C-and-C++/C2/If-And-Else-If-statement/Punjabi

From Script | Spoken-Tutorial
Revision as of 16:08, 19 June 2014 by Pratik kamble (Talk | contribs)

Jump to: navigation, search
Timing Narration
00:02 C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:09 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:11 ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:14 ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ ।
00:20 ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ।
00:25 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10

(Ubuntu operating system version 11.10)

00:32 gcc ਅਤੇ g++ ਕੰਪਾਇਲਰ ਵਰਜ਼ਨ 4.6.1
00:38 ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ।
00:43 ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ,
00:50 ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ,
00:56 ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false),
01:01 ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ।
01:08 ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ।
01:13 ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ,
01:20 ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ,
01:29 ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ,
01:32 ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ।
01:41 ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ।
01:50 ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ।
01:55 ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ।
02:03 ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
02:06 ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ।
02:09 ਮੈਨੂੰ ਇਹ ਖੋਲ੍ਹਣ ਦਿਉ।
02:13 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ।
02:19 ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ।
02:27 ਮੈਂ ਹੁਣ ਕੋਡ ਦਸਾਂਗੀ ।
02:31 ਇਹ ਸਾਡੀ ਹੈਡਰ ਫਾਈਲ ਹੈ
02:34 ਇਹ ਸਾਡਾ ਮੇਨ ਫੰਕਸ਼ਨ ਹੈ।
02:38 ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ।
02:47 ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ।
02:49 ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ।
02:52 ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ।
02:58 `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ।
03:02 ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ ।
03:06 scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ।
03:11 ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ।
03:19 ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ।
03:22 ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ।
03:26 ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ ।
03:29 ਇਹ ਸਾਡੀ ਇਫ ਸਟੇਟਮੈਂਟ (if statement) ਹੈ।
03:31 ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ।
03:36 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 20 ਤੋਂ ਜਿਆਦਾ ਹੈ।  

(Sum is greater than 20. )

03:43 ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ।
03:48 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
03:51 ਹੁਣ ਸੇਵ ਤੇ ਕਲਿਕ ਕਰੋ।
03:53 ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ।
03:58 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
04:09 ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ ।
04:20 ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ
04:26 ਇਹ ਇੰਝ ਦਰਸਾਏਗਾ,
04:27 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

04:32 ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ।
04:38 ਆਉਟਪੁਟ ਇੰਝ ਆਏਗੀ

a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20.

04:45 ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
04:49 ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ।
04:53 ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ।
04:57 ਮੈਂ ਇਥੇ ਕੋਮੈਂਟ ਦਿਆਂਗੀ।
05:00 ਹੁਣ ਸੇਵ ਤੇ ਕਲਿਕ ਕਰੋ।
05:03 ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ।
05:05 ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ।
05:11 ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ

ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। (Sum is greater than 10 and less than 20.)

05:18 ਆਪਣੇ ਟਰਮਿਨਲ ’ਤੇ ਵਾਪਸ ਆਉ।
05:20 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
05:27 ਇਹ ਇੰਝ ਦਰਸਾਏਗਾ,
05:28 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

05:30 ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ।
05:35 ਆਉਟਪੁਟ ਇੰਝ ਆਏਗੀ

a ਅਤੇ b ਦਾ ਜੋੜ 12 ਹੈ। (Sum of a and b is 12.)

05:39 ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ।

(Sum is greater than 10 and less than 20.)

05:43 ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ।
05:48 ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ,
05:56 ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ

ਜੋੜ 10 ਤੋਂ ਘਟ ਹੈ। (Sum is less than 10.)

06:04 ਇਹ ਸਾਡੀ ਏਲਸ ਸਟੇਟਮੈਂਟ ਹੈ।
06:08 ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।

ਆਪਣੇ ਟਰਮਿਨਲ ’ਤੇ ਵਾਪਸ ਆਉ।

06:12 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। ।
06:18 ਇਥੇ ਇਹ ਇੰਝ ਦਰਸਾਏਗਾ,
06:19 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b.)

06:22 ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ।
06:27 ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ

a ਅਤੇ b ਦਾ ਜੋੜ 8 ਹੈ। (sum of a and b is 8. )

06:31 ਜੋੜ 10 ਤੋਂ ਘਟ ਹੈ।

(Sum is less than 10.)

06:34 ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
06:38 ਆਪਣੇ ਪ੍ਰੋਗਰਾਮ ’ਤੇ ਵਾਪਸ ਆਉ।
06:41 ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ।
06:47 ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ।
06:50 ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ।
06:53 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ ।
06:56 ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ।
07:02 ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ।
07:07 ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ।
07:10 ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ।
07:16 ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ।
07:22 ਹੁਣ ਸੇਵ ਤੇ ਕਲਿਕ ਕਰੋ।
07:25 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ।
07:29 ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ।
07:35 a ਅਤੇ b ਦੀ ਵੈਲਯੂ ਐਂਟਰ ਕਰੋ :

(Enter the value of a and b)

07:37 ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ।
07:44 ਆਉਟਪੁਟ ਇੰਝ ਦਰਸਾਏਗਾ :
07:46 a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ।

(Sum of a and b is 9. Sum is less than 10.)

07:52 ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
07:57 ਆਪਣੇ ਪ੍ਰੋਗਰਾਮ ਤੇ ਵਾਪਸ ਆਉ
08:00 ਮੈਂ ਇਥੇ ਕੁਝ ਚੀਜਾਂ ਬਦਲਾਂਗੀ।
08:03 ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ।
08:11 ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ
08:20 ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ।
08:26 ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ।
08:30 ਹੁਣ ਰਿਪਲੇਸ ਟੈਕਸਟ ਆਪਸ਼ਨ (replace text option) ਲਈ ਸਰਚ (search) ਤੇ ਕਲਿਕ ਕਰੋ।
08:36 ਆਉ ਅਸੀਂ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੀਏ।
08:40 ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ।
08:46 ਇਥੇ ਹੁਣ ਕਲੋਜ਼ਿੰਗ ਬਰੈਕਟਸ, ਡਿਲੀਟ ਕਰ ਦਿਉ।
08:50 scanf ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ (cin statement) ਨਾਲ ਬਦਲੋ।
08:54 cin >> ਟਾਈਪ ਕਰੋ।
09:00 ਅਸੀਂ cin >> function ਨੂੰ C++ ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ।
09:06 ਹੁਣ ਫੋਰਮੇਟ ਸਪੇਸੀਫਾਇਰਸ (format specifiers) ਨੂੰ ਡਿਲੀਟ ਕਰੋ।
09:09 ਕੋਮਾ ਅਤੇ & ਨੂੰ ਡਿਲੀਟ ਕਰੋ
09:12 ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ।
09:17 ਦੁਬਾਰਾ & ਅਤੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ। ਹੁਣ ਸੇਵ ਤੇ ਕਲਿਕ ਕਰੋ।
09:25 ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ।
09:32 ਹੁਣ \n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ।
09:37 ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ।
09:42 ਦੁਬਾਰਾ ਦੋ ਔਪਨਿੰਗ ਬਰੈਕਟਸ “\n” ਟਾਈਪ ਕਰੋ।
09:49 ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ, ਡਿਲੀਟ ਕਰਾਂਗੇ।
09:54 ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ
09:59 ਹੁਣ ਸੇਵ ਤੇ ਕਲਿਕ ਕਰੋ
10:03 ਚਲੋ ਐਕਜ਼ੀਕਿਯੂਟ ਕਰੀਏ
10:04 ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ।
10:10 ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ
10:21 ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ।
10:31 ਹੁਣ ਐਂਟਰ ਦਬਾਉ
10:33 ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ।
10:39 a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ।
10:48 ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ।

(Sum of a and b is 30. )

10:53 ਜੋੜ 20 ਤੋਂ ਜਿਆਦਾ ਹੈ।

(Sum is greater than 20.)

10:56 ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
10:59 ਆਪਣੇ ਸਲਾਈਡਸ ਤੇ ਵਾਪਸ ਆਉ,
11:03 ਆਉ ਸੰਖੇਪ ਕਰੀਏ,
11:04 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if

ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) { }

11:12 ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)

else if statement eg. else if(condition) {…......... }

11:18 ਇਕ ਅਸਾਈਨਮੈਂਟ ਵਜੋਂ
11:19 a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ।
11:24 Hint: ਇਫ ਸਟੇਟਮੈਂਟ ਵਰਤੋ ।
11:28 ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c
11:34 Hint: ਏਲਸ -ਇਫ ਸਟੇਟਮੈਂਟ ਵਰਤੋ ।
11:39 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ ।

http://spoken-tutorial.org/What_is_a_Spoken_Tutorial

11:41 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
11:44 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
11:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
11:51 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
11:54 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
11:58 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
12:05 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
12:09 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
12:16 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
12:21 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya, Pratik kamble