ ਇਹ ਗਲਤੀ ਦਿਖਾ ਰਿਹਾ ਹੈ।
09:18 ਚਲੋ ਇਸ ਗਲਤੀ ਨੂੰ ਠੀਕ ਕਰੀਏ।
09:19 ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std ਟਾਈਪ ਕਰੋ।
09:23 ਹੁਣ ਇਸ ਨੂੰ ਸੇਵ ਕਰੋ।
09:25 ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ।
09:32 ਇਕ ਅਸਾਈਨਮੈਂਟ ਵਜੋਂ,
09:33 ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
09:37 ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ।
09:40 ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ ।
09:44 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial
09:47 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
09:49 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
09:53 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
09:55 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
09:58 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
10:01 ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
10:10 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
10:14 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
10:20 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
10:25 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
10:28 ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble