Advanced-Cpp/C2/Polymorphism/Punjabi

From Script | Spoken-Tutorial
Revision as of 12:43, 5 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:02 ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ ‘Polymorphism’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ,
00:10 ‘Polymorphism’ ‘Virtual Function’
00:13 ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ ।
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ‘ਉਬੰਟੂ OS’ ਵਰਜ਼ਨ 11.10, ‘g++’ ਕੰਪਾਇਲਰ ਵਰਜ਼ਨ 4.6.1
00:27 ਸਭ ਤੋਂ ਪਹਿਲਾਂ ‘polymorphism’ ਦੀ ਜਾਣ-ਪਹਿਚਾਣ ਨਾਲ ਸ਼ੁਰੂ ਕਰਦੇ ਹਾਂ ।
00:31 ‘Polymorphism’ ਵੱਖਰੇ ਫਾਰਮਸ ਲੈਣ ਦੀ ਸਮਰੱਥਾ ਹੈ ।
00:36 ਇਹ ਸਮਾਨ ਨਾਮ ਦੇ ਫੰਕਸ਼ਨ ਨੂੰ ਵੱਖਰੇ ਤਰੀਕਿਆਂ ਨਾਲ ਵਰਤੋਂ ਕਰਨ ਦਾ ਮੇਕੇਨਿਯਮ ਹੈ
00:42 ਹੁਣ ਵਰਚੂਅਲ ਫੰਕਸ਼ਨਸ ਵੇਖਦੇ ਹਾਂ ।
00:45 ‘Virtual’ ਫੰਕਸ਼ਨ ਕਲਾਸ ਦਾ ਮੈਂਬਰ ਫੰਕਸ਼ਨ ਹੈ ।
00:49 ਇਹ ਆਪਣੀ ‘derived class’ ਵਿੱਚ ਓਵਰਾਇਡ ਕੀਤਾ ਜਾ ਸਕਦਾ ਹੈ ।
00:53 ਇਹ ਵਰਚੂਅਲ ਕੀਵਰਡ ਦੇ ਨਾਲ ਐਲਾਨ ਕੀਤਾ ਗਿਆ ਹੈ ।
00:57 ‘Virtual ਫੰਕਸ਼ਨ’ ਕਾਲ ‘ਰਨ-ਟਾਇਮ’ ਦੇ ਸਮੇਂ ਹੱਲ ਕੀਤੀ ਜਾਂਦੀ ਹੈ ।
01:01 ਹੁਣ ‘ਵਰਚੂਅਲ ਫੰਕਸ਼ਨਸ’ ‘ਤੇ ਇੱਕ ਉਦਾਹਰਣ ਵੇਖਦੇ ਹਾਂ ।
01:06 ਮੈਂ ਕੋਡ ਪਹਿਲਾਂ ਹੀ ਲਿਖ ਲਿਆ ਹੈ ।
01:08 ਹੁਣ ਇਸ ਨੂੰ ਪੂਰਾ ਸਮਝਦੇ ਹਾਂ ।
01:10 ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘virtual.cpp’ ਹੈ ।
01:15 ਇਸ ਪ੍ਰੋਗਰਾਮ ਵਿੱਚ:
01:16 ਅਸੀਂ ਰੇਕਟੇਂਗਲ, ਪੈਰੇਲਲੋਗਰਾਮ (parallelogram) ਅਤੇ ਟਰਾਈਐਂਗਲ ਦਾ ਏਰੀਆ ਜਾਣਾਂਗੇ ।
01:22 ਇਹ ‘iostream’ ਸਾਡੀ ਹੈਡਰ ਫਾਇਲ ਹੈ ।
01:25 ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਹੇ ਹਾਂ ।
01:29 ਫਿਰ ਸਾਡੇ ਕੋਲ ਇੱਕ ਕਲਾਸ parallelogram ਹੈ ।
01:33 ਇਹ ‘ਬੇਸ ਕਲਾਸ’ ਹੈ ।
01:35 ਇਸ ਵਿੱਚ ਅਸੀਂ ਇੰਟੀਜਰ ਵੈਰੀਏਬਲਸ ‘width, height’ ਅਤੇ ‘ar.’ ਐਲਾਨ ਕੀਤੇ ਹਨ ।
01:42 ਇਹ ਪ੍ਰੋਟੇਕਟੇਡ ਐਲਾਨ ਕੀਤੇ ਗਏ ਹਨ ।
01:45 ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ਫੰਕਸ਼ਨ ‘set_values’ ਹਨ ।
01:50 ਇੱਥੇ ਅਸੀਂ ਦੋ ਆਰਗਿਊਮੈਂਟਸ ‘a’ ਅਤੇ ‘b’ ਪਾਸ ਕੀਤੇ ਹਨ ।
01:55 ਫਿਰ ਅਸੀਂ ਪਬਲਿਕ ਮੈਂਬਰਸ ਦੀ ਵਰਤੋਂ ਕਰਕੇ ਪ੍ਰੋਟੇਕਟੇਡ ਮੈਂਬਰਸ ਐਕਸੈੱਸ ਕਰਦੇ ਹਾਂ ।
02:00 ਇਹ ਸਾਡਾ ਵਰਚੂਅਲ ਫੰਕਸ਼ਨ ਏਰੀਆ ਹੈ
02:04 ਇੱਥੇ ਅਸੀਂ ਪੈਰੇਲੇਲੋਗਰਾਮ ਦੇ ਏਰੀਆ ਦੀ ਗਿਣਤੀ ਕਰਦੇ ਹਾਂ ।
02:07 ਫਿਰ ਸਾਡੇ ਕੋਲ ‘ਡਿਰਾਇਵਡ ਕਲਾਸ’ ਦੀ ਤਰ੍ਹਾਂ ਕਲਾਸ ‘ਰੇਕਟੈਂਗਲ’ ਹੈ ।
02:12 ਇਹ ਬੇਸ ਕਲਾਸ ਪੈਰੇਲਲੋਗਰਾਮ ਦੀ ਪ੍ਰਾਪਰਟੀਜ ਨੂੰ ਇੰਹੇਰਿਟ ਕਰਦੀ ਹੈ ।
02:17 ਇੱਥੇ ਅਸੀਂ ਫੰਕਸ਼ਨ ਏਰੀਆ ਨੂੰ ਓਵਰਾਇਡ ਕਰਦੇ ਹਾਂ ।
02:21 ਫਿਰ ਅਸੀਂ ਰੇਕਟੈਂਗਲ ਦੇ ਏਰੀਆ ਦੀ ਗਿਣਤੀ ਕਰਦੇ ਹਾਂ ।
02:23 ਅਤੇ ਵੈਲਿਊ ਪ੍ਰਿੰਟ ਕਰਦੇ ਹਾਂ ।
02:25 ਇੱਥੇ ਸਾਡੇ ਕੋਲ ਟਰਾਈਐਂਗਲ ਦੀ ਤਰ੍ਹਾਂ ਇੱਕ ਹੋਰ ਡਿਰਾਇਵਡ ਕਲਾਸ ਹੈ ।
02:29 ਇਹ ਵੀ ਬੇਸ ਕਲਾਸ ਪੈਰੇਲਲੋਗਰਾਮ ਦੀ ਪ੍ਰਾਪਰਟੀਜ ਨੂੰ ਇੰਹੇਰਿਟ ਕਰਦੀ ਹੈ ।
02:35 ਇੱਥੇ ਦੁਬਾਰਾ ਤੋਂ ਅਸੀਂ ਫੰਕਸ਼ਨ ਏਰੀਆ ਨੂੰ ਓਵਰਾਇਡ ਕਰਦੇ ਹਾਂ ।
02:39 ਫਿਰ ਅਸੀਂ ਟਰਾਈਐਂਗਲ ਦੇ ਏਰੀਆ ਦੀ ਗਿਣਤੀ ਕਰਦੇ ਹਾਂ ।
02:41 ਅਤੇ ਅਸੀਂ ਵੈਲਿਊ ਪ੍ਰਿੰਟ ਕਰਦੇ ਹਾਂ ।
02:43 ਇਹ ਸਾਡਾ ‘ਮੇਨ ਫੰਕਸ਼ਨ’ ਹੈ ।
02:46 ਇੱਥੇ ਅਸੀਂ ਕਲਾਸ ਪੈਰੇਲਲੋਗਰਾਮ ਦਾ ਇੱਕ ਆਬਜੈਕਟ ‘p’ ਬਣਾਉਂਦੇ ਹਾਂ ।
02:52 ਅਸੀਂ ਇੱਥੇ ‘ਪੁਆਇੰਟਰ ਪੈਰੇਲਲ’ ਵੇਖ ਸਕਦੇ ਹਾਂ ।
02:56 ਇਹ ਕਲਾਸ ‘ਪੈਰੇਲਲੋਗਰਾਮ’ ਦਾ ‘ਪੁਆਇੰਟਰ’ ਹੈ ।
03:00 ਇਹ ‘Base pointer’ ਕਹਾਉਂਦਾ ਹੈ ।
03:03 ਬੇਸ ਕਲਾਸ ਦਾ ਪੁਆਇੰਟਰ ਡਰਾਇਵਡ ਕਲਾਸ ਦੇ ਆਬਜੈਕਟ ਨੂੰ ਸੰਕੇਤ ਕਰ ਸਕਦਾ ਹੈ ।
03:08 ਇੱਥੇ ਅਸੀਂ ‘ਰੇਕਟੈਂਗਲ ਅਤੇ ਟਰਾਈਐਂਗਲ’ ਕਲਾਸ ਦੇ ਆਬਜੈਕਟਸ ਬਣਾਉਂਦੇ ਹਾਂ ।
03:14 ਇੱਥੇ p ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕੀਤਾ ਗਿਆ ਹੈ ।
03:18 ਫਿਰ ਅਸੀਂ ਆਰਗਿਊਮੈਂਟਸ 3 ਅਤੇ 2 ਪਾਸ ਕਰਦੇ ਹਾਂ ।
03:23 ਫਿਰ ਅਸੀਂ ਫੰਕਸ਼ਨ ਏਰੀਆ ਨੂੰ ਕਾਲ ਕਰਦੇ ਹਾਂ ।
03:26 ਇੱਥੇ rect ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕੀਤਾ ਗਿਆ ਹੈ ।
03:30 rect ਕਲਾਸ ਰੇਕਟੇਂਗਲ ਦਾ ਆਬਜੈਕਟ ਹੈ ।
03:33 ਦੁਬਾਰਾ ਅਸੀਂ ਆਰਗਿਊਮੈਂਟਸ 4 ਅਤੇ 5 ਪਾਸ ਕਰਦੇ ਹਾਂ ।
03:37 ਅਤੇ ਅਸੀਂ ਫੰਕਸ਼ਨ ਏਰੀਆ ਨੂੰ ਕਾਲ ਕਰਦੇ ਹਾਂ ।
03:40 ਅਤੇ ਅਖੀਰ ਵਿੱਚ ਅਸੀਂ ਟਰਾਈਐਂਗਲ ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕਰਦੇ ਹਾਂ ।
03:45 trgl
03:47 ਇਹ ‘ਕਲਾਸ ਟਰਾਈਐਂਗਲ’ ਦਾ ਆਬਜੈਕਟ ਹੈ ।
03:51 ਇੱਥੇ ਅਸੀਂ ਆਰਗਿਊਮੇਂਟਸ 6 ਅਤੇ 5 ਪਾਸ ਕਰਦੇ ਹਾਂ ।
03:54 ਅਤੇ ‘ਫੰਕਸ਼ਨ ਏਰੀਆ’ ਕਾਲ ਕਰਦੇ ਹਾਂ ।
03:56 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
03:59 ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
04:02 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਦਬਾਕੇ ਟਰਮੀਨਲ ਵਿੰਡੋ ਖੋਲੋ ।
04:09 ਕੰਪਾਇਲ ਕਰਨ ਦੇ ਲਈ, ਟਾਈਪ ਕਰੋ: g + + ਸਪੇਸ virtual.cpp ਸਪੇਸ - o ਸਪੇਸ vir ਐਂਟਰ ਦਬਾਓ ।
04:20 ਟਾਈਪ ਕਰੋ:. / vir ਐਂਟਰ ਦਬਾਓ ।
04:24 ਤੁਸੀਂ ਵੇਖ ਸਕਦੇ ਹੋ ਕਿ, ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਹੁੰਦੀ ਹੈ:
04:27 Area of parallelogram is 6
04:29 Area of rectangle is 20
04:31 ਅਤੇ Area of triangle is 15
04:34 ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
04:36 ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
04:39 Polymorphism
04:41 Virtual ਫੰਕਸ਼ਨ ਉਦਾਹਰਣ Virtual int area
04:45 ਇੱਕ ਨਿਰਧਾਰਤ ਕੰਮ ਵਿੱਚ ਰੇਕਟੈਂਗਲ, ਸਕਵਾਇਰ ਅਤੇ ਟਰਾਈਐਂਗਲ ਦੇ ਪੈਰੀਮੀਟਰ ਦੀ ਗਿਣਤੀ ਕਰੋ ।
04:50 ਵਰਚੂਅਲ ਫੰਕਸ਼ਨ ਦੀ ਤਰ੍ਹਾਂ ਪੈਰੀਮੀਟਰ ਬਣਾਓ ।
04:54 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
04:57 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
05:00 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
05:06 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
05:09 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
05:14 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । ।
05:21 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
05:25 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:32 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
05:37 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav