Moodle-Learning-Management-System/C2/Installing-Moodle-on-Local-Server/Punjabi
From Script | Spoken-Tutorial
Revision as of 09:38, 11 October 2019 by Navdeep.dav (Talk | contribs)
“Time” | “Narration” |
00:01 | “Installing Moodle on Local Server” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ “Moodle” ਡਾਊਂਨਲੋਡ ਅਤੇ “Moodle” ਇੰਸਟਾਲ ਕਿਵੇਂ ਕਰੀਏ । |
00:15 | “Moodle” ਇੰਸਟਾਲ ਕਰਨ ਦੇ ਲਈ, ਤੁਹਾਡੇ ਕੋਲ ਸਹਾਇਕ ਸਿਸਟਮ ਹੋਣੇ ਚਾਹੀਦੇ ਹਨ:
“Apache” 2.x (ਜਾਂ ਉੱਚਤਮ ਵਰਜਨ) |
00:23 | “MariaDB” 5.5.30 (ਜਾਂ ਕੋਈ ਉੱਚਤਮ ਵਰਜਨ) ਅਤੇ “PHP” 5.4.4 + (ਜਾਂ ਕੋਈ ਉੱਚਤਮ ਵਰਜਨ) |
00:36 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ:
“Ubuntu Linux OS” 16.04 |
00:44 | “Apache, MariaDB” ਅਤੇ “XAMPP 5.6.30” ਤੋਂ ਪ੍ਰਾਪਤ “PHP” |
00:53 | “Moodle” 3.3 ਅਤੇ “Firefox” ਵੈੱਬ ਬਰਾਊਜਰ । |
00:59 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ । |
01:03 | ਹਾਲਾਂਕਿ “Internet Explorer” ਨੂੰ ਟਾਲਣਾ ਚਾਹੀਦਾ ਹੈ, ਕਿਉਂਕਿ ਇਸਦੇ ਕਾਰਨ ਪ੍ਰਦਰਸ਼ਨ ਵਿੱਚ ਕੁੱਝ ਅਸੰਗਤਤਾਵਾਂ ਆਉਂਦੀਆਂ ਹਨ । |
01:11 | ਕ੍ਰਿਪਾ ਕਰਕੇ ਲਾਗਿਨ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੰਟਰਨੈੱਟ ਕਨੈਕਟੀਵਿਟੀ ਹੈ । |
01:16 | ਨਾਲ ਹੀ ਇਸ ਲੜੀ ਦੇ ਪਿਛਲੇ ਟਿਊਟੋਰਿਅਲ ਦੀ ਪਾਲਣਾ ਕਰੋ ।
ਅਤੇ ਯਕੀਨੀ ਬਣਾਓ ਕਿ ਮੁੱਢਲੀਆਂ ਲੋੜਾਂ ਨਾਲ ਸੰਬੰਧਿਤ ਹਨ ਅਤੇ ਡਾਟਾਬੇਸ ਸਹੀ ਤਰ੍ਹਾਂ ਨਾਲ ਸੈੱਟਅਪ ਹਨ। |
01:27 | ਸਾਡੇ ਕੋਲ “XAMPP” ਕਾਰਜਸ਼ੀਲ ਹੋਣਾ ਚਾਹੀਦਾ ਹੈ ਅਤੇ “username moodle – st” ਦੇ ਨਾਲ ਡਾਟਾਬੇਸ ਸੈੱਟਅਪ ਹੋਣਾ ਚਾਹੀਦਾ ਹੈ । |
01:37 | ਪਹਿਲਾਂ ਮੈਂ ਵੈੱਬ ਬਰਾਊਜਰ ‘ਤੇ ਜਾਂਦਾ ਹਾਂ ਅਤੇ “XAMPP” ਸ਼ੁਰੂ ਕਰਦਾ ਹਾਂ। |
01:42 | ਐਡਰੈਸ ਬਾਰ ਵਿੱਚ ਟਾਈਪ ਕਰੋ “http colon double slash 127 dot 0 dot 0 dot 1” ਅਤੇ ਐਂਟਰ ਦਬਾਓ । |
01:56 | ਸਕਰੀਨ ਦੇ ਉੱਪਰ ਸੱਜੇ ਪਾਸੇ ਵਾਲੇ ਮੈਨਿਊ ਵਿੱਚ “PHPinfo” ‘ਤੇ ਕਲਿਕ ਕਰੋ । |
02:02 | ਹੁਣ “Ctrl + F” ਕੀਜ ਦਬਾਓ ਅਤੇ “DOCUMENT underscore ROOT” ਸਰਚ ਕਰੋ । |
02:10 | ਇਹ “Apache Environment” ਟੇਬਲ ਵਿੱਚ ਮਿਲੇਗਾ । |
02:14 | “DOCUMENT underscore ROOT” ਦੀ ਵੈਲਿਊ ਜਾਂ ਤਾਂ “slash opt slash lampp slash htdocs” ਜਾਂ “slash var slash www” ਹੋਵੇਗੀ। |
02:30 | ਮੇਰੀ ਮਸ਼ੀਨ ਵਿੱਚ ਇਹ “slash opt slash lampp slash htdocs” ਹੈ । |
02:37 | ਕ੍ਰਿਪਾ ਕਰਕੇ ਇਸ ਪਾਥ ਨੂੰ ਨੋਟ ਕਰੋ । ਹੁਣ ਅਸੀਂ ਮੂਡਲ ਇੰਸਟਾਲ ਕਰਨ ਜਾ ਰਹੇ ਹਾਂ । |
02:43 | Moodle ਡਾਊਂਨਲੋਡ ਕਰਨਾ ਸ਼ੁਰੂ ਕਰੋ । “Moodle” ਦੀ ਆਫਿਸਿਅਲ ਵੈੱਬਸਾਈਟ ‘ਤੇ ਜਾਓ, ਜੋ moodle.org ਹੈ । |
02:53 | ਉੱਪਰ ਮੈਨਿਊ ਵਿੱਚ “Downloads” ਲਿੰਕ ‘ਤੇ ਕਲਿਕ ਕਰੋ । ਫਿਰ ਨਵੀਨਤਮ ਬਟਨ “MOODLE 3.3 +.” ‘ਤੇ ਕਲਿਕ ਕਰੋ । |
03:04 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਦੇ ਸਮੇਂ “Moodle” ਦਾ ਨਵੀਨਤਮ ਵਰਜਨ 3.3. ਹੈ । ਇਹ ਵੱਖ –ਵੱਖ ਹੋ ਸਕਦਾ ਹੈ ਜਦੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋਵੋ । |
03:15 | “Download zip” ਬਟਨ ‘ਤੇ ਕਲਿਕ ਕਰੋ । ਇਹ ਤੁਹਾਡੀ ਮਸ਼ੀਨ ‘ਤੇ “Moodle” ਡਾਊਂਨਲੋਡ ਕਰਨਾ ਸ਼ੁਰੂ ਕਰੇਗਾ । |
03:22 | ਮੈਂ ਇਹ ਫਾਇਲ ਪਹਿਲਾਂ ਤੋਂ ਹੀ ਡਾਊਂਨਲੋਡ ਕੀਤੀ ਹੈ ਅਤੇ ਇਹ ਮੇਰੇ “Downloads” ਫੋਲਡਰ ਵਿੱਚ ਹੈ । ਤਾਂ ਮੈਂ ਇਸ ਸਟੈਪ ਨੂੰ ਛੱਡ ਦੇਵਾਂਗਾ । |
03:30 | “Ctrl + Alt + T” ਕੀਜ ਇੱਕੋ ਸਮੇਂ ਦਬਾਕੇ ਟਰਮੀਨਲ ਖੋਲੋ । |
03:36 | ਟਰਮੀਨਲ ‘ਤੇ ਮੈਂ ਡਾਇਰੈਕਟਰੀ “Downloads.” ਵਿੱਚ ਬਦਲ ਦੇਵਾਂਗਾ । |
03:40 | ਅਜਿਹਾ ਕਰਨ ਦੇ ਲਈ, ਕਮਾਂਡ “cd space Downloads” ਟਾਈਪ ਕਰੋ ਅਤੇ ਐਂਟਰ ਦਬਾਓ । |
03:48 | ਤੁਹਾਨੂੰ ਉਹ ਪਾਥ ਟਾਈਪ ਕਰਨਾ ਹੋਵੇਗਾ ਜਿੱਥੇ ਤੁਹਾਡੀ ਮਸ਼ੀਨ ‘ਤੇ ਤੁਸੀਂ Moodle ਡਾਊਂਨਲੋਡ ਕੀਤਾ ਹੈ । |
03:53 | ਉਸ ਡਾਇਰੈਕਟਰੀ ‘ਤੇ ਜਾਣ ਦੇ ਬਾਅਦ ਉਸਦੀ ਫਾਇਲਸ ਨੂੰ ਸੂਚੀਬੱਧ ਕਰਨ ਦੇ ਲਈ ਟਾਈਪ ਕਰੋ “ls” ਅਤੇ ਐਂਟਰ ਦਬਾਓ । |
04:01 | ਇੱਥੇ ਮੇਰੀ “Moodle” ਇੰਸਟਾਲੇਸ਼ਨ ਫਾਇਲ ਹੈ । ਇਸਦਾ ਨਾਮ “moodle hyphen latest hyphen 33 dot zip” ਹੈ । |
04:11 | ਜੇਕਰ ਤੁਸੀਂ ਡਾਊਂਨਲੋਡ ਦੇ ਦੌਰਾਨ ਇਸਨੂੰ ਕੋਈ ਹੋਰ ਨਾਮ ਦਿੱਤਾ ਸੀ, ਤਾਂ ਆਪਣੇ ਫੋਲਡਰ ਵਿੱਚ ਉਸ ਫਾਇਲ ਦਾ ਪਤਾ ਲਿਖੋ । |
04:19 | ਹੁਣ ਸਾਨੂੰ ਇਸ “zip” ਫਾਇਲ ਦੇ ਕੰਟੇਂਟ ਨੂੰ “moodle” ਫੋਲਡਰ ਵਿੱਚ ਐਕਸਟਰੈਕਟ ਕਰਨਾ ਹੋਵੇਗਾ । |
04:26 | “command prompt” ‘ਤੇ ਟਾਈਪ ਕਰੋ: “sudo space unzip space moodle hyphen latest hyphen 33 dot zip space hyphen d space slash opt slash lampp slash htdocs slash” ਹੁਣ ਐਂਟਰ ਦਬਾਓ। |
04:51 | “Ctrl + L.” ਦਬਾਕੇ ਟਰਮੀਨਲ ਸਾਫ਼ ਕਰੋ । |
04:56 | ਹੁਣ ਟਾਈਪ ਕਰੋ “cd space slash opt slash lampp slash htdocs” ਅਤੇ ਐਂਟਰ ਦਬਾਓ । |
05:06 | ਇਸ ਡਾਇਰੈਕਟਰੀ ਵਿੱਚ ਫਾਇਲਸ ਨੂੰ ਸੂਚੀਬੱਧ ਕਰਨ ਦੇ ਲਈ ਟਾਈਪ ਕਰੋ “ls” ਅਤੇ ਐਂਟਰ ਦਬਾਓ । |
05:12 | ਤੁਸੀਂ ਵੇਖ ਸਕਦੇ ਹੋ ਕਿ “moodle” ਨਾਮ ਵਾਲਾ ਇੱਕ ਨਵਾਂ ਫੋਲਡਰ ਬਣ ਗਿਆ ਹੈ । |
05:18 | “owner” ਅਤੇ “moodle” ਫੋਲਡਰ ਦੇ “group members” ਨੂੰ “read, write” ਅਤੇ “execute permissions” ਦਿਓ । |
05:27 | ਟਾਈਪ ਕਰੋ – “sudo space chmod space 777 space moodle slash” ਅਤੇ ਐਂਟਰ ਦਬਾਓ । |
05:39 | “administrative” ਪਾਸਵਰਡ ਦਰਜ ਕਰੋ ਪ੍ਰੋਮਪਟ ਕਰਦਾ ਹੈ ਅਤੇ ਐਂਟਰ ਦਬਾਓ । |
05:45 | ਹੁਣ ਬਰਾਊਜਰ ‘ਤੇ ਜਾਓ ਅਤੇ ਟਾਈਪ ਕਰੋ – “http colon double slash 127.0.0.1 slash moodle” ਜਾਂ “http colon double slash localhost slash moodle” |
06:06 | ਮੈਂ ਇੱਥੇ ਮੇਰਾ “localhost IP” ਟਾਈਪ ਕੀਤਾ । |
06:10 | ਇਹ “IP” ਲੋੜੀਂਦੇ ਦੇ ਰੂਪ ਵਿੱਚ ਤੁਹਾਡੀ ਉਸ ਮਸ਼ੀਨ ਦਾ “IP” ਹੋਣਾ ਚਾਹੀਦਾ ਹੈ ਜਿਸ ‘ਤੇ “moodle” ਇੰਸਟਾਲ ਹੈ । ਕ੍ਰਿਪਾ ਕਰਕੇ ਧਿਆਨ ਦਿਓ ਕਿ “moodle” ਉਹੀ ਫੋਲਡਰ ਹੈ ਜਿਸ ਵਿੱਚ ਅਸੀਂ ਐਕਸਟਰੇਕਟ ਕੀਤਾ । |
06:23 | ਐਂਟਰ ਦਬਾਓ ਅਤੇ ਤੁਸੀਂ “moodle” ਇੰਸਟਾਲੇਸ਼ਨ ਪੇਜ਼ ਵੇਖੋਗੇ । |
06:29 | ਡਿਫਾਲਟ ਤੌਰ ‘ਤੇ, ਅਸੀਂ ਪਹਿਲੇ ਸਟੈਪ ਵਿੱਚ ਹਾਂ, ਜੋ “Configuration” ਹੈ, ਕ੍ਰਿਪਾ ਕਰਕੇ ਧਿਆਨ ਦਿਓ “Moodle” ਨੂੰ ਕਈ ਭਾਸ਼ਾਵਾਂ ਵਿੱਚ ਇੰਸਟਾਲ ਕੀਤਾ ਜਾ ਸਕਦਾ ਹੈ । |
06:40 | ਪਰ ਅਸੀਂ ਆਪਣੇ ਆਪ ਨੂੰ ਅੰਗਰੇਜ਼ੀ ਤੱਕ ਹੀ ਸੀਮਿਤ ਰੱਖਾਂਗੇ । ਇਸ ਲਈ: ਇੱਥੇ English ਚੁਣੋ । ਲੈਂਗਵੇਜ ਡਰਾਪਡਾਊਂਨ ਦੇ ਹੇਠਾਂ “Next” ਬਟਨ ‘ਤੇ ਕਲਿਕ ਕਰੋ । |
06:52 | ਅਗਲਾ “Paths” ਪੇਜ਼ ਹੈ । ਇੱਥੇ “web address, moodle directory” ਅਤੇ “data directory” ਪਰਿਭਾਸ਼ਿਤ ਹਨ । |
07:02 | “Web address” ਇੰਸਟਾਲ ਹੋਣ ‘ਤੇ ਮੂਡਲ ਐਕਸੈੱਸ ਕਰਨ ਦੇ ਲਈ ਸਾਡੇ ਲਈ “URL” ਹੈ । |
07:08 | ਇਹ ਉਹੀ “URL” ਹੈ ਜਿਸ ਨੂੰ ਅਸੀਂ ਉੱਪਰ ਦਰਜ ਕੀਤਾ ਹੈ, ਜੋ ਵਿਖਾਈ ਦੇ ਰਿਹਾ ਹੈ । |
07:14 | “Moodle directory” ਉਹ ਫੋਲਡਰ ਹੈ ਜਿੱਥੇ ਸਾਰੇ “Moodle” ਕੋਡ ਉਪਲੱਬਧ ਹਨ । |
07:20 | ਧਿਆਨ ਦਿਓ, ਇੱਥੇ ਦੋਵੇਂ “Web address” ਅਤੇ “Moodle directory” ਨਾਨ – ਐਡੀਟੇਬਲ ਫ਼ੀਲਡ ਹਨ । ਇਹ ਸਾਡੇ ਦੁਆਰਾ ਨਹੀਂ ਬਦਲੇ ਜਾ ਸਕਦੇ ਹਨ । |
07:31 | ਅਗਲਾ “Data directory” ਹੈ । ਇਹ ਉਹ ਫੋਲਡਰ ਹੈ ਅਧਿਆਪਕ ਅਤੇ ਵਿਦਿਆਰਥੀਆਂ ਦੁਆਰਾ ਅਪਲੋਡ ਕੀਤਾ ਗਿਆ ਕੰਟੇਂਟ ਇਕੱਠਾ ਕੀਤਾ ਗਿਆ ਹੈ । |
07:42 | ਇਸ ਫੋਲਡਰ ਨੂੰ “read” ਅਤੇ “write permission” ਹੋਣੀ ਚਾਹੀਦੀ ਹੈ, ਤਾਂਕਿ ਫਾਇਲ ਨੂੰ ਇੱਥੇ ਇਕੱਠਾ ਕੀਤਾ ਜਾ ਸਕੇ । |
07:50 | ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਹ ਸਿੱਧੇ ਵੈੱਬ ‘ਤੇ ਐਕਸੇਸ ਨਹੀਂ ਹੋਣੀ ਚਾਹੀਦੀ ਹੈ । |
07:57 | ਇਸ ਲਈ: ਇਸਨੂੰ ਇੰਸਟਾਲੇਸ਼ਨ ਫੋਲਡਰ ਦੇ ਬਾਹਰ ਰੱਖਿਆ ਜਾਣਾ ਚਾਹੀਦਾ ਹੈ । |
08:03 | “lamp” ਫੋਲਡਰ ਵਿੱਚ “moodledata” ਡਿਫਾਲਟ ਰੂਪ ਵਿੱਚ “data directory” ਹੈ ਜਿਸ ਨੂੰ “installer” ਬਣਾਉਣ ਦੀ ਕੋਸ਼ਿਸ਼ ਕਰਦਾ ਹੈ । |
08:11 | ਹਾਲਾਂਕਿ, ਇਸਨੂੰ ਇੱਥੇ ਫੋਲਡਰ ਬਣਾਉਣ ਦੀ ਆਗਿਆ ਨਹੀਂ ਹੈ । ਤਾਂ ਅਸੀਂ ਇਸ ਫੋਲਡਰ ਨੂੰ ਆਪਣੇ ਆਪ ਬਣਾਵਾਂਗੇ ਅਤੇ ਇਸਨੂੰ ਲੋੜੀਂਦੀ ਆਗਿਆ ਦੇਵਾਂਗੇ । |
08:23 | “terminal” ਵਿੰਡੋ ‘ਤੇ ਜਾਓ । “prompt” ‘ਤੇ, ਟਾਈਪ ਕਰੋ “sudo space mkdir space slash opt slash lampp slash moodledata” ਅਤੇ ਐਂਟਰ ਦਬਾਓ । |
08:41 | ਹੁਣ ਟਾਈਪ ਕਰੋ – “sudo space chmod space 777 space slash opt slash lampp slash moodledata” ਅਤੇ ਐਂਟਰ ਦਬਾਓ । |
08:57 | ਹੁਣ ਬਰਾਊਜਰ ‘ਤੇ ਵਾਪਸ ਜਾਓ ਅਤੇ “Next” ਬਟਨ ‘ਤੇ ਕਲਿਕ ਕਰੋ । |
09:02 | ਇਸਦੇ ਬਾਅਦ “database configuration” ਪੇਜ਼ ਆਉਂਦਾ ਹੈ । ਡਰਾਪਡਾਊਂਨ ਤੋਂ “MariaDB” ਚੁਣੋ ਅਤੇ “Next” ਬਟਨ ਕਲਿਕ ਕਰੋ । |
09:13 | “Database Host Name” ਦੇ ਰੂਪ ਵਿੱਚ “localhost” ਦਰਜ ਕਰੋ । |
09:18 | ਹੁਣ ਸਾਨੂੰ “database name, username” ਅਤੇ “password” ਦਰਜ ਕਰਨਾ ਹੈ
ਇਨ੍ਹਾਂ ਨੂੰ ਅਸੀਂ ਪਹਿਲਾਂ “phpMyAdmin” ਵਿੱਚ ਬਣਾਇਆ ਹੈ । |
09:30 | ਮੈਂ “database name” ਦੇ ਰੂਪ ਵਿੱਚ “moodle – st” ਦਰਜ ਕਰਾਂਗਾ । |
09:36 | ਫਿਰ “database username” ਦੇ ਰੂਪ ਵਿੱਚ “moodle – st” |
09:41 | ਮੇਰੇ “database password” ਦੇ ਰੂਪ ਵਿੱਚ “moodle – st” ਦਰਜ ਕਰਾਂਗਾ । |
09:46 | “Table Prefix” ਅਤੇ ਹੋਰ ਫ਼ੀਲਡਸ ਇੰਜ ਹੀ ਛੱਡ ਦਿਓ ਅਤੇ “Next” ‘ਤੇ ਕਲਿਕ ਕਰੋ । |
09:54 | ਅਸੀਂ “terms and conditions” ਪੇਜ਼ ਵੇਖ ਸਕਦੇ ਹਾਂ । |
09:59 | ਇਹ ਉਹ ਸਟੈਪ ਹੈ ਜਿੱਥੇ ਤੁਹਾਨੂੰ ਲਾਇਸੇਂਸ ਐਗਰੀਮੈਂਟ ਪੜ੍ਹਨ ਦੀ ਲੋੜ ਹੈ ਅਤੇ ਸਹਿਮਤੀ ਪ੍ਰਗਟ ਕਰਨੀ ਹੈ । ਟੈਕਸਟ ਪੜ੍ਹੋ ਅਤੇ ਫਿਰ “Continue” ‘ਤੇ ਕਲਿਕ ਕਰੋ । |
10:10 | ਅਸੀਂ ਅੱਗੇ “Server Checks” ਪੇਜ਼ ਵੇਖ ਸਕਦੇ ਹਾਂ । ਮੈਸੇਜ “Your server environment meets all minimum requirements” ਦੇਖਣ ਦੇ ਲਈ ਹੇਠਾਂ ਸਕਰੋਲ ਕਰੋ । |
10:23 | ਦਿਖਾਏ ਗਏ ਅਨੁਸਾਰ ਤੁਹਾਨੂੰ ਹੋਰ ਐਰਰ ਮਿਲ ਸਕਦੀਆਂ ਹਨ ਹੱਲ ਕਰਨ ਦੇ ਲਈ ਇਸ ਟਿਊਟੋਰਿਅਲ ਦੇ “Additional reading material” ‘ਤੇ ਜਾਓ । |
10:33 | “Continue” ‘ਤੇ ਕਲਿਕ ਕਰੋ । |
10:36 | ਇਹ ਸਟੈਪ ਤੁਹਾਡੀ ਇੰਟਰਨੈੱਟ ਸਪੀਡ ਦੇ ਆਧਾਰ ‘ਤੇ ਕੁੱਝ ਸਮਾਂ ਲੈ ਸਕਦਾ ਹੈ । ਤੁਹਾਨੂੰ ਇੱਕ ਐਰਰ ਮੈਸੇਜ ਪ੍ਰਾਪਤ ਹੋ ਸਕਦਾ ਹੈ “Site is being upgraded, please retry later” ਜੇਕਰ ਤੁਸੀਂ ਪੇਜ਼ ਨੂੰ ਰਿਫਰੇਸ਼ ਕਰਦੇ ਹੋ । |
10:50 | ਉਸ ਸਥਿਤੀ ਵਿੱਚ, ਕ੍ਰਿਪਾ ਕਰਕੇ ਕੁੱਝ ਸਮੇਂ ਬਾਅਦ ਰਿਫਰੇਸ਼ ਕਰੋ । |
10:54 | ਜਦੋਂ ਇੰਸਟਾਲ ਦੇ ਲਈ ਤੁਹਾਨੂੰ ਸਫਲ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ “Continue” ‘ਤੇ ਕਲਿਕ ਕਰੋ । |
11:00 | ਅਗਲਾ ਪੇਜ਼ “administrator configuration” ਦੇ ਲਈ ਹੈ । |
11:05 | “username” ਦਰਜ ਕਰੋ, ਜਿਸ ਨੂੰ ਤੁਸੀਂ “Moodle Administrative” ਪੇਜ਼ ਦੇ ਲਈ ਚਾਹੁੰਦੇ ਹੋ । ਮੈਂ “username admin” ਦਰਜ ਕਰਾਂਗਾ । |
11:15 | ਹੁਣ “Moodle Administrator” ਦੇ ਲਈ ਪਾਸਵਰਡ ਦਰਜ ਕਰੋ । ਪਾਸਵਰਡ ਦੇ ਲਈ ਦਿੱਤੇ ਗਏ ਇਹਨਾਂ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ । |
11:26 | ਪਾਸਵਰਡ ਦਰਜ ਕਰਨ ਦੇ ਲਈ “Click to enter text” ਲਿੰਕ ‘ਤੇ ਕਲਿਕ ਕਰੋ । |
11:32 | ਮੈਂ ਮੇਰੇ “admin password” ਦੇ ਰੂਪ ਵਿੱਚ “Spokentutorial1@” ਦਰਜ ਕਰਾਂਗਾ । ਪਾਸਵਰਡ ਪ੍ਰਤੱਖ ਕਰਨ ਦੇ ਲਈ “Unmask” ਆਇਕਨ ‘ਤੇ ਕਲਿਕ ਕਰੋ । |
11:43 | “username” ਅਤੇ “password” ਨੋਟ ਕਰਕੇ ਰੱਖੋ, ਜਿਸ ਨੂੰ ਤੁਸੀਂ ਭਵਿੱਖ ਵਿੱਚ ਵਰਤੋਂ ਦੇ ਲਈ ਬਣਾਇਆ ਹੈ । |
11:49 | “Email address” ਲਾਜ਼ਮੀ ਫ਼ੀਲਡ ਹੈ । ਮੈਂ “priyankaspokentutorial@gmail.com ਦਰਜ ਕਰਾਂਗਾ। |
11:59 | “Select a country” ਡਰਾਪਡਾਊਂਨ ਵਿੱਚ, “India” ਚੁਣੋ । ਟਾਈਮਜਾਨ “Asia/Kolkata” ਚੁਣੋ । |
12:08 | ਅਸੀਂ ਉਨ੍ਹਾਂ ਦੇ ਡਿਫਾਲਟ ਵੈਲਿਊਜ ਦੇ ਨਾਲ ਬਾਕੀ ਫ਼ੀਲਡਸ ਨੂੰ ਛੱਡ ਦੇਵਾਂਗੇ । |
12:13 | ਹੇਠਾਂ ਸਕਰੋਲ ਕਰੋ ਅਤੇ “Update Profile” ਬਟਨ ‘ਤੇ ਕਲਿਕ ਕਰੋ । |
12:18 | ਕ੍ਰਿਪਾ ਕਰਕੇ ਧਿਆਨ ਦਿਓ ਕਿ “Moodle” ਰਿਸੋਰਸ ਕੰਜਿਊਮਿੰਗ ਸਾਫਟਵੇਅਰ ਹੈ । ਹਰੇਕ ਸਟੈਪ ਪੂਰੇ ਹੋਣ ਵਿੱਚ ਸਮਾਂ ਲੈ ਸਕਦਾ ਹੈ । |
12:27 | ਕ੍ਰਿਪਾ ਕਰਕੇ ਲੋਡ ਹੋਣ ਦੇ ਲਈ ਅਗਲੇ ਪੇਜ਼ ਦੀ ਉਡੀਕ ਕਰੋ ਅਤੇ ਪੇਜ਼ ਨੂੰ ਬੰਦ ਜਾਂ ਰਿਫਰੇਸ਼ ਨਾ ਕਰੋ । |
12:34 | ਅਗਲੀ ਸਕਰੀਨ “Front page settings” ਦੇ ਲਈ ਹੈ । ਇਸ ਪੇਜ਼ ਨੂੰ ਲੋਕ ਵੇਖਣਗੇ, ਜਦੋਂ ਉਹ ਸਾਡੀ “moodle site” ਜਾਣਗੇ । |
12:45 | “Full Site Name” ਦੇ ਲਈ “Digital India LMS” ਦਰਜ ਕਰੋ । |
12:50 | “Short name for site” ਦੇ ਲਈ ਫਿਰ ਤੋਂ “Digital India LMS” ਦਰਜ ਕਰੋ ।
ਇਹ ਉਹ ਹੈ ਜੋ ਨੇਵੀਗੇਸ਼ਨ ਬਾਰ ਵਿੱਚ “moodle site” ਦੇ ਨਾਮ ਦੇ ਰੂਪ ਵਿੱਚ ਦਿਖਾਈ ਦੇਵੇਗਾ । |
13:03 | ਹੁਣ ਦੇ ਲਈ “Front Page Summary” ਖਾਲੀ ਛੱਡ ਦਿਓ । ਟਾਈਮਜਾਨ Asia/Kolkata ਚੁਣੋ । |
13:11 | ਅਗਲਾ ਡਰਾਪਡਾਊਂਨ “Self Registration” ਹੈ । ਜੇਕਰ “Self Registration” ਇਨੇਬਲ ਹੈ ਤਾਂ ਨਵੇਂ ਯੂਜਰਸ ਆਪਣੇ ਆਪ ਉਨ੍ਹਾਂ ਨੂੰ ਪੰਜੀਕ੍ਰਿਤ ਕਰ ਸਕਦੇ ਹਨ । |
13:23 | ਡਰਾਪਡਾਊਂਨ ਤੋਂ Disable ਚੁਣੋ । ਅਗਲਾ no - reply address ਟੈਕਸਟ ਬਾਕਸ ਹੈ । |
13:31 | ਇਸ ਫ਼ੀਲਡ ਵਿੱਚ ਡਿਫਾਲਟ ਵੈਲਿਊ “noreply@localhost” ਹੈ । ਹਾਲਾਂਕਿ ਇਹ ਵੈਧ ਈਮੇਲ ਆਈਡੀ ਨਹੀਂ ਹੈ, ਇਸਨੂੰ noreply@localhost.com ਵਿੱਚ ਬਦਲੋ । |
13:46 | ਇਹ ਈਮੇਲ ਆਈਡੀ “From” ਐਡਰੈਸ ਦੇ ਰੂਪ ਵਿੱਚ ਵਿਖਾਈ ਦੇਵੇਗੀ, ਜਦੋਂ “Moodle” ਦੇ ਕੋਲ ਵਿਖਾਉਣ ਦੇ ਲਈ ਕੋਈ ਵੀ ਈਮੇਲ ਆਈਡੀ ਨਹੀਂ ਹੋਵੇਗੀ । |
13:55 | ਉਦਾਹਰਣ ਵਜੋਂ, ਜੇਕਰ ਮੈਂ ਆਪਣਾ ਐਡਰੈਸ private ਦੇ ਰੂਪ ਵਿੱਚ ਰੱਖਣਾ ਚਾਹੁੰਦਾ ਹਾਂ, ਤਾਂ ਮੇਰੀ ਵੱਲੋਂ ਭੇਜੀਆਂ ਗਈਆਂ ਸਾਰੀਆਂ ਮੇਲਸ ਵਿੱਚ ਇਹ ਈਮੇਲ ਆਈਡੀ ਹੋਵੇਗੀ । ਅਖੀਰ “Save Changes” ਬਟਨ ‘ਤੇ ਕਲਿਕ ਕਰੋ । |
14:10 | ਹੁਣ ਅਸੀਂ “Moodle” ਦੀ ਵਰਤੋਂ ਕਰਨ ਦੇ ਲਈ ਤਿਆਰ ਹਾਂ । ਤੁਸੀਂ ਨਵੀਂ ਸਾਇਟ ਦਾ ਮੁੱਖ ਪੇਜ਼ ਇੱਥੇ ਵੇਖ ਸਕਦੇ ਹੋ । |
14:17 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ |
14:23 | ਇਸ ਟਿਊਟੋਰਿਅਲ ਵਿੱਚ ਅਸੀਂ ਲੋਕਲ ਸਰਵਰ ‘ਤੇ ‘moodle.org” ਤੋਂ “Moodle” ਡਾਊਂਨਲੋਡ ਕਰਨਾ ਅਤੇ “Moodle” ਇੰਸਟਾਲ ਕਰਨਾ ਸਿੱਖਿਆ । |
14:33 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
14:41 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
14:51 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ ? ਕ੍ਰਿਪਾ ਇਸ ਸਾਇਟ ‘ਤੇ ਜਾਓ। http://forums.spoken-tutorial.org |
15:00 | ਮਿੰਟ ਅਤੇ ਸੈਕਿੰਡ ਚੁਣੋ, ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨਾਂ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਵਿੱਚੋਂ ਕੋਈ ਵੀ ਉਨ੍ਹਾਂ ਦਾ ਜਵਾਬ ਦੇਵੇਗਾ। |
05:10 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹਨ। |
15:15 | ਕ੍ਰਿਪਾ ਉਨ੍ਹਾਂ ਨਾਲ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ। |
15:21 | ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ । ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰ - ਵਟਾਂਦਰਿਆਂ ਨੂੰ ਸੰਖੇਪ ਜਾਣਕਾਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ। |
15:31 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
15:45 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ। ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |