C-and-C++/C2/Relational-Operators/Punjabi
From Script | Spoken-Tutorial
Timing | Narration |
---|---|
00.02 | C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.07 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: |
00.09 | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
00.12 | ਲ਼ੇਸ ਦੇਨ (Less than) : eg. a < b |
00.15 | ਗਰੇਟਰ ਦੇਨ (Greater than): eg. a > b |
00.18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b |
00.23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b |
00.28 | ਇਕੁਅਲ ਟੂ (Equal to): eg. a == b |
00.31 | ਨੋਟ ਇਕੁਅਲ ਟੂ (Not equal to): eg. a != b |
00.38 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00.43 | ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1
(gcc and g++ Compiler version 4.6.1 in Ubuntu) . |
00.50 | ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00.53 | ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ। |
00.58 | ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ।
ਰਿਟਰਨ ਵੈਲਯੂਸ (Return values:) 0 ਜਦ ਗਲਤ (false) ਹੈ 1 ਜਦ ਸਹੀ (true) ਹੈ |
01.04 | ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ। |
01.10 | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ। |
01.11 | ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ । |
01.16 | ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ। |
01.21 | ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ। |
01.27 | ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ। |
01.33 | ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ। |
01.35 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01.39 | ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ। |
01.44 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
01.48 | ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ। |
01.51 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
01.54 | ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ। |
01.56 | ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01.58 | ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
02.03 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
02.07 | ਨਹੀਂ ਤਾਂ ਇਹ ਸਕਿਪ ਹੋ ਜਾਏਗੀ। |
02.09 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
02.13 | ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ।
/* */ ਟਾਈਪ ਕਰੋ। |
02.24 | ਸੇਵ ਤੇ ਕਲਿਕ ਕਰੋ। |
02.26 | ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ |
02.30 | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
02.36 | ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ। |
02.50 | ਐਂਟਰ ਦਬਾਉ । |
02.52 | ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ |
02.58 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
03.02 | ਆਉਟਪੁਟ ਇੰਝ ਦਿਸੇਗੀ : |
03.04 | 8 ਗਰੇਟਰ ਹੈ 3 ਤੋਂ
(8 is greater than 3.) |
03.07 | ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ। |
03.12 | ਕੋਡ ਤੇ ਵਾਪਸ ਆ ਰਹੇ ਹਾਂ। |
03.14 | ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ। |
03.24 | ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ। |
03.29 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
03.33 | ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
03.39 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ। |
03.43 | ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ। |
03.46 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
03.50 | ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ। |
03.53 | ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ। |
04.01 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ। |
04.05 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
04.08 | ਸੇਵ ਤੇ ਕਲਿਕ ਕਰੋ। |
04.10 | ਟਰਮਿਨਲ ਤੇ ਵਾਪਸ ਆਉ। |
04.12 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
04.17 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
|
04.23 | ਆਉਟਪੁਟ ਇੰਝ ਦਿਸੇਗੀ : |
04.25 | 8 ਗਰੇਟਰ ਜਾਂ ਇਕੁਅਲ ਹੈ 3 ਦੇ
(8 is greater than or equal to 3.) |
04.30 | ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ। |
04.33 | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। |
04.43 | ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ। |
04.47 | ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ। |
04.50 | ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ। |
04.57 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ। |
05.01 | ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
05.06 | ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ। |
05.09 | ਇਹ ਅੋਪਰੇਟਰ, ਰਿਟਰਨ ਸਹੀ (true) )
ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ। |
05.15 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ। |
05.21 | ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।
ਰਿਟਰਨ 0; |
05.24 | ਸੇਵ ਤੇ ਕਲਿਕ ਕਰੋ। |
05.26 | ਟਰਮਿਨਲ ਤੇ ਵਾਪਸ ਆਉ। |
05.28 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
05.33 | a ਲਈ 8 ਅਤੇ b ਲਈ 3 ਐਂਟਰ ਕਰੋ। |
05.39 | ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ : |
05.41 | 8, 3 ਦੇ ਇਕੁਅਲ ਨਹੀਂ ਹੈ
(8 is not equal to 3) |
05.45 | ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ। |
05.48 | ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ। |
05.52 | ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ। |
05.56 | ਸਿਨਟੈਕਸ ਵਿਚ ਕੁਝ ਅੰਤਰ (differences) ਹਨ। |
06.00 | ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ। |
06.04 | ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ। |
06.09 | ਧਿਆਨ ਦਿਉ ਕਿ ਹੈਡਰ (header) ਅੱਲਗ ਹੈ। |
06.12 | ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ। |
06.16 | C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ। |
06.19 | ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ। |
06.22 | ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ। |
06.27 | ਸੇਵ ਤੇ ਕਲਿਕ ਕਰੋ । |
06.29 | ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ। |
06.33 | ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ। |
06.38 | ਆਉ ਕੋਡ ਨੂੰ ਕੰਪਾਇਲ ਕਰੀਏ। |
06.40 | ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ। |
06.51 | ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ |
06.57 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
07.01 | ਆਉਟਪੁਟ ਇੰਝ ਦਿਸੇਗੀ : |
07.03 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ। |
07.08 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। |
07.11 | ਪ੍ਰੋਗਰਾਮ ਤੇ ਵਾਪਸ ਆਉ |
07.13 | ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ। |
07.20 | ਸੇਵ ਤੇ ਕਲਿਕ ਕਰੋ। |
07.21 | ਟਰਮਿਨਲ ਤੇ ਵਾਪਸ ਆਉ। |
07.24 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
07.34 | ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ
3, 3 ਦੇ ਇਕੁਅਲ ਹੈ (3 is equal to 3.) |
07.38 | ਪ੍ਰੋਗਰਾਮ ਤੇ ਵਾਪਸ ਆਉ |
07.40 | ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ। |
07.44 | ਇਸ ਲਈ b ਦੀ ਵੈਲਯੂ a ਨੂੰ ਇਕ ਅਸਾਈਨਮੈਂਟ ਹੋ ਗਈ ਹੈ। |
07.47 | ਆਉ ਹੁਣ ਗਲਤੀ ਨੂੰ ਠੀਕ ਕਰੀਏ। |
07.49 | ਇਕੁਅਲ ਟੂ ਸਾਈਨ ਟਾਈਪ ਕਰੋ। |
07.52 | ਸੇਵ ਤੇ ਕਲਿਕ ਕਰੋ। |
07.55 | ਟਰਮਿਨਲ ਤੇ ਵਾਪਸ ਆਉ। |
07.56 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
08.04 | ਹੁਣ ਆਉਟਪੁਟ ਠੀਕ ਹੈ। |
08.06 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । |
08.09 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ |
08.10 | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
08.12 | ਲ਼ੇਸ ਦੇਨ (Less than): eg. a b |
08.18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b |
08.23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b |
08.27 | ਇਕੁਅਲ ਟੂ (Equal to): eg. a==b |
08.30 | ਨੋਟ ਇਕੁਅਲ ਟੂ (Not equal to): eg. a!=b |
08.34 | ਇਕ ਅਸਾਈਨਮੈਂਟ ਵਜੋਂ: |
08.35 | ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ। |
08.40 | ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ। |
08.44 | ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ। |
08.49 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
08.51 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ । |
08.54 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08.58 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
09.00 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
09.03 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
09.06 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
09.14 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
09.18 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
09.24 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ |
09.27 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
09.35 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ । |