C-and-C++/C2/Nested-If-And-Switch-Statement/Punjabi

From Script | Spoken-Tutorial
Revision as of 18:11, 25 May 2014 by Khoslak (Talk | contribs)

Jump to: navigation, search
Time NARRATION
00.01 C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00.07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00.09 ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
00.12 ਸਵਿਚ ਸਟੇਟਮੈਂਟ।
00.13 ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
00.17 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
00.20 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
00.24 gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
00.30 ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
00.36 ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
00.39 ਆਉ ਅਸੀਂ ਵੇਖੀਏ।
00.40 ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
00.45 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested-if.c ਹੈ।
00.50 ਮੈਂ ਹੁਣ ਕੋਡ ਦਸਾਂਗੀ ।
00.52 ਇਹ ਸਾਡੀ ਹੈਡਰ ਫਾਈਲ ਹੈ
00.54 ਇਹ ਸਾਡਾ ਮੇਨ ਫੰਕਸ਼ਨ ਹੈ।
00.56 ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ 'x ਅਤੇ y' ਘੋਸ਼ਿਤ ਕੀਤੇ ਹਨ।
01.02 ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
01.08 ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
01.12 ਇਹ ਸਾਡੀ ਇਫ ਕੰਡੀਸ਼ਨ ਹੈ।
01.14 ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
01.19 ਜੇ ਕੰਡੀਸ਼ਨ ਸਹੀ ਹੈ,
01.20 ਅਸੀਂ ਪਰਿੰਟ ਕਰਾਂਗੇ, you have entered a number in the range of 0-9
01.25 ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
01.28 ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
01.32 ਜੇ ਕੰਡੀਸ਼ਨ ਸਹੀ ਹੈ,
01.34 ਅਸੀਂ ਪਰਿੰਟ ਕਰਾਂਗੇ, you have entered a number in the range of 10-19
01.39 ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
01.45 ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
01.51 ਇਹ ਸਾਡੀ ਏਲਸ ਕੰਡੀਸ਼ਨ ਹੈ।
01.53 ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
01.55 ਅਸੀਂ ਪਰਿੰਟ ਕਰਾਂਗੇ, number not in range
01.58 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
02.01 ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
02.03 ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ।
02.12 ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, ਐਂਟਰ ਦਬਾਉ।
02.23 ਡੋਟ ਸਲੈਸ਼ “nested” ਟਾਈਪ ਕਰੋ। ਐਂਟਰ ਦਬਾਉ।
02.28 ਅਸੀਂ ਵੇਖਦੇ ਹਾਂ, “Enter a number between 0 to 39”
02.32 ਮੈਂ 12 ਐਂਟਰ ਕਰਾਂਗੀ।
02.34 ਆਉਟਪੁਟ ਇੰਝ ਆਏਗੀ
02.35 you have entered the number in the range of 10-19
02.40 ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
02.42 ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
02.48 ਇਸ ਵਾਰੀ ਮੈਂ 5 ਦਿਆਂਗੀ।
02.50 ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
02.52 you have entered the number in the range of 0-9
02.56 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
03.00 Switch statement ਦਾ ਇਸਤੇਮਾਲ ਕਰਕੇ।
03.02 ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
03.05 ਅਸੀਂ ਇਹੀ ਪ੍ਰੋਗਰਾਮ switch ਦਾ ਇਸਤੇਮਾਲ ਕਰਦਿਆਂ ਦੇਖਾਂਗੇ।
03.08 ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
03.08 ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
03.13 ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
03.16 ਇਸ ਲਈ ਮੈਂ switch statements ਤੇ ਜਾਵਾਂਗੀ।
03.20 ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
03.28 ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
03.32 ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
03.36 ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
03.41 ਇਹ case 0 ਹੈ। ਜੇ ਕੇਸ 0 ਠੀਕ ਹੈ ਤਾਂ,
03.45 ਅਸੀਂ ਪਰਿੰਟ ਕਰਾਂਗੇ, you have entered the number in the range of 0-9
03.51 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ break ਇਸਤੇਮਾਲ ਕਰਾਂਗੇ।
03.55 ਸਾਨੂੰ ਹਰ ਵਾਰੀ ਲੂਪ ਨੂੰ break ਕਰਨ ਦੀ ਜ਼ਰੂਰਤ ਹੈ।
03.58 ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
04.03 ਇਹ “case 1” ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” ।
04.08 ਅਸੀਂ ਪਰਿੰਟ ਕਰਾਂਗੇ, you have entered a number in the range of 10-19
04.12 ਇਹ “case 2” ਹੈ।
04.14 ਇਥੇ ਅਸੀਂ ਪਰਿੰਟ ਕਰਾਂਗੇ, you have entered a number in the range of 20-29
04.20 ਅਤੇ ਇਹ "case 3" ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
04.26 ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
04.36 ਇਥੇ ਅਸੀਂ ਪਰਿੰਟ ਕਰਾਂਗੇ, number not in range
04.39 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
04.41 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04.43 ਟਰਮਿਨਲ ’ਤੇ ਵਾਪਸ ਆਉ।
04.46 ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
04.55 ਟਾਈਪ ਕਰੋ, ./switch ਐਂਟਰ ਦਬਾਉ।
05.00 “Enter a number between of 0 to 39.” ਮੈਂ 35 ਐਂਟਰ ਕਰਾਂਗੀ।
05.06 ਆਉਟਪੁਟ ਇੰਝ ਦਿਸੇਗੀ, you have entered the number in the range of 30 to 39
05.10 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
05.16 ਟੈਕਸਟ ਐਡੀਟਰ ਤੇ ਵਾਪਸ ਜਾਉ।
05.18 ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested-if.cpp ਹੈ।
05.23 ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
05.27 ਇਥੇ ਕੁਝ ਬਦਲਾਉ ਹਨ ਜਿਵੇਂ ਕਿ:
05.30 ਹੈਡਰ ਫਾਈਲ stdio.h ਦੀ ਜਗਾਹ iostream ਹੈ।
05.35 ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
05.39 Using namespace std
05.41 ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
05.46 ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
05.51 ਆਉ ਕੋਡ ਐਕਜ਼ੀਕਯੂਟ ਕਰੀਏ।
05.53 ਟਰਮਿਨਲ ’ਤੇ ਵਾਪਸ ਆਉ।
05.56 ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ।
06.07 ./nested1 ਟਾਈਪ ਕਰੋ। ਐਂਟਰ ਦਬਾਉ ।
06.11 “Enter a number between 0 and 39.” ਮੈਂ 40 ਐਂਟਰ ਕਰਾਂਗੀ।
06.16 ਆਉਟਪੁਟ ਇੰਝ ਆਏਗੀ: number not in range
06.20 ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ।
06.24 ਟੈਕਸਟ ਐਡੀਟਰ ਤੇ ਵਾਪਸ ਆਉ।
06.27 ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।
06.31 ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ।
06.34 ਇਥੇ using statement ਹੈ।
06.37 ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
06.41 ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
06.45 ਆਉ ਐਕਜ਼ੀਕਿਯੂਟ ਕਰੀਏ।
06.46 ਟਰਮਿਨਲ ’ਤੇ ਵਾਪਸ ਆਉ।
06.48 ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
06.58 ਟਾਈਪ ਕਰੋ, ./switch1 ਐਂਟਰ ਦਬਾਉ ।
07.02 “Enter a number between 0 and 39”
07.05 ਮੈਂ 25 ਐਂਟਰ ਕਰਾਂਗੀ।
07.09 ਆਉਟਪੁਟ ਇੰਝ ਆਏਗੀ :
07.11 you have entered the number in the range of 20-29
07.15 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ।
07.18 ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
07.23 ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
07.28 ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
07.34 ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
07.39 ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
07.45 ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
07.50 ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
07.55 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
07.58 ਆਉ ਸੰਖੇਪ ਕਰੀਏ
08.00 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ

ਜਿਵੇਂ ਕਿ, else if( y/10 equals to 0)

08.08 ਸਵਿਚ ਸਟੇਟਮੈਂਟ।

ਜਿਵੇਂ ਕਿ, Switch(x)

08.12 ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
08.16 ਇਕ ਅਸਾਈਨਮੈਂਟ ਵਜੋਂ,
08.17 ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
08.23 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial
08.26 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
08.29 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08.33 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08.38 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08.42 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
08.49 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
08.52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
08.58 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
09.04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya