Python/C2/Embellishing-a-plot/Punjabi
From Script | Spoken-Tutorial
| Timing | Narration |
|---|---|
| 0:00 | "ਐਮਬੈਲੇਸ਼ਿੰਗ ਏ ਪਲਾਟ" ਦੇ ਟਿਊਟੋਰੀਅਲ ਵਿੱਚ ਤੁਹਾਡਾ ਸੁਆਗਤ ਹੈ |
| 0:06 | ਇਸ ਟਿਊਟੋਰਿਅਲ ਦੇ ਅੰਤ ‘ਤੇ ਤੁਸੀਂ ਕਰ ਸਕੋਂ ਗੇ -
1. ਪਲਾਟ ਦੀਆਂ ਵਿਸ਼ੇਸ਼ਤਾਵਾਂ ਵਿੱਚ ਬਦਲਾਵ -- ਕਲਰ, ਲਾਈਨ, ਸਟਾਈਲ, ਲਾਈਨ ਦੀ ਵਿਡਥ. 2. ਪਲਾਟ ਨੂੰ ਐਂਮਬੈਡੈੱਡ ਲੇਟੈਕਸ ਨਾਲ ਇਕ ਟਾਈਟਲ ਦੇਨਾ 3. x ਅਤੇ y ਐਕ੍ਸੀਜ਼ ਨੂੰ ਲੇਬਲ ਕਰਨਾ । 4. ਪਲਾਟ ਵਿੱਚ ਟਿੱਪਣੀਆਂ ਸ਼ਾਮਲ ਕਰਨਾ 5. ਐਕ੍ਸੀਜ਼ ਦੀਆਂ ਹੱਦਾਂ ਨੂੰ ਨਿਰਧਾਰਿਤ ਕਰਨਾ ਅਤੇ ਉਹਨਾਂ ਨੂੰ ਹਾਸਲ ਕਰਨਾ |
| 0:27 | ਸਾੱਡੀ ਸਲਾਹ ਹੈ ਕਿ ਇਸ ਟਿਊਟੋਰੀਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਸੀ “ ਯੂਜ਼ਿੰਗ ਪਲਾਟ ਇੰਟਰਐਕਟਿਵਲੀ”(using plot interactively) ‘ਵਾਲੇ ਟਿਊਟੋਰੀਅਲ ਨੂੰ ਪੂਰਾ ਕਰ ਲਓ । |
| 0:34 | ਚਲੋ ਪਾਈਲੈਬ ਨਾਲ ਆਈਪਾਈਥਨ ਦੀ ਸ਼ੁਰੂਆਤ ਕਰੀਏ, ਟਰਮੀਨਲ ਖੋਲੋ ਅਤੇ ਟਾਇਪ ਕਰੋ ਆਈਪਾਈਥਨ ਹਾਈਫਨ ਪਾਈਲੈਬ । |
| 0:48 | ਅਸੀਂ ਪਹਿਲਾਂ ਇਕ ਸਾਧਾਰਨ ਪਲਾਟ ਬਣਾਵਾਂਗੇ ਅਤੇ ਫੇਰ ਉਸਦੀ ਸਜਾਵਟ ਕਰਾਂਗੇ। |
| 0:54 | ਇਸ ਲਈ ਟਾਈਪ ਕਰੋ x ਈਕੁਏਲ ਟੂ ਲਾਇਨਸਪੇਸ ਅਤੇ ਬ੍ਰੈਕਿੱਟ ਵਿੱਚ ਲਿਖੋ -2,4,20 |
| 1:06 | ਫਿਰ ਟਾਈਪ ਕਰੋ ਪਲਾਟ (x,sin(x)) |
| 1:15 | ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਲਾਈਨ ਦਾ ਡੀਫਾਲਟ ਕਲਰ ਅਤੇ ਡੀਫਾਲਟ ਮੋਟਾਈ ਪਾਈਲੈਬ ਦੁਆਰਾ ਨਿਰਧਾਰਤ ਕੀਤੇ ਅਨੁਸਾਰ ਹੈ |
| 1:23 | ਕੀ ਇਹ ਵਧੀਆਂ ਨਹੀਂ ਹੋਵੇਗਾ ਕਿ ਅਸੀਂ ਪਲਾਟ ਵਿੱਚ ਇਹ ਪੈਰਾਮੀਟਰਸ ਨੂੰ ਕੰਟ੍ਰੋਲ ਕਰ ਸਕੀਏ? |
| 1:28 | ਪਲਾਟ ਕਮਾਂਡ ਦੇ ਨਾਲ ਕੁੱਛ ਆਰ੍ਗਯੁਮੈਂਟ੍ਸ ਪਾਸ (pass) ਕਰ ਕੇ ਇਹ ਸੰਭਵ ਹੋ ਸਕਦਾ ਹੈ । |
| 1:33 | ਅਸੀਂ ਪਹਿਲਾਂ ਫੀਗਰ ਨੂੰ ਕਲੀਅਰ ਕਰਾਂਗੇ, ਅਤੇ ਕੁਛ ਅਤਿਰਿਕਤ ਕਲਰ ਆਰ੍ਗਯੁਮੈਂਟਸ( arguments) ਰਾਹੀ ਪਲਾਟ ਕਰਾਂਗੇ |
| 1:39 | ਲਾਲ ਕਲਰ ਲਈ ਆਰ੍ਗਯੁਮੈੱਟ 'r' ਲਿੱਖਾਂ ਗੇ |
| 1:44 | ਇਸ ਲਈ, ਟਾਈਪ ਕਰੋ clf(), ਇਸ ਤੋਂ ਬਾਅਦ ਪਲਾਟ, ਫੇਰ ਬ੍ਰੈਕਿਟ ਵਿੱਚ ਲਿਖੋ x,sin(x), ਤੇ ਲਿਖੋ ਸਿਂਗਲ ਕੋਟਸ ਵਿੱਚ ‘r’ |
| 2:13 | ਓਹੀ ਪਲਾਟ ਲਾਲ ਕਲਰ ਵਿੱਚ ਵਿਖਾਈ ਦੇਵੇਗਾ |
| 2:16 | ਲਾਈਨ ਦੀ ਮੋਟਾਈ ਵਿੱਚ ਬਦਲਾਵ “ਲਾਈਿਵੱਥ ਆਰ੍ਗਯੁਮੈੱਟ” ਰਾਹੀ ਕੀਤਾ ਜਾ ਸਕਦਾ ਹੈ |
| 2:20 | ਇਸ ਲਈ ਟਾਈਪ ਕਰੋ ਪਲਾਟ, ਫਿਰ ਬ੍ਰੈਕਿਟ ਵਿੱਚ ਲਿਖੋ x,cos(x), ਫੇਰ ਲਿਖੋ ਲਾਇਨਵਿੱਥ ਇਜ਼ ਈਕੁਅਲ ਟੂ 2 |
| 2:34 | ਹੁਣ, ਪਲਾਟ ਬਣੇਗਾ ਜਿਸ ਵਿੱਚ ਲਾਈਨ ਮੋਟਾਈ 2 ਹੈ |
| 2:40 | ਵੀਡੀਓ ਨੂੰ ਰੋਕ ਦਿਓ, ਇਸ ਦਾ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ |
| 2:45 | ਲਾਈਨਵਿੱਥ 3 ਰੱਖਦੇ ਹੋਏ sin(x) ਦਾ ਇਕ ਨੀਲੇ ਰੰਗ ਦਾ ਪਲਾਟ ਬਨਾਓ । |
| 2:53 | ਹੁਣ ਇਸਦੇ ਹਲ ਲਈ ਟਰਮੀਨਲ ਤੇ ਜਾਓ । ਕਲਰ ਅਤੇ ਲਾਈਨਵਿੱਥ ਦੇ ਜੋੜ ਨਾਲ ਸਾਡਾ ਕੰਮ ਬਣ ਜਾਵੇਗਾ |
| 3:01 | ਇਸ ਲਈ, ਟਾਈਪ ਕਰੋ clf(), ਉਸ ਤੋਂ ਬਾਅਦ ਟਾਈਪ ਕਰੋ ਪਲਾਟ, ਫਿਰ ਬ੍ਰੈਕਿਟ ਵਿੱਚ ਲਿਖੋ x, sin(x), ਤੇ ਸਿਂਗਲ ਕੋਟਸ ਵਿੱਚ ‘b’ ਲਿਖੋ, ਤੇ ਫੇਰ ਲਿਖੋ ਲਾਇਨਵਿੱਥ ਇਜ਼ ਈਕੁਅਲ ਟੂ 3 |
| 3:16 | ਜੇਕਰ ਤੁਸੀ ਪਲਾਟ ਵਿੱਚ ਸਿਰਫ ਪੌਇਨਟ ਵੇਖਨਾ ਚਾਹੁੰਦੇ ਹੋ ਜੋਕੀ ਲਾਈਨ ਨਾਲ ਜੁੜੇ ਨਾ ਹੋਣ, ਤਾਂ ਤੁਸੀ ਲਾਇਨਸਟਾਇਲ ਆਰ੍ਗਯੁਮੈੱਟ, ਕਲਰ ਆਰ੍ਗਯੁਮੈੱਟ ਦੇ ਨਾਲ ਜਾਂ ਵੱਖਰੀ ਵੀ ਦੇ ਸਕਦੇ ਹੋ |
| 3:25 | ਇਸ ਦੇ ਲਈ ਟਰਮੀਨਲ ‘ਤੇ ਟਾਈਪ ਕਰੋ clf, ਉਸ ਤੋਂ ਬਾਅਦ ਟਾਈਪ ਕਰੋ ਪਲਾਟ x,sin(x),ਅਤੇ ਸਿਂਗਲ ਕੋਟਸ ਵਿੱਚ ਇਕ ਡੌਟ ਟਾਈਪ ਕਰੋ |
| 3:43 | ਸਾਨੂੰ ਸਿਰਫ ਪੌਇਨਟਸ ਵਾਲਾ ਪਲਾਟ ਮਿਲ ਜਾਏ ਗਾ । |
| 3:49 | ਇਸੀ ਪਲਾਟ ਨੂੰ ਨੀਲੇ ਰੰਗ ਵਿੱਚ ਪ੍ਰਾਪਤ ਕਰਨ ਲਈ ਟਾਈਪ ਕਰੋ clf, ਉਸ ਤੋਂ ਬਾਅਦ ਟਾਈਪ ਕਰੋ ਪਲਾਟ ਤੇ ਬ੍ਰੈਕਿਟ ਵਿੱਚ x, sin(x), ਅਤੇ ਸਿੰਗਲ ਕੋਟਸ ਲਿਖੋ b ਡੌਟ |
| 4:02 | ਆਰਗੂਮੈਂਟੱਸ ਨੂੰ ਪਾਸ ਕਰਨ ਲਈ ਦੂਜੇ ਉਪਲਬਧ ਆਪਸ਼ਨ ਪਲਾਟ ਦੀ ਡਾਕਊਮੈਨਟੇਸ਼ਨ ਵਿੱਚ ਵੇਖੇ ਜਾ ਸਕਦੇ ਹਨ। |
| 4:07 | ਇਸ ਲਈ, ਤੁਸੀਂ ਟਰਮੀਨਲ ਵਿੱਚ ਜਾ ਕੇ ਪਲਾਟ ਤੋ ਬਾਦ ਵਿੱਚ ਇਕ ? ਟਾਈਪ ਕਰ ਸਕਦੇ ਹੋ |
| 4:19 | ਇਸ ਤਰਹ ਤੁਸੀ ਡਾਕਊਮੈਨਟੇਸ਼ਨ ਦੇ ਨਾਲ ਵਾਕਫ ਹੋ ਸਕਦੇ ਹੋ। |
| 4:23 | ਇਸ ਲਈ, ਵੀਡੀਓ ਨੂੰ ਪੌਜ਼(pause) ਕਰੋ, ਇਹ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ |
| 4:28 | ਸਾਈਨ ਕਰਵ ਦਾ ਹਰੇ ਰੰਗ ਦੇ ਭਰੇ ਸਰਕਲਸ ਦੇ ਨਾਲ ਪਲਾਟ ਬਣਾਓ |
| 4:33 | ਇਸ ਦੇ ਹਲ ਲਈ, ਟਰਮੀਨਲ ਤੇ ਜਾਓ । ਅਸੀ ਲਾਇਨਸਟਾਇਲ ਅਤੇ ਕਲਰ ਦੇ ਕੰਬੀਨੇਸ਼ਨ ਦੀ ਵਰਤੋਂ ਕਰਾਂ ਗੇ । |
| 4:40 | ਇਸ ਲਈ ,ਟਾਈਪ ਕਰੋ clf() ਫਿਰ ਬ੍ਰੈਕਿਟ ਵਿੱਚ ਟਾਈਪ ਕਰੋ ਪਲਾਟ x,cos(x), ਅਤੇ ਸਿੰਗਲ ਕੋਟਸ ਵਿੱਚ ਲਿਖੋ go . |
| 4:56 | ਇਸ ਲਈ, ਵੀਡੀਓ ਨੂੰ ਪੌਜ਼ (pause) ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ |
| 5:02 | x ਵਰਸਿਜ਼ tan(x) ਦੀ ਕਰਵ ਨੂੰ ਲਾਲ ਡੈਸ਼ ਲਾਈਨ ਅਤੇ ਲਾਈਨਵਿੱਥ 3 ਵਿੱਚ ਪਲਾਟ ਕਰੋ |
| 5:13 | ਹੱਲ ਲਈ ਅਸੀਂ, ਟਰਮੀਨਲ ਤੇ ਜਾਵਾਂਗੇ |
| 5:18 | ਇੱਥੇ ਅਸੀਂ ਲਾਈਂਨ ਵਿਡਥ ਅਤੇ ਲਿਨਸਟਾਈਲ ਦੋਨੇ ਆਰ੍ਗਯੁਮੈੱਟਸ ਦੀ ਵਰਤੋਂ ਕਰਾਂਗੇ |
| 5:22 | ਇਸ ਲਈ ਟਰਮੀਨਲ ਵਿੱਚ ਟਾਈਪ ਕਰੋ clf() ਫਿਰ ਪਲਾਟ ਅਤੇ ਬ੍ਰੈਕਿੱਟ ਵਿੱਚ x, cos(x), ਅਤੇ ਫੇਰ ਕੋਟਸ ਵਿੱਚ 'r-') |
| 5:36 | ਹੁਣ ਅਸੀਂ ਜਾਣ ਗਏ ਹਾਂ ਕਿ ਆਪਣੇ ਪਸੰਦੀਦਾ ਰੰਗ , ਸਟਾਈਲ ਅਤੇ ਮੋਟਾਈ ਦਾ ਇਕ ਨਿਊਨਤਮ ਪਲਾਟ ਕਿਂਵੇ ਬਨਦਾ ਹੈ, ਹੁਣ ਅਸੀ ਇਸ ਪਲਾਟ ਨੂੰ ਹੋਰ ਜ਼ਿਆਦਾ ਸਜਾਉਣ ਵੱਲ ਧਿਆਨ ਦਿਆਂ ਗੇ। |
| 5:46 | ਆਓ ਅਸੀਂ ਇਕ ਫੰਕਸ਼ਨ,-x ਸਕੁਏਰ ਪਲੱਸ 4x ਮਾਇਨਸ 5 ਨੂੰ ਪਲਾਟ ਕਰੀਏ । |
| 5:52 | ਇਸ ਲਈ ਤੁਹਾਨੂੰ ਟਾਈਪ ਕਰਨਾ ਹੋਵੇਗਾ clf() ਇਸ ਤੋਂ ਬਾਅਦ ਪਲਾਟ ਅਤੇ ਬ੍ਰੈਕਿੱਟ ਵਿੱਚ x ਮਾਇਨਸ x ਸਟਾਰ x ਮਾਇਨਸ 5, 'r' ਲਾਇਨਵਿੱਥ ਈਕੁਏਲ ਟੂ 2 । |
| 6:16 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਪਲਾਟ ਦੇ ਓੱਤੇ ਉਸਦਾ ਕੋਈ ਵੇਰਵਾ,ਜਾਂ ਡਿਸਕਰਿਪ੍ਸ਼ਨ (description) ਨਹੀ ਹੈ । |
| 6:21 | ਜੇਕਰ ਤੁਸੀ ਪਲਾਟ ਦੇ ਵਰਣਨ ਲਈ ਸ਼ੀਰਸ਼ਕ ਸ਼ਾਮਲ ਕਰਨਾ ਹੋਵੇ ਤੇ ਟਾਇਟਲ (title) ਕੰਮਾਡ ਦੀ ਵਰਤੋਂ ਕਰੋ |
| 6:26 | ਇਸ ਲਈ , ਅਸੀਂ ਟਰਮਿਨਲ ਵਿੱਚ ਟਾਈਪ ਕਰ ਸਕਦੇ ਹਾਂ, ਟਾਇਟਲ ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ ਪੈਰਾਬੋਲਿਕ ਫੰਕਸ਼ਨ ਮਾਇਨਸ x ਸਕੁਏਰ ਪਲਸ 4 x ਮਾਇਨਸ 5 । |
| 6:42 | ਰੇਖਾ ਚਿੱਤਰ (figure) ਦਾ ਹੁਣ ਇਕ ਟਾਇਟਲ ਹੈ |
| 6:45 | ਕਿਉਂ ਕਿ ਇਹ ਫਾਰਮੈੱਟਿਡ ਨਹੀ ਹੈ ਇਸ ਲਈ ਇਹ ਦੇਖਣ ਵਿੱਚ ਸਾਫ ਨਹੀਂ ਲਗ ਰਿਹਾ ਹੈ । |
| 6:49 | ਜੇਕਰ ਇਸ ਵਿੱਚ ਫ੍ਰੈਕਸ਼ਨਸ ਅਤੇ ਲੌਗ (log) ਜਾਂ ਐਕਸਪੋਨੈੰਸ਼ਲ (exp) ਵਰਗੇ ਕੌਮਪਲੈਕਸ ਫੰਕਸ਼ਨਸ ਹੋਣ ਤਾਂ ਇਹ ਵੇਖਣ ਵਿੱਚ ਹੋਰ ਭੱਦਾ ਲੱਗੇਗਾ । |
| 6:57 | ਇਸ ਲਈ, ਕਿ ਇਹ ਚੰਗਾ ਨਹੀਂ ਹੋਵੇਗਾ ਕਿ ਟਾਈਟਲ, ਲੇਟੈਕ੍ਸ ਵਰਗੀ ਫਾਰਮੈਟਿੰਗ ਵਿੱਚ ਵਿਖਾਈ ਦੇਵੇ ? |
| 7:03 | ਇਹ, ਲੇਟੈਕ੍ਸ ਸਟਾਈਲ ਦਾ ਇਕ ਸਟ੍ਰਿਂਗ (string), ਜਿਸਦੇ ਸ਼ੁਰੂ ਅਤੇ ਅੰਤ ਵਿੱਚ $ ਸਾਈਨ ਹੋਵੇ, ਕਮਾਂਡ ਵਿੱਚ ਸ਼ਾਮਲ ਕਰਨ ਨਾਲ ਸੰਭਵ ਹੋ ਸਕਦਾ ਹੈ। |
| 7:10 | ਇਸ ਲਈ , ਕਮਾਂਡ (command) ਵਿੱਚ ਟਾਈਪ ਕਰ ਸਕਦੇ ਹਾਂ, ਟਾਇਟਲ ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ ਪੈਰਾਬੋਲਿਕ ਫੰਕਸ਼ਨ ਡੌਲਰ ਸਾਇਨ ($) ਮਾਇਨਸ x ਸਕੁਏਰ ਪਲਸ 4 x ਮਾਇਨਸ 5 ਡੌਲਰ ਸਾਇਨ ($)। |
| 7:26 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ, ਪੌਲੀਨੌਮਿਯਲ ਹੁਣ ਫੌਰਮੈਟ ( format) ਹੋ ਗਈ ਹੈ |
| 7:30 | ਇਸ ਲਈ, ਵੀਡੀਓ ਨੂੰ ਪੌਜ਼ (pause) ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ |
| 7:35 | ਫੀਗਰ ਦੇ ਟਾਈਟਲ ਨੂੰ ਇਸ ਤਰ੍ਹਾਂ ਬਦਲੋ ਕਿ ਸਾਰਾ ਟਾਈਟਲ ਲੇਟੈਕ੍ਸ ਸਟਾਈਲ ਦੇ ਫੌਰਮੈਟ (format) ਵਿੱਚ ਬਣ ਜਾਵੇ |
| 7:41 | ਇਸਨੂਂ ਕਰਣ ਲਈ ਟਰਮੀਨਲ ‘ਤੇ ਜਾਓ |
| 7:45 | ਇਸ ਦਾ ਹਲ ਹੈ ਕਿ ਪੂਰੇ ਸਟ੍ਰਿਂਗ ਦੇ ਸ਼ੁਰੂ ਅਤੇ ਅੰਤ ਵਿੱਚ $ ਸਾਈਨ ਸ਼ਾਮਲ ਕਰੋ |
| 7:51 | ਤੁਸੀ ਟਾਈਪ ਕਰ ਸਕਦੇ ਹੋ, ਟਾਇਟਲ, ਫੇਰ ਬ੍ਰੈਕਿਟ ਵਿੱਚ ਡੌਲਰ ਸਾਇਨ ($) ਪੈਰਾਬੋਲਿਕ ਫੰਕਸ਼ਨ ਮਾਇਨਸ x ਸਕੁਏਰ ਪਲਸ 4x ਮਾਇਨਸ 5 ਡੌਲਰ ਸਾਇਨ ($) |
| 8:01 | ਸਾਡੇ ਕੋਲ ਹੁਨ ਟਾਈਟਲ ਤੇ ਹੈ, ਪਰ x ਅਤੇ y ਐਕ੍ਸੀਸ ਨੂੰ ਲੇਬਲ ਕੀਤੇ ਬਿਨਾ ਪਲਾਟ ਅਧੂਰਾ ਹੈ |
| 8:05 | ਅਸੀਂ x-axis ਨੂੰ "x", ਅਤੇ y-axis ਨੂੰ "f(x)" ਦਾ ਲੇਬਲ ਦੇਵਾਂ ਗੇ। |
| 8:12 | ਇਸ ਲਈ, ਤੁਸੀ ਟਰਮਿਨਲ ਵਿੱਚ ਟਾਈਪ ਕਰ ਸਕਦੇ ਹੋ, xlabel , ਫੇਰ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ x । ਫੇਰ ਟਰਮਿਨਲ ਵਿੱਚ ylabel ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ f ਆਫ x |
| 8:31 | ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ xlabel ਅਤੇ 'ylabel' ਕਮਾਂਡ ਦਿੱਤੇ ਹੋਏ ਸਟ੍ਰਿਂਗ ਨੂੰ ਆਰਗੁਮੈਂਟ ਬਤੌਰ ਲੈ ਲੈਂਦੀ ਹੈ |
| 8:37 | Xlabel ਕਮਾਂਡ ਐਕਸ ਔਕਸਿਸ ਨੂੰ 'x' ਅਤੇ ylabel ਕਮਾਂਡ ਵਾਏ ਔਕਸਿਸ ਨੂੰ 'f(x)' ਦਾ ਨਾਮ ਦਿਉਂਦੀ ਹੈ |
| 8:50 | ਵੀਡੀਓ ਨੂੰ ਪੌਜ਼ (pause) ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ |
| 8:57 | x ਅਤੇ y ਲੇਬਲਸ ਨੂੰ ਲੇਟੈਕ੍ਸ ਸਟਾਇਲ ਵਿੱਚ "x" ਅਤੇ "f(x)" ‘ਤੇ ਸੈੱਟ ਕਰੋ |
| 9:04 | ਕਿਉਂ ਕਿ ਸਾਨੂੰ ਲੇਟੈਕ੍ਸ ਸਟਾਇਲ ਫੌਰਮੈਟਿਂਗ ਦੀ ਜ਼ਰੂਰਤ ਹੈ, ਅਸੀ ਸਿਰਫ ਸਟ੍ਰਿਂਗ ਦੇ ਦੋਹੇਂ ਪਾਸੇ ਡੌਲਰ ਸਾਇਨ($) ਲਗਾਨਾ ਹੈ |
| 9:10 | ਇਸਦੇ ਹਲ ਲਈ ਟਰਮਿਨਲ ਵਿੱਚ ਟਾਈਪ ਕਰੋ xlabel , ਫੇਰ ਬ੍ਰੈਕਿਟ ਵਿੱਚ ਡੌਲਰ ਸਾਇਨ x ਅਤੇ ਫੇਰ ਡੌਲਰ ਸਾਇਨ ।
ylabel ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ ਡੌਲਰ ਸਾਇਨ f ਆਫ x ਡੌਲਰ ਸਾਇਨ । |
| 9:31 | ਹੁਣ ਪਲਾਟ ਲਗਭਗ ਤਿਆਰ ਹੈ, ਸਿਰਫ ਪੌਇਨਟਸ ਨੂੰ ਨਾਮ ਨਹੀਂ ਦਿੱਤਾ ਗਇਆ ਹੈ। |
| 9:37 | ਉਦਾਹਰਨ ਲਈ ਪੌਇਨਟ (2, -1) ਲੋਕਲ ਮੈਕਸੀਮਾ (local maxima) ਹੈ. |
| 9:42 | ਪੌਇਨਟ ਨੂੰ ਅਸੀਂ ਇਹ ਨਾਮ ਦੇਨਾ ਚਾਹਂਵਾ ਗੇ |
| 9:47 | ਇਹ ਕਰਨ ਲਈ ਫੰਕਸ਼ਨ ਐਨੋਟੇਟ (function annotate) ਦੀ ਵਰਤੋ ਕਰਾਂ ਗੇ |
| 9:49 | ਇਸ ਲਈ ਟਰਮਿਨਲ ਵਿੱਚ ਟਾਇਪ ਕਰੋ ਐਨੋਟੇਟ (annotate) ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ ਲੋਕਲ ਮੈਕ੍ਸਿਮਾ (local maxima) ਕੌਮਾ xy ਈਕੁਏਲ ਟੂ ਵਿਦਿਨ ਬ੍ਰੈਕਿਟਸ 2 ਕਮਾ ਮਾਇਨਸ 1 |
| 10:04 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਐਨੋਟੇਟ ਕਮਾਂਡ ਦਾ ਪਹਿਲਾ ਆਰਗਯੁਮੈਂਟ ਉਹ ਨਾਮ ਹੈ ਜੋ ਅਸੀਂ ਪੌਇਨਟ ਨੂੰ ਦੇਨਾ ਚਾਹੁੰਦੇ ਹਾਂ, ਅਤੇ ਦੂਸਰਾ ਆਰਗਯੁਮੈਂਟ ਹੈ ਓਸ ਪੌਇਨਟ ਦੇ ਨਿਰਦੇਸ਼ਾਂਕ (co-ordinates) ਜਿਸਦਾ ਨਾਮ ਅਸੀ ਰਖੱ ਰਹੇ ਹਾ |
| 10:18 | ਇਹ ਇਕ ਟਯੁਪਲ (tuple) ਹੈ ਜਿਸ ਵਿੱਚ ਦੋ ਨੰਬਰ ਹੁੰਦੇ ਹਨI |
| 10:20 | ਪਹਿਲਾ ਹੈ x ਕੋਔਰਡੀਨੇਟ, ਦੂਸਰਾ ਹੈ y ਕੋਔਰਡੀਨੇਟ |
| 10:25 | ਇਸ ਲਈ, ਵੀਡੀਓ ਨੂੰ ਪੌਜ਼ ਕਰੋ, ਇਹ ਅਭਿਆਸ ਕਰੋ ਅਤੇ ਵਿਡਿਓ ਨੂੰ ਰਿਜ਼ੀਊਮ ਕਰੋ |
| 10:30 | ਪੌਇਨਟ (-4, 0 ‘ਤੇ “ਰੂਟ” ਨਾਮ ਲਿਖੋ (annotate) |
| 10:38 | ਪਹਿਲੇ ਦਿੱਤੇ ਹੋਏ ਨਾਮ ਦਾ ਕੀ ਹੁੰਦਾ ਹੈ? |
| 10:43 | ਹਲ ਲਈ ਟਰਮੀਨਲ ਤੇ ਜਾਓ |
| 10:46 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਹਰ ਔਨੋਟੇਟ ਕੰਮਾਡ ਫੀਗਰ ਉੱਤੇ ਇਕ ਨਵੀਂ ਐਨੋਟੇਸ਼ਨ ਦਾ ਨਿਰਮਾਣ ਕਰਦੀ ਹੈ |
| 10:52 | ਪਲਾਟ ਦੀ ਸਜਾਵਟ ਲਈ ਹੁਣ ਸਾੱਡੇ ਕੋਲ ਹਰ ਚੀਜ਼ ਹੈ ਪਰ ਪਲਾਟ ਅਧੂਰਾ ਹੋਵੇਗਾ ਜੇਕਰ ਅਸੀਂ ਐਕਸਿਸ ਦੀਆਂ ਲਿਮਿਟਸ (limits, ਹੱਦਾਂ) ਨਹੀਂ ਸੈਟ ਕਰਦੇ |
| 11:01 | ਇਹ ਪਲਾਟ ਵਿੰਡੋ ਉੱਤੇ ਦਿੱਤੇ ਗਏ ਬਟਨ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ |
| 11:06 | ਜਾਂ ਲਿਮਿਟਸ ਨੂੰ ਟਰਮੀਨਲ ਤੋਂ ਗੈੱਟ ਅਤੇ ਸੈੱਟ ਕੀਤਾ ਜਾ ਸਕਦਾ ਹੈ |
| 11:13 | ਲਿਮਿਟਸ ਹਾਸਲ ਕਰਨ ਲਈ "xlim()" ਅਤੇ "ylim()" ਫੰਕਸ਼ਨ ਦੀ ਵਰਤੋਂ ਕਰੋ। |
| 11:17 | ਟਰਮਿਨਲ ਵਿੱਚ ਟਾਇਪ ਕਰੋ ਐਨੋਟੇਟ (annotate) ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ ਰੂਟ ਕੌਮਾ xy ਈਕੁਏਲ ਟੂ ਵਿਦਿਨ ਬ੍ਰੈਕਿਟਸ ਮਾਇਨਸ 4 ਕੌਮਾ 0 |
| 11:32 | xlim ਫੰਕਸ਼ਨ x axis ਦੀਆਂ ਕਰੰਟ ਲਿਮਿਟਸ, ਅਤੇ ylim ਫੰਕਸ਼ਨ y-axis ਦੀਆਂ ਕਰੰਟ ਲਿਮਿਟਸ ਦਸਦਾ ਹੈ. |
| 11:41 | xlim(-4,5) ਦੀ ਕਮਾਂਡ ਦੇ ਕੇ x-axis ਦੀਆਂ ਲਿਮਿਟਸ ਨੂੰ -4 ਤੋ 5 ਤੱਕ ਸੈੱਟ ਕਰੋ । ਇਸ ਲਈ ਤੁਸੀ ਟਰਮਿਨਲ ਤੋ ਟਾਇਪ ਕਰ ਸਕਦੇ ਹੋ xlim()ਅਤੇ ਦੋਬਾਰਾ ylim() ਅਤੇ ਫੇਰ ਟਾਇਪ ਕਰੋ xlim(-4,5)। |
| 12:12 | ਇਸੇ ਤਰੀਕੇ ਨਾਲ y-axis ਦੀਆਂ ਲਿਮਿਟਸ ਨੂੰ ਉਪਯੁਕਤ ਰੂਪ ਵਿੱਚ ਸੇਟ ਕਰੋ । ਇਸ ਲਈ ਟਾਇਪ ਕਰੋ ylim(-15,2)। |
| 12:22 | ਇਸ ਲਈ, ਵੀਡੀਓ ਨੂੰ ਪੌਜ਼ ਕਰੋ, ਇਹ ਅਭਿਆਸ ਕਰੋ ਅਤੇ ਵਿਡਿਓ ਨੂੰ ਰਿਜ਼ੀਊਮ ਕਰੋ |
| 12:27 | ਐਕਸਸ ਦੀਆਂ ਲਿਮਿਟਸ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਸਾੱਡੀ ਦਿਲਚਸਪੀ ਦਾ ਖੇਤਰ ਰੈਕਟੈਂਗਲ(-1, -15) ਅਤੇ (3, 0) ਹੋਵੇ |
| 12:37 | ਹਲ ਲਈ ਟਰਮੀਨਲ ‘ਤੇ ਜਾਓ |
| 12:40 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ, ਅਭਿਆਸ ਵਿੱਚ x-axis ਦੀਆਂ ਹੇੱਠਲੀਆਂ ਅਤੇ ਉਪਰਲੀਆਂ ਹੱਦਾਂ ਕ੍ਰਮਵਾਰ -1 ਅਤੇ 3 ਹਨ |
| 12:46 | y-axis ਦੀਆਂ ਹੇਠਲੀਆਂ ਅਤੇ ਉਪਰਲੀਆਂ ਹੱਦਾਂ ਹਨ ਕ੍ਰਮਵਾਰ -15 ਅਤੇ 0 |
| 12:51 | ਅਤੇ ਅਸੀ ਕਮਾਂਡ ਵਿੱਚ ਟਾਇਪ ਕਰਾਂ ਗੇ xlim ਅਤੇ ਬ੍ਰੈਕਿਟਸ ਵਿੱਚ -1 ਕੌਮਾ 3 ਅਤੇ ylim ਫੇਰ ਬ੍ਰੈਕਿਟਸ ਵਿੱਚ -15 ਕੌਮਾ 0 |
| 13:02 | ਇਸ ਤਰਹ ਸਾਨੂੰ ਜਿਸ ਰੈਕਟੈਂਗਲ ਦੀ ਲੋੜ ਹੈ ਉਹ ਪ੍ਰਾਪਤ ਹੁੰਦਾ ਹੈ. |
| 13:09 | ਇਹ ਸਾਨੂੰ ਟਿਊਟੋਰੀਅਲ ਦੇ ਅਖੀਰ ਤੇ ਲੈ ਆਇਆ ਹੈ । ਇਸ ਟਿਊਟੋਰੀਅਲ ਵਿੱਚ ਅਸੀ ਜਾਨਿਆ ਕਿ ਪਲਾਟ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਲਰ, ਲਾਈਨਵਿੱਥ ਅਤੇ ਲਾਈਨ ਸਟਾਇਲ ਆਰਗਯੁਮੈਂਟਸ ਪਾਸ ਕਰਕੇ ਕਿਸ ਤਰਹ ਬਦਲਿਆਂ ਜਾਂਦਾ ਹੈ । |
| 13:20 | ਟਾਇਟਲ ਕਮਾਂਡ ਦੀ ਵਰਤੋਂ ਨਾਲ ਪਲਾਟ ਵਿੱਚ ਟਾਈਟਲ ਸ਼ਾਮਲ ਕਰਨਾ |
| 13:24 | ਸਟ੍ਰਿੰਗ ਦੇ ਸ਼ੁਰੁ ਅਤੇ ਅੰਤ ਵਿੱਚ $ ਸਾਈਨ ਲਗਾ ਕੇ ਲੇਟੈਕ੍ਸ ਸਟਾਈਲ ਦੀ ਫਾਰਮੈਟਿਂਗ ਹਾਸਲ ਕਰਨਾ |
| 13:30 | x ਤੇ yਐਕ੍ਸੀਸ ਨੂੰ xlabel() ਅਤੇ ylabel() ਕਮਾਂਡਜ਼ ਦੀ ਵਰਤੋਂ ਨਾਲ ਲੇਬਲ ਦੇਣੇ |
| 13:36 | ਫੇਰ, ਪਲਾਟ ਵਿੱਚ ਐਨੋਟੇਟ ਕਮਾਂਡਜ਼ ਦੀ ਵਰਤੋਂ ਨਾਲ ਟਿੱਪਣੀਆਂ ਲਿੱਖਨਾ |
| 13:38 | xlim() ਅਤੇ ylim() ਕਮਾਂਡਜ਼ ਦੀ ਵਰਤੋਂ ਕਰਕੇ ਐਕਸਿਸ ਦੀਆਂ ਹੱਦਾਂ ਨਿਰਧਾਰਤ ਕਰਨਾ |
| 13:46 | ਆਪਨੀ ਸਿੱਖਿਆ ਦੀ ਖੁਦ ਜਾਂਚ ਕਰਨ ਵਾਸਤੇ ਤੁਹਾਡੇ ਹੱਲ ਕਰਨ ਲਈ ਇਹ ਕੁਝ ਸਵਾਲ ਹਨ. |
| 13:50 | 1. -2 ਪਾਈ ( pi) ਤੋਂ 2 ਪਾਈ ( pi) ਦੇ ਦਰਮਿਆਨ 4 ਲਾਈਨ ਮੋਟਾਈ ਵਿੱਚ ਕੋਸਾਈਨ ਗ੍ਰਾਫ ( graph) ਦਾ ਇਕ ਪਲਾਟ ਬਣਾਓ |
| 13:57 | 2. ਡੌਕਯੁਮੈਂਟਸ ਪੜ੍ਹੌ ਅਤੇ ਲੱਭਣ ਦੀ ਕੋਸ਼ਿਸ਼ ਕਰੋ, ਕਿਆ ਕਮਾਂਡ ylabel ਵਿੱਚ ਟੈਕਸਟ ਦੀ ਅਲਾਈਨਮੈਂਟ ਨੂੰ ਬਦਲਣ ਦਾ ਕੋਈ ਤਰੀਕਾ ਹੈ ? |
| 14:05 | ਵਿਕਲਪ ਹਨ ਹਾਂ ਜਾਂ ਨਾਂ |
| 14:07 | ਅਤੇ ਆਖਰੀ ਸਵਾਲ। ਲੇਟੈਕ੍ਸ ਸਟਾਈਲ ਫੌਰਮੈਂਟਿੰਗ ਵਿੱਚ ਤੁਸੀਂ x ਸਕੁਏਰ 2 ਸਾਇਨਸ 5x ਪਲਸ 6, ਟਾਈਟਲ ਕਿਵੇਂ ਲਿੱਖ ਸਰਦੇ ਹੋ? |
| 14:15 | ਹੁਣ ਜਵਾਬ। |
| 14:20 | 1. ਪੌਇਨਟਸ ਮਾਇਨਸ 2 ਪਾਈ (pi) ਅਤੇ 2 ਪਾਈ (pi) ਦੇ ਦਰਮਿਆਨ 4 ਲਾਇਨ ਮੁਟਾਈ ਵਾਲਾ ਕੋਸਾਇਨ ਗ੍ਰਾਫ ਪਲਾਟ ਕਰਨ ਲਈ ਅਸੀ ਲਿਨਸਪੇਸ ਅਤੇ ਪਲਾਟ ਕਮਾਂਡ ਵਰਤਾਂਗੇ, ਜੋ ਹੈ x ਈਕੁਏਲ ਟੂ ਲਿਨਸਪੇਸ ਅਤੇ ਬ੍ਰੈਕਿਟ ਵਿੱਚ ਮਾਇਨਸ 2 ਸਟਾਰ ਪਾਈ (pi) ਕੌਮਾ 2 ਸਟਾਰ ਪਾਈ |
| 14:41 | ਫਿਰ ਪਲਾਟ ਕਰੋ (x, cos(x), ਲਾਇਨਵਿੱਥ ਈਕੁਏਲ ਟੂ 4) |
| 14:46 | ਅਤੇ ਦੂਸਰਾ ਜਵਾਬ ਹੈ ਨਾ। ਸਾਡੇ ਕੋਲ ਕਮਾਂਡ ylabel ਵਿੱਚ ਟੈਕਸਟ ਦੀ ਅਲਾਈਨਮੈਂਟ ਨੂੰ ਬਦਲਣ ਦਾ ਕੋਈ ਤਰੀਕਾ ਨਹੀ ਹੈ |
| 14:53 | ਅਤੇ ਹੁਣ ਹੈ ਤੀਸਰਾ ਤੇ ਆਖਰੀ ਸਵਾਲ । ਟਾਈਟਲ ਨੂੰ ਲੇਟੈਕ੍ਸ ਸਟਾਇਲ ਫਾਰਮੈਟਿੰਗ ਵਿੱਚ ਸੈੱਟ ਕਰਨ ਲਈ ਅਸੀਂ ਦੋ ਡੌਲਰ ਸਾਈਨਜ਼ ਵਿੱਚ ਇਕੁਏਸ਼ਨ ਲਿਖਦੇ ਹਾਂ ਟਾਇਟਲ ਫੇਰ ਬ੍ਰੈਕਿਟ ਤੇ ਕੌਟਸ ਵਿੱਚ ਡੌਲਰ x ਸਕੁਏਰ 2 ਮਾਇਨਸ 5x ਪਲਸ 6 ਡੌਲਰ |
| 15:11 | ਆਸ ਹੈ ਕਿ ਆਪ ਨੇ ਇਸ ਟਿਊਟੋਰੀਅਲ ਦਾ ਆਨੰਦ ਲਇਆ ਹੋਵੇਗਾ ਅਤੇ ਆਪ ਨੂੰ ਇਹ ਫਇਦੇਮੰਦ ਲੱਗਿਆ ਹੋਵੇਗਾ। |